ਸਿਰੀਰਾਗੁ ਮਹਲਾ ੫ ਛੰਤ ॥
sireeraag mahalaa 5 chhant | Ang 79
Sant Singh KhalsaSiree Raag, Fifth Mehl, Chhant:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 79
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮਨ ਪਿਆਰਿਆ ਜੀਉ ਮਿਤ੍ਰਾ; ਗੋਬਿੰਦ ਨਾਮੁ ਸਮਾਲੇ ॥
man piaariaa jeeo mitraa; gobind naam samaale | Ang 79
Sant Singh KhalsaO dear beloved mind, my friend, reflect upon the Name of the Lord of the Universe.
Manmohan SinghO my dear friendly soul! do thou meditate on the Name of the World -Master.
Manmohan Singh (Punjabi)ਹੇ ਮੇਰੀ ਸਨੇਹੀ ਸਜਣੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਦਾ ਅਰਾਧਨ ਕਰ।
Fareedkot Teekaਹੇ ਮਨ ਪਿਆਰਿਆ ਜੀਊਂਦਿਆ ਮਿਤ੍ਰਾ! (ਗੋ) ਬੇਦੋਂ ਕਰ ਕੇ (ਬਿੰਦ) ਜਾਨਣੇ ਯੋਗ ਜੋ ਹਰੀ ਹੈ, ਤਿਸ ਕਾ ਨਾਮ ਸਿਮਰਨ ਕਰੁ॥
Prof. Sahib Singhਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ।ਪਦ ਅਰਥ ਮਨ = ਹੇ ਮਨ! ਸਮਾਲੇ = ਸਮਾਲਿ, ਸਾਂਭ, (ਆਪਣੇ ਅੰਦਰ) ਸੰਭਾਲ ਰੱਖ।
SikhNet (Spanish)Oh mi mente, mi amiga, acumula en tu interior el Nombre del Señor.
ਮਨ ਪਿਆਰਿਆ ਜੀ ਮਿਤ੍ਰਾ; ਹਰਿ ਨਿਬਹੈ. ਤੇਰੈ ਨਾਲੇ ॥
man piaariaa jee mitraa; har nibahai. terai naale | Ang 79
Sant Singh KhalsaO dear beloved mind, my friend, the Lord shall always be with you.
Manmohan SinghO mind! my sweet friend, God shall stand by thee.
Manmohan Singh (Punjabi)ਹੇ ਮਨੂਏ! ਮੇਰੇ ਮਿਠੜੇ ਯਾਰ, ਵਾਹਿਗੁਰੂ ਤੇਰਾ ਪੱਖ ਪੂਰੇਗਾ।
Fareedkot Teekaਹੇ ਮੇਰੇ ਮਨ ਹੇ ਪਿਆਰੇ ਮਿਤ੍ਰ ਜੀ! ਸੋ ਹਰੀ ਹੀ ਤੇਰੇ ਸੰਗ ਸਹਾਇਤਾ ਕਰਨੇ ਵਾਲਾ ਸਾਥ ਹੋਵੇਗਾ॥
Prof. Sahib Singhਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ।ਪਦ ਅਰਥ ਨਿਬਹੈ = ਤੋੜ ਸਾਥ ਨਿਬਾਹੇਗਾ। ਨਾਲੇ = ਨਾਲਿ।
SikhNet (Spanish)Oh mi mente, mi amiga, tu Señor perdura contigo.
ਸੰਗਿ ਸਹਾਈ. ਹਰਿ ਨਾਮੁ ਧਿਆਈ; ਬਿਰਥਾ ਕੋਇ ਨ ਜਾਏ ॥
sang sahaaee. har naam dhiaaee; birathaa koe na jaae | Ang 79
Sant Singh KhalsaThe Name of the Lord shall be with you as your Helper and Support. Meditate on Him-no one who does so shall ever return empty-handed.
Manmohan SinghPonder over God's Name. He shall be an ever-present Helper of thine.(From God's door) none returns empty-handed.
Manmohan Singh (Punjabi)ਰੱਬ ਦੇ ਨਾਮ ਦਾ ਚਿੰਤਨ ਕਰ। ਉਹ ਤੇਰਾ ਹਾਜ਼ਰ-ਲਾਜ਼ਰ ਮਦਦਗਾਰ ਹੋਵੇਗਾ (ਰੱਬ ਦੇ ਬੂਹੇ ਤੋ) ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।
Fareedkot Teekaਸੋ ਹਰੀ ਤੇਰੇ ਸੰਗ ਸਹਾਈ ਹੋਵੇਗਾ, ਕ੍ਯੋਂਕਿ ਤਿਸ ਕੇ (ਨਾਮੁ ਧਿਆਈ) ਨਾਮ ਕੇ ਧਿਆਣੇ ਵਾਲਾ ਕੋਈ ਭੀ ਖਾਲੀ ਨਹੀਂ ਜਾਤਾ ਹੈ, ਵਾ ਤੂੰ ਧਿਆਉਣੇ ਵਾਲਾ ਹੋਹੁ ਤੈਨੂੰ ਕੋਈ ਪੀੜਾ ਨਾ ਉਤਪਤਿ ਹੋਵੇਗੀ॥☬ਪ੍ਰਸ਼ਨ: ਨਾਮ ਕੇ ਧ੍ਯਾਉਣੇ ਵਾਲੇ ਕੋ ਔਰ ਕਿਆ ਫਲ ਪ੍ਰਾਪਤਿ ਹੋਤਾ ਹੈ?☬ਉੱਤਰੁ:
Prof. Sahib Singh(ਹੇ ਮਨ!) ਪਰਮਾਤਮਾ ਦਾ ਨਾਮ ਸਿਮਰ, (ਇਹੀ ਤੇਰੇ) ਨਾਲ (ਰਹੇਗਾ, ਇਹੀ ਤੇਰਾ) ਸਾਥੀ (ਰਹੇਗਾ। ਜੇਹੜਾ ਭੀ ਮਨੁੱਖ ਇਹੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ (-ਹੱਥ) ਨਹੀਂ ਜਾਂਦਾ।ਪਦ ਅਰਥ ਧਿਆਈ = (ਹੇ ਮਨ!) ਤੂੰ ਸਿਮਰ, ਤੂੰ ਧਿਆਨ ਕਰ। ਬਿਰਥਾ = ਖਾਲੀ {वृथा}।
SikhNet (Spanish)Habita en el Nombre, tu Soporte Eterno, aquél que lo hace, no desperdicia su vida.
ਮਨ ਚਿੰਦੇ ਸੇਈ ਫਲ ਪਾਵਹਿ; ਚਰਣ ਕਮਲ ਚਿਤੁ ਲਾਏ ॥
man chinde seee fal paaveh; charan kamal chit laae | Ang 79
Sant Singh KhalsaYou shall obtain the fruits of your mind's desires, by focusing your consciousness on the Lord's Lotus Feet.
Manmohan SinghThou shalt obtain the fruits desired by thy heart by fixing thy mind on Lord's lotus feet.
Manmohan Singh (Punjabi)ਸੁਆਮੀ ਦੇ ਕੰਵਲ ਰੂਪੀ ਪੈਰਾਂ ਨਾਲ ਆਪਣਾ ਮਨ ਜੋੜਣ ਦੁਆਰਾ ਤੂੰ ਉਹ ਮੇਵੇ ਪਾ ਲਵੇਗਾ ਜਿਹਡੇ ਤੇਰਾ ਦਿਲ ਚਾਹੁੰਦਾ ਹੈ।
Fareedkot Teekaਨਾਮ ਕੇ ਜਪਨੇ ਵਾਲੇ ਪੁਰਸ਼ ਧਰਮ, ਅਰਥ, ਕਾਮ, ਮੋਖ, ਇਨ ਚਾਰੋਂ ਪਦਾਰਥੋਂ ਮੇਂ ਜਿਨ ਕੋ (ਚਿੰਦੇ) ਚਿਤਵਤੇ ਹੈਂ ਸੋਈ ਤਿਨ ਕੋ ਪ੍ਰਾਪਤਿ ਹੋਤਾ ਹੈ, ਪਰੰਤੂ ਵਹੁ ਪ੍ਰੇਮੀ ਜਨ ਚਰਨਾਰਵਿੰਦੋਂ ਮੇਂ ਹੀ ਅਪਨੇ ਚਿਤ ਕੋ ਲਗਾਵਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ।ਪਦ ਅਰਥ ਮਨ ਚਿੰਦੇ ਫਲ = ਮਨ-ਇਛੱਤ ਫਲ। ਲਾਏ = ਲਾਇ।
SikhNet (Spanish)Los deseos de su corazón son satisfechos concentrando su mente en los Pies de Loto del Señor,
ਜਲਿ ਥਲਿ ਪੂਰਿ ਰਹਿਆ ਬਨਵਾਰੀ; ਘਟਿ ਘਟਿ ਨਦਰਿ ਨਿਹਾਲੇ ॥
jal thal poor rahiaa banavaaree; ghatt ghatt nadar nihaale | Ang 79
Sant Singh KhalsaHe is totally pervading the water and the land; He is the Lord of the World-forest. Behold Him in exaltation in each and every heart.
