ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਭ ਤੇਰੀ ਤੂ ਸਭਸ ਦਾ; ਸਭ ਤੁਧੁ ਉਪਾਇਆ ॥
sabh teree too sabhas daa; sabh tudh upaaeaa |
Sant Singh KhalsaAll are Yours, and You belong to all. You created all.
Manmohan SinghAll belong to Thee and belong to all, O Lord It is Thee, who has created all.
Manmohan Singh (Punjabi)ਸਾਰੇ ਤੈਡੇ ਹਨ ਅਤੇ ਤੂੰ ਸਾਰਿਆਂ ਦਾ ਹੈ, ਹੇ ਸਾਹਿਬ! ਸਭ ਤੂੰ ਹੀ ਪੈਦਾ ਕੀਤੇ ਹਨ।
Fareedkot Teekaਹੇ ਅਕਾਲ ਪੁਰਖ! ਸਭ ਸ੍ਰਿਸਟੀ ਤੇਰੀ ਹੈ ਤੂੰ ਸਭ ਕਾ ਸੁਆਮੀ ਹੈਂ, ਸਭ ਕੋ ਤੁਧਨੇ ਹੀ ਉਤਪੰਨ ਕੀਆ ਹੈ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨਾਂ ਦਾ ਮਾਲਕ ਹੈਂ, ਸਭਨਾਂ ਨੂੰ ਤੂੰ ਹੀ ਪੈਦਾ ਕੀਤਾ ਹੈ।
ਪਦ ਅਰਥ ਤੂ = ਤੈਨੂੰ।
SikhNet (Spanish)Tú perteneces a todos, oh Dios, pues todos han sido creados por Ti.
ਸਭਨਾ ਵਿਚਿ ਤੂ ਵਰਤਦਾ; ਤੂ ਸਭਨੀ ਧਿਆਇਆ ॥
sabhanaa vich too varatadaa; too sabhanee dhiaaeaa |
Sant Singh KhalsaYou are pervading within all - all meditate on You.
Manmohan SinghAmongst all Thou art contained and all meditate on Thee.
Manmohan Singh (Punjabi)ਸਾਰਿਆਂ ਅੰਦਰ ਤੂੰ ਰਮਿਆ ਹੋਇਆ ਹੈਂ ਅਤੇ ਸਾਰੇ ਤੇਰਾ ਹੀ ਸਿਮਰਨ ਕਰਦੇ ਹਨ।
Fareedkot Teekaਤੂੰ ਸਬ ਮੇਂ ਬਰਤ ਰਹਾ ਹੈਂ, ਤੂੰ ਸਭ ਨੇ ਧਿਆਇਆ ਹੈਂ॥
Prof. Sahib Singhਸਾਰਿਆਂ (ਜੀਵਾਂ) ਵਿਚ ਤੂੰ ਵਿਆਪਕ ਹੈਂ, ਤੇ ਸਭ ਤੇਰਾ ਸਿਮਰਨ ਕਰਦੇ ਹਨ।
SikhNet (Spanish)Tú prevaleces en todo, y todas Tus criaturas habitan en Ti.
ਤਿਸ ਦੀ ਤੂ ਭਗਤਿ ਥਾਇ ਪਾਇਹਿ; ਜੋ ਤੁਧੁ ਮਨਿ ਭਾਇਆ ॥
tis dee too bhagat thaae paaeihi; jo tudh man bhaaeaa |
Sant Singh KhalsaYou accept the devotional worship of those who are pleasing to Your Mind.
Manmohan SinghThou acceptest the devotional service of him, who is pleasing to Thy mind.
Manmohan Singh (Punjabi)ਤੂੰ ਉਸ ਦੀ ਪ੍ਰੇਮ-ਮਈ ਸੇਵਾ ਕਬੂਲ ਕਰ ਲੈਦਾ ਹੈ, ਜੋ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਜੋ ਪੁਰਸ਼ ਤੇਰੇ ਮਨ ਕੋ ਭਾਉਤਾ ਹੈ ਤਿਸ ਕੀ ਭਗਤੀ ਤੂੰ ਥਾਇ ਪਾਵਤਾ ਹੈਂ ਅਰਥਾਤ ਸਫਲ ਕਰਤਾ ਹੈਂ॥
Prof. Sahib Singhਜੋ ਮਨੁੱਖ ਤੈਨੂੰ ਮਨ ਵਿਚ ਪਿਆਰਾ ਲੱਗਦਾ ਹੈ, ਉਸ ਦੀ ਭਗਤੀ ਤੂੰ ਕਬੂਲ ਕਰਦਾ ਹੈਂ।
SikhNet (Spanish)Tú apruebas la Devoción de aquél con quien estás complacido.
