ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XVII
ਚਰਨ ਸਤਿ; ਸਤਿ ਪਰਸਨਹਾਰ ॥
charan sat; sat parasanahaar |
Sant Singh KhalsaHis Lotus Feet are True, and True are those who touch Them.
Manmohan SinghTrue are the Lord's feet, and true is he, who touches them.
Manmohan Singh (Punjabi)ਸੱਚੇ ਹਨ ਪ੍ਰਭੂ ਦੇ ਪੈਰ ਅਤੇ ਸੱਚਾ ਹੈ ਉਹ ਜੋ ਉਨ੍ਹਾਂ ਨੂੰ ਛੂੰਹਦਾ।
Fareedkot Teekaਤਿਸ ਵਾਹਗੁਰੂ ਕੇ ਚਰਨ ਭੀ ਸਤਿ ਹੈਂ ਔ ਤਿਨ ਚਰਨੋਂ ਕੇ ਪਰਸਨੇ ਹਾਰ ਭੀ ਸਤ ਹੈਂ॥
Prof. Sahib Singhਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ;ਪਦ ਅਰਥ ਸਤਿ = ਸਦਾ-ਥਿਰ ਰਹਿਣ ਵਾਲੇ, ਅਟੱਲ। ਪਰਸਨਹਾਰ = (ਚਰਨਾਂ ਨੂੰ) ਛੋਹਣ ਵਾਲੇ।
SikhNet (Spanish)Benditos son los Pies del Señor y benditos son aquéllos que los tocan.
ਪੂਜਾ ਸਤਿ; ਸਤਿ ਸੇਵਦਾਰ ॥
poojaa sat; sat sevadaar |
Sant Singh KhalsaHis devotional worship is True, and True are those who worship Him.
Manmohan SinghTrue is His worship and true the worshipper,
Manmohan Singh (Punjabi)ਸੱਚੀ ਹੈ ਉਸ ਦੀ ਉਪਾਸ਼ਨਾ ਅਤੇ ਸੱਚਾ ਹੈ ਉਪਾਸ਼ਨਾ ਕਰਨ ਵਾਲਾ।
Fareedkot Teekaਤਿਸ ਕੀ ਪੂਜਾ ਭੀ ਸਤਿ ਹੈ ਔਰ ਤਿਸ ਪੂਜ ਰੂਪ ਕੇ (ਸੇਵਦਾਰ) ਸੇਵਾ ਕੇ ਕਰਨੇ ਹਾਰੇ ਭੀ ਸਤ ਹੈਂ॥
Prof. Sahib Singhਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ।ਪਦ ਅਰਥ ਸੇਵਦਾਰ = ਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ।
SikhNet (Spanish)Bendita es Su Alabanza y benditos son aquéllos que la cantan.
ਦਰਸਨੁ ਸਤਿ; ਸਤਿ ਪੇਖਨਹਾਰ ॥
darasan sat; sat pekhanahaar |
Sant Singh KhalsaThe Blessing of His Vision is True, and True are those who behold it.
Manmohan SinghTrue is His sight and true the beholder thereof.
Manmohan Singh (Punjabi)ਸੱਚਾ ਹੈ ਉਸ ਦਾ ਦੀਦਾਰ ਅਤੇ ਸੱਚਾ ਉਸ ਨੂੰ ਦੇਖਣ ਵਾਲਾ।
Fareedkot Teekaਤਿਸ ਕਾ ਦਰਸਨ ਭੀ ਸਤ ਹੈ ਔ ਤਿਸ ਕੇ ਦੇਖਣੇ ਹਾਰ ਸੰਤ ਭੀ ਸਤ ਸੂਰਪ ਹੈਂ॥
Prof. Sahib Singhਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;ਪਦ ਅਰਥ ਪੇਖਨਹਾਰ = ਵੇਖਣ ਵਾਲੇ।
SikhNet (Spanish)Bendita es Su Visión que vuelve inmortales a Sus Seguidores.
