ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਛਿਅ ਘਰ. ਛਿਅ ਗੁਰ; ਛਿਅ ਉਪਦੇਸ ॥
chhia ghar. chhia gur; chhia upades |
Sant Singh KhalsaThere are six systems of philosophy, six teachers, and six doctrines;
Manmohan SinghThere are six systems, six their teacher and six their doctrines.
Manmohan Singh (Punjabi)ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਰਚਣਹਾਰ ਅਤੇ ਛੇ ਉਨ੍ਹਾਂ ਦੇ ਮੱਤ।
Fareedkot Teekaਸਾਖ ੧, ਨਯਾਇ ੨, ਬਿਸੇਸਖ ੩, ਮੀਮਾਸਾ ੪, ਪਾਤੰਜਲ ੫, ਵੇਦਾਂਤ ੬, ਇਨ ਕੇ ਕਰਤਾ ਕਪਲ ੧, ਗੋਤਮ ੨, ਕਣਬੁਕ ੩, ਜੈਮਨ ੪, ਸੇਸ ੫, ਬ੍ਯਾਸ ੬, ਯਹ ਛਿਅ ਗੁਰੂ ਹੈਂ ਔਰ ਛੈ ਹੀ ਇਨ ਕੇ ਉਪਦੇਸ ਹੈ ਆਰਤੀ ਸੋਹਿਲੇ ਮੇਂ ਬਿਸਥਾਰ ਸਹਤਿ ਬਰਨਨ ਕਰ ਆਏ ਹੈਂ॥
Prof. Sahib Singhਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।ਪਦ ਅਰਥ ਛਿਅ = ਛੇ। ਘਰ = ਸ਼ਾਸਤ੍ਰ। ਛਿਅ ਘਰ = ਸਾਂਖ, ਨਿਆਇ, ਵੈਸ਼ੇਨਿਕ, ਮੀਮਾਂਸਾ, ਯੋਗ, ਵੇਦਾਂਤ। ਗੁਰ = ਕਰਤਾ, ਸ਼ਾਸਤ੍ਰ-ਕਾਰ। ਛਿਅ ਗੁਰ = ਕਲਪ, ਗੋਤਮ, ਕਣਾਦ, ਜੈਮਿਨੀ ਪਤੰਜਲੀ, ਵਿਆਸ। ਉਪਦੇਸ = ਸਿੱਖਿਆ, ਸਿੱਧਾਂਤ।
SikhNet (Spanish)Seis son los sistemas hindúes, seis son sus maestros, seis son sus diferentes formas de enseñar;
ਗੁਰ ਗੁਰੁ ਏਕੋ ਵੇਸ; ਅਨੇਕ ॥੧॥
gur gur eko ves; anek |1|
Sant Singh Khalsabut the Teacher of teachers is the One Lord, who appears in so many forms. ||1||
Manmohan SinghBut teacher of teachers is the One Lord, though he has various.
Manmohan Singh (Punjabi)ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਇਕ ਸੁਆਮੀ ਹੈ, ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
Fareedkot Teekaਸੋ ਸਭ ਗੁਰੂਓਂ ਕਾ ਗੁਰੂ ਏਕ ਪਰਮਾਤਮਾ ਹੈ ਔਰ ਅਨੇਕ ਪ੍ਰਕਾਰ ਕੇ (ਵੇਸ) ਸ੍ਵਰੂਪ ਤਿਸ ਕੇ ਅਚਾਰਯੋਂ ਨੇ ਕਥਨ ਕੀਏ ਹੈਂ, ਵਾ ਸਰੀਰੋਂ ਰੂਪੀ ਵੇਸ ਸਭ ਉਸੀ ਕੇ ਹੈਂ॥☬ਜੇ ਕਹੇ ਏਕ ਸੇ ਅਨੇਕ ਮਤ ਕ੍ਯੋਂ ਹੂਏ ਹੈਂ?
