ੴ

ਸਿੱਖਬਾਣੀ · SikhBani

ਠਾਕੁਰ ਕਾ ਸੇਵਕੁ ਆਗਿਆਕਾਰੀ ॥

tthaakur kaa sevak aagiaakaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 285 · 10 lines
Translations

ਠਾਕੁਰ ਕਾ ਸੇਵਕੁ; ਆਗਿਆਕਾਰੀ ॥

tthaakur kaa sevak; aagiaakaaree |

Sant Singh KhalsaThe servant is obedient to his Lord and Master.
Manmohan SinghLord's slave is ever obedient to Him.
Manmohan Singh (Punjabi)ਸਾਹਿਬ ਦਾ ਗੋਲਾ ਹਮੇਸ਼ਾਂ ਉਸ ਦਾ ਤਾਬੇਦਾਰ ਹੈ।
Fareedkot Teekaਜੋ ਐਸਾ ਠਾਕਰ ਕਾ ਸੇਵਕੁ ਸਦਾ ਸ੍ਵਾਮੀ ਕੀ ਆਗਿਆ ਮਾਨਣੇ ਵਾਲਾ ਹੈ॥
Prof. Sahib Singhਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,

ਪਦ ਅਰਥ ਆਗਿਆਕਾਰੀ = ਹੁਕਮ ਮੰਨਣ ਵਾਲਾ।

SikhNet (Spanish)El Sirviente de Dios se encuentra siempre a las órdenes de su Señor

ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥

tthaakur kaa sevak; sadaa poojaaree |

Sant Singh KhalsaThe servant worships his Lord and Master forever.
Manmohan SinghLord's slave is ever an adorer of His.
Manmohan Singh (Punjabi)ਸਾਹਿਬ ਦਾ ਗੋਲਾ ਸਦੀਵ ਹੀ ਉਸ ਦਾ ਉਪਾਸ਼ਕ ਹੈ।
Fareedkot Teekaਸੋ ਠਾਕਰ ਕਾ ਸੇਵਕ ਸਦਾ (ਪੂਜਾਰੀ) ਪੂਜਨੇ ਵਾਲਾ, ਵਾ ਪੂਜਨੇ ਯੋਗ ਹੋਤਾ ਹੈ॥
Prof. Sahib Singhਤੇ ਸਦਾ ਉਸ ਦੀ ਪੂਜਾ ਕਰਦਾ ਹੈ।

ਪਦ ਅਰਥ ਪੂਜਾਰੀ = ਪੂਜਾ ਕਰਨ ਵਾਲਾ।

SikhNet (Spanish)y permanentemente Lo alaba.

ਠਾਕੁਰ ਕੇ ਸੇਵਕ ਕੈ; ਮਨਿ ਪਰਤੀਤਿ ॥

tthaakur ke sevak kai; man parateet |

Sant Singh KhalsaThe servant of the Lord Master has faith in his mind.
Manmohan SinghLord's slave has faith within his mind.
Manmohan Singh (Punjabi)ਸਾਹਿਬ ਦੇ ਗੋਲੇ ਦੇ ਚਿੱਤ ਅੰਦਰ ਭਰੋਸਾ ਹੁੰਦਾ ਹੈ।
Fareedkot Teekaਠਾਕੁਰ ਕੇ ਸੇਵਕ ਕੇ ਮਨ ਮੇਂ ਸ੍ਵਾਮੀ ਕੀ ਪ੍ਰਤੀਤ ਹੋਤੀ ਹੈ॥
Prof. Sahib Singhਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ,

