ੴ

ਸਿੱਖਬਾਣੀ · SikhBani

Ang 229

Sri Guru Granth Sahib · Raag Gauree · 3 shabads, 47 lines
Translations
Shabad Guru Nanak Dev Ji Raag Gauree

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਗੁਰ ਪਰਸਾਦੀ ਬੂਝਿ ਲੇ; ਤਉ ਹੋਇ ਨਿਬੇਰਾ ॥

gur parasaadee boojh le; tau hoe niberaa |

Sant Singh KhalsaBy Guru's Grace, one comes to understand, and then, the account is settled.
Manmohan SinghIf man understands the Lord, by Guru's favour then his account is settled.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਾਹਿਬ ਨੂੰ ਸਮਝ ਲਵੇ ਤਾਂ ਉਸ ਦਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।
Fareedkot Teekaਤਾਂ ਤੇ ਗੁਰੋਂ ਕੀ ਕ੍ਰਿਪਾ ਸੇ ਪਰਮੇਸ੍ਵਰ ਕੋ ਜਾਨ ਲੇ ਤੋ ਨਿਆਇ ਹੋਵੇਗਾ, ਭਾਵ ਇਹ ਕਿ ਚੌਰਾਸੀ ਸੇ ਰਹਤ ਹੋਵੇਗਾ।
Prof. Sahib Singh(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਤਾਂ ਹੋਇਗੀ,

ਪਦ ਅਰਥ ਬੂਝਿ ਲੇ = ਸਮਝ ਲੈ। ਤਉ = ਤਦੋਂ। ਨਿਬੇਰਾ = ਨਿਰਨਾ, ਖ਼ਲਾਸੀ, ਮਾਇਆ ਦੇ ਮੋਹ ਦੇ ਹਨੇਰੇ ਤੋਂ ਖ਼ਲਾਸੀ।

SikhNet (Spanish)Si conocemos la Verdad a través del Guru, nuestra lucha acaba.

ਘਰਿ ਘਰਿ ਨਾਮੁ ਨਿਰੰਜਨਾ; ਸੋ ਠਾਕੁਰੁ ਮੇਰਾ ॥੧॥

ghar ghar naam niranjanaa; so tthaakur meraa |1|

Sant Singh KhalsaIn each and every heart is the Name of the Immaculate Lord; He is my Lord and Master. ||1||
Manmohan SinghHe whose Name is the Pure One and who is contained in every heart is my Master.
Manmohan Singh (Punjabi)ਜਿਸ ਦਾ ਨਾਮ ਪਵਿੱਤ੍ਰ ਪੁਰਸ਼ ਹੈ ਅਤੇ ਜੋ ਹਰਿ ਦਿਲ ਅੰਦਰ ਸਮਾ ਰਿਹਾ ਹੈ, ਉਹ ਮੇਰਾ ਮਾਲਕ ਹੈ।
Fareedkot Teekaਨਾਮ ਜਿਸ ਕਾ ਨਿਰੰਜਨ ਹੈ ਔਰ (ਘਰਿ ਘਰਿ) ਸਰੀਰ ਸਰੀਰ ਮੇਂ ਬਿਆਪਕ ਹੈ, ਸੋ ਠਾਕੁਰ ਮੇਰਾ ਸਰੂਪ ਸ੍ਵਾਮੀ ਹੈ॥੧॥
Prof. Sahib Singhਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ ॥੧॥

ਪਦ ਅਰਥ ਘਰਿ ਘਰਿ = ਹਰੇਕ ਹਿਰਦੇ-ਘਰ ਵਿਚ। ਠਾਕੁਰੁ = ਪਾਲਣਹਾਰ, ਮਾਲਕ ॥੧॥

SikhNet (Spanish)El Señor que vive en cada corazón es nuestro Maestro.(1)

ਬਿਨੁ ਗੁਰਸਬਦ. ਨ ਛੂਟੀਐ; ਦੇਖਹੁ ਵੀਚਾਰਾ ॥

bin gurasabad. na chhootteeai; dekhahu veechaaraa |

Sant Singh KhalsaWithout the Word of the Guru's Shabad, no one is emancipated. See this, and reflect upon it.
Manmohan SinghWithout Guru's instruction one is not emancipated. See and reflect upon this.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ। ਇਸ ਨੂੰ ਸੋਚ ਸਮਝ ਕੇ ਵੇਖ ਲਉ।
Fareedkot Teekaਹੇ ਭਾਈ! ਵਿਚਾਰ ਕਰ ਦੇਖ ਲੇਵੋ ਗੁਰੋਂ ਕੇ ਉਪਦੇਸ਼ ਬਿਨਾ ਛੂਟੀਤਾ ਨਹੀਂ॥
Prof. Sahib Singh(ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ।

ਪਦ ਅਰਥ ਨ ਛੂਟੀਐ = (ਮਾਇਆ ਦੇ ਮੋਹ ਦੇ ਹਨੇਰੇ ਤੋਂ) ਖ਼ਲਾਸੀ ਨਹੀਂ ਹੁੰਦੀ।

SikhNet (Spanish)Pero sin la Palabra del Shabd del Guru, uno no es emancipado; piensa profundamente en esto por ti mismo y llegarás a la misma conclusión.

ਜੇ ਲਖ ਕਰਮ ਕਮਾਵਹੀ; ਬਿਨੁ ਗੁਰ. ਅੰਧਿਆਰਾ ॥੧॥ ਰਹਾਉ ॥

je lakh karam kamaavahee; bin gur. andhiaaraa |1| rahaau |

Sant Singh KhalsaEven though you may perform hundreds of thousands of rituals, without the Guru, there is only darkness. ||1||Pause||
Manmohan SinghThough man may perform lacs of rituals yet without the Guru there is all darkness. Pause
Manmohan Singh (Punjabi)ਭਾਵੇਂ ਆਦਮੀ ਲੱਖਾਂ ਹੀ ਕਰਮਕਾਂਡ ਪਿਆ ਕਮਾਵੇ, ਪਰ ਗੁਰਾਂ ਦੇ ਬਗ਼ੈਰ ਸਭ ਹਨ੍ਹੇਰਾ ਹੀ ਹੈ। ਠਹਿਰਾਉ।
Fareedkot Teekaਕਿਉਂਕਿ ਜੇਕਰ ਲਾਖੋਂ ਭਰਮ ਕਮਾਵੈ ਤਾਂ ਵੀ ਗੁਰ ਉਪਦੇਸ਼ ਬਿਨ ਅਗਿਆਨ ਅੰਧੇਰਾ ਰਹਤਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ) ॥੧॥ ਰਹਾਉ ॥

ਪਦ ਅਰਥ ਜੇ ਕਮਾਵਹੀ = ਜੇ ਤੂੰ ਕਮਾਏਂ, ਜੇ ਤੂੰ ਕਰੇਂ। ਅੰਧਿਆਰਾ = ਹਨੇਰਾ, ਆਤਮਕ ਹਨੇਰਾ, ਮਾਇਆ ਦੇ ਪ੍ਰਭਾਵ ਦਾ ਹਨੇਰਾ ॥੧॥ ਰਹਾਉ ॥

SikhNet (Spanish)Uno podrá actuar tan bien como pueda, pero sin el Guru, la oscuridad no podrá ser disipada. (1-Pausa)

ਅੰਧੇ ਅਕਲੀ ਬਾਹਰੇ; ਕਿਆ ਤਿਨ ਸਿਉ ਕਹੀਐ ॥

andhe akalee baahare; kiaa tin siau kaheeai |

Sant Singh KhalsaWhat can you say, to one who is blind and without wisdom?
Manmohan SinghWhat should we say to those who are blind and devoid of wisdom?
Manmohan Singh (Punjabi)ਆਪਾਂ ਉਨ੍ਹਾਂ ਨੂੰ ਕੀ ਆਖੀਏ ਜਿਹੜੇ ਅੰਨ੍ਹੇ ਅਤੇ ਸਿਆਣਪ ਤੋਂ ਸੱਖਣੇ ਹਨ?
Fareedkot Teekaਅਕਲੋਂ ਸੇ ਬਿਨਾ ਜੋ ਅੰਧੇ ਜੀਵ ਹੈਂ ਤਿਨ ਸੋ ਕਿਆ ਕਹੀਏ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ।

ਪਦ ਅਰਥ ਅਕਲੀ ਬਾਹਰੇ = ਅਕਲੋਂ ਖ਼ਾਲੀ। ਕਿਆ.......ਕਹੀਐ = ਉਹਨਾਂ ਨੂੰ ਸਮਝਾਣ ਦਾ ਕੋਈ ਲਾਭ ਨਹੀਂ।

SikhNet (Spanish)A los ciegos de mente, ¿qué les puede uno decir?

