ੴ

ਸਿੱਖਬਾਣੀ · SikhBani

Ang 357

Sri Guru Granth Sahib · Raag Aasaa · 5 shabads, 49 lines
Translations
Shabad Guru Nanak Dev Ji Raag Aasaa continued from Ang 356

ਆਸ ਪਿਆਸੀ; ਸੇਜੈ ਆਵਾ ॥

aas piaasee; sejai aavaa |

Sant Singh KhalsaWith hope and desire, I approach His Bed,
Manmohan SinghDesiring and thirsting to meet my groom, I approach His couch,
Manmohan Singh (Punjabi)ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ;
Fareedkot Teekaਮਿਲਨੇ ਕੀ ਆਸਾ ਇਛ੍ਯਾ ਕਰ ਕੇ ਪ੍ਯਾਸੀ ਹੂਈ ਹੂਈ ਸਰਧਾ ਰੂਪ ਸੇਜ੍ਯਾ ਪਰ ਆਵੋ॥
Prof. Sahib Singhਮੈਂ ਸੇਜ ਤੇ ਆਉਂਦੀ ਹਾਂ (ਮੈਂ ਹਿਰਦੇ-ਸੇਜ ਵਲ ਪਰਤਦੀ ਹਾਂ, ਪਰ ਅਜੇ ਭੀ) ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹਾਂ।

ਪਦ ਅਰਥ ਪਿਆਸੀ = ਪਿਆਸ ਨਾਲ ਵਿਆਕੁਲ। ਆਸ ਪਿਆਸੀ = ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਵਿਆਕੁਲ।

SikhNet (Spanish)Deseosa está mi Alma de ver a su Amado, me voy a Su Alcoba,

ਆਗੈ ਸਹ ਭਾਵਾ; ਕਿ ਨ ਭਾਵਾ ॥੨॥

aagai seh bhaavaa; ki na bhaavaa |2|

Sant Singh Khalsabut I do not know whether He will be pleased with me or not. ||2||
Manmohan Singhbut I know not further, if I please Him not.
Manmohan Singh (Punjabi)ਪਰੰਤੂ ਅੱਗੇ ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ ਕਿ ਨਹੀਂ।
Fareedkot Teekaਤੌ ਭੀ ਸੰਦੇਹ ਰਹਤਾ ਹੈ ਅਗਲੇ ਮੇਰੇ ਅਪਰਾਧੋਂ ਕਰ ਕੇ ਸਹੁ ਕੋ (ਭਾਵਾ ਕਿ ਨ ਭਾਵਾ) ਅਛੀ ਲਗੂੰ ਯਾ ਨਾ ਲਗੂੰ॥੨॥
Prof. Sahib Singh(ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ ॥੨॥
SikhNet (Spanish)pero no sé si Lo Complaceré. (2)

ਕਿਆ ਜਾਨਾ; ਕਿਆ ਹੋਇਗਾ. ਰੀ ਮਾਈ ॥

kiaa jaanaa; kiaa hoeigaa. ree maaee |

Sant Singh KhalsaHow do I know what will happen to me, O my mother?
Manmohan SinghHow do I know what shall befall me, O my mother?
Manmohan Singh (Punjabi)ਮੈਨੂੰ ਕੀ ਪਤਾ ਹੈ, ਮੇਰੇ ਨਾਲ ਕੀ ਵਾਪਰੇਗੀ, ਹੇ ਮੇਰੀ ਮਾਤਾ?
Fareedkot Teeka(ਰੀ ਮਾਈ) ਹੇ ਸੰਤ ਜਨੋ! ਨ ਜਾਨੈ ਕ੍ਯਾ ਮੇਰਾ ਹਾਲ ਹੋਇਗਾ॥
Prof. Sahib Singhਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ,
SikhNet (Spanish)No sé, oh mi madre, qué me va a suceder,

ਹਰਿ ਦਰਸਨ ਬਿਨੁ; ਰਹਨੁ ਨ ਜਾਈ ॥੧॥ ਰਹਾਉ ॥

har darasan bin; rehan na jaaee |1| rahaau |

Sant Singh KhalsaWithout the Blessed Vision of the Lord's Darshan, I cannot survive. ||1||Pause||
Manmohan SinghWithout the sight of God I can survive not. Pause.
Manmohan Singh (Punjabi)ਵਾਹਿਗੁਰੂ ਦੇ ਦੀਦਾਰ ਦੇ ਬਗੈਰ ਮੈਂ ਰਹਿ ਨਹੀਂ ਸਕਦੀ। ਠਹਿਰਾਉ।
Fareedkot Teekaਹਰਿ ਦਰਸਨ ਬਿਨਾ ਮੇਰੇ ਸੇ ਰਹਾ ਨਹੀਂ ਜਾਤਾ॥੧॥ ਰਹਾਉ ॥
Prof. Sahib Singh(ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ ॥੧॥ ਰਹਾਉ ॥
SikhNet (Spanish)pero, la verdad, es que no puedo estar en Paz sin ver a mi Señor. (1‑Pausa)

ਪ੍ਰੇਮੁ. ਨ ਚਾਖਿਆ; ਮੇਰੀ ਤਿਸ. ਨ ਬੁਝਾਨੀ ॥

prem. na chaakhiaa; meree tis. na bujhaanee |

Sant Singh KhalsaI have not tasted His Love, and my thirst is not quenched.
Manmohan SinghI have not tasted love and my thirst is not quenched,
Manmohan Singh (Punjabi)ਮੈਂ ਪ੍ਰੀਤ ਦਾ ਸੁਆਦ ਨਹੀਂ ਮਣਿਆ ਅਤੇ ਮੇਰੀ ਪਿਆਸ ਨਹੀਂ ਬੁਝੀ,
Fareedkot Teekaਮੈਨੇ ਪ੍ਰੇਮ ਰਸ ਕੋ ਨਹੀਂ ਚਾਖਾ ਇਸੀ ਕਰ ਕੇ ਮੇਰੀ ਤ੍ਰਿਖਾ ਦੂਰ ਨਹੀਂ ਭਈ॥
Prof. Sahib Singh(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ।

ਪਦ ਅਰਥ ਤਿਸ = ਪਿਆਸ, ਮਾਇਆ ਦੀ ਤ੍ਰਿਸ਼ਨਾ।

SikhNet (Spanish)No he tenido la experiencia del Amor y mi sed no se logra saciar;

ਗਇਆ ਸੁ ਜੋਬਨੁ; ਧਨ ਪਛੁਤਾਨੀ ॥੩॥

geaa su joban; dhan pachhutaanee |3|

Sant Singh KhalsaMy beautiful youth has run away, and now I, the soul-bride, repent and regret. ||3||
Manmohan Singhmy beautiful youth has fled away and I, the bride, repent.
Manmohan Singh (Punjabi)ਮੇਰੀ ਸੁੰਦਰ ਜੁਆਨੀ ਚਲੀ ਗਈ ਹੈ ਅਤੇ ਮੈਂ ਪਤਨੀ, ਪਸਚਾਤਾਪ ਕਰਦੀ ਹਾਂ।
Fareedkot Teekaਜਬ ਜੋਬਨ, ਭਾਵ ਮਾਨੁਖ ਸਰੀਰ ਜਾਤਾ ਰਹੇਗਾ ਤਬ ਮੈਂ ਧਨ ਇਸਤ੍ਰੀ ਪਸਚਾਤਾਪ ਕਰੂੰਗੀ॥੩॥
Prof. Sahib Singhਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ ॥੩॥

ਪਦ ਅਰਥ ਧਨ = ਜੀਵ-ਇਸਤ੍ਰੀ ॥੩॥

SikhNet (Spanish)mi juventud se desperdicia, y yo, la esposa, vivo mortificada. (3)

ਅਜੈ ਸੁ ਜਾਗਉ; ਆਸ ਪਿਆਸੀ ॥

ajai su jaagau; aas piaasee |

Sant Singh KhalsaEven now, I am held by hope and desire.
Manmohan SinghEven now, I awake smitten with intense expectation.
Manmohan Singh (Punjabi)ਹੁਣ ਭੀ ਮੈਂ ਪਰਮ ਚਾਹਵਾਨ ਹੋ ਜਾਗਦੀ ਰਹਿੰਦੀ ਹਾਂ।
Fareedkot Teekaਅਬੀ ਤੌ ਮੈਂ ਮਿਲਨੇ ਕੀ ਆਸ ਕੀ ਪ੍ਯਾਸਾ ਕਰ ਜਾਗਤੀ ਹੂੰ॥
Prof. Sahib Singh(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ-

