ੴ

ਸਿੱਖਬਾਣੀ · SikhBani

ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥

sifat khajaanaa bakhas hai jis bakhasai so kharachai khaae
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 548 · 4 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਿਫਤਿ ਖਜਾਨਾ ਬਖਸ ਹੈ; ਜਿਸੁ ਬਖਸੈ ਸੋ ਖਰਚੈ ਖਾਇ ॥

sifat khajaanaa bakhas hai; jis bakhasai so kharachai khaae |

Sant Singh KhalsaThe treasure of the Lord's Praise is such a blessed gift; he alone obtains it to spend, unto whom the Lord bestows it.
Manmohan SinghThe treasure of God's praise is a gift and He alone expends and utliises it unto whom He bestows.
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਭੰਡਾਰਾ ਇੱਕ ਦਾਤ ਹੈ। ਕੇਵਲ ਓਹੀ ਇਸ ਨੂੰ ਖਰਚਦਾ ਤੇ ਖਾਂਦਾ ਹੈ, ਜਿਸ ਨੂੰ ਉਹ ਬਖਸ਼ਦਾ ਹੈ।
Fareedkot Teekaਅਕਾਲ ਪੁਰਖ ਕੀ ਸਿਫਤੀ ਉਸਤਤੀ ਰੂਪ ਖਜਾਨਾ ਗੁਰੋਂ ਕੀ ਬਖਸ਼ਿਸ਼ ਹੈ। ਅਕਾਲ ਪੁਰਖ ਵਾਹਿਗੁਰੂ ਜਿਸ ਕੋ ਬਖਸ਼ਤਾ ਹੈ, ਸੋਈ ਖਰਚਤਾ ਖਾਤਾ ਹੈ, ਭਾਵ ਇਹ ਕਿ ਨਾਮ ਜਪਤਾ ਜਪਾਉਤਾ ਹੈ॥
Prof. Sahib Singhਹਰੀ ਦੀ ਸਿਫ਼ਤ-ਸਾਲਾਹ ਦਾ ਖ਼ਜ਼ਾਨਾ (ਹਰੀ ਦੀ) ਬਖ਼ਸ਼ਸ਼ ਹੈ ਤੇ ਜਿਸ ਨੂੰ (ਪ੍ਰਭੂ) ਬਖ਼ਸ਼ਦਾ ਹੈ ਉਹ ਹੀ ਖ਼ਰਚਦਾ ਤੇ ਖ਼ਾਂਦਾ ਹੈ (ਭਾਵ, ਸਿਫ਼ਤ-ਸਾਲਾਹ ਦਾ ਆਨੰਦ ਲੈਂਦਾ ਹੈ)।
SikhNet (Spanish)Aquél a quien el Señor bendice con el Tesoro de Su Alabanza, lo puede gastar de la forma en que le plazca.

ਸਤਿਗੁਰ ਬਿਨੁ. ਹਥਿ ਨ ਆਵਈ; ਸਭ ਥਕੇ ਕਰਮ ਕਮਾਇ ॥

satigur bin. hath na aavee; sabh thake karam kamaae |

Sant Singh KhalsaWithout the True Guru, it does not come to hand; all have grown weary of performing religious rituals.
Manmohan SinghWithout the True Guru. It comes not to hand. All have grown weary of performing rituals.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਇਹ ਹੱਥ ਨਹੀਂ ਲਗਦਾ। ਸਾਰੇ ਕਰਮ ਕਾਂਡ ਕਰ ਕੇ ਹਾਰ ਹੁੱਟ ਗਏ ਹਨ।
Fareedkot Teekaਸਤਗੁਰੋਂ ਸੇ ਬਿਨਾਂ ਹਾਥ ਨਹੀਂ ਆਉਤਾ ਹੈ ਸਭ ਕਰਮੋਂ ਕੋ ਕਮਾਇ ਕਰ ਕੇ ਥਕ ਗਏ ਹੈਂ, ਪਰੰਤੂ ਬਖਸ਼ੀਸ਼ ਨਹੀਂ ਮਿਲੀ॥
Prof. Sahib Singhਬਥੇਰੇ ਕਰਮ-ਕਾਂਡ ਕਰਕੇ ਲੋਕ ਕਰ ਕੇ ਥੱਕ ਜਾਂਦੇ ਹਨ ਪਰ (ਇਹ ਬਖ਼ਸ਼ਸ਼) ਸਤਿਗੁਰੂ ਤੋਂ ਬਿਨਾਂ ਮਿਲਦੀ ਨਹੀਂ।
SikhNet (Spanish)Pero sin el Guru Verdadero, esto no le llega, haga lo que haga.

ਨਾਨਕ. ਮਨਮੁਖੁ ਜਗਤੁ ਧਨਹੀਣੁ ਹੈ; ਅਗੈ ਭੁਖਾ ਕਿ ਖਾਇ ॥੨॥

naanak. manamukh jagat dhanaheen hai; agai bhukhaa ki khaae |2|

Sant Singh KhalsaO Nanak, the self-willed manmukhs of the world lack this wealth; when they are hungry in the next world, what will they have to eat there? ||2||
Manmohan SinghNanak, the perverse world is without this wealth and when hungry, what shalt it eat in the next world?
Manmohan Singh (Punjabi)ਨਾਨਕ, ਆਪ-ਹੁਦਰੀ ਦੁਨੀਆ ਇਸ ਪਦਾਰਥ ਤੋਂ ਸੱਖਣੀ ਹੈ। ਜਦ ਭੁਖ ਲੱਗੀ ਤਾਂ ਇਹ ਪ੍ਰਲੋਕ ਵਿੱਚ ਕੀ ਖਾਉਗੀ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨਮੁਖ (ਜਗਤੁ) ਜੀਵ ਵਾ ਜਗਤ ਮੇਂ ਨਾਮ ਧਨ ਸੇ ਰਹਤ ਹੈ ਔਰ ਭੂਖਾ ਹੈ, ਵਹ ਆਗੇ ਪਰਲੋਕ ਮੇਂ ਜਾਇ ਕਰ ਕੇ ਕਿਆ ਖਾਏਗਾ, ਭਾਵ ਨਾਮ ਸੇ ਰਹਤ ਜੀਵ ਦੁਖ ਹੀ ਭੋਗੇਗਾ॥੨॥
Prof. Sahib Singhਹੇ ਨਾਨਕ! ਮਨ ਦਾ ਅਧੀਨ (ਤੇ ਸਤਿਗੁਰੂ ਤੋਂ ਭੁੱਲਾ) ਹੋਇਆ ਸੰਸਾਰ ਅਸਲ ਧਨ ਤੋਂ ਸੱਖਣਾ ਹੈ ਤੇ (ਆਤਮਕ ਜੀਵਨ) ਦਾ ਭੁਖਾ ਇਸ ਤੋਂ ਕੁਝ ਨਹੀਂ ਹਾਸਲ ਕਰ ਸਕਦਾ ॥੨॥
SikhNet (Spanish)Dice Nanak, al mundo en su soberbia le es quitado este Tesoro, y permanecerá hambriento en él de aquí en adelante y no tendrá nada que lo alimente. (2)
Answers quote the Granth verbatim with Ang citations. AI commentary is not Gurbani and not a religious ruling.