ਬਿਨੁ ਗੁਰ. ਪੰਥੁ ਨ ਸੂਝਈ; ਕਿਤੁ ਬਿਧਿ ਨਿਰਬਹੀਐ ॥੨॥

bin gur. panth na soojhee; kit bidh nirabaheeai |2|

Sant Singh KhalsaWithout the Guru, the Path cannot be seen. How can anyone proceed? ||2||
Manmohan SinghWithout the Guru the way cannot be seen. How is then one to get along?
Manmohan Singh (Punjabi)ਗੁਰਾਂ ਦੇ ਬਾਝੋਂ ਰਸਤਾ ਦਿਖਾਈ ਨਹੀਂ ਦਿੰਦਾ ਤਦ ਆਦਮੀ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲੇ?
Fareedkot Teekaਗੁਰੋਂ ਸੇ ਬਿਨਾ ਰਸਤਾ ਨਹੀਂ ਦੇਖਾਈ ਦੇਤਾ, ਉਨ ਕੋ ਕੋਈ ਕੈਸੇ ਨਿਬਾਹੈ॥੨॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ ॥੨॥

ਪਦ ਅਰਥ ਪੰਥੁ = (ਜੀਵਨ ਦਾ ਸਿੱਧਾ) ਰਸਤਾ। ਕਿਤੁ ਬਿਧਿ ਨਿਰਬਹੀਐ = (ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ) ਕਿਸੇ ਤਰ੍ਹਾਂ ਭੀ ਨਿਰਬਾਹ ਨਹੀਂ ਹੋ ਸਕਦਾ, ਸਾਥ ਨਹੀਂ ਨਿਭ ਸਕਦਾ ॥੨॥

SikhNet (Spanish)Sin el Guru, uno no ve ni siquiera el Sendero; ¿cómo puede uno imaginarse que puede caminar solo? (2)

ਖੋਟੇ ਕਉ ਖਰਾ ਕਹੈ; ਖਰੇ. ਸਾਰ ਨ ਜਾਣੈ ॥

khotte kau kharaa kahai; khare. saar na jaanai |

Sant Singh KhalsaHe calls the counterfeit genuine, and does not know the value of the genuine.
Manmohan SinghTo the counterfeit one calls the genuine and the worth of genuine he knows not.
Manmohan Singh (Punjabi)ਜਾਹਲੀ ਨੂੰ ਆਦਮੀ ਅਸਲੀ ਆਖਦਾ ਹੈ ਅਤੇ ਅਸਲੀ ਦੀ ਉਹ ਕਦਰ ਹੀ ਨਹੀਂ ਪਛਾਣਦਾ।
Fareedkot Teekaਮੰਦ ਕਰਮੋਂ ਕੋ ਖਰਾ ਕਹਤੇ ਹੈਂ ਔਰ ਖਰੇ ਜੋ ਸ਼ੁਭ ਕਰਮੀ ਹੈਂ ਤਿਨ ਕੀ (ਸਾਰ) ਕਦਰ ਨਹੀਂ ਜਾਨਤੇ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ।

ਪਦ ਅਰਥ ਕਹੈ = ਆਖਦਾ ਹੈ। ਸਾਰ = ਕਦਰ, ਕੀਮਤ।

SikhNet (Spanish)Uno considera lo falso como verdadero, y no conoce la Esencia de la Verdad.

ਅੰਧੇ ਕਾ ਨਾਉ ਪਾਰਖੂ; ਕਲੀ ਕਾਲ ਵਿਡਾਣੈ ॥੩॥

andhe kaa naau paarakhoo; kalee kaal viddaanai |3|

Sant Singh KhalsaThe blind man is known as an appraiser; this Dark Age of Kali Yuga is so strange! ||3||
Manmohan SinghThe blind man goes by the name of an assayer. Strange is this Dark-age.
Manmohan Singh (Punjabi)ਅੰਨ੍ਹੇ ਮਨੁੱਖ ਦਾ ਨਾਮ ਜਾਂਚ ਪੜਤਾਲ ਕਰਨ ਵਾਲਾ ਹੈ। ਅਸਚਰਜ ਹੈ ਇਹ ਕਲਜੁਗ ਦਾ ਸਮਾਂ।
Fareedkot Teekaਜੋ ਅਗਿਆਨੀ ਜੀਵ ਹੈਂ ਤਿਨਾਂ ਕਾ ਨਾਮ ਪਾਰਖੂ, ਭਾਵ ਗ੍ਯਾਨੀ ਰਖਿਆ ਹੈ। ਕਲਜੁਗ ਕੇ ਸਮੇਂ ਮੇਂ ਏਹ ਅਸਜਰਜ ਹੈ॥੩॥
Prof. Sahib Singhਮਾਇਆ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ-ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ ॥੩॥

ਪਦ ਅਰਥ ਪਾਰਖੂ = ਸਿਆਣਾ। ਵਿਡਾਣੈ = ਅਸਚਰਜ ਦਾ। ਕਲੀ ਕਾਲ ਵਿਡਾਣੈ = ਅਸਚਰਜ ਕਲਿ ਜੁਗ ਦਾ ਹਾਲ, ਅਸਚਰਜ ਮਾਇਆ-ਵੇੜ੍ਹੀ ਦੁਨੀਆ ਦਾ ਹਾਲ {ਨੋਟ: ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਕੋਈ ਜੁਗ ਕਿਸੇ ਦੂਸਰੇ ਜੁਗ ਨਾਲੋਂ ਚੰਗਾ ਹੈ ਜਾਂ ਮਾੜਾ। ਮਾਇਆ-ਮੋਹੇ ਜਗਤ ਦਾ ਜ਼ਿਕਰ ਹੈ। ਜਿਸ ਸਮੇ ਦਾ ਨਾਮ ਬ੍ਰਾਹਮਣ ਨੇ ਕਲਿਜੁਗ ਰੱਖ ਦਿੱਤਾ ਸੀ, ਉਸੇ ਵਿਚ ਆਉਣ ਕਰਕੇ ਆਪ ਲਫ਼ਜ਼ 'ਜਗਤ' ਦੇ ਥਾਂ 'ਕਲੀ ਕਾਲ' ਵਰਤ ਰਹੇ ਹਨ} ॥੩॥

SikhNet (Spanish)Es increíble en esta época oscura, que el ciego total es considerado el sabio. (3)

ਸੂਤੇ ਕਉ ਜਾਗਤੁ ਕਹੈ; ਜਾਗਤ ਕਉ ਸੂਤਾ ॥

soote kau jaagat kahai; jaagat kau sootaa |

Sant Singh KhalsaThe sleeper is said to be awake, and those who are awake are like sleepers.
Manmohan SinghThe one who is slept he calls awake and one who is awake he says asleep.
Manmohan Singh (Punjabi)ਸੁੱਤੇ ਹੋਏ ਨੂੰ ਜਾਗਦਾ ਆਖਦਾ ਹੈ ਅਤੇ ਜਾਗਦੇ ਨੂੰ ਸੁੱਤਾ ਪਿਆ ਕਹਿੰਦਾ ਹੈ।
Fareedkot Teekaਜੋ ਪਰਮੇਸ੍ਵਰ ਕੀ ਤਰਫ ਸੇ (ਸੂਤੇ) ਬੇਖਬਰ ਹੈਂ ਔਰ ਬ੍ਯੋਹਾਰੋਂ ਮੇਂ ਸਾਵਧਾਨ ਹੈ, ਤਿਸ ਕੋ ਜਾਗਤਾ ਜਾਨ ਤਿਸ ਕੀ ਵਡਿਆਈ ਕਰਤੇ ਹੈਂ। ਜੋ ਪਰਮੇਸ੍ਵਰ ਕੇ ਭਜਨ ਮੇਂ ਜਾਗਿਆ ਹੈ ਤਿਸ ਕੋ (ਸੂਤਾ), ਭਾਵ ਬਿਵਹਾਰੋਂ ਮੇਂ ਸੁਸਤ ਜਾਨਤੇ ਹੈਂ॥
Prof. Sahib Singhਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ।

ਪਦ ਅਰਥ ਸੂਤੇ ਕਉ = (ਮਾਇਆ ਦੇ ਮੋਹ ਵਿਚ) ਸੁੱਤੇ ਹੋਏ ਨੂੰ। ਜਾਗਤੁ = ਸੁਚੇਤ। ਜਾਗਤ ਕਉ = ਉਸ ਨੂੰ ਜੋ ਪ੍ਰਭੂ-ਨਾਮ ਵਿਚ ਜੁੜ ਕੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਹੈ।

SikhNet (Spanish)La gente piensa que los dormidos están despiertos, y los despiertos, dormidos;