ਨਾਮੁ ਸਤਿ; ਸਤਿ ਧਿਆਵਨਹਾਰ ॥
naam sat; sat dhiaavanahaar |
Sant Singh KhalsaHis Naam is True, and True are those who meditate on it.
Manmohan SinghTrue is His Name and true is he who meditates on it.
Manmohan Singh (Punjabi)ਸੱਚਾ ਹੈ ਉਸ ਦਾ ਨਾਮ ਅਤੇ ਸੱਚਾ ਹੈ ਉਹ ਜੋ ਇਸ ਦਾ ਸਿਮਰਨ ਕਰਦਾ ਹੈ।
Fareedkot Teekaਵਾਹਿਗੁਰੂ ਕਾ ਨਾਮ ਭੀ ਸਤਿ ਹੈ ਔਰ ਤਿਸ ਕੇ ਧਿਆਵਣੇ ਹਾਰ ਭੀ ਸਤਿ ਹੈਂ॥
Prof. Sahib Singhਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ।
SikhNet (Spanish)Bendito es Su Nombre y bendito aquél que Lo contempla.
ਆਪਿ ਸਤਿ; ਸਤਿ ਸਭ ਧਾਰੀ ॥
aap sat; sat sabh dhaaree |
Sant Singh KhalsaHe Himself is True, and True is all that He sustains.
Manmohan SinghHe himself is True and true is everything that He sustains.
Manmohan Singh (Punjabi)ਉਹ ਖੁਦ ਸੱਚਾ ਹੈ, ਸੱਚੀ ਹੈ ਹਰ ਵਸਤੂ ਜਿਸ ਨੂੰ ਉਸਨੇ ਆਸਰਾ ਦਿੱਤਾ ਹੋਇਆ।
Fareedkot Teekaਆਪਿ ਭੀ ਸਤਿ ਹੈ ਪੁਨਾ ਤਿਸ ਕੀ ਧਾਰਨ ਕਰੀ ਹੋਈ ਸ੍ਰਿਸਟੀ ਭੀ ਸਤ ਹੈ॥
Prof. Sahib Singhਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਧਾਰੀ = ਟਿਕਾਈ ਹੋਈ।
SikhNet (Spanish)Verdad es Él y Verdad es Su Creación.
ਆਪੇ ਗੁਣ; ਆਪੇ ਗੁਣਕਾਰੀ ॥
aape gun; aape gunakaaree |
Sant Singh KhalsaHe Himself is virtuous goodness, and He Himself is the Bestower of virtue.
Manmohan SinghHe Himself is goodness and Himself the Bestower of goodness.
Manmohan Singh (Punjabi)ਉਹ ਆਪ ਹੀ ਚੰਗਿਆਈ ਹੈ ਅਤੇ ਆਪ ਹੀ ਚੰਗਿਆਈ ਦੇਣਹਾਰ।
Fareedkot Teekaਵਹੁ ਆਪ ਹੀ ਗੁਣ ਰੂਪ ਹੈ ਪੁਨਾ ਆਪ ਹੀ ਗੁਣੋਂ ਕੇ ਕਰਨੇ ਹਾਰਾ ਹੈ॥
Prof. Sahib Singhਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।ਪਦ ਅਰਥ ਗੁਣਕਾਰੀ = ਗੁਣ ਪੈਦਾ ਕਰਨ ਵਾਲਾ।
SikhNet (Spanish)Él es Bondad y Él Mismo nos otorga Sus Dones.
ਸਬਦੁ ਸਤਿ; ਸਤਿ ਪ੍ਰਭੁ ਬਕਤਾ ॥
sabad sat; sat prabh bakataa |
Sant Singh KhalsaThe Word of His Shabad is True, and True are those who speak of God.
Manmohan SinghTrue is the Lord's word and true its utterer.
