ਪੁਰਬੇ ਕਮਾਏ. ਸ੍ਰੀਰੰਗ ਪਾਏ; ਹਰਿ ਮਿਲੇ ਚਿਰੀ ਵਿਛੁੰਨਿਆ ॥
purabe kamaae. sreerang paae; har mile chiree vichhuniaa |
Sant Singh KhalsaBy my past actions, I have found the Lord, the Greatest Lover. Separated from Him for so long, I am united with Him again.
Manmohan SinghBy virtue of past actions I have attained to the Lover of eminence the Lord. He who was separated from me since long has met me.
Manmohan Singh (Punjabi)ਪੁਰਬਲੇ ਕਰਮਾਂ ਦੀ ਬਦੌਲਤ ਮੈਂ ਮਹਾਨਤਾ ਦੇ ਪਿਆਰੇ ਨੂੰ ਪਾ ਲਿਆ ਹੈ। ਉਹ ਮੇਰੇ ਲਾਲੋ ਦੇਰ ਤੋਂ ਵਿਛੜਿਆ ਵਾਹਿਗੁਰੂ ਮੈਨੂੰ ਮਿਲ ਪਿਆ ਹੈ।
Fareedkot Teekaਤਿਨੋਂ ਨੈ ਜੋ ਪੂਰਬ ਜਨਮੋ ਕੇ ਪੁੰਨ ਕਰਮ (ਕਮਾਏ) ਕੀਏ ਹੂਏ ਥੇ, ਤਿਨ ਕਰ (ਸ੍ਰੀ ਰੰਗ) ਲਛਮੀ ਕੋ ਅਨੰਦ ਦੇਣੇ ਵਾਲੇ ਹਰੀ ਕੇ ਨਾਮ ਪਾਏ, ਔਰ ਬਹੁਤ ਕਾਲ ਕੇ ਜੋ ਬਿਛੁੜੇ ਹੂਏ ਥੇ, ਸੋ ਤਿਸ ਹਰੀ ਸੇ ਅਭੇਦ ਭਏ ਹੈਂ॥☬ਪ੍ਰਸ਼ਨ: ਹਰੀ ਕੋ ਕਹਾਂ ਮਿਲੇ ਹੈਂ?☬ਉੱਤਰੁ:
Prof. Sahib Singhਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ।ਪਦ ਅਰਥ ਪੁਰਬੇ ਕਮਾਏ = ਪਹਿਲੇ ਜਨਮ ਵਿਚ ਨੇਕ ਕਮਾਈ ਅਨੁਸਾਰ। ਸ੍ਰੀ ਰੰਗ = {श्री (ਸ਼੍ਰੀ) = ਲੱਛਮੀ} ਲਛਮੀ ਦਾ ਪਤੀ, ਪਰਮਾਤਮਾ।
SikhNet (Spanish)Practica lo que está en tu Destino, y logra a tu Señor; separado por mucho tiempo serás unido a Él
ਅੰਤਰਿ ਬਾਹਰਿ ਸਰਬਤਿ ਰਵਿਆ; ਮਨਿ ਉਪਜਿਆ ਬਿਸੁਆਸੋ ॥
antar baahar sarabat raviaa; man upajiaa bisuaaso |
Sant Singh KhalsaInside and out, He is pervading everywhere. Faith in Him has welled up within my mind.
Manmohan SinghWithin my mind I have obtained faith in Him who is pervading everywhere within and without.
Manmohan Singh (Punjabi)ਮੇਰੇ ਚਿੱਤ ਅੰਦਰ ਉਸ ਵਿੱਚ ਭਰੋਸਾ ਪੈਦਾ ਹੋ ਗਿਆ ਹੈ ਜੋ ਹਰ ਜਗ੍ਹਾ ਅੰਦਰ ਅਤੇ ਬਾਹਰ ਵਿਆਪਕ ਹੋ ਰਿਹਾ ਹੈ।
Fareedkot Teeka(ਅੰਤਰਿ) ਸਰੀਰ ਮੇਂ (ਬਾਹਰਿ) ਬ੍ਰਹਮੰਡ ਮੇਂ ਸਰਬਤ੍ਰ ਏਕ ਰਸ ਵਾਹਿਗੁਰੂ ਬ੍ਯਾਪਕ ਹੈ, ਸੋ ਤਿਨ ਕੋ ਐਸੇ ਨਿਸਚੈ ਭਯਾ ਹੈ, ਯਹੀ ਹਰੀ ਕਾ ਮਿਲਾਪ ਹੈ॥
Prof. Sahib Singh(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।ਪਦ ਅਰਥ ਸਰਬਤਿ = {सर्वत्र} ਹਰ ਥਾਂ। ਮਨਿ = ਮਨ ਵਿਚ। ਬਿਸੁਆਸੋ = ਬਿਸੁਆਸੁ, ਸਰਧਾ, ਯਕੀਨ।
SikhNet (Spanish)Tu mente vuelve a lograr su Fe en Él, Quien prevalece dentro y fuera de ti.
