ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਸੋ ਕਿਛੁ ਕਰਿ; ਜਿਤੁ. ਮੈਲੁ ਨ ਲਾਗੈ ॥
so kichh kar; jit. mail na laagai |
Sant Singh KhalsaDo only that, by which no filth or pollution shall stick to you.
Manmohan SinghDo thou only that by which filth may not attach to thee,
Manmohan Singh (Punjabi)ਤੂੰ ਕੇਵਲ ਉਹੀ ਕੁਝ ਕਰ, ਜਿਸ ਨਾਲ ਤੈਨੂੰ ਗੰਦਗੀ ਨਾਂ ਚਿਮੜੇ,
Fareedkot Teekaਹੇ ਭਾਈ! ਸੋ ਨਿਸਕਾਮ ਕਰਮ ਕਰ ਜਿਸ ਕਰ ਤੇਰੇ ਮਨ ਕੋ ਕਾਮਨਾ ਵਾ ਪਾਪ ਰੂਪੀ ਮੈਲ ਨਾ ਲਾਗੇ॥☬ਜੇ ਕਹੇ ਮੇਰੇ ਕੋ ਨਿਸਕਾਮ ਕਰਮ ਕਾ ਕ੍ਯਾ ਫਲ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ,ਪਦ ਅਰਥ ਜਿਤੁ = ਜਿਸ (ਦੇ ਕਰਨ) ਨਾਲ।
SikhNet (Spanish)Haz lo que no te mancha
ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ॥੧॥ ਰਹਾਉ ॥
har keeratan meh; ehu man jaagai |1| rahaau |
Sant Singh KhalsaLet your mind remain awake and aware, singing the Kirtan of the Lord's Praises. ||1||Pause||
Manmohan Singhand this soul of thine may remain awake in singing God's praises. Pause.
Manmohan Singh (Punjabi)ਤੇ ਤੇਰੀ ਇਹ ਆਤਮਾ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਦੀ ਰਹੇ। ਠਹਿਰਾਉ।
Fareedkot Teekaਹਰੀ ਕੀ ਕੀਰਤੀ ਮੇਂ ਤੇਰਾ ਏਹੁ ਮਨ ਸਾਵਧਾਨ ਹੋਵੇਗਾ॥੧॥ ਰਹਾਉ ॥
Prof. Sahib Singhਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ ॥੧॥ ਰਹਾਉ ॥ਪਦ ਅਰਥ ਜਾਗੈ = ਜਾਗਦਾ ਰਹੇ, ਵਿਕਾਰਾਂ ਵਲੋਂ ਸੁਚੇਤ ਰਹੇ ॥੧॥ ਰਹਾਉ ॥
SikhNet (Spanish)para que tu mente despierte en la Melodía del Señor. (1-Pausa)
ਏਕੋ ਸਿਮਰਿ; ਨ ਦੂਜਾ ਭਾਉ ॥
eko simar; na doojaa bhaau |
Sant Singh KhalsaMeditate in remembrance on the One Lord; do not be in love with duality.
Manmohan SinghMeditate in the One Lord, and think not duality.
Manmohan Singh (Punjabi)ਇਕ ਸਾਹਿਬ ਦਾ ਭਜਨ ਕਰ ਅਤੇ ਦਵੈਤ-ਭਾਵ ਦਾ ਖਿਆਲ ਨਾਂ ਕਰ।
Fareedkot Teekaਏਕ ਕੋ ਸਿਮਰੋ ਜੋ ਦੂਜਾ ਹੈ ਤਿਸ ਮੇਂ ਪ੍ਰੇਮ ਹੀ ਨ ਕਰ॥
Prof. Sahib Singh(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ।ਪਦ ਅਰਥ ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ।
SikhNet (Spanish)Medita en el Uno; no pienses en la dualidad,
ਸੰਤਸੰਗਿ; ਜਪਿ ਕੇਵਲ ਨਾਉ ॥੧॥
santasang; jap keval naau |1|
Sant Singh KhalsaIn the Society of the Saints, chant only the Name. ||1||
Manmohan SinghIn the guild of saints repeat only the Name.