ਜੀਵਤ ਕਉ. ਮੂਆ ਕਹੈ; ਮੂਏ ਨਹੀ ਰੋਤਾ ॥੪॥

jeevat kau. mooaa kahai; mooe nahee rotaa |4|

Sant Singh KhalsaThe living are said to be dead, and no one mourns for those who have died. ||4||
Manmohan SinghThe living one he says dead, and he weeps not for those who are really dead.
Manmohan Singh (Punjabi)ਇਹ ਜੀਉਂਦੇ ਹੋਏ ਨੂੰ ਮੁਰਦਾ ਆਖਦਾ ਹੈ, ਅਤੇ ਦਰ ਅਸਲ ਮਰਿਆ ਹੋਇਆ ਲਈ ਵਿਰਲਾਪ ਨਹੀਂ ਕਰਦਾ।
Fareedkot Teekaਜੋ ਭਜਨ ਕਰ ਜੀਵਤਾ ਹੈ ਤਿਸ ਕੋ ਸੰਸਾਰੀ ਲੋਕ ਮੂਆ ਕਹਤੇ ਹੈਂ ਔਰ ਜੋ ਪਰਮੇਸ੍ਵਰ ਸੇ ਬੇਮੁਖ ਹੋ ਕਰ ਮੂਏ ਹੂਏ ਹੈਂ, ਤਿਨ ਕੋ ਸੰਸਾਰ ਰੋਤਾ ਨਹੀਂ ਕਿ ਹਾਇ ਇਸ ਕਾ ਜਨਮ ਬਿਅਰਥ ਜਾਤਾ ਹੈ॥੪॥
Prof. Sahib Singhਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ ॥੪॥

ਪਦ ਅਰਥ ਮੂਆ = ਦੁਨੀਆ ਦੇ ਭਾ ਦਾ ਗਿਆ-ਗੁਜ਼ਰਿਆ ॥੪॥

SikhNet (Spanish)los vivos son vistos como muertos, y los verdaderamente muertos no son ni lamentados siquiera. (4)

ਆਵਤ ਕਉ ਜਾਤਾ ਕਹੈ; ਜਾਤੇ ਕਉ ਆਇਆ ॥

aavat kau jaataa kahai; jaate kau aaeaa |

Sant Singh KhalsaOne who is coming is said to be going, and one who is gone is said to have come.
Manmohan SinghHe who is coming he says is going and one who is gone he says to have come.
Manmohan Singh (Punjabi)ਜੋ ਆ ਰਿਹਾ ਹੈ ਉਹ ਆਖਦਾ ਹੈ ਜਾ ਰਿਹਾ ਹੈ, ਅਤੇ ਜੋ ਗਿਆ ਹੋਇਆ ਹੈ ਉਸ ਨੂੰ ਆਇਆ ਕਹਿੰਦਾ ਹੈ।
Fareedkot Teekaਜੋ ਪਰਮੇਸ੍ਵਰ ਕੇ ਪਾਸੇ ਆਵਤਾ ਹੈ ਤਿਸ ਕੋ ਕਹਤੇ ਹੈਂ ਹਮਾਰੇ ਕਾਮ ਸੇ ਜਾਤਾ ਰਹਾ। ਜੋ ਸੰਸਾਰ ਮੇਂ ਜਾਤਾ ਹੈ ਤਿਸ ਕੋ ਆਇਆ ਕਹਤੇ ਹੈਂ, ਭਾਵ ਤਿਸੁ ਕੋ ਲਾਇਕ ਗਿਣਤੇ ਹੈਂ॥
Prof. Sahib Singhਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿਚ ਆਉਣਾ ਸਫਲ ਹੋਇਆ ਹੈ।
SikhNet (Spanish)Si uno viene, la gente piensa que se va; y si uno va, piensa que viene.

ਪਰ ਕੀ ਕਉ. ਅਪੁਨੀ ਕਹੈ; ਅਪੁਨੋ ਨਹੀ ਭਾਇਆ ॥੫॥

par kee kau. apunee kahai; apuno nahee bhaaeaa |5|

Sant Singh KhalsaThat which belongs to others, he calls his own, but he has no liking for that which is his. ||5||
Manmohan SinghMan calls another's property has own and his own he likes not.
Manmohan Singh (Punjabi)ਆਦਮੀ ਪਰਾਈ ਮਲਕੀਅਤ ਨੂੰ ਆਪਣੀ ਨਿੱਜ ਦੀ ਆਖਦਾ ਹੈ ਅਤੇ ਆਪਣੀ ਨਿੱਜ ਦੀ ਨੂੰ ਪਸੰਦ ਨਹੀਂ ਰਖਦਾ।
Fareedkot Teekaਜੋ ਦੇਹ (ਪਰ ਕੀ) ਸੁਆਨ ਸ੍ਰਿਗਾਲੋਂ ਕੀ ਹੈ, ਤਿਸ ਕੋ ਅਪਨੀ ਕਹਤੇ ਹੈਂ ਔਰ ਅਪਨਾ ਸਰੂਪ ਪਰਮੇਸ੍ਵਰ ਭਾਇਆ ਨਹੀਂ॥੫॥
Prof. Sahib Singhਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ॥੫॥

ਪਦ ਅਰਥ ਪਰ ਕੀ ਕਉ = ਉਸ ਮਾਇਆ ਨੂੰ ਜੋ ਪਰਾਏ ਦੀ ਬਣ ਜਾਣੀ ਹੈ। ਭਾਇਆ = ਚੰਗਾ ਲੱਗਾ ॥੫॥

SikhNet (Spanish)Todo lo que pertenece a otro, piensa que es suyo; y lo que es suyo, no le complace ni un poquito. (5)

ਮੀਠੇ ਕਉ ਕਉੜਾ ਕਹੈ; ਕੜੂਏ ਕਉ ਮੀਠਾ ॥

meetthe kau kaurraa kahai; karrooe kau meetthaa |

Sant Singh KhalsaThat which is sweet is said to be bitter, and the bitter is said to be sweet.
Manmohan SinghWhat is sweet, he calls bitter and the bitter he calls sweet.
Manmohan Singh (Punjabi)ਜੋ ਮਿੱਠਾ ਹੈ ਉਸ ਨੂੰ ਉਹ ਕੋੜਾ ਆਖਦਾ ਹੈ ਅਤੇ ਕੌੜੇ ਨੂੰ ਉਹ ਮਿੱਠਾ ਦਸਦਾ ਹੈ।
Fareedkot Teekaਨਾਮ ਜੋ ਮੀਠਾ ਹੈ ਤਿਸ ਕੋ ਕੌੜਾ ਕਹਤੇ ਹੈਂ, ਵਿਖੇ ਸੁਖ ਕੌੜੇ ਕੋ ਮੀਠਾ ਕਹਤੇ ਹੈਂ॥
Prof. Sahib Singhਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ।
SikhNet (Spanish)Lo dulce le parece amargo, y lo amargo, dulce;

ਰਾਤੇ ਕੀ ਨਿੰਦਾ ਕਰਹਿ; ਐਸਾ ਕਲਿ ਮਹਿ ਡੀਠਾ ॥੬॥

raate kee nindaa kareh; aisaa kal meh ddeetthaa |6|

Sant Singh KhalsaOne who is imbued with the Lord's Love is slandered - this is what I have seen in this Dark Age of Kali Yuga. ||6||
Manmohan SinghOne imbued with Lord's Love, he slanders. Such is what I have seen in the Dark-age.
Manmohan Singh (Punjabi)ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਦੀ ਉਹ ਬਦਖੋਹੀ ਕਰਦਾ ਹੈ। ਇਹੋ ਜਿਹਾ ਵਰਤਾਰਾ ਮੈਂ ਕਲਜੁਗ ਵਿੱਚ ਵੇਖਿਆ ਹੈ।
Fareedkot Teekaਜੋ ਸੰਤ ਜਨ ਪਰਮੇਸ੍ਵਰ ਮੇਂ ਰਾਤੇ ਹੈਂ ਤਿਨ ਕੀ ਨਿੰਦਾ ਕਰਤੇ ਹੈਂ। ਐਸਾ ਅਸਚਰਜ ਕਲਜੁਗ ਮੇਂ ਦੇਖਿਆ ਹੈ॥੬॥
Prof. Sahib Singhਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ ॥੬॥

ਪਦ ਅਰਥ ਰਾਤੇ ਕੀ = ਨਾਮ-ਰੰਗ ਵਿਚ ਰੰਗੇ ਹੋਏ ਦੀ। ਕਰਹਿ = ਕਰਦੇ ਹਨ। ਕਲਿ ਮਹਿ = ਜਗਤ ਵਿਚ ॥੬॥

SikhNet (Spanish)y la gente calumnia a los que están imbuidos en Dios. ¡Tal es la naturaleza de esta época oscura! (6)

