ੴ

ਸਿੱਖਬਾਣੀ · SikhBani

ਤ੍ਰਉਦਸੀ ਤੀਨਿ ਤਾਪ ਸੰਸਾਰ ॥

traudasee teen taap sansaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 299 · 11 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Tar-udsi)

ਤ੍ਰਉਦਸੀ; ਤੀਨਿ ਤਾਪ ਸੰਸਾਰ ॥

traudasee; teen taap sansaar |

Sant Singh KhalsaThe thirteenth day of the lunar cycle: The world is in the fever of the three qualities.
Manmohan SinghThe thirteenth Lunar day: The world is afflicted with the fevers of three qualities.
Manmohan Singh (Punjabi)ਤੇਰ੍ਹਵੀ ਤਿੱਥ-ਜਹਾਨ ਤਿੰਨਾਂ ਗੁਣਾ ਦੇ ਬੁਖਾਰਾਂ ਨਾਲ ਦੁਖਾਂਤ੍ਰ ਹੋਇਆ ਹੋਇਆ ਹੈ।
Fareedkot Teekaਤ੍ਰਉਦਸੀ ਦੁਆਰੇ ਕਹਤੇ ਹੈਂ: ਸਭ ਸੰਸਾਰ ਕੋ ਤੀਨ ਤਾਪ ਲਗੇ ਹੂਏ ਹੈਂ॥☬ਤੀਨ ਤਾਪ ਕਾ ਰੂਪ ਗਉੜੀ ਮ: ਪ ਸਬਦ ੫੯ ਮੇਂ ਲਿਖਾ ਹੈ।
Prof. Sahib Singh(ਹੇ ਭਾਈ!) ਜਗਤ ਨੂੰ ਤਿੰਨ ਕਿਸਮਾਂ ਦੇ ਦੁੱਖ ਚੰਬੜੇ ਰਹਿੰਦੇ ਹਨ,

ਪਦ ਅਰਥ ਤ੍ਰਉਦਸੀ = {ਤ੍ਰਯ ਤੇ ਦਸ} ਤੇਰ੍ਹਵੀਂ ਥਿਤਿ। ਤੀਨਿ ਤਾਪ = ਤਿੰਨ ਕਿਸਮ ਦੇ ਦੁੱਖ।

SikhNet (Spanish)Décimo Tercer Día del Ciclo Lunar: El mundo está afligido por las tres cualidades,

ਆਵਤ ਜਾਤ; ਨਰਕ ਅਵਤਾਰ ॥

aavat jaat; narak avataar |

Sant Singh KhalsaIt comes and goes, and is reincarnated in hell.
Manmohan SinghIt comes, goes and fall into hell.
Manmohan Singh (Punjabi)ਇਹ ਆਉਂਦਾ ਜਾਂਦਾ ਅਤੇ ਦੋਜ਼ਕ ਵਿੱਚ ਪੈਦਾ ਹੈ।
Fareedkot Teekaਯਾਂ ਤੇ ਜਨਮਤਾ ਮਰਤਾ ਪੁਨਾ ਨਰਕ ਮੇਂ (ਅਵਤਾਰ) ਜਨਮ ਲੇਤਾ ਹੈ॥
Prof. Sahib Singh(ਜਿਸ ਕਰਕੇ ਇਹ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਦੁੱਖਾਂ ਵਿਚ ਹੀ ਜੰਮਦਾ ਰਹਿੰਦਾ ਹੈ।

ਪਦ ਅਰਥ ਅਵਤਾਰ = ਜਨਮ।

SikhNet (Spanish)y así viene y va y cae en la oscuridad de la conciencia.

