ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ ॥
raag gaurree guaareree mahalaa 3 asattapadeea |
Sant Singh KhalsaRaag Gauree Gwaarayree, Third Mehl, Ashtpadheeyaa:
Manmohan SinghGauri Measure Guareri 3rd Guru, Ashtpadis.
Manmohan Singh (Punjabi)ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ ਅਸ਼ਟਪਦੀਆਂ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
SikhNet (Spanish)Rag Gauri Guareri, Mejl Guru Amar Das, Tercer Canal Divino, Ashtapadis
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God by the grace of the True Guru He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru
ਮਨ ਕਾ ਸੂਤਕੁ; ਦੂਜਾ ਭਾਉ ॥
man kaa sootak; doojaa bhaau |
Sant Singh KhalsaThe pollution of the mind is the love of duality.
Manmohan SinghDuality is the contamination of mind.
Manmohan Singh (Punjabi)ਹੋਰਸ ਦੀ ਪ੍ਰੀਤ ਚਿੱਤ ਦੀ ਨਾਪਾਕੀ ਹੈ।
Fareedkot Teekaਮਨ ਕਾ ਸੂਤਕ ਦੂਜਾ ਭਾਉ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ) ਹੋਰ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿਤ੍ਰਤਾ (ਦਾ ਕਾਰਣ ਬਣਦਾ) ਹੈ।ਪਦ ਅਰਥ ਸੂਤਕੁ = ਕਿਸੇ ਬਾਲਕ ਦੇ ਜਨਮ ਨਾਲ ਕਿਸੇ ਘਰ ਵਿਚ ਪੈਦਾ ਹੋਈ ਅਪਵਿਤ੍ਰਤਾ। ਭਾਉ = ਪਿਆਰ। ਦੂਜਾ ਭਾਉ = ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਨਾਲ ਪਾਇਆ ਹੋਇਆ ਪਿਆਰ।
SikhNet (Spanish)La mente está contaminada por la dualidad,
ਭਰਮੇ ਭੂਲੇ; ਆਵਉ ਜਾਉ ॥੧॥
bharame bhoole; aavau jaau |1|
Sant Singh KhalsaDeluded by doubt, people come and go in reincarnation. ||1||
Manmohan SinghInfatuated by doubt man comes and goes.
Manmohan Singh (Punjabi)ਵਹਿਮ ਦਾ ਘੁਸਾਇਆ ਹੋਇਆ ਬੰਦਾ ਆਉਂਦਾ ਤੇ ਜਾਂਦਾ ਹੈ।
Fareedkot Teekaਜਿਸ ਦੂਜੇ ਭਾਇ ਕਰ ਭਰਮ ਕਰ ਭੂਲੇ ਹੂਏ ਜੀਵ ਆਵਤੇ ਜਾਤੇ ਹੈਂ॥੧॥
Prof. Sahib Singh(ਇਸ ਅਪਵਿਤ੍ਰਤਾ ਦੇ ਕਾਰਨ ਮਾਇਆ ਦੀ) ਭਟਕਣਾ ਵਿਚ ਕੁਰਾਹੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥ਪਦ ਅਰਥ ਆਵਉ ਜਾਉ = ਜਨਮ ਮਰਨ ਦਾ ਗੇੜ ॥੧॥
SikhNet (Spanish)y desviada del Sendero; por la duda, uno va y viene. (1)
ਮਨਮੁਖਿ ਸੂਤਕੁ; ਕਬਹਿ ਨ ਜਾਇ ॥
manamukh sootak; kabeh na jaae |
Sant Singh KhalsaThe pollution of the self-willed manmukhs will never go away,
Manmohan SinghOf the perverse person, defilement never departs,
Manmohan Singh (Punjabi)ਪ੍ਰਤੀਕੂਲ ਪੁਰਸ਼ ਦੀ ਅਪਵਿਤਰਤਾ ਕਦਾਚਿੱਤ ਦੂਰ ਨਹੀਂ ਹੁੰਦੀ।
Fareedkot Teekaਜੋ ਪਰਮੇਸ੍ਵਰ ਸੇ ਬੇਮੁਖ ਹੈਂ ਤਬ ਤਕ ਤਿਨ ਕਾ (ਸੂਤਕੁ) ਅਸੁੱਧਪਨਾ ਕਬੀ ਨਹੀਂ ਜਾਤਾ॥
Prof. Sahib Singh(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਦੇ ਮਨ) ਦੀ ਅਪਵਿਤ੍ਰਤਾ ਉਤਨਾ ਚਿਰ ਕਦੇ ਦੂਰ ਨਹੀਂ ਹੁੰਦੀ,ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
SikhNet (Spanish)En ego, la contaminación se quita hasta que uno está inmerso en el Naam,
ਜਿਚਰੁ ਸਬਦਿ. ਨ ਭੀਜੈ; ਹਰਿ ਕੈ ਨਾਇ ॥੧॥ ਰਹਾਉ ॥
jichar sabad. na bheejai; har kai naae |1| rahaau |
Sant Singh Khalsaas long as they do not dwell on the Shabad, and the Name of the Lord. ||1||Pause||
Manmohan SinghSo long as, under Guru's instruction he is not immersed in the Name of God. Pause.
