ਸਤਿ ਸਰੂਪੁ; ਰਿਦੈ ਜਿਨਿ ਮਾਨਿਆ ॥
sat saroop; ridai jin maaniaa |
Sant Singh KhalsaOne who believes in the Embodiment of Truth with all his heart
Manmohan SinghHe who in his heart, believes the Embodiment of Truth (God),
Manmohan Singh (Punjabi)ਜੋ ਆਪਣੇ ਦਿਲ ਅੰਦਰ ਸੱਚ ਦੇ ਰੂਪ (ਵਾਹਿਗੁਰੂ) ਉਤੇ ਭਰੋਸਾ ਧਾਰਦਾ ਹੈ,
Fareedkot Teekaਜਿਸ ਨੇ ਤਿਸ ਸਤਿ ਸਰੂਪ ਵਾਹਿਗੁਰੂ ਕੋ ਰਿਦੇ ਬੀਚ ਜਾਨ ਕਰ ਮਨਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,ਪਦ ਅਰਥ ਸਤਿ ਸਰੂਪ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ। ਜਿਨਿ = ਜਿਸ (ਮਨੁੱਖ) ਨੇ।
SikhNet (Spanish)Aquél que cree de corazón que Dios es Verdad,
ਕਰਨ ਕਰਾਵਨ; ਤਿਨਿ ਮੂਲੁ ਪਛਾਨਿਆ ॥
karan karaavan; tin mool pachhaaniaa |
Sant Singh Khalsarecognizes the Cause of causes as the Root of all.
Manmohan Singhrecognises the cause of causes as the root of all.
Manmohan Singh (Punjabi)ਉਹ ਹੇਤੂਆਂ ਦੇ ਹੇਤੂ ਨੂੰ ਸਭਸ ਦਾ ਮੁੱਢ ਸਮਝਦਾ ਹੈ।
Fareedkot Teekaਤਿਸੀ ਨੇ ਤਿਸ ਕਰਨ ਕਰਾਵਨ ਹਾਰੇ ਸਰਬ ਕੇ ਮੂਲ ਰੂਪ ਕੋ ਪਛਾਨਾ ਹੈ॥
Prof. Sahib Singhਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।ਪਦ ਅਰਥ ਮੂਲੁ = ਮੁੱਢ, ਕਾਰਣ।
SikhNet (Spanish)conoce la Esencia del Creador.
ਜਾ ਕੈ ਰਿਦੈ; ਬਿਸ੍ਵਾਸੁ ਪ੍ਰਭ ਆਇਆ ॥
jaa kai ridai; bisvaas prabh aaeaa |
Sant Singh KhalsaOne whose heart is filled with faith in God
Manmohan SinghInto whose heart the faith in the Lord has entered,
Manmohan Singh (Punjabi)ਜਿਸ ਦੇ ਦਿਲ ਅੰਦਰ ਸੁਆਮੀ ਵਿੱਚ ਨਿਸਚਾ ਪ੍ਰਵੇਸ਼ ਕਰ ਗਿਆ ਹੈ,
Fareedkot Teekaਜਿਸ ਕੇ ਰਿਦੇ ਮੇਂ (ਪ੍ਰਭ) ਪਰ ਨਿਸਚਾ ਆਇਆ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,ਪਦ ਅਰਥ ਬਿਸ੍ਵਾਸੁ = ਸਰਧਾ।
SikhNet (Spanish)Quien es la Causa de todas las causas.
ਤਤੁ ਗਿਆਨੁ; ਤਿਸੁ ਮਨਿ ਪ੍ਰਗਟਾਇਆ ॥
tat giaan; tis man pragattaaeaa |
Sant Singh Khalsathe essence of spiritual wisdom is revealed to his mind.
Manmohan Singhunto the mind of him the essence of Divine knowledge is revealed.
Manmohan Singh (Punjabi)ਬ੍ਰਹਮ ਵੀਚਾਰ ਦਾ ਸਾਰ-ਅੰਸ਼ ਉਸ ਦੇ ਅੰਤਸ਼ ਕਰਣ ਅੰਦਰ ਪਰਤੱਖ ਹੁੰਦਾ ਹੈ।
Fareedkot Teekaਤਿਸੀ ਕੇ ਮਨ ਮੇਂ (ਤਤੁ) ਯਥਾਰਥ ਗਿਆਨ ਪ੍ਰਗਟਾਇਆ ਹੈ॥
Prof. Sahib Singhਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;
SikhNet (Spanish)Cuando ese hombre alcanza la Fe en Dios,
ਭੈ ਤੇ; ਨਿਰਭਉ ਹੋਇ ਬਸਾਨਾ ॥
bhai te; nirbhau hoe basaanaa |
Sant Singh KhalsaComing out of fear, he comes to live without fear.
Manmohan SinghShedding fear he abides fearlessly,
Manmohan Singh (Punjabi)ਡਰ ਨੂੰ ਤਿਆਗ ਕੇ ਉਹ ਨਿਡੱਰ ਹੋ ਵਸਦਾ ਹੈ,
Fareedkot Teekaਵਹੁ ਭੈ ਸੇ ਨਿਰਭੈ ਹੋ ਕਰ ਸਰੂਪ ਘਰ ਮੇਂ ਬਸਾ ਹੈ॥
Prof. Sahib Singh(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,
SikhNet (Spanish)su mente se ve iluminada con la Claridad de lo Real.