ਹਰਿ ਹਰਿ ਭਜਨੁ; ਨ ਮਨ ਮਹਿ ਆਇਓ ॥

har har bhajan; na man meh aaeo |

Sant Singh KhalsaMeditation on the Lord, Har, Har, does not enter into the minds of the people.
Manmohan SinghLord God's meditation enters not its mind.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਸਿਮਰਨ ਇਸ ਦੇ ਚਿੱਤ ਵਿੱਚ ਪ੍ਰਵੇਸ਼ ਨਹੀਂ ਕਰਦਾ।
Fareedkot Teekaਕਿਯੋਂਕਿ ਮਨ ਕੇ ਬੀਚ ਹਰੀ ਹਰ ਕਾ ਭਜਨ ਨਹੀਂ ਆਇਆ ਹੈ॥
Prof. Sahib Singh(ਤਿੰਨ ਤਾਪਾਂ ਦੇ ਕਾਰਨ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਭਜਨ ਨਹੀਂ ਟਿਕਦਾ,
SikhNet (Spanish)Porque el hombre no disfruta de la Alabanza del Señor en su mente

ਸੁਖ ਸਾਗਰ ਪ੍ਰਭੁ; ਨਿਮਖ. ਨ ਗਾਇਓ ॥

sukh saagar prabh; nimakh. na gaaeo |

Sant Singh KhalsaThey do not sing the Praises of God, the Ocean of peace, even for an instant.
Manmohan SinghIt sing not even for an instant the praise of Lord, the ocean of peace.
Manmohan Singh (Punjabi)ਆਰਾਮ ਦੇ ਸਮੁੰਦਰ ਸੁਆਮੀ ਦੀ ਉਸਤਤੀ, ਉਹ ਇਕ ਮੁਹਤ ਲਈ ਭੀ ਗਾਇਨ ਨਹੀਂ ਕਰਦਾ।
Fareedkot Teekaਔਰ ਸੁਖੋਂ ਕੇ ਸਮੁੰਦਰ ਪ੍ਰਭੂ ਕਾ ਜਸ ਨਿਮਖ ਮਾਤ੍ਰ ਨਹੀਂ ਗਾਇਨ ਕੀਆ॥
Prof. Sahib Singhਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਭੀ ਮਨੁੱਖ ਸੁਖਾਂ-ਦੇ-ਸਮੁੰਦਰ ਪ੍ਰਭੂ ਦੀ ਸਿਫ਼ਿਤ-ਸਾਲਾਹ ਨਹੀਂ ਕਰਦਾ।

ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਨਿਮਖ = ਅੱਖ ਝਮਕਣ ਜਿਤਨਾ ਸਮਾ।

SikhNet (Spanish)y no canta la Alabanza del Océano de Paz ni siquiera por un momento.

ਹਰਖ ਸੋਗ ਕਾ; ਦੇਹ ਕਰਿ ਬਾਧਿਓ ॥

harakh sog kaa; deh kar baadhio |

Sant Singh KhalsaThis body is the embodiment of pleasure and pain.
Manmohan SinghOf weal and woe this body is the embodiment.
Manmohan Singh (Punjabi)ਖੁਸ਼ੀ ਤੇ ਗ਼ਮੀ ਦਾ ਇਹ ਸਰੀਰ ਪੁਤਲਾ ਹੈ।
Fareedkot Teekaਹਰਖ ਸੋਗ ਕਰ ਕੇ ਲਿੰਗ ਸਰੀਰ, ਭਾਵ ਮਨ ਕਾ ਬਾਂਧਨਾ ਕੀਆ ਹੈ॥
Prof. Sahib Singhਮਨੁੱਖ ਆਪਣੇ ਆਪ ਨੂੰ ਖ਼ੁਸ਼ੀ ਗ਼ਮੀ ਦਾ ਪਿੰਡ ਬਣਾ ਕੇ ਵਸਾਈ ਬੈਠਾ ਹੈ,

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮੀ। ਦੇਹੁ = ਪਿੰਡ। ਕਰਿ = ਕਰ ਕੇ, ਬਣਾ ਕੇ। ਬਾਧਿਓ = ਬੰਨ੍ਹਿਆ ਹੈ, ਵਸਾਇਆ ਹੋਇਆ ਹੈ।

