ੴ

ਸਿੱਖਬਾਣੀ · SikhBani

Ang 199

Sri Guru Granth Sahib · Raag Gauree · 6 shabads, 55 lines
Translations
Shabad Guru Arjan Dev Ji Raag Gauree continued from Ang 198

ਸੰਤਸੰਗਿ; ਤਹ ਗੋਸਟਿ ਹੋਇ ॥

santasang; teh gosatt hoe |

Sant Singh KhalsaIn the Society of the Saints, spiritual conversations take place.
Manmohan SinghIn the saints congregation, there the Divine discourse is held,
Manmohan Singh (Punjabi)ਸਾਧ ਸੰਗਤ ਵਿੱਚ ਉਥੇ ਈਸ਼ਵਰੀ ਕਥਾ ਵਾਰਤਾ ਹੁੰਦੀ ਹੈ,
Fareedkot Teekaਕਿਉਂਕਿ ਜਹਾਂ ਸੰਤੋਂ ਕਾ ਸੰਗ ਹੈ ਤਹਾਂ ਜਗ੍ਯਾਸੂ ਕੋ ਹਰੀ ਚਰਚਾ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਉਥੇ (ਉਸ ਹਰਿ-ਨਾਮ-ਜਲ ਵਿਚ ਚੁੱਭੀ ਲਾਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ,

ਪਦ ਅਰਥ ਸੰਤ ਸੰਗਿ = ਹਰਿ-ਸੰਤ ਨਾਲ। ਤਹ = ਉਥੇ, ਰਾਮ-ਸਰ ਵਿਚ ਚੁੱਭੀ ਲਾਇਆਂ, ਪ੍ਰਭੂ-ਚਰਨਾਂ ਵਿਚ ਜੁੜਿਆਂ। ਗੋਸਟਿ = ਮਿਲਾਪ।

SikhNet (Spanish)En la Congregación de los Santos, el Discurso Divino toma lugar,

ਕੋਟਿ ਜਨਮ ਕੇ; ਕਿਲਵਿਖ ਖੋਇ ॥੨॥

kott janam ke; kilavikh khoe |2|

Sant Singh KhalsaThe sinful mistakes of millions of incarnations are erased. ||2||
Manmohan Singhand sins of myriad of births are effaced.
Manmohan Singh (Punjabi)ਅਤੇ ਕ੍ਰੋੜਾ ਜਨਮਾਂ ਦੇ ਪਾਪ ਮਿਟ ਜਾਂਦੇ ਹਨ।
Fareedkot Teekaਵਹੀ ਚਰਚਾ ਕਰੋੜਾਂ ਜਨਮੋਂ ਕੇ ਪਾਪੋਂ ਕੋ ਗਵਾਇ ਦੇਤੀ ਹੈ॥੨॥
Prof. Sahib Singh(ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ ॥੨॥

ਪਦ ਅਰਥ ਕਿਲਵਿਖ = ਪਾਪ। ਖੋਇ = (ਮਨੁੱਖ) ਨਾਸ ਕਰ ਲੈਂਦਾ ਹੈ ॥੨॥

SikhNet (Spanish)y los errores de todos los tiempos son absueltos.(2)

ਸਿਮਰਹਿ ਸਾਧ; ਕਰਹਿ ਆਨੰਦੁ ॥

simareh saadh; kareh aanand |

Sant Singh KhalsaThe Holy Saints meditate in remembrance, in ecstasy.
Manmohan SinghThe saints remember God, and make merry.
Manmohan Singh (Punjabi)ਸੰਤ ਹਰੀ ਨੂੰ ਯਾਦ ਕਰਦੇ ਹਨ ਅਤੇ ਮੌਜਾਂ ਮਾਣਦੇ ਹਨ।
Fareedkot Teekaਸਾਧੂ ਜਨ ਪਰਮੇਸ੍ਵਰ ਕੋ ਸਿਮਰਤੇ ਹੈਂ ਔਰ ਆਨੰਦ ਕੋ ਧਾਰਨ ਕਰਤੇ ਹੈਂ॥
Prof. Sahib Singh(ਹੇ ਭਾਈ! ਜੇਹੜੇ) ਗੁਰਮੁਖ ਬੰਦੇ (ਹਰਿ-ਨਾਮ) ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ,

ਪਦ ਅਰਥ ਸਾਧ = ਗੁਰਮੁਖ ਬੰਦੇ।

SikhNet (Spanish)Al contemplar a Dios, el Santo se llena de total regocijo;

ਮਨਿ ਤਨਿ ਰਵਿਆ; ਪਰਮਾਨੰਦੁ ॥੩॥

man tan raviaa; paramaanand |3|

Sant Singh KhalsaTheir minds and bodies are immersed in supreme ecstasy. ||3||
Manmohan SinghTheir soul and the body remain immersed in the Supreme bliss.
Manmohan Singh (Punjabi)ਉਨ੍ਹਾਂ ਦੀ ਆਤਮਾ ਅਤੇ ਦੇਹਿ ਮਹਾਨ ਪਰਸੰਨਤਾ ਅੰਦਰ ਗੱਚ ਰਹਿੰਦੇ ਹਨ।
Fareedkot Teekaਯਾਂ ਤੇ ਮਨ ਤਨ ਕਰ ਕੇ ਅਤੀ ਸੁਖ ਭੋਗਿਆ ਹੈ, ਵਾ ਪਰਮ ਅਨੰਦ ਰੂਪ ਪਰਮੇਸ੍ਵਰ ਕੇ ਨਾਮ ਕੋ ਉਚਾਰਿਆ ਹੈ॥੩॥
Prof. Sahib Singhਉਹਨਾਂ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਮੌਜੂਦ ਦਿੱਸਦਾ ਹੈ ॥੩॥

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਰਵਿਆ = ਹਰ ਵੇਲੇ ਮੌਜੂਦ। ਪਰਮਾਨੰਦੁ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ॥੩॥

SikhNet (Spanish)su cuerpo y su mente se funden en el Éxtasis Divino.(3)

ਜਿਸਹਿ ਪਰਾਪਤਿ; ਹਰਿ ਚਰਣ ਨਿਧਾਨ ॥

jiseh paraapat; har charan nidhaan |

Sant Singh KhalsaSlave Nanak is a sacrifice to those
Manmohan SinghWho has obtained the treasure of God's feet.
Manmohan Singh (Punjabi)ਜਿਸ ਨੇ ਵਾਹਿਗੁਰੂ ਦੇ ਚਰਨਾਂ ਦਾ ਖਜਾਨਾ ਹਾਸਲ ਕੀਤਾ ਹੈ,
Fareedkot Teekaਜਿਸ ਕੋ ਹਰੀ ਕੇ ਚਰਣ ਸਰਬ ਸੁਖੋਂ ਕਾ ਖਜਾਨਾ ਗੁਰੋਂ ਦ੍ਵਾਰਾ ਪ੍ਰਾਪਤਿ ਹੂਏ ਹੈਂ॥
Prof. Sahib Singhਪਰਮਾਤਮਾ ਦੇ ਚਰਨਾਂ ਦੇ ਖ਼ਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਹਨ,

ਪਦ ਅਰਥ ਜਿਸਹਿ = ਜਿਸ ਮਨੁੱਖ ਨੂੰ। ਨਿਧਾਨ = ਖ਼ਜ਼ਾਨੇ।

SikhNet (Spanish)Oh, dice Nanak, el Esclavo del Señor,

ਨਾਨਕ ਦਾਸ; ਤਿਸਹਿ ਕੁਰਬਾਨ ॥੪॥੯੫॥੧੬੪॥

naanak daas; tiseh kurabaan |4|95|164|

Sant Singh KhalsaWho have obtained the treasure of the Lord's Feet. ||4||95||164||
Manmohan Singhservant Nanak is a sacrifice unto him.
Manmohan Singh (Punjabi)ਨੌਕਰ ਨਾਨਕ ਉਸ ਉਤੋਂ ਬਲਿਹਾਰੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਹਰੀ ਕੇ ਦਾਸ ਊਪਰ ਸੇ ਕੁਰਬਾਨ ਜਾਤਾ ਹੂੰ॥੪॥੯੫॥੧੬੪॥☬ਏਕ ਬੈਸਨੋ ਨੇ ਪ੍ਰਸ਼ਨ ਕੀਆ ਕਿ ਹੇ ਗੁਰੋ ਮੇਰੇ ਕੋ ਕਰਤੱਬ ਕਾ ਉਪਦੇਸ ਕਰੋ। ਤਿਸ ਪਰ ਬਿਸਨੁ ਭਗਤ ਕੇ ਲਖਣ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਮਨੁੱਖ ਤੋਂ ਪ੍ਰਭੂ ਦੇ ਭਗਤ-ਸੇਵਕ ਕੁਰਬਾਨ ਜਾਂਦੇ ਹਨ ॥੪॥੯੫॥੧੬੪॥
SikhNet (Spanish)ofrece su ser en sacrificio a aquél que enaltece los Pies de Loto del Señor en su corazón. (4-95-164)

