ੴ

ਸਿੱਖਬਾਣੀ · SikhBani

ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥

kabeer paapee bhagat na bhaavee har poojaa na suhaae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਪਾਪੀ, ਭਗਤਿ. ਨ ਭਾਵਈ; ਹਰਿ ਪੂਜਾ. ਨ ਸੁਹਾਇ ॥

kabeer. paapee, bhagat. na bhaavee; har poojaa. na suhaae |

Sant Singh KhalsaKabeer, the sinner does not like devotion to the Lord; he does not appreciate worship.
Manmohan SinghKabir, a sinner loves not Lord's meditation yea, the God's worship does not please him,
Manmohan Singh (Punjabi)ਕਬੀਰ, ਗੁਨਹਗਾਰ ਸਾਈਂ ਦੇ ਸਿਮਰਨ ਨੂੰ ਪਿਆਰ ਨਹੀਂ ਕਰਦਾ ਅਤੇ ਉਸ ਨੂੰ ਰੱਬ ਦੀ ਉਪਾਸ਼ਨਾ ਚੰਗੀ ਨਹੀਂ ਲੱਗਦੀ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪਾਪੀ ਪੁਰਸ਼ ਕੋ ਨਾਮ ਜਪਨ ਰੂਪ ਹਰੀ ਕੀ ਭਗਤੀ ਨਹੀਂ ਭਾਵਤੀ ਹੈ ਔ ਨਾ ਹਰੀ ਕੀ ਪੂਜਾ ਹੀ ਤਿਸ ਕੋ ਸੁਹਾਵਤੀ ਹੈ॥
Prof. Sahib Singhਹੇ ਕਬੀਰ! (ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਿਚ ਇਹ ਬਰਕਤਿ ਹੈ ਕਿ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਜਾਈਦਾ ਹੈ, ਪਰ) ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ (ਸੁਖ ਦੇਣ ਵਾਲੀ ਨਹੀਂ ਜਾਪਦੀ)।

ਪਦ ਅਰਥ ਨ ਭਾਵਈ = ਚੰਗੀ ਨਹੀਂ ਲੱਗਦੀ। ਨ ਸੁਹਾਇ = ਸੁਖਾਂਦੀ ਨਹੀਂ।

SikhNet (Spanish)Kabir, al ser malvado no le gusta la Devoción al Señor, no aprecia la Alabanza,

ਮਾਖੀ ਚੰਦਨੁ ਪਰਹਰੈ; ਜਹ ਬਿਗੰਧ ਤਹ ਜਾਇ ॥੬੮॥

maakhee chandan paraharai; jeh bigandh teh jaae |68|

Sant Singh KhalsaThe fly abandons the sandalwood tree, and goes after the rotten smell. ||68||
Manmohan Singhlike the fly that forsakes sandal and goes there where there is an evil odour.
Manmohan Singh (Punjabi)ਕਿਉਂਕਿ ਮੱਖੀ ਚੰਦਨ ਨੂੰ ਛਡ ਦਿੰਦੀ ਹੈ ਅਤੇ ਉਥੇ ਜਾਂਦੀ ਹੈ, ਜਿਥੇ ਮੰਦਾ ਮੁਸ਼ਕ ਹੈ।
Fareedkot Teekaਜੈਸੇ ਮਖੀ ਚੰਦਨ ਕੋ ਤਿਆਗ ਕਰ ਕੇ ਜਹਾਂ ਦੁਰਗੰਧੀ ਹੋਵੇ ਤਹਾਂ ਹੀ ਜਾਤੀ ਹੈ, ਤੈਸੇ ਪਾਪੀ ਪੁਰਸ਼ ਸਤਸੰਗ ਤੇ ਭਾਜ ਕਰ ਕੁਸੰਗ ਮੇਂ ਹੀ ਜਾਤੇ ਹੈਂ॥੩੮॥
Prof. Sahib Singh(ਵਿਕਾਰੀ ਬੰਦੇ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ) ਮੱਖੀ (ਸੋਹਣੀ ਖ਼ੁਸ਼-ਬੂ ਵਾਲੇ) ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ ॥੬੮॥

ਪਦ ਅਰਥ ਪਰਹਰੈ = ਤਿਆਗ ਦੇਂਦੀ ਹੈ। ਜਹ = ਜਿਥੇ। ਬਿਗੰਧ = ਬਦ-ਬੂ ॥੬੮॥

SikhNet (Spanish)la mosca deja el árbol de Sándalo y va hacia el olor de lo podrido.(68)
Answers quote the Granth verbatim with Ang citations. AI commentary is not Gurbani and not a religious ruling.