SikhNet (Spanish)Es la encarnación del placer y del dolor,

ਦੀਰਘ ਰੋਗੁ ਮਾਇਆ; ਆਸਾਧਿਓ ॥

deeragh rog maaeaa; aasaadhio |

Sant Singh KhalsaIt suffers from the chronic and incurable disease of Maya.
Manmohan SinghIt is afflicted with the chronic and incurable disease of mammon.
Manmohan Singh (Punjabi)ਇਸ ਨੂੰ ਲੰਮੀ ਅਤੇ ਲਾਇਲਾਜ਼ ਮੋਹਨੀ ਦੀ ਬੀਮਾਰੀ ਲੱਗੀ ਹੋਈ ਹੈ।
Fareedkot Teekaਔਰ ਬਡਾ ਭਾਰੀ ਰੋਗ ਅਸਾਧ ਮਾਇਆ ਕਾ ਲਗਾ ਹੂਆ ਹੈ॥
Prof. Sahib Singhਇਸ ਨੂੰ ਮਾਇਆ (ਦੇ ਮੋਹ) ਦਾ ਅਜੇਹਾ ਲੰਮਾ ਰੋਗ ਚੰਬੜਿਆ ਹੋਇਆ ਹੈ ਜੋ ਕਾਬੂ ਵਿਚ ਨਹੀਂ ਆ ਸਕਦਾ।

ਪਦ ਅਰਥ ਆਸਾਧਿਓ = ਅਸਾਧ, ਕਾਬੂ ਵਿਚ ਨਾਹ ਆ ਸਕਣ ਵਾਲਾ।

SikhNet (Spanish)y está afligido por la enfermedad crónica e incurable de Maya.

ਦਿਨਹਿ ਬਿਕਾਰ ਕਰਤ; ਸ੍ਰਮੁ ਪਾਇਓ ॥

dineh bikaar karat; sram paaeo |

Sant Singh KhalsaBy day, people practice corruption, wearing themselves out.
Manmohan SinghHe practises evil day and night, and gets tried out.
Manmohan Singh (Punjabi)ਉਹ ਦਿਹੁੰ ਰੈਣ ਬਦੀ ਕਮਾਉਂਦਾ ਹੈ ਅਤੇ ਹਾਰ ਹੁੱਟ ਜਾਂਦਾ ਹੈ।
Fareedkot Teekaਦਿਨ ਭਰ ਬਿਕਾਰ ਕਰਤਾ ਹੂਆ ਕਸ੍ਟ ਪਾਵਤਾ ਹੈ॥
Prof. Sahib Singh(ਤਿੰਨਾਂ ਤਾਪਾਂ ਦੇ ਅਸਰ ਹੇਠ ਮਨੁੱਖ) ਸਾਰਾ ਦਿਨ ਵਿਅਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ,