Open this shabad (11 lines, Angs 198-199) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਸੋ ਕਿਛੁ ਕਰਿ; ਜਿਤੁ. ਮੈਲੁ ਨ ਲਾਗੈ ॥

so kichh kar; jit. mail na laagai |

Sant Singh KhalsaDo only that, by which no filth or pollution shall stick to you.
Manmohan SinghDo thou only that by which filth may not attach to thee,
Manmohan Singh (Punjabi)ਤੂੰ ਕੇਵਲ ਉਹੀ ਕੁਝ ਕਰ, ਜਿਸ ਨਾਲ ਤੈਨੂੰ ਗੰਦਗੀ ਨਾਂ ਚਿਮੜੇ,
Fareedkot Teekaਹੇ ਭਾਈ! ਸੋ ਨਿਸਕਾਮ ਕਰਮ ਕਰ ਜਿਸ ਕਰ ਤੇਰੇ ਮਨ ਕੋ ਕਾਮਨਾ ਵਾ ਪਾਪ ਰੂਪੀ ਮੈਲ ਨਾ ਲਾਗੇ॥☬ਜੇ ਕਹੇ ਮੇਰੇ ਕੋ ਨਿਸਕਾਮ ਕਰਮ ਕਾ ਕ੍ਯਾ ਫਲ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ,

ਪਦ ਅਰਥ ਜਿਤੁ = ਜਿਸ (ਦੇ ਕਰਨ) ਨਾਲ।

SikhNet (Spanish)Haz lo que no te mancha

ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ॥੧॥ ਰਹਾਉ ॥

har keeratan meh; ehu man jaagai |1| rahaau |

Sant Singh KhalsaLet your mind remain awake and aware, singing the Kirtan of the Lord's Praises. ||1||Pause||
Manmohan Singhand this soul of thine may remain awake in singing God's praises. Pause.
Manmohan Singh (Punjabi)ਤੇ ਤੇਰੀ ਇਹ ਆਤਮਾ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਦੀ ਰਹੇ। ਠਹਿਰਾਉ।
Fareedkot Teekaਹਰੀ ਕੀ ਕੀਰਤੀ ਮੇਂ ਤੇਰਾ ਏਹੁ ਮਨ ਸਾਵਧਾਨ ਹੋਵੇਗਾ॥੧॥ ਰਹਾਉ ॥
Prof. Sahib Singhਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ ॥੧॥ ਰਹਾਉ ॥

ਪਦ ਅਰਥ ਜਾਗੈ = ਜਾਗਦਾ ਰਹੇ, ਵਿਕਾਰਾਂ ਵਲੋਂ ਸੁਚੇਤ ਰਹੇ ॥੧॥ ਰਹਾਉ ॥

SikhNet (Spanish)para que tu mente despierte en la Melodía del Señor. (1-Pausa)

ਏਕੋ ਸਿਮਰਿ; ਨ ਦੂਜਾ ਭਾਉ ॥

eko simar; na doojaa bhaau |

Sant Singh KhalsaMeditate in remembrance on the One Lord; do not be in love with duality.
Manmohan SinghMeditate in the One Lord, and think not duality.
Manmohan Singh (Punjabi)ਇਕ ਸਾਹਿਬ ਦਾ ਭਜਨ ਕਰ ਅਤੇ ਦਵੈਤ-ਭਾਵ ਦਾ ਖਿਆਲ ਨਾਂ ਕਰ।
Fareedkot Teekaਏਕ ਕੋ ਸਿਮਰੋ ਜੋ ਦੂਜਾ ਹੈ ਤਿਸ ਮੇਂ ਪ੍ਰੇਮ ਹੀ ਨ ਕਰ॥
Prof. Sahib Singh(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ।

ਪਦ ਅਰਥ ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ।

SikhNet (Spanish)Medita en el Uno; no pienses en la dualidad,

ਸੰਤਸੰਗਿ; ਜਪਿ ਕੇਵਲ ਨਾਉ ॥੧॥

santasang; jap keval naau |1|

Sant Singh KhalsaIn the Society of the Saints, chant only the Name. ||1||
Manmohan SinghIn the guild of saints repeat only the Name.
Manmohan Singh (Punjabi)ਸਤਿਸੰਗਤ ਅੰਦਰ ਸਿਰਫ ਨਾਮ ਦਾ ਉਚਾਰਨ ਕਰ।
Fareedkot Teekaਸਰੀਰ ਕਰ ਸੰਤੋਂ ਕਾ ਸੰਗ ਕਰ ਕੇ ਸੁਧ ਨਾਮ ਕੋ ਜਪ, ਭਾਵ ਏਹ ਕੇ ਕਰਮੋਂ ਸੇ ਰਹਿਤ ਹੋ ਕਰੁ ਜਪੁ॥੧॥
Prof. Sahib Singhਸਾਧ ਸੰਗਤਿ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ ॥੧॥

ਪਦ ਅਰਥ ਸੰਗਿ = ਸੰਗਤਿ ਵਿਚ ॥੧॥

SikhNet (Spanish)y habita en el Único Nombre de Dios en la Sociedad de los Santos. (1)

ਕਰਮ ਧਰਮ; ਨੇਮ ਬ੍ਰਤ ਪੂਜਾ ॥

karam dharam; nem brat poojaa |

Sant Singh KhalsaThe karma of good actions, the Dharma of righteous living, religious rituals, fasts and worship
Manmohan SinghRituals, duty, religious rites, fasting and worship,
Manmohan Singh (Punjabi)ਕਰਮ ਕਾਂਡ, ਫਰਜ, ਮਜ਼ਹਬੀ-ਸੰਸਕਾਰ, ਉਪਹਾਸ ਤੇ ਉਪਾਸਨਾ,
Fareedkot Teekaਜਗ ਆਦਿ ਕਰਮ (ਧਰਮ) ਅਪਨੇ ਵਰਣ ਆਸ੍ਰਮ ਕੇ ਆਚਾਰ (ਨੇਮ) ਚਤੁਰ ਮਾਸ ਮੇਂ ਨਿਮਕ ਆਦਿਕੋਂ ਕਾ ਤਿਆਗ, ਅਰੁ ਇਕਾਦਸੀ ਬ੍ਰਤ ਆਦਿ, ਅਰੁ ਨਿਤਾਪ੍ਰਤਿ ਸਾਲਗ੍ਰਾਮ ਆਦਿਕੋਂ ਪਰ ਜਲ ਪੁਸ਼ਪ ਅਰਪਨ ਸੇਵਾ ਏਹੀ ਹੈ, ਵਾ ਸਭ ਸਫਲੇ ਹੈਂ॥
Prof. Sahib Singh(ਹੇ ਭਾਈ! ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ-
SikhNet (Spanish)Deja que tu religión, tus buenas acciones, tus ayunos,

ਪਾਰਬ੍ਰਹਮ ਬਿਨੁ; ਜਾਨੁ ਨ ਦੂਜਾ ॥੨॥

paarabraham bin; jaan na doojaa |2|

Sant Singh Khalsa- practice these, but do not know any other than the Supreme Lord God. ||2||
Manmohan Singhare all covered recognising none else in sans the Supreme Lord.
Manmohan Singh (Punjabi)ਇਹ ਸਭ ਪ੍ਰਭੂ ਦੇ ਬਗੈਰ ਕਿਸੇ ਹੋਰ ਦੀ ਸਿੰਞਾਣ ਨਾਂ ਕਰਨ ਵਿੱਚ ਆ ਜਾਂਦੇ ਹਨ।
Fareedkot Teekaਪਾਰਬ੍ਰਹਮ ਸੇ ਬਿਨਾ ਦੂਜਾ ਨਾ ਜਾਨ॥੨॥
Prof. Sahib Singhਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ ॥੨॥

ਪਦ ਅਰਥ ਜਾਨੁ ਨ = ਨਾਹ ਸਮਝ ॥੨॥

SikhNet (Spanish)tu Alabanza y tu modo de vida sean esto: que veas al Señor Trascendente en todo.(2)

ਤਾ ਕੀ; ਪੂਰਨ ਹੋਈ ਘਾਲ ॥

taa kee; pooran hoee ghaal |

Sant Singh KhalsaTheir works are brought to fruition,
Manmohan SinghThe toil those is approved,
Manmohan Singh (Punjabi)ਉਸ ਦੀ ਮੁਸ਼ਕੱਤ ਕਬੂਲ ਪੈ ਜਾਂਦੀ ਹੈ,
Fareedkot Teekaਤਿਸ ਕੀ ਸੇਵਾ ਪੂਰਨ ਹੋਈ ਹੈ॥
Prof. Sahib Singh(ਹੇ ਭਾਈ! ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ,