ਜਿਸ ਤੇ ਉਪਜਿਆ; ਤਿਸੁ ਮਾਹਿ ਸਮਾਨਾ ॥
jis te upajiaa; tis maeh samaanaa |
Sant Singh KhalsaHe is absorbed into the One, from whom he originated.
Manmohan Singhand is absorbed in Him from whom he sprang.
Manmohan Singh (Punjabi)ਅਤੇ ਜਿਸ ਤੋਂ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਲੀਨ ਹੋ ਜਾਂਦਾ ਹੈ।
Fareedkot Teekaਜਿਸ ਵਾਹਿਗੁਰੂ ਸੇ ਵਹੁ ਉਪਜਾ ਥਾ ਤਿਸੀ ਮੇਂ ਸਮਾਯਾ ਹੈ॥
Prof. Sahib Singh(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;
SikhNet (Spanish)Del miedo es conducido al valor
ਬਸਤੁ ਮਾਹਿ ਲੇ ਬਸਤੁ ਗਡਾਈ ॥
basat maeh le basat gaddaaee |
Sant Singh KhalsaWhen something blends with its own,
Manmohan SinghWhen a thing blends with another of its own kind,
Manmohan Singh (Punjabi)ਜਦ ਇਕ ਵਸਤੂ ਆਪਣੀ ਕਿਸਮ ਦੀ ਹੋਰਸ ਨਾਲ ਮਿਲ ਜਾਂਦੀ ਹੈ,
Fareedkot Teekaਜੈਸੇ ਵਸਤੂ ਮੇਂ ਵਸਤੂ, ਭਾਵ ਜਲ ਮੇਂ ਜਲ ਮਿਲ ਜਾਤਾ ਹੈ, ਸੋ ਨਿਆਰਾ ਨਹੀਂ ਕਹਿਆ ਜਾਤਾ ਹੈ, ਤੈਸੇ ਜਬ ਗੁਰੋਂ ਕੀ ਸਿਖ੍ਯਾ ਲੇ ਕਰ ਬ੍ਰਹਮ ਵਸਤੂ ਮੇਂ ਜੀਵ ਵਸਤੂ ਤਿਸ ਨੇ (ਗਡਾਈ) ਅਭੇਦ ਕਰੀ॥
Prof. Sahib Singh(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,ਪਦ ਅਰਥ ਬਸਤੁ = ਚੀਜ਼। ਗਡਾਈ = ਮਿਲਾਈ।
SikhNet (Spanish)y entonces logra fundirse en la fuente de su ser,
ਤਾ ਕਉ ਭਿੰਨ; ਨ ਕਹਨਾ ਜਾਈ ॥
taa kau bhin; na kahanaa jaaee |
Sant Singh Khalsait cannot be said to be separate from it.
Manmohan Singhthat cannot be said to be separate from it.
Manmohan Singh (Punjabi)ਤਾਂ ਉਹ ਇਸ ਨਾਲੋਂ ਵੱਖਰੀ ਨਹੀਂ ਆਖੀ ਜਾ ਸਕਦੀ।
Fareedkot Teekaਤਬ ਤਿਸ ਬ੍ਰਹਮ ਸਰੂਪ ਸੇ ਤਿਸ ਕੌ ਭਿੰਨ ਕਹਾ ਨਹੀਂ ਜਾਤਾ ਹੈ॥
Prof. Sahib Singhਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।ਪਦ ਅਰਥ ਭਿੰਨ = ਵੱਖਰੀ।
SikhNet (Spanish)esto es entendido solo por el pensamiento discernido.
ਬੂਝੈ ਬੂਝਨਹਾਰੁ. ਬਿਬੇਕ ॥
boojhai boojhanahaar. bibek |
Sant Singh KhalsaThis is understood only by one of discerning understanding.
Manmohan SinghOnly an acute discerner understands it.
Manmohan Singh (Punjabi)ਕੇਵਲ ਤੀਬਰ ਵੀਚਾਰਵਾਨ ਹੀ ਇਸ ਨੂੰ ਸਮਝਦਾ ਹੈ।
Fareedkot Teekaਜੋ ਸਮਝਣ ਹਾਰਾ ਜਗ੍ਯਾਸੂ ਇਸ ਬਿਬੇਕ ਕਉ ਸਮਝਤਾ ਹੈ॥
Prof. Sahib Singh(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ।ਪਦ ਅਰਥ ਬਿਬੇਕ = ਵਿਚਾਰ, ਪਰਖ।
SikhNet (Spanish)no puede decirse para ser separado.
ਨਾਰਾਇਨ ਮਿਲੇ. ਨਾਨਕ ਏਕ ॥੨॥
naaraaein mile. naanak ek |2|
Sant Singh KhalsaMeeting with the Lord, O Nanak, he becomes one with Him. ||2||
Manmohan SinghBy meeting the Omnipresent Lord Nanak has become one with him.
Manmohan Singh (Punjabi)ਸਰਬ-ਵਿਆਪਕ ਸੁਆਮੀ ਨੂੰ ਮਿਲ ਕੇ, ਨਾਨਕ ਉਸ ਨਾਲ ਇਕ ਮਿਕ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਨਾਰਾਇਣ ਮੇਂ ਮਿਲ ਕਰ ਏਕ ਰੂਪ ਹੋ ਜਾਤਾ ਹੈ॥੨॥☬ਤਿਸ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥ਪਦ ਅਰਥ ਨਾਰਾਇਨ = ਅਕਾਲ ਪੁਰਖ ॥੨॥
SikhNet (Spanish)Pocos son los que logran entender que entonándose en el Señor se vuelven Uno con Él.(2)