ਚੇਰੀ ਕੀ ਸੇਵਾ ਕਰਹਿ; ਠਾਕੁਰੁ ਨਹੀ ਦੀਸੈ ॥

cheree kee sevaa kareh; tthaakur nahee deesai |

Sant Singh KhalsaHe serves the maid, and does not see his Lord and Master.
Manmohan SinghMan serves the hand-maiden but the Master he sees not.
Manmohan Singh (Punjabi)ਇਨਸਾਨ ਨੌਕਰਾਣੀ ਦੀ ਟਹਿਲ ਕਮਾਉਂਦਾ ਹੈ ਪ੍ਰੰਤੂ ਮਾਲਕ ਨੂੰ ਉਹ ਵੇਖਦਾ ਹੀ ਨਹੀਂ।
Fareedkot Teekaਪਰਮੇਸ੍ਵਰ ਕੀ (ਚੇਰੀ) ਦਾਸੀ ਜੋ ਮਾਇਆ ਹੈ ਤਿਸ ਕੀ (ਸੇਵਾ) ਪੂਜਾ ਕਰਤੇ ਹੈਂ। ਜੋ ਘਟ ਘਟ ਮੇਂ ਪੂਰਨ ਹੈਂ, ਸੋ ਠਾਕਰੁ ਦੇਖੀਤਾ ਨਾਹੀਂ॥
Prof. Sahib Singhਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ।

ਪਦ ਅਰਥ ਚੇਰੀ = ਪਰਮਾਤਮਾ ਦੀ ਦਾਸੀ, ਮਾਇਆ। ਦੀਸੈ = ਦਿੱਸਦਾ।

SikhNet (Spanish)La gente sirve al esclavo y no ve al Maestro;

ਪੋਖਰੁ ਨੀਰੁ ਵਿਰੋਲੀਐ; ਮਾਖਨੁ ਨਹੀ ਰੀਸੈ ॥੭॥

pokhar neer viroleeai; maakhan nahee reesai |7|

Sant Singh KhalsaChurning the water in the pond, no butter is produced. ||7||
Manmohan SinghBy churning the pool water, no butter comes out.
Manmohan Singh (Punjabi)ਛੱਪੜ ਦਾ ਪਾਣੀ ਰਿੜਕਣ ਦੁਆਰਾ ਮੱਖਣ ਨਹੀਂ ਨਿਕਲਦਾ।
Fareedkot Teekaਪਰਮੇਸ੍ਵਰ ਸੇ ਬਿਨਾ ਔਰ ਸੇਵਾ ਤੋ ਐਸੀ ਹੈ ਜੈਸੇ (ਪੋਖਰੁ) ਛਪੜ ਕਾ ਪਾਨੀ ਰਿੜਕਨੇ ਸੇ ਮਾਖਨ ਨਹੀਂ (ਰੀਸੈ) ਨਿਕਸਤਾ; ਅਰਥਾਤ ਔਰੁ ਸਕਾਮ ਕਰਮ ਕਰਨੇ ਸੇ ਆਤਮ ਤੱਤੁ ਨਹੀਂ ਪ੍ਰਾਪਤਿ ਹੋਤਾ॥੭॥
Prof. Sahib Singh(ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ)। ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ ॥੭॥

ਪਦ ਅਰਥ ਪੋਖਰੁ = ਛੱਪੜ। ਨੀਰੁ = ਪਾਣੀ। ਵਿਰੋਲੀਐ = ਜੇ ਰਿੜਕੀਏ। ਨਹੀ ਰੀਸੈ = ਨਹੀਂ ਨਿਕਲਦਾ ॥੭॥

SikhNet (Spanish)pero si uno bate el agua de un charco, no va a dar mantequilla. (7)

ਇਸੁ ਪਦ ਜੋ ਅਰਥਾਇ ਲੇਇ; ਸੋ ਗੁਰੂ ਹਮਾਰਾ ॥

eis pad jo arathaae lee; so guroo hamaaraa |

Sant Singh KhalsaOne who understands the meaning of this verse is my Guru.
Manmohan SinghHe who understands the meaning of this stale is my teacher.
Manmohan Singh (Punjabi)ਜੋ ਇਸ ਅਵਸਥਾ ਦੇ ਅਰਥ ਸਮਝਦਾ ਹੈ, ਉਹ ਮੇਰਾ ਉਸਤਾਦ ਹੈ।
Fareedkot Teekaਇਸ ਪਦ ਕਾ ਜੋ ਅਰਥਾਇ ਲੇਵੇ, ਅਰਥਾਤ ਏਹ ਜੋ ਸ਼ਬਦ ਉਚਾਰਾ ਹੈ ਇਸ ਕੋ ਧਾਰਨ ਕਰ ਲੇ, ਸੋ ਹਮਾਰਾ ਪੂਜ੍ਯ ਹੈ॥
Prof. Sahib Singhਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ।

ਪਦ ਅਰਥ ਪਦ = ਆਤਮਕ ਦਰਜਾ। ਅਰਥਾਇ ਲੇਇ = ਜਤਨ ਨਾਲ ਪ੍ਰਾਪਤ ਕਰ ਲਏ।

SikhNet (Spanish)Aquél que entiende lo que quiero decir en este verso es mi Guru;

ਨਾਨਕ ਚੀਨੈ ਆਪ ਕਉ; ਸੋ ਅਪਰ ਅਪਾਰਾ ॥੮॥

naanak cheenai aap kau; so apar apaaraa |8|

Sant Singh KhalsaO Nanak, one who knows his own self, is infinite and incomparable. ||8||
Manmohan SinghO Nanak he who knows his own self is infinite and unrivalled.
Manmohan Singh (Punjabi)ਜੋ ਆਪਣੇ ਆਪ ਨੂੰ ਜਾਣਦਾ ਹੈ, ਹੈ ਨਾਨਕ! ਉਹ ਬੇਅੰਤ ਅਤੇ ਲਾਸਾਨੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਆਪਨੇ ਸਰੂਪ ਕੋ ਜਾਣੇ ਸੋ ਪੁਰਸ (ਅਪਰ ਅਪਾਰਾ) ਅਤੀ ਉਤਮ, ਭਾਵ ਪਰਮੇਸ੍ਵਰ ਸਰੂਪ ਹੈ॥੮॥☬ਅਪਨਾ ਅਭਿਪ੍ਰਾਇ ਪ੍ਰਗਟਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੮॥

ਪਦ ਅਰਥ ਚੀਨੈ = ਪਰਖੇ, ਪਛਾਣੇ। ਅਪਰ = ਮਾਇਆ ਦੇ ਪ੍ਰਭਾਵ ਤੋਂ ਪਰੇ। ਅਪਾਰਾ = ਜਿਸ ਦੇ ਗੁਣਾਂ ਦਾ ਪਾਰ ਨ ਲੱਭ ਸਕੇ ॥੮॥

SikhNet (Spanish)oh, dice Nanak, aquél que se conoce a sí mismo, se inmerge en el Infinito.(8)

ਸਭੁ ਆਪੇ ਆਪਿ ਵਰਤਦਾ; ਆਪੇ ਭਰਮਾਇਆ ॥

sabh aape aap varatadaa; aape bharamaaeaa |

Sant Singh KhalsaHe Himself is All-pervading; He Himself misleads the people.
Manmohan SinghBy Himself, the Lord pervades ever-where and Himself He strays the mortals.
Manmohan Singh (Punjabi)ਖ਼ੁਦ-ਬ-ਖ਼ੁਦ ਹੀ ਸਾਹਿਬ ਸਾਰੇ ਵਿਆਪਕ ਹੋ ਰਿਹਾ ਹੈ ਤੇ ਉਹ ਖ਼ੁਦ ਹੀ ਪ੍ਰਾਣੀਆਂ ਨੂੰ ਕੁਰਾਹੇ ਭਟਕਾਉਂਦਾ ਹੈ।
Fareedkot Teekaਸਰਬ ਰੂਪ ਹੋ ਕਰ ਆਪ ਹੀ ਆਪ ਵਰਤ ਰਹਾ ਹੈ, ਆਪ ਹੀ ਅਗ੍ਯਾਨੀਓਂ ਕੋ ਪ੍ਰਪੰਚ ਮੇਂ ਭਰਮਾਇ ਦੀਆ ਹੈ॥
Prof. Sahib Singh(ਪਰ ਮਾਇਆ ਵਿਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ।

ਪਦ ਅਰਥ ਸਭੁ = ਹਰ ਥਾਂ। ਆਪੇ = (ਪ੍ਰਭੂ) ਆਪ ਹੀ। ਭਰਮਾਇਆ = ਭੁਲੇਖੇ ਵਿਚ ਪਾਇਆ।

SikhNet (Spanish)El Señor Mismo hace todo; Dios Mismo nos desvía del Sendero.

