ਸਿਰੀਰਾਗ ਕੇ ਛੰਤ ਮਹਲਾ ੫ ॥
sireeraag ke chhant mahalaa 5 |
Sant Singh KhalsaChhants Of Siree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Cantos en Siri Rag, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. Through the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਡਖਣਾ ॥
ddakhanaa |
Sant Singh KhalsaDakhanaa:
Manmohan SinghCouplet.
Manmohan Singh (Punjabi)ਦੋ ਤੁਕਾ।
Fareedkot Teekaਡਖਣਾ ਛੰਤ ਕੀ ਜਾਤੀ ਹੈ। ਲੰਮੇ ਦੇਸ ਮੇਂ ਦਕਾਰ ਦੀ ਥਾਂ ਡਡਾ ਅਖਰ ਬੋਲਤੇ ਹੈਂ, ਇਸ ਵਾਸਤੇ ਭੀ ਡਖਣਾ ਛੰਤ ਕਹਾ ਹੈ।
Prof. Sahib Singh
ਪਦ ਅਰਥ ਡਖਣਾ = ਦੱਖਣਾ, ਮੁਲਤਾਨ ਦੇ ਇਲਾਕੇ ਦੀ ਬੋਲੀ ਵਿਚ ਉਚਾਰਿਆ ਹੋਇਆ ਸਲੋਕ ਜਾਂ ਦੋਹਰਾ। ਇਸ ਵਿਚ ਅੱਖਰ 'ਦ' ਦੇ ਥਾਂ ਅੱਖਰ 'ਡ' ਪਰਧਾਨ ਹੈ।
SikhNet (Spanish)Dakhna
ਹਠ ਮਝਾਹੂ, ਮਾ ਪਿਰੀ; ਪਸੇ ਕਿਉ. ਦੀਦਾਰ ॥
hatth majhaahoo, maa piree; pase kiau. deedaar |
Sant Singh KhalsaMy Beloved Husband Lord is deep within my heart. How can I see Him?
Manmohan SinghWithin my mind is my Beloved How shall I see His sight?
Manmohan Singh (Punjabi)ਮੇਰੇ ਮਨ ਅੰਦਰ ਮੇਰਾ ਪ੍ਰੀਤਮ ਹੈ। ਉਸ ਦਾ ਦਰਸ਼ਨ ਮੈਂ ਕਿਸ ਤਰ੍ਹਾਂ ਦੇਖਾਂਗੀ?
Fareedkot Teekaਹੇ ਗੁਰ! (ਹਠ ਮਝਾਹੂ) ਹਿਰਦੇ ਕੇ ਬੀਚ ਹੀ (ਮਾ ਪਿਰੀ) ਮੇਰਾ ਪਤੀ ਹੈ ਪਰੰਤੂ (ਪਸੇ ਕਿਉ) ਦੇਖੇ ਕੈਸੇ ਤਿਸ ਕੇ ਦੀਦਾਰ ਕੋ, ਭਾਵ ਏਹਿ ਕਿ ਸਾਸਤ੍ਰੋਂ ਦ੍ਵਾਰਾ ਸ੍ਰਵਣ ਕਰੀਤਾ ਭੀ ਹੈ ਕਿ ਪਰਮੇਸ੍ਵਰ ਅਪਨੇ ਅੰਤਰ ਹੀ ਹੈ ਪਰ ਦ੍ਰਿਸਟਿ ਨਹੀਂ ਆਵਤਾ, ਤਿਸ ਕੋ ਕੈਸੇ ਦੇਖੇਂ?☬ਉੱਤਰੁ:
Prof. Sahib Singhਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ?
ਪਦ ਅਰਥ ਹਠ ਮਝਾਹੂ = ਹਿਰਦੇ ਵਿਚ। ਮਾਂ ਪਿਰੀ = ਮੇਰੇ ਪ੍ਰਭੂ-ਪਤੀ। ਪਸੇ = ਪੱਸੇ, ਦਿੱਸੇ। ਕਿਉਂ = ਕਿਵੇਂ?
SikhNet (Spanish)En mi corazón está mi Señor, ¿cómo puedo ver Su Presencia?
ਸੰਤ ਸਰਣਾਈ ਲਭਣੇ; ਨਾਨਕ. ਪ੍ਰਾਣ ਅਧਾਰ ॥੧॥
sant saranaaee labhane; naanak. praan adhaar |1|
Sant Singh KhalsaIn the Sanctuary of the Saints, O Nanak, the Support of the breath of life is found. ||1||
Manmohan SinghBy seeking the sanctuary of the Saint Guru O Nanak! Lord the prop of life is found.
Manmohan Singh (Punjabi)ਸਾਧੂ ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਹੇ ਨਾਨਕ! ਜੀਵਨ ਦਾ ਆਸਰਾ ਪ੍ਰਭੂ ਲੱਭ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਾਣੋਂ ਕਾ (ਅਧਾਰ) ਆਸਰਾ ਰੂਪ ਪਰਮੇਸ੍ਵਰ ਸੰਤੋਂ ਕੀ ਸਰਿਣ ਲੈਣੇ ਕਰ ਕੇ (ਲਭਣੇ) ਪ੍ਰਾਪਤਿ ਹੋਣੇ ਯੋਗ ਹੈ॥☬ਪ੍ਰਸ਼ਨ: ਸੰਤੋਂ ਕਾ ਲਛਨ ਕਹੀਏ?☬ਉੱਤਰੁ:
Prof. Sahib Singhਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ ॥੧॥
ਪਦ ਅਰਥ ਨਾਨਕ = ਹੇ ਨਾਨਕ! ਪ੍ਰਾਣ ਅਧਾਰ = ਜ਼ਿੰਦਗੀ ਦਾ ਆਸਰਾ ਪ੍ਰਭੂ ॥੧॥
SikhNet (Spanish)Dice Nanak, busca el Refugio de los Santos y encontrarás la Vida de toda vida. (1)