ਪਦ ਅਰਥ ਘਾਲ = ਮਿਹਨਤ।

SikhNet (Spanish)El trabajo de aquél que hace sus tratos solamente,

ਜਾ ਕੀ ਪ੍ਰੀਤਿ; ਅਪੁਨੇ ਪ੍ਰਭ ਨਾਲਿ ॥੩॥

jaa kee preet; apune prabh naal |3|

Sant Singh Khalsaif they place their love in God. ||3||
Manmohan Singhwhose affection is with his own Master.
Manmohan Singh (Punjabi)ਜਿਸ ਦਾ ਪਿਆਰ ਆਪਦੇ ਨਿਜ ਦੇ ਮਾਲਕ ਨਾਲ ਹੈ।
Fareedkot Teekaਜਿਸ ਕੀ ਪ੍ਰੀਤਿ ਅਪਨੇ ਪ੍ਰਭੂ ਕੇ ਸਾਥ ਹੈ॥੩॥
Prof. Sahib Singhਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ॥੩॥

ਪਦ ਅਰਥ ਜਾ ਕੀ = ਜਿਸ (ਮਨੁੱਖ) ਦੀ ॥੩॥

SikhNet (Spanish)con el Señor, es aprobado. (3)

ਸੋ ਬੈਸਨੋ; ਹੈ ਅਪਰ ਅਪਾਰੁ ॥

so baisano; hai apar apaar |

Sant Singh KhalsaInfinitely invaluable is that Vaishnaav, that worshipper of Vishnu,
Manmohan SinghInfinitely invaluable is that vegetarian,
Manmohan Singh (Punjabi)ਬੇਅੰਤ ਅਣਮੁੱਲਾ ਹੈ ਉਹ ਮਾਸ-ਤਿਆਗੀ,
Fareedkot Teekaਸੋ ਬੈਸਨੋ ਸ੍ਰੇਸਟ ਹੈ॥
Prof. Sahib Singh(ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ,

ਪਦ ਅਰਥ ਬੈਸਨੋ = ਵਿਸ਼ਨੂ ਦਾ ਭਗਤ। ਅਪਰ ਅਪਾਰੁ = ਪਰੇ ਤੋਂ ਪਰੇ, ਬਹੁਤ ਸ੍ਰੇਸ਼ਟ।

SikhNet (Spanish)Él es el verdadero Vishnuita,

ਕਹੁ ਨਾਨਕ; ਜਿਨਿ ਤਜੇ ਬਿਕਾਰ ॥੪॥੯੬॥੧੬੫॥

kahu naanak; jin taje bikaar |4|96|165|

Sant Singh Khalsasays Nanak, who has renounced corruption. ||4||96||165||
Manmohan Singhsays Nanak; who renounced sins.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੇ ਪਾਪ ਛੱਡ ਦਿਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਵਿਕਾਰ ਤਜੇ ਹੈਂ॥੪॥੯੬॥੧੬੫॥
Prof. Sahib Singhਨਾਨਕ ਆਖਦਾ ਹੈ- ਜਿਸ ਨੇ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ ॥੪॥੯੬॥੧੬੫॥

ਪਦ ਅਰਥ ਜਿਨਿ = ਜਿਸ ਨੇ ॥੪॥

SikhNet (Spanish)de Gloria Infinita, liberado y Santo. (4-96-165)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜੀਵਤ ਛਾਡਿ ਜਾਹਿ; ਦੇਵਾਨੇ ॥

jeevat chhaadd jaeh; devaane |

Sant Singh KhalsaThey desert you even when you are alive, O madman;
Manmohan SinghIn thy life the kinsmen leave thee O mad man.
Manmohan Singh (Punjabi)ਤੇਰੀ ਜਿੰਦਗੀ ਵਿੱਚ ਹੀ ਸਨਬੰਧੀ ਤੈਨੂੰ ਤਿਆਗ ਜਾਂਦੇ ਹਨ, ਹੈ ਝੱਲੇ।
Fareedkot Teekaਹੇ ਬਾਵਰੇ! ਜੋ ਸਨਬੰਧੀ ਅਪਦਾ ਕਾਲ ਮੇਂ ਜੀਵਤੇ ਪੁਰਖ ਕੋ ਛੋਡ ਜਾਤੇ ਹੈਂ॥
Prof. Sahib Singhਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ,

ਪਦ ਅਰਥ ਜੀਵਤ = ਜੀਊਂਦਿਆਂ। ਦੇਵਾਨੇ = ਹੇ ਦੀਵਾਨੇ! ਹੇ ਕਮਲੇ ਮਨੁੱਖ!

SikhNet (Spanish)Si ves que tus parientes te dejan mientras vives,

ਮੁਇਆ; ਉਨ ਤੇ. ਕੋ ਵਰਸਾਂਨੇ ॥੧॥

mueaa; un te. ko varasaane |1|

Sant Singh Khalsawhat good can they do when someone is dead? ||1||
Manmohan SinghAfter death can any one be benefited by them.
Manmohan Singh (Punjabi)ਮਰਨ ਮਗਰੋ ਕੀ ਕੋਈ ਜਣਾ ਉਨ੍ਹਾਂ ਤੋਂ ਲਾਭ ਉਠਾ ਸਕਦਾ ਹੈ?
Fareedkot Teekaਪਰਲੋਕ ਮੇਂ ਉਨ ਸਨਬੰਧੀਓਂ ਸੇ ਕੌਣ ਵਰਸਾਵੇ ਅਰਥਾਤ ਸੁਖ ਪ੍ਰਾਪਤੀ ਵਾਲੇ ਹੂਏ ਹੈਂ॥੧॥
Prof. Sahib Singhਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ? ॥੧॥

ਪਦ ਅਰਥ ਉਨ ਤੇ = ਉਹਨਾਂ ਤੋਂ। ਕੋ ਵਰਸਾਂਨੇ = ਕੌਣ ਲਾਭ ਉਠਾ ਸਕਦੇ ਹਨ? ॥੧॥

SikhNet (Spanish)¿cómo crees que pueden estar contigo después de tu muerte?(1)

ਸਿਮਰਿ ਗੋਵਿੰਦੁ; ਮਨਿ ਤਨਿ ਧੁਰਿ ਲਿਖਿਆ ॥

simar govind; man tan dhur likhiaa |

Sant Singh KhalsaMeditate in remembrance on the Lord of the Universe in your mind and body - this is your pre-ordained destiny.
Manmohan SinghHe who is so pre-destined remembers the World-Lord with his soul and body.
Manmohan Singh (Punjabi)ਜਿਸ ਦੇ ਲਈ ਐਸਾ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਆਪਦੀ ਆਤਮਾ ਤੇ ਦੇਹਿ ਨਲਾ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰਦਾ ਹੈ।
Fareedkot Teekaਹੇ ਭਾਈ! ਮਨ ਤਨ ਕਰ ਕੇ ਗੋਵਿੰਦ ਕੋ ਸਿਮਰ, ਏਹੁ ਆਦਿ ਰੂਪ ਪਰਮੇਸ੍ਵਰ ਨੇ ਬੇਦ ਮੇਂ ਲਿਖਿਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਧੁਰਿ = ਧੁਰ ਤੋਂ। ਲਿਖਿਆ = ਉੱਕਰਿਆ ਹੋਇਆ।

SikhNet (Spanish)Habita en el Señor como es el decreto de tu Destino,

ਕਾਹੂ ਕਾਜ; ਨ ਆਵਤ ਬਿਖਿਆ ॥੧॥ ਰਹਾਉ ॥

kaahoo kaaj; na aavat bikhiaa |1| rahaau |

Sant Singh KhalsaThe poison of Maya is of no use at all. ||1||Pause||
Manmohan SinghThe deadly sins are of no avail. Pause
Manmohan Singh (Punjabi)ਪ੍ਰਾਣ-ਨਾਸਕ ਪਾਪ ਕਿਸੇ ਕੰਮ ਨਹੀਂ ਆਉਂਦੇ। ਠਹਿਰਾਉ।
Fareedkot Teekaਅਰੁ ਵਿਸ਼ਿਓਂ ਕੇ ਸਾਧਨ ਕਿਸੀ ਕਾਮ ਨਹੀਂ ਆਵਤੇ ਹੈਂ॥੧॥ ਰਹਾਉ ॥
Prof. Sahib Singhਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖ਼ਿਰ) ਕਿਸੇ ਕੰਮ ਨਹੀਂ ਆਉਂਦੀ ॥੧॥ ਰਹਾਉ ॥

ਪਦ ਅਰਥ ਬਿਖਿਆ = ਮਾਇਆ ॥੧॥ ਰਹਾਉ ॥

SikhNet (Spanish)porque de nada te sirve el veneno de Maya. (1-Pausa)