Manmohan SinghWith thy sight behold in every heart the Lord of the world-forest, who is fully pervading the ocean and land.
Manmohan Singh (Punjabi)ਆਪਣੀ ਦ੍ਰਿਸ਼ਟੀ ਨਾਲ ਹਰ ਦਿਲ ਅੰਦਰ ਜੰਗਲ ਰੂਪੀ ਜਗਤ ਦੇ ਸੁਆਮੀ ਨੂੰ ਦੇਖ, ਜੋ ਸਮੁੰਦਰ ਤੇ ਧਰਤੀ ਵਿੱਚ ਪਰੀ-ਪੂਰਨ ਹੋ ਰਿਹਾ ਹੈ।
Fareedkot Teekaਹੇ ਮਨ! ਜਲ ਤਥਾ ਥਲ ਸਮਸਤੋਂ ਮੇਂ ਸੋ ਬਨਮਾਲੀ ਪੂਰਨ ਹੋ ਰਹਾ ਹੈ, ਔਰ ਬ੍ਰਹਮਾ ਸੇ ਚੀਟੀ ਪ੍ਰਯੰਤ ਜੀਵੋਂ ਕੋ ਅਪਨੀ ਸਰਬਗ੍ਯ ਦ੍ਰਿਸ੍ਟੀ ਸੇ ਸਭ ਕੋ (ਨਿਹਾਲੇ) ਦੇਖ ਰਹਾ ਹੈ, ਵਾ ਤੂੰ ਗ੍ਯਾਨ ਦ੍ਰਿਸ੍ਟੀ ਸੇ ਘਟ ਘਟ ਮੇਂ ਏਕ ਬ੍ਰਹਮ ਹੀ ਪੂਰਣ ਦੇਖ॥
Prof. Sahib Singh(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ।ਪਦ ਅਰਥ ਬਨਵਾਰੀ = ਜਗਤ ਦਾ ਮਾਲਕ। ਘਟਿ ਘਟਿ = ਹਰੇਕ ਘਟ ਵਿਚ। ਨਿਹਾਲੇ = ਵੇਖਦਾ ਹੈ।
SikhNet (Spanish)Quien en flor, prevalece en los mares y en la tierra, también habita por Su Gracia, en ti.
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਸਾਧਸੰਗਿ. ਭ੍ਰਮੁ ਜਾਲੇ ॥੧॥
naanak. sikh dee man preetam; saadhasang. bhram jaale |1| Ang 79
Sant Singh KhalsaNanak gives this advice: O beloved mind, in the Company of the Holy, burn away your doubts. ||1||
Manmohan SinghNanak, gives thee a counsel, O my dear soul! burn thy scepticism in the society of saints.
Manmohan Singh (Punjabi)ਨਾਨਕ ਤੈਨੂੰ ਸਤਿਸੰਗਤ ਅੰਦਰ ਆਪਣਾ ਵਹਿਮ ਸਾੜ ਸੁੱਟਣ ਦੀ ਸਲਾਹ ਦਿੰਦਾ ਹੈ, ਮੇਰੀ ਪਿਆਰੀ ਜਿੰਦੜੀਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਗਯਾਸੂ ਜਨ ਅਪਨੇ ਪ੍ਯਾਰੇ ਮਨ ਕੋ ਇਸ ਤਰ੍ਹਾਂ ਸਿਖ੍ਯਾ ਦੇਵੇ ਕਿ ਹੇ ਮਨ ਤੂੰ ਸਾਧ ਸੰਗਤਿ ਕਰ ਕੇ ਭ੍ਰਮ ਰੂਪੀ ਪਰਦੇ ਕੌ ਜਲਾਇ ਦੇਹ, ਵਾ ਹੇ ਮਨ ਕੇ ਪ੍ਰੀਤਮ! ਤੇਰੇ ਮਨ ਮੇਂ ਸਿਛਾ ਦੇਤਾ ਹੂੰ ਸੰਤੋਂ ਕੇ ਸੰਗ ਕਰ ਤੂੰ ਭਰਮ ਕੋ ਜਲਾਇ ਦੇਹ॥
Prof. Sahib Singhਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਸਾਧ ਸੰਗਤਿ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ ॥੧॥ਪਦ ਅਰਥ ਸਿਖ = ਸਿੱਖਿਆ। ਦੇਇ = ਦੇਂਦਾ ਹੈ। ਜਾਲੇ = ਜਾਲਿ, ਸਾੜ ਦੇਹ ॥੧॥
SikhNet (Spanish)Dice Nanak, oh mi mente bien amada, te pido que disipes tu duda en la Saad Sangat, la Sociedad de los Santos. (1)
ਮਨ ਪਿਆਰਿਆ ਜੀ ਮਿਤ੍ਰਾ; ਹਰਿ ਬਿਨੁ. ਝੂਠੁ ਪਸਾਰੇ ॥
man piaariaa jee mitraa; har bin. jhootth pasaare | Ang 79
Sant Singh KhalsaO dear beloved mind, my friend, without the Lord, all outward show is false.
Manmohan SinghO dear mind! my friend, without God all the ostentation is false.
Manmohan Singh (Punjabi)ਹੇ ਮਿਠੜੇ ਚਿੱਤ। ਮੇਰੇ ਬੇਲੀਆਂ, ਵਾਹਿਗੁਰੂ ਦੇ ਬਗੈਰ ਸਾਰਾ ਅਡੰਬਰ ਕੂੜਾ ਹੈ।
Fareedkot Teekaਹੇ ਮਨ ਹੇ ਪ੍ਯਾਰੇ ਮਿਤ੍ਰ ਜੀ! ਹਰੀ ਨਾਮ ਸੇ ਬਿਨਾ ਔਰ ਜਿਤਨੇ (ਪਸਾਰੇ) ਫੈਲਾਉ ਹੈਂ ਸਭ ਝੂਠੇ ਹੈਂ॥
Prof. Sahib Singhਹੇ ਮੇਰੇ ਪਿਆਰੇ ਮਨ! ਹੇ ਮੇਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ (ਹੋਰ ਕੋਈ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ), ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ।ਪਦ ਅਰਥ ਝੂਠੁ = ਤੋੜ ਸਾਥ ਨਾਹ ਨਿਬਾਹੁਣ ਵਾਲਾ। ਪਸਾਰੇ = ਪਸਾਰਾ।
SikhNet (Spanish)Oh mi mente, mi amiga, sin el Señor, todo este teatro es falso
ਮਨ ਪਿਆਰਿਆ ਜੀਉ ਮਿਤ੍ਰਾ; ਬਿਖੁ ਸਾਗਰੁ ਸੰਸਾਰੇ ॥
man piaariaa jeeo mitraa; bikh saagar sansaare | Ang 79
Sant Singh KhalsaO dear beloved mind, my friend, the world is an ocean of poison.
Manmohan SinghO dear mind! my friend, the world is an ocean of poison.
Manmohan Singh (Punjabi)ਹੇ ਮਿਠੜੇ ਚਿੱਤ! ਮੇਰੇ ਬੇਲੀਆਂ! ਜਗਤ ਇਕ ਜ਼ਹਿਰ ਦਾ ਸਮੁੰਦਰ ਹੈ।
Fareedkot Teekaਹੇ ਮਨ ਪ੍ਯਾਰੇ ਮਿਤ੍ਰ ਜੀ! ਯਹਿ ਸੰਸਾਰ ਸਮੁੰਦ੍ਰ (ਬਿਖੁ) ਜਹਰ ਰੂਪ ਹੈ॥
Prof. Sahib Singhਹੇ ਪਿਆਰੇ ਮਨ! ਇਹ ਸੰਸਾਰ (ਇਕ) ਸਮੁੰਦਰ (ਹੈ ਜੋ) ਜ਼ਹਰ (ਨਾਲ ਭਰਿਆ ਹੋਇਆ) ਹੈ।ਪਦ ਅਰਥ ਬਿਖੁ = ਜ਼ਹਰ। ਸਾਗਰੁ = ਸਮੁੰਦਰ।
SikhNet (Spanish)Oh mi mente, mi amiga, el mundo es un mar de veneno.
ਚਰਣ ਕਮਲ ਕਰਿ ਬੋਹਿਥੁ ਕਰਤੇ; ਸਹਸਾ ਦੂਖੁ. ਨ ਬਿਆਪੈ ॥
charan kamal kar bohith karate; sahasaa dookh. na biaapai | Ang 79
Sant Singh KhalsaLet the Lord's Lotus Feet be your Boat, so that pain and skepticism shall not touch you.
Manmohan SinghMake the lotus feet of the Creator thy boat so that doubt and anguish may not overtake thee.
Manmohan Singh (Punjabi)ਸਿਰਜਣਹਾਰ ਦੇ ਕੰਵਲ ਰੂਪੀ ਪੈਰਾ ਨੂੰ ਆਪਦਾ ਜਹਾਜ਼ ਬਣਾ, ਤਾਂ ਜੋ ਤੈਨੂੰ ਸੰਦੇਹ ਤੇ ਦੁੱਖ ਨਾਂ ਵਾਪਰੇ।
Fareedkot Teekaਹੇ ਮਨ ਪਿਆਰੇ! ਸੰਸਾਰ ਸਮੁੰਦਰ ਸੇ ਤਰਨੇ ਕੋ ਹਰੀ ਕੇ ਚਰਨ ਕਮਲੋਂ ਕਾ ਧ੍ਯਾਨ ਹੀ (ਬੋਹਿਥੁ) ਜਹਾਜ ਕਰ, ਜੋ ਪ੍ਰਮਾਣ ਗਤ ਔਰ ਪਰਮੇਯ ਗਤ ਸੰਸੇ ਹੈਂ, ਪੁਨਃ ਜੋ ਜਨਮ ਔ ਮਰਨ ਕਾ (ਦੂਖੁ) ਕਲੇਸ ਹੈ, ਸੋ ਤੁਝ ਕੋ ਨਹੀਂ ਬ੍ਯਾਪੇਗਾ॥
Prof. Sahib Singh(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।ਪਦ ਅਰਥ ਕਰਿ = ਬਣਾ। ਬੋਹਿਥੁ = ਜਹਾਜ਼। ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ। ਸਹਸਾ = ਸਹਮ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।
SikhNet (Spanish)Haz de los Pies de Loto del Señor, tu barco y así libérate del sufrimiento y de la duda.
ਗੁਰੁ ਪੂਰਾ ਭੇਟੈ ਵਡਭਾਗੀ; ਆਠ ਪਹਰ ਪ੍ਰਭੁ ਜਾਪੈ ॥
gur pooraa bhettai vaddabhaagee; aatth pehar prabh jaapai | Ang 79
Sant Singh KhalsaMeeting with the Perfect Guru, by great good fortune, meditate on God twenty-four hours a day.
Manmohan SinghWhom, through the greatest good luck, the Perfect Guru meets; he reflects over the Lord day in and day out.
Manmohan Singh (Punjabi)ਜਿਸ ਨੂੰ ਪਰਮ ਚੰਗੇ ਨਸੀਬਾਂ ਰਾਹੀਂ ਪੂਰਨ ਗੁਰੂ ਜੀ ਮਿਲ ਪੈਦੇ ਹਨ, ਉਹ ਅਠੇ ਪਹਿਰ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਜੋ ਪੁਰਸ ਵਡਭਾਗੀ (ਪੂਰਾ) ਬ੍ਰਹਮਸੋਤ੍ਰੀ ਨੇਸ੍ਟੀ ਗੁਰੋਂ ਕੋ ਮਿਲਤਾ ਹੈ, ਸੋ ਆਠੋ ਪਹਿਰ ਪ੍ਰਭੂ ਕੋ ਜਪਤਾ ਹੈ॥
Prof. Sahib Singh(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।ਪਦ ਅਰਥ ਭੇਟੈ = ਮਿਲਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਜਾਪੈ = ਜਾਪਦਾ ਹੈ।
SikhNet (Spanish)Y encuentra al Guru Perfecto, por una buena fortuna, y habita en tu Señor noche y día.
ਆਦਿ ਜੁਗਾਦੀ ਸੇਵਕ ਸੁਆਮੀ; ਭਗਤਾ ਨਾਮੁ ਅਧਾਰੇ ॥
aad jugaadee sevak suaamee; bhagataa naam adhaare | Ang 79
Sant Singh KhalsaFrom the very beginning, and throughout the ages, He is the Lord and Master of His servants. His Name is the Support of His devotees.
Manmohan SinghFrom the very beginning and throughout the ages God is the Master of His slaves. His Name is the prop of His saints.
Manmohan Singh (Punjabi)ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਵਾਹਿਗੁਰੂ ਆਪਦੇ ਗੋਲਿਆਂ ਦਾ ਮਾਲਕ ਹੈ। ਉਸਦਾ ਨਾਮ ਉਸ ਦੇ ਸਾਧੂਆਂ ਦਾ ਆਸਰਾ ਹੈ।
Fareedkot Teekaਸਦਾ ਸਦਾ ਜੋ ਸ੍ਵਾਮੀ ਕੇ ਸੇਵਕ ਹੈਂ, ਤਿਨ ਭਗਤ ਜਨੋਂ ਕੋ ਹਰੀ ਕੇ ਨਾਮ ਹੀ ਕਾ ਆਸਰਾ ਹੈ॥
Prof. Sahib Singhਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, (ਪਰਮਾਤਮਾ ਆਪਣੇ) ਸੇਵਕਾਂ ਦਾ ਰਾਖਾ (ਚਲਿਆ ਆ ਰਿਹਾ) ਹੈ, (ਪਰਮਾਤਮਾ ਦੇ) ਭਗਤਾਂ ਲਈ ਪਰਮਾਤਮਾ ਦਾ ਨਾਮ (ਸਦਾ ਹੀ) ਜ਼ਿੰਦਗੀ ਦਾ ਸਹਾਰਾ ਹੈ।ਪਦ ਅਰਥ ਆਦਿ = ਸ਼ੁਰੂ ਤੋਂ ਹੀ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਸੇਵਕ ਸੁਆਮੀ = ਸੇਵਕਾਂ ਦਾ ਮਾਲਕ। ਅਧਾਰੇ = ਆਧਾਰਾ, ਆਸਰਾ।
SikhNet (Spanish)Él, el Maestro, es desde la eternidad, y su Nombre es lo Primordial para sus Devotos.
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਬਿਨੁ ਹਰਿ. ਝੂਠ ਪਸਾਰੇ ॥੨॥
naanak. sikh dee man preetam; bin har. jhootth pasaare |2| Ang 79
Sant Singh KhalsaNanak gives this advice: O beloved mind, without the Lord, all outward show is false. ||2||
Manmohan SinghNanak, counsels thee, O my dear soul that without God all the show is false.
Manmohan Singh (Punjabi)ਨਾਨਕ ਤੈਨੂੰ ਮਸ਼ਵਰਾ ਦਿੰਦਾ ਹੈ, ਹੈ ਮੇਰੀ ਪਿਆਰੀ ਜਿੰਦੇ! ਕਿ ਵਾਹਿਗੁਰੂ ਦੇ ਬਾਝੋਂ ਸਮੁਹ ਦਿਖਾਵਾ ਕੂੜ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਸੋ (ਪ੍ਰੀਤਮ) ਸੰਤ ਜਨ ਯੇਹੀ ਸਿੱਖਿਯਾ ਦੇਤੇ ਹੈਂ ਕਿ ਹਰੀ ਸੇ ਬਿਨਾ ਸਭੀ ਅਡੰਬਰ ਝੂਠੇ ਹੈਂ॥੨॥
Prof. Sahib Singhਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ ਤੋੜ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੨॥ਪਦ ਅਰਥ ਝੂਠ ਪਸਾਰੇ = ਸਾਥ ਨਾਹ ਨਿਭਣ ਵਾਲੇ ਪਸਾਰੇ ॥੨॥
SikhNet (Spanish)Dice Nanak, oh mi mente bienamada, sin el Señor, todo este teatro es falso (2)
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਲਦੇ ਖੇਪ ਸਵਲੀ ॥
man piaariaa jeeo mitraa; har lade khep savalee | Ang 79
Sant Singh KhalsaO dear beloved mind, my friend, load the profitable cargo of the Lord's Name.
Manmohan SinghO my sweet friendly soul! do thou occupy the ever stable door of God.
Manmohan Singh (Punjabi)ਹੈ ਮੇਰੀ ਮਿਠੜੀ ਹਿਤਕਾਰੀ ਜਿੰਦੜੀਏ! ਤੂੰ ਹਰੀ ਦੇ ਨਾਮ ਦਾ ਸਸਤਾ ਵੱਖਰ ਬਾਰ ਕਰ ਲੈ।
Fareedkot Teekaਹੇ ਮਨ ਪ੍ਯਾਰੇ ਮਿਤ੍ਰਾ! ਜੀਉਂਦਾ ਰਹੁ ਤੂੰ ਹਰੀ ਕੇ ਨਾਮ ਕੀ ਖੇਪ ਲਾਦਨੀ ਕਰ, ਇਹ ਖੇਪ ਤੁਝ ਕੋ (ਸਵਲੀ) ਸਸਤੀ ਹੈ ਵਾ ਲਾਭ ਵਾਲੀ ਹੈ॥
Prof. Sahib Singhਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ।ਪਦ ਅਰਥ ਲਦੇ = ਲੱਦੇਂ, ਲੱਦ। ਖੇਪ = ਸੌਦਾ। ਸਵਲੀ = ਸਫਲੀ, ਨਫਾ ਦੇਣ ਵਾਲੀ।
SikhNet (Spanish)Oh mi mente, mi amiga, llévate contigo la mercancía verdadera.
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਦਰੁ ਨਿਹਚਲੁ ਮਲੀ ॥
man piaariaa jeeo mitraa; har dar nihachal malee | Ang 79
Sant Singh KhalsaO dear beloved mind, my friend, enter through the eternal Door of the Lord.
Manmohan SinghO my darling friendly soul! do thou occupy the ever stable door of God.
Manmohan Singh (Punjabi)ਹੇ ਮੇਰੀ ਪਿਆਰੀ ਸੱਜਣ ਜਿੰਦੜੀਏ! ਤੂੰ ਵਾਹਿਗੁਰੂ ਦੇ ਸਦੀਵੀ ਸਥਿਰ ਦਰਵਾਜ਼ੇ ਤੇ ਜਾਂ ਧਰਨਾ ਮਾਰ।
Fareedkot Teekaਹੇ ਮਨ ਪ੍ਯਾਰੇ ਜੀ ਕੇ ਮਿਤ੍ਰਾ! ਹਰੀ ਕੇ (ਹਰਿ ਦਰੁ) ਸਤਸੰਗ ਕੋ ਨਿਸਚਲ ਸਮਝ ਕੇ ਮਲ ਰਖੁ, ਭਾਵ ਸਤਸੰਗ ਨ ਛੋਡ॥
Prof. Sahib Singhਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ।ਪਦ ਅਰਥ ਨਿਹਚਲੁ = ਅਟੱਲ, ਕਦੇ ਨਾਹ ਹਿਲਣ ਵਾਲਾ। ਮਲੀ = ਮੱਲੀਂ, ਮੱਲ।
SikhNet (Spanish)Oh mi mente, mi amiga, así uno podrá habitar en el Recinto Eterno.
ਹਰਿ ਦਰੁ ਸੇਵੇ. ਅਲਖ ਅਭੇਵੇ; ਨਿਹਚਲੁ ਆਸਣੁ ਪਾਇਆ ॥
har dar seve. alakh abheve; nihachal aasan paaeaa | Ang 79
Sant Singh KhalsaOne who serves at the Door of the Imperceptible and Unfathomable Lord, obtains this eternal position.
Manmohan SinghHe who serves at the door of the imperceptible and inscrutable God, obtains the permanent seat.
Manmohan Singh (Punjabi)ਜੋ ਅਗਾਧ ਤੇ ਭੇਦ-ਰਹਿਤ ਵਾਹਿਗੁਰੂ ਦੇ ਬੂਹੇ ਤੇ ਟਹਿਲ ਕਮਾਉਂਦਾ ਹੈ, ਉਹ ਮੁਸਤਕਿਲ ਟਿਕਾਣਾ ਹਾਸਲ ਕਰ ਲੈਂਦਾ ਹੈ।
Fareedkot Teekaਜਿਨੋਂ ਨੇ ਹਰੀ (ਅਲਖ) ਅਭੇਵੇ ਕੇ (ਦਰੁ) ਸਤਸੰਗ ਕੋ ਸੇਵਨ ਕੀਆ ਹੈ ਤਿਨੋਂ ਨੇ (ਨਿਹਚਲੁ) ਅਚਲ ਸ੍ਵਰੂਪ ਮੇਂ (ਆਸਣੁ) ਬਿਸ੍ਰਾਮ ਪਾਇਆ ਹੈ, ਭਾਵ ਯਹਿ ਕਿ ਨਿਜ ਰੂਪ ਕੋ ਪ੍ਰਾਪਤਿ ਭਏ ਹੈਂ॥
Prof. Sahib Singhਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ (ਆਤਮਕ) ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ।ਪਦ ਅਰਥ ਸੇਵੇ = ਸੇਂਵਦਾ ਹੈ। ਸੰਭਾਲਦਾ ਹੈ। ਅਲਖ = ਅਦ੍ਰਿਸਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਤਹ = ਉਥੇ, ਉਸ ਨਿਹਚਲ ਆਸਣ ਤੇ (ਪਹੁੰਚ ਕੇ)।
SikhNet (Spanish)Aquél que sirve en la Puerta del Incognoscible e Insondable Dios, obtiene la Paz Eterna.
ਤਹ ਜਨਮ ਨ ਮਰਣੁ, ਨ ਆਵਣ ਜਾਣਾ; ਸੰਸਾ ਦੂਖੁ ਮਿਟਾਇਆ ॥
teh janam na maran, na aavan jaanaa; sansaa dookh mittaaeaa | Ang 79
Sant Singh KhalsaThere is no birth or death there, no coming or going; anguish and anxiety are ended.
Manmohan SinghThere is no birth and death there and not any coming and going and mortal's anxiety and anguish end as well.
Manmohan Singh (Punjabi)ਉਥੇ ਕੋਈ ਜੰਮਣਾ ਤੇ ਮਰਣਾ ਨਹੀਂ, ਅਤੇ ਲਾ ਹੀ ਕੋਈ ਆਉਣਾ ਤੇ ਜਾਣਾ, ਅਤੇ ਪ੍ਰਾਣੀ ਦੇ ਫਿਕਰ ਤੇ ਦੁੱਖ ਭੀ ਮੁਕ ਜਾਂਦੇ ਹਨ।
Fareedkot Teekaਗ੍ਯਾਨਵਾਨੋਂ ਕੋ ਤਹਾਂ ਤੇ ਨ ਜਨਮ ਕਰ ਆਉਣਾ ਹੈ ਔਰ ਨ ਮਰ ਕਰ ਜਾਣਾ ਹੈ, ਔਰ ਤਿਨੋਂ ਨੇ ਸੰਸਾ ਅਰ ਦੁਖ ਸਭੀ ਮਿਟਾਇ ਦੀਆ ਹੈ॥
Prof. Sahib Singhਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਲੈਂਦਾ ਹੈ।ਪਦ ਅਰਥ ਸੰਸਾ = ਸਹਮ।
SikhNet (Spanish)Él ya ni va ni viene, no nace más para morir, y sus sufrimientos y dudas desaparecen.
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ; ਜਮਦੂਤਾ ਕਛੂ ਨ ਚਲੀ ॥
chitr gupat kaa kaagad faariaa; jamadootaa kachhoo na chalee | Ang 79
Sant Singh KhalsaThe accounts of Chitr and Gupt, the recording scribes of the conscious and the subconscious are torn up, and the Messenger of Death cannot do anything.
Manmohan SinghThe account-paper of the recording angels is torn up and death's couriers become helpless.
Manmohan Singh (Punjabi)ਲੇਖਾ ਲਿਖਣ ਵਾਲੇ ਫ਼ਰਿਸ਼ਤਿਆਂ ਦਾ ਹਿਸਾਬ ਵਾਲਾ ਕਾਗ਼ਜ ਪਾਟ ਜਾਂਦਾ ਹੈ ਤੇ ਮੌਤ ਦੇ ਹਲਕਾਰੇ ਬੇਬਸ ਹੋ ਜਾਂਦੇ ਹਨ।
Fareedkot Teekaਜੋ ਗੁਪਤ ਕਰਮ ਜੀਵੋਂ ਕੇ (ਚਿਤ੍ਰ) ਲਿਖਤਾ ਹੈ, ਸੋ ਚਿਤ੍ਰ ਗੁਪਤ ਹੈ, ਤਿਸ ਕਾ ਕਾਗਜ ਜੋ ਪੁੰਨ੍ਯ ਤਥਾ ਪਾਪੋਂ ਕਾ ਲੇਖਾ ਹੈ, ਸੋ ਫਾੜ ਦੀਆ ਹੈ, ਜਮਦੂਤੋਂ ਕੀ ਸਕਤੀ ਕੁਝ ਭੀ ਤਿਨ ਪਰ ਨਹੀਂ ਚਲ ਸਕੀ॥
Prof. Sahib Singh(ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ), ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ।ਪਦ ਅਰਥ ਚਿਤ੍ਰ ਗੁਪਤ = ਧਰਮਰਾਜ ਦੇ ਦੋਵੇਂ ਮੁਨਸ਼ੀ ਮੰਨੇ ਗਏ ਹਨ ਜੋ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ। {ਨੋਟ: ਲਫ਼ਜ਼ 'ਚਿਤ੍ਰ ਗੁਪਤ' ਦਾ ਭਾਵ ਹੈ 'ਗੁਪਤ ਚਿਤ੍ਰ' ਲੁਕਵੇਂ ਚਿਤ੍ਰ, ਉਹ ਚਿਤ੍ਰ ਜੋ ਮਨੁੱਖ ਦੀ ਨਜ਼ਰੋਂ ਉਹਲੇ ਰਹਿੰਦੇ ਹਨ। ਚਿਤ੍ਰ = ਕੀਤੇ ਕਰਮਾਂ ਦੇ ਸੰਸਕਾਰ। ਮਨੁੱਖ ਜਿਹੜੇ ਕਰਮ ਕਰਦਾ ਹੈ, ਉਹਨਾਂ ਦੇ ਸੰਸਕਾਰ ਉਸ ਦੇ ਮਨ ਵਿਚ ਬਣਦੇ ਜਾਂਦੇ ਹਨ। ਸਰੀਰ ਤਿਆਗਣ ਤੇ ਇਹ ਸੰਸਕਾਰ = ਮਈ ਮਨ ਜੀਵਾਤਮਾ ਦੇ ਨਾਲ ਜਾਂਦਾ ਹੈ}। ਕਾਗਦੁ = ਕਾਗ਼ਜ਼, ਲੇਖਾ। ਕਛੂ ਨਾ ਚਲੀ = ਕੋਈ ਪੇਸ਼ ਨਹੀਂ ਜਾਂਦੀ। ਚਲੀ = ਚੱਲੀ।
SikhNet (Spanish)La cuenta de la mente consciente e inconsciente le es saldada y el mensajero de la muerte pierde toda fuerza ante él.
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਹਰਿ ਲਦੇ ਖੇਪ ਸਵਲੀ ॥੩॥
naanak. sikh dee man preetam; har lade khep savalee |3| Ang 79
Sant Singh KhalsaNanak gives this advice: O beloved mind, load the profitable cargo of the Lord's Name. ||3||
Manmohan SinghNanak, counsels the dear soul to load the cheap cargo of God's Name.
Manmohan Singh (Punjabi)ਨਾਨਕ, ਪਿਆਰੀ ਜਿੰਦੜੀ ਨੂੰ ਰੱਬ ਦੇ ਨਾਮ ਦਾ ਸਸਤਾ ਮਾਲ ਬਾਰ ਕਰਨ ਦੀ ਸਲਾਹ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਮੇਸਰ ਕਾ ਪ੍ਯਾਰਾ ਜਗ੍ਯਾਸੂ ਮਨ ਕੋ ਯਹ ਸਿਖ੍ਯਾ ਦੇਵੇ ਕਿ ਹੇ ਮਨ ਤੂੰ ਹਰੀ ਨਾਮ ਕੀ ਖੇਪ ਜੋ (ਸਵਲੀ) ਸਸਤੀ ਹੈ, ਸੋ ਲਾਦ ਲੇ ॥੩॥
Prof. Sahib Singh(ਇਸ ਵਾਸਤੇ) ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹੀ ਸੌਦਾ ਨਫ਼ੇ ਵਾਲਾ ਹੈ ॥੩॥ਪਦ ਅਰਥ ਨਾਨਕੁ ਦੇਇ = ਨਾਨਕ ਦੇਂਦਾ ਹੈ ॥੩॥
SikhNet (Spanish)Dice Nanak, oh mi mente bien amada, lleva contigo al más allá la Verdadera Mercancía (3)
ਮਨ ਪਿਆਰਿਆ ਜੀਉ ਮਿਤ੍ਰਾ; ਕਰਿ ਸੰਤਾ ਸੰਗਿ ਨਿਵਾਸੋ ॥
man piaariaa jeeo mitraa; kar santaa sang nivaaso | Ang 79
Sant Singh KhalsaO dear beloved mind, my friend, abide in the Society of the Saints.
Manmohan SinghO my darling friendly soul! abide thou in the society of saints.
Manmohan Singh (Punjabi)ਹੇ ਮੇਰੀ ਪਿਆਰੀ ਸਜਣ ਜਿੰਦੜੀਏ! ਤੂੰ ਸਤਿਸੰਗਤ ਅੰਦਰ ਵਾਸਾ ਕਰ।
Fareedkot Teekaਹੇ ਮੇਰੇ ਮਨ ਪਿਆਰੇ ਮਿਤ੍ਰ ਜੀ! ਸੰਤੋਂ ਕੇ ਸੰਗ ਮੇਂ ਬਾਸਾ ਕਰੁ॥
Prof. Sahib Singhਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤਿ ਵਿਚ ਆਪਣਾ ਬਹਣ-ਖਲੋਣ ਬਣਾ।ਪਦ ਅਰਥ ਸੰਤਾ ਸੰਗਿ = ਸੰਤਾਂ ਦੀ ਸੰਗਤਿ ਵਿਚ। ਨਿਵਾਸੋ = ਨਿਵਾਸੁ (ਕਰ)।
SikhNet (Spanish)Oh mi mente, mi amiga, habita en la Saad Sangat, la Sociedad de los Santos.
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਨਾਮੁ ਜਪਤ ਪਰਗਾਸੋ ॥
man piaariaa jeeo mitraa; har naam japat paragaaso | Ang 79
Sant Singh KhalsaO dear beloved mind, my friend, chanting the Lord's Name, the Divine Light shines within.
Manmohan SinghO my darling friendly soul! By repeating God's name the Divine light shines.0
Manmohan Singh (Punjabi)ਹੇ ਮੇਰੀ ਪਿਆਰੀ ਸਜਣ ਜਿੰਦੜੀਏ, ਵਾਹਿਗੁਰੂ ਦਾ ਨਾਮ ਉਚਾਰਣ ਕਰਨ ਦੁਆਰਾ ਈਸ਼ਵਰੀ ਚਾਨਣਾ ਹੁੰਦਾ ਹੈ।
Fareedkot Teekaਹੇ ਮਨ ਪਿਆਰਿਆ ਜੀਉਦਿਆਂ ਮਿਤ੍ਰਾ! ਹਰਿ ਨਾਮ ਜਪਨੇ ਸੇ ਬਿਬੇਕ ਰੂਪ ਪ੍ਰਕਾਸ ਹੋਤਾ ਹੈ॥
Prof. Sahib Singhਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ।ਪਦ ਅਰਥ ਜਪਤ = ਜਪਿਆਂ। ਪਰਗਾਸੋ = ਪਰਗਾਸੁ, ਆਤਮਕ ਚਾਨਣ।
SikhNet (Spanish)Oh mi mente, mi amiga, el Nombre del Señor es la Luz del mundo.
ਸਿਮਰਿ ਸੁਆਮੀ. ਸੁਖਹ ਗਾਮੀ; ਇਛ ਸਗਲੀ ਪੁੰਨੀਆ ॥
simar suaamee. sukhah gaamee; ichh sagalee puneea | Ang 79
Sant Singh KhalsaRemember your Lord and Master, who is easily obtained, and all desires shall be fulfilled.
Manmohan SinghBy remembering the Lord, of easy access, all the desires are fulfilled.
Manmohan Singh (Punjabi)ਜਿਸ ਸਾਹਿਬ ਕੋਲਿ ਸੌਖ ਨਾਲ ਪੁਜ ਸਕੀਦਾ ਹੈ, ਉਸ ਦਾ ਅਰਾਧਨ ਕਰਨ ਦੁਆਰਾ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teeka(ਸ੍ਵਾਮੀ) ਪਰਮੇਸ੍ਵਰ ਜੋ ਸਰਬ ਸੁਖੋਂ ਮੇਂ ਜੀਵ ਕੋ (ਗਾਮੀ) ਪ੍ਰਾਪਤਿ ਕਰਨੇ ਵਾਲਾ ਹੈ, ਜਿਨ੍ਹੋਂ ਨੈ ਤਿਸ ਕੋ ਸਿਮਰਨ ਕੀਆ ਹੈ, ਤਿਨ ਕੀ ਮਨ ਕੀ (ਇਛਾ) ਚਾਹਨਾ ਸਰਬ ਹੀ (ਪੁੰਨੀਆ) ਪੂਰਣ ਭਈ ਹੈਂ॥
Prof. Sahib Singhਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।ਪਦ ਅਰਥ ਸਿਮਰਿ = ਸਿਮਰ ਕੇ। ਸੁਖਹਗਾਮੀ = {गामिन् = ਅਪੜਾਣ ਵਾਲਾ} ਸੁਖ ਦੇਣ ਵਾਲਾ। ਸਗਲੀ = ਸਾਰੀਆਂ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ।
SikhNet (Spanish)Recuerda a tu Señor y Maestro, que es de fácil acceso, y lograrás todos tus deseos.
ਪੁਰਬੇ ਕਮਾਏ. ਸ੍ਰੀਰੰਗ ਪਾਏ; ਹਰਿ ਮਿਲੇ ਚਿਰੀ ਵਿਛੁੰਨਿਆ ॥
purabe kamaae. sreerang paae; har mile chiree vichhuniaa | Ang 80
Sant Singh KhalsaBy my past actions, I have found the Lord, the Greatest Lover. Separated from Him for so long, I am united with Him again.
Manmohan SinghBy virtue of past actions I have attained to the Lover of eminence the Lord. He who was separated from me since long has met me.
Manmohan Singh (Punjabi)ਪੁਰਬਲੇ ਕਰਮਾਂ ਦੀ ਬਦੌਲਤ ਮੈਂ ਮਹਾਨਤਾ ਦੇ ਪਿਆਰੇ ਨੂੰ ਪਾ ਲਿਆ ਹੈ। ਉਹ ਮੇਰੇ ਲਾਲੋ ਦੇਰ ਤੋਂ ਵਿਛੜਿਆ ਵਾਹਿਗੁਰੂ ਮੈਨੂੰ ਮਿਲ ਪਿਆ ਹੈ।
Fareedkot Teekaਤਿਨੋਂ ਨੈ ਜੋ ਪੂਰਬ ਜਨਮੋ ਕੇ ਪੁੰਨ ਕਰਮ (ਕਮਾਏ) ਕੀਏ ਹੂਏ ਥੇ, ਤਿਨ ਕਰ (ਸ੍ਰੀ ਰੰਗ) ਲਛਮੀ ਕੋ ਅਨੰਦ ਦੇਣੇ ਵਾਲੇ ਹਰੀ ਕੇ ਨਾਮ ਪਾਏ, ਔਰ ਬਹੁਤ ਕਾਲ ਕੇ ਜੋ ਬਿਛੁੜੇ ਹੂਏ ਥੇ, ਸੋ ਤਿਸ ਹਰੀ ਸੇ ਅਭੇਦ ਭਏ ਹੈਂ॥☬ਪ੍ਰਸ਼ਨ: ਹਰੀ ਕੋ ਕਹਾਂ ਮਿਲੇ ਹੈਂ?☬ਉੱਤਰੁ:
Prof. Sahib Singhਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ।ਪਦ ਅਰਥ ਪੁਰਬੇ ਕਮਾਏ = ਪਹਿਲੇ ਜਨਮ ਵਿਚ ਨੇਕ ਕਮਾਈ ਅਨੁਸਾਰ। ਸ੍ਰੀ ਰੰਗ = {श्री (ਸ਼੍ਰੀ) = ਲੱਛਮੀ} ਲਛਮੀ ਦਾ ਪਤੀ, ਪਰਮਾਤਮਾ।
SikhNet (Spanish)Practica lo que está en tu Destino, y logra a tu Señor; separado por mucho tiempo serás unido a Él
ਅੰਤਰਿ ਬਾਹਰਿ ਸਰਬਤਿ ਰਵਿਆ; ਮਨਿ ਉਪਜਿਆ ਬਿਸੁਆਸੋ ॥
antar baahar sarabat raviaa; man upajiaa bisuaaso | Ang 80
Sant Singh KhalsaInside and out, He is pervading everywhere. Faith in Him has welled up within my mind.
Manmohan SinghWithin my mind I have obtained faith in Him who is pervading everywhere within and without.
Manmohan Singh (Punjabi)ਮੇਰੇ ਚਿੱਤ ਅੰਦਰ ਉਸ ਵਿੱਚ ਭਰੋਸਾ ਪੈਦਾ ਹੋ ਗਿਆ ਹੈ ਜੋ ਹਰ ਜਗ੍ਹਾ ਅੰਦਰ ਅਤੇ ਬਾਹਰ ਵਿਆਪਕ ਹੋ ਰਿਹਾ ਹੈ।
Fareedkot Teeka(ਅੰਤਰਿ) ਸਰੀਰ ਮੇਂ (ਬਾਹਰਿ) ਬ੍ਰਹਮੰਡ ਮੇਂ ਸਰਬਤ੍ਰ ਏਕ ਰਸ ਵਾਹਿਗੁਰੂ ਬ੍ਯਾਪਕ ਹੈ, ਸੋ ਤਿਨ ਕੋ ਐਸੇ ਨਿਸਚੈ ਭਯਾ ਹੈ, ਯਹੀ ਹਰੀ ਕਾ ਮਿਲਾਪ ਹੈ॥
Prof. Sahib Singh(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।ਪਦ ਅਰਥ ਸਰਬਤਿ = {सर्वत्र} ਹਰ ਥਾਂ। ਮਨਿ = ਮਨ ਵਿਚ। ਬਿਸੁਆਸੋ = ਬਿਸੁਆਸੁ, ਸਰਧਾ, ਯਕੀਨ।
SikhNet (Spanish)Tu mente vuelve a lograr su Fe en Él, Quien prevalece dentro y fuera de ti.
ਨਾਨਕੁ. ਸਿਖ ਦੇਇ ਮਨ ਪ੍ਰੀਤਮ; ਕਰਿ ਸੰਤਾ ਸੰਗਿ ਨਿਵਾਸੋ ॥੪॥
naanak. sikh dee man preetam; kar santaa sang nivaaso |4| Ang 80
Sant Singh KhalsaNanak gives this advice: O beloved mind, let the Society of the Saints be your dwelling. ||4||
Manmohan SinghNanak, counsels thee, O my beloved Soul! to secure abode in the saints' congregation.
Manmohan Singh (Punjabi)ਨਾਨਕ ਤੈਨੂੰ ਸਤਿਸੰਗਤ ਅੰਦਰ ਵਾਸਾ ਅਖਤਿਆਰ ਕਰਨ ਦਾ ਮਸ਼ਵਰਾ ਦਿੰਦਾ ਹੈ, ਹੈ ਮੇਰੀ ਪਿਆਰੀ ਆਤਮਾ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਗ੍ਯਾਸੂ ਅਪਨੇ ਮਨ ਪ੍ਯਾਰੇ ਕੋ ਯਹੀ ਸਿਖ੍ਯਾ ਦੇਵੇ ਕਿ ਹੇ ਮਨ ਸੰਤੋਂ ਕੇ ਸੰਗ ਮੇਂ ਨਿਵਾਸ ਕਰ॥੪॥
Prof. Sahib Singhਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ॥੪॥
SikhNet (Spanish)Dice Nanak, oh querida mente, habita en la Saad Sangat, la Sociedad de los Santos. (4)
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਪ੍ਰੇਮ ਭਗਤਿ. ਮਨੁ ਲੀਨਾ ॥
man piaariaa jeeo mitraa; har prem bhagat. man leenaa | Ang 80
Sant Singh KhalsaO dear beloved mind, my friend, let your mind remain absorbed in loving devotion to the Lord.