ਪਦ ਅਰਥ ਅਜੈ = ਹੁਣ ਭੀ ਜਦੋਂ ਕਿ ਸਰੀਰ ਕਾਇਮ ਹੈ।

SikhNet (Spanish)Si pudiera estar despierto para calmar mi sed

ਭਈਲੇ ਉਦਾਸੀ; ਰਹਉ ਨਿਰਾਸੀ ॥੧॥ ਰਹਾਉ ॥

bheele udaasee; rhau niraasee |1| rahaau |

Sant Singh KhalsaI am depressed; I have no hope at all. ||1||Pause||
Manmohan SinghI have become sad and remain without hope. Pause.
Manmohan Singh (Punjabi)ਮੈਂ ਗ਼ਮਗੀਨ ਹੋ ਗਈ ਹਾਂ ਅਤੇ ਬੇ-ਉਮੈਦ ਰਹਿੰਦੀ ਹਾਂ। ਠਹਿਰਾਉ।
Fareedkot Teekaਔਰ ਉਦਾਸੀਨ ਭਈ ਹੂਈ ਸੰਸਾਰ ਸੇ ਨਿਰਾਸ ਰਹਤੀ ਹੂੰ॥੧॥ ਰਹਾਉ ॥
Prof. Sahib Singhਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ॥੧॥ ਰਹਾਉ ॥

ਪਦ ਅਰਥ ਰਹਉ = ਮੈਂ ਰਹਿ ਪਵਾਂ, ਮੈਂ ਹੋ ਜਾਵਾਂ ॥੧॥ ਰਹਾਉ ॥

SikhNet (Spanish)ahora que he renunciado a todo, incluso a mi esperanza. (1-Pausa)

ਹਉਮੈ ਖੋਇ; ਕਰੇ ਸੀਗਾਰੁ ॥

haumai khoe; kare seegaar |

Sant Singh KhalsaShe overcomes her egotism, and adorns herself;
Manmohan SinghIf she stills her ego and so adorns herself,
Manmohan Singh (Punjabi)ਜੇਕਰ ਪਤਨੀ ਆਪਣੀ ਹੰਗਤਾ ਛੱਡ ਦੇਵੇ ਅਤੇ ਇਸ ਤਰ੍ਹਾਂ ਦਾ ਹਾਰ ਸ਼ਿੰਗਾਰ ਕਰੇ,
Fareedkot Teekaਹੰਤਾ ਮਮਤਾ ਕੋ (ਖੋਇ) ਨਸ੍ਟ ਕਰ ਸਤ ਸੰਤੋਖਾਦਿ ਸੇ ਅਪਨਾ ਜਬ ਸਿੰਗਾਰ ਕਰੇ॥
Prof. Sahib Singhਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ,

ਪਦ ਅਰਥ ਖੋਇ = ਨਾਸ ਕਰ ਕੇ। ਸੀਗਾਰੁ = ਆਤਮਕ ਸਿੰਗਾਰ, ਆਤਮਾ ਨੂੰ ਸੁੰਦਰ ਬਨਾਣ ਵਾਲਾ ਉੱਦਮ।

SikhNet (Spanish)Si la esposa se libera del ego y se vuelve humilde,

ਤਉ ਕਾਮਣਿ; ਸੇਜੈ ਰਵੈ ਭਤਾਰੁ ॥੪॥

tau kaaman; sejai ravai bhataar |4|

Sant Singh Khalsathe Husband Lord now ravishes and enjoys the soul-bride on His Bed. ||4||
Manmohan Singhthen the groom enjoys the bride on his bed-stead.
Manmohan Singh (Punjabi)ਤਦ, ਉਸ ਦਾ ਖ਼ਸਮ ਆਪਣੀ ਸੇਜ ਉਤੇ ਉਸ ਨੂੰ ਮਾਣਦਾ ਹੈ।
Fareedkot Teekaਤਬ ਜਗ੍ਯਾਸੂ ਰੂਪਿ ਇਸਤ੍ਰੀ ਕੀ ਸੇਜ੍ਯਾ ਪਰ (ਭਤਾਰੁ) ਪਤਿ ਰਮਣ ਕਰਤਾ ਹੈ, ਭਾਵ ਸਾਖ੍ਹ੍ਹਛਾਤ ਹੋਤਾ ਹੈ॥੪॥
Prof. Sahib Singhਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ ॥੪॥

ਪਦ ਅਰਥ ਭਤਾਰੁ = ਖਸਮ-ਪ੍ਰਭੂ ॥੪॥

SikhNet (Spanish)entonces podrá subir al Aposento de su Señor, y Él gozará de ella. (4)

ਤਉ ਨਾਨਕ; ਕੰਤੈ ਮਨਿ ਭਾਵੈ ॥

tau naanak; kantai man bhaavai |

Sant Singh KhalsaThen, O Nanak, the bride becomes pleasing to the Mind of her Husband Lord;
Manmohan SinghThen, Nanak, the bride becomes pleasing to the mind of her spouse.
Manmohan Singh (Punjabi)ਤਦ, ਨਾਨਕ, ਪਤਨੀ ਆਪਣੇ ਪਤੀ ਦੇ ਚਿੱਤ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ (ਕੰਤੈ) ਸ੍ਵਾਮੀ ਕੋ ਭਾਉਤੀ ਹੈ॥
Prof. Sahib Singhਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ,
SikhNet (Spanish)Dice Nanak, la esposa complace la Mente del Esposo

ਛੋਡਿ ਵਡਾਈ; ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥

chhodd vaddaaee; apane khasam samaavai |1| rahaau |26|

Sant Singh Khalsashe sheds her self-conceit, and is absorbed in her Lord and Master. ||1||Pause||26||
Manmohan SinghShe sheds her self-conceit and gets absorbed in her beloved. Pause.
Manmohan Singh (Punjabi)ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਅਤੇ ਆਪਣੇ ਪ੍ਰੀਤਮ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਸੋ ਅਪਨੀ ਬਡਾਈ ਛੋਡਿ ਕਰ ਪਿਆਰੇ ਹੀ ਮੇਂ ਸਮਾਇ ਜਾਤੀ ਹੈ॥੧॥ ਰਹਾਉ ॥੨੬॥
Prof. Sahib Singhਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ ॥੧॥ ਰਹਾਉ ॥੨੬॥

* ਨੋਟ: ਆਮ ਤੌਰ ਤੇ ਹਰੇਕ ਸ਼ਬਦ ਵਿਚ ਇਕ ਬੰਦ 'ਰਹਾਉ' ਦਾ ਹੁੰਦਾ ਹੈ। ਲਫ਼ਜ਼ 'ਰਹਾਉ' ਦਾ ਅਰਥ ਹੈ 'ਠਹਰ ਜਾਓ' ਇਹੀ ਬੰਦ ਹੈ 'ਕੇਂਦਰੀ ਖ਼ਿਆਲ' ਵਾਲਾ। ਇਸ ਸ਼ਬਦ ਵਿਚ ਚਾਰ 'ਰਹਾਉ' ਦੇ ਬੰਦ ਹਨ। ਸ਼ਬਦ ਦੇ ਹਰੇਕ ਬੰਦ ਦੇ ਨਾਲ ਇਕ ਇਕ 'ਰਹਾਉ' ਦਾ ਬੰਦ ਹੈ। ਇਹਨਾਂ ਵਿਚ ਮਨੁੱਖ ਦੇ ਮਨ ਦੀਆਂ ਚਾਰ ਤਰਤੀਬਵਾਰ ਅਵਸਥਾਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਲੰਘ ਕੇ ਜੀਵ ਦਾ ਪ੍ਰਭੂ ਨਾਲ ਮਿਲਾਪ ਹੁੰਦਾ ਹੈ: ੧. ਪਛੁਤਾਵਾ, ੨. ਦਰਸ਼ਨ ਦੀ ਤਾਂਘ, ੩. ਵਿਆਕੁਲਤਾ, ੪. ਰਜ਼ਾ ਵਿਚ ਲੀਨਤਾ।

SikhNet (Spanish)si se deshace de su ego y se inmerge en Él. (1‑Pausa‑26)

Open this shabad (17 lines, Angs 356-357) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਪੇਵਕੜੈ; ਧਨ ਖਰੀ ਇਆਣੀ ॥

pevakarrai; dhan kharee eaanee |

Sant Singh KhalsaIn this world of my father's house, I, the soul-bride, have been very childish;
Manmohan SinghIn my father's house (this world), I the bride, remained very childish,
Manmohan Singh (Punjabi)ਇਸ ਜਹਾਨ ਅੰਦਰ (ਪੇਕੇ ਵਿੱਚ), ਮੈਂ ਪਤਨੀ ਬਹੁਤ ਬੇਸਮਝ ਰਹੀ,
Fareedkot Teekaਮੈਂ ਧਨ (ਪੇਵਕੜੈ) ਪਿਤਾ ਕੇ ਘਰ ਮੇਂ ਅਰਥਾਤ ਇਸ ਲੋਕ ਮੇਂ ਬਡੀ ਮੂਰਖਤਾ ਸੇ ਭਰੀ ਰਹੀ॥
Prof. Sahib Singhਪਰ ਜਗਤ ਦੇ ਮੋਹ ਵਿਚ ਫਸ ਕੇ ਜੀਵ-ਇਸਤ੍ਰੀ ਬਹੁਤ ਮੂਰਖ ਰਹਿੰਦੀ ਹੈ।

ਪਦ ਅਰਥ ਪੇਵਕੜੈ = ਪੇਕੇ ਘਰ ਵਿਚ, ਜਗਤ ਦੇ ਮੋਹ ਵਿਚ। ਧਨ = ਇਸਤ੍ਰੀ, ਜੀਵ-ਇਸਤ੍ਰੀ। ਖਰੀ = ਬਹੁਤ। ਇਆਣੀ = ਅੰਞਾਣ, ਮੂਰਖ।