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਕਰਿ ਸੰਤਾ ਸੰਗਿ ਨਿਵਾਸੋ ॥੪॥
naanak. sikh dee man preetam; kar santaa sang nivaaso |4|
Sant Singh KhalsaNanak gives this advice: O beloved mind, let the Society of the Saints be your dwelling. ||4||
Manmohan SinghNanak, counsels thee, O my beloved Soul! to secure abode in the saints' congregation.
Manmohan Singh (Punjabi)ਨਾਨਕ ਤੈਨੂੰ ਸਤਿਸੰਗਤ ਅੰਦਰ ਵਾਸਾ ਅਖਤਿਆਰ ਕਰਨ ਦਾ ਮਸ਼ਵਰਾ ਦਿੰਦਾ ਹੈ, ਹੈ ਮੇਰੀ ਪਿਆਰੀ ਆਤਮਾ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਗ੍ਯਾਸੂ ਅਪਨੇ ਮਨ ਪ੍ਯਾਰੇ ਕੋ ਯਹੀ ਸਿਖ੍ਯਾ ਦੇਵੇ ਕਿ ਹੇ ਮਨ ਸੰਤੋਂ ਕੇ ਸੰਗ ਮੇਂ ਨਿਵਾਸ ਕਰ॥੪॥
Prof. Sahib Singhਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ॥੪॥
SikhNet (Spanish)Dice Nanak, oh querida mente, habita en la Saad Sangat, la Sociedad de los Santos. (4)
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਪ੍ਰੇਮ ਭਗਤਿ. ਮਨੁ ਲੀਨਾ ॥
man piaariaa jeeo mitraa; har prem bhagat. man leenaa |
Sant Singh KhalsaO dear beloved mind, my friend, let your mind remain absorbed in loving devotion to the Lord.
Manmohan SinghO mind! my dear friend do thou heartily remain absorbed in the lovable service of God.
Manmohan Singh (Punjabi)ਹੇ ਆਤਮਾ! ਮੇਰੀ ਪਿਆਰੀ ਸਜਣੀ, ਤੂੰ ਦਿਲੋ ਵਾਹਿਗੁਰੂ ਦੀ ਪ੍ਰੀਤ-ਮਈ ਸੇਵਾ ਅੰਦਰ ਸਮਾਈ ਰਹੁ।
Fareedkot Teekaਹੇ ਮਨ ਪ੍ਯਾਰੇ ਮਿਤ੍ਰ ਜੀ! ਜਿਨ ਕਾ ਮਨ ਤਿਸ ਵਾਹਿਗੁਰੂ ਕੀ ਪ੍ਰੇਮਾਭਗਤੀ ਮੇਂ ਮਗਨ ਭਯਾ ਹੈ, ਕੈਸੇ ਲੀਨ ਹੂਆ ਹੈ?☬ਤਿਸ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ,ਪਦ ਅਰਥ ਲੀਨਾ = ਮਸਤ।
SikhNet (Spanish)Oh mi mente, mi amiga, sé devota del Señor, inundada en el Amor.
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਜਲ ਮਿਲਿ. ਜੀਵੇ ਮੀਨਾ ॥
man piaariaa jeeo mitraa; har jal mil. jeeve meenaa |
Sant Singh KhalsaO dear beloved mind, my friend, the fish of the mind lives only when it is immersed in the Water of the Lord.
Manmohan SinghO my soul! my dear friend, the mind's fish remains alive only by meeting God's water.
