ੴ

ਸਿੱਖਬਾਣੀ · SikhBani

ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥

drisattant eko suneeant eko varatant eko naraharah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 710 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦ੍ਰਿਸਟੰਤ ਏਕੋ. ਸੁਨੀਅੰਤ ਏਕੋ; ਵਰਤੰਤ ਏਕੋ ਨਰਹਰਹ ॥

drisattant eko. suneeant eko; varatant eko naraharah |

Sant Singh KhalsaI see only the One Lord; I hear only the One Lord; the One Lord is all-pervading.
Manmohan SinghOnly the One Creator I see, the One I hear and the One I find pervading all.
Manmohan Singh (Punjabi)ਇਕੋ ਸਿਰਜਣਹਾਰ ਨੂੰ ਹੀ ਵੇਖਦਾ ਹਾਂ, ਇਕ ਨੂੰ ਹੀ ਸੁਣਦਾ ਹਾਂ ਅਤੇ ਇਕੋ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਹੇ ਅਕਾਲ ਪੁਰਖ! ਤੂੰ ਏਕ ਹੀ ਹਮ ਕੌ ਦ੍ਰਿਸਟ ਆਵਤਾ ਹੈਂ ਔਰ ਤੇਰਾ ਏਕ ਕਾ ਹੀ ਜਸ ਸੁਨਤੇ ਹੈਂ, ਹੇ ਨਰੋਂ ਕੇ ਹਰੇ ਕਰਨੇਹਾਰੇ! ਵਾ ਹੇ ਨਰਹਰੀ! ਤੂੰ ਏਕ ਹੀ ਸਭ ਮੇਂ ਵਰਤ ਰਹਾ ਹੈਂ॥
Prof. Sahib Singhਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ,

ਪਦ ਅਰਥ ਏਕੋ = ਇਕ ਪ੍ਰਭੂ ਹੀ। ਦ੍ਰਿਸਟੰਤ = ਦਿੱਸਦਾ ਹੈ। ਵਰਤੰਤ = ਮੌਜੂਦ ਹੈ। ਨਰਹਰਹ = ਨਰਾਂ ਦਾ ਸਾਈਂ, ਖ਼ਲਕਤ ਦਾ ਮਾਲਕ।

SikhNet (Spanish)Sólo veo al Uno, sólo escucho al Uno; sólo el Uno prevalece en todo.

ਨਾਮ ਦਾਨੁ ਜਾਚੰਤਿ ਨਾਨਕ; ਦਇਆਲ ਪੁਰਖ ਕ੍ਰਿਪਾ ਕਰਹ ॥੧॥

naam daan jaachant naanak; deaal purakh kripaa karah |1|

Sant Singh KhalsaNanak begs for the gift of the Naam; O Merciful Lord God, please grant Your Grace. ||1||
Manmohan SinghNanak asks for the gift of God's Name. O my merciful Lord, grant me this boon.
Manmohan Singh (Punjabi)ਨਾਨਕ ਰੱਬ ਦੇ ਨਾਮ ਦੀ ਦਾਤ ਦੀ ਜਾਚਨਾ ਕਰਦਾ ਹੈ। ਹੇ ਮੇਰੇ ਮਿਹਰਬਾਨ ਮਾਲਕ! ਦਇਆ ਧਾਰ ਕੇ ਮੈਨੂੰ ਇਹ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਨਾਮ ਕਾ ਦਾਨ ਹੀ (ਜਾਚੰਤਿ) ਮਾਂਗਤੇ ਹੈਂ, ਕਿਉਂਕਿ ਹੇ ਦਿਆਲ ਪੁਰਖ! ਜਬ ਤੂੰ ਕ੍ਰਿਪਾ ਕਰੇਂ ਤਬ ਤੇਰਾ ਨਾਮ ਪ੍ਰਾਪਤਿ ਹੋਤਾ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ। ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ ॥੧॥

ਪਦ ਅਰਥ ਜਾਚੰਤਿ = ਜੋ ਮੰਗਦੇ ਹਨ। ਦਾਨੁ = ਖੈਰ ॥੧॥

SikhNet (Spanish)Nanak busca de su Señor Compasivo sólo la Bienaventuranza de Su Nombre. (1)

