ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਜੀਵਤ ਛਾਡਿ ਜਾਹਿ; ਦੇਵਾਨੇ ॥
jeevat chhaadd jaeh; devaane |
Sant Singh KhalsaThey desert you even when you are alive, O madman;
Manmohan SinghIn thy life the kinsmen leave thee O mad man.
Manmohan Singh (Punjabi)ਤੇਰੀ ਜਿੰਦਗੀ ਵਿੱਚ ਹੀ ਸਨਬੰਧੀ ਤੈਨੂੰ ਤਿਆਗ ਜਾਂਦੇ ਹਨ, ਹੈ ਝੱਲੇ।
Fareedkot Teekaਹੇ ਬਾਵਰੇ! ਜੋ ਸਨਬੰਧੀ ਅਪਦਾ ਕਾਲ ਮੇਂ ਜੀਵਤੇ ਪੁਰਖ ਕੋ ਛੋਡ ਜਾਤੇ ਹੈਂ॥
Prof. Sahib Singhਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ,ਪਦ ਅਰਥ ਜੀਵਤ = ਜੀਊਂਦਿਆਂ। ਦੇਵਾਨੇ = ਹੇ ਦੀਵਾਨੇ! ਹੇ ਕਮਲੇ ਮਨੁੱਖ!
SikhNet (Spanish)Si ves que tus parientes te dejan mientras vives,
ਮੁਇਆ; ਉਨ ਤੇ. ਕੋ ਵਰਸਾਂਨੇ ॥੧॥
mueaa; un te. ko varasaane |1|
Sant Singh Khalsawhat good can they do when someone is dead? ||1||
Manmohan SinghAfter death can any one be benefited by them.
Manmohan Singh (Punjabi)ਮਰਨ ਮਗਰੋ ਕੀ ਕੋਈ ਜਣਾ ਉਨ੍ਹਾਂ ਤੋਂ ਲਾਭ ਉਠਾ ਸਕਦਾ ਹੈ?
Fareedkot Teekaਪਰਲੋਕ ਮੇਂ ਉਨ ਸਨਬੰਧੀਓਂ ਸੇ ਕੌਣ ਵਰਸਾਵੇ ਅਰਥਾਤ ਸੁਖ ਪ੍ਰਾਪਤੀ ਵਾਲੇ ਹੂਏ ਹੈਂ॥੧॥
Prof. Sahib Singhਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ? ॥੧॥ਪਦ ਅਰਥ ਉਨ ਤੇ = ਉਹਨਾਂ ਤੋਂ। ਕੋ ਵਰਸਾਂਨੇ = ਕੌਣ ਲਾਭ ਉਠਾ ਸਕਦੇ ਹਨ? ॥੧॥
SikhNet (Spanish)¿cómo crees que pueden estar contigo después de tu muerte?(1)
ਸਿਮਰਿ ਗੋਵਿੰਦੁ; ਮਨਿ ਤਨਿ ਧੁਰਿ ਲਿਖਿਆ ॥
simar govind; man tan dhur likhiaa |
Sant Singh KhalsaMeditate in remembrance on the Lord of the Universe in your mind and body - this is your pre-ordained destiny.
Manmohan SinghHe who is so pre-destined remembers the World-Lord with his soul and body.