ਬਿਖੈ ਠਗਉਰੀ; ਜਿਨਿ ਜਿਨਿ ਖਾਈ ॥

bikhai tthgauree; jin jin khaaee |

Sant Singh KhalsaThose who have eaten this poison of deception
Manmohan SinghWhosoever has partaken of the poison of deception,
Manmohan Singh (Punjabi)ਜਿਸ ਕਿਸੇ ਨੇ ਠੱਗੀ ਫਰੇਬ ਦੀ ਜ਼ਹਿਰ ਖਾਧੀ ਹੈ,
Fareedkot Teekaਵਿਸ਼ੇ ਰੂਪੀ ਠਗ ਬੂਟੀ ਜਿਨ ਜਿਨ ਨੇ ਖਾਈ ਹੈ॥ (ਜਿਸ ਧਤੂਰੇ ਆਦਿ ਬੂਟੀ ਕੋ ਖੁਲਾਇ ਕਰ ਮੁਸਾਫਰ ਕੋ ਲੂਟ ਲੇਤੇ ਹੈਂ ਉਸ ਕਾ ਨਾਮ ਠਗਮੂਰੀ ਹੈ।)
Prof. Sahib Singh(ਹੇ ਭਾਈ! ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ,

ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜਿਹੜੀ ਖਵਾ ਕੇ ਠੱਗ ਭੋਲੇ ਲੋਕਾਂ ਨੂੰ ਠੱਗ ਲੈਂਦੇ ਹਨ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਬੂਟੀ। ਜਿਨਿ ਜਿਨਿ = ਜਿਸ ਜਿਸ ਨੇ।

SikhNet (Spanish)Aquél que se ha drogado con la poción de Maya,

ਤਾ ਕੀ ਤ੍ਰਿਸਨਾ; ਕਬਹੂੰ ਨ ਜਾਈ ॥੨॥

taa kee trisanaa; kabahoon na jaaee |2|

Sant Singh Khalsa- their thirst shall never depart. ||2||
Manmohan Singhhis thirst never departs.
Manmohan Singh (Punjabi)ਉਸ ਦੀ ਪਿਆਸ ਕਦਾਚਿੱਤ ਦੂਰ ਨਹੀਂ ਹੁੰਦੀ।
Fareedkot Teekaਤਿਸ ਕੀ ਤ੍ਰਿਸਨਾ ਕਬੀ ਨਹੀਂ ਜਾਤੀ॥
Prof. Sahib Singh(ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ ॥੨॥
SikhNet (Spanish)su adicción por Maya se vuelve insaciable. (2)

ਦਾਰਨ ਦੁਖ; ਦੁਤਰ ਸੰਸਾਰੁ ॥

daaran dukh; dutar sansaar |

Sant Singh KhalsaThe treacherous world-ocean is filled with terrible pain.
Manmohan SinghThe arduous world ocean is with dreadful distresses.
Manmohan Singh (Punjabi)ਕਠਨ ਜਗਤ ਸਮੁੰਦਰ ਭਿਆਨਕ ਦੁਖੜਿਆਂ ਨਾਲ ਭਰਿਆਂ ਹੋਇਆ ਹੈ।
Fareedkot Teekaਇਹੁ ਸੰਸਾਰ ਸਮੁੰਦਰ ਦੁਤਰ ਹੈ ਅਰੁ ਇਸ ਮੇਂ ਭਇਆਨਕ ਦੁਖ ਹੈਂ॥
Prof. Sahib Singh(ਹੇ ਭਾਈ!) ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ।

ਪਦ ਅਰਥ ਦਾਰਨ = ਭਿਆਨਕ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।

SikhNet (Spanish)El mar del mundo es sumamente difícil de cruzar;

ਰਾਮ ਨਾਮ ਬਿਨੁ; ਕੈਸੇ ਉਤਰਸਿ ਪਾਰਿ ॥੩॥

raam naam bin; kaise utaras paar |3|

Sant Singh KhalsaWithout the Lord's Name, how can anyone cross over? ||3||
Manmohan SinghWithout the Name of Pervading God how shall the mortal cross it?
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਪ੍ਰਾਣੀ ਇਸ ਤੋਂ ਕਿਸ ਤਰ੍ਹਾਂ ਪਾਰ ਹੋਵੇਗਾ?
Fareedkot Teekaਇਸ ਸੰਸਾਰ ਸੇ ਰਾਮ ਕੇ ਨਾਮ ਬਿਨਾ ਪਾਰ ਕੈਸੇ ਹੋਵੇਗਾ॥੩॥
Prof. Sahib Singhਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਂਗਾ? ॥੩॥

ਪਦ ਅਰਥ ਉਤਰਸਿ = ਤੂੰ ਪਾਰ ਲੰਘੇਂਗਾ ॥੩॥

SikhNet (Spanish)es un mar de dolor terrible y nadie lo ha cruzado sin el Nombre. (3)

ਸਾਧਸੰਗਿ ਮਿਲਿ; ਦੁਇ ਕੁਲ ਸਾਧਿ ॥

saadhasang mil; due kul saadh |

Sant Singh KhalsaJoining the Saadh Sangat, the Company of the Holy, you shall be saved here and hereafter.
Manmohan SinghIn the company of saints save thine both generations,
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਆਪਦੀਆਂ ਦੋਨੋ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਲੈ,
Fareedkot Teekaਤਾਂ ਤੇ ਸੰਤੋਂ ਕੇ ਸੰਗੁ ਕਰ ਕੇ ਦੋਨੋਂ ਕੁਲਾਂ ਨਾਨਕੀ ਦਾਦਕੀ; ਵਾ ਲੋਕ ਪਰਲੋਕ; ਦੋ ਰਾਗ ਅਰੁ ਦ੍ਵੈਖ, ਭਾਵ ਦੁੰਦ (ਕੁਲ) ਸਮੂਹ ਸਾਧ॥☬ਜੇ ਕਹੇ ਸਤਿਸੰਗਿ ਮੇਂ ਮਿਲ ਕੇ ਕਿਆ ਕਰਾਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ।

ਪਦ ਅਰਥ ਦੁਇ ਕੁਲ = ਇਹ ਲੋਕ ਤੇ ਪਰਲੋਕ। ਸਾਧਿ = ਸੰਵਾਰ ਲੈ।

SikhNet (Spanish)Oh, dice Nanak, acércate a la Saad Sangat, la Sociedad de los Santos y sálvate aquí ahora y aquí después,

ਰਾਮ ਨਾਮ; ਨਾਨਕ ਆਰਾਧਿ ॥੪॥੯੭॥੧੬੬॥

raam naam; naanak aaraadh |4|97|166|

Sant Singh KhalsaO Nanak, worship and adore the Name of the Lord. ||4||97||166||
Manmohan SinghSay Nanak, by remembering the Lord's Name.
Manmohan Singh (Punjabi)ਹੇ ਨਾਨਕ! ਸੁਆਮੀ ਦੇ ਨਾਮ ਸਿਮਰਨ ਕਰਨ ਦੁਆਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਨਾਮ ਕੋ ਅਰਾਧਨ ਕਰ॥੪॥੯੭॥੧੬੬॥☬ਪ੍ਰਿਥੀ ਚੰਦ ਨੇ ਦਿਲੀ ਮੇਂ ਪੁਕਾਰ ਕਰੀ ਕਿ ਜੋ ਗੱਦੀ ਮੇਰੇ ਛੋਟੇ ਭਾਈ ਕੋ ਹੂਈ ਹੈ ਵੋਹ ਮੇਰਾ ਹਕ ਥਾ ਔਰ ਸੁਲਹੀ ਪਠਾਣ ਕੇ ਸਾਥ ਮਿਤ੍ਰਤਾ ਕਰੀ। ਤਿਸ ਨੇ ਦਾੜੀ ਪਰ ਹੱਥ ਰਖ ਕੇ ਕਹਾ ਕਿ ਮੇਰਾ ਨਾਮ ਸੁਲਹੀ ਤੌ ਹੈ, ਜੋ (ਗੁਰੂ) ਅਰਜਨ ਜੀ ਸੇ ਗੱਦੀ ਲੇ ਕਰ ਆਪ ਕੋ ਬੈਠਾਵਾਂ। ਪਾਤਸ਼ਾਹ ਸੇ ਪਰਵਾਨਗੀ ਲੇ ਕਰ ਜਬ ਲਹੌਰ ਕੇ ਦਉਰੇ ਨਮਿਤ ਚੜਾਈ ਕਰ ਕੇ ਅੰਮ੍ਰਿਤਸਰ ਜੀ ਕੋ ਚਲਾ, ਤਬ ਦਿਲੀ ਕੇ ਸਿਖੋਂ ਨੇ ਗੁਰੂ ਜੀ ਕੀ ਤਰਫ ਅਰਜੀ ਲਿਖੀ ਕਿ ਸਚੇ ਪਾਤਸ਼ਾਹ ਜੀ ਤੁਰਕ ਦਾੜੀ ਪਰ ਹਾਥ ਰਖਤਾ ਹੂਆ ਆਵਤਾ ਹੈ। ਤਿਸ ਪਰ ਸੁਲਹੀ ਕੇ ਮਰਨ ਕੋ ਗੁਰੂ ਜੀ ਭਵਿਖਤ ਹੀ ਕਹਤੇ ਭਏ। ਪੀਛੇ ਗੁਰੂ ਕੇ ਕੋਠੇ ਆਕਰ ਆਵੇ ਮੇਂ ਧਸ ਕਰ ਮਰਾ। ਸੋ ਜਬਾਬ ਸਿਖੋਂ ਕੀ ਅਰਜੀ ਕਾ ਭਵਿਖਤ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ॥੪॥੯੭॥੧੬੬॥