Manmohan Singh (Punjabi)ਜਦ ਤਾਈ ਉਹ ਗੁਰਾਂ ਦੇ ਉਪਦੇਸ਼ ਤਾਬੇ ਰੱਬ ਦੇ ਨਾਮ ਅੰਦਰ ਗੜੂੰਦ ਨਹੀਂ ਹੁੰਦਾ। ਠਹਿਰਾਉ।
Fareedkot Teekaਜਬ ਤਕ ਗੁਰੋਂ ਕੇ ਉਪਦੇਸ਼ ਕਰ ਹਰੀ ਨਾਮ ਮੇਂ ਮਨ ਨਹੀਂ ਭੀਜਤਾ॥੧॥ ਰਹਾਉ ॥☬ਪ੍ਰਸ਼ਨ: ਸੂਤਕ ਕਾ ਰੂਪ ਕਹੋ?☬ਉੱਤਰੁ:
Prof. Sahib Singhਜਿਤਨਾ ਚਿਰ (ਮਨੁੱਖ ਗੁਰੂ ਦੇ) ਸ਼ਬਦ ਵਿਚ ਨਹੀਂ ਪਤੀਜਦਾ ਅਤੇ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜਦਾ ॥੧॥ ਰਹਾਉ ॥ਪਦ ਅਰਥ ਸਬਦਿ = ਸ਼ਬਦ ਵਿਚ। ਭੀਜੈ = ਭਿੱਜਦਾ ਹੈ, ਪਤੀਜਦਾ। ਨਾਇ = ਨਾਮ ਵਿਚ ॥੧॥ ਰਹਾਉ ॥
SikhNet (Spanish)el Nombre del Señor, a través de la Palabra del Shabd.(1-Pausa)
ਸਭੋ ਸੂਤਕੁ; ਜੇਤਾ ਮੋਹੁ ਆਕਾਰੁ ॥
sabho sootak; jetaa mohu aakaar |
Sant Singh KhalsaAll the created beings are contaminated by emotional attachment;
Manmohan SinghThe attachment of all the visible objects is all impurity.
Manmohan Singh (Punjabi)ਦ੍ਰਿਸ਼ਟਮਾਨ ਪਦਾਰਥਾਂ ਦੀ ਤਮਾਮ ਲਗਨ ਸਭ ਅਸ਼ੁੱਧਤਾ ਹੀ ਹੈ!
Fareedkot Teekaਜਿਤਨਾ ਅਕਾਰੋਂ ਮੇਂ ਮੋਹ ਹੈ, ਸੋ ਸਭੁ ਸੂਤਕ ਰੂਪ ਹੈ॥
Prof. Sahib Singh(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ) ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ,ਪਦ ਅਰਥ ਸਭੋ = ਸਾਰਾ ਹੀ। ਜੇਤਾ = ਜਿਤਨਾ ਹੀ। ਆਕਾਰੁ = ਇਹ ਦਿੱਸਦਾ ਜਗਤ।
SikhNet (Spanish)Todo lo que parece ser la realidad está contaminado por el apego,
ਮਰਿ ਮਰਿ ਜੰਮੈ; ਵਾਰੋ ਵਾਰ ॥੨॥
mar mar jamai; vaaro vaar |2|
Sant Singh Khalsathey die and are reborn, only to die over and over again. ||2||
Manmohan SinghDue to this the mortal dies and is reborn again and again.
