ਹਸਤ ਚਰਨ; ਸੰਤ ਟਹਲ ਕਮਾਈਐ ॥
hasat charan; sant ttehal kamaaeeai |
ਪਦ ਅਰਥ ਹਸਤ = ਹੱਥਾਂ (ਨਾਲ)।
ਨਾਨਕ. ਇਹੁ ਸੰਜਮੁ; ਪ੍ਰਭ ਕਿਰਪਾ ਪਾਈਐ ॥੧੦॥
naanak. ihu sanjam; prabh kirapaa paaeeai |10|
ਪਦ ਅਰਥ ਸੰਜਮੁ = ਜੀਵਨ-ਜੁਗਤਿ ॥੧੦॥
ਹਸਤ ਚਰਨ; ਸੰਤ ਟਹਲ ਕਮਾਈਐ ॥
hasat charan; sant ttehal kamaaeeai |
ਪਦ ਅਰਥ ਹਸਤ = ਹੱਥਾਂ (ਨਾਲ)।
ਨਾਨਕ. ਇਹੁ ਸੰਜਮੁ; ਪ੍ਰਭ ਕਿਰਪਾ ਪਾਈਐ ॥੧੦॥
naanak. ihu sanjam; prabh kirapaa paaeeai |10|
ਪਦ ਅਰਥ ਸੰਜਮੁ = ਜੀਵਨ-ਜੁਗਤਿ ॥੧੦॥
ਸਲੋਕੁ ॥
salok |
ਏਕੋ ਏਕੁ ਬਖਾਨੀਐ; ਬਿਰਲਾ ਜਾਣੈ ਸ੍ਵਾਦੁ ॥
eko ek bakhaaneeai; biralaa jaanai svaad |
ਪਦ ਅਰਥ ਏਕੋ ਏਕੁ = ਸਿਰਫ਼ ਇਕ ਪਰਮਾਤਮਾ। ਬਖਾਨੀਐ = ਬਿਆਨ ਕਰਨਾ ਚਾਹੀਦਾ ਹੈ, ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਸ੍ਵਾਦ = ਆਨੰਦ।
ਗੁਣ ਗੋਬਿੰਦ. ਨ ਜਾਣੀਐ; ਨਾਨਕ ਸਭੁ ਬਿਸਮਾਦੁ ॥੧੧॥
gun gobind. na jaaneeai; naanak sabh bisamaad |11|
ਪਦ ਅਰਥ ਗੁਣ = ਗੁਣਾਂ (ਦੇ ਬਿਆਨ ਕਰਨ) ਦੀ ਰਾਹੀਂ। ਨ ਜਾਣੀਐ = (ਪੂਰਨ ਤੌਰ ਤੇ) ਨਹੀਂ ਜਾਣਿਆ ਜਾ ਸਕਦਾ, ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਬਿਸਮਾਦੁ = ਅਸਚਰਜ ॥੧੧॥
ਪਉੜੀ ॥
paurree |
ਏਕਾਦਸੀ; ਨਿਕਟਿ ਪੇਖਹੁ ਹਰਿ ਰਾਮੁ ॥
ekaadasee; nikatt pekhahu har raam |
ਪਦ ਅਰਥ ਏਕਾਦਸੀ = (ਇਕ ਤੇ ਦਸ) ਗਿਆਰ੍ਹਵੀਂ ਥਿਤਿ {ਇਸ ਥਿਤਿ ਤੇ ਅਨੇਕਾਂ ਹਿੰਦੂ ਇਸਤ੍ਰੀਆਂ ਮਰਦ ਵਰਤ ਰੱਖਦੇ ਹਨ, ਸਾਰਾ ਦਿਨ ਅੰਨ ਨਹੀਂ ਖਾਂਦੇ}। ਨਿਕਟਿ = ਨੇੜੇ। ਪੇਖਹੁ = ਵੇਖਹੁ।
ਇੰਦ੍ਰੀ ਬਸਿ ਕਰਿ; ਸੁਣਹੁ ਹਰਿ ਨਾਮੁ ॥
eindree bas kar; sunahu har naam |
ਪਦ ਅਰਥ ਬਸਿ ਕਰਿ = ਕਾਬੂ ਵਿਚ ਕਰ ਕੇ।
ਮਨਿ ਸੰਤੋਖੁ; ਸਰਬ ਜੀਅ ਦਇਆ ॥
man santokh; sarab jeea deaa |
ਪਦ ਅਰਥ ਮਨਿ = ਮਨ ਵਿਚ। ਸਰਬ ਜੀਅ = ਸਾਰੇ ਜੀਆਂ ਉਤੇ।
ਇਨ ਬਿਧਿ; ਬਰਤੁ ਸੰਪੂਰਨ ਭਇਆ ॥
ein bidh; barat sanpooran bheaa |
ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ।
ਧਾਵਤ ਮਨੁ ਰਾਖੈ; ਇਕ ਠਾਇ ॥
dhaavat man raakhai; ik tthaae |
ਪਦ ਅਰਥ ਧਾਵਤ = ਵਿਕਾਰਾਂ ਵਲ ਦੌੜਦਾ। ਠਾਇ = ਥਾਂ ਵਿਚ।
ਮਨੁ ਤਨੁ ਸੁਧੁ; ਜਪਤ ਹਰਿ ਨਾਇ ॥
man tan sudh; japat har naae |
ਪਦ ਅਰਥ ਸੁਧੁ = ਪਵਿਤ੍ਰ। ਨਾਇ = ਨਾਮ ਵਿਚ (ਜੁੜਿਆਂ)।
ਸਭ ਮਹਿ; ਪੂਰਿ ਰਹੇ ਪਾਰਬ੍ਰਹਮ ॥
sabh meh; poor rahe paarabraham |
ਨਾਨਕ. ਹਰਿ ਕੀਰਤਨੁ ਕਰਿ; ਅਟਲ ਏਹੁ ਧਰਮ ॥੧੧॥
naