ਆਸਾ ਮਹਲਾ ੧ ਦੁਪਦੇ ॥
aasaa mahalaa 1 dupade |
Sant Singh KhalsaAasaa, First Mehl, Dho-Padhay:
Manmohan SinghAsa Measure. 1st Guru. Dupade.
Manmohan Singh (Punjabi)ਆਸਾ ਮਹਲਾ ਪਹਿਲੀ ਪਾਤਸ਼ਾਹੀ। ਦੁਪਦੇ।
Prof. Sahib Singhਪਦ ਅਰਥ ਦੁਪਦੇ = ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ ਸ਼ਬਦ।
SikhNet (Spanish)Asa, Mejl Guru Nanak, Primer Canal Divino, Du-Padas.
ਤਿਤੁ ਸਰਵਰੜੈ. ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥
tit saravararrai. bheele nivaasaa; paanee paavak tineh keea |
Sant Singh KhalsaIn that pool of the world, the people have their homes; there, the Lord has created water and fire.
Manmohan SinghIn that world-pool the mortal has attained an abode where the water and fire, He, the Lord has made.
Manmohan Singh (Punjabi)ਉਸ ਸੰਸਾਰ ਦੇ ਛੱਪੜ ਅੰਦਰ ਪ੍ਰਾਣੀ ਦਾ ਵਸੇਬਾ ਹੋਇਆ ਹੈ ਜਿਥੇ ਜਲ ਤੇ ਅੱਗ ਉਸ ਸੁਆਮੀ ਨੇ ਬਣਾਏ ਹਨ।
Fareedkot Teekaਹੇ ਭਾਈ! ਜਿਸ ਸੰਸਾਰ ਸਮੁੰਦ੍ਰ ਮੇਂ ਤਿਸ ਪਰਮੇਸ੍ਵਰ ਨੇ ਪਾਣੀ, ਭਾਵ ਸਬਦਾਦਿ ਅਰ ਪਾਵਕ, ਭਾਵ ਆਸਾ ਤ੍ਰਿਸਨਾ ਰੂਪ ਅਗਨੀ ਕੋ ਉਤਪੰਨ ਕੀਆ ਹੈ ਤਿਸ ਬਿਖੇ ਤੇਰਾ ਨਿਵਾਸ ਹੂਆ ਹੈ॥
Prof. Sahib Singh(ਸਾਡੀ ਜੀਵਾਂ ਦੀ) ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ (ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੈ,ਪਦ ਅਰਥ ਤਿਤੁ = ਉਸ ਵਿਚ। ਸਰਵਰੜੈ = ਭਿਆਨਕ ਸਰੋਵਰ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰੋਵਰ ਵਿਚ। ਭਲੀਲੇ = ਹੋਇਆ ਹੈ। ਪਾਵਕੁ = ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।
SikhNet (Spanish)En el estanque del mundo el hombre habita, el Señor pone el agua del deseo y el lodo del apego,
ਪੰਕਜੁ ਮੋਹ. ਪਗੁ ਨਹੀ ਚਾਲੈ; ਹਮ ਦੇਖਾ. ਤਹ ਡੂਬੀਅਲੇ ॥੧॥
pankaj moh. pag nahee chaalai; ham dekhaa. teh ddoobeeale |1|
Sant Singh KhalsaIn the mud of earthly attachment, their feet have become mired, and I have seen them drowning there. ||1||
Manmohan SinghIn the mire of worldly love his feet move on not and I have seen him.
Manmohan Singh (Punjabi)ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਟੁਰਦੇ। ਮੈਂ ਉਸ ਨੂੰ ਉਸ ਅੰਦਰ ਡੁਬਦਿਆਂ ਵੇਖ ਲਿਆ ਹੈ।
Fareedkot Teekaਮੋਹ ਰੂਪ ਜੋ ਚਿਕੜੁ ਹੈ ਤਿਸ ਮੇਂ ਬੁਧੀ ਰੂਪੁ ਪੈਰ ਫਸਾ ਹੂਆ ਪਰਮੇਸ੍ਵਰ ਕੀ ਤਰਫ ਚਲ ਨਹੀਂ ਸਕਤਾ ਹੈ, ਹਮ ਨੇ ਤਿਸ ਸਰੋਵਰ ਮੇਂ ਜੀਵੋਂ ਕੋ ਡੂਬਤੇ ਦੇਖਾ ਹੈ; ਵਾ ਤਿਸ ਸਤਸੰਗ ਸਰੋਵਰ ਮੇਂ ਨਿਵਾਸ ਹੂਆ ਹੈ ਜਹਾਂ ਸੰਤੋਂ ਨੇ ਆਸਾ ਤ੍ਰਿਸਨਾ ਆਦਿ ਅਗਨਿ ਕੋ ਪਾਣੀ, ਭਾਵ ਸਾਂਤ ਕੀਆ ਹੈ, ਪੰਕਜਿ ਪਦ ਸੇ ਚਰਨ ਕਮਲ ਅੰਗੀਕਾਰ ਕਰਨੇ, ਸੋ ਜਿਨ ਕੋ ਭਗਵੰਤ ਕੇ ਚਰਨ ਕਮਲੋਂ ਕਾ ਮੋਹੁ ਹੂਆ ਹੈ, ਤਿਨ ਕਾ ਬੁਧੀ ਰੂਪ ਪੈਰ ਚਲਾਇਮਾਨ ਨਹੀਂ ਹੋਤਾ। ਹਮਨੇ ਦੇਖਾ ਹੈ, ਜੋ ਸੰਤ ਤਿਸੀ ਸਰ ਮੇਂ ਗੋਤਾ ਲਗਾਇ ਮਗਨ ਰਹਤੇ ਹੈਂ॥੧॥
Prof. Sahib Singh(ਤੇ ਉਸ ਸਰੋਵਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚਲ ਨਹੀਂ ਸਕਦਾ (ਭਾਵ, ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ), ਸਾਡੇ ਸਾਹਮਣੇ ਹੀ ਕਈ ਜੀਵ (ਮੋਹ ਦੇ ਚਿੱਕੜ ਵਿਚ ਫਸ ਕੇ ਤ੍ਰਿਸ਼ਨਾ-ਅੱਗ ਦੇ ਅਸਗਾਹ ਜਲ ਵਿਚ) ਡੁੱਬਦੇ ਜਾ ਰਹੇ ਹਨ ॥੧॥ਪਦ ਅਰਥ ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦੀ ਪੰਕ ਹੈ, ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ, ਸਾਡੇ ਸਾਹਮਣੇ ਹੀ। ਤਹ = ਉਸ ਵਿਚ, ਉਥੇ। ਡੂਬੀਅਲੇ = ਡੁੱਬ ਗਏ ॥੧॥
SikhNet (Spanish)y ahí los pies se atascan. A muchos he visto atrapados en ese pantano. (1)
ਮਨ. ਏਕੁ ਨ ਚੇਤਸਿ; ਮੂੜ ਮਨਾ ॥
man. ek na chetas; moorr manaa |
Sant Singh KhalsaO foolish people, why don't you remember the One Lord?
Manmohan SinghO foolish man, why rememberest thou not the One Lord in thy mind?
Manmohan Singh (Punjabi)ਹੇ ਮੂਰਖ ਮਨੁੱਖ, ਤੂੰ ਕਿਉਂ ਆਪਣੇ ਚਿੱਤ ਵਿੱਚ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ?
Fareedkot Teekaਹੇ ਮੂਰਖ ਮਨ ਵਾਲੇ ਜੀਵ! ਤੂੰ ਏਕ ਪਰਮੇਸ੍ਵਰ ਕੋ ਚਿੰਤਨ ਨਹੀਂ ਕਰਤਾ ਕਿੰਤੂ ਕਰੁ॥
Prof. Sahib Singhਹੇ ਮਨ! ਹੇ ਮੂਰਖ ਮਨ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ।ਪਦ ਅਰਥ ਮਨ = ਹੇ ਮਨ! ਮੂੜ = ਮੂਰਖ!
SikhNet (Spanish)¿Por qué no te has preocupado por Él, por el Uno?
ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥
har bisarat; tere gun galiaa |1| rahaau |
Sant Singh KhalsaForgetting the Lord, your virtues shall wither away. ||1||Pause||
Manmohan SinghBy forgetting God, thy virtues, O man, shall wither away. Pause.
Manmohan Singh (Punjabi)ਰੱਬ ਨੂੰ ਭੁਲਾਉਣ ਕਾਰਨ, ਹੇ ਬੰਦੇ! ਤੇਰੀਆਂ ਨੇਕੀਆਂ ਸੁਕ ਸੜ ਜਾਣਗੀਆਂ। ਠਹਿਰਾਉ।
Fareedkot Teekaਹਰੀ ਕੇ ਬਿਸਰਨੇ ਸੇ ਜਿਤਨਾ ਤੇਰੇ ਗੁਣੋਂ ਕਾ ਸਮੁਦਾਇ ਹੈ, ਸੋ ਗਲਾ ਹੈ, ਭਾਵ ਬ੍ਯਰਥ ਹੈ; ਵਾ ਹਰੀ ਬਿਸਰਨੇ ਸੇ ਤੇਰੇ ਗਲ ਮੇਂ ਰਸਾ ਪੜਤਾ ਹੈ॥੧॥ ਰਹਾਉ ॥☬ਤਾਂ ਤੇ ਐਸੇ ਬੇਨਤੀ ਕਰੁ:
Prof. Sahib Singhਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥ਪਦ ਅਰਥ ਗਲਿਆ = ਗਲਦੇ ਜਾਂਦੇ ਹਨ, ਘਟਦੇ ਜਾਂਦੇ ਹਨ ॥੧॥ ਰਹਾਉ ॥
SikhNet (Spanish)Oh ignorante, si te olvidas de Él tus virtudes desaparecen. (1‑Pausa)
ਨਾ ਹਉ ਜਤੀ ਸਤੀ. ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥
naa hau jatee satee. nahee parriaa; moorakh mugadhaa janam bheaa |
Sant Singh KhalsaI am not a celibate, nor am I truthful, nor a scholar; I was born foolish and ignorant.