Manmohan Singh (Punjabi)ਇਸ ਦੇ ਕਾਰਨ ਪ੍ਰਾਣੀ ਮੁੜ ਮੁੜ ਕੇ, ਮਰਦਾ ਅਤੇ ਜੰਮਦਾ ਹੈ।
Fareedkot Teekaਜਿਸ ਮੋਹ ਕਰ ਬਾਰੰਬਾਰ ਜਨਮਤਾ ਮਰਤਾ ਹੈ॥੨॥
Prof. Sahib Singhਉਹ ਮਨੁੱਖ (ਇਸ ਆਤਮਕ ਮੌਤ ਵਿਚ) ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ ॥੨॥ਪਦ ਅਰਥ ਵਾਰੋ ਵਾਰ = ਮੁੜ ਮੁੜ ॥੨॥
SikhNet (Spanish)y así uno nace para morir, una y otra vez. (2)
ਸੂਤਕੁ; ਅਗਨਿ ਪਉਣੈ ਪਾਣੀ ਮਾਹਿ ॥
sootak; agan paunai paanee maeh |
Sant Singh KhalsaFire, air and water are polluted.
Manmohan SinghImpurity is in fire, air and water.
Manmohan Singh (Punjabi)ਅਪਵਿੱਤ੍ਰਤਾ ਅੱਗ, ਹਵਾ ਅਤੇ ਜਲ ਵਿੱਚ ਹੈ।
Fareedkot Teekaਪੁਨਾ ਸੂਤਕ ਅਗਨੀ ਔਰ ਪੌਣ ਪਾਣੀ ਕੇ ਬੀਚ ਹੈ॥
Prof. Sahib Singh(ਮਨਮੁਖਾਂ ਵਾਸਤੇ) ਅੱਗ ਵਿਚ ਹਵਾ ਵਿਚ ਪਾਣੀ ਵਿਚ ਭੀ ਅਪਵਿਤ੍ਰਤਾ ਹੀ ਹੈ,ਪਦ ਅਰਥ ਮਾਹਿ = ਵਿਚ।
SikhNet (Spanish)El fuego, el aire y el agua están contaminados;
ਸੂਤਕੁ ਭੋਜਨੁ; ਜੇਤਾ ਕਿਛੁ ਖਾਹਿ ॥੩॥
sootak bhojan; jetaa kichh khaeh |3|
Sant Singh KhalsaThe food which is eaten is polluted. ||3||
Manmohan SinghWithin all the food, which we eat, there is pollution.
Manmohan Singh (Punjabi)ਸਮੂਹ ਖੁਰਾਕ ਜੋ ਅਸੀਂ ਖਾਂਦੇ ਹਾਂ, ਦੇ ਵਿੱਚ ਮਲੀਨਤਾ ਹੈ।
Fareedkot Teekaਔਰ ਜੇਤਾ ਕੁਛ ਭੋਜਨ ਖਾਤੇ ਹੈਂ ਤਿਸ ਮੇਂ ਭੀ ਸੂਤਕ ਹੈ॥੩॥
Prof. Sahib Singhਜਿਤਨਾ ਕੁਝ ਭੋਜਨ ਆਦਿਕ ਉਹ ਖਾਂਦੇ ਹਨ ਉਹ ਭੀ (ਉਹਨਾਂ ਦੇ ਮਨ ਵਾਸਤੇ) ਅਪਵਿਤ੍ਰਤਾ (ਦਾ ਕਾਰਨ ਹੀ ਬਣਦਾ) ਹੈ ॥੩॥ਪਦ ਅਰਥ ਜੇਤਾ ਕਿਛੁ = ਜਿਤਨਾ ਕੁਝ ॥੩॥
SikhNet (Spanish)también nuestro alimento y todo lo que comemos.(3)
ਸੂਤਕਿ; ਕਰਮ ਨ ਪੂਜਾ ਹੋਇ ॥
sootak; karam na poojaa hoe |
Sant Singh KhalsaThe actions of those who do not worship the Lord are polluted.
Manmohan SinghDefilement is in man's actions as he performs not Lord's worship.
