ੴ

ਸਿੱਖਬਾਣੀ · SikhBani

ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥

guramukh chit na laaeo ant dukh pahutaa aae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 647 · 9 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਰਮੁਖਿ ਚਿਤੁ. ਨ ਲਾਇਓ; ਅੰਤਿ ਦੁਖੁ ਪਹੁਤਾ ਆਇ ॥

guramukh chit. na laaeo; ant dukh pahutaa aae |

Sant Singh KhalsaThose who do not focus their consciousness on the Lord, as Gurmukh, suffer pain and grief in the end.
Manmohan SinghThey, who fix not their mind on God, through the Guru, are overtaken by grief in the end.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਆਪਦੇ ਮਨ ਨੂੰ ਵਾਹਿਗੁਰੂ ਨਾਲ ਨਹੀਂ ਜੋੜਦੇ, ਉਨ੍ਹਾਂ ਨੂੰ ਅਖੀਰ ਵਿੰਚ ਰੰਜ ਗਮ ਆ ਵਾਪਰਦਾ ਹੈ।
Fareedkot Teekaਜਿਨ ਮਨਮੁਖੋਂ ਨੇ ਗੁਰੋਂਦ੍ਵਾਰੇ ਵਾਹਿਗੁਰੂ ਮੇਂ ਚਿਤ ਨਹੀਂ ਲਗਾਇਆ ਹੈ, ਤਿਨ ਕੋ ਅੰਤ ਸਮੈਂ ਜਮੋਂ ਕਾ ਦੁਖ ਆਨ ਪਹੁੰਚਾ ਹੈ॥
Prof. Sahib Singhਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ;
SikhNet (Spanish)Aquéllos que no han entonado su mente en Dios, se lamentan al final;

ਅੰਦਰਹੁ ਬਾਹਰਹੁ ਅੰਧਿਆਂ; ਸੁਧਿ. ਨ ਕਾਈ ਪਾਇ ॥

andarahu baaharahu andhiaan; sudh. na kaaee paae |

Sant Singh KhalsaThey are blind, inwardly and outwardly, and they do not understand anything.
Manmohan SinghFrom within and without, they are blind and attain not any understanding.
Manmohan Singh (Punjabi)ਅੰਦਰਹੁ ਬਾਹਰੁ ਉਹ ਅੰਨ੍ਹੇ ਹਨ ਅਤੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਦੀ।
Fareedkot Teekaਕਿਉਂਕਿ ਤਿਨ ਅੰਧਿਓਂ ਕੋ ਅੰਤਰ ਔ ਬਾਹਰ ਸੇਂ ਸੋਝੀ ਕੋਈ ਨਹੀਂ ਪੜਤੀ ਹੈ॥
Prof. Sahib Singhਉਹਨਾਂ ਅੰਦਰੋਂ ਤੇ ਬਾਹਰੋਂ ਅੰਨ੍ਹਿਆਂ ਨੂੰ ਕੋਈ ਸਮਝ ਨਹੀਂ ਆਉਂਦੀ।
SikhNet (Spanish)permanecen ciegos por dentro y por fuera, y de ninguna forma despiertan.

ਪੰਡਿਤ. ਤਿਨ ਕੀ ਬਰਕਤੀ. ਸਭੁ ਜਗਤੁ ਖਾਇ; ਜੋ ਰਤੇ ਹਰਿ ਨਾਇ ॥

panddit. tin kee barakatee. sabh jagat khaae; jo rate har naae |

Sant Singh KhalsaO Pandit, O religious scholar, the whole world is fed for the sake of those who are attuned to the Lord's Name.
Manmohan SinghO Pandit, the whole world is fed for the sake of those, who are imbued with the God's Name.
Manmohan Singh (Punjabi)ਹੇ ਪੰਡਤ! ਸਾਰਾ ਜਗ ਉਨ੍ਹਾਂ ਦੀ ਬਦੋਲਤ ਛਕਦਾ ਛਕਾਉਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
Fareedkot Teekaਹੇ ਪੰਡਿਤ! ਜੋ ਹਰੀ ਨਾਮ ਮੇਂ ਰਤੇ ਹੈਂ ਤਿਨ ਕੀ ਬਰਕਤ ਕੋ ਸੰਪੂਰਨ ਜਗਤ ਖਾਤਾ ਹੈ। ਭਾਵ ਤਿਨ ਮਹਾਤਮਾ ਕੇ ਉਪਦੇਸ ਕਰ ਬਹੁਤੁ ਸੰਤੋਖਾਦਿ ਗੁਨੋਂ ਕਰ ਤ੍ਰਿਪਤ ਹੋਤੇ ਹੈਂ॥
Prof. Sahib Singh(ਪਰ) ਹੇ ਪੰਡਿਤ! ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ, ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ,
SikhNet (Spanish)Oh erudito, el mundo entero es emancipado por aquéllos que están imbuidos en el Señor.