Manmohan Singh (Punjabi)ਹੇ ਮੇਰੀ ਜਿੰਦੜੀਏ! ਮੇਰੀ ਪਿਆਰੀ ਸਜਣੀਏ, ਚਿੱਤ ਦੀ ਮੱਛੀ ਕੇਵਲ ਵਾਹਿਗੁਰੂ ਦੇ ਪਾਣੀ ਨੂੰ ਭੇਟ ਕੇ ਹੀ ਜੀਉਂਦੀ ਰਹਿੰਦੀ ਹੈ।
Fareedkot Teekaਹੇ ਮਨ ਪਿਆਰੇ ਮਿਤ੍ਰਾ! ਜੀਉਂਦਾ ਰਹੁ ਜੈਸੇ ਮੀਨ ਜਲ ਕੇ ਸਾਥ ਮਿਲ ਕਰ ਜੀਵਤਾ ਹੈ, ਤੈਸੇ ਹੀ ਤਿਨ ਕਾ ਮਨ ਹਰੀ ਨਾਮ ਜਲ ਕੇ ਸਾਥ ਮਿਲ ਕੇ ਜੀਵਤਾ ਹੈ। ਭਾਵ ਏਹਿ ਕਿ ਜੈਸੇ ਮੀਨ ਜਲ ਸੇ ਖਿਨ ਮਾਤ੍ਰ ਕੇ ਵਿਯੋਗ ਕਰ ਪ੍ਰਾਣੋਂ ਕੋ ਤ੍ਯਾਗ ਦੇਤਾ ਹੈ, ਤੈਸੇ ਹੀ ਪ੍ਰੇਮੀ ਭਗਤੋਂ ਕੋ ਹਰੀ ਕਾ ਵਿਯੋਗ ਖਿਨ ਮਾਤ੍ਰ ਕਾ ਭੀ ਪ੍ਰਾਣੋਂ ਕੇ ਅੰਤ ਸਮਾਨ ਹੈ॥
Prof. Sahib Singhਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ।ਪਦ ਅਰਥ ਜਲ ਮਿਲਿ = ਜਲ ਨੂੰ ਮਿਲ ਕੇ। ਮੀਨਾ = ਮੱਛੀ।
SikhNet (Spanish)Oh mi mente, mi amiga, el pez de la mente puede vivir sólo en las Aguas del Señor.
ਹਰਿ ਪੀ ਆਘਾਨੇ. ਅੰਮ੍ਰਿਤ ਬਾਨੇ; ਸ੍ਰਬ ਸੁਖਾ ਮਨ ਵੁਠੇ ॥
har pee aaghaane. amrit baane; srab sukhaa man vutthe |
Sant Singh KhalsaDrinking in the Lord's Ambrosial Bani, the mind is satisfied, and all pleasures come to abide within.
Manmohan SinghAll the pleasures abide within the mind of those who are satiated by drinking God's ambrosial Gurbani.
Manmohan Singh (Punjabi)ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਵਸਦੀਆਂ ਹਨ, ਜੋ ਵਾਹਿਗੁਰੂ ਦੀ ਅੰਮ੍ਰਿਤ ਮਈ ਗੁਰਬਾਣੀ ਨੂੰ ਪਾਨ ਕਰਕੇ ਤ੍ਰਿਪਤ ਹੋਏ ਹਨ।
Fareedkot Teekaਜੋ ਪੁਰਸ ਹਰੀ ਕੋ ਪਾਨ ਕਰ ਕੇ ਅਘਾ ਰਹੇ ਹੈਂ ਔਰ ਤਿਨ ਕੇ (ਅੰਮ੍ਰਿਤ ਬਾਨੇ) ਬਚਨ ਭੀ ਅੰਮ੍ਰਿਤ ਰੂਪ ਹੈਂ, ਔਰ ਸਰਬ ਸੁਖੋਂ ਕੇ ਸਮੁਦਾਇ ਤਿਨ ਕੇ ਮਨ ਮੇਂ ਬਸੇ ਹੈਂ॥
Prof. Sahib Singhਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ,ਪਦ ਅਰਥ ਪੀ = ਪੀ ਕੇ। ਆਘਾਨੇ = ਰੱਜ ਜਾਂਦਾ ਹੈ, ਆਘਾਨਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੇ = ਬਾਣੀ। ਸ੍ਰਬ = ਸਰਬ, ਸਾਰੇ। ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ।
SikhNet (Spanish)del Néctar de la Palabra del Señor y entra en calma, la Paz será rociada sobre ti.
ਸ੍ਰੀਧਰ ਪਾਏ. ਮੰਗਲ ਗਾਏ; ਇਛ ਪੁੰਨੀ. ਸਤਿਗੁਰ ਤੁਠੇ ॥
sreedhar paae. mangal gaae; ichh punee. satigur tutthe |
Sant Singh KhalsaAttaining the Lord of Excellence, I sing the Songs of Joy. The True Guru, becoming merciful, has fulfilled my desires.
Manmohan SinghOn attaining the Lord of excellence, I sing songs of joy. The True Guru has become merciful and my desires are fulfilled.