Manmohan Singh (Punjabi)ਭ੍ਰਿਸ਼ਟਤਾ ਹੈ, ਇਨਸਾਨ ਦੇ ਅਮਲਾ ਵਿੱਚ ਕਿਉਂਕਿ ਉਹ ਸਾਹਿਬ ਦੀ ਉਪਾਸ਼ਨਾ ਨਹੀਂ ਕਰਦਾ।
Fareedkot Teekaਪੂਜਾ ਆਦਿਕ ਕਰਮੋਂ ਮੇਂ ਭੀ ਸੂਤਕ ਹੋਤਾ ਹੈ॥
Prof. Sahib Singh(ਹੇ ਭਾਈ!) ਸੂਤਕ (ਦੇ ਭਰਮ ਵਿਚ ਗ੍ਰਸੇ ਹੋਏ ਮਨ ਨੂੰ) ਕੋਈ ਕਰਮ-ਕਾਂਡ ਪਵਿਤ੍ਰ ਨਹੀਂ ਕਰ ਸਕਦੇ, ਕੋਈ ਦੇਵ-ਪੂਜਾ ਪਵਿਤ੍ਰ ਨਹੀਂ ਕਰ ਸਕਦੀ।ਪਦ ਅਰਥ ਸੂਤਕਿ = ਅਪਵਿਤ੍ਰਤਾ ਦੇ ਕਾਰਨ।
SikhNet (Spanish)Nuestras acciones están contaminadas porque no alabamos al Señor.
ਨਾਮਿ ਰਤੇ; ਮਨੁ ਨਿਰਮਲੁ ਹੋਇ ॥੪॥
naam rate; man niramal hoe |4|
Sant Singh KhalsaAttuned to the Naam, the Name of the Lord, the mind becomes immaculate. ||4||
Manmohan SinghImbued with God's Name, the soul is rendered pure.
Manmohan Singh (Punjabi)ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਪਰੰਤੂ ਜੋ ਨਾਮੀ ਮੇਂ ਰਤੇ ਹੈਂ ਤਿਨ ਕਾ ਮਨ ਨਿਰਮਲ ਹੋਤਾ ਹੈ॥੪॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਹੀ ਮਨ ਪਵਿਤ੍ਰ ਹੁੰਦਾ ਹੈ ॥੪॥ਪਦ ਅਰਥ ਨਾਮਿ = ਨਾਮ ਵਿਚ ॥੪॥
SikhNet (Spanish)Sólo estando imbuida en el Naam, el Nombre del Señor la mente es purificada. (4)
ਸਤਿਗੁਰੁ ਸੇਵਿਐ; ਸੂਤਕੁ ਜਾਇ ॥
satigur seviai; sootak jaae |
Sant Singh KhalsaServing the True Guru, pollution is eradicated,
Manmohan SinghBy serving the True Guru the defilement goes,
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਨਾਲ ਅਪਵਿੱਤ੍ਰਤਾ ਚਲੀ ਜਾਂਦੀ ਹੈ,
Fareedkot Teekaਗੁਰੋਂ ਕੀ ਸੇਵਾ ਸੇ ਸੂਤਕ ਜਾਤਾ ਹੈ॥
Prof. Sahib Singh(ਹੇ ਭਾਈ!) ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿਤ੍ਰਤਾ ਦੂਰ ਹੋ ਜਾਂਦੀ ਹੈ,ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ। ਜਾਇ = ਦੂਰ ਹੁੰਦਾ ਹੈ।
SikhNet (Spanish)Sirviendo al Verdadero Guru, la contaminación es eliminada,
ਮਰੈ ਨ ਜਨਮੈ; ਕਾਲੁ ਨ ਖਾਇ ॥੫॥
marai na janamai; kaal na khaae |5|
Sant Singh Khalsaand then, one does not suffer death and rebirth, or get devoured by death. ||5||
Manmohan Singhthereby man dies not nor is he reborn nor dies death devour him.
Manmohan Singh (Punjabi)ਅਤੇ ਆਦਮੀ ਨਾਂ ਮਰਦਾ ਹੈ ਨਾਂ ਹੀ ਮੁੜ ਜੰਮਦਾ ਹੈ, ਨਾਂ ਹੀ ਮੌਤ ਉਸ ਨੂੰ ਨਿਗਲਦੀ ਹੈ।
Fareedkot Teekaਤਾਂ ਤੇ ਮਰਤਾ ਜਨਮਤਾ ਨਹੀਂ ਕ੍ਯੋਂਕਿ ਤਿਸੁ ਕੋ ਕਾਲ ਨਹੀਂ ਖਾਤਾ॥੫॥
Prof. Sahib Singh(ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ) ਨਾਹ ਮਰਦਾ ਹੈ ਨਾਹ ਜੰਮਦਾ ਹੈ ਨਾਹ ਉਸ ਨੂੰ ਆਤਮਕ ਮੌਤ ਖਾਂਦੀ ਹੈ ॥੫॥ਪਦ ਅਰਥ ਕਾਲੁ = ਮੌਤ, ਆਤਮਕ ਮੌਤ ॥੫॥
SikhNet (Spanish)y entonces uno no muere, ni renace otra vez.(5)
ਸਾਸਤ ਸਿੰਮ੍ਰਿਤਿ; ਸੋਧਿ ਦੇਖਹੁ ਕੋਇ ॥
saasat sinmrit; sodh dekhahu koe |
Sant Singh KhalsaYou may study and examine the Shaastras and the Simritees,
Manmohan SinghLet some one see and study the Shashtras and Simirtis.