ਪਦ ਅਰਥ ਆਰਾਧਿ = ਸਿਮਰ ॥੪॥

SikhNet (Spanish)habitando para siempre en el Naam, el Nombre del Señor.(4-97-166)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਗਰੀਬਾ ਉਪਰਿ; ਜਿ ਖਿੰਜੈ ਦਾੜੀ ॥

gareebaa upar; ji khinjai daarree |

Sant Singh KhalsaThe bearded emperor who struck down the poor,
Manmohan SinghIf one haughtily strokes his beard on the poor,
Manmohan Singh (Punjabi)ਜੇ ਕੋਈ ਗਰੀਬੜਿਆਂ ਉਤੇ ਆਪਣੀ ਦਾੜ੍ਹੀ ਤੇ ਹੈਕੜ ਨਾਲ ਹੱਥ ਫੇਰਦਾ ਹੈ,
Fareedkot Teekaਜੋ ਦਾੜੀ ਗਰੀਬਾਂ ਕੇ ਉਪਰ ਖੈਂਚਤਾ ਹੈ॥
Prof. Sahib Singh(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ,

ਪਦ ਅਰਥ ਜਿ ਦਾੜੀ = ਜੇਹੜੀ ਦਾੜ੍ਹੀ। ਖਿੰਜੈ = ਖਿੱਝਦੀ ਹੈ।

SikhNet (Spanish)El General de Akbar, Sulhi Khan, el tirano barbudo que desató su ira contra los pobres,

ਪਾਰਬ੍ਰਹਮਿ; ਸਾ ਅਗਨਿ ਮਹਿ ਸਾੜੀ ॥੧॥

paarabraham; saa agan meh saarree |1|

Sant Singh Khalsahas been burnt in the fire by the Supreme Lord God. ||1||
Manmohan Singhthe Lofty Lord burns it in fire.
Manmohan Singh (Punjabi)ਤਾਂ ਉਸ ਦਾੜ੍ਹੀ ਨੂੰ ਬੁਲੰਦ ਪ੍ਰਭੂ ਅੱਗ ਵਿੱਚ ਸਾੜ ਸੁੱਟਦਾ ਹੈ।
Fareedkot Teekaਉਹ ਦਾੜੀ ਪਾਰਬ੍ਰਹਮ ਨੇ ਅਗਨੀ ਮੇਂ ਜਲਾਇ ਦਈ ਹੈ॥੧॥
Prof. Sahib Singhਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ॥੧॥

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾ = ਉਹ ਦਾੜ੍ਹੀ {ਲਫ਼ਜ਼ 'ਸਾ' ਇਸਤ੍ਰੀ ਲਿੰਗ ਹੈ} ॥੧॥

SikhNet (Spanish)fue quemado en el fuego por el Mismo Señor.(1)

ਪੂਰਾ ਨਿਆਉ ਕਰੇ; ਕਰਤਾਰੁ ॥

pooraa niaau kare; karataar |

Sant Singh KhalsaThe Creator administers true justice.
Manmohan SinghThe Creator administers perfect justice.
Manmohan Singh (Punjabi)ਸਿਰਜਣਹਾਰ ਮੁਕੰਮਲ ਇਨਸਾਫ ਕਰਦਾ ਹੈ।
Fareedkot Teekaਹੇ ਭਾਈ! ਕਰਤਾਰ ਪੂਰਾ ਨਿਆਇ ਕਰਤਾ ਹੈ॥
Prof. Sahib Singh(ਹੇ ਭਾਈ!) ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।

ਪਦ ਅਰਥ ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।

SikhNet (Spanish)Perfecta es la Justicia del Señor Creador,

ਅਪੁਨੇ ਦਾਸ ਕਉ; ਰਾਖਨਹਾਰੁ ॥੧॥ ਰਹਾਉ ॥

apune daas kau; raakhanahaar |1| rahaau |

Sant Singh KhalsaHe is the Saving Grace of His slaves. ||1||Pause||
Manmohan SinghHe is the Saviour of His slave. Pause
Manmohan Singh (Punjabi)ਉਹ ਆਪਣੇ ਗੋਲੇ ਦੀ ਰਖਿਆ ਕਰਨ ਵਾਲਾ ਹੈ ਠਹਿਰਾਉ।
Fareedkot Teekaਕ੍ਯੋਂਕਿ ਅਪਨੇ ਦਾਸੋਂ ਕੋ ਰਖਨੇ ਵਾਲਾ ਹੈ॥੧॥ ਰਹਾਉ ॥
Prof. Sahib Singhਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਰਾਖਨਹਾਰੁ = ਰੱਖਣ ਦੀ ਤਾਕਤ ਵਾਲਾ ॥੧॥ ਰਹਾਉ ॥

SikhNet (Spanish)y Él protege a quien Lo sirve con Amor. (1-Pausa)

ਆਦਿ ਜੁਗਾਦਿ; ਪ੍ਰਗਟਿ ਪਰਤਾਪੁ ॥

aad jugaad; pragatt parataap |

Sant Singh KhalsaIn the beginning, and throughout the ages, His glory is manifest.
Manmohan SinghIn the beginning and with the start f the ages His glory His glory is manifest.
Manmohan Singh (Punjabi)ਸ਼ੁਰੂ ਤੋਂ ਅਤੇ ਯੁਗਾਂ ਆਦਿਕਾਂ ਦੇ ਆਰੰਭ ਤੋਂ ਉਸ ਦਾ ਤਪ ਤੇਜ ਉਜਾਗਰ ਹੈ।
Fareedkot Teekaਦਾਸੋਂ ਕਾ ਪ੍ਰਤਾਪ ਸਦਾ ਸਦਾ ਪ੍ਰਗਟ ਹੈ॥
Prof. Sahib Singh(ਹੇ ਭਾਈ! ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ,

ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਪ੍ਰਗਟਿ = ਪ੍ਰਗਟੈ, ਪਰਗਟ ਹੁੰਦਾ ਆਇਆ ਹੈ।

SikhNet (Spanish)La Gloria del Señor se ha manifestado desde el comienzo del tiempo;

ਨਿੰਦਕੁ ਮੁਆ; ਉਪਜਿ ਵਡ ਤਾਪੁ ॥੨॥

nindak muaa; upaj vadd taap |2|

Sant Singh KhalsaThe slanderer died after contracting the deadly fever. ||2||
Manmohan SinghThe slanderer dies of catching high fever.
Manmohan Singh (Punjabi)ਕਲੰਕ ਲਾਉਣ ਵਾਲਾ ਭਾਰੀ ਬੁਖਾਰ ਚਾੜ੍ਹ ਕੇ ਮਰ ਜਾਂਦਾ ਹੈ।
Fareedkot Teekaਸੁਲਹੀ ਨਿੰਦਕ ਵੱਡਾ ਦੁਖ ਉਪਜ ਕਰ ਮਰਾ ਹੈ॥
Prof. Sahib Singh(ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਮੁਆ = ਆਤਮਕ ਮੌਤੇ ਮਰਦਾ ਹੈ। ਉਪਜਿ = ਉਪਜ ਕੇ। ਤਾਪੁ = ਦੁੱਖ-ਕਲੇਸ਼ ॥੨॥

SikhNet (Spanish)aquél que tiene una actitud altanera con Dios, muere en pena.(2)

ਤਿਨਿ ਮਾਰਿਆ; ਜਿ ਰਖੈ ਨ ਕੋਇ ॥

tin maariaa; ji rakhai na koe |

Sant Singh KhalsaHe is killed, and no one can save him.
Manmohan SinghHe is smitten by Him whose kill no one can save.
Manmohan Singh (Punjabi)ਉਸ ਨੂੰ ਉਸ ਨੇ ਮਾਰਿਆ ਹੈ, ਜਿਸ ਦੇ ਮਾਰੇ ਹੋਏ ਨੂੰ ਕੋਈ ਬਚਾ ਨਹੀਂ ਸਕਦਾ।
Fareedkot Teekaਜਿਸ ਕੇ ਮਾਰੇ ਹੂਏ ਕੋ ਕੋਈ ਨਹੀਂ ਰਖ ਸਕਤਾ ਤਿਸ ਪਰਮੇਸ੍ਵਰ ਨੇ ਮਾਰਿਆ ਹੈ॥
Prof. Sahib Singh(ਹੇ ਭਾਈ! ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ,

