ੴ

ਸਿੱਖਬਾਣੀ · SikhBani

ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥

kabeer raam na dhiaaeo mottee laagee khor
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਰਾਮੁ, ਨ ਧਿਆਇਓ; ਮੋਟੀ ਲਾਗੀ ਖੋਰਿ ॥

kabeer. raam, na dhiaaeo; mottee laagee khor |

Sant Singh KhalsaKabeer, I have not meditated on the Lord; such is the bad habit I have developed.
Manmohan SinghKabir, the mortal meditates not on the Lord. Such a great evil habit has attached to him.
Manmohan Singh (Punjabi)ਕਬੀਰ, ਪ੍ਰਾਣੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਐਹੋ ਜੇਹੀ ਭਾਰੀ ਭੈੜੀ ਵਾਦੀ ਉਸ ਨੂੰ ਚਿਮੜੀ ਹੋਈ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਜੀਵ ਨੇ ਰਾਮ ਕੇ ਨਾਮ ਕੋ ਧਿਆਯਾ ਨਹੀਂ ਹੈ, ਕਿਉਂ ਕਿ ਵਿਸੇ ਰੂਪ ਖੋਰ ਜੂਠ ਵਾ ਖੋਰੀ (ਮੋਟੀ) ਪਿਆਰੀ ਲਗੀ ਹੈ। ਰਸ ਰਹਿਤ ਕਮਾਦ ਦੇ ਛਿਲਕਿਓਂ ਕੋ ਖੋਰੀ ਕਹਿਤੇ ਹੈਂ। ਵਾ ਦੇਹ ਰੂਪੀ (ਖੋਰ) ਖੁਡ ਇਸ ਕੋ ਪ੍ਯਾਰੀ ਲਗੀ ਹੈ॥
Prof. Sahib Singhਹੇ ਕਬੀਰ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਅੰਦਰੋ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ (ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ)।

ਪਦ ਅਰਥ ਖੋਰਿ = ਖੋੜ, ਖੋਖਲਾ-ਪਨ। ਮੋਟੀ ਖੋਰਿ ਲਾਗੀ = ਉਸ ਦੇ ਅੰਦਰ ਮੋਟੀ ਖੋੜ ਬਣਦੀ ਜਾ ਰਹੀ ਹੈ, ਉਸ ਨੂੰ ਵਿਕਾਰ ਅੰਦਰੋਂ ਖੋਖਲਾ ਕਰੀ ਜਾਂਦੇ ਹਨ ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ।

SikhNet (Spanish)Kabir, no he meditado en el Señor, he desarrollado ese mal hábito,

ਕਾਇਆ ਹਾਂਡੀ ਕਾਠ ਕੀ; ਨਾ ਓਹ ਚਰ੍ਹੈ ਬਹੋਰਿ ॥੭੦॥

kaaeaa haanddee kaatth kee; naa oeh charhai bahor |70|

Sant Singh KhalsaThe body is a wooden pot; it cannot be put back on the fire. ||70||
Manmohan SinghThe body is a wooden pot. It cannot be put on the fire again.
Manmohan Singh (Punjabi)ਦੇਹ ਲਕੜੀ ਦੀ ਤੋੜੀ ਹੈ। ਇਹ ਮੁੜ ਕੇ ਅੱਗ ਤੇ ਨਹੀਂ ਚੜ੍ਹ ਸਕਦੀ।
Fareedkot Teekaਹੇ ਭਾਈ! ਸਰੀਰ ਰੂਪੀ ਕਾਠ ਕੀ ਹਾਂਡੀ ਜੋ ਹੈ ਵਹੁ ਪੁਨਾ ਅਗਨੀ ਪਰ ਨਹੀਂ ਚੜਤੀ ਹੈ। ਭਾਵ ਯੇਹ ਇਸ ਮਨੁਖ ਜਨਮ ਕੋ ਪਾਇਕਰ ਨਿਜ ਕਲ੍ਯਾਨ ਕੋ ਕਰ ਲੀਜੀਏ, ਨਹੀਂ ਤੋ ਇਸ ਕੇ ਨਾਸ ਹੋਇ ਤੇ ਫੇਰ ਏਹ ਪ੍ਰਾਪਤੀ ਹੋਣੀ ਕਠਨ ਹੈ॥੭੦॥
Prof. Sahib Singhਜਿਵੇਂ ਲੱਕੜ ਦੀ ਹਾਂਡੀ (ਚੁੱਲ੍ਹੇ ਉਤੇ ਇਕ ਵਾਰੀ ਸੜ ਕੇ) ਮੁੜ (ਚੁੱਲ੍ਹੇ ਉਤੇ) ਨਹੀਂ ਚੜ੍ਹ ਸਕਦੀ, ਤਿਵੇਂ (ਵਿਕਾਰਾਂ ਦੀ ਅੱਗ ਵਿਚ ਸੜਿ-ਮੁਏ ਮਨੁੱਖ ਦਾ) ਇਹ ਸਰੀਰ ਹੈ (ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ) ॥੭੦॥

ਪਦ ਅਰਥ ਕਾਇਆ = ਸਰੀਰ। ਨ ਚਰ੍ਹੈ = (ਚੁੱਲ੍ਹੇ ਉਤੇ) ਨਹੀਂ ਚੜ੍ਹਦੀ। ਬਹੋਰਿ = ਮੁੜ, ਦੂਜੀ ਵਾਰ ॥੭੦॥

SikhNet (Spanish)el cuerpo es una olla de madera que no se puede poner de regreso en el fuego.(70)
Answers quote the Granth verbatim with Ang citations. AI commentary is not Gurbani and not a religious ruling.