Manmohan Singh (Punjabi)ਉਤਕ੍ਰਿਸ਼ਟਤਾ ਦੇ ਸੁਆਮੀ ਨੂੰ ਮਿਲ ਪੈਣ ਤੇ ਮੈਂ ਖੂਸ਼ੀ ਦੇ ਗੀਤ ਗਾਹਿਨ ਕਰਦਾ ਹਾਂ। ਸੱਚੇ ਗੁਰਦੇਵ ਜੀ ਦਇਆਲੂ ਹੋ ਗਏ ਹਨ ਤੇ ਮੇਰੀਆਂ ਕਾਮਨਾਵਾਂ ਪੁਰੀਆਂ ਹੋ ਗਈਆਂ ਹਨ।
Fareedkot Teekaਤਿਨ੍ਹੋਂ ਨੈ (ਸ੍ਰੀਧਰ) ਬਿਸਨ ਜੀ ਪਾਏ ਹੈਂ ਔਰ ਤਿਸ ਕੇ ਅਨੰਦ ਸੇ (ਮੰਗਲ) ਉਤਸਵ ਰੂਪ ਗੀਤ ਗਾਇਨ ਕਰੇ ਹੈਂ, ਪੁਨਃ ਸਰਬ ਪ੍ਰਕਾਰ ਕੀ ਇੱਛਾ ਤਿਨ ਕੀ (ਪੁੰਨੀ) ਪੂਰਨ ਭਈ ਹੈ, ਕ੍ਯੋਂਕਿ ਸਤਿਗੁਰੂ ਤਿਨ ਪਰ (ਤੁਠੇ) ਪ੍ਰਸੰਨ ਭਏ ਹੈਂ, ਭਾਵ ਏਹਿ ਕਿ ਯਹਿ ਸਭ ਗੁਰ ਪ੍ਰਸੰਨ ਹੋਣੇ ਕੇ ਫਲ ਹੈਂ॥☬ਪ੍ਰਸ਼ਨ: ਸਤਿਗੁਰੂ ਕੈਸੇ ਪ੍ਰਸੰਨ ਭਏ ਹੈ?☬ਉੱਤਰੁ:
Prof. Sahib Singhਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।ਪਦ ਅਰਥ ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਮੰਗਲ = ਖ਼ੁਸ਼ੀ ਦੇ ਗੀਤ, ਆਤਮਕ ਆਨੰਦ ਦੇਣ ਵਾਲੇ ਗੀਤ, ਸਿਫ਼ਤ-ਸਾਲਾਹ। ਸਤਿਗੁਰ ਤੁਠੇ = ਜਦੋਂ ਗੁਰੂ ਪ੍ਰਸੰਨ ਹੁੰਦਾ ਹੈ।
SikhNet (Spanish)Obtén a tu Señor y canta en Dicha. El Guru Verdadero, mostrando Su Misericordia, tu deseo cumplirá.
ਲੜਿ ਲੀਨੇ ਲਾਏ, ਨਉ ਨਿਧਿ ਪਾਏ; ਨਾਉ ਸਰਬਸੁ ਠਾਕੁਰਿ ਦੀਨਾ ॥
larr leene laae, nau nidh paae; naau sarabas tthaakur deenaa |
Sant Singh KhalsaHe has attached me to the hem of His robe, and I have obtained the nine treasures. My Lord and Master has bestowed His Name, which is everything to me.
Manmohan SinghThe Guru has attached me to his skirt and I have obtained the nine treasures. The Lord given Name is everything for me.
Manmohan Singh (Punjabi)ਗੁਰਾਂ ਨੇ ਮੈਨੂੰ ਆਪਦੇ ਪਲੇ ਨਾਲ ਜੋੜ ਲਿਆ ਹੈ ਅਤੇ ਮੈਨੂੰ ਨੌ-ਖ਼ਜ਼ਾਨੇ ਪਰਾਪਤ ਹੋ ਗਏ ਹਨ। ਸਾਹਿਬ ਦਾ ਦਿਤਾ ਹੋਇਆ ਨਾਮ ਮੇਰੇ ਲਈ ਸਾਰਾ ਕੁਛ ਹੈ।
Fareedkot Teekaਸਤਿਗੁਰੋਂ ਨੇ ਅਪਨੀ ਕਿਰਪਾ ਸੇ ਜੋ ਲੜਿ ਲਗਾਇ ਲੀਏ ਹੈਂ ਤਿਨ ਸੇਵਕੋਂ ਕੋ ਨਵੋਂ ਨਿਧਿ ਪ੍ਰਾਪਤਿ ਭਈ ਹੈਂ, ਵਾ ਨਵਧਾ ਭਗਤੀ ਆਦਿਕ ਸਰਬ ਪਦਾਰਥ ਪ੍ਰਾਪਤਿ ਭਏ ਹੈਂ, ਕ੍ਯੋਂਕਿ ਗੁਰੋਂ ਕੀ ਕਿਰਪਾ ਕਰ ਕੇ ਠਾਕੁਰ ਨੇ ਜੋ ਅਪਨਾ ਨਾਮ ਦੀਆ ਹੈ, ਸੋਈ ਮਾਨੋਂ ਅਪਨਾ ਸਰਬੰਸੁ ਦੇ ਦੀਆ ਹੈ, ਭਾਵ ਏਹਿ ਕਿ ਨਾਮ ਜਪਨੇ ਵਾਲੇ ਪੁਰਸੋਂ ਕੋ ਸਰਬ ਪਦਾਰਥ ਪ੍ਰਾਪਤਿ ਹੋਤੇ ਹੈਂ॥
Prof. Sahib Singhਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।ਪਦ ਅਰਥ ਲੜਿ = ਲੜ ਨਾਲ, ਪੱਲੇ। ਨਉ ਨਿਧਿ = ਨੌਂ ਹੀ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ। ਸਰਬਸੁ = {सर्वस्व। सर्व = ਸਾਰਾ, स्व = ਧਨ} ਸਾਰਾ ਹੀ ਧਨ। ਠਾਕੁਰਿ = ਠਾਕੁਰ ਨੇ।
SikhNet (Spanish)Él te ata a Su Túnica, te bendice con los Nueve Tesoros, y el Maestro te confiere Su Nombre, el Cual es Todo en todo.
