ੴ

ਸਿੱਖਬਾਣੀ · SikhBani

ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥

charan kamal siau preet reet santan man aave jeeo
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 80 · 7 lines
Translations

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤੁ:

ਪਦ ਅਰਥ ਛੰਤੁ = {ਨੋਟ: ਸਿਰਲੇਖ ਦਾ ਲਫ਼ਜ਼ 'ਛੰਤ' ਬਹੁ-ਵਚਨ ਹੈ। ਇਹ ਲਫ਼ਜ਼ 'ਛੰਤੁ' ਇਕ-ਵਚਨ ਹੈ}।

SikhNet (Spanish)Chhant:

ਚਰਨ ਕਮਲ ਸਿਉ ਪ੍ਰੀਤਿ; ਰੀਤਿ. ਸੰਤਨ ਮਨਿ ਆਵਏ ਜੀਉ ॥

charan kamal siau preet; reet. santan man aave jeeo |

Sant Singh KhalsaTo love the Lotus Feet of the Lord-this way of life has come into the minds of His Saints.
Manmohan SinghThe life's routine of bearing affection with Lord's lotus feet has entered the mind of His saints.
Manmohan Singh (Punjabi)ਸਾਹਿਬ ਦੇ ਕੰਵਲ ਰੂਪੀ ਪੈਰਾਂ ਨਾਲ ਮੁਹੱਬਤ ਕਰਨ ਦੀ ਜੀਵਨ ਮਰਿਆਦਾ, ਉਸ ਦੇ ਸਾਧੂਆਂ ਦੇ ਚਿੱਤ ਅੰਦਰ ਪ੍ਰਵੇਸ਼ ਕਰ ਗਈ ਹੈ।
Fareedkot Teekaਸੰਤੋਂ ਕੀ ਪਰਮੇਸ੍ਵਰ ਕੇ ਚਰਨ ਕਮਲੋਂ ਕੇ ਸਾਥ ਜੋ ਪ੍ਰੀਤੀ ਲਗ ਰਹੀ ਹੈ, ਇਹੀ (ਰੀਤਿ) ਮ੍ਰਿਯਾਦਾ ਹੈ, ਸੋ ਤਿਨ ਕੇ ਮਨ ਮੇਂ ਆਵਤੀ ਹੈ, ਜੀਉ ਪਦ ਸੰਬੋਧਨ ਹੈ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ।

ਪਦ ਅਰਥ ਸਿਉ = ਨਾਲ। ਰੀਤਿ = ਮਰਯਾਦਾ। ਸੰਤਨ ਮਨਿ = ਸੰਤਾਂ ਦੇ ਮਨ ਵਿਚ। ਆਵਏ = ਆਵੈ, ਆਉਂਦੀ ਹੈ, ਵੱਸਦੀ ਹੈ।

SikhNet (Spanish)El Camino del Santo es tener el Amor de los Pies de Loto del Señor en la mente.

ਦੁਤੀਆ ਭਾਉ ਬਿਪਰੀਤਿ; ਅਨੀਤਿ. ਦਾਸਾ ਨਹ ਭਾਵਏ ਜੀਉ ॥

duteea bhaau bipareet; aneet. daasaa neh bhaave jeeo |

Sant Singh KhalsaThe love of duality, this evil practice, this bad habit, is not liked by the Lord's slaves.
Manmohan SinghThe evil practice and bad habit of the love of duality, Lord's slaves like not.
Manmohan Singh (Punjabi)ਦਵੈਤ-ਭਾਵ ਦੀ ਖੱਟੀ ਚਾਲ ਤੇ ਮੰਦੀ ਵਾਦੀ ਸਾਹਿਬ ਦੇ ਗੋਲਿਆਂ ਨੂੰ ਚੰਗੀ ਨਹੀਂ ਲੱਗਦੀ।
Fareedkot Teekaਔਰ ਜੋ (ਦੁਤੀਆ ਭਾਉ) ਦ੍ਵੈਤ ਭਾਵਨਾ ਹੈ, ਸੋ ਬੁਧੀ ਕੇ (ਬਿਪਰੀਤਿ) ਉਲਟਾ ਕਰਨੇ ਵਾਲੀ ਹੈ, ਸੋ (ਅਨੀਤਿ) ਅਨ੍ਯਾਉ ਹੈ, ਤਿਨ ਭਗਤੋਂ ਕੋ ਨਹੀਂ ਭਾਵਤੀ ਹੈ॥
Prof. Sahib Singhਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ।

ਪਦ ਅਰਥ ਦੁਤੀਆ ਭਾਉ = (ਪਰਮਾਤਮਾ ਦੇ ਪਿਆਰ ਤੋਂ ਬਿਨਾ ਕੋਈ ਹੋਰ) ਦੂਜਾ ਪਿਆਰ। ਬਿਪਰੀਤਿ = ਉਲਟੀ ਰੀਤਿ। ਅਨੀਤਿ = {ਅ-ਨੀਤਿ} ਨੀਤੀ ਦੇ ਉਲਟ। ਭਾਵਏ = ਭਾਵੈ, ਪਸੰਦ ਆਉਂਦੀ।

SikhNet (Spanish)El amor a la dualidad no tiene valor, pues va en contra de ese Estado, y a los Sirvientes del Señor no les gusta.