SikhNet (Spanish)Yo, la Esposa del Señor, permanecí ignorante en la casa de mis padres,

ਤਿਸੁ ਸਹ ਕੀ ਮੈ; ਸਾਰ ਨ ਜਾਣੀ ॥੧॥

tis seh kee mai; saar na jaanee |1|

Sant Singh KhalsaI did not realize the value of my Husband Lord. ||1||
Manmohan Singhand I knew not the worth of my Spouse.
Manmohan Singh (Punjabi)ਅਤੇ ਉਸ ਪਤੀ ਦੀ ਕਦਰ ਦੀ ਮੈਂ ਸਿੰਆਣ ਨਾਂ ਕੀਤੀ।
Fareedkot Teekaਮੈਨੇ ਤਿਸ ਅਪਨੇ (ਸਹੁ) ਸ੍ਵਾਮੀ ਕੇ ਗੁਣੋਂ ਕੀ ਸਾਰ ਨਹੀਂ ਸਮਝੀ॥੧॥
Prof. Sahib Singh(ਇਸ ਮੋਹ ਵਿਚ ਫਸ ਕੇ ਹੀ) ਮੈਂ ਉਸ ਖਸਮ-ਪ੍ਰਭੂ (ਦੀ ਮੇਹਰ ਦੀ ਨਜ਼ਰ) ਦੀ ਕਦਰ ਨਹੀਂ ਸਮਝ ਸਕੀ (ਤੇ ਉਸ ਦੇ ਚਰਨਾਂ ਤੋਂ ਵਿਛੁੜੀ ਰਹੀ) ॥੧॥

ਪਦ ਅਰਥ ਸਹ ਕੀ = ਖਸਮ ਦੀ। {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰਖਣ-ਯੋਗ ਹੈ। ਲਫ਼ਜ਼ 'ਸਹੁ' ਕਰਤਾ ਕਾਰਕ ਇਕ-ਵਚਨ ਹੈ ਤੇ (ੁ) ਅੰਤ ਹੈ। ਸੰਬੰਧਕ 'ਕੀ' ਦੇ ਕਾਰਨ ਇਸ ਦਾ ਇਹ (ੁ) ਲਹਿ ਗਿਆ ਹੈ}। ਸਾਰ = ਕਦਰ ॥੧॥

SikhNet (Spanish)y no sabía del Amor de mi Esposo Infinito. (1)

ਸਹੁ ਮੇਰਾ ਏਕੁ; ਦੂਜਾ ਨਹੀ ਕੋਈ ॥

sahu meraa ek; doojaa nahee koee |

Sant Singh KhalsaMy Husband is the One; there is no other like Him.
Manmohan SinghMy spouse is but One. there is no other second like Him.
Manmohan Singh (Punjabi)ਮੈਡਾਂ ਭਤਾਰ ਕੇਵਲ ਇਕ ਹੈ। ਹੋਰ ਕੋਈ ਦੂਸਰਾ ਉਸ ਵਰਗਾ ਨਹੀਂ।
Fareedkot Teekaਮੇਰਾ (ਸਹੁ) ਸ੍ਵਾਮੀ ਏਕ ਹੈ, ਉਸ ਕੇ ਬਰਾਬਰ ਕਾ ਦੂਸਰਾ ਕੋਈ ਨਹੀਂ ਹੈ॥
Prof. Sahib Singhਮੇਰਾ ਖਸਮ-ਪ੍ਰਭੂ ਹਰ ਵੇਲੇ ਇਕ-ਰਸ ਰਹਿੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ।

ਪਦ ਅਰਥ ਏਕੁ = ਸਦਾ ਇਕ-ਰਸ ਰਹਿਣ ਵਾਲਾ।

SikhNet (Spanish)Mi Señor es el Único y Uno sólo; sí, no hay nadie más

ਨਦਰਿ ਕਰੇ; ਮੇਲਾਵਾ ਹੋਈ ॥੧॥ ਰਹਾਉ ॥

nadar kare; melaavaa hoee |1| rahaau |

Sant Singh KhalsaIf He bestows His Glance of Grace, then I shall meet Him. ||1||Pause||
Manmohan SinghIf He casts a glance of glance of grace, then shall I meet Him. Pause.
Manmohan Singh (Punjabi)ਜੇਕਰ ਉਹ ਮਿਹਰ ਦੀ ਨਜ਼ਰ ਧਾਰੇ, ਤਦ ਮੇਂ ਉਸ ਨੂੰ ਮਿਲ ਪਵਾਂਗੀ। ਠਹਿਰਾਉ।
Fareedkot Teekaਜੋ ਵਹੁ ਕ੍ਰਿਪਾ ਕੀ ਦਿਸ੍ਟੀ ਕਰੇ ਤਬ ਮਿਲਾਪ ਹੋਤਾ ਹੈ॥੧॥ ਰਹਾਉ ॥
Prof. Sahib Singhਉਹ ਸਦਾ ਮੇਹਰ ਦੀ ਨਜ਼ਰ ਕਰਦਾ ਹੈ (ਉਸ ਦੀ ਮੇਹਰ ਦੀ ਨਜ਼ਰ ਨਾਲ ਹੀ) ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥ ਰਹਾਉ ॥
SikhNet (Spanish)y es a través de Su Gracia que me uno con Él. (1‑Pausa)

ਸਾਹੁਰੜੈ ਧਨ; ਸਾਚੁ ਪਛਾਣਿਆ ॥

saahurarrai dhan; saach pachhaaniaa |

Sant Singh KhalsaIn the next world of my in-law's house, I, the the soul-bride, shall realize Truth;
Manmohan SinghIn father-in-law's house (the next world) the bride shall know the reality,
Manmohan Singh (Punjabi)ਅਗਲੇ ਜਹਾਨ ਅੰਦਰ ਪਤਨੀ ਅਸਲੀਅਤ ਨੂੰ ਜਾਣ ਲਊਗੀ,
Fareedkot Teekaਜਿਸ ਧਨ ਇਸਤ੍ਰੀ ਨੇ ਸਾਹੁਰੇ ਮੇਂ ਪ੍ਰਲੋਕ ਕਾ ਜਾਨਾ, ਭਾਵ ਮਰਣਾ ਸਤ ਕਰ ਪਛਾਨਾ ਹੈ; ਵਾ ਪ੍ਰਲੋਕ ਕੇ ਸੁਖ ਵਾਸਤੇ (ਸਾਚੁ) ਸਤ੍ਯ ਸਰੂਪ ਕੋ ਪਛਾਨਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਹ (ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ) ਉਸ ਸਦਾ-ਥਿਰ ਪ੍ਰਭੂ (ਦੀ ਕਦਰ) ਪਛਾਣ ਲੈਂਦੀ ਹੈ;

ਪਦ ਅਰਥ ਸਾਹੁਰੜੈ = ਸਹੁਰੇ ਘਰ ਵਿਚ, ਜਗਤ ਦੇ ਮੋਹ ਤੋਂ ਨਿਕਲ ਕੇ, ਪ੍ਰਭੂ-ਚਰਨਾਂ ਵਿਚ ਜੁੜ ਕੇ।

SikhNet (Spanish)Cuando entré en Su Hogar, conocí bien a mi Esposo,

ਸਹਜਿ ਸੁਭਾਇ; ਅਪਣਾ ਪਿਰੁ ਜਾਣਿਆ ॥੨॥

sehaj subhaae; apanaa pir jaaniaa |2|

Sant Singh KhalsaI shall come to know the celestial peace of my Husband Lord. ||2||
Manmohan Singhand shall easily recognise her beloved.
Manmohan Singh (Punjabi)ਅਤੇ ਸੁਖੈਨ ਹੀ ਆਪਣੇ ਪ੍ਰੀਤਮ ਨੂੰ ਸਿੰਆਣ ਲਵੇਗੀ।
Fareedkot Teekaਤਿਸ ਨੇ ਸਹਜ ਸੁਭਾਉ ਅਪਨੇ ਪਤਿ ਕੋ ਜਾਨਿਆ ਹੈ, ਜੋ ਤਿਸ ਤੇ ਬਿਨਾ ਦੂਸਰਾ ਕੋਈ ਨਹੀਂ ਹੈ॥੨॥
Prof. Sahib Singhਅਡੋਲ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਉਹ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ॥੨॥

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਵਿਚ ॥੨॥

SikhNet (Spanish)y entonces de forma natural, Su Esencia me fue revelada. (2)