ਨਾਨਕ. ਸਿਖ ਸੰਤ ਸਮਝਾਈ; ਹਰਿ ਪ੍ਰੇਮ ਭਗਤਿ. ਮਨੁ ਲੀਨਾ ॥੫॥੧॥੨॥
naanak. sikh sant samajhaaee; har prem bhagat. man leenaa |5|1|2|
Sant Singh KhalsaNanak instructs the Saints to teach, that the mind is imbued with loving devotion to the Lord. ||5||1||2||
Manmohan SinghNanak counsels the saints to instruct, so that the soul is sunk in the devotional service of God.
Manmohan Singh (Punjabi)ਨਾਨਕ ਸਾਧੂ ਜਨਾਂ ਨੂੰ ਪ੍ਰੇਰਨਾ ਕਰਦਾ ਹੈ ਕਿ ਸਿਖਿਆ ਦੇਣ ਤਾਂ ਜੋ ਆਤਮਾ ਵਾਹਿਗੁਰੂ ਦੇ ਪ੍ਰੀਤ ਮਈ ਸੇਵਾ ਅੰਦਰ ਡੁਬੋ ਦੇਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਾਈ ਪ੍ਯਾਰਿਓ! ਜਬ ਇਸ ਪ੍ਰਕਾਰ ਕੀ ਸਿਖ੍ਯਾ ਸੰਤ ਜਨੋਂ ਨੇ ਸਮਝਾਇ ਦਈ, ਤਬ ਮਨ ਔਰ ਬ੍ਯਵਹਾਰੋਂ ਸੇ ਹਟ ਕਰ ਪਰਮੇਸ੍ਵਰ ਕੀ ਪ੍ਰੇਮਾਭਗਤੀ ਮੇਂ ਲੀਨ ਹੂਆ ਹੈ॥੫॥੧॥੨॥☬ਏਕ ਸਮੇਂ ਲੰਮੇ ਦੇਸ ਕੀ ਸੰਗਤਿ ਆਈ, ਸ੍ਰੀ ਗੁਰੂ ਅਰਜਨ ਦੇਵ ਜੀ ਆਗੇ ਪ੍ਰਸ਼ਨ ਕੀਆ, ਹੇ ਭਗਵੰਤ! ਪਰਮੇਸ੍ਵਰ ਹਿਰਦੇ ਮੇਂ ਹੈ ਪਰੰਤੂ ਦ੍ਰਿਸਟਿ ਮੇਂ ਨਹੀਂ ਆਵਤਾ? ਤਬ ਤਿਨ ਪ੍ਰਤੀ ਸ੍ਰੀ ਗੁਰੂ ਜੀ ਉਪਦੇਸ ਕਰਤੇ ਹੈਂ: (ਪਹਿਲੀ ਤੁਕ ਪ੍ਰਸ਼ਨ ਹੈ ਔਰ ਸਭ ਉਪਦੇਸ਼ ਹੈ।)
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ॥੫॥੧॥੨॥ਪਦ ਅਰਥ ਸਿਖ = ਸਿੱਖਿਆ। ਸੰਤ = ਸੰਤਾਂ ਨੇ ॥੫॥
SikhNet (Spanish)Dice Nanak, a través de la Instrucción de los Santos, tu mente es imbuida en la Adoración Amorosa del Señor. (5-2)