Manmohan Singh (Punjabi)ਸੱਚੀ ਹੈ, ਸੁਆਮੀ ਦੀ ਬਾਣੀ ਅਤੇ ਸੱਚਾ ਇਸ ਨੂੰ ਉਚਾਰਨ ਕਰਨ ਵਾਲਾ।
Fareedkot Teekaਗੁਰੋਂ ਕਾ ਸਬਦ ਵਾ ਬੇਦੁ ਭੀ ਸਤ ਹੈ ਔਰ ਤਿਨ ਕਾ (ਬਕਤਾ) ਉਚਾਰਨ ਕਰਤਾ ਪ੍ਰਭੂ ਭੀ ਸਤ ਹੈ॥
Prof. Sahib Singh(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,ਪਦ ਅਰਥ ਬਕਤਾ = ਉੱਚਾਰਨ ਵਾਲਾ, ਆਖਣ ਵਾਲਾ।
SikhNet (Spanish)Verdad es Su Palabra y Verdad es aquél que La pronuncia.
ਸੁਰਤਿ ਸਤਿ; ਸਤਿ ਜਸੁ ਸੁਨਤਾ ॥
surat sat; sat jas sunataa |
Sant Singh KhalsaThose ears are True, and True are those who listen to His Praises.
Manmohan SinghTrue are the ears that hear the praise of the True One.
Manmohan Singh (Punjabi)ਸੱਚੇ ਹਨ ਕੰਨ ਜੋ ਸਤਿਪੁਰਖ ਦੀ ਕੀਰਤੀ ਸ੍ਰਵਣ ਕਰਦੇ ਹਨ।
Fareedkot Teekaਤਿਸ ਮੇਂ (ਸੁਰਤਿ) ਸ੍ਰੇਸਟ ਪ੍ਰੀਤੀ ਭੀ ਸਤ ਹੈ, ਪੁਨਾ ਤਿਸ ਕੇ ਜਸ ਕੋ ਸ੍ਰਵਨ ਕਰਨੇ ਹਾਰ ਭੀ ਸਤ ਹੈ॥
Prof. Sahib Singhਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।ਪਦ ਅਰਥ ਸੁਰਤਿ = ਧਿਆਨ। ਜਸੁ = ਸਿਫ਼ਤਿ।
SikhNet (Spanish)Bendita es la mente que se entona en la Alabanza del Señor.
ਬੁਝਨਹਾਰ ਕਉ; ਸਤਿ ਸਭ ਹੋਇ ॥
bujhanahaar kau; sat sabh hoe |
Sant Singh KhalsaAll is True to one who understands.
Manmohan SinghTo him who understands the Lord all is Truth.
Manmohan Singh (Punjabi)ਜੋ ਸਾਹਿਬ ਨੂੰ ਸਮਝਦਾ ਹੈ, ਉਸ ਲਈ ਸਮੂਹ ਸੱਚ ਹੀ ਹੈ।
Fareedkot Teekaਸ੍ਵੈ ਸਰੂਪ ਕੇ ਸਮਝਨੇ ਹਾਰੇ ਕੋ ਸਭੀ ਸਤ ਹੀ ਪ੍ਰਤੀਤ (ਹੋਇ) ਹੋਤਾ ਹੈ॥
Prof. Sahib Singh(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);
SikhNet (Spanish)Para un hombre de Entendimiento todo es Verdad,
ਨਾਨਕ ਸਤਿ; ਸਤਿ ਪ੍ਰਭੁ ਸੋਇ ॥੧॥
naanak sat; sat prabh soe |1|
Sant Singh KhalsaO Nanak, True, True is He, the Lord God. ||1||
Manmohan SinghNanak True True is He the Lord.
Manmohan Singh (Punjabi)ਨਾਨਕ, ਸੱਚਾ ਹੈ, ਸੱਚਾ ਹੈ ਉਹ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਕੋ ਸੱਤਾ ਦੇਣੇ ਹਾਰਾ ਸੋਈ ਪ੍ਰਭੂ ਸਤਿ ਰੂਪ ਹੈ॥
Prof. Sahib Singhਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥
SikhNet (Spanish)porque Dios Mismo es la Verdad. (1)