ਗੁਰ ਪਰਸਾਦੀ; ਐਸੀ ਮਤਿ ਆਵੈ ॥

gur parasaadee; aisee mat aavai |

Sant Singh KhalsaBy Guru's Grace, such wisdom comes to me,
Manmohan SinghIf by Guru's grace she obtains such wisdom,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੇਕਰ ਉਸ ਨੂੰ ਐਹੋ ਜੇਹੀ ਅਕਲ ਆ ਜਾਵੇ,
Fareedkot Teekaਗੁਰੋਂ ਕੀ ਕ੍ਰਿਪਾ ਕਰ ਜਬ ਐਸੀ ਬੁਧਿ ਪ੍ਰਾਪਤ ਹੋ ਆਵੈ॥
Prof. Sahib Singhਜਦੋਂ ਗੁਰੂ ਦੀ ਕਿਰਪਾ ਨਾਲ (ਜੀਵ-ਇਸਤ੍ਰੀ ਨੂੰ) ਅਜੇਹੀ ਅਕਲ ਆ ਜਾਂਦੀ ਹੈ (ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਕਰਦੀ ਹੈ)

ਪਦ ਅਰਥ ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ।

SikhNet (Spanish)Si por la Gracia del Guru soy investido con la intuición,

ਤਾਂ ਕਾਮਣਿ; ਕੰਤੈ ਮਨਿ ਭਾਵੈ ॥੩॥

taan kaaman; kantai man bhaavai |3|

Sant Singh Khalsaso that the soul-bride becomes pleasing to the Mind of the Husband Lord. ||3||
Manmohan Singhthen, the bride shall become pleasing to her Spouse's heart.
Manmohan Singh (Punjabi)ਤਦ, ਪਤਨੀ ਆਪਣੇ ਪਤੀ ਦੇ ਦਿਲ ਨੂੰ ਭਾ ਜਾਵੇਗੀ।
Fareedkot Teekaਤਬ ਵਹੁ ਇਸਤ੍ਰੀ ਅਪਣੇ ਸ੍ਵਾਮੀ ਕੇ ਮਨ ਮੇਂ (ਭਾਵੈ) ਪ੍ਯਾਰੀ ਲਗਤੀ ਹੈ॥੩॥
Prof. Sahib Singhਤਦੋਂ ਜੀਵ-ਇਸਤ੍ਰੀ ਕੰਤ-ਪ੍ਰਭੂ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ ॥੩॥

ਪਦ ਅਰਥ ਕੰਤੈ ਮਨਿ = ਕੰਤ ਦੇ ਮਨ ਵਿਚ ॥੩॥

SikhNet (Spanish)entonces puedo complacer a mi Señor. (3)

ਕਹਤੁ ਨਾਨਕੁ; ਭੈ ਭਾਵ ਕਾ ਕਰੇ ਸੀਗਾਰੁ ॥

kehat naanak; bhai bhaav kaa kare seegaar |

Sant Singh KhalsaSays Nanak, she who adorns herself with the Love and the Fear of God,
Manmohan SinghSays Nanak, she, who adorns herself with Lord's awe and love,
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਸਾਈਂ ਦੇ ਡਰ ਦੇ ਪਿਆਰ ਨਾਲ ਸਸ਼ੋਭਤ ਹੋਈ ਹੋਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਭੈ ਔ ਭਾਇ ਕਾ ਸੀਂਗਾਰ ਕਰੈ॥
Prof. Sahib Singhਨਾਨਕ ਆਖਦਾ ਹੈ- ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਬਣਾਂਦੀ ਹੈ,

ਪਦ ਅਰਥ ਭੈ ਕਾ = ਡਰ ਦਾ। ਭਾਵ ਕਾ = ਪ੍ਰੇਮ ਦਾ। ਸੀਗਾਰੁ = ਆਤਮਕ ਸੋਹਜ।

SikhNet (Spanish)Dice Nanak, quien se adorna con el Amor y el Temor Reverencial del Señor,

ਸਦ ਹੀ; ਸੇਜੈ ਰਵੈ ਭਤਾਰੁ ॥੪॥੨੭॥

sad hee; sejai ravai bhataar |4|27|

Sant Singh Khalsaenjoys her Husband Lord forever on His Bed. ||4||27||
Manmohan Singhever enjoys her spouse on the couch (of her heart).
Manmohan Singh (Punjabi)ਉਹ ਆਪਣੇ ਭਰਤੇ ਨੂੰ, ਹਮੇਸ਼ਾਂ, ਪਲੰਘ ਉੱਤੇ ਮਾਣਦੀ ਹੈ।
Fareedkot Teekaਤੋ (ਭਤਾਰੁ) ਸ੍ਵਾਮੀ ਉਸ ਕੀ ਸੇਜਾ ਪਰ ਸਦੀਵ ਕਾਲ ਰਮਣ ਕਰਤਾ ਹੈ, ਭਾਵ ਸਾਖ੍ਯਾਤ ਰਹਿਤਾ ਹੈ॥੪॥੨੭॥
Prof. Sahib Singhਉਸ ਦੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਸਦਾ ਟਿਕਿਆ ਰਹਿੰਦਾ ਹੈ ॥੪॥੨੭॥
SikhNet (Spanish)goza del Señor para siempre en Su Aposento. (4‑27)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਨ ਕਿਸ ਕਾ ਪੂਤੁ; ਨ ਕਿਸ ਕੀ ਮਾਈ ॥

n kis kaa poot; na kis kee maaee |

Sant Singh KhalsaNo one is anyone else's son, and no one is anyone else's mother.
Manmohan SinghNeither there is any one's son, nor is there any one's mother.
Manmohan Singh (Punjabi)ਨਾਂ ਕਿਸੇ ਦਾ ਕੋਈ ਪੁੱਤਰ ਹੈ, ਨਾਂ ਹੀ ਕਿਸੇ ਦੀ ਕੋਈ ਮਾਤਾ।
Fareedkot Teekaਹੇ ਸ੍ਵਾਮੀ! ਨ ਕਿਸੀ ਕਾ ਪੁਤ੍ਰ ਹੈ ਨ ਕਿਸੀ ਕੀ ਮਾਤਾ ਹੈ॥
Prof. Sahib Singhਅਸਲ ਵਿਚ ਨਾਹ ਮਾਂ ਨਾਹ ਪੁੱਤਰ ਕੋਈ ਭੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ।
SikhNet (Spanish)Nadie es la madre y nadie es el hijo de nadie;

ਝੂਠੈ ਮੋਹਿ; ਭਰਮਿ ਭੁਲਾਈ ॥੧॥

jhootthai mohi; bharam bhulaaee |1|

Sant Singh KhalsaThrough false attachments, people wander around in doubt. ||1||
Manmohan SinghThrough false worldly love, the mortal wanders in doubt.
Manmohan Singh (Punjabi)ਕੂੜੀ ਸੰਸਾਰੀ ਮਮਤਾ ਦੇ ਰਾਹੀਂ ਪ੍ਰਾਣੀ ਵਹਿਮ ਅੰਦਰ ਭਟਕਦਾ ਹੈ।
Fareedkot Teekaਝੂਠੇ ਮੋਹ ਕਰ ਭ੍ਰਮ ਸੇ ਸ੍ਰਿਸ੍ਟੀ ਭੁਲਾਈ ਹੈ॥੧॥
Prof. Sahib Singh(ਪਰ) ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਹੋਈ ਹੈ (ਮਾਂ ਪਿਉ ਪੁਤ੍ਰ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ) ॥੧॥

ਪਦ ਅਰਥ ਝੂਠੈ ਮੋਹਿ = ਝੂਠੈ ਮੋਹ ਦੇ ਕਾਰਨ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਈ = (ਦੁਨੀਆ) ਭੁੱਲੀ ਹੋਈ ਹੈ, ਕੁਰਾਹੇ ਪਈ ਹੋਈ ਹੈ ॥੧॥

SikhNet (Spanish)sí, todos están confundidos por el concepto falso del parentesco. (1)

ਮੇਰੇ ਸਾਹਿਬ; ਹਉ ਕੀਤਾ ਤੇਰਾ ॥

mere saahib; hau keetaa teraa |

Sant Singh KhalsaO My Lord and Master, I am created by You.
Manmohan SinghMy Master, I am thy creation.
Manmohan Singh (Punjabi)ਮੈਂਡ ਮਾਲਕ! ਮੈਂ ਤੇਰੀ ਰਚਨਾ ਹਾਂ।
Fareedkot Teekaਹੇ ਮੇਰੇ ਸ੍ਵਾਮੀ! ਮੈਂ ਤੇਰਾ ਕੀਆ ਹੂਆ ਹੂੰ॥
Prof. Sahib Singhਹੇ ਮੇਰੇ ਮਾਲਿਕ-ਪ੍ਰਭੂ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ।

ਪਦ ਅਰਥ ਕੀਤਾ ਤੇਰਾ = ਤੇਰਾ ਪੈਦਾ ਕੀਤਾ ਹੋਇਆ।

SikhNet (Spanish)Oh Maestro, yo soy Tu creación;