Manmohan Singh (Punjabi)ਸਤਿਸੰਗਤ ਅੰਦਰ ਸਿਰਫ ਨਾਮ ਦਾ ਉਚਾਰਨ ਕਰ।
Fareedkot Teekaਸਰੀਰ ਕਰ ਸੰਤੋਂ ਕਾ ਸੰਗ ਕਰ ਕੇ ਸੁਧ ਨਾਮ ਕੋ ਜਪ, ਭਾਵ ਏਹ ਕੇ ਕਰਮੋਂ ਸੇ ਰਹਿਤ ਹੋ ਕਰੁ ਜਪੁ॥੧॥
Prof. Sahib Singhਸਾਧ ਸੰਗਤਿ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ ॥੧॥ਪਦ ਅਰਥ ਸੰਗਿ = ਸੰਗਤਿ ਵਿਚ ॥੧॥
SikhNet (Spanish)y habita en el Único Nombre de Dios en la Sociedad de los Santos. (1)
ਕਰਮ ਧਰਮ; ਨੇਮ ਬ੍ਰਤ ਪੂਜਾ ॥
karam dharam; nem brat poojaa |
Sant Singh KhalsaThe karma of good actions, the Dharma of righteous living, religious rituals, fasts and worship
Manmohan SinghRituals, duty, religious rites, fasting and worship,
Manmohan Singh (Punjabi)ਕਰਮ ਕਾਂਡ, ਫਰਜ, ਮਜ਼ਹਬੀ-ਸੰਸਕਾਰ, ਉਪਹਾਸ ਤੇ ਉਪਾਸਨਾ,
Fareedkot Teekaਜਗ ਆਦਿ ਕਰਮ (ਧਰਮ) ਅਪਨੇ ਵਰਣ ਆਸ੍ਰਮ ਕੇ ਆਚਾਰ (ਨੇਮ) ਚਤੁਰ ਮਾਸ ਮੇਂ ਨਿਮਕ ਆਦਿਕੋਂ ਕਾ ਤਿਆਗ, ਅਰੁ ਇਕਾਦਸੀ ਬ੍ਰਤ ਆਦਿ, ਅਰੁ ਨਿਤਾਪ੍ਰਤਿ ਸਾਲਗ੍ਰਾਮ ਆਦਿਕੋਂ ਪਰ ਜਲ ਪੁਸ਼ਪ ਅਰਪਨ ਸੇਵਾ ਏਹੀ ਹੈ, ਵਾ ਸਭ ਸਫਲੇ ਹੈਂ॥
Prof. Sahib Singh(ਹੇ ਭਾਈ! ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ-
SikhNet (Spanish)Deja que tu religión, tus buenas acciones, tus ayunos,
ਪਾਰਬ੍ਰਹਮ ਬਿਨੁ; ਜਾਨੁ ਨ ਦੂਜਾ ॥੨॥
paarabraham bin; jaan na doojaa |2|
Sant Singh Khalsa- practice these, but do not know any other than the Supreme Lord God. ||2||
Manmohan Singhare all covered recognising none else in sans the Supreme Lord.