Manmohan Singh (Punjabi)ਜਿਸ ਦੇ ਲਈ ਐਸਾ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਆਪਦੀ ਆਤਮਾ ਤੇ ਦੇਹਿ ਨਲਾ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰਦਾ ਹੈ।
Fareedkot Teekaਹੇ ਭਾਈ! ਮਨ ਤਨ ਕਰ ਕੇ ਗੋਵਿੰਦ ਕੋ ਸਿਮਰ, ਏਹੁ ਆਦਿ ਰੂਪ ਪਰਮੇਸ੍ਵਰ ਨੇ ਬੇਦ ਮੇਂ ਲਿਖਿਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ,ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਧੁਰਿ = ਧੁਰ ਤੋਂ। ਲਿਖਿਆ = ਉੱਕਰਿਆ ਹੋਇਆ।
SikhNet (Spanish)Habita en el Señor como es el decreto de tu Destino,
ਕਾਹੂ ਕਾਜ; ਨ ਆਵਤ ਬਿਖਿਆ ॥੧॥ ਰਹਾਉ ॥
kaahoo kaaj; na aavat bikhiaa |1| rahaau |
Sant Singh KhalsaThe poison of Maya is of no use at all. ||1||Pause||
Manmohan SinghThe deadly sins are of no avail. Pause
Manmohan Singh (Punjabi)ਪ੍ਰਾਣ-ਨਾਸਕ ਪਾਪ ਕਿਸੇ ਕੰਮ ਨਹੀਂ ਆਉਂਦੇ। ਠਹਿਰਾਉ।
Fareedkot Teekaਅਰੁ ਵਿਸ਼ਿਓਂ ਕੇ ਸਾਧਨ ਕਿਸੀ ਕਾਮ ਨਹੀਂ ਆਵਤੇ ਹੈਂ॥੧॥ ਰਹਾਉ ॥
Prof. Sahib Singhਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖ਼ਿਰ) ਕਿਸੇ ਕੰਮ ਨਹੀਂ ਆਉਂਦੀ ॥੧॥ ਰਹਾਉ ॥ਪਦ ਅਰਥ ਬਿਖਿਆ = ਮਾਇਆ ॥੧॥ ਰਹਾਉ ॥
SikhNet (Spanish)porque de nada te sirve el veneno de Maya. (1-Pausa)
ਬਿਖੈ ਠਗਉਰੀ; ਜਿਨਿ ਜਿਨਿ ਖਾਈ ॥
bikhai tthgauree; jin jin khaaee |
Sant Singh KhalsaThose who have eaten this poison of deception
Manmohan SinghWhosoever has partaken of the poison of deception,
Manmohan Singh (Punjabi)ਜਿਸ ਕਿਸੇ ਨੇ ਠੱਗੀ ਫਰੇਬ ਦੀ ਜ਼ਹਿਰ ਖਾਧੀ ਹੈ,
Fareedkot Teekaਵਿਸ਼ੇ ਰੂਪੀ ਠਗ ਬੂਟੀ ਜਿਨ ਜਿਨ ਨੇ ਖਾਈ ਹੈ॥ (ਜਿਸ ਧਤੂਰੇ ਆਦਿ ਬੂਟੀ ਕੋ ਖੁਲਾਇ ਕਰ ਮੁਸਾਫਰ ਕੋ ਲੂਟ ਲੇਤੇ ਹੈਂ ਉਸ ਕਾ ਨਾਮ ਠਗਮੂਰੀ ਹੈ।)
Prof. Sahib Singh(ਹੇ ਭਾਈ! ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ,ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜਿਹੜੀ ਖਵਾ ਕੇ ਠੱਗ ਭੋਲੇ ਲੋਕਾਂ ਨੂੰ ਠੱਗ ਲੈਂਦੇ ਹਨ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਬੂਟੀ। ਜਿਨਿ ਜਿਨਿ = ਜਿਸ ਜਿਸ ਨੇ।
SikhNet (Spanish)Aquél que se ha drogado con la poción de Maya,
ਤਾ ਕੀ ਤ੍ਰਿਸਨਾ; ਕਬਹੂੰ ਨ ਜਾਈ ॥੨॥
taa kee trisanaa; kabahoon na jaaee |2|
Sant Singh Khalsa- their thirst shall never depart. ||2||
Manmohan Singhhis thirst never departs.