ਜਾਂ ਤੂੰ ਦੇਹਿ; ਜਪੀ ਨਾਉ ਤੇਰਾ ॥੧॥ ਰਹਾਉ ॥

jaan toon dehi; japee naau teraa |1| rahaau |

Sant Singh KhalsaIf You give it to me, I will chant Your Name. ||1||Pause||
Manmohan SinghIf thou givest it to me, I will repeat thy Name. Pause.
Manmohan Singh (Punjabi)ਜੇਕਰ ਤੂੰ ਇਸ ਨੂੰ ਮੈਨੂੰ ਦੇਵੇ, ਤਾਂ ਮੈਂ ਤੇਰੇ ਨਾਮ ਦਾ ਉਚਾਰਨ ਕਰਾਂਗਾ। ਠਹਿਰਾਉ।
Fareedkot Teekaਜੋ ਤੂੰ ਅਪਨਾ ਨਾਮ ਗੁਰੋਂ ਦ੍ਵਾਰੇ ਦੇਹਿ ਤੌ ਮੈਂ ਜਪੂੰ॥੧॥ ਰਹਾਉ ॥
Prof. Sahib Singhਮੇਰੇ ਆਤਮਕ ਜੀਵਨ ਦੀ ਖ਼ਾਤਰ) ਜਦੋਂ ਤੂੰ ਮੈਨੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ ॥੧॥ ਰਹਾਉ ॥

ਪਦ ਅਰਥ ਜਪੀ = ਮੈਂ ਜਪਦਾ ਹਾਂ ॥੧॥ ਰਹਾਉ ॥

SikhNet (Spanish)y cuando me bendices, entonces habito en Tu Nombre. (1‑Pausa)

ਬਹੁਤੇ ਅਉਗਣ; ਕੂਕੈ ਕੋਈ ॥

bahute aaugan; kookai koee |

Sant Singh KhalsaThat person who is filled with all sorts of sins may pray at the Lord's Door,
Manmohan SinghIf, one full of numerous sins, prays at Lord's door,
Manmohan Singh (Punjabi)ਜੇਕਰ ਕੋਈ ਜਣਾ ਘਣੇਰਿਆਂ ਪਾਪਾਂ ਨਾਲ ਪੂਰਤ ਹੋਵੇ, ਅਤੇ ਸੁਆਮੀ ਦੇ ਦੁਆਰੇ ਉਤੇ ਪ੍ਰਾਰਥਨਾ ਕਰੇ,
Fareedkot Teekaਬਹੁਤ ਸੇ ਔਗਨ ਕਰ ਕੇ ਜੇ ਕੋਈ ਤੇਰੇ ਪਾਸ (ਕੂਕੈ) ਪੁਕਾਰ ਕਰੈ ਅਰਥਾਤ ਬੇਨਤੀ ਕਰੈ॥
Prof. Sahib Singhਅਨੇਕਾਂ ਹੀ ਪਾਪ ਕੀਤੇ ਹੋਏ ਹੋਣ, ਫਿਰ ਭੀ ਜੇ ਕੋਈ ਮਨੁੱਖ (ਪਰਮਾਤਮਾ ਦੇ ਦਰ ਤੇ) ਅਰਜ਼ੋਈ ਕਰਦਾ ਹੈ (ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ)

ਪਦ ਅਰਥ ਕੂਕੈ = ਪੁਕਾਰ ਕਰੇ।

SikhNet (Spanish)Si uno está repleto de faltas y suplica en la Puerta del Señor,

ਜਾ ਤਿਸੁ ਭਾਵੈ; ਬਖਸੇ ਸੋਈ ॥੨॥

jaa tis bhaavai; bakhase soee |2|

Sant Singh Khalsabut he is forgiven only when the Lord so wills. ||2||
Manmohan Singhonly when he wills, He pardons him.
Manmohan Singh (Punjabi)ਪ੍ਰੰਤੂ, ਕੇਵਲ ਤਦ ਹੀ ਉਹ ਉਸ ਨੂੰ ਮਾਫ ਕਰੇਗਾ, ਜਦ ਉਸ ਨੂੰ ਚੰਗਾ ਲੱਗੇਗਾ।
Fareedkot Teekaਪਰੰਤੂ ਹੇ ਸ੍ਵਾਮੀ! ਜਬ ਤਿਸ ਕਾ ਕਹਨਾ ਤੁਝ ਕੋ ਅਛਾ ਲਗੈ ਤਬ ਤੂੰ ਉਸ ਕੋ ਬਖਸ ਲੇਤਾ ਹੈਂ॥੨॥
Prof. Sahib Singhਜਦੋਂ ਉਸ ਨੂੰ (ਉਸ ਅੱਤ ਵਿਕਾਰੀ ਦੀ ਭੀ ਅਰਜ਼ੋਈ) ਪਸੰਦ ਆਉਂਦੀ ਹੈ ਤਾਂ ਉਹ ਬਖ਼ਸ਼ਸ਼ ਕਰਦਾ ਹੈ (ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ॥੨॥

ਪਦ ਅਰਥ ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ ॥੨॥

SikhNet (Spanish)y si el Señor así lo desea, Él Mismo lo perdona. (2)

ਗੁਰ ਪਰਸਾਦੀ; ਦੁਰਮਤਿ ਖੋਈ ॥

gur parasaadee; duramat khoee |

Sant Singh KhalsaBy Guru's Grace, evil-mindedness is destroyed.
Manmohan SinghBy Guru's grace evil-intellect is surrendered.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਖੋਟੀ ਅਕਲ ਜੜੋਂ ਮੇਖੋਂ ਪੁੱਟੀ ਜਾਂਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੈਨੇ ਖੋਟੀ ਮਤਿ ਜਬ ਨਾਸ ਕੀ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਿ ਨਾਸ ਹੁੰਦੀ ਹੈ।

ਪਦ ਅਰਥ ਦੁਰਮਤਿ = ਖੋਟੀ ਮਤਿ।

SikhNet (Spanish)A través de la Gracia del Guru, uno abandona su mente falsa y,

ਜਹ ਦੇਖਾ; ਤਹ ਏਕੋ ਸੋਈ ॥੩॥

jeh dekhaa; teh eko soee |3|

Sant Singh KhalsaWherever I look, there I find the One Lord. ||3||
Manmohan SinghWherever I seen, I find that One Lord there.
Manmohan Singh (Punjabi)ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਅਦੁੱਤੀ ਸੁਆਮੀ ਨੂੰ ਪਾਉਂਦਾ ਹਾਂ।
Fareedkot Teekaਤਬ ਜਹਾਂ ਦੇਖਤਾ ਹੂੰ ਏਕ ਸੋ ਤੂੰ ਹੀ ਦਿਖਾਈ ਪੜਤਾ ਹੈਂ॥
Prof. Sahib Singh(ਹੁਣ) ਮੈਂ ਜਿਧਰ ਵੇਖਦਾ ਹਾਂ ਉਧਰ (ਸਭ ਜੀਵਾਂ ਨੂੰ ਪੈਦਾ ਕਰਨ ਵਾਲਾ) ਉਹ ਪਰਮਾਤਮਾ ਹੀ ਵਿਆਪਕ ਵੇਖਦਾ ਹਾਂ ॥੩॥

ਪਦ ਅਰਥ ਜਹ = ਜਿਸ ਪਾਸੇ, ਜਿਧਰ। ਦੇਖਾ = ਮੈਂ ਵੇਖਦਾ ਹਾਂ ॥੩॥

SikhNet (Spanish)cuando eso se da, donde sea que uno voltee, ahí ve sólo al Señor. (3)

ਕਹਤ ਨਾਨਕ; ਐਸੀ ਮਤਿ ਆਵੈ ॥

kehat naanak; aisee mat aavai |

Sant Singh KhalsaSays Nanak, if one comes to such an understanding,
Manmohan SinghSays Nanak, if one obtains such an understanding,
Manmohan Singh (Punjabi)ਗੁਰੂ ਜੀ ਆਖਦੇ ਹਨ ਜੇਕਰ ਕਿਸੇ ਨੂੰ ਐਹੋ ਜੇਹੀ ਸਮਝ ਆ ਜਾਵੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਐਸੀ ਬੁਧਿ ਆਉਤੀ ਹੈ॥
Prof. Sahib Singhਨਾਨਕ ਆਖਦਾ ਹੈ- ਜਦੋਂ (ਪ੍ਰਭੂ ਦੀ ਆਪਣੀ ਹੀ ਮੇਹਰ ਨਾਲ ਗੁਰੂ ਦੀ ਰਾਹੀਂ) ਜੀਵ ਨੂੰ ਅਜੇਹੀ ਅਕਲ ਆ ਜਾਵੇ,
SikhNet (Spanish)Dice Nanak, Oh Señor Verdadero,

ਤਾਂ ਕੋ; ਸਚੇ ਸਚਿ ਸਮਾਵੈ ॥੪॥੨੮॥

taan ko; sache sach samaavai |4|28|

Sant Singh Khalsathen he is absorbed into the Truest of the True. ||4||28||
Manmohan Singhthen is he absorbed in the Truest of the True.
Manmohan Singh (Punjabi)ਤਦ ਉਹ ਸਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਹੇ ਸਚੇ! ਤਬ ਕੋਈ ਤੇਰੇ ਸਚ ਸਰੂਪ ਮੇਂ ਅਭੇਦ ਹੋਤਾ ਹੈ॥੪॥੨੮॥
Prof. Sahib Singhਕਿ ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿੱਸੇ, ਤਾਂ ਜੀਵ ਸਦਾ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨੮॥

ਪਦ ਅਰਥ ਸਚੇ = ਸਚ ਵਿਚ ਹੀ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ ॥੪॥੨੮॥

SikhNet (Spanish)bendíceme con una mente tal que me pueda sumergir en Tu Verdad. (4‑28)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ਦੁਪਦੇ ॥

aasaa mahalaa 1 dupade |

Sant Singh KhalsaAasaa, First Mehl, Dho-Padhay:
Manmohan SinghAsa Measure. 1st Guru. Dupade.
Manmohan Singh (Punjabi)ਆਸਾ ਮਹਲਾ ਪਹਿਲੀ ਪਾਤਸ਼ਾਹੀ। ਦੁਪਦੇ।
Prof. Sahib Singh

ਪਦ ਅਰਥ ਦੁਪਦੇ = ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ ਸ਼ਬਦ।

SikhNet (Spanish)Asa, Mejl Guru Nanak, Primer Canal Divino, Du-Padas.