ਗੁਰ ਕਿਰਪਾ ਤੇ ਬੂਝੀਐ; ਸਭੁ ਬ੍ਰਹਮੁ ਸਮਾਇਆ ॥੯॥੨॥੧੮॥

gur kirapaa te boojheeai; sabh braham samaaeaa |9|2|18|

Sant Singh KhalsaBy Guru's Grace, one comes to understand, that God is contained in all. ||9||2||18||
Manmohan SinghThrough Guru's grace, man understands this that the Lord is contained amongst all.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ, ਇਨਸਾਨ ਵਿੱਚ ਸਮਝਦਾ ਹੈ ਕਿ ਸਾਰਿਆਂ ਅੰਦਰ ਸੁਆਮੀ ਰਮਿਆ ਹੋਇਆ ਹੈ।
Fareedkot Teekaਹੈ ਤੋ ਸਰਬ ਮੇਂ ਬ੍ਰਹਮ ਹੀ ਬਿਆਪਿਆ ਹੂਆ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਜਾਨੀਤਾ ਹੈ॥੯॥੨॥੧੮॥☬ਗੁਰੂ ਅਮਰ ਦਾਸ ਜੀ ਕੋ ਕਿਸੀ ਪੰਡਤ ਨੇ ਕਹਾ ਕਿ ਆਪ ਸਭ ਕੀ ਪੂਜਾ ਲੇ ਲੇਤੇ ਹੈਂ। ਸੂਦ੍ਰੋਂ ਕੇ ਘਰ ਸਦਾ ਸੂਤਕ ਰਹਤਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ ॥੯॥੨॥੧੮॥

ਪਦ ਅਰਥ ਤੇ = ਤੋਂ, ਨਾਲ ॥੯॥

SikhNet (Spanish)Y el Guru nos enseña esto: que el Señor prevalece a través de todo.(9-2-18)

Open this shabad →

Shabad Guru Amardas Ji Raag Gauree

ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ ॥

raag gaurree guaareree mahalaa 3 asattapadeea |

Sant Singh KhalsaRaag Gauree Gwaarayree, Third Mehl, Ashtpadheeyaa:
Manmohan SinghGauri Measure Guareri 3rd Guru, Ashtpadis.
Manmohan Singh (Punjabi)ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ ਅਸ਼ਟਪਦੀਆਂ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
SikhNet (Spanish)Rag Gauri Guareri, Mejl Guru Amar Das, Tercer Canal Divino, Ashtapadis

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God by the grace of the True Guru He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਮਨ ਕਾ ਸੂਤਕੁ; ਦੂਜਾ ਭਾਉ ॥

man kaa sootak; doojaa bhaau |

Sant Singh KhalsaThe pollution of the mind is the love of duality.
Manmohan SinghDuality is the contamination of mind.
Manmohan Singh (Punjabi)ਹੋਰਸ ਦੀ ਪ੍ਰੀਤ ਚਿੱਤ ਦੀ ਨਾਪਾਕੀ ਹੈ।
Fareedkot Teekaਮਨ ਕਾ ਸੂਤਕ ਦੂਜਾ ਭਾਉ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ) ਹੋਰ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿਤ੍ਰਤਾ (ਦਾ ਕਾਰਣ ਬਣਦਾ) ਹੈ।

ਪਦ ਅਰਥ ਸੂਤਕੁ = ਕਿਸੇ ਬਾਲਕ ਦੇ ਜਨਮ ਨਾਲ ਕਿਸੇ ਘਰ ਵਿਚ ਪੈਦਾ ਹੋਈ ਅਪਵਿਤ੍ਰਤਾ। ਭਾਉ = ਪਿਆਰ। ਦੂਜਾ ਭਾਉ = ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਨਾਲ ਪਾਇਆ ਹੋਇਆ ਪਿਆਰ।

SikhNet (Spanish)La mente está contaminada por la dualidad,

ਭਰਮੇ ਭੂਲੇ; ਆਵਉ ਜਾਉ ॥੧॥

bharame bhoole; aavau jaau |1|

Sant Singh KhalsaDeluded by doubt, people come and go in reincarnation. ||1||
Manmohan SinghInfatuated by doubt man comes and goes.
Manmohan Singh (Punjabi)ਵਹਿਮ ਦਾ ਘੁਸਾਇਆ ਹੋਇਆ ਬੰਦਾ ਆਉਂਦਾ ਤੇ ਜਾਂਦਾ ਹੈ।
Fareedkot Teekaਜਿਸ ਦੂਜੇ ਭਾਇ ਕਰ ਭਰਮ ਕਰ ਭੂਲੇ ਹੂਏ ਜੀਵ ਆਵਤੇ ਜਾਤੇ ਹੈਂ॥੧॥
Prof. Sahib Singh(ਇਸ ਅਪਵਿਤ੍ਰਤਾ ਦੇ ਕਾਰਨ ਮਾਇਆ ਦੀ) ਭਟਕਣਾ ਵਿਚ ਕੁਰਾਹੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਆਵਉ ਜਾਉ = ਜਨਮ ਮਰਨ ਦਾ ਗੇੜ ॥੧॥

SikhNet (Spanish)y desviada del Sendero; por la duda, uno va y viene. (1)

ਮਨਮੁਖਿ ਸੂਤਕੁ; ਕਬਹਿ ਨ ਜਾਇ ॥

manamukh sootak; kabeh na jaae |

Sant Singh KhalsaThe pollution of the self-willed manmukhs will never go away,
Manmohan SinghOf the perverse person, defilement never departs,
Manmohan Singh (Punjabi)ਪ੍ਰਤੀਕੂਲ ਪੁਰਸ਼ ਦੀ ਅਪਵਿਤਰਤਾ ਕਦਾਚਿੱਤ ਦੂਰ ਨਹੀਂ ਹੁੰਦੀ।
Fareedkot Teekaਜੋ ਪਰਮੇਸ੍ਵਰ ਸੇ ਬੇਮੁਖ ਹੈਂ ਤਬ ਤਕ ਤਿਨ ਕਾ (ਸੂਤਕੁ) ਅਸੁੱਧਪਨਾ ਕਬੀ ਨਹੀਂ ਜਾਤਾ॥
Prof. Sahib Singh(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਦੇ ਮਨ) ਦੀ ਅਪਵਿਤ੍ਰਤਾ ਉਤਨਾ ਚਿਰ ਕਦੇ ਦੂਰ ਨਹੀਂ ਹੁੰਦੀ,

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)En ego, la contaminación se quita hasta que uno está inmerso en el Naam,

ਜਿਚਰੁ ਸਬਦਿ. ਨ ਭੀਜੈ; ਹਰਿ ਕੈ ਨਾਇ ॥੧॥ ਰਹਾਉ ॥

jichar sabad. na bheejai; har kai naae |1| rahaau |

Sant Singh Khalsaas long as they do not dwell on the Shabad, and the Name of the Lord. ||1||Pause||
Manmohan SinghSo long as, under Guru's instruction he is not immersed in the Name of God. Pause.
Manmohan Singh (Punjabi)ਜਦ ਤਾਈ ਉਹ ਗੁਰਾਂ ਦੇ ਉਪਦੇਸ਼ ਤਾਬੇ ਰੱਬ ਦੇ ਨਾਮ ਅੰਦਰ ਗੜੂੰਦ ਨਹੀਂ ਹੁੰਦਾ। ਠਹਿਰਾਉ।
Fareedkot Teekaਜਬ ਤਕ ਗੁਰੋਂ ਕੇ ਉਪਦੇਸ਼ ਕਰ ਹਰੀ ਨਾਮ ਮੇਂ ਮਨ ਨਹੀਂ ਭੀਜਤਾ॥੧॥ ਰਹਾਉ ॥☬ਪ੍ਰਸ਼ਨ: ਸੂਤਕ ਕਾ ਰੂਪ ਕਹੋ?☬ਉੱਤਰੁ:
Prof. Sahib Singhਜਿਤਨਾ ਚਿਰ (ਮਨੁੱਖ ਗੁਰੂ ਦੇ) ਸ਼ਬਦ ਵਿਚ ਨਹੀਂ ਪਤੀਜਦਾ ਅਤੇ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜਦਾ ॥੧॥ ਰਹਾਉ ॥