Prof. Sahib Singhਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ॥੧॥ਪਦ ਅਰਥ ਗੁਰੁ ਗੁਰੁ = ਇਸ਼ਟ ਗੁਰੂ। ਏਕੋ = ਇੱਕ ਹੀ ॥੧॥
SikhNet (Spanish)pero el Maestro de maestros es Él, el Señor, y se manifiesta como muchos. (1)
ਜੈ ਘਰਿ; ਕਰਤੇ ਕੀਰਤਿ ਹੋਇ ॥
jai ghar; karate keerat hoe |
Sant Singh KhalsaThat system, where the Praises of the Creator are sung
Manmohan SinghThe System or house where-in the praises of the creator are uttered,
Manmohan Singh (Punjabi)ਜਿਸ ਮੱਤ ਵਿੱਚ ਸਿਰਜਣਹਾਰ ਦੀ ਸਿਫ਼ਤ ਸ਼ਲਾਘਾ ਹੁੰਦੀ ਹੈ,
Fareedkot Teekaਹੇ ਭਾਈ! ਜਿਸ ਘਰ ਮੇਂ ਕਰਤਾ ਪੁਰਖ ਕਾ ਕੀਰਤਨ ਹੋਇ; ਵਾ ਹੇ ਕਰਤੇ! ਜਿਸ ਸਤਸੰਗ ਘਰ ਮੇਂ ਤੇਰਾ ਜਸੁ ਹੋ ਰਹਾ ਹੈ॥
Prof. Sahib Singhਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ,ਪਦ ਅਰਥ ਜੈ ਘਰਿ = ਜਿਸ ਘਰ ਦੀ ਰਾਹੀਂ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ।
SikhNet (Spanish)Y de cualquier modo en que Sus Alabanzas sean cantadas,
ਸੋ ਘਰੁ ਰਾਖੁ; ਵਡਾਈ ਤੋਹਿ ॥੧॥ ਰਹਾਉ ॥
so ghar raakh; vaddaaee tohi |1| rahaau |
Sant Singh Khalsa- follow that system; in it rests greatness. ||1||Pause||
Manmohan Singhfollow that system. In it rests thy greatness. Pause.
Manmohan Singh (Punjabi)ਉਸ ਮੱਤ ਦੀ ਪੈਰਵੀ ਕਰ। ਇਸ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
Fareedkot Teekaਤਿਸ ਘਰ ਮੇਂ, ਭਾਵ ਸਾਸਤ੍ਰ ਮੇਂ ਅਪਨੇ ਮਨ ਕੋ ਰਖੁ, ਇਸ ਮੇਂ ਤੇਰੀ ਵਡਿਆਈ ਹੋਵੇਗੀ; ਤਿਸ ਘਰ ਮੇਂ ਮੁਝ ਕੋ ਇਸਥਤ ਰਖੁ ਤੇਰੀ ਵਡਿਆਈ ਕਰਾਂਗਾ; ਵਾ ਮੁਝ ਕੋ ਰਖਣੇ ਕਰ ਤੇਰੀ ਉਸਤਤਿ ਹੋਵੇਗੀ; ਵਾ ਹੇ ਪੁਰਸ! ਸਤਿਸੰਗ ਮੇਂ ਤੂੰ ਆਪਣੇ ਆਪ ਨੂੰ ਰਖੁ ਤੇਰੀ ਵਡਿਆਈ ਹੋਵੇਗੀ॥੧॥ ਰਹਾਉ ॥
Prof. Sahib Singh(ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ ॥੧॥ ਰਹਾਉ ॥ਪਦ ਅਰਥ ਵਡਾਈ = ਵਡਿਆਈ। ਤੋਹਿ = ਤੈਨੂੰ ॥੧॥ ਰਹਾਉ ॥
SikhNet (Spanish)esa forma es merecedora de Alabanza. (1‑Pausa)
ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ ਮਾਹੁ ਭਇਆ ॥
visue chasiaa gharreea paharaa; thitee vaaree maahu bheaa |
Sant Singh KhalsaAs the seconds, minutes, hours, days, weekdays months
Manmohan SinghAs seconds, minutes, hours, quarters of a day, lunar days, week days, months,