ਤਿਤੁ ਸਰਵਰੜੈ. ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥

tit saravararrai. bheele nivaasaa; paanee paavak tineh keea |

Sant Singh KhalsaIn that pool of the world, the people have their homes; there, the Lord has created water and fire.
Manmohan SinghIn that world-pool the mortal has attained an abode where the water and fire, He, the Lord has made.
Manmohan Singh (Punjabi)ਉਸ ਸੰਸਾਰ ਦੇ ਛੱਪੜ ਅੰਦਰ ਪ੍ਰਾਣੀ ਦਾ ਵਸੇਬਾ ਹੋਇਆ ਹੈ ਜਿਥੇ ਜਲ ਤੇ ਅੱਗ ਉਸ ਸੁਆਮੀ ਨੇ ਬਣਾਏ ਹਨ।
Fareedkot Teekaਹੇ ਭਾਈ! ਜਿਸ ਸੰਸਾਰ ਸਮੁੰਦ੍ਰ ਮੇਂ ਤਿਸ ਪਰਮੇਸ੍ਵਰ ਨੇ ਪਾਣੀ, ਭਾਵ ਸਬਦਾਦਿ ਅਰ ਪਾਵਕ, ਭਾਵ ਆਸਾ ਤ੍ਰਿਸਨਾ ਰੂਪ ਅਗਨੀ ਕੋ ਉਤਪੰਨ ਕੀਆ ਹੈ ਤਿਸ ਬਿਖੇ ਤੇਰਾ ਨਿਵਾਸ ਹੂਆ ਹੈ॥
Prof. Sahib Singh(ਸਾਡੀ ਜੀਵਾਂ ਦੀ) ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ (ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੈ,

ਪਦ ਅਰਥ ਤਿਤੁ = ਉਸ ਵਿਚ। ਸਰਵਰੜੈ = ਭਿਆਨਕ ਸਰੋਵਰ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰੋਵਰ ਵਿਚ। ਭਲੀਲੇ = ਹੋਇਆ ਹੈ। ਪਾਵਕੁ = ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।

SikhNet (Spanish)En el estanque del mundo el hombre habita, el Señor pone el agua del deseo y el lodo del apego,

ਪੰਕਜੁ ਮੋਹ. ਪਗੁ ਨਹੀ ਚਾਲੈ; ਹਮ ਦੇਖਾ. ਤਹ ਡੂਬੀਅਲੇ ॥੧॥

pankaj moh. pag nahee chaalai; ham dekhaa. teh ddoobeeale |1|

Sant Singh KhalsaIn the mud of earthly attachment, their feet have become mired, and I have seen them drowning there. ||1||
Manmohan SinghIn the mire of worldly love his feet move on not and I have seen him.
Manmohan Singh (Punjabi)ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਟੁਰਦੇ। ਮੈਂ ਉਸ ਨੂੰ ਉਸ ਅੰਦਰ ਡੁਬਦਿਆਂ ਵੇਖ ਲਿਆ ਹੈ।
Fareedkot Teekaਮੋਹ ਰੂਪ ਜੋ ਚਿਕੜੁ ਹੈ ਤਿਸ ਮੇਂ ਬੁਧੀ ਰੂਪੁ ਪੈਰ ਫਸਾ ਹੂਆ ਪਰਮੇਸ੍ਵਰ ਕੀ ਤਰਫ ਚਲ ਨਹੀਂ ਸਕਤਾ ਹੈ, ਹਮ ਨੇ ਤਿਸ ਸਰੋਵਰ ਮੇਂ ਜੀਵੋਂ ਕੋ ਡੂਬਤੇ ਦੇਖਾ ਹੈ; ਵਾ ਤਿਸ ਸਤਸੰਗ ਸਰੋਵਰ ਮੇਂ ਨਿਵਾਸ ਹੂਆ ਹੈ ਜਹਾਂ ਸੰਤੋਂ ਨੇ ਆਸਾ ਤ੍ਰਿਸਨਾ ਆਦਿ ਅਗਨਿ ਕੋ ਪਾਣੀ, ਭਾਵ ਸਾਂਤ ਕੀਆ ਹੈ, ਪੰਕਜਿ ਪਦ ਸੇ ਚਰਨ ਕਮਲ ਅੰਗੀਕਾਰ ਕਰਨੇ, ਸੋ ਜਿਨ ਕੋ ਭਗਵੰਤ ਕੇ ਚਰਨ ਕਮਲੋਂ ਕਾ ਮੋਹੁ ਹੂਆ ਹੈ, ਤਿਨ ਕਾ ਬੁਧੀ ਰੂਪ ਪੈਰ ਚਲਾਇਮਾਨ ਨਹੀਂ ਹੋਤਾ। ਹਮਨੇ ਦੇਖਾ ਹੈ, ਜੋ ਸੰਤ ਤਿਸੀ ਸਰ ਮੇਂ ਗੋਤਾ ਲਗਾਇ ਮਗਨ ਰਹਤੇ ਹੈਂ॥੧॥
Prof. Sahib Singh(ਤੇ ਉਸ ਸਰੋਵਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚਲ ਨਹੀਂ ਸਕਦਾ (ਭਾਵ, ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ), ਸਾਡੇ ਸਾਹਮਣੇ ਹੀ ਕਈ ਜੀਵ (ਮੋਹ ਦੇ ਚਿੱਕੜ ਵਿਚ ਫਸ ਕੇ ਤ੍ਰਿਸ਼ਨਾ-ਅੱਗ ਦੇ ਅਸਗਾਹ ਜਲ ਵਿਚ) ਡੁੱਬਦੇ ਜਾ ਰਹੇ ਹਨ ॥੧॥

ਪਦ ਅਰਥ ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦੀ ਪੰਕ ਹੈ, ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ, ਸਾਡੇ ਸਾਹਮਣੇ ਹੀ। ਤਹ = ਉਸ ਵਿਚ, ਉਥੇ। ਡੂਬੀਅਲੇ = ਡੁੱਬ ਗਏ ॥੧॥

SikhNet (Spanish)y ahí los pies se atascan. A muchos he visto atrapados en ese pantano. (1)

ਮਨ. ਏਕੁ ਨ ਚੇਤਸਿ; ਮੂੜ ਮਨਾ ॥

man. ek na chetas; moorr manaa |

Sant Singh KhalsaO foolish people, why don't you remember the One Lord?
Manmohan SinghO foolish man, why rememberest thou not the One Lord in thy mind?
Manmohan Singh (Punjabi)ਹੇ ਮੂਰਖ ਮਨੁੱਖ, ਤੂੰ ਕਿਉਂ ਆਪਣੇ ਚਿੱਤ ਵਿੱਚ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ?
Fareedkot Teekaਹੇ ਮੂਰਖ ਮਨ ਵਾਲੇ ਜੀਵ! ਤੂੰ ਏਕ ਪਰਮੇਸ੍ਵਰ ਕੋ ਚਿੰਤਨ ਨਹੀਂ ਕਰਤਾ ਕਿੰਤੂ ਕਰੁ॥
Prof. Sahib Singhਹੇ ਮਨ! ਹੇ ਮੂਰਖ ਮਨ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ।

ਪਦ ਅਰਥ ਮਨ = ਹੇ ਮਨ! ਮੂੜ = ਮੂਰਖ!

SikhNet (Spanish)¿Por qué no te has preocupado por Él, por el Uno?

ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥

har bisarat; tere gun galiaa |1| rahaau |

Sant Singh KhalsaForgetting the Lord, your virtues shall wither away. ||1||Pause||
Manmohan SinghBy forgetting God, thy virtues, O man, shall wither away. Pause.
Manmohan Singh (Punjabi)ਰੱਬ ਨੂੰ ਭੁਲਾਉਣ ਕਾਰਨ, ਹੇ ਬੰਦੇ! ਤੇਰੀਆਂ ਨੇਕੀਆਂ ਸੁਕ ਸੜ ਜਾਣਗੀਆਂ। ਠਹਿਰਾਉ।
Fareedkot Teekaਹਰੀ ਕੇ ਬਿਸਰਨੇ ਸੇ ਜਿਤਨਾ ਤੇਰੇ ਗੁਣੋਂ ਕਾ ਸਮੁਦਾਇ ਹੈ, ਸੋ ਗਲਾ ਹੈ, ਭਾਵ ਬ੍ਯਰਥ ਹੈ; ਵਾ ਹਰੀ ਬਿਸਰਨੇ ਸੇ ਤੇਰੇ ਗਲ ਮੇਂ ਰਸਾ ਪੜਤਾ ਹੈ॥੧॥ ਰਹਾਉ ॥☬ਤਾਂ ਤੇ ਐਸੇ ਬੇਨਤੀ ਕਰੁ:
Prof. Sahib Singhਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥

ਪਦ ਅਰਥ ਗਲਿਆ = ਗਲਦੇ ਜਾਂਦੇ ਹਨ, ਘਟਦੇ ਜਾਂਦੇ ਹਨ ॥੧॥ ਰਹਾਉ ॥

SikhNet (Spanish)Oh ignorante, si te olvidas de Él tus virtudes desaparecen. (1‑Pausa)

ਨਾ ਹਉ ਜਤੀ ਸਤੀ. ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥

naa hau jatee satee. nahee parriaa; moorakh mugadhaa janam bheaa |

Sant Singh KhalsaI am not a celibate, nor am I truthful, nor a scholar; I was born foolish and ignorant.
Manmohan SinghI am not a continent, nor I claim to be a true man, and a scholar. foolish and ignorant I am born in this world.
Manmohan Singh (Punjabi)ਮੈਂ ਨਾਂ ਬ੍ਰਹਿਮਚਾਰੀ, ਨਾਂ ਸੱਚਾ ਇਨਸਾਨ ਤੇ ਨਾਂ ਹੀ ਵਿਦਵਾਨ ਹਾਂ। ਬੇਵਕੂਫ ਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆ ਹਾਂ।
Fareedkot Teekaਹੇ ਭਗਵੰਤ! ਨਾ ਮੈਂ ਜਤੀ ਹੂੰ ਅਰ ਨਾ ਮੈਂ ਸਤਵਾਦੀ ਅਰ ਨਾ ਪੜਾ ਹੂਆ ਹੂੰ, ਮੁਝ ਮੂਰਖ ਕਾ ਅਗ੍ਯਾਤਪਣੇ ਮੇਂ ਜਨਮੁ ਬ੍ਯਰਥ ਹੂਆ ਹੈ॥
Prof. Sahib Singhਹੇ ਪ੍ਰਭੂ! ਨਾਹ ਮੈਂ ਜਤੀ ਹਾਂ ਨਾਹ ਮੈਂ ਸਤੀ ਹਾਂ ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖਾਂ ਬੇ-ਸਮਝਾਂ ਵਾਲਾ ਬਣਿਆ ਹੋਇਆ ਹੈ, (ਭਾਵ, ਜਤ ਸਤ ਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਵਿਚ ਡਿੱਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।

ਪਦ ਅਰਥ ਹਉ = ਮੈਂ। ਜਤੀ = ਜਤ ਵਾਲਾ, ਕਾਮ-ਵਾਸਨਾ ਨੂੰ ਰੋਕ ਰੱਖਣ ਵਾਲਾ। ਸਤੀ = ਸਤ ਵਾਲਾ, ਉੱਚੇ ਆਚਰਨ ਵਾਲਾ। ਮੁਗਧਾ = ਮੂਰਖ, ਬੇ-ਸਮਝ। ਜਨਮੁ = ਜੀਵਨ।

SikhNet (Spanish)Desdichado e ignorante, no tengo en la vida ni castidad, ni verdad, ni sabiduría, oh Señor.

ਪ੍ਰਣਵਤਿ ਨਾਨਕ. ਤਿਨੑ ਕੀ ਸਰਣਾ; ਜਿਨੑ ਤੂੰ. ਨਾਹੀ ਵੀਸਰਿਆ ॥੨॥੨੯॥

pranavat naanak. tina kee saranaa; jina toon. naahee veesariaa |2|29|

Sant Singh KhalsaPrays Nanak, I seek the Sanctuary of those who do not forget You, Lord. ||2||29||
Manmohan SinghPrays Nanak, I have sought the sanctuary of those, who forget thee not, O Lord.
Manmohan Singh (Punjabi)ਬਿਨੈ ਕਰਦਾ ਹਾਂ, ਹੇ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ, ਜਿਹੜੇ ਤੈਨੂੰ ਨਹੀਂ ਭੁਲਾਉਂਦੇ, ਹੇ ਸਾਹਿਬ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸੰਤ ਜਨੋਂ ਕੋ ਤੂੰ ਕਬੀ ਬਿਸਰਾ ਨਹੀਂ ਹੈ, ਤਿਨ ਕੀ ਮੈਂ ਸਰਨ ਪੜਾ ਹੂੰ॥੨॥੨੯॥
Prof. Sahib Singh(ਸੋ) ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੨੯॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ ॥੨॥੨੯॥

SikhNet (Spanish)Dice Nanak, por lo tanto busca el Santuario de Quien no Te olvida. (2‑29)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਛਿਅ ਘਰ. ਛਿਅ ਗੁਰ; ਛਿਅ ਉਪਦੇਸ ॥

chhia ghar. chhia gur; chhia upades |

Sant Singh KhalsaThere are six systems of philosophy, six teachers, and six doctrines;
Manmohan SinghThere are six systems, six their teacher and six their doctrines.
Manmohan Singh (Punjabi)ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਰਚਣਹਾਰ ਅਤੇ ਛੇ ਉਨ੍ਹਾਂ ਦੇ ਮੱਤ।
Fareedkot Teekaਸਾਖ ੧, ਨਯਾਇ ੨, ਬਿਸੇਸਖ ੩, ਮੀਮਾਸਾ ੪, ਪਾਤੰਜਲ ੫, ਵੇਦਾਂਤ ੬, ਇਨ ਕੇ ਕਰਤਾ ਕਪਲ ੧, ਗੋਤਮ ੨, ਕਣਬੁਕ ੩, ਜੈਮਨ ੪, ਸੇਸ ੫, ਬ੍ਯਾਸ ੬, ਯਹ ਛਿਅ ਗੁਰੂ ਹੈਂ ਔਰ ਛੈ ਹੀ ਇਨ ਕੇ ਉਪਦੇਸ ਹੈ ਆਰਤੀ ਸੋਹਿਲੇ ਮੇਂ ਬਿਸਥਾਰ ਸਹਤਿ ਬਰਨਨ ਕਰ ਆਏ ਹੈਂ॥
Prof. Sahib Singhਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।

ਪਦ ਅਰਥ ਛਿਅ = ਛੇ। ਘਰ = ਸ਼ਾਸਤ੍ਰ। ਛਿਅ ਘਰ = ਸਾਂਖ, ਨਿਆਇ, ਵੈਸ਼ੇਨਿਕ, ਮੀਮਾਂਸਾ, ਯੋਗ, ਵੇਦਾਂਤ। ਗੁਰ = ਕਰਤਾ, ਸ਼ਾਸਤ੍ਰ-ਕਾਰ। ਛਿਅ ਗੁਰ = ਕਲਪ, ਗੋਤਮ, ਕਣਾਦ, ਜੈਮਿਨੀ ਪਤੰਜਲੀ, ਵਿਆਸ। ਉਪਦੇਸ = ਸਿੱਖਿਆ, ਸਿੱਧਾਂਤ।

SikhNet (Spanish)Seis son los sistemas hindúes, seis son sus maestros, seis son sus diferentes formas de enseñar;

ਗੁਰ ਗੁਰੁ ਏਕੋ ਵੇਸ; ਅਨੇਕ ॥੧॥

gur gur eko ves; anek |1|

Sant Singh Khalsabut the Teacher of teachers is the One Lord, who appears in so many forms. ||1||
Manmohan SinghBut teacher of teachers is the One Lord, though he has various.
Manmohan Singh (Punjabi)ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਇਕ ਸੁਆਮੀ ਹੈ, ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
Fareedkot Teekaਸੋ ਸਭ ਗੁਰੂਓਂ ਕਾ ਗੁਰੂ ਏਕ ਪਰਮਾਤਮਾ ਹੈ ਔਰ ਅਨੇਕ ਪ੍ਰਕਾਰ ਕੇ (ਵੇਸ) ਸ੍ਵਰੂਪ ਤਿਸ ਕੇ ਅਚਾਰਯੋਂ ਨੇ ਕਥਨ ਕੀਏ ਹੈਂ, ਵਾ ਸਰੀਰੋਂ ਰੂਪੀ ਵੇਸ ਸਭ ਉਸੀ ਕੇ ਹੈਂ॥☬ਜੇ ਕਹੇ ਏਕ ਸੇ ਅਨੇਕ ਮਤ ਕ੍ਯੋਂ ਹੂਏ ਹੈਂ?
Prof. Sahib Singhਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ॥੧॥

ਪਦ ਅਰਥ ਗੁਰੁ ਗੁਰੁ = ਇਸ਼ਟ ਗੁਰੂ। ਏਕੋ = ਇੱਕ ਹੀ ॥੧॥

SikhNet (Spanish)pero el Maestro de maestros es Él, el Señor, y se manifiesta como muchos. (1)