ਪਦ ਅਰਥ ਸੇਵਕ ਕੈ ਮਨਿ = ਸੇਵਕ ਦੇ ਮਨ ਵਿਚ। ਪਰਤੀਤਿ = ਸਰਧਾ, ਸਿਦਕ।

SikhNet (Spanish)El sirviente del Señor, Tiene un corazón arrobado de Fe

ਠਾਕੁਰ ਕੇ ਸੇਵਕ ਕੀ; ਨਿਰਮਲ ਰੀਤਿ ॥

tthaakur ke sevak kee; niramal reet |

Sant Singh KhalsaThe servant of the Lord Master lives a pure lifestyle.
Manmohan SinghPure is the way of life of Lord's slave.
Manmohan Singh (Punjabi)ਪਵਿੱਤ੍ਰ ਹੁੰਦੀ ਹੈ ਜੀਵਨ ਰਹੁ-ਰੀਤੀ, ਸਾਹਿਬ ਦੇ ਗੋਲੇ ਦੀ।
Fareedkot Teekaਠਾਕਰ ਕੇ ਸੇਵਕ ਕੀ ਰੀਤੀ ਨਿਰਮਲ ਹੈ॥
Prof. Sahib Singh(ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ।

ਪਦ ਅਰਥ ਰੀਤਿ = ਰਹੁ-ਰੀਤ, ਜ਼ਿੰਦਗੀ ਨਿਬਾਹੁਣ ਦਾ ਤਰੀਕਾ।

SikhNet (Spanish)el sirviente del Señor, tiene sus actos son puros.

ਠਾਕੁਰ ਕਉ; ਸੇਵਕੁ ਜਾਨੈ ਸੰਗਿ ॥

tthaakur kau; sevak jaanai sang |

Sant Singh KhalsaThe servant of the Lord Master knows that the Lord is with him.
Manmohan SinghThe slave knows that his Lord is ever with him.
Manmohan Singh (Punjabi)ਗੋਲਾ ਜਾਣਦਾ ਹੈ ਕਿ ਉਸ ਦਾ ਸੁਆਮੀ ਹਮੇਸ਼ਾਂ ਉਸ ਦੇ ਨਾਲ ਹੈ।
Fareedkot Teekaਠਾਕਰ ਕਾ ਸੇਵਕ ਆਪਨੇ ਸ੍ਵਾਮੀ ਕੌ ਸਦਾ ਸਾਥ ਜਾਨਤਾ ਹੈਂ॥
Prof. Sahib Singhਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ,

ਪਦ ਅਰਥ ਕਉ = ਨੂੰ। ਸੰਗਿ = (ਆਪਣੇ) ਨਾਲ।

SikhNet (Spanish)Siente que el Maestro está siempre a su lado.

ਪ੍ਰਭ ਕਾ ਸੇਵਕੁ; ਨਾਮ ਕੈ ਰੰਗਿ ॥

prabh kaa sevak; naam kai rang |

Sant Singh KhalsaGod's servant is attuned to the Naam, the Name of the Lord.
Manmohan SinghLord's servant abides in love with His name.
Manmohan Singh (Punjabi)ਸੁਆਮੀ ਦਾ ਦਾਸ ਉਸ ਦੇ ਨਾਮ ਦੀ ਪ੍ਰੀਤ ਅੰਦਰ ਵਸਦਾ ਹੈ।
Fareedkot Teekaਪ੍ਰਭੂ ਕਾ ਸੇਵਕ ਨਾਮ ਕੇ ਪ੍ਰੇਮ ਮੇਂ ਅਨੰਦ ਰਹਿਤਾ ਹੈ॥
Prof. Sahib Singhਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ।

ਪਦ ਅਰਥ ਰੰਗਿ = ਪਿਆਰ ਵਿਚ, ਮੌਜ ਵਿਚ।

SikhNet (Spanish)Tal Devoto vive en el Amor del Nombre.