Manmohan Singh (Punjabi)ਕੋਈ ਜਣਾ ਸ਼ਾਸਤ੍ਰਾਂ ਅਤੇ ਸਿਮਰਤੀਆਂ ਨੂੰ ਘੋਖ ਕੇ ਵੇਖ ਲਵੇ।
Fareedkot Teekaਸਾਸਤ੍ਰ ਸਿੰਮ੍ਰਿਤਿਆਂ ਕੋਈ ਵਿਚਾਰ ਕਰ ਦੇਖ ਲੇਵੋ, ਸਭੀ ਕਹਤੇ ਹੈਂ॥
Prof. Sahib Singh(ਹੇ ਭਾਈ! ਬੇ-ਸ਼ੱਕ) ਕੋਈ ਧਿਰ ਸਿਮ੍ਰਿਤੀਆਂ ਸ਼ਾਸਤ੍ਰਾਂ ਨੂੰ ਭੀ ਵਿਚਾਰ ਕੇ ਵੇਖ ਲਵੋ।ਪਦ ਅਰਥ ਸੋਧਿ ਦੇਖਹੁ = ਵਿਚਾਰ ਕੇ ਵੇਖ ਲਵੋ।
SikhNet (Spanish)Estudia los Shastras o los textos Semíticos;
ਵਿਣੁ ਨਾਵੈ; ਕੋ ਮੁਕਤਿ. ਨ ਹੋਇ ॥੬॥
vin naavai; ko mukat. na hoe |6|
Sant Singh Khalsabut without the Name, no one is liberated. ||6||
Manmohan SinghWithout the Name none is emancipated.
Manmohan Singh (Punjabi)ਨਾਮ ਦੇ ਬਾਝੋਂ ਕੋਈ ਭੀ ਮੁਕਤ ਨਹੀਂ ਹੁੰਦਾ।
Fareedkot Teekaਨਾਮ ਸੇ ਬਿਨਾ ਕੋਈ ਜੀਵ ਮੁਕਤ ਨਹੀਂ ਹੋਤਾ॥੬॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਕ ਅਪਵਿਤ੍ਰਤਾ ਤੋਂ ਖ਼ਲਾਸੀ ਨਹੀਂ ਪਾ ਸਕਦਾ ॥੬॥ਪਦ ਅਰਥ ਕੋ = ਕੋਈ ਮਨੁੱਖ। ਮੁਕਤਿ = ਸੂਤਕ ਤੋਂ ਖ਼ਲਾਸੀ ॥੬॥
SikhNet (Spanish)ellos también te dicen que sin el Nombre, la Liberación no se alacanza. (6)
ਜੁਗ ਚਾਰੇ; ਨਾਮੁ ਉਤਮੁ ਸਬਦੁ ਬੀਚਾਰਿ ॥
jug chaare; naam utam sabad beechaar |
Sant Singh KhalsaThroughout the four ages, the Naam is the ultimate; reflect upon the Word of the Shabad.
Manmohan SinghIn the four ages, the excellent thing is the Name and the meditation of the Word.
Manmohan Singh (Punjabi)ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।
Fareedkot Teekaਚਾਰੋਂ ਜੁਗੋਂ ਮੇਂ ਗੁਰ ਸ਼ਬਦ ਕਾ ਵੀਚਾਰ ਕਰਨਾ ਔਰ ਨਾਮ ਜਪਨਾ ਉੱਤਮ ਹੈ॥
Prof. Sahib Singh(ਹੇ ਭਾਈ!) ਚੌਹਾਂ ਹੀ ਜੁਗਾਂ ਵਿਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਪਰਮਾਤਮਾ ਦਾ) ਨਾਮ (ਜਪ ਕੇ ਹੀ ਮਨੁੱਖ) ਉੱਤਮ ਬਣ ਸਕਦਾ ਹੈ।ਪਦ ਅਰਥ ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ। ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਵਿਚਾਰ ਕੇ।
SikhNet (Spanish)En las cuatro épocas la acción más elevada es meditar en el Naam, el Nombre del Señor y reflexionar en la Palabra del Shabd.