ਜੋ ਹਰਿ ਪ੍ਰਭ ਭਾਵੈ ਸੋ ਥੀਐ; ਸਭਿ ਕਰਨਿ ਤੇਰਾ ਕਰਾਇਆ ॥
jo har prabh bhaavai so theeai; sabh karan teraa karaaeaa |
Sant Singh KhalsaWhatever pleases the Lord God happens; all act as You cause them to act.
Manmohan SinghWhatever pleases the Lord God, that happens. all do what Thou makest them do.
Manmohan Singh (Punjabi)ਜਿਹੜਾ ਕੁੱਛ ਸੁਆਮੀ ਵਾਹਿਗੁਰੂ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ। ਜੋ ਤੂੰ ਕਰਵਾਉਂਦਾ ਹੈਂ, ਸਾਰੇ ਓਹੀ ਕਰਦੇ ਹਨ।
Fareedkot Teekaਹੇ ਹਰਿ! ਜੋ ਤੁਝ ਕੋ ਭਾਉਤਾ ਹੈ, ਸੋਈ ਹੋਤਾ ਹੈ, ਸਭ ਜੀਵ ਤੇਰਾ ਕਰਾਇਆ ਹੂਆ ਕਰਮ ਕਰਤੇ ਹੈਂ॥
Prof. Sahib Singhਹੇ ਹਰੀ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ ਸੋ (ਸੰਸਾਰ ਵਿਚ) ਹੁੰਦਾ ਹੈ, ਸਾਰੇ ਜੀਵ ਤੇਰਾ ਕਰਾਇਆ ਕਰਦੇ ਹਨ।
SikhNet (Spanish)Todo lo que está en Tu Voluntad sucede y todos actúan así como Tú los haces actuar.
ਸਲਾਹਿਹੁ ਹਰਿ ਸਭਨਾ ਤੇ ਵਡਾ; ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥
salaahihu har sabhanaa te vaddaa; jo sant janaan kee paij rakhadaa aaeaa |1|
Sant Singh KhalsaPraise the Lord, the greatest of all; He preserves the honor of the Saints. ||1||
Manmohan SinghPraise thou the most exalted Lord, who ever preserves the honour of the pious persons.
Manmohan Singh (Punjabi)ਤੂੰ ਪਰਮ ਉਤਕ੍ਰਿਸ਼ਟ ਪ੍ਰਭੂ ਦੀ ਪ੍ਰਸੰਸਾ ਕਰ, ਜੋ ਸਦੀਵ ਹੀ ਪਵਿੱਤ੍ਰ ਪੁਰਸ਼ਾਂ ਦੀ ਇੱਜ਼ਤ ਬਰਕਰਾਰ ਰਖਦਾ ਹੈ।
Fareedkot Teekaਸੰਤ ਜਨੋਂ ਕੀ (ਪੈਜ) ਪ੍ਰਤਗਿਆ ਰਖਤਾ ਆਇਆ ਹੈਂ, ਹੇ ਹਰੀ! ਜੋ ਤੂੰ ਸਭਨਾਂ ਤੇ ਵੱਡਾ ਸੋ ਮੈਂ ਤਿਸ ਤੈਨੂੰ (ਸਲਾਹਿਹੁ) ਸਲਾਹੁਤਾ ਹਾਂ; ਜਿਨੋਂ ਕੀ ਪੈਜ ਰਖਤਾ ਆਇਆ ਹੈਂ ਤਿਨ ਗਿਆਨੀ ਭਗਤੋਂ ਕੀ ਉਸਤਤੀ ਕਰਤੇ ਹੈਂ॥੧॥
Prof. Sahib Singhਜੋ ਹਰੀ (ਮੁੱਢ ਤੋਂ) ਭਗਤਾਂ ਦੀ ਲਾਜ ਰੱਖਦਾ ਆਇਆ ਹੈ ਤੇ ਸਭ ਤੋਂ ਵੱਡਾ ਹੈ, ਉਸ ਦੀ ਸਿਫ਼ਤ-ਸਾਲਾਹ ਕਰੋ ॥੧॥
SikhNet (Spanish)Alaba al Señor, el más Grandioso, Él conserva el honor de Sus Santos. (1)