ਪਦ ਅਰਥ ਸਬਦਿ = ਸ਼ਬਦ ਵਿਚ। ਭੀਜੈ = ਭਿੱਜਦਾ ਹੈ, ਪਤੀਜਦਾ। ਨਾਇ = ਨਾਮ ਵਿਚ ॥੧॥ ਰਹਾਉ ॥

SikhNet (Spanish)el Nombre del Señor, a través de la Palabra del Shabd.(1-Pausa)

ਸਭੋ ਸੂਤਕੁ; ਜੇਤਾ ਮੋਹੁ ਆਕਾਰੁ ॥

sabho sootak; jetaa mohu aakaar |

Sant Singh KhalsaAll the created beings are contaminated by emotional attachment;
Manmohan SinghThe attachment of all the visible objects is all impurity.
Manmohan Singh (Punjabi)ਦ੍ਰਿਸ਼ਟਮਾਨ ਪਦਾਰਥਾਂ ਦੀ ਤਮਾਮ ਲਗਨ ਸਭ ਅਸ਼ੁੱਧਤਾ ਹੀ ਹੈ!
Fareedkot Teekaਜਿਤਨਾ ਅਕਾਰੋਂ ਮੇਂ ਮੋਹ ਹੈ, ਸੋ ਸਭੁ ਸੂਤਕ ਰੂਪ ਹੈ॥
Prof. Sahib Singh(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ) ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ,

ਪਦ ਅਰਥ ਸਭੋ = ਸਾਰਾ ਹੀ। ਜੇਤਾ = ਜਿਤਨਾ ਹੀ। ਆਕਾਰੁ = ਇਹ ਦਿੱਸਦਾ ਜਗਤ।

SikhNet (Spanish)Todo lo que parece ser la realidad está contaminado por el apego,

ਮਰਿ ਮਰਿ ਜੰਮੈ; ਵਾਰੋ ਵਾਰ ॥੨॥

mar mar jamai; vaaro vaar |2|

Sant Singh Khalsathey die and are reborn, only to die over and over again. ||2||
Manmohan SinghDue to this the mortal dies and is reborn again and again.
Manmohan Singh (Punjabi)ਇਸ ਦੇ ਕਾਰਨ ਪ੍ਰਾਣੀ ਮੁੜ ਮੁੜ ਕੇ, ਮਰਦਾ ਅਤੇ ਜੰਮਦਾ ਹੈ।
Fareedkot Teekaਜਿਸ ਮੋਹ ਕਰ ਬਾਰੰਬਾਰ ਜਨਮਤਾ ਮਰਤਾ ਹੈ॥੨॥
Prof. Sahib Singhਉਹ ਮਨੁੱਖ (ਇਸ ਆਤਮਕ ਮੌਤ ਵਿਚ) ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ ॥੨॥

ਪਦ ਅਰਥ ਵਾਰੋ ਵਾਰ = ਮੁੜ ਮੁੜ ॥੨॥

SikhNet (Spanish)y así uno nace para morir, una y otra vez. (2)

ਸੂਤਕੁ; ਅਗਨਿ ਪਉਣੈ ਪਾਣੀ ਮਾਹਿ ॥

sootak; agan paunai paanee maeh |

Sant Singh KhalsaFire, air and water are polluted.
Manmohan SinghImpurity is in fire, air and water.
Manmohan Singh (Punjabi)ਅਪਵਿੱਤ੍ਰਤਾ ਅੱਗ, ਹਵਾ ਅਤੇ ਜਲ ਵਿੱਚ ਹੈ।
Fareedkot Teekaਪੁਨਾ ਸੂਤਕ ਅਗਨੀ ਔਰ ਪੌਣ ਪਾਣੀ ਕੇ ਬੀਚ ਹੈ॥
Prof. Sahib Singh(ਮਨਮੁਖਾਂ ਵਾਸਤੇ) ਅੱਗ ਵਿਚ ਹਵਾ ਵਿਚ ਪਾਣੀ ਵਿਚ ਭੀ ਅਪਵਿਤ੍ਰਤਾ ਹੀ ਹੈ,

ਪਦ ਅਰਥ ਮਾਹਿ = ਵਿਚ।

SikhNet (Spanish)El fuego, el aire y el agua están contaminados;

ਸੂਤਕੁ ਭੋਜਨੁ; ਜੇਤਾ ਕਿਛੁ ਖਾਹਿ ॥੩॥

sootak bhojan; jetaa kichh khaeh |3|

Sant Singh KhalsaThe food which is eaten is polluted. ||3||
Manmohan SinghWithin all the food, which we eat, there is pollution.
Manmohan Singh (Punjabi)ਸਮੂਹ ਖੁਰਾਕ ਜੋ ਅਸੀਂ ਖਾਂਦੇ ਹਾਂ, ਦੇ ਵਿੱਚ ਮਲੀਨਤਾ ਹੈ।
Fareedkot Teekaਔਰ ਜੇਤਾ ਕੁਛ ਭੋਜਨ ਖਾਤੇ ਹੈਂ ਤਿਸ ਮੇਂ ਭੀ ਸੂਤਕ ਹੈ॥੩॥
Prof. Sahib Singhਜਿਤਨਾ ਕੁਝ ਭੋਜਨ ਆਦਿਕ ਉਹ ਖਾਂਦੇ ਹਨ ਉਹ ਭੀ (ਉਹਨਾਂ ਦੇ ਮਨ ਵਾਸਤੇ) ਅਪਵਿਤ੍ਰਤਾ (ਦਾ ਕਾਰਨ ਹੀ ਬਣਦਾ) ਹੈ ॥੩॥

ਪਦ ਅਰਥ ਜੇਤਾ ਕਿਛੁ = ਜਿਤਨਾ ਕੁਝ ॥੩॥

SikhNet (Spanish)también nuestro alimento y todo lo que comemos.(3)

ਸੂਤਕਿ; ਕਰਮ ਨ ਪੂਜਾ ਹੋਇ ॥

sootak; karam na poojaa hoe |

Sant Singh KhalsaThe actions of those who do not worship the Lord are polluted.
Manmohan SinghDefilement is in man's actions as he performs not Lord's worship.
Manmohan Singh (Punjabi)ਭ੍ਰਿਸ਼ਟਤਾ ਹੈ, ਇਨਸਾਨ ਦੇ ਅਮਲਾ ਵਿੱਚ ਕਿਉਂਕਿ ਉਹ ਸਾਹਿਬ ਦੀ ਉਪਾਸ਼ਨਾ ਨਹੀਂ ਕਰਦਾ।
Fareedkot Teekaਪੂਜਾ ਆਦਿਕ ਕਰਮੋਂ ਮੇਂ ਭੀ ਸੂਤਕ ਹੋਤਾ ਹੈ॥
Prof. Sahib Singh(ਹੇ ਭਾਈ!) ਸੂਤਕ (ਦੇ ਭਰਮ ਵਿਚ ਗ੍ਰਸੇ ਹੋਏ ਮਨ ਨੂੰ) ਕੋਈ ਕਰਮ-ਕਾਂਡ ਪਵਿਤ੍ਰ ਨਹੀਂ ਕਰ ਸਕਦੇ, ਕੋਈ ਦੇਵ-ਪੂਜਾ ਪਵਿਤ੍ਰ ਨਹੀਂ ਕਰ ਸਕਦੀ।

ਪਦ ਅਰਥ ਸੂਤਕਿ = ਅਪਵਿਤ੍ਰਤਾ ਦੇ ਕਾਰਨ।

SikhNet (Spanish)Nuestras acciones están contaminadas porque no alabamos al Señor.

ਨਾਮਿ ਰਤੇ; ਮਨੁ ਨਿਰਮਲੁ ਹੋਇ ॥੪॥

naam rate; man niramal hoe |4|

Sant Singh KhalsaAttuned to the Naam, the Name of the Lord, the mind becomes immaculate. ||4||
Manmohan SinghImbued with God's Name, the soul is rendered pure.
Manmohan Singh (Punjabi)ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਪਰੰਤੂ ਜੋ ਨਾਮੀ ਮੇਂ ਰਤੇ ਹੈਂ ਤਿਨ ਕਾ ਮਨ ਨਿਰਮਲ ਹੋਤਾ ਹੈ॥੪॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਹੀ ਮਨ ਪਵਿਤ੍ਰ ਹੁੰਦਾ ਹੈ ॥੪॥

ਪਦ ਅਰਥ ਨਾਮਿ = ਨਾਮ ਵਿਚ ॥੪॥

SikhNet (Spanish)Sólo estando imbuida en el Naam, el Nombre del Señor la mente es purificada. (4)

