ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਪਰਥਾਇ ਸਾਖੀ ਮਹਾ ਪੁਰਖ ਬੋਲਦੇ; ਸਾਝੀ ਸਗਲ ਜਹਾਨੈ ॥
parathaae saakhee mahaa purakh bolade; saajhee sagal jahaanai |
Sant Singh KhalsaGreat men speak the teachings by relating them to individual situations, but the whole world shares in them.
Manmohan SinghGreat men utter instruction apropos some spiritual motive, but the whole world becomes a partner therein.
Manmohan Singh (Punjabi)ਵੱਡੇ ਪੁਰਸ਼ ਕਿਸੇ ਆਤਿਮਿਕ ਮਨੋਰਥ ਦੇ ਸਬੰਧ ਵਿੱਚ ਸਿੱਖਿਆ ਉਚਾਰਨ ਕਰਦੇ ਹਨ, ਪ੍ਰੰਤੂ ਸਾਰਾ ਜਹਾਨ ਉਸ ਵਿੰਚ ਭਾਈਵਾਲ ਹੋ ਜਾਂਦਾ ਹੈ।
Fareedkot Teekaਹੇ ਭਾਈ! ਮਹਾਂ ਪੁਰਖ ਜੋ ਸਤਿਗੁਰੂ ਹੈਂ, ਸੋ ਕਿਸੀ ਅਧਿਕਾਰੀ ਕੇ ਪਰਥਾਇ ਸਾਖੀ ਉਚਾਰਨ ਕਰਤੇ ਹੈਂ। ਪਰੰਤੂ ਵਹੁ ਉਪਦੇਸ਼ ਰੂਪ ਸਾਖੀ ਸਭ ਜਹਾਨ ਕੀ ਸਾਂਝੀ ਹੋਤੀ ਹੈ, ਭਾਵ ਸੇ ਸਭ ਪ੍ਰਤੀ ਉਪਦੇਸ਼ ਹੋਤਾ ਹੈ॥
Prof. Sahib Singhਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ,
ਪਦ ਅਰਥ ਸਾਖੀ = ਸਿੱਖਿਆ ਦਾ ਬਚਨ।
SikhNet (Spanish)Los seres grandiosos hablan en términos particulares, pero su Sabiduría es aplicable al mundo entero.
ਗੁਰਮੁਖਿ ਹੋਇ ਸੁ ਭਉ ਕਰੇ; ਆਪਣਾ ਆਪੁ ਪਛਾਣੈ ॥
guramukh hoe su bhau kare; aapanaa aap pachhaanai |
Sant Singh KhalsaOne who becomes Gurmukh knows the Fear of God, and realizes his own self.
Manmohan SinghHe, who turns Guru-ward imbibes Lord's fear and recognises his ownself.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਸਾਈਂ ਦਾ ਡਰ ਮੰਨਦਾ ਹੈ ਅਤੇ ਆਪਦੇ ਆਪ ਨੂੰ ਸਿਞਾਣ ਲੈਦਾ ਹੈ।
Fareedkot Teekaਜੋ ਗੁਰਮੁਖਿ ਹੋਤੇ ਹੈਂ, ਸੋ ਤਿਸ ਕੋ ਸੁਣ ਕਰ ਵਾਹਿਗੁਰੂ ਕਾ ਭੈ ਕਰਤੇ ਹੈਂ, ਪੁਨਾ ਅਪਨੇ ਆਪ ਕੋ ਪਛਾਣ ਲੇਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ।
SikhNet (Spanish)Aquél que ve hacia Dios, Le tiene Reverencia y conoce Su Ser,
ਗੁਰ ਪਰਸਾਦੀ ਜੀਵਤੁ ਮਰੈ; ਤਾ ਮਨ ਹੀ ਤੇ ਮਨੁ ਮਾਨੈ ॥
gur parasaadee jeevat marai; taa man hee te man maanai |
Sant Singh KhalsaIf, by Guru's Grace, one remains dead while yet alive, the mind becomes content in itself.
Manmohan SinghIf by Guru's grace, man remains dead in life, then his mind becomes content from the mind itself.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ ਬੰਦਾ ਜੀਉਂਦੇ ਜੀ ਮਰਿਆ ਰਹੇ, ਤਦ ਉਸ ਦੇ ਮਨ ਦੀ ਮਨ ਤੋਂ ਹੀ ਨਿਸ਼ਾ ਹੋ ਜਾਂਦੀ ਹੈ।
Fareedkot Teekaਜੋ ਗੁਰੋਂ ਕੀ ਕਿਰਪਾ ਸੇ ਜੀਵਤੇ ਭਾਵ ਸੇ ਮਰੇ ਹੈਂ, ਸੋ ਮਨ ਮੇਂ ਮੰਨਣ ਕਰ ਕੇ ਮਾਨ ਲੇਤੇ ਹੈਂ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)।
SikhNet (Spanish)y por la Gracia del Guru muere para su ego. Entonces su mente está contenta consigo misma.
ਜਿਨ ਕਉ ਮਨ ਕੀ ਪਰਤੀਤਿ ਨਾਹੀ; ਨਾਨਕ. ਸੇ ਕਿਆ ਕਥਹਿ ਗਿਆਨੈ ॥੧॥
jin kau man kee parateet naahee; naanak. se kiaa katheh giaanai |1|
Sant Singh KhalsaThose who have no faith in their own minds, O Nanak - how can they speak of spiritual wisdom? ||1||
Manmohan SinghNanak, how can they, who have no faith in their mind, expound divine knowledge?
Manmohan Singh (Punjabi)ਨਾਨਕ, ਜਿਨ੍ਹਾਂ ਦੇ ਚਿੱਤ ਅੰਦਰ ਭਰੋਸਾ ਨਹੀਂ, ਉਹ ਕਿਸੇ ਤਰ੍ਹਾਂ ਰੱਬੀ ਵੀਚਾਰ ਦੀ ਵਿਆਖਿਆ ਕਰ ਸਕਦੇ ਹਨ?
Fareedkot Teekaਜਿਨੋਂ ਕੋ ਅਪਨੇ ਮਨ ਕੀ ਪ੍ਰਤੀਤ ਨਹੀਂ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਮੁਖ ਸੇ ਗਿਆਨ ਕਿਆ ਕਥਨ ਕਰੈਗੇ, ਭਾਵ ਸੇ ਤਿਨ ਕਾ ਕਥਨ ਨਿਸਫਲ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ॥੧॥
SikhNet (Spanish)Dice Nanak, aquéllos que no tienen fe en su propia mente, ¿qué tipo de Sabiduría van a impartir a otros? (1)