ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਗਰੀਬਾ ਉਪਰਿ; ਜਿ ਖਿੰਜੈ ਦਾੜੀ ॥
gareebaa upar; ji khinjai daarree |
Sant Singh KhalsaThe bearded emperor who struck down the poor,
Manmohan SinghIf one haughtily strokes his beard on the poor,
Manmohan Singh (Punjabi)ਜੇ ਕੋਈ ਗਰੀਬੜਿਆਂ ਉਤੇ ਆਪਣੀ ਦਾੜ੍ਹੀ ਤੇ ਹੈਕੜ ਨਾਲ ਹੱਥ ਫੇਰਦਾ ਹੈ,
Fareedkot Teekaਜੋ ਦਾੜੀ ਗਰੀਬਾਂ ਕੇ ਉਪਰ ਖੈਂਚਤਾ ਹੈ॥
Prof. Sahib Singh(ਹੇ ਭਾਈ! ਵੇਖ ਉਸ ਦਾ ਨਿਆਂ!) ਜੇਹੜੀ ਦਾੜ੍ਹੀ ਗਰੀਬਾਂ ਉਤੇ ਖਿੱਝਦੀ ਰਹਿੰਦੀ ਹੈ,ਪਦ ਅਰਥ ਜਿ ਦਾੜੀ = ਜੇਹੜੀ ਦਾੜ੍ਹੀ। ਖਿੰਜੈ = ਖਿੱਝਦੀ ਹੈ।
SikhNet (Spanish)El General de Akbar, Sulhi Khan, el tirano barbudo que desató su ira contra los pobres,
ਪਾਰਬ੍ਰਹਮਿ; ਸਾ ਅਗਨਿ ਮਹਿ ਸਾੜੀ ॥੧॥
paarabraham; saa agan meh saarree |1|
Sant Singh Khalsahas been burnt in the fire by the Supreme Lord God. ||1||
Manmohan Singhthe Lofty Lord burns it in fire.
Manmohan Singh (Punjabi)ਤਾਂ ਉਸ ਦਾੜ੍ਹੀ ਨੂੰ ਬੁਲੰਦ ਪ੍ਰਭੂ ਅੱਗ ਵਿੱਚ ਸਾੜ ਸੁੱਟਦਾ ਹੈ।
Fareedkot Teekaਉਹ ਦਾੜੀ ਪਾਰਬ੍ਰਹਮ ਨੇ ਅਗਨੀ ਮੇਂ ਜਲਾਇ ਦਈ ਹੈ॥੧॥
Prof. Sahib Singhਪਾਰਬ੍ਰਹਮ-ਪ੍ਰਭੂ ਨੇ ਉਹ ਦਾੜ੍ਹੀ ਅੱਗ ਵਿਚ ਸਾੜ ਦਿੱਤੀ (ਹੁੰਦੀ) ਹੈ (ਭਾਵ, ਜੇਹੜਾ ਮਨੁੱਖ ਅਹੰਕਾਰ ਵਿਚ ਆ ਕੇ ਦੂਜਿਆਂ ਨੂੰ ਦੁੱਖੀ ਕਰਦਾ ਹੈ, ਉਹ ਆਪ ਭੀ ਕ੍ਰੋਧ-ਅੱਗ ਵਿਚ ਸੜਦਾ ਰਹਿੰਦਾ ਹੈ) ॥੧॥ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਸਾ = ਉਹ ਦਾੜ੍ਹੀ {ਲਫ਼ਜ਼ 'ਸਾ' ਇਸਤ੍ਰੀ ਲਿੰਗ ਹੈ} ॥੧॥
SikhNet (Spanish)fue quemado en el fuego por el Mismo Señor.(1)
ਪੂਰਾ ਨਿਆਉ ਕਰੇ; ਕਰਤਾਰੁ ॥
pooraa niaau kare; karataar |
Sant Singh KhalsaThe Creator administers true justice.
Manmohan SinghThe Creator administers perfect justice.
Manmohan Singh (Punjabi)ਸਿਰਜਣਹਾਰ ਮੁਕੰਮਲ ਇਨਸਾਫ ਕਰਦਾ ਹੈ।
Fareedkot Teekaਹੇ ਭਾਈ! ਕਰਤਾਰ ਪੂਰਾ ਨਿਆਇ ਕਰਤਾ ਹੈ॥
Prof. Sahib Singh(ਹੇ ਭਾਈ!) ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਸਦਾ) ਨਿਆਂ ਕਰਦਾ ਹੈ (ਐਸਾ ਨਿਆਂ) ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।ਪਦ ਅਰਥ ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ।
SikhNet (Spanish)Perfecta es la Justicia del Señor Creador,
ਅਪੁਨੇ ਦਾਸ ਕਉ; ਰਾਖਨਹਾਰੁ ॥੧॥ ਰਹਾਉ ॥
apune daas kau; raakhanahaar |1| rahaau |
Sant Singh KhalsaHe is the Saving Grace of His slaves. ||1||Pause||
Manmohan SinghHe is the Saviour of His slave. Pause
Manmohan Singh (Punjabi)ਉਹ ਆਪਣੇ ਗੋਲੇ ਦੀ ਰਖਿਆ ਕਰਨ ਵਾਲਾ ਹੈ ਠਹਿਰਾਉ।
Fareedkot Teekaਕ੍ਯੋਂਕਿ ਅਪਨੇ ਦਾਸੋਂ ਕੋ ਰਖਨੇ ਵਾਲਾ ਹੈ॥੧॥ ਰਹਾਉ ॥
Prof. Sahib Singhਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ॥੧॥ ਰਹਾਉ ॥ਪਦ ਅਰਥ ਰਾਖਨਹਾਰੁ = ਰੱਖਣ ਦੀ ਤਾਕਤ ਵਾਲਾ ॥੧॥ ਰਹਾਉ ॥
SikhNet (Spanish)y Él protege a quien Lo sirve con Amor. (1-Pausa)
ਆਦਿ ਜੁਗਾਦਿ; ਪ੍ਰਗਟਿ ਪਰਤਾਪੁ ॥
aad jugaad; pragatt parataap |
Sant Singh KhalsaIn the beginning, and throughout the ages, His glory is manifest.