Manmohan SinghO mind! my dear friend do thou heartily remain absorbed in the lovable service of God.
Manmohan Singh (Punjabi)ਹੇ ਆਤਮਾ! ਮੇਰੀ ਪਿਆਰੀ ਸਜਣੀ, ਤੂੰ ਦਿਲੋ ਵਾਹਿਗੁਰੂ ਦੀ ਪ੍ਰੀਤ-ਮਈ ਸੇਵਾ ਅੰਦਰ ਸਮਾਈ ਰਹੁ।
Fareedkot Teekaਹੇ ਮਨ ਪ੍ਯਾਰੇ ਮਿਤ੍ਰ ਜੀ! ਜਿਨ ਕਾ ਮਨ ਤਿਸ ਵਾਹਿਗੁਰੂ ਕੀ ਪ੍ਰੇਮਾਭਗਤੀ ਮੇਂ ਮਗਨ ਭਯਾ ਹੈ, ਕੈਸੇ ਲੀਨ ਹੂਆ ਹੈ?☬ਤਿਸ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ,ਪਦ ਅਰਥ ਲੀਨਾ = ਮਸਤ।
SikhNet (Spanish)Oh mi mente, mi amiga, sé devota del Señor, inundada en el Amor.
ਮਨ ਪਿਆਰਿਆ ਜੀਉ ਮਿਤ੍ਰਾ; ਹਰਿ ਜਲ ਮਿਲਿ. ਜੀਵੇ ਮੀਨਾ ॥
man piaariaa jeeo mitraa; har jal mil. jeeve meenaa | Ang 80
Sant Singh KhalsaO dear beloved mind, my friend, the fish of the mind lives only when it is immersed in the Water of the Lord.
Manmohan SinghO my soul! my dear friend, the mind's fish remains alive only by meeting God's water.
Manmohan Singh (Punjabi)ਹੇ ਮੇਰੀ ਜਿੰਦੜੀਏ! ਮੇਰੀ ਪਿਆਰੀ ਸਜਣੀਏ, ਚਿੱਤ ਦੀ ਮੱਛੀ ਕੇਵਲ ਵਾਹਿਗੁਰੂ ਦੇ ਪਾਣੀ ਨੂੰ ਭੇਟ ਕੇ ਹੀ ਜੀਉਂਦੀ ਰਹਿੰਦੀ ਹੈ।
Fareedkot Teekaਹੇ ਮਨ ਪਿਆਰੇ ਮਿਤ੍ਰਾ! ਜੀਉਂਦਾ ਰਹੁ ਜੈਸੇ ਮੀਨ ਜਲ ਕੇ ਸਾਥ ਮਿਲ ਕਰ ਜੀਵਤਾ ਹੈ, ਤੈਸੇ ਹੀ ਤਿਨ ਕਾ ਮਨ ਹਰੀ ਨਾਮ ਜਲ ਕੇ ਸਾਥ ਮਿਲ ਕੇ ਜੀਵਤਾ ਹੈ। ਭਾਵ ਏਹਿ ਕਿ ਜੈਸੇ ਮੀਨ ਜਲ ਸੇ ਖਿਨ ਮਾਤ੍ਰ ਕੇ ਵਿਯੋਗ ਕਰ ਪ੍ਰਾਣੋਂ ਕੋ ਤ੍ਯਾਗ ਦੇਤਾ ਹੈ, ਤੈਸੇ ਹੀ ਪ੍ਰੇਮੀ ਭਗਤੋਂ ਕੋ ਹਰੀ ਕਾ ਵਿਯੋਗ ਖਿਨ ਮਾਤ੍ਰ ਕਾ ਭੀ ਪ੍ਰਾਣੋਂ ਕੇ ਅੰਤ ਸਮਾਨ ਹੈ॥
Prof. Sahib Singhਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ।ਪਦ ਅਰਥ ਜਲ ਮਿਲਿ = ਜਲ ਨੂੰ ਮਿਲ ਕੇ। ਮੀਨਾ = ਮੱਛੀ।
SikhNet (Spanish)Oh mi mente, mi amiga, el pez de la mente puede vivir sólo en las Aguas del Señor.
ਹਰਿ ਪੀ ਆਘਾਨੇ. ਅੰਮ੍ਰਿਤ ਬਾਨੇ; ਸ੍ਰਬ ਸੁਖਾ ਮਨ ਵੁਠੇ ॥
har pee aaghaane. amrit baane; srab sukhaa man vutthe | Ang 80
Sant Singh KhalsaDrinking in the Lord's Ambrosial Bani, the mind is satisfied, and all pleasures come to abide within.
Manmohan SinghAll the pleasures abide within the mind of those who are satiated by drinking God's ambrosial Gurbani.
Manmohan Singh (Punjabi)ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਵਸਦੀਆਂ ਹਨ, ਜੋ ਵਾਹਿਗੁਰੂ ਦੀ ਅੰਮ੍ਰਿਤ ਮਈ ਗੁਰਬਾਣੀ ਨੂੰ ਪਾਨ ਕਰਕੇ ਤ੍ਰਿਪਤ ਹੋਏ ਹਨ।
Fareedkot Teekaਜੋ ਪੁਰਸ ਹਰੀ ਕੋ ਪਾਨ ਕਰ ਕੇ ਅਘਾ ਰਹੇ ਹੈਂ ਔਰ ਤਿਨ ਕੇ (ਅੰਮ੍ਰਿਤ ਬਾਨੇ) ਬਚਨ ਭੀ ਅੰਮ੍ਰਿਤ ਰੂਪ ਹੈਂ, ਔਰ ਸਰਬ ਸੁਖੋਂ ਕੇ ਸਮੁਦਾਇ ਤਿਨ ਕੇ ਮਨ ਮੇਂ ਬਸੇ ਹੈਂ॥
Prof. Sahib Singhਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ,ਪਦ ਅਰਥ ਪੀ = ਪੀ ਕੇ। ਆਘਾਨੇ = ਰੱਜ ਜਾਂਦਾ ਹੈ, ਆਘਾਨਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੇ = ਬਾਣੀ। ਸ੍ਰਬ = ਸਰਬ, ਸਾਰੇ। ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ।
SikhNet (Spanish)del Néctar de la Palabra del Señor y entra en calma, la Paz será rociada sobre ti.
ਸ੍ਰੀਧਰ ਪਾਏ. ਮੰਗਲ ਗਾਏ; ਇਛ ਪੁੰਨੀ. ਸਤਿਗੁਰ ਤੁਠੇ ॥
sreedhar paae. mangal gaae; ichh punee. satigur tutthe | Ang 80
Sant Singh KhalsaAttaining the Lord of Excellence, I sing the Songs of Joy. The True Guru, becoming merciful, has fulfilled my desires.
Manmohan SinghOn attaining the Lord of excellence, I sing songs of joy. The True Guru has become merciful and my desires are fulfilled.