ਜੈ ਘਰਿ; ਕਰਤੇ ਕੀਰਤਿ ਹੋਇ ॥

jai ghar; karate keerat hoe |

Sant Singh KhalsaThat system, where the Praises of the Creator are sung
Manmohan SinghThe System or house where-in the praises of the creator are uttered,
Manmohan Singh (Punjabi)ਜਿਸ ਮੱਤ ਵਿੱਚ ਸਿਰਜਣਹਾਰ ਦੀ ਸਿਫ਼ਤ ਸ਼ਲਾਘਾ ਹੁੰਦੀ ਹੈ,
Fareedkot Teekaਹੇ ਭਾਈ! ਜਿਸ ਘਰ ਮੇਂ ਕਰਤਾ ਪੁਰਖ ਕਾ ਕੀਰਤਨ ਹੋਇ; ਵਾ ਹੇ ਕਰਤੇ! ਜਿਸ ਸਤਸੰਗ ਘਰ ਮੇਂ ਤੇਰਾ ਜਸੁ ਹੋ ਰਹਾ ਹੈ॥
Prof. Sahib Singhਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ,

ਪਦ ਅਰਥ ਜੈ ਘਰਿ = ਜਿਸ ਘਰ ਦੀ ਰਾਹੀਂ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ।

SikhNet (Spanish)Y de cualquier modo en que Sus Alabanzas sean cantadas,

ਸੋ ਘਰੁ ਰਾਖੁ; ਵਡਾਈ ਤੋਹਿ ॥੧॥ ਰਹਾਉ ॥

so ghar raakh; vaddaaee tohi |1| rahaau |

Sant Singh Khalsa- follow that system; in it rests greatness. ||1||Pause||
Manmohan Singhfollow that system. In it rests thy greatness. Pause.
Manmohan Singh (Punjabi)ਉਸ ਮੱਤ ਦੀ ਪੈਰਵੀ ਕਰ। ਇਸ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
Fareedkot Teekaਤਿਸ ਘਰ ਮੇਂ, ਭਾਵ ਸਾਸਤ੍ਰ ਮੇਂ ਅਪਨੇ ਮਨ ਕੋ ਰਖੁ, ਇਸ ਮੇਂ ਤੇਰੀ ਵਡਿਆਈ ਹੋਵੇਗੀ; ਤਿਸ ਘਰ ਮੇਂ ਮੁਝ ਕੋ ਇਸਥਤ ਰਖੁ ਤੇਰੀ ਵਡਿਆਈ ਕਰਾਂਗਾ; ਵਾ ਮੁਝ ਕੋ ਰਖਣੇ ਕਰ ਤੇਰੀ ਉਸਤਤਿ ਹੋਵੇਗੀ; ਵਾ ਹੇ ਪੁਰਸ! ਸਤਿਸੰਗ ਮੇਂ ਤੂੰ ਆਪਣੇ ਆਪ ਨੂੰ ਰਖੁ ਤੇਰੀ ਵਡਿਆਈ ਹੋਵੇਗੀ॥੧॥ ਰਹਾਉ ॥
Prof. Sahib Singh(ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ ॥੧॥ ਰਹਾਉ ॥

ਪਦ ਅਰਥ ਵਡਾਈ = ਵਡਿਆਈ। ਤੋਹਿ = ਤੈਨੂੰ ॥੧॥ ਰਹਾਉ ॥

SikhNet (Spanish)esa forma es merecedora de Alabanza. (1‑Pausa)

ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ ਮਾਹੁ ਭਇਆ ॥

visue chasiaa gharreea paharaa; thitee vaaree maahu bheaa |

Sant Singh KhalsaAs the seconds, minutes, hours, days, weekdays months
Manmohan SinghAs seconds, minutes, hours, quarters of a day, lunar days, week days, months,
Manmohan Singh (Punjabi)ਜਿਸ ਤਰ੍ਹਾਂ, ਸੈਕਿੰਡ, ਮਿੰਟ, ਘੰਟੇ ਪਹਰ, ਚੰਦ ਦੇ ਦਿਹਾੜੇ, ਹਫਤੇ ਦੇ ਦਿਹੁੰ,
Fareedkot Teeka੧੫ ਬੇਰ ਨੇਤ੍ਰੋਂ ਕੇ ਮੀਚਨੇ ਉਘਾਰਨੇ ਕਾ ਨਾਮ ਬਿਸਾ ਹੈ, ਤਿਨ ੧੫ ਬਿਸੋਂ ਕਾ ਨਾਮ ਚਸਾ ਹੈ, ੩੦ ਚਸੋਂ ਕਾ ਏਕ ਪਲ ਹੈ, ੬੦ ਪਲ ਕੀ ਘੜੀ ਹੈ, ੮ ਘੜੀ ਕਾ ਪਹਿਰ ਹੈ, ੮ ਪਹਰ ਕਾ ਰਾਤਿ ਦਿਨ ਹੈ, ੧੫ ਥਿਤ ਹੈਂ, ੧੨ ਮਹੀਨੇ ਹੈਂ, ੬ ਰੁਤਿ ਹੈਂ॥
Prof. Sahib Singhਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ,

ਪਦ ਅਰਥ ਅੱਖ ਦੇ ੧੫ ਫੋਰ = ੧ ਵਿਸਾ। ੧੫ ਵਿਸੁਏ = ੧ ਚਸਾ। ੩੦ ਚਸੇ = ੧ ਪਲ। ੩੦ ਪਲ = ੧ ਘੜੀ। ੭½ ਘੜੀਆਂ = ੧ ਪਹਰ। ੧੫ ਥਿੱਤਾਂ। ੭ ਵਾਰ। ੧੨ ਮਹੀਨੇ।

SikhNet (Spanish)Los segundos, los minutos, las horas, los días solares y lunares,

ਸੂਰਜੁ ਏਕੋ; ਰੁਤਿ ਅਨੇਕ ॥

sooraj eko; rut anek |

Sant Singh KhalsaAnd seasons all originate from the one sun,
Manmohan Singhand several seasons, spring from the lone sun;
Manmohan Singh (Punjabi)ਅਤੇ ਕਈ ਮੌਸਮ ਉਤਪੰਨ ਹੁੰਦੇ ਹਨ, ਇਕੱਲੇ ਆਫਤਾਬ ਤੋਂ,
Fareedkot Teekaਪਰੰਤੂ ਏਕ ਸੂਰਜ ਕੇ ਵਿਖੇ ਯਹ ਅਨੇਕ ਭੇਦ ਹੈਂ ਵਾਸਤਵ ਤੇ ਸੂਰਜ ਏਕ ਹੀ ਹੈ॥
Prof. Sahib Singhਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ),

ਪਦ ਅਰਥ ੬ ਰੁੱਤਾਂ।

SikhNet (Spanish)las cuatro estaciones, todos son la creación del Mismo Sol Solitario;

ਨਾਨਕ; ਕਰਤੇ ਕੇ ਕੇਤੇ ਵੇਸ ॥੨॥੩੦॥

naanak; karate ke kete ves |2|30|

Sant Singh KhalsaO Nanak, so do all forms originate from the One Creator. ||2||30||
Manmohan Singhlikewise, originate many life forms from the creator, O Nanak.
Manmohan Singh (Punjabi)ਏਸੇ ਤਰ੍ਹਾਂ ਹੀ ਸਿਰਜਣਹਾਰ ਤੋਂ ਬਹੁਤੇ ਸਰੂਪ ਪੈਦਾ ਹੁੰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਪ੍ਰਕਾਰ ਕਰਤਾ ਪੁਰਖ ਏਕ ਹੈ ਅਰ ਰੂਪ ਅਨੇਕ ਉਸੀ ਕੇ ਹੈਂ॥੨॥੩੦॥☬ਪਰਮੇਸ੍ਵਰ ਸੇ ਬੇਮੁਖ ਹੋਨੇ ਪਰ ਬਿਭੂਤੀਓਂ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ ॥੨॥੩੦॥

ਪਦ ਅਰਥ ਵੇਸ = ਰੂਪ। ਕੇਤੇ = ਅਨੇਕਾਂ ॥੨॥੩੦॥

* ਨੋਟ: "ਘਰੁ ੨" ਦੇ ੩੦ ਸ਼ਬਦਾਂ ਦਾ ਸੰਗ੍ਰਹ ਇਥੇ ਖ਼ਤਮ ਹੁੰਦਾ ਹੈ। ਅਗਾਂਹ 'ਘਰੁ ੩' ਦੇ ਸ਼ਬਦ ਸ਼ੁਰੂ ਹੁੰਦੇ ਹਨ। ਨਵੇਂ ਸਿਰੇ ਮੂਲਮੰਤ੍ਰ ਦਾ ਲਿਖਿਆ ਜਾਣਾ ਭੀ ਇਹੀ ਦੱਸਦਾ ਹੈ ਕਿ ਨਵਾਂ ਸੰਗ੍ਰਹ ਸ਼ੁਰੂ ਹੋ ਰਿਹਾ ਹੈ।

SikhNet (Spanish)así compenetra Su Ser a través de todo, el Dios, el Uno Solo. (2‑30)

Open this shabad →

Ang 357 of 1430