Manmohan Singh (Punjabi)ਉਸ ਦੀ ਪਿਆਸ ਕਦਾਚਿੱਤ ਦੂਰ ਨਹੀਂ ਹੁੰਦੀ।
Fareedkot Teekaਤਿਸ ਕੀ ਤ੍ਰਿਸਨਾ ਕਬੀ ਨਹੀਂ ਜਾਤੀ॥
Prof. Sahib Singh(ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ ॥੨॥
SikhNet (Spanish)su adicción por Maya se vuelve insaciable. (2)
ਦਾਰਨ ਦੁਖ; ਦੁਤਰ ਸੰਸਾਰੁ ॥
daaran dukh; dutar sansaar |
Sant Singh KhalsaThe treacherous world-ocean is filled with terrible pain.
Manmohan SinghThe arduous world ocean is with dreadful distresses.
Manmohan Singh (Punjabi)ਕਠਨ ਜਗਤ ਸਮੁੰਦਰ ਭਿਆਨਕ ਦੁਖੜਿਆਂ ਨਾਲ ਭਰਿਆਂ ਹੋਇਆ ਹੈ।
Fareedkot Teekaਇਹੁ ਸੰਸਾਰ ਸਮੁੰਦਰ ਦੁਤਰ ਹੈ ਅਰੁ ਇਸ ਮੇਂ ਭਇਆਨਕ ਦੁਖ ਹੈਂ॥
Prof. Sahib Singh(ਹੇ ਭਾਈ!) ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ।ਪਦ ਅਰਥ ਦਾਰਨ = ਭਿਆਨਕ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।
SikhNet (Spanish)El mar del mundo es sumamente difícil de cruzar;
ਰਾਮ ਨਾਮ ਬਿਨੁ; ਕੈਸੇ ਉਤਰਸਿ ਪਾਰਿ ॥੩॥
raam naam bin; kaise utaras paar |3|
Sant Singh KhalsaWithout the Lord's Name, how can anyone cross over? ||3||
Manmohan SinghWithout the Name of Pervading God how shall the mortal cross it?
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਪ੍ਰਾਣੀ ਇਸ ਤੋਂ ਕਿਸ ਤਰ੍ਹਾਂ ਪਾਰ ਹੋਵੇਗਾ?
Fareedkot Teekaਇਸ ਸੰਸਾਰ ਸੇ ਰਾਮ ਕੇ ਨਾਮ ਬਿਨਾ ਪਾਰ ਕੈਸੇ ਹੋਵੇਗਾ॥੩॥
Prof. Sahib Singhਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਂਗਾ? ॥੩॥ਪਦ ਅਰਥ ਉਤਰਸਿ = ਤੂੰ ਪਾਰ ਲੰਘੇਂਗਾ ॥੩॥
SikhNet (Spanish)es un mar de dolor terrible y nadie lo ha cruzado sin el Nombre. (3)
ਸਾਧਸੰਗਿ ਮਿਲਿ; ਦੁਇ ਕੁਲ ਸਾਧਿ ॥
saadhasang mil; due kul saadh |
Sant Singh KhalsaJoining the Saadh Sangat, the Company of the Holy, you shall be saved here and hereafter.
Manmohan SinghIn the company of saints save thine both generations,
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਆਪਦੀਆਂ ਦੋਨੋ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਲੈ,
Fareedkot Teekaਤਾਂ ਤੇ ਸੰਤੋਂ ਕੇ ਸੰਗੁ ਕਰ ਕੇ ਦੋਨੋਂ ਕੁਲਾਂ ਨਾਨਕੀ ਦਾਦਕੀ; ਵਾ ਲੋਕ ਪਰਲੋਕ; ਦੋ ਰਾਗ ਅਰੁ ਦ੍ਵੈਖ, ਭਾਵ ਦੁੰਦ (ਕੁਲ) ਸਮੂਹ ਸਾਧ॥☬ਜੇ ਕਹੇ ਸਤਿਸੰਗਿ ਮੇਂ ਮਿਲ ਕੇ ਕਿਆ ਕਰਾਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ।ਪਦ ਅਰਥ ਦੁਇ ਕੁਲ = ਇਹ ਲੋਕ ਤੇ ਪਰਲੋਕ। ਸਾਧਿ = ਸੰਵਾਰ ਲੈ।
SikhNet (Spanish)Oh, dice Nanak, acércate a la Saad Sangat, la Sociedad de los Santos y sálvate aquí ahora y aquí después,
ਰਾਮ ਨਾਮ; ਨਾਨਕ ਆਰਾਧਿ ॥੪॥੯੭॥੧੬੬॥
raam naam; naanak aaraadh |4|97|166|
Sant Singh KhalsaO Nanak, worship and adore the Name of the Lord. ||4||97||166||
Manmohan SinghSay Nanak, by remembering the Lord's Name.