ਸਤਿਗੁਰੁ ਸੇਵਿਐ; ਸੂਤਕੁ ਜਾਇ ॥

satigur seviai; sootak jaae |

Sant Singh KhalsaServing the True Guru, pollution is eradicated,
Manmohan SinghBy serving the True Guru the defilement goes,
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਨਾਲ ਅਪਵਿੱਤ੍ਰਤਾ ਚਲੀ ਜਾਂਦੀ ਹੈ,
Fareedkot Teekaਗੁਰੋਂ ਕੀ ਸੇਵਾ ਸੇ ਸੂਤਕ ਜਾਤਾ ਹੈ॥
Prof. Sahib Singh(ਹੇ ਭਾਈ!) ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿਤ੍ਰਤਾ ਦੂਰ ਹੋ ਜਾਂਦੀ ਹੈ,

ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ। ਜਾਇ = ਦੂਰ ਹੁੰਦਾ ਹੈ।

SikhNet (Spanish)Sirviendo al Verdadero Guru, la contaminación es eliminada,

ਮਰੈ ਨ ਜਨਮੈ; ਕਾਲੁ ਨ ਖਾਇ ॥੫॥

marai na janamai; kaal na khaae |5|

Sant Singh Khalsaand then, one does not suffer death and rebirth, or get devoured by death. ||5||
Manmohan Singhthereby man dies not nor is he reborn nor dies death devour him.
Manmohan Singh (Punjabi)ਅਤੇ ਆਦਮੀ ਨਾਂ ਮਰਦਾ ਹੈ ਨਾਂ ਹੀ ਮੁੜ ਜੰਮਦਾ ਹੈ, ਨਾਂ ਹੀ ਮੌਤ ਉਸ ਨੂੰ ਨਿਗਲਦੀ ਹੈ।
Fareedkot Teekaਤਾਂ ਤੇ ਮਰਤਾ ਜਨਮਤਾ ਨਹੀਂ ਕ੍ਯੋਂਕਿ ਤਿਸੁ ਕੋ ਕਾਲ ਨਹੀਂ ਖਾਤਾ॥੫॥
Prof. Sahib Singh(ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ) ਨਾਹ ਮਰਦਾ ਹੈ ਨਾਹ ਜੰਮਦਾ ਹੈ ਨਾਹ ਉਸ ਨੂੰ ਆਤਮਕ ਮੌਤ ਖਾਂਦੀ ਹੈ ॥੫॥

ਪਦ ਅਰਥ ਕਾਲੁ = ਮੌਤ, ਆਤਮਕ ਮੌਤ ॥੫॥

SikhNet (Spanish)y entonces uno no muere, ni renace otra vez.(5)

ਸਾਸਤ ਸਿੰਮ੍ਰਿਤਿ; ਸੋਧਿ ਦੇਖਹੁ ਕੋਇ ॥

saasat sinmrit; sodh dekhahu koe |

Sant Singh KhalsaYou may study and examine the Shaastras and the Simritees,
Manmohan SinghLet some one see and study the Shashtras and Simirtis.
Manmohan Singh (Punjabi)ਕੋਈ ਜਣਾ ਸ਼ਾਸਤ੍ਰਾਂ ਅਤੇ ਸਿਮਰਤੀਆਂ ਨੂੰ ਘੋਖ ਕੇ ਵੇਖ ਲਵੇ।
Fareedkot Teekaਸਾਸਤ੍ਰ ਸਿੰਮ੍ਰਿਤਿਆਂ ਕੋਈ ਵਿਚਾਰ ਕਰ ਦੇਖ ਲੇਵੋ, ਸਭੀ ਕਹਤੇ ਹੈਂ॥
Prof. Sahib Singh(ਹੇ ਭਾਈ! ਬੇ-ਸ਼ੱਕ) ਕੋਈ ਧਿਰ ਸਿਮ੍ਰਿਤੀਆਂ ਸ਼ਾਸਤ੍ਰਾਂ ਨੂੰ ਭੀ ਵਿਚਾਰ ਕੇ ਵੇਖ ਲਵੋ।

ਪਦ ਅਰਥ ਸੋਧਿ ਦੇਖਹੁ = ਵਿਚਾਰ ਕੇ ਵੇਖ ਲਵੋ।

SikhNet (Spanish)Estudia los Shastras o los textos Semíticos;

ਵਿਣੁ ਨਾਵੈ; ਕੋ ਮੁਕਤਿ. ਨ ਹੋਇ ॥੬॥

vin naavai; ko mukat. na hoe |6|

Sant Singh Khalsabut without the Name, no one is liberated. ||6||
Manmohan SinghWithout the Name none is emancipated.
Manmohan Singh (Punjabi)ਨਾਮ ਦੇ ਬਾਝੋਂ ਕੋਈ ਭੀ ਮੁਕਤ ਨਹੀਂ ਹੁੰਦਾ।
Fareedkot Teekaਨਾਮ ਸੇ ਬਿਨਾ ਕੋਈ ਜੀਵ ਮੁਕਤ ਨਹੀਂ ਹੋਤਾ॥੬॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਕ ਅਪਵਿਤ੍ਰਤਾ ਤੋਂ ਖ਼ਲਾਸੀ ਨਹੀਂ ਪਾ ਸਕਦਾ ॥੬॥

ਪਦ ਅਰਥ ਕੋ = ਕੋਈ ਮਨੁੱਖ। ਮੁਕਤਿ = ਸੂਤਕ ਤੋਂ ਖ਼ਲਾਸੀ ॥੬॥

SikhNet (Spanish)ellos también te dicen que sin el Nombre, la Liberación no se alacanza. (6)

ਜੁਗ ਚਾਰੇ; ਨਾਮੁ ਉਤਮੁ ਸਬਦੁ ਬੀਚਾਰਿ ॥

jug chaare; naam utam sabad beechaar |

Sant Singh KhalsaThroughout the four ages, the Naam is the ultimate; reflect upon the Word of the Shabad.
Manmohan SinghIn the four ages, the excellent thing is the Name and the meditation of the Word.
Manmohan Singh (Punjabi)ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।
Fareedkot Teekaਚਾਰੋਂ ਜੁਗੋਂ ਮੇਂ ਗੁਰ ਸ਼ਬਦ ਕਾ ਵੀਚਾਰ ਕਰਨਾ ਔਰ ਨਾਮ ਜਪਨਾ ਉੱਤਮ ਹੈ॥
Prof. Sahib Singh(ਹੇ ਭਾਈ!) ਚੌਹਾਂ ਹੀ ਜੁਗਾਂ ਵਿਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਪਰਮਾਤਮਾ ਦਾ) ਨਾਮ (ਜਪ ਕੇ ਹੀ ਮਨੁੱਖ) ਉੱਤਮ ਬਣ ਸਕਦਾ ਹੈ।

ਪਦ ਅਰਥ ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ। ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਵਿਚਾਰ ਕੇ।

SikhNet (Spanish)En las cuatro épocas la acción más elevada es meditar en el Naam, el Nombre del Señor y reflexionar en la Palabra del Shabd.

ਕਲਿ ਮਹਿ ਗੁਰਮੁਖਿ; ਉਤਰਸਿ ਪਾਰਿ ॥੭॥

kal meh guramukh; utaras paar |7|

Sant Singh KhalsaIn this Dark Age of Kali Yuga, only the Gurmukhs cross over. ||7||
Manmohan SinghIn the Dark-age only the Guru-ward is saved.
Manmohan Singh (Punjabi)ਕਲਜੁਗ ਅੰਦਰ ਕੇਵਲ ਗੁਰੂ-ਅਨੁਸਾਰੀ ਦਾ ਪਾਰ ਉਤਾਰਾ ਹੁੰਦਾ ਹੈ।
Fareedkot Teekaਕਲਜੁਗ ਮੇਂ ਨਾਮ ਕਰ ਗੁਰਮੁਖਿ ਸੰਸਾਰ ਸਮੁੰਦਰ ਸੇ ਪਾਰ ਉਤਰਤੇ ਹੈਂ॥੭॥
Prof. Sahib Singhਇਸ ਜੁਗ ਵਿਚ ਭੀ ਜਿਸ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ ਉਹੀ ਮਨੁੱਖ (ਵਿਕਾਰਾਂ ਦੇ ਸਮੁੰਦਰਾਂ ਤੋਂ) ਪਾਰ ਲੰਘਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੭॥

ਪਦ ਅਰਥ ਕਲਿ ਮਹਿ = ਇਸ ਸਮੇ ਵਿਚ ਭੀ ਜਿਸਨੂੰ ਕਲਿਜੁਗ ਕਹਿ ਰਹੇ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆ ਮਨੁੱਖ (ਹੀ) ॥੭॥

SikhNet (Spanish)También en esta Era de Kali, solamente los Sabios de Dios son salvados. (7)

ਸਾਚਾ; ਮਰੈ ਨ ਆਵੈ ਜਾਇ ॥

saachaa; marai na aavai jaae |

Sant Singh KhalsaThe True Lord does not die; He does not come or go.
Manmohan SinghThe True Lord dies not. He comes and goes not.
Manmohan Singh (Punjabi)ਸੱਚਾ ਸਾਹਿਬ ਮਰਦਾ ਨਹੀਂ। ਉਹ ਆਉਂਦਾ ਤੇ ਜਾਂਦਾ ਨਹੀਂ।
Fareedkot Teekaਸੋ ਸੱਚਾ ਜਨਮ ਮਰਣ ਆਉਣ ਜਾਣ ਸੇ ਰਹਤ ਹੈ॥
Prof. Sahib Singh(ਪਰਮਾਤਮਾ) ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂ

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਨ ਆਵੈ ਜਾਇ = ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ।

SikhNet (Spanish)El Uno Verdadero no muere, ni va, ni viene.