ਦਾਸਾ ਨਹ ਭਾਵਏ. ਬਿਨੁ ਦਰਸਾਵਏ; ਇਕ ਖਿਨੁ ਧੀਰਜੁ ਕਿਉ ਕਰੈ ॥

daasaa neh bhaave. bin darasaave; ik khin dheeraj kiau karai |

Sant Singh KhalsaIt is not pleasing to the Lord's slaves; without the Blessed Vision of the Lord's Darshan, how can they find peace, even for a moment?
Manmohan SinghSans Lord's sight, nothing is pleasing to His attendants without Him. How can they have peace even for a moment?
Manmohan Singh (Punjabi)ਸੁਆਮੀ ਦੇ ਦਰਸ਼ਨ ਬਗੈਰ ਉਸ ਦੇ ਸੇਵਕਾਂ ਨੂੰ ਕੁਛ ਭੀ ਨਹੀਂ ਭਾਉਂਦਾ। ਉਸ ਦੇ ਬਾਝੋਂ ਉਹ ਇਕ ਮੁਹਤ ਭਰ ਲਈ ਭੀ ਸ਼ਾਤੀ ਕਿਸ ਤਰ੍ਹਾਂ ਕਰ ਸਕਦੇ ਹਨ?
Fareedkot Teekaਵਾਹਗੁਰੂ ਕੇ ਦਰਸਨ ਮੇਂ ਬਿਨਾ ਦਾਸੋਂ ਕੇ ਔਰ ਕੁਛ ਅੱਛਾ ਨਹੀਂ ਲਾਗਤਾ, ਇਕ ਖਿਨ ਮਾਤ੍ਰ ਭੀ ਧੀਰਜ ਕੈਸੇ ਕਰੇ। ਭਾਵ ਯਹਿ ਕਿ ਏਕ ਮਾਤ੍ਰ ਭੀ ਭਜਨ ਧ੍ਯਾਨ ਸੇ ਉਥਾਨ ਹੋ ਜਾਵੇ ਤਬ ਤਿਨ ਕਾ ਚਿੱਤ ਖਿੰਨ ਹੋ ਜਾਤਾ ਹੈ॥☬ਕੈਸੇ ਖਿੰਨ ਚਿਤ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ। (ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ।

ਪਦ ਅਰਥ ਦਰਸਾਵਏ = ਦਰਸਨ।

SikhNet (Spanish)A ellos sólo les complace estar en Presencia del Señor, pues no encuentran tranquilidad ni por un momento sin Él.

ਨਾਮ ਬਿਹੂਨਾ. ਤਨੁ ਮਨੁ ਹੀਨਾ; ਜਲ ਬਿਨੁ ਮਛੁਲੀ ਜਿਉ ਮਰੈ ॥

naam bihoonaa. tan man heenaa; jal bin machhulee jiau marai |

Sant Singh KhalsaWithout the Naam, the Name of the Lord, the body and mind are empty; like fish out of water, they die.
Manmohan SinghWithout Lord's Name, the body and mind are empty and die like fish sans water.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਦੇਹਿ ਤੇ ਆਤਮਾ ਖਾਲੀ ਹਨ ਅਤੇ ਪਾਣੀ ਦੇ ਬਾਝੋਂ ਮੰਛੀ ਦੀ ਤਰ੍ਹਾਂ ਮਰ ਜਾਂਦੇ ਹਨ।
Fareedkot Teekaਨਾਮ ਸੇ ਬਿਨਾ ਤਿਨ ਕਾ ਤਨ ਅਰ ਮਨੁ ਐਸੇ (ਹੀਨਾ) ਘਟ ਜਾਤਾ ਹੈ, ਭਾਵ ਸੁਖ ਸੇ ਰਹਿਤ ਹੋ ਜਾਤਾ ਹੈ ਜੈਸੇ ਜਲ ਸੇ ਬਿਛੁੜੀ ਹੋਈ ਮਛਲੀ ਤੜਫ ਕਰ ਮਰ ਜਾਤੀ ਹੈ॥
Prof. Sahib Singhਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ।

ਪਦ ਅਰਥ ਬਿਹੂਨਾ = ਬਿਨਾ। ਹੀਨਾ = ਕਮਜ਼ੋਰ, ਲਿੱਸਾ।

SikhNet (Spanish)Sin el Nombre del Señor la mente y el cuerpo están vacíos y mueren como peces fuera del agua.