Manmohan Singh (Punjabi)ਉਤਕ੍ਰਿਸ਼ਟਤਾ ਦੇ ਸੁਆਮੀ ਨੂੰ ਮਿਲ ਪੈਣ ਤੇ ਮੈਂ ਖੂਸ਼ੀ ਦੇ ਗੀਤ ਗਾਹਿਨ ਕਰਦਾ ਹਾਂ। ਸੱਚੇ ਗੁਰਦੇਵ ਜੀ ਦਇਆਲੂ ਹੋ ਗਏ ਹਨ ਤੇ ਮੇਰੀਆਂ ਕਾਮਨਾਵਾਂ ਪੁਰੀਆਂ ਹੋ ਗਈਆਂ ਹਨ।
Fareedkot Teekaਤਿਨ੍ਹੋਂ ਨੈ (ਸ੍ਰੀਧਰ) ਬਿਸਨ ਜੀ ਪਾਏ ਹੈਂ ਔਰ ਤਿਸ ਕੇ ਅਨੰਦ ਸੇ (ਮੰਗਲ) ਉਤਸਵ ਰੂਪ ਗੀਤ ਗਾਇਨ ਕਰੇ ਹੈਂ, ਪੁਨਃ ਸਰਬ ਪ੍ਰਕਾਰ ਕੀ ਇੱਛਾ ਤਿਨ ਕੀ (ਪੁੰਨੀ) ਪੂਰਨ ਭਈ ਹੈ, ਕ੍ਯੋਂਕਿ ਸਤਿਗੁਰੂ ਤਿਨ ਪਰ (ਤੁਠੇ) ਪ੍ਰਸੰਨ ਭਏ ਹੈਂ, ਭਾਵ ਏਹਿ ਕਿ ਯਹਿ ਸਭ ਗੁਰ ਪ੍ਰਸੰਨ ਹੋਣੇ ਕੇ ਫਲ ਹੈਂ॥☬ਪ੍ਰਸ਼ਨ: ਸਤਿਗੁਰੂ ਕੈਸੇ ਪ੍ਰਸੰਨ ਭਏ ਹੈ?☬ਉੱਤਰੁ:
Prof. Sahib Singhਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।ਪਦ ਅਰਥ ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਮੰਗਲ = ਖ਼ੁਸ਼ੀ ਦੇ ਗੀਤ, ਆਤਮਕ ਆਨੰਦ ਦੇਣ ਵਾਲੇ ਗੀਤ, ਸਿਫ਼ਤ-ਸਾਲਾਹ। ਸਤਿਗੁਰ ਤੁਠੇ = ਜਦੋਂ ਗੁਰੂ ਪ੍ਰਸੰਨ ਹੁੰਦਾ ਹੈ।
SikhNet (Spanish)Obtén a tu Señor y canta en Dicha. El Guru Verdadero, mostrando Su Misericordia, tu deseo cumplirá.
ਲੜਿ ਲੀਨੇ ਲਾਏ, ਨਉ ਨਿਧਿ ਪਾਏ; ਨਾਉ ਸਰਬਸੁ ਠਾਕੁਰਿ ਦੀਨਾ ॥
larr leene laae, nau nidh paae; naau sarabas tthaakur deenaa | Ang 80
Sant Singh KhalsaHe has attached me to the hem of His robe, and I have obtained the nine treasures. My Lord and Master has bestowed His Name, which is everything to me.
Manmohan SinghThe Guru has attached me to his skirt and I have obtained the nine treasures. The Lord given Name is everything for me.
Manmohan Singh (Punjabi)ਗੁਰਾਂ ਨੇ ਮੈਨੂੰ ਆਪਦੇ ਪਲੇ ਨਾਲ ਜੋੜ ਲਿਆ ਹੈ ਅਤੇ ਮੈਨੂੰ ਨੌ-ਖ਼ਜ਼ਾਨੇ ਪਰਾਪਤ ਹੋ ਗਏ ਹਨ। ਸਾਹਿਬ ਦਾ ਦਿਤਾ ਹੋਇਆ ਨਾਮ ਮੇਰੇ ਲਈ ਸਾਰਾ ਕੁਛ ਹੈ।
Fareedkot Teekaਸਤਿਗੁਰੋਂ ਨੇ ਅਪਨੀ ਕਿਰਪਾ ਸੇ ਜੋ ਲੜਿ ਲਗਾਇ ਲੀਏ ਹੈਂ ਤਿਨ ਸੇਵਕੋਂ ਕੋ ਨਵੋਂ ਨਿਧਿ ਪ੍ਰਾਪਤਿ ਭਈ ਹੈਂ, ਵਾ ਨਵਧਾ ਭਗਤੀ ਆਦਿਕ ਸਰਬ ਪਦਾਰਥ ਪ੍ਰਾਪਤਿ ਭਏ ਹੈਂ, ਕ੍ਯੋਂਕਿ ਗੁਰੋਂ ਕੀ ਕਿਰਪਾ ਕਰ ਕੇ ਠਾਕੁਰ ਨੇ ਜੋ ਅਪਨਾ ਨਾਮ ਦੀਆ ਹੈ, ਸੋਈ ਮਾਨੋਂ ਅਪਨਾ ਸਰਬੰਸੁ ਦੇ ਦੀਆ ਹੈ, ਭਾਵ ਏਹਿ ਕਿ ਨਾਮ ਜਪਨੇ ਵਾਲੇ ਪੁਰਸੋਂ ਕੋ ਸਰਬ ਪਦਾਰਥ ਪ੍ਰਾਪਤਿ ਹੋਤੇ ਹੈਂ॥
Prof. Sahib Singhਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।ਪਦ ਅਰਥ ਲੜਿ = ਲੜ ਨਾਲ, ਪੱਲੇ। ਨਉ ਨਿਧਿ = ਨੌਂ ਹੀ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ। ਸਰਬਸੁ = {सर्वस्व। सर्व = ਸਾਰਾ, स्व = ਧਨ} ਸਾਰਾ ਹੀ ਧਨ। ਠਾਕੁਰਿ = ਠਾਕੁਰ ਨੇ।
SikhNet (Spanish)Él te ata a Su Túnica, te bendice con los Nueve Tesoros, y el Maestro te confiere Su Nombre, el Cual es Todo en todo.
ਨਾਨਕ. ਸਿਖ ਸੰਤ ਸਮਝਾਈ; ਹਰਿ ਪ੍ਰੇਮ ਭਗਤਿ. ਮਨੁ ਲੀਨਾ ॥੫॥੧॥੨॥
naanak. sikh sant samajhaaee; har prem bhagat. man leenaa |5|1|2| Ang 80
Sant Singh KhalsaNanak instructs the Saints to teach, that the mind is imbued with loving devotion to the Lord. ||5||1||2||
Manmohan SinghNanak counsels the saints to instruct, so that the soul is sunk in the devotional service of God.
Manmohan Singh (Punjabi)ਨਾਨਕ ਸਾਧੂ ਜਨਾਂ ਨੂੰ ਪ੍ਰੇਰਨਾ ਕਰਦਾ ਹੈ ਕਿ ਸਿਖਿਆ ਦੇਣ ਤਾਂ ਜੋ ਆਤਮਾ ਵਾਹਿਗੁਰੂ ਦੇ ਪ੍ਰੀਤ ਮਈ ਸੇਵਾ ਅੰਦਰ ਡੁਬੋ ਦੇਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਾਈ ਪ੍ਯਾਰਿਓ! ਜਬ ਇਸ ਪ੍ਰਕਾਰ ਕੀ ਸਿਖ੍ਯਾ ਸੰਤ ਜਨੋਂ ਨੇ ਸਮਝਾਇ ਦਈ, ਤਬ ਮਨ ਔਰ ਬ੍ਯਵਹਾਰੋਂ ਸੇ ਹਟ ਕਰ ਪਰਮੇਸ੍ਵਰ ਕੀ ਪ੍ਰੇਮਾਭਗਤੀ ਮੇਂ ਲੀਨ ਹੂਆ ਹੈ॥੫॥੧॥੨॥☬ਏਕ ਸਮੇਂ ਲੰਮੇ ਦੇਸ ਕੀ ਸੰਗਤਿ ਆਈ, ਸ੍ਰੀ ਗੁਰੂ ਅਰਜਨ ਦੇਵ ਜੀ ਆਗੇ ਪ੍ਰਸ਼ਨ ਕੀਆ, ਹੇ ਭਗਵੰਤ! ਪਰਮੇਸ੍ਵਰ ਹਿਰਦੇ ਮੇਂ ਹੈ ਪਰੰਤੂ ਦ੍ਰਿਸਟਿ ਮੇਂ ਨਹੀਂ ਆਵਤਾ? ਤਬ ਤਿਨ ਪ੍ਰਤੀ ਸ੍ਰੀ ਗੁਰੂ ਜੀ ਉਪਦੇਸ ਕਰਤੇ ਹੈਂ: (ਪਹਿਲੀ ਤੁਕ ਪ੍ਰਸ਼ਨ ਹੈ ਔਰ ਸਭ ਉਪਦੇਸ਼ ਹੈ।)
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ॥੫॥੧॥੨॥ਪਦ ਅਰਥ ਸਿਖ = ਸਿੱਖਿਆ। ਸੰਤ = ਸੰਤਾਂ ਨੇ ॥੫॥
SikhNet (Spanish)Dice Nanak, a través de la Instrucción de los Santos, tu mente es imbuida en la Adoración Amorosa del Señor. (5-2)