Manmohan Singh (Punjabi)ਇਹ ਸਭ ਪ੍ਰਭੂ ਦੇ ਬਗੈਰ ਕਿਸੇ ਹੋਰ ਦੀ ਸਿੰਞਾਣ ਨਾਂ ਕਰਨ ਵਿੱਚ ਆ ਜਾਂਦੇ ਹਨ।
Fareedkot Teekaਪਾਰਬ੍ਰਹਮ ਸੇ ਬਿਨਾ ਦੂਜਾ ਨਾ ਜਾਨ॥੨॥
Prof. Sahib Singhਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ ॥੨॥ਪਦ ਅਰਥ ਜਾਨੁ ਨ = ਨਾਹ ਸਮਝ ॥੨॥
SikhNet (Spanish)tu Alabanza y tu modo de vida sean esto: que veas al Señor Trascendente en todo.(2)
ਤਾ ਕੀ; ਪੂਰਨ ਹੋਈ ਘਾਲ ॥
taa kee; pooran hoee ghaal |
Sant Singh KhalsaTheir works are brought to fruition,
Manmohan SinghThe toil those is approved,
Manmohan Singh (Punjabi)ਉਸ ਦੀ ਮੁਸ਼ਕੱਤ ਕਬੂਲ ਪੈ ਜਾਂਦੀ ਹੈ,
Fareedkot Teekaਤਿਸ ਕੀ ਸੇਵਾ ਪੂਰਨ ਹੋਈ ਹੈ॥
Prof. Sahib Singh(ਹੇ ਭਾਈ! ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ,ਪਦ ਅਰਥ ਘਾਲ = ਮਿਹਨਤ।
SikhNet (Spanish)El trabajo de aquél que hace sus tratos solamente,
ਜਾ ਕੀ ਪ੍ਰੀਤਿ; ਅਪੁਨੇ ਪ੍ਰਭ ਨਾਲਿ ॥੩॥
jaa kee preet; apune prabh naal |3|
Sant Singh Khalsaif they place their love in God. ||3||
Manmohan Singhwhose affection is with his own Master.
Manmohan Singh (Punjabi)ਜਿਸ ਦਾ ਪਿਆਰ ਆਪਦੇ ਨਿਜ ਦੇ ਮਾਲਕ ਨਾਲ ਹੈ।
Fareedkot Teekaਜਿਸ ਕੀ ਪ੍ਰੀਤਿ ਅਪਨੇ ਪ੍ਰਭੂ ਕੇ ਸਾਥ ਹੈ॥੩॥
Prof. Sahib Singhਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ॥੩॥ਪਦ ਅਰਥ ਜਾ ਕੀ = ਜਿਸ (ਮਨੁੱਖ) ਦੀ ॥੩॥
SikhNet (Spanish)con el Señor, es aprobado. (3)
ਸੋ ਬੈਸਨੋ; ਹੈ ਅਪਰ ਅਪਾਰੁ ॥
so baisano; hai apar apaar |
Sant Singh KhalsaInfinitely invaluable is that Vaishnaav, that worshipper of Vishnu,
Manmohan SinghInfinitely invaluable is that vegetarian,
Manmohan Singh (Punjabi)ਬੇਅੰਤ ਅਣਮੁੱਲਾ ਹੈ ਉਹ ਮਾਸ-ਤਿਆਗੀ,
Fareedkot Teekaਸੋ ਬੈਸਨੋ ਸ੍ਰੇਸਟ ਹੈ॥
Prof. Sahib Singh(ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ,ਪਦ ਅਰਥ ਬੈਸਨੋ = ਵਿਸ਼ਨੂ ਦਾ ਭਗਤ। ਅਪਰ ਅਪਾਰੁ = ਪਰੇ ਤੋਂ ਪਰੇ, ਬਹੁਤ ਸ੍ਰੇਸ਼ਟ।
SikhNet (Spanish)Él es el verdadero Vishnuita,
ਕਹੁ ਨਾਨਕ; ਜਿਨਿ ਤਜੇ ਬਿਕਾਰ ॥੪॥੯੬॥੧੬੫॥
kahu naanak; jin taje bikaar |4|96|165|
Sant Singh Khalsasays Nanak, who has renounced corruption. ||4||96||165||
Manmohan Singhsays Nanak; who renounced sins.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੇ ਪਾਪ ਛੱਡ ਦਿਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਵਿਕਾਰ ਤਜੇ ਹੈਂ॥੪॥੯੬॥੧੬੫॥
Prof. Sahib Singhਨਾਨਕ ਆਖਦਾ ਹੈ- ਜਿਸ ਨੇ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ ॥੪॥੯੬॥੧੬੫॥ਪਦ ਅਰਥ ਜਿਨਿ = ਜਿਸ ਨੇ ॥੪॥
SikhNet (Spanish)de Gloria Infinita, liberado y Santo. (4-96-165)