ਨਾਨਕ; ਗੁਰਮੁਖਿ ਰਹੈ ਸਮਾਇ ॥੮॥੧॥

naanak; guramukh rahai samaae |8|1|

Sant Singh KhalsaO Nanak, the Gurmukh remains absorbed in the Lord. ||8||1||
Manmohan SinghNanak, by Guru's grace the mortal remains absorbed in the Name.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਨਾਮ ਅੰਦਰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖਿ ਤਿਸ ਮੇਂ ਸਮਾਇ ਰਹੇ ਹੈਂ॥੮॥੧॥☬ਪੁਨਾ ਤਿਸੀ ਪੰਡਤ ਪ੍ਰਤੀ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿਚ ਸਦਾ ਲੀਨ ਰਹਿੰਦਾ ਹੈ। (ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿਤ੍ਰਤਾ ਛੁਹ ਨਹੀਂ ਸਕਦੀ) ॥੮॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨਿ ਰਹਿਣ ਵਾਲਾ ਮਨੁੱਖ ॥੮॥

SikhNet (Spanish)Oh, dice Nanak, por la Gracia del Guru, uno se inmerge en el Señor. (8-1)

Open this shabad →

Shabad Guru Amardas Ji Raag Gauree continues on Ang 230

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਗੁਰਮੁਖਿ ਸੇਵਾ; ਪ੍ਰਾਨ ਅਧਾਰਾ ॥

guramukh sevaa; praan adhaaraa |

Sant Singh KhalsaSelfless service is the support of the breath of life of the Gurmukh.
Manmohan SinghLord's service is the prop of Guru-ward's life.
Manmohan Singh (Punjabi)ਸਾਈਂ ਦੀ ਘਾਲ ਗੁਰੂ-ਅਨੁਸਾਰੀ ਦੀ ਜਿੰਦੜੀ ਦਾ ਆਸਰਾ ਹੈ।
Fareedkot Teekaਜੋ ਗੁਰਮੁਖੋਂ ਕੀ ਸੇਵਾ ਕਰਣੀ ਹੈ ਏਹੀ ਪ੍ਰਾਣੋਂ ਕਾ ਆਸਰਾ ਕਰੋ॥
Prof. Sahib Singh(ਹੇ ਪੰਡਿਤ!) ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਸੇਵਾ-ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ,

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ।

SikhNet (Spanish)El Servicio al Señor es el mástil principal de una vida santa;

ਹਰਿ ਜੀਉ; ਰਾਖਹੁ ਹਿਰਦੈ ਉਰ ਧਾਰਾ ॥

har jeeo; raakhahu hiradai ur dhaaraa |

Sant Singh KhalsaKeep the Dear Lord enshrined in your heart.
Manmohan SinghThe Venerable Lord, keep clasped to thy mind and soul.
Manmohan Singh (Punjabi)ਮਾਣਨੀਯ ਮਾਲਕ ਨੂੰ ਤੂੰ ਆਪਣੇ ਰਿਦੇ ਅਤੇ ਆਤਮਾ ਨਾਲ ਲਾਈ ਰੱਖ।
Fareedkot Teekaਤਿਨਾਂ ਦੁਆਰੇ ਹਰਿ ਜੀ ਕੋ ਹਿਰਦੇ ਮੇਂ (ਉਰ) ਅਧਕ ਜਾਨ ਕਰ ਧਾਰਨ ਕਰ ਰਾਖੋ॥
Prof. Sahib Singhਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾ ਕੇ ਰੱਖ।

ਪਦ ਅਰਥ ਹਿਰਦੈ = ਹਿਰਦੇ ਵਿਚ। ਉਰ = ਹਿਰਦਾ।

SikhNet (Spanish)enaltece entonces al Señor en lo íntimo de tu corazón.

ਗੁਰਮੁਖਿ ਸੋਭਾ; ਸਾਚ ਦੁਆਰਾ ॥੧॥

guramukh sobhaa; saach duaaraa |1|

Sant Singh KhalsaThe Gurmukh is honored in the Court of the True Lord. ||1||
Manmohan SinghThrough the Guru, honour is obtained in the True Court.
Manmohan Singh (Punjabi)ਗੁਰਾਂ ਦੇ ਰਾਹੀਂ ਸੱਚੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।
Fareedkot Teekaਸਚਾ ਦੁਆਰਾ ਜੋ ਸਤਸੰਗ ਹੈ ਗੁਰਮੁਖਿ ਤਿਸ ਮੇਂ ਸੋਭਾ ਪਾਵਤੇ ਹੈਂ॥੧॥
Prof. Sahib Singh(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਵਡਿਆਈ ਹਾਸਲ ਕਰੇਂਗਾ ॥੧॥

ਪਦ ਅਰਥ ਸਾਚ ਦੁਆਰਾ = ਸਦਾ-ਥਿਰ ਰਹਿਣ ਵਾਲੇ ਹਰੀ ਦੇ ਦਰ ਤੇ ॥੧॥

SikhNet (Spanish)Aquél que torna su mente alrededor de Dios es glorificado en la Verdadera Puerta. (1)

ਪੰਡਿਤ ਹਰਿ ਪੜੁ; ਤਜਹੁ ਵਿਕਾਰਾ ॥

panddit har parr; tajahu vikaaraa |

Sant Singh KhalsaO Pandit, O religious scholar, read about the Lord, and renounce your corrupt ways.
Manmohan SinghO Scholar, read thou the Name of God, and eschew vice.
Manmohan Singh (Punjabi)ਹੈ ਵਿਦਵਾਨ ਤੂੰ ਵਾਹਿਗੁਰੂ ਦੇ ਨਾਮ ਨੂੰ ਵਾਚ ਅਤੇ ਬਦੀ ਨੂੰ ਛੱਡ ਦੇ।
Fareedkot Teekaਹੇ ਪੰਡਤ! ਵਿਕਾਰੋਂ ਕੋ ਤਿਆਗ ਕਰ ਹਰੀ ਕਾ ਨਾਮ ਪੜਹੁ॥
Prof. Sahib Singhਹੇ ਪੰਡਿਤ! ਪਰਮਾਤਮਾ ਦੀ ਸਿਫ਼ਤ-ਸਾਲਾਹ ਪੜ੍ਹ (ਅਤੇ ਇਸ ਦੀ ਬਰਕਤਿ ਨਾਲ ਆਪਣੇ ਅੰਦਰੋਂ) ਵਿਕਾਰ ਛੱਡ।

ਪਦ ਅਰਥ ਪੰਡਿਤ = ਹੇ ਪੰਡਿਤ! ਪੜੁ = ਪੜ੍ਹ।

SikhNet (Spanish)Oh Pandit, lee acerca de tu Señor, deshazte de tus vicios,

ਗੁਰਮੁਖਿ; ਭਉਜਲੁ ਉਤਰਹੁ ਪਾਰਾ ॥੧॥ ਰਹਾਉ ॥

guramukh; bhaujal utarahu paaraa |1| rahaau |

Sant Singh KhalsaThe Gurmukh crosses over the terrifying world-ocean. ||1||Pause||
Manmohan SinghThrough the Guru, cross thou the dreadful world-ocean. Pause.
Manmohan Singh (Punjabi)ਗੁਰਾਂ ਦੁਆਰਾ ਤੂੰ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।
Fareedkot Teekaਔਰ ਗੁਰਮੁਖੋਂ ਕਾ ਸੰਗ ਕਰ ਕੇ ਸੰਸਾਰ ਸਾਗਰ ਸੇ ਪਾਰ ਉਤਰ ਜਾਓ॥੧॥ ਰਹਾਉ ॥
Prof. Sahib Singh(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੧॥ ਰਹਾਉ ॥

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ ॥੧॥ ਰਹਾਉ ॥

SikhNet (Spanish)y cruza el mar de las existencias a través del Guru.

Open this shabad (27 lines, Angs 229-230) →

Ang 229 of 1430