ਪਦ ਅਰਥ ਤਿਨਿ = ਉਸ (ਪਰਮਾਤਮਾ) ਨੇ। ਜਿ = ਜਿਸ ਦੇ ਮਾਰੇ ਨੂੰ।

SikhNet (Spanish)Quien es destruido por el Mismo Señor, nadie lo puede salvar,

ਆਗੈ ਪਾਛੈ; ਮੰਦੀ ਸੋਇ ॥੩॥

aagai paachhai; mandee soe |3|

Sant Singh KhalsaHere and hereafter, his reputation is evil. ||3||
Manmohan SinghHere and hereafter evil is his reputation.
Manmohan Singh (Punjabi)ਏਥੇ ਤੇ ਅੱਗੇ ਭੈੜੀ ਹੈ ਉਸ ਦੀ ਸੂਹਰਤ।
Fareedkot Teekaਪ੍ਰਲੋਕ ਮੇਂ ਔਰ ਇਸ ਲੋਕ ਮੇਂ ਖੋਟੀ ਹੀ ਸੋਭਾ ਹੈ, ਭਾਵ ਏਹ ਕਿ ਦੋਨੋ ਲੋਕ ਮੇਂ ਸੁਲਹੀ ਕੀ ਅਕੀਰਤੀ ਹੈ॥੩॥
Prof. Sahib Singh(ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ ॥੩॥

ਪਦ ਅਰਥ ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਮੰਦੀ ਸੋਇ = ਬਦਨਾਮੀ ॥੩॥

SikhNet (Spanish)y mala es la fama que se ha ganado.(3)

ਅਪੁਨੇ ਦਾਸ; ਰਾਖੈ ਕੰਠਿ ਲਾਇ ॥

apune daas; raakhai kantth laae |

Sant Singh KhalsaThe Lord hugs His slaves close in His Embrace.
Manmohan SinghHis serfs the Lord keeps clasped to His bosom.
Manmohan Singh (Punjabi)ਆਪਣੇ ਨਫਰਾਂ ਨੂੰ ਪ੍ਰਭੂ ਆਪਣੇ ਗਲੇ ਨਾਲ ਲਾਈ ਰਖਦਾ ਹੈ।
Fareedkot Teekaਜੋ ਅਪਨੇ ਦਾਸੋਂ ਕੋ ਕੰਠ ਲਾਇ ਕਰ ਰਖਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ)।

ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ।

SikhNet (Spanish)Abrazándolo sobre Su Pecho, el Señor preserva la integridad de Su Esclavo;

ਸਰਣਿ ਨਾਨਕ; ਹਰਿ ਨਾਮੁ ਧਿਆਇ ॥੪॥੯੮॥੧੬੭॥

saran naanak; har naam dhiaae |4|98|167|

Sant Singh KhalsaNanak seeks the Lord's Sanctuary, and meditates on the Naam. ||4||98||167||
Manmohan SinghNanak seeks God's shelter and meditates on His Name.
Manmohan Singh (Punjabi)ਨਾਨਕ ਹਰੀ ਦੀ ਸਰਣਾਗਤ ਸੰਭਾਲਦਾ ਅਤੇ ਉਸਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਹਮਨੇ ਸਰਣਿ ਲਈ ਹੈ ਔਰ ਤਿਸ ਹਰੀ ਕਾ ਹੀ ਨਾਮ ਜਪਤੇ ਹਾਂ ਔਰ ਮਨ ਕਰ ਧਿਆਨ ਕਰਤੇ ਹਾਂ॥੪॥੯੮॥੧੬੭॥☬ਗੁਰੂ ਜੀ ਕਹਤੇ ਹੈਂ: ਜਬ ਗੁਰੂ ਅਮਰਦਾਸ ਜੀ ਪਰ ਮਰਵਾਹੇ ਖਤ੍ਰੀ ਨੇ ਦਿਲੀ ਕੇ ਪਾਤਿਸਾਹੁ ਪਾਸ ਪੁਕਾਰ ਕਰੀ ਥੀ, ਤਬ ਬੀ ਅਬ ਕੀ ਤਰਹ ਪਰਮੇਸ੍ਵਰ ਨੇ ਸਹਾਇਤਾ ਕਰੀ ਥੀ। ਸੋ ਦੇਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ ॥੪॥੯੮॥੧੬੭॥

ਪਦ ਅਰਥ ਨਾਨਕ = ਹੇ ਨਾਨਕ! ॥੪॥

SikhNet (Spanish)busca entonces Su Refugio, oh, dice Nanak, y habita siempre en Su Nombre.(4-98-167)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਮਹਜਰੁ; ਝੂਠਾ ਕੀਤੋਨੁ ਆਪਿ ॥

mahajar; jhootthaa keeton aap |

Sant Singh KhalsaThe memorandum was proven to be false by the Lord Himself.
Manmohan SinghThe Lord Himself proved the memorandum to be false.
Manmohan Singh (Punjabi)ਸਾਹਿਬ ਨੇ ਖੁਦ ਮੇਜਰਨਾਮੇ ਨੂੰ ਕੂੜਾ ਸਾਬਤ ਕਰ ਦਿਤਾ।
Fareedkot Teeka(ਮਹਜਰੁ) ਜਿਸ ਕਾਗਜ ਪਰ ਬਹੁਤ ਸੇ ਆਦਮੀਓਂ ਕੇ ਦਸਤਖਤ ਔਰ ਗਿਰਦਨਵਾਈ ਲੋਕੋਂ ਕੀ ਮੁਹਰ ਅਪਨਾ ਦਾਵਾ ਸਚਾ ਕਰਨੇ ਵਾਸਤੇ ਲਗਵਾਈ ਹੂਈ ਹੋ, ਤਿਸ ਕੋ ਮਹਝਰਨਾਵਾ ਕਹਤੇ ਹੈਂ। ਐਸਾ ਮੈਹਝਰ ਬਨਾਇ ਕਰ ਦਿੱਲੀ ਮੇਂ ਲਗਾਇਆ ਥਾ ਕਿ ਬਾਵਲੀ ਕੀ ਪੂਜਾ ਮੇਰੀ ਹੈ। ਤਿਸ ਕੋ ਆਪ ਪਰਮੇਸ੍ਵਰ ਨੇ ਅਕਬਰ ਦੁਆਰਾ ਝੂਠਾ ਕਰ ਦੀਆ॥
Prof. Sahib Singh(ਹੇ ਭਾਈ! ਵੇਖੋ, ਸਾਡੇ ਵਿਰੁੱਧ ਤਿਆਰ ਕੀਤਾ ਹੋਇਆ) ਮੇਜਰਨਾਮਾ ਕਰਤਾਰ ਨੇ ਆਪ ਝੂਠਾ (ਸਾਬਤ) ਕਰ ਦਿੱਤਾ,

ਪਦ ਅਰਥ ਮਹਜਰੁ = (ਅਰਬੀ ਲਫ਼ਜ਼ 'ਮਹਜ਼ਰ') ਮੇਜਰਨਾਮਾ, ਕਿਸੇ ਦੇ ਵਿਰੁੱਧ ਕੀਤੀ ਹੋਈ ਸ਼ਿਕਾਇਤ ਜਿਸ ਉਤੇ ਬਹੁਤਿਆਂ ਦੇ ਦਸਖ਼ਤ ਹੋਣ। ਕੀਤੋਨੁ = ਕੀਤਾ ਉਨ, ਉਸ (ਪਰਮਾਤਮਾ) ਨੇ ਕਰ ਦਿੱਤਾ।

SikhNet (Spanish)El reporte que en mi contra han presentado a Akbar ha comprobado ser falso,

ਪਾਪੀ ਕਉ; ਲਾਗਾ ਸੰਤਾਪੁ ॥੧॥

paapee kau; laagaa santaap |1|

Sant Singh KhalsaThe sinner is now suffering in despair. ||1||
Manmohan SinghAffliction befell the sinner.
Manmohan Singh (Punjabi)ਗੁਨਹਾਗਾਰ ਨੂੰ ਆਪਦਾ ਚਿਮੜ ਗਈ।
Fareedkot Teekaਤਿਸ ਪਾਪੀ ਕੋ ਐਸਾ ਦੁਖ ਲਾਗਾ ਕਿ ਕੰਠ ਸੇ ਅੰਨ ਜਲ ਨ ਅੰਦ੍ਰ ਜਾਏ॥
Prof. Sahib Singh(ਤੇ ਝੂਠ ਅਨਰਥ ਥੱਪਣ ਵਾਲੇ) ਪਾਪੀਆਂ ਨੂੰ (ਆਤਮਕ ਤੌਰ ਤੇ) ਬੜਾ ਦੁੱਖ-ਕਲੇਸ਼ ਹੋਇਆ ॥੧॥