ਜਿਨ ਗੁਰ ਕੈ ਸਬਦਿ ਸਲਾਹਿਆ; ਹਰਿ ਸਿਉ ਰਹੇ ਸਮਾਇ ॥

jin gur kai sabad salaahiaa; har siau rahe samaae |

Sant Singh KhalsaThose who praise the Word of the Guru's Shabad, remain blended with the Lord.
Manmohan SinghThey, who praise the Lord, by Guru's instruction, remain blended with the Lord.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੀ ਸਿਫ਼ਤ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋਏ ਰਹਿੰਦੇ ਹਨ।
Fareedkot Teekaਜਿਨੋਂ ਨੇ ਗੁਰੋਂ ਕੇ ਉਪਦੇਸ ਦ੍ਵਾਰਾ ਹਰੀ ਕੋ ਸਲਾਹਿਆ ਹੈ, ਵਹੁ ਹਰੀ ਸਾਥ ਸਮਾਇ ਰਹੇ ਹੈਂ॥
Prof. Sahib Singhਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ।
SikhNet (Spanish)El ser de aquéllos que alaban al Señor a través de la Palabra del Shabd del Guru, se funde en Dios.

ਪੰਡਿਤ ਦੂਜੈ ਭਾਇ ਬਰਕਤਿ. ਨ ਹੋਵਈ; ਨਾ ਧਨੁ ਪਲੈ ਪਾਇ ॥

panddit doojai bhaae barakat. na hovee; naa dhan palai paae |

Sant Singh KhalsaO Pandit, O religious scholar, no one is satisfied, and no one finds true wealth through the love of duality.
Manmohan SinghO Pandit, through duality, satisfaction is not possible, nor is the Lord's wealth obtained.
Manmohan Singh (Punjabi)ਹੇ ਪੰਡਤ! ਦਵੈਤ-ਭਾਵ ਦੇ ਰਾਹੀਂ ਲਹਿਰ ਬਹਿਰ ਉਤਪੰਨ ਨਹੀਂ ਹੋਈ, ਨਾਂ ਹੀ ਸਾਹਿਬ ਦੀ ਦੌਲਤ ਪ੍ਰਾਪਤ ਹੋਈ ਹੈ।
Fareedkot Teekaਹੇ ਪੰਡਿਤ! ਦ੍ਵੈਤ ਭਾਵ ਮੇਂ ਬਰਕਤਿ ਨਹੀਂ ਹੋਤੀ ਹੈ, ਕਿਉਂਕਿ ਉਸ ਕਰ ਕੇ ਉਨ ਕੇ ਪੱਲੇ ਮੇਂ ਕਛੁ ਧਨੁ ਜੋ ਨਹੀਂ ਪਾਈਤਾ ਹੈ॥
Prof. Sahib Singhਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ;
SikhNet (Spanish)Oh erudito, la dualidad no sirve de nada;