Manmohan SinghIn the beginning and with the start f the ages His glory His glory is manifest.
Manmohan Singh (Punjabi)ਸ਼ੁਰੂ ਤੋਂ ਅਤੇ ਯੁਗਾਂ ਆਦਿਕਾਂ ਦੇ ਆਰੰਭ ਤੋਂ ਉਸ ਦਾ ਤਪ ਤੇਜ ਉਜਾਗਰ ਹੈ।
Fareedkot Teekaਦਾਸੋਂ ਕਾ ਪ੍ਰਤਾਪ ਸਦਾ ਸਦਾ ਪ੍ਰਗਟ ਹੈ॥
Prof. Sahib Singh(ਹੇ ਭਾਈ! ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ-ਪਰਤਾਪ ਪਰਗਟ ਹੁੰਦਾ ਆਇਆ ਹੈ,ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਪ੍ਰਗਟਿ = ਪ੍ਰਗਟੈ, ਪਰਗਟ ਹੁੰਦਾ ਆਇਆ ਹੈ।
SikhNet (Spanish)La Gloria del Señor se ha manifestado desde el comienzo del tiempo;
ਨਿੰਦਕੁ ਮੁਆ; ਉਪਜਿ ਵਡ ਤਾਪੁ ॥੨॥
nindak muaa; upaj vadd taap |2|
Sant Singh KhalsaThe slanderer died after contracting the deadly fever. ||2||
Manmohan SinghThe slanderer dies of catching high fever.
Manmohan Singh (Punjabi)ਕਲੰਕ ਲਾਉਣ ਵਾਲਾ ਭਾਰੀ ਬੁਖਾਰ ਚਾੜ੍ਹ ਕੇ ਮਰ ਜਾਂਦਾ ਹੈ।
Fareedkot Teekaਸੁਲਹੀ ਨਿੰਦਕ ਵੱਡਾ ਦੁਖ ਉਪਜ ਕਰ ਮਰਾ ਹੈ॥
Prof. Sahib Singh(ਕਿ ਦੂਜਿਆਂ ਦੀ) ਨਿੰਦਾ ਕਰਨ ਵਾਲਾ ਮਨੁੱਖ (ਆਪ) ਆਤਮਕ ਮੌਤੇ ਮਰਿਆ ਰਹਿੰਦਾ ਹੈ, (ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੨॥ਪਦ ਅਰਥ ਮੁਆ = ਆਤਮਕ ਮੌਤੇ ਮਰਦਾ ਹੈ। ਉਪਜਿ = ਉਪਜ ਕੇ। ਤਾਪੁ = ਦੁੱਖ-ਕਲੇਸ਼ ॥੨॥
SikhNet (Spanish)aquél que tiene una actitud altanera con Dios, muere en pena.(2)
ਤਿਨਿ ਮਾਰਿਆ; ਜਿ ਰਖੈ ਨ ਕੋਇ ॥
tin maariaa; ji rakhai na koe |
Sant Singh KhalsaHe is killed, and no one can save him.
Manmohan SinghHe is smitten by Him whose kill no one can save.
Manmohan Singh (Punjabi)ਉਸ ਨੂੰ ਉਸ ਨੇ ਮਾਰਿਆ ਹੈ, ਜਿਸ ਦੇ ਮਾਰੇ ਹੋਏ ਨੂੰ ਕੋਈ ਬਚਾ ਨਹੀਂ ਸਕਦਾ।
Fareedkot Teekaਜਿਸ ਕੇ ਮਾਰੇ ਹੂਏ ਕੋ ਕੋਈ ਨਹੀਂ ਰਖ ਸਕਤਾ ਤਿਸ ਪਰਮੇਸ੍ਵਰ ਨੇ ਮਾਰਿਆ ਹੈ॥
Prof. Sahib Singh(ਹੇ ਭਾਈ! ਗਰੀਬਾਂ ਉਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ) ਉਸ ਪਰਮਾਤਮਾ ਨੇ (ਆਪ) ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਬਚਾ ਨਹੀਂ ਸਕਦਾ,ਪਦ ਅਰਥ ਤਿਨਿ = ਉਸ (ਪਰਮਾਤਮਾ) ਨੇ। ਜਿ = ਜਿਸ ਦੇ ਮਾਰੇ ਨੂੰ।
SikhNet (Spanish)Quien es destruido por el Mismo Señor, nadie lo puede salvar,
ਆਗੈ ਪਾਛੈ; ਮੰਦੀ ਸੋਇ ॥੩॥
aagai paachhai; mandee soe |3|
Sant Singh KhalsaHere and hereafter, his reputation is evil. ||3||
Manmohan SinghHere and hereafter evil is his reputation.