Manmohan Singh (Punjabi)ਹੇ ਨਾਨਕ! ਸੁਆਮੀ ਦੇ ਨਾਮ ਸਿਮਰਨ ਕਰਨ ਦੁਆਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਨਾਮ ਕੋ ਅਰਾਧਨ ਕਰ॥੪॥੯੭॥੧੬੬॥☬ਪ੍ਰਿਥੀ ਚੰਦ ਨੇ ਦਿਲੀ ਮੇਂ ਪੁਕਾਰ ਕਰੀ ਕਿ ਜੋ ਗੱਦੀ ਮੇਰੇ ਛੋਟੇ ਭਾਈ ਕੋ ਹੂਈ ਹੈ ਵੋਹ ਮੇਰਾ ਹਕ ਥਾ ਔਰ ਸੁਲਹੀ ਪਠਾਣ ਕੇ ਸਾਥ ਮਿਤ੍ਰਤਾ ਕਰੀ। ਤਿਸ ਨੇ ਦਾੜੀ ਪਰ ਹੱਥ ਰਖ ਕੇ ਕਹਾ ਕਿ ਮੇਰਾ ਨਾਮ ਸੁਲਹੀ ਤੌ ਹੈ, ਜੋ (ਗੁਰੂ) ਅਰਜਨ ਜੀ ਸੇ ਗੱਦੀ ਲੇ ਕਰ ਆਪ ਕੋ ਬੈਠਾਵਾਂ। ਪਾਤਸ਼ਾਹ ਸੇ ਪਰਵਾਨਗੀ ਲੇ ਕਰ ਜਬ ਲਹੌਰ ਕੇ ਦਉਰੇ ਨਮਿਤ ਚੜਾਈ ਕਰ ਕੇ ਅੰਮ੍ਰਿਤਸਰ ਜੀ ਕੋ ਚਲਾ, ਤਬ ਦਿਲੀ ਕੇ ਸਿਖੋਂ ਨੇ ਗੁਰੂ ਜੀ ਕੀ ਤਰਫ ਅਰਜੀ ਲਿਖੀ ਕਿ ਸਚੇ ਪਾਤਸ਼ਾਹ ਜੀ ਤੁਰਕ ਦਾੜੀ ਪਰ ਹਾਥ ਰਖਤਾ ਹੂਆ ਆਵਤਾ ਹੈ। ਤਿਸ ਪਰ ਸੁਲਹੀ ਕੇ ਮਰਨ ਕੋ ਗੁਰੂ ਜੀ ਭਵਿਖਤ ਹੀ ਕਹਤੇ ਭਏ। ਪੀਛੇ ਗੁਰੂ ਕੇ ਕੋਠੇ ਆਕਰ ਆਵੇ ਮੇਂ ਧਸ ਕਰ ਮਰਾ। ਸੋ ਜਬਾਬ ਸਿਖੋਂ ਕੀ ਅਰਜੀ ਕਾ ਭਵਿਖਤ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ॥੪॥੯੭॥੧੬੬॥ਪਦ ਅਰਥ ਆਰਾਧਿ = ਸਿਮਰ ॥੪॥
SikhNet (Spanish)habitando para siempre en el Naam, el Nombre del Señor.(4-97-166)