ਕਲਿ ਮਹਿ ਗੁਰਮੁਖਿ; ਉਤਰਸਿ ਪਾਰਿ ॥੭॥
kal meh guramukh; utaras paar |7|
Sant Singh KhalsaIn this Dark Age of Kali Yuga, only the Gurmukhs cross over. ||7||
Manmohan SinghIn the Dark-age only the Guru-ward is saved.
Manmohan Singh (Punjabi)ਕਲਜੁਗ ਅੰਦਰ ਕੇਵਲ ਗੁਰੂ-ਅਨੁਸਾਰੀ ਦਾ ਪਾਰ ਉਤਾਰਾ ਹੁੰਦਾ ਹੈ।
Fareedkot Teekaਕਲਜੁਗ ਮੇਂ ਨਾਮ ਕਰ ਗੁਰਮੁਖਿ ਸੰਸਾਰ ਸਮੁੰਦਰ ਸੇ ਪਾਰ ਉਤਰਤੇ ਹੈਂ॥੭॥
Prof. Sahib Singhਇਸ ਜੁਗ ਵਿਚ ਭੀ ਜਿਸ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ ਉਹੀ ਮਨੁੱਖ (ਵਿਕਾਰਾਂ ਦੇ ਸਮੁੰਦਰਾਂ ਤੋਂ) ਪਾਰ ਲੰਘਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੭॥ਪਦ ਅਰਥ ਕਲਿ ਮਹਿ = ਇਸ ਸਮੇ ਵਿਚ ਭੀ ਜਿਸਨੂੰ ਕਲਿਜੁਗ ਕਹਿ ਰਹੇ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆ ਮਨੁੱਖ (ਹੀ) ॥੭॥
SikhNet (Spanish)También en esta Era de Kali, solamente los Sabios de Dios son salvados. (7)
ਸਾਚਾ; ਮਰੈ ਨ ਆਵੈ ਜਾਇ ॥
saachaa; marai na aavai jaae |
Sant Singh KhalsaThe True Lord does not die; He does not come or go.
Manmohan SinghThe True Lord dies not. He comes and goes not.
Manmohan Singh (Punjabi)ਸੱਚਾ ਸਾਹਿਬ ਮਰਦਾ ਨਹੀਂ। ਉਹ ਆਉਂਦਾ ਤੇ ਜਾਂਦਾ ਨਹੀਂ।
Fareedkot Teekaਸੋ ਸੱਚਾ ਜਨਮ ਮਰਣ ਆਉਣ ਜਾਣ ਸੇ ਰਹਤ ਹੈ॥
Prof. Sahib Singh(ਪਰਮਾਤਮਾ) ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਨ ਆਵੈ ਜਾਇ = ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ।
SikhNet (Spanish)El Uno Verdadero no muere, ni va, ni viene.
ਨਾਨਕ; ਗੁਰਮੁਖਿ ਰਹੈ ਸਮਾਇ ॥੮॥੧॥
naanak; guramukh rahai samaae |8|1|
Sant Singh KhalsaO Nanak, the Gurmukh remains absorbed in the Lord. ||8||1||
Manmohan SinghNanak, by Guru's grace the mortal remains absorbed in the Name.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਨਾਮ ਅੰਦਰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖਿ ਤਿਸ ਮੇਂ ਸਮਾਇ ਰਹੇ ਹੈਂ॥੮॥੧॥☬ਪੁਨਾ ਤਿਸੀ ਪੰਡਤ ਪ੍ਰਤੀ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿਚ ਸਦਾ ਲੀਨ ਰਹਿੰਦਾ ਹੈ। (ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿਤ੍ਰਤਾ ਛੁਹ ਨਹੀਂ ਸਕਦੀ) ॥੮॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨਿ ਰਹਿਣ ਵਾਲਾ ਮਨੁੱਖ ॥੮॥
SikhNet (Spanish)Oh, dice Nanak, por la Gracia del Guru, uno se inmerge en el Señor. (8-1)