ਪਦ ਅਰਥ ਸੰਤਾਪੁ = ਕਲੇਸ਼ ॥੧॥

SikhNet (Spanish)y la reacción recae sobre los calumniadores.(1)

ਜਿਸਹਿ ਸਹਾਈ; ਗੋਬਿਦੁ ਮੇਰਾ ॥

jiseh sahaaee; gobid meraa |

Sant Singh KhalsaThose who have my Lord of the Universe as their support
Manmohan SinghDeath does not come near to him whose helper is Lord. Pause.
Manmohan Singh (Punjabi)ਜਿਸ ਦਾ ਸਹਾਇਕ ਮੇਰਾ ਸੁਆਮੀ ਹੈ,
Fareedkot Teekaਜਿਸ ਕੀ ਸਹਾਇਤਾ ਕਰਨੇ ਵਾਲਾ ਮੇਰਾ ਗੋਬਿੰਦ ਹੋਵੇ॥
Prof. Sahib Singh(ਹੇ ਭਾਈ!) ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ,

ਪਦ ਅਰਥ ਜਿਸਹਿ ਸਹਾਈ = ਜਿਸ ਦੀ ਸਹਾਇਤਾ ਕਰਨ ਵਾਲਾ।

SikhNet (Spanish)La muerte no alcanza a aquél que tiene el Apoyo de Dios,

ਤਿਸੁ ਕਉ; ਜਮੁ. ਨਹੀ ਆਵੈ ਨੇਰਾ ॥੧॥ ਰਹਾਉ ॥

tis kau; jam. nahee aavai neraa |1| rahaau |

Sant Singh Khalsa- death does not even approach them. ||1||Pause||
Manmohan SinghDeath does not come near to him whose helper is Lord. Pause.
Manmohan Singh (Punjabi)ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਠਹਿਰਾਉ।
Fareedkot Teekaਤਿਸ ਕੇ ਨਿਕਟ ਜਮ ਨਹੀਂ ਆਵਤਾ॥੧॥ ਰਹਾਉ ॥
Prof. Sahib Singhਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਜਮੁ = ਮੌਤ ਦਾ ਡਰ। ਨੇਰਾ = ਨੇੜੇ ॥੧॥ ਰਹਾਉ ॥

SikhNet (Spanish)el Sostenedor de la Tierra. (1-Pausa)

ਸਾਚੀ ਦਰਗਹ; ਬੋਲੈ ਕੂੜੁ ॥

saachee daragah; bolai koorr |

Sant Singh KhalsaIn the True Court, they lie;
Manmohan SinghThe blind fool tells lies in the True court,
Manmohan Singh (Punjabi)ਅੰਨ੍ਹਾ ਮੂਰਖ ਸੱਚੇ ਦਰਬਾਰ ਅੰਦਰ ਝੂਠ ਬਕਦਾ ਹੈ,
Fareedkot Teekaਸਚੀ ਸਭਾ ਅਰਥਾਤ ਪਾਤਸ਼ਾਹ ਕੀ ਕਚਹਰੀ ਮੇਂ ਵਾ ਸਚੀ ਦਰਗਹ ਵਾਲੇ ਗੁਰੂ ਅਮਰਦਾਸ ਜੀ ਪ੍ਰਤਿ ਜੋ ਝੂਠ ਬੋਲਤਾ ਥਾ ਕੇ ਬਾਵਲੀ ਪਰ ਮੇਰਾ ਦਾਵਾ ਹੈ। ਜਬ ਅਕਬਰ ਨੇ ਕਚਹਰੀ ਸੇ ਧੱਕੇ ਦੇ ਕਰ ਨਿਕਲਵਾਇ ਦੀਆ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ (ਕਿਸੇ ਨੂੰ ਹਾਨੀ ਪੁਚਾਣ ਵਾਸਤੇ) ਝੂਠ ਬੋਲਦਾ ਹੈ,

ਪਦ ਅਰਥ ਕੂੜੁ = ਝੂਠ।

SikhNet (Spanish)Quien habla falsedades en la Verdadera Corte,

ਸਿਰੁ ਹਾਥ ਪਛੋੜੈ; ਅੰਧਾ ਮੂੜੁ ॥੨॥

sir haath pachhorrai; andhaa moorr |2|

Sant Singh Khalsathe blind fools strike their own heads with their own hands. ||2||
Manmohan Singhand smites his head with his hands.
Manmohan Singh (Punjabi)ਅਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਪਿਟਦਾ ਹੈ।
Fareedkot Teekaਤਬ ਮੂਰਖ ਅਗਿਆਨੀ ਅਪਨੇ ਸਿਰ ਕੋ ਹਾਥੋਂ ਸੇ ਕੂਟਨੇ ਲਗਾ॥੨॥
Prof. Sahib Singhਉਹ ਅੰਨ੍ਹਾ ਮੂਰਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਪਣਾ ਸਿਰ ਆਪਣਾ ਹੱਥਾਂ ਨਾਲ ਪਿੱਟਦਾ ਹੈ (ਭਾਵ, ਉਹ ਪਛੁਤਾਵੇ ਕਰਦਾ ਹੈ) ॥੨॥

ਪਦ ਅਰਥ ਹਾਥ ਪਛੋੜੈ = ਹੱਥਾਂ ਨਾਲ ਪਟਕਦਾ ਹੈ। ਮੂੜੁ = ਮੂਰਖ ॥੨॥

SikhNet (Spanish)ese ciego se pega solo en la cabeza y tuerce sus manos en remordimiento. (2)

ਰੋਗ ਬਿਆਪੇ; ਕਰਦੇ ਪਾਪ ॥

rog biaape; karade paap |

Sant Singh KhalsaSickness afflicts those who commit sins;
Manmohan SinghAilments afflict those who commit sins.
Manmohan Singh (Punjabi)ਬੀਮਾਰੀਆਂ ਉਨ੍ਹਾਂ ਨੂੰ ਲਗਦੀਆਂ ਹਨ, ਜੋ ਗੁਨਾਹ ਕਮਾਉਂਦੇ ਹਨ।
Fareedkot Teekaਗੁਰੂ ਜੀ ਦੇ ਸਾਥ ਵਿਰੋਧ ਰੂਪ ਪਾਪ ਕਰਤੇ ਸਾਰ ਹੀ ਅਰਥਾਤ ਦੇਰ ਸੇ ਬਿਨਾ ਹੀ ਅਨੇਕ ਰੋਗ ਲਗ ਗਏ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਮੰਦੇ ਕੰਮ ਕਰਦੇ ਹਨ (ਉਸ ਦੇ ਨਿਆਂ ਅਨੁਸਾਰ) ਉਹ ਅਨੇਕਾਂ ਰੋਗਾਂ ਵਿਚ ਗ੍ਰਸੇ ਰਹਿੰਦੇ ਹਨ।

ਪਦ ਅਰਥ ਬਿਆਪੇ = ਘਿਰੇ ਹੋਏ, ਦਬਾਏ ਹੋਏ।

SikhNet (Spanish)Todas las aflicciones caen sobre ellos, los malvados,

ਅਦਲੀ ਹੋਇ ਬੈਠਾ; ਪ੍ਰਭੁ ਆਪਿ ॥੩॥

adalee hoe baitthaa; prabh aap |3|

Sant Singh KhalsaGod Himself sits as the Judge. ||3||
Manmohan SinghThe Lord Himself sits as the Judge.
Manmohan Singh (Punjabi)ਸੁਆਮੀ ਖੁਦ ਹੀ ਮੁਨਿਸਫ ਹੋ ਕੇ ਬੈਠਦਾ ਹੈ।
Fareedkot Teekaਆਪ ਹੀ ਪ੍ਰਭੂ ਅਕਬਰ ਸਾਹ ਰੂਪ ਹੋ ਕਰ ਤਖਤ ਊਪਰਿ ਨਯਾਇ ਕਰਨੇ ਵਾਲਾ ਹੋ ਬੈਠਾ॥੩॥
Prof. Sahib Singhਪਰਮਾਤਮਾ ਆਪ ਨਿਆਂ ਕਰਨ ਵਾਲਾ ਬਣ ਕੇ (ਕਚਹਿਰੀ ਲਾਈ) ਬੈਠਾ ਹੋਇਆ ਹੈ (ਉਸ ਨਾਲ ਕੋਈ ਠੱਗੀ ਨਹੀਂ ਹੋ ਸਕਦੀ) ॥੩॥

ਪਦ ਅਰਥ ਅਦਲੀ = ਅਦਲ ਕਰਨ ਵਾਲਾ, ਨਿਆਂ ਕਰਨ ਵਾਲਾ ॥੩॥

SikhNet (Spanish)y el Mismo Señor es Quien los juzga. (3)