Manmohan Singh (Punjabi)ਏਥੇ ਤੇ ਅੱਗੇ ਭੈੜੀ ਹੈ ਉਸ ਦੀ ਸੂਹਰਤ।
Fareedkot Teekaਪ੍ਰਲੋਕ ਮੇਂ ਔਰ ਇਸ ਲੋਕ ਮੇਂ ਖੋਟੀ ਹੀ ਸੋਭਾ ਹੈ, ਭਾਵ ਏਹ ਕਿ ਦੋਨੋ ਲੋਕ ਮੇਂ ਸੁਲਹੀ ਕੀ ਅਕੀਰਤੀ ਹੈ॥੩॥
Prof. Sahib Singh(ਅਜੇਹੇ ਮਨੁੱਖ ਦੀ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬਦਨਾਮੀ ਹੀ ਹੁੰਦੀ ਹੈ ॥੩॥ਪਦ ਅਰਥ ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਮੰਦੀ ਸੋਇ = ਬਦਨਾਮੀ ॥੩॥
SikhNet (Spanish)y mala es la fama que se ha ganado.(3)
ਅਪੁਨੇ ਦਾਸ; ਰਾਖੈ ਕੰਠਿ ਲਾਇ ॥
apune daas; raakhai kantth laae |
Sant Singh KhalsaThe Lord hugs His slaves close in His Embrace.
Manmohan SinghHis serfs the Lord keeps clasped to His bosom.
Manmohan Singh (Punjabi)ਆਪਣੇ ਨਫਰਾਂ ਨੂੰ ਪ੍ਰਭੂ ਆਪਣੇ ਗਲੇ ਨਾਲ ਲਾਈ ਰਖਦਾ ਹੈ।
Fareedkot Teekaਜੋ ਅਪਨੇ ਦਾਸੋਂ ਕੋ ਕੰਠ ਲਾਇ ਕਰ ਰਖਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਉਹਨਾਂ ਦੇ ਉੱਚੇ ਆਤਮਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ)।ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ।
SikhNet (Spanish)Abrazándolo sobre Su Pecho, el Señor preserva la integridad de Su Esclavo;
ਸਰਣਿ ਨਾਨਕ; ਹਰਿ ਨਾਮੁ ਧਿਆਇ ॥੪॥੯੮॥੧੬੭॥
saran naanak; har naam dhiaae |4|98|167|
Sant Singh KhalsaNanak seeks the Lord's Sanctuary, and meditates on the Naam. ||4||98||167||
Manmohan SinghNanak seeks God's shelter and meditates on His Name.
Manmohan Singh (Punjabi)ਨਾਨਕ ਹਰੀ ਦੀ ਸਰਣਾਗਤ ਸੰਭਾਲਦਾ ਅਤੇ ਉਸਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਹਮਨੇ ਸਰਣਿ ਲਈ ਹੈ ਔਰ ਤਿਸ ਹਰੀ ਕਾ ਹੀ ਨਾਮ ਜਪਤੇ ਹਾਂ ਔਰ ਮਨ ਕਰ ਧਿਆਨ ਕਰਤੇ ਹਾਂ॥੪॥੯੮॥੧੬੭॥☬ਗੁਰੂ ਜੀ ਕਹਤੇ ਹੈਂ: ਜਬ ਗੁਰੂ ਅਮਰਦਾਸ ਜੀ ਪਰ ਮਰਵਾਹੇ ਖਤ੍ਰੀ ਨੇ ਦਿਲੀ ਕੇ ਪਾਤਿਸਾਹੁ ਪਾਸ ਪੁਕਾਰ ਕਰੀ ਥੀ, ਤਬ ਬੀ ਅਬ ਕੀ ਤਰਹ ਪਰਮੇਸ੍ਵਰ ਨੇ ਸਹਾਇਤਾ ਕਰੀ ਥੀ। ਸੋ ਦੇਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਪਰਮਾਤਮਾ ਦੀ ਸਰਨ ਪਉ, ਤੇ ਉਸ ਪਰਮਾਤਮਾ ਦਾ ਨਾਮ (ਸਦਾ) ਸਿਮਰ ॥੪॥੯੮॥੧੬੭॥ਪਦ ਅਰਥ ਨਾਨਕ = ਹੇ ਨਾਨਕ! ॥੪॥
SikhNet (Spanish)busca entonces Su Refugio, oh, dice Nanak, y habita siempre en Su Nombre.(4-98-167)