Manmohan Singh (Punjabi)ਜਿਸ ਤਰ੍ਹਾਂ, ਸੈਕਿੰਡ, ਮਿੰਟ, ਘੰਟੇ ਪਹਰ, ਚੰਦ ਦੇ ਦਿਹਾੜੇ, ਹਫਤੇ ਦੇ ਦਿਹੁੰ,
Fareedkot Teeka੧੫ ਬੇਰ ਨੇਤ੍ਰੋਂ ਕੇ ਮੀਚਨੇ ਉਘਾਰਨੇ ਕਾ ਨਾਮ ਬਿਸਾ ਹੈ, ਤਿਨ ੧੫ ਬਿਸੋਂ ਕਾ ਨਾਮ ਚਸਾ ਹੈ, ੩੦ ਚਸੋਂ ਕਾ ਏਕ ਪਲ ਹੈ, ੬੦ ਪਲ ਕੀ ਘੜੀ ਹੈ, ੮ ਘੜੀ ਕਾ ਪਹਿਰ ਹੈ, ੮ ਪਹਰ ਕਾ ਰਾਤਿ ਦਿਨ ਹੈ, ੧੫ ਥਿਤ ਹੈਂ, ੧੨ ਮਹੀਨੇ ਹੈਂ, ੬ ਰੁਤਿ ਹੈਂ॥
Prof. Sahib Singhਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ,ਪਦ ਅਰਥ ਅੱਖ ਦੇ ੧੫ ਫੋਰ = ੧ ਵਿਸਾ। ੧੫ ਵਿਸੁਏ = ੧ ਚਸਾ। ੩੦ ਚਸੇ = ੧ ਪਲ। ੩੦ ਪਲ = ੧ ਘੜੀ। ੭½ ਘੜੀਆਂ = ੧ ਪਹਰ। ੧੫ ਥਿੱਤਾਂ। ੭ ਵਾਰ। ੧੨ ਮਹੀਨੇ।
SikhNet (Spanish)Los segundos, los minutos, las horas, los días solares y lunares,
ਸੂਰਜੁ ਏਕੋ; ਰੁਤਿ ਅਨੇਕ ॥
sooraj eko; rut anek |
Sant Singh KhalsaAnd seasons all originate from the one sun,
Manmohan Singhand several seasons, spring from the lone sun;
Manmohan Singh (Punjabi)ਅਤੇ ਕਈ ਮੌਸਮ ਉਤਪੰਨ ਹੁੰਦੇ ਹਨ, ਇਕੱਲੇ ਆਫਤਾਬ ਤੋਂ,
Fareedkot Teekaਪਰੰਤੂ ਏਕ ਸੂਰਜ ਕੇ ਵਿਖੇ ਯਹ ਅਨੇਕ ਭੇਦ ਹੈਂ ਵਾਸਤਵ ਤੇ ਸੂਰਜ ਏਕ ਹੀ ਹੈ॥
Prof. Sahib Singhਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ),ਪਦ ਅਰਥ ੬ ਰੁੱਤਾਂ।
SikhNet (Spanish)las cuatro estaciones, todos son la creación del Mismo Sol Solitario;
ਨਾਨਕ; ਕਰਤੇ ਕੇ ਕੇਤੇ ਵੇਸ ॥੨॥੩੦॥
naanak; karate ke kete ves |2|30|
Sant Singh KhalsaO Nanak, so do all forms originate from the One Creator. ||2||30||
Manmohan Singhlikewise, originate many life forms from the creator, O Nanak.
Manmohan Singh (Punjabi)ਏਸੇ ਤਰ੍ਹਾਂ ਹੀ ਸਿਰਜਣਹਾਰ ਤੋਂ ਬਹੁਤੇ ਸਰੂਪ ਪੈਦਾ ਹੁੰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਪ੍ਰਕਾਰ ਕਰਤਾ ਪੁਰਖ ਏਕ ਹੈ ਅਰ ਰੂਪ ਅਨੇਕ ਉਸੀ ਕੇ ਹੈਂ॥੨॥੩੦॥☬ਪਰਮੇਸ੍ਵਰ ਸੇ ਬੇਮੁਖ ਹੋਨੇ ਪਰ ਬਿਭੂਤੀਓਂ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ ॥੨॥੩੦॥ਪਦ ਅਰਥ ਵੇਸ = ਰੂਪ। ਕੇਤੇ = ਅਨੇਕਾਂ ॥੨॥੩੦॥
* ਨੋਟ: "ਘਰੁ ੨" ਦੇ ੩੦ ਸ਼ਬਦਾਂ ਦਾ ਸੰਗ੍ਰਹ ਇਥੇ ਖ਼ਤਮ ਹੁੰਦਾ ਹੈ। ਅਗਾਂਹ 'ਘਰੁ ੩' ਦੇ ਸ਼ਬਦ ਸ਼ੁਰੂ ਹੁੰਦੇ ਹਨ। ਨਵੇਂ ਸਿਰੇ ਮੂਲਮੰਤ੍ਰ ਦਾ ਲਿਖਿਆ ਜਾਣਾ ਭੀ ਇਹੀ ਦੱਸਦਾ ਹੈ ਕਿ ਨਵਾਂ ਸੰਗ੍ਰਹ ਸ਼ੁਰੂ ਹੋ ਰਿਹਾ ਹੈ।
SikhNet (Spanish)así compenetra Su Ser a través de todo, el Dios, el Uno Solo. (2‑30)