ਅਪਨ ਕਮਾਇਐ; ਆਪੇ ਬਾਧੇ ॥

apan kamaaeiai; aape baadhe |

Sant Singh KhalsaBy their own actions, they are bound and gagged.
Manmohan SinghThey are bound by their own actions.
Manmohan Singh (Punjabi)ਆਪਣੇ ਅਮਲਾ ਦੇ ਕਾਰਨ ਉਹ ਆਪ ਹੀ ਬਝ ਗਏ ਹਨ।
Fareedkot Teekaਅਪਨੇ ਮੰਦਕਰਮ ਕਰਨੇ ਸੇ ਮਰਵਾਹੇ ਆਪ ਹੀ (ਬਾਧੇ) ਨਾਸ ਹੂਏ॥
Prof. Sahib Singh(ਹੇ ਭਾਈ!) ਆਪਣੇ ਕੀਤੇ ਕਰਮਾਂ ਅਨੁਸਾਰ ਜੀਵ ਆਪ ਹੀ (ਮੋਹ ਦੇ ਬੰਧਨਾਂ ਵਿਚ) ਬੱਝੇ ਰਹਿੰਦੇ ਹਨ।

ਪਦ ਅਰਥ ਅਪਨ ਕਮਾਇਐ = ਆਪਣੇ ਕੀਤੇ ਕਰਮਾਂ ਅਨੁਸਾਰ। ਆਪੇ = ਆਪ ਹੀ। ਬਾਧੇ = ਬੱਝੇ ਹੋਏ।

SikhNet (Spanish)Estamos atados por las consecuencias de nuestras propias acciones,

ਦਰਬੁ ਗਇਆ; ਸਭੁ ਜੀਅ ਕੈ ਸਾਥੈ ॥੪॥

darab geaa; sabh jeea kai saathai |4|

Sant Singh KhalsaAll their wealth is gone, along with their lives. ||4||
Manmohan SinghAll the wealth goes away with the life.
Manmohan Singh (Punjabi)ਸਾਰਾ ਧਨ ਪਦਾਰਥ ਜਿੰਦਗੀ ਦੇ ਨਾਲ ਹੀ ਚਲਿਆ ਜਾਂਦਾ ਹੈ।
Fareedkot Teekaਔਰ ਜੋ ਧਨ ਘਰ ਮੇਂ ਥਾ, ਸੋ ਸਭ ਪ੍ਰਾਣੋਂ ਕੇ ਸਾਥ ਹੀ ਗਿਆ। ਪਾਛੇ ਨਿਰਧਨ ਔਰਤਾਂ ਔਰ ਏਕ ਪੋਤਾ ਗੋਂਦੇ ਕਾ ਰਹਾ॥੪॥
Prof. Sahib Singh(ਧਨ ਆਦਿਕ ਦੀ ਖ਼ਾਤਰ ਜੀਵ ਪਾਪ ਕਰਮ ਕਰਦੇ ਹਨ, ਪਰ) ਸਾਰਾ ਹੀ ਧਨ ਜਿੰਦ ਦੇ ਨਾਲ ਹੀ (ਜੀਵ ਦੇ ਹੱਥੋਂ) ਚਲਾ ਜਾਂਦਾ ਹੈ ॥੪॥

ਪਦ ਅਰਥ ਦਰਬੁ = ਧਨ। ਸਭੁ = ਸਾਰਾ। ਜੀਅ ਕੈ ਸਾਥੈ = ਜਿੰਦ ਦੇ ਨਾਲ ਹੀ ॥੪॥

SikhNet (Spanish)y sin duda vamos a tener que dejar todos los bienes materiales al morir.(4)

ਨਾਨਕ; ਸਰਨਿ ਪਰੇ ਦਰਬਾਰਿ ॥

naanak; saran pare darabaar |

Sant Singh KhalsaNanak has taken to the Sanctuary of the Lord's Court;
Manmohan SinghNanak has taken the shelter of Lord's Court.
Manmohan Singh (Punjabi)ਨਾਨਕ ਨੇ ਸਾਈਂ ਦੀ ਦਰਗਾਹ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਅਮਰਦਾਸ ਜੀ ਜੋ ਪਰਮੇਸ੍ਵਰ ਕੇ ਦਰਬਾਰ ਮੇਂ ਪੜੇ ਹੂਏ ਥੇ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਪਰਮਾਤਮਾ ਦੇ ਦਰ ਤੇ ਡਿੱਗਦੇ ਹਨ,
SikhNet (Spanish)Nanak ha buscado el Santuario en la Corte del Verdadero Dios,

ਰਾਖੀ ਪੈਜ; ਮੇਰੈ ਕਰਤਾਰਿ ॥੫॥੯੯॥੧੬੮॥

raakhee paij; merai karataar |5|99|168|

Sant Singh Khalsamy Creator has preserved my honor. ||5||99||168||
Manmohan SinghMy Creator has saved my honour.
Manmohan Singh (Punjabi)ਮੇਰੇ ਸਿਰਜਣਹਾਰ ਨੇ ਮੇਰੀ ਇੱਜ਼ਤ ਰਖ ਲਈ ਹੈ।
Fareedkot Teekaਸੋ ਤਿਨ ਕੀ ਪਤਿ ਵਾ ਪ੍ਰਤਗਿਆ ਹਮਾਰੇ ਰਚਨੇ ਵਾਲੇ ਪਰਮੇਸ੍ਵਰ ਨੈ ਰਖ ਲਈ॥੫॥੯੯॥੧੬੮॥
Prof. Sahib Singhਹੇ ਨਾਨਕ! (ਆਖ-) ਉਹਨਾਂ ਦੀ ਇੱਜ਼ਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਹੈ ॥੫॥੯੯॥੧੬੮॥
SikhNet (Spanish)y así el Mismo Señor ha preservado su honor. (5-99-168)

Open this shabad →

Shabad Guru Arjan Dev Ji Raag Gauree continues on Ang 200

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜਨ ਕੀ ਧੂਰਿ; ਮਨ ਮੀਠ ਖਟਾਨੀ ॥

jan kee dhoor; man meetth khattaanee |

Sant Singh KhalsaThe dust of the feet of the humble beings is so sweet to my mind.
Manmohan SinghThe dust of feet of the saints is sweet unto my mind.
Manmohan Singh (Punjabi)ਸਾਧੂ ਦੇ ਪੈਰਾਂ ਦੀ ਖਾਕ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
Fareedkot Teekaਪਰਮੇਸ੍ਵਰ ਕੇ ਦਾਸੋਂ ਕੀ ਚਰਨ ਧੂਰ ਤਿਸ ਕੇ ਮਨ ਮੇਂ (ਮੀਠ) ਪਿਆਰੀ ਹੋ ਕੇ (ਖਟਾਨੀ) ਮਿਲੀ ਹੈ॥
Prof. Sahib Singh(ਹੇ ਭਾਈ!) ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ,

ਪਦ ਅਰਥ ਮੀਠ ਖਟਾਨੀ = ਮਿੱਠੀ ਲੱਗੀ ਹੈ।

SikhNet (Spanish)El Polvo de los Pies de los Santos es dulce a mi mente;

ਪੂਰਬਿ ਕਰਮਿ ਲਿਖਿਆ; ਧੁਰਿ ਪ੍ਰਾਨੀ ॥੧॥ ਰਹਾਉ ॥

poorab karam likhiaa; dhur praanee |1| rahaau |

Sant Singh KhalsaPerfect karma is the mortal's pre-ordained destiny. ||1||Pause||
Manmohan SinghIn mortal's (my) lot, it was so pre-ordained by the Primal Being. Pause.
Manmohan Singh (Punjabi)ਜੀਵ ਦੀ (ਮੇਰੀ) ਕਿਸਮਤ ਵਿੱਚ, ਆਦਿ ਪੁਰਖ ਨੇ ਮੁਢ ਤੋਂ ਐਸਾ ਲਿਖਿਆ ਹੋਇਆ ਸੀ। ਠਹਿਰਾਉ।
Fareedkot Teekaਜਿਸ ਪੁਰਸ਼ ਕੇ ਮਸਤਕ ਮੇਂ ਆਦਿ ਰੂਪ ਪਰਮੇਸਰ ਨੇ ਪੂਰਬਿ ਜਨਮੋਂ ਕਾ ਉਤਮ ਲੇਖ ਲਿਖਾ ਹੈ॥੧॥ ਰਹਾਉ ॥
Prof. Sahib Singhਜਿਸ ਪ੍ਰਾਣੀ ਦੇ ਮੱਥੇ ਉਤੇ ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਪੂਰਬਿ ਕਰਮਿ = ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਤੋਂ ॥੧॥ ਰਹਾਉ ॥

SikhNet (Spanish)Lo recibí porque así fui predestinado por el Ser Primordial. (1-Pausa)

Open this shabad (11 lines, Angs 199-200) →

Ang 199 of 1430