ਪੜਿ ਥਕੇ. ਸੰਤੋਖੁ, ਨ ਆਇਓ; ਅਨਦਿਨੁ ਜਲਤ ਵਿਹਾਇ ॥

parr thake. santokh, na aaeo; anadin jalat vihaae |

Sant Singh KhalsaThey have grown weary of reading scriptures, but still, they do not find contentment, and they pass their lives burning, night and day.
Manmohan SinghThrough grown weary of reading, men obtain not contentment and pass their life burning night and day.
Manmohan Singh (Punjabi)ਭਾਵੇਂ ਭੜ੍ਹ ਪੜ੍ਹ ਕੇ ਬੰਦੇ ਹਾਰ ਗਏ ਹਨ, ਪਰ ਉਨ੍ਹਾਂ ਨੂੰ ਰੱਜ ਨਹੀਂ ਆਉਂਦਾ ਅਤੇ ਉਹ ਆਪਦਾ ਜੀਵਨ ਰਾਤ ਦਿਨ ਸੜਦੇ ਕੁੜਦੇ ਬਿਤਾਉਂਦੇ ਹਨ।
Fareedkot Teekaਜੋ ਪੜ ਪੜ ਕੇ ਥਕਤ ਹੋ ਗਏ ਹੈਂ ਔਰੁ ਮਨ ਮੇਂ ਸੰਤੋਖੁ ਨਹੀਂ ਆਇਆ ਹੈ, ਤਿਨੋਂ ਕੀ ਦਿਨੇਂ ਰਾਤ੍ਰਿ ਤ੍ਰਿਸਨਾ ਅਗਨੀ ਸੇ ਜਲਤਿਆਂ ਹੀ ਆਯੂ ਬਿਤੀਤ ਹੋਤੀ ਹੈ॥
Prof. Sahib Singhਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ;
SikhNet (Spanish)uno no gana las riquezas del Señor así. Aquél que lee, pero no está contenido en su ser, se consume siempre en su fuego interior.

ਕੂਕ ਪੂਕਾਰ. ਨ ਚੁਕਈ; ਨਾ ਸੰਸਾ ਵਿਚਹੁ ਜਾਇ ॥

kook pookaar. na chukee; naa sansaa vichahu jaae |

Sant Singh KhalsaTheir cries and complaints never end, and doubt does not depart from within them.
Manmohan SinghTheir cries and complaints end not, nor departs the doubt from within them.
Manmohan Singh (Punjabi)ਉਨ੍ਹਾਂ ਦੇ ਚੀਕ ਚਿਹਾੜੇ ਤੇ ਸ਼ਿਕਾਇਤਾ ਮੁਕਦੀਆਂ ਨਹੀਂ ਨਾਂ ਹੀ ਸ਼ੱਕੀ ਸੁਭਾ ਉਨ੍ਹਾਂ ਦੇ ਅੰਦਰੋ ਦੂਰ ਹੁੰਦਾ ਹੈ।
Fareedkot Teekaਤਿਨ ਕੀ (ਕੂਕ) ਊਚੀ ਪੁਕਾਰ ਨਹੀਂ ਦੂਰ ਹੋਤੀ, ਭਾਵ ਸੇ ਤ੍ਰਿਸਨਾ ਕਰ ਕੇ ਅਪਨੇ ਦੁਖ ਔਰੋਂ ਪਾਸ ਪੁਕਾਰਤੇ ਰਹਿਤੇ ਹੈਂ, ਔ ਤਿਨ ਕੇ ਰਿਦੇ ਬੀਚ ਸੇਂ ਸੰਸਾ ਨਹੀਂ ਜਾਤਾ ਹੈ॥
Prof. Sahib Singhਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ।

ਪਦ ਅਰਥ ਕੂਕ ਪੂਕਾਰ = ਰੋਣਾ-ਚੀਕਣਾ, ਗਿਲੇ-ਗੁਜ਼ਾਰੀ। ਸੰਸਾ = ਤੌਖ਼ਲਾ।

SikhNet (Spanish)Sus angustias no terminan ni su duda lo abandona.

ਨਾਨਕ. ਨਾਮ ਵਿਹੂਣਿਆ; ਮੁਹਿ ਕਾਲੈ ਉਠਿ ਜਾਇ ॥੨॥

naanak. naam vihooniaa; muhi kaalai utth jaae |2|

Sant Singh KhalsaO Nanak, without the Naam, the Name of the Lord, they rise up and depart with blackened faces. ||2||
Manmohan SinghNanak, without the name, they arise and depart with blackened face.
Manmohan Singh (Punjabi)ਨਾਨਕ ਨਾਮ ਦੇ ਬਿਨਾ ਉਹ ਕਾਲੇ ਚਿਹੜੇ ਨਾਲ ਉੱਠ ਕੇ ਟੁਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਹੂਨੇ ਪੁਰਸ਼ ਪਾਪੋਂ ਸੇਂ ਮੁਖ ਕਾਲੇ ਹੂਏ ਹੀ ਪ੍ਰਲੋਕ ਮੇਂ ਉਠ ਜਾਤੇ ਹੈਂ॥੨॥
Prof. Sahib Singhਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ ॥੨॥

ਪਦ ਅਰਥ ਮੁਹਿ ਕਾਲੈ = ਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ ॥੨॥

SikhNet (Spanish)Dice Nanak, sin el Nombre del Señor uno deja este mundo en la deshonra. (2)
Answers quote the Granth verbatim with Ang citations. AI commentary is not Gurbani and not a religious ruling.