ਮਿਲੁ ਮੇਰੇ ਪਿਆਰੇ. ਪ੍ਰਾਨ ਅਧਾਰੇ; ਗੁਣ ਸਾਧਸੰਗਿ ਮਿਲਿ ਗਾਵਏ ॥

mil mere piaare. praan adhaare; gun saadhasang mil gaave |

Sant Singh KhalsaPlease meet with me, O my Beloved-You are the Support of my breath of life. Joining the Saadh Sangat, the Company of the Holy, I sing Your Glorious Praises.
Manmohan SinghMeet me my Beloved. Thou art the support of my life. Meeting the society of saints I sing Thy praises.
Manmohan Singh (Punjabi)ਮੈਨੂੰ ਮਿਲ ਹੈ ਮੇਰੇ ਪ੍ਰੀਤਮ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਸਤਿਸੰਗਤ ਨਾਲ ਜੁੜ ਕੇ ਮੈਂ ਤੇਰਾ ਜੱਸ ਗਾਹਿਨ ਕਰਦਾ ਹਾਂ।
Fareedkot Teekaਔਰ ਐਸੇ ਬੇਨਤੀ ਕਰਤੇ ਹੈਂ, ਮੇਰੇ ਪ੍ਯਾਰੇ ਤੂੰ ਹਮ ਕੋ ਮਿਲੁ, ਹੇ ਪ੍ਰਾਣ ਕੇ ਆਸਰਾ ਰੂਪ ਪਰਮੇਸ੍ਵਰ! ਸਾਧ ਸੰਗਤਿ ਮੇਂ ਮਿਲ ਕਰ ਤੇਰੇ ਗੁਣ ਗਾਇਨ ਕਰੀਏ॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ।

ਪਦ ਅਰਥ ਗਾਵਏ = ਗਾਵੈ, ਗਾ ਸਕੇ।

SikhNet (Spanish)Ven a mí, oh Vida de mi vida, para que pueda cantar Tu Alabanza en la Compañía de los Santos,

ਨਾਨਕ ਕੇ ਸੁਆਮੀ. ਧਾਰਿ ਅਨੁਗ੍ਰਹੁ; ਮਨਿ ਤਨਿ ਅੰਕਿ ਸਮਾਵਏ ॥੧॥

naanak ke suaamee. dhaar anugrahu; man tan ank samaave |1|

Sant Singh KhalsaO Lord and Master of Nanak, please grant Your Grace, and permeate my body, mind and being. ||1||
Manmohan SinghO Lord of Nanak! show mercy and permeate thou this soul, body and heart of mine.
Manmohan Singh (Punjabi)ਹੇ ਨਾਨਕ ਹੈ ਸਾਹਿਬ! ਰਹਿਮ ਕਰ ਅਤੇ ਤੂੰ ਮੇਰੀ ਇਸ ਆਤਮਾ, ਦੇਹਿ ਤੇ ਦਿਲ ਅੰਦਰ ਰਮ ਜਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਃ ਵਹੁ ਜਗ੍ਯਾਸੂ ਜਨ ਐਸੇ ਪ੍ਰਾਰਥਨਾ ਕਰਤੇ ਹੈਂ, ਹੇ ਸ੍ਵਾਮੀ! ਅਪਨੀ (ਅਨੁਗ੍ਰਹੁ) ਕ੍ਰਿਪਾ ਧਾਰਨ (ਮਨਿ ਤਨਿ) ਮੇਰਾ ਮਨੁ ਧ੍ਯਾਨੁ ਮੇਂ ਔਰ ਸਰੀਰ ਭਗਤੀ ਮੇਂ ਲਗਕਰ ਤੇਰੇ (ਅੰਕਿ) ਸਰੂਪ ਮੇਂ (ਸਮਾਵਏ) ਮਿਲ ਜਾਵੇ।
Prof. Sahib Singhਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ ॥੧॥

ਪਦ ਅਰਥ ਅਨੁਗ੍ਰਹੁ = ਕਿਰਪਾ। ਮਨਿ = ਮਨ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਅੰਕਿ = (ਤੇਰੀ) ਗੋਦ ਵਿਚ। ਸਮਾਵਏ = ਸਮਾਵੈ, ਲੀਨ ਰਹਿ ਸਕੇ ॥੧॥

SikhNet (Spanish)oh Maestro de Nanak, ten piedad y compenetra mi cuerpo y mi Alma. (1)
Answers quote the Granth verbatim with Ang citations. AI commentary is not Gurbani and not a religious ruling.