ਪਦ ਅਰਥ ਦਿਨਹਿ = ਦਿਨ ਵੇਲੇ। ਸ੍ਰਮੁ = ਥਕੇਵਾਂ।

SikhNet (Spanish)En el día practica la maldad y en ello se exhausta,

ਨੈਨੀ ਨੀਦ; ਸੁਪਨ ਬਰੜਾਇਓ ॥

nainee need; supan bararraaeo |

Sant Singh KhalsaAnd then with sleep in their eyes, they mutter in dreams.
Manmohan SinghWith drowsiness in his eyes, he mutters in dream.
Manmohan Singh (Punjabi)ਅੱਖਾਂ ਵਿੱਚ ਨੀਦ੍ਰਂ ਨਾਲ ਉਹ ਸੁਪਨੇ ਵਿੱਚ ਬਰੜਾਉਂਦਾ ਹੈ।
Fareedkot Teekaਜਬ ਰਾਤ੍ਰੀ ਕੋ ਨੇਤ੍ਰੋਂ ਮੇਂ ਨੀਂਦ ਆਵਤੀ ਹੈ ਤਬ ਸੁਪਨੇ ਮੇਂ ਮਾਇਆ ਕੇ ਪਦਾਰਥੋਂ ਕੋ ਬੁਰੜਾਵਤਾ ਹੈ॥
Prof. Sahib Singh(ਰਾਤ ਨੂੰ ਜਦੋਂ) ਅੱਖਾਂ ਵਿਚ ਨੀਂਦ (ਆਉਂਦੀ ਹੈ, ਤਦੋਂ) ਸੁਪਨਿਆਂ ਵਿਚ ਭੀ (ਦਿਨ ਵੇਲੇ ਦੀ ਦੌੜ-ਭੱਜ ਦੀਆਂ) ਗੱਲਾਂ ਕਰਦਾ ਹੈ।

ਪਦ ਅਰਥ ਨੈਨੀ = ਅੱਖਾਂ ਵਿਚ।

SikhNet (Spanish)y aunque en la noche sus ojos están cerrados, en sus sueños sus deseos ocultos ladran como perros.

ਹਰਿ ਬਿਸਰਤ; ਹੋਵਤ ਏਹ ਹਾਲ ॥

har bisarat; hovat eeh haal |

Sant Singh KhalsaForgetting the Lord, this is their condition.
Manmohan SinghBy forgetting God, this becomes his condition.
Manmohan Singh (Punjabi)ਰੱਬ ਨੂੰ ਭੁਲਾ ਕੇ ਉਸ ਦੀ ਇਹ ਦਸ਼ਾਂ ਹੋ ਜਾਂਦੀ ਹੈ।
Fareedkot Teekaਹੇ ਭਾਈ! ਇਹੁ ਹਾਲ ਹਰੀ ਕੇ ਬਿਸਰਨੇ ਸੇ ਹੋਤਾ ਹੈ॥
Prof. Sahib Singhਪਰਮਾਤਮਾ ਨੂੰ ਭੁਲਾ ਦੇਣ ਦੇ ਕਾਰਨ ਮਨੁੱਖ ਦਾ ਇਹ ਹਾਲ ਹੁੰਦਾ ਹੈ।
SikhNet (Spanish)Ese es el estado de uno que ha abandonado a su Señor.

ਸਰਨਿ ਨਾਨਕ; ਪ੍ਰਭ ਪੁਰਖ ਦਇਆਲ ॥੧੩॥

saran naanak; prabh purakh deaal |13|

Sant Singh KhalsaNanak seeks the Sanctuary of God, the kind and compassionate Primal Being. ||13||
Manmohan SinghNanak has sought the shelter of the kind, omnipotent Lord.
Manmohan Singh (Punjabi)ਨਾਨਕ ਨੇ ਮਿਹਰਬਾਨ, ਸਮਰਥ ਸੁਆਮੀ ਦੀ ਓਟ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਦਿਆਲ ਪੁਰਖ ਕੀ ਸ਼ਰਨ ਮੇਂ ਪੜ ਸਭ ਦੁਖ ਦੂਰ ਹੋ ਜਾਵੇਂਗੇ॥੧੩॥☬ਜਿਨੋਂ ਨੇ ਦਿਆਲ ਪੁਰਖ ਪ੍ਰਭੂ ਕੀ ਸਰਨ ਲਈ ਹੈ, ਤਿਨ ਕਾ ਨਿਹਚਾ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਜੇ ਇਸ ਦੁਖਦਾਈ ਹਾਲਤ ਤੋਂ ਬਚਣਾ ਹੈ, ਤਾਂ) ਦਇਆ ਦੇ ਸੋਮੇ ਅਕਾਲ ਪੁਰਖ ਪ੍ਰਭੂ ਦੀ ਸਰਨ ਪਉ ॥੧੩॥
SikhNet (Spanish)Viendo esto, oh, dice Nanak, busco el Refugio del Señor.(13)
Answers quote the Granth verbatim with Ang citations. AI commentary is not Gurbani and not a religious ruling.