ੴ

ਸਿੱਖਬਾਣੀ · SikhBani

ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥

kabeer baid mooaa rogee mooaa mooaa sabh sansaar
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਬੈਦੁ ਮੂਆ. ਰੋਗੀ ਮੂਆ; ਮੂਆ ਸਭੁ ਸੰਸਾਰੁ ॥

kabeer. baid mooaa. rogee mooaa; mooaa sabh sansaar |

Sant Singh KhalsaKabeer, the physician is dead, and the patient is dead; the whole world is dead.
Manmohan SinghKabir, the physician is dead, the patient is dead and dead is the whole world.
Manmohan Singh (Punjabi)ਕਬੀਰ ਹਕੀਮ ਮਰ ਗਿਆ ਹੈ, ਬੀਮਾਰ ਮਰ ਗਿਆ ਹੈ ਅਤੇ ਮਰ ਗਿਆ ਹੈ ਸਾਰਾ ਜਹਾਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਵੈਦ ਭੀ ਮੂਆ ਔ ਰੋਗੀ ਭੀ ਮੂਆ ਪੁਨਾ ਸਰਬ ਸੰਸਾਰ ਭੀ ਮੂਆ ਹੈ ਅਰਥਾਤ ਨਾਸ ਭਯਾ ਹੈ॥
Prof. Sahib Singhਹੇ ਕਬੀਰ! (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ) ਸਾਰਾ ਜਗਤ (ਸੰਸਾਰ-ਸਮੁੰਦਰ ਵਿਚ ਡੁੱਬ ਕੇ, ਮਾਇਕ ਮੋਹ ਵਿਚ ਡੁੱਬ ਕੇ, ਆਤਮਕ ਮੌਤੇ) ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ (ਭਾਵ, ਇਕ ਤਾਂ ਉਹ ਬੰਦੇ ਹਨ ਜੋ ਅੰਞਾਣ ਤੇ ਮੂੜ੍ਹ ਹੋਣ ਕਰ ਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ, ਤੇ ਵਿਕਾਰਾਂ ਵਿਚ ਫਸੇ ਪਏ ਹਨ, ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ। ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ-ਭੱਜ ਮਾਇਕ ਭੋਗਾਂ ਵਾਸਤੇ ਹੀ ਹੈ, ਇਨ੍ਹਾਂ ਦੇ ਗਿਆਨ-ਇੰਦ੍ਰੇ ਆਪੋ ਆਪਣੇ ਵਿਸ਼ੇ-ਭੋਗਾਂ ਵਲ ਖਪ ਰਹੇ ਹਨ, ਭੋਗਾਂ ਨੂੰ ਰੋ ਰਹੇ ਹਨ। ਇੱਕ ਭਗਤੀ ਤੋਂ ਵਾਂਜੇ ਰਹਿਣ ਕਰਕੇ ਇਹ ਸਭ ਆਤਮਕ ਮੌਤੇ ਮਰੇ ਪਏ ਹਨ)।

ਪਦ ਅਰਥ ਬੈਦੁ = ਰੋਗੀਆਂ ਦਾ ਇਲਾਜ ਕਰਨ ਵਾਲਾ, ਵਿਕਾਰੀਆਂ ਨੂੰ ਉਪਦੇਸ਼ ਕਰ ਕੇ ਆਤਮਕ ਮੌਤ ਤੋਂ ਬਚਾਣ ਦਾ ਜਤਨ ਕਰਨ ਵਾਲਾ। ਮੂਆ = (ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਨੂੰ ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ ਆਤਮਕ ਮੌਤੇ) ਮਰ ਗਿਆ।

SikhNet (Spanish)Kabir, el médico está muerto y el paciente también, el mundo entero está muerto,

ਏਕੁ ਕਬੀਰਾ. ਨਾ ਮੂਆ; ਜਿਹ. ਨਾਹੀ ਰੋਵਨਹਾਰੁ ॥੬੯॥

ek kabeeraa. naa mooaa; jih. naahee rovanahaar |69|

Sant Singh KhalsaOnly Kabeer is not dead; there is no one to mourn for him. ||69||
Manmohan SinghKabir alone is not dead for whom there is no one to weep.
Manmohan Singh (Punjabi)ਇਕੱਲਾ ਕਬੀਰ ਹੀ ਨਹੀਂ ਮਰਿਆ ਜਿਸ ਨੂੰ ਰੌਣ ਵਾਲਾ ਭੀ ਕੋਈ ਨਹੀਂ।
Fareedkot Teekaਏਕ ਬਡੇ ਮਹਾਤਮਾ ਸੰਤੋਂ ਕਾ ਸਮਦਾਯ ਨਹੀਂ ਮੂਆ ਹੈ, ਕਿਉਂ ਕਿ ਜਿਸ ਕੇ ਮਨ ਮੇਂ ਸਰਬ ਜੀਵੋਂ ਕੇ ਰੁਵਾਵਣੇਹਾਰਾ ਅਗਿਆਨ ਨਹੀਂ ਹੈ; ਵਾ ਏਕ ਪਰਮੇਸ੍ਵਰ ਨਹੀਂ ਮਰਤਾ, ਜਿਨ ਕਉ ਕੋਈ ਰੋਵਨਹਾਰ ਨਹੀਂ, ਭਾਵ ਮਰਨੇ ਅਰ ਸੰਬੰਧੀਆਂ ਤੇ ਰਹਿਤ ਹੈ॥੬੯॥
Prof. Sahib Singhਹੇ ਕਬੀਰ! ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ, ਗਿਆਨ-ਇੰਦ੍ਰਾ) (ਮਾਇਕ ਭੋਗਾਂ ਦੀ ਖ਼ਾਤਰ) ਰੋ ਨਹੀਂ ਰਿਹਾ (ਖਪ ਨਹੀਂ ਰਿਹਾ ਤੇ, ਅਜੇਹਾ ਮਨੁੱਖ ਸਿਰਫ਼ ਉਹੀ ਹੋ ਸਕਦਾ ਹੈ ਜੋ ਪ੍ਰਭੂ-ਦਰ ਨਹੀਂ ਛੱਡਦਾ, ਕਿਉਂਕਿ ਪ੍ਰਭੂ-ਦਰ ਤੇ ਰਿਹਾਂ 'ਹਟਕੈ ਨਾਹੀ ਕੋਇ') ॥੬੯॥

ਪਦ ਅਰਥ ਏਕੁ = ਸਿਰਫ਼ ਉਹ ਮਨੁੱਖ। ਜਿਹ = ਜਿਸ ਦਾ। ਰੋਵਨਹਾਰੁ = ਰੋਣ ਵਾਲਾ, ਰੋ ਰੋ ਕੇ ਖਪਣ ਵਾਲਾ, ਮਾਇਕ ਭੋਗਾਂ ਦੀ ਖ਼ਾਤਰ ਖਪਣ ਵਾਲਾ। ਨਾਹੀ = ਕੋਈ ਨਹੀਂ ॥੬੯॥

SikhNet (Spanish)sólo Kabir no lo está y no hay nadie que le venga a llorar.(69)
Answers quote the Granth verbatim with Ang citations. AI commentary is not Gurbani and not a religious ruling.