Manmohan SinghI am not a continent, nor I claim to be a true man, and a scholar. foolish and ignorant I am born in this world.
Manmohan Singh (Punjabi)ਮੈਂ ਨਾਂ ਬ੍ਰਹਿਮਚਾਰੀ, ਨਾਂ ਸੱਚਾ ਇਨਸਾਨ ਤੇ ਨਾਂ ਹੀ ਵਿਦਵਾਨ ਹਾਂ। ਬੇਵਕੂਫ ਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆ ਹਾਂ।
Fareedkot Teekaਹੇ ਭਗਵੰਤ! ਨਾ ਮੈਂ ਜਤੀ ਹੂੰ ਅਰ ਨਾ ਮੈਂ ਸਤਵਾਦੀ ਅਰ ਨਾ ਪੜਾ ਹੂਆ ਹੂੰ, ਮੁਝ ਮੂਰਖ ਕਾ ਅਗ੍ਯਾਤਪਣੇ ਮੇਂ ਜਨਮੁ ਬ੍ਯਰਥ ਹੂਆ ਹੈ॥
Prof. Sahib Singhਹੇ ਪ੍ਰਭੂ! ਨਾਹ ਮੈਂ ਜਤੀ ਹਾਂ ਨਾਹ ਮੈਂ ਸਤੀ ਹਾਂ ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖਾਂ ਬੇ-ਸਮਝਾਂ ਵਾਲਾ ਬਣਿਆ ਹੋਇਆ ਹੈ, (ਭਾਵ, ਜਤ ਸਤ ਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਵਿਚ ਡਿੱਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।ਪਦ ਅਰਥ ਹਉ = ਮੈਂ। ਜਤੀ = ਜਤ ਵਾਲਾ, ਕਾਮ-ਵਾਸਨਾ ਨੂੰ ਰੋਕ ਰੱਖਣ ਵਾਲਾ। ਸਤੀ = ਸਤ ਵਾਲਾ, ਉੱਚੇ ਆਚਰਨ ਵਾਲਾ। ਮੁਗਧਾ = ਮੂਰਖ, ਬੇ-ਸਮਝ। ਜਨਮੁ = ਜੀਵਨ।
SikhNet (Spanish)Desdichado e ignorante, no tengo en la vida ni castidad, ni verdad, ni sabiduría, oh Señor.
ਪ੍ਰਣਵਤਿ ਨਾਨਕ. ਤਿਨੑ ਕੀ ਸਰਣਾ; ਜਿਨੑ ਤੂੰ. ਨਾਹੀ ਵੀਸਰਿਆ ॥੨॥੨੯॥
pranavat naanak. tina kee saranaa; jina toon. naahee veesariaa |2|29|
Sant Singh KhalsaPrays Nanak, I seek the Sanctuary of those who do not forget You, Lord. ||2||29||
Manmohan SinghPrays Nanak, I have sought the sanctuary of those, who forget thee not, O Lord.
Manmohan Singh (Punjabi)ਬਿਨੈ ਕਰਦਾ ਹਾਂ, ਹੇ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ, ਜਿਹੜੇ ਤੈਨੂੰ ਨਹੀਂ ਭੁਲਾਉਂਦੇ, ਹੇ ਸਾਹਿਬ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸੰਤ ਜਨੋਂ ਕੋ ਤੂੰ ਕਬੀ ਬਿਸਰਾ ਨਹੀਂ ਹੈ, ਤਿਨ ਕੀ ਮੈਂ ਸਰਨ ਪੜਾ ਹੂੰ॥੨॥੨੯॥
Prof. Sahib Singh(ਸੋ) ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੨੯॥ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ ॥੨॥੨੯॥
SikhNet (Spanish)Dice Nanak, por lo tanto busca el Santuario de Quien no Te olvida. (2‑29)