ਹਿਕੁ ਸੇਵੀ. ਹਿਕੁ ਸੰਮਲਾ; ਹਰਿ ਇਕਸੁ ਪਹਿ ਅਰਦਾਸਿ ॥

hik sevee. hik samalaa; har ikas peh aradaas |

Sant Singh KhalsaI serve the One Lord, I contemplate the One Lord, and to the One Lord, I offer my prayer.
Manmohan SinghThe One Lord I serve, the One I remember and to the One, I make supplication.
Manmohan Singh (Punjabi)ਇਕੱਲੇ ਸੁਆਮੀ ਦੀ ਹੀ ਮੈਂ ਸੇਵਾ ਕਮਾਉਂਦਾ ਹਾਂ, ਇਕੱਲੇ ਨੂੰ ਮੈਂ ਯਾਦ ਕਰਦਾ ਹਾਂ ਅਤੇ ਇਕੱਲੇ ਅੱਗੇ ਹੀ ਮੈਂ ਬਿਨੈ ਕਰਦਾ ਹਾਂ।
Fareedkot Teekaਹੇ ਹਰੀ! ਏਕ ਤੇਰੇ ਕੋ ਹੀ ਮੈਂ ਸੇਵਤਾ ਹੂੰ ਔਰ ਏਕ ਤੇਰੇ ਕੋ ਹੀ (ਸੰਮਲਾ) ਯਾਦ ਅਰਥਾਤ ਧਿਆਨ ਕਰਤਾ ਹੂੰ, ਪੁਨਾ ਏਕ ਤੇਰੇ ਪਾਸ ਹੀ ਮੇਰੀ (ਅਰਦਾਸਿ) ਬੇਨਤੀ ਹੈ॥
Prof. Sahib Singhਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ।

ਪਦ ਅਰਥ ਸੇਵੀ = ਮੈਂ ਸਿਮਰਾਂ। ਸੰਮਲਾ = ਮੈਂ ਹਿਰਦੇ ਵਿਚ ਸੰਭਾਲ ਰੱਖਾਂ।

SikhNet (Spanish)He servido y alabado a Dios y le he rezado sólo a Él. Aquél que atesora las Riquezas del Nombre del Señor,

ਨਾਮ ਵਖਰੁ ਧਨੁ ਸੰਚਿਆ; ਨਾਨਕ ਸਚੀ ਰਾਸਿ ॥੨॥

naam vakhar dhan sanchiaa; naanak sachee raas |2|

Sant Singh KhalsaNanak has gathered in the wealth, the merchandise of the Naam; this is the true capital. ||2||
Manmohan SinghNanak has amassed the merchandise and wealth of the Name, the real capital.
Manmohan Singh (Punjabi)ਨਾਨਕ ਨੇ ਅਸਲੀ ਪੂੰਜੀ, ਨਾਮ ਦਾ ਮਾਲ ਅਤੇ ਪਦਾਰਥ ਇਕੱਤਰ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਹਮ ਨੇ (ਧਨ) ਉਸਤਤੀ ਜੋਗ ਸਤਿਗੁਰੋਂ ਕੋ ਸਰਧਾ ਰੂਪ ਸਚੀ ਪੂੰਜੀ ਦੇ ਕਰ ਕੇ ਤੇਰਾ ਨਾਮ ਜਾਪ ਰੂਪ ਹੀ (ਵਖਰੁ) ਸੌਦਾ ਸੰਚਿਨਾ ਕੀਆ ਹੈ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ॥੨॥

ਪਦ ਅਰਥ ਵਖਰੁ = ਸਉਦਾ। ਸੰਚਿਆ = ਜੋੜਿਆ ਹੈ। ਰਾਸਿ = ਪੂੰਜੀ ॥੨॥

SikhNet (Spanish)atesora la Verdad, la siempre duradera Verdad. (2)
Answers quote the Granth verbatim with Ang citations. AI commentary is not Gurbani and not a religious ruling.