ਸੇਵਕ ਕਉ; ਪ੍ਰਭ ਪਾਲਨਹਾਰਾ ॥

sevak kau; prabh paalanahaaraa |

Sant Singh KhalsaGod is the Cherisher of His servant.
Manmohan SinghOf his servant the Lord is the cherisher.
Manmohan Singh (Punjabi)ਆਪਣੇ ਦਾਸ ਦਾ ਸੁਆਮੀ ਪਾਲਣ-ਪੋਸਣਹਾਰ ਹੈ।
Fareedkot Teekaਅਪਨੇ ਸੇਵਕ ਕੌ ਪ੍ਰਭੂ ਆਪ ਪਾਲਨੇ ਹਾਰਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ,
SikhNet (Spanish)El Maestro cuida de Su Sirviente como parte de Sí Mismo

ਸੇਵਕ ਕੀ; ਰਾਖੈ ਨਿਰੰਕਾਰਾ ॥

sevak kee; raakhai nirankaaraa |

Sant Singh KhalsaThe Formless Lord preserves His servant.
Manmohan SinghThe formless Lord preserves the honour of His slave.
Manmohan Singh (Punjabi)ਅਕਾਰ-ਰਹਿਤ ਪ੍ਰਭੂ ਆਪਣੇ ਨੌਕਰ ਦੀ ਇੱਜ਼ਤ ਰੱਖਦਾ ਹੈ।
Fareedkot Teekaਔਰ ਸੇਵਕ ਕੀ ਲਜਾ ਨਿਰੰਕਾਰ ਆਪ ਰਾਖਤਾ ਹੈ॥
Prof. Sahib Singhਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ।

ਪਦ ਅਰਥ ਰਾਖੈ = (ਇੱਜ਼ਤ) ਰੱਖਦਾ ਹੈ।

SikhNet (Spanish)y protege su Honor.

ਸੋ ਸੇਵਕੁ; ਜਿਸੁ ਦਇਆ ਪ੍ਰਭੁ ਧਾਰੈ ॥

so sevak; jis deaa prabh dhaarai |

Sant Singh KhalsaUnto His servant, God bestows His Mercy.
Manmohan SinghHe is the servant unto whom the Lord shows mercy.
Manmohan Singh (Punjabi)ਉਹੀ ਨੌਕਰ ਹੈ, ਜਿਸ ਉਤੇ ਸਾਈਂ ਮਿਹਰ ਕਰਦਾ ਹੈ।
Fareedkot Teekaਪਰੰਤੂ ਐਸਾ ਸੇਵਕ ਸੋਈ ਹੋਤਾ ਹੈ ਜਿਸ ਪਰ ਸ੍ਵਾਮੀ ਅਪਨੀ ਦਯਾ ਧਾਰਨ ਕਰਤਾ ਹੈ॥
Prof. Sahib Singh(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ;
SikhNet (Spanish)Sólo por Su Gracia

ਨਾਨਕ. ਸੋ ਸੇਵਕੁ; ਸਾਸਿ ਸਾਸਿ ਸਮਾਰੈ ॥੩॥

naanak. so sevak; saas saas samaarai |3|

Sant Singh KhalsaO Nanak, that servant remembers Him with each and every breath. ||3||
Manmohan SinghNanak that slave remembers the Lord at every breath.
Manmohan Singh (Punjabi)ਨਾਨਕ, ਉਹ ਗੋਲਾ ਹਰ ਸਾਹ ਨਾਲ ਸਾਈਂ ਨੂੰ ਯਾਦ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸੇਵਕ ਤਿਸ ਵਾਹਿਗੁਰੂ ਕੌ ਸ੍ਵਾਸ ਸ੍ਵਾਸ ਸਿਮਰਨ ਕਰਤਾ ਹੈ॥੩॥
Prof. Sahib Singhਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ, ਦਮ-ਬ-ਦਮ। ਸਮਾਰੈ = ਯਾਦ ਕਰਦਾ ਹੈ ॥੩॥

SikhNet (Spanish)uno se convierte en Su Sirviente y siempre ve hacia Él. (3)
Answers quote the Granth verbatim with Ang citations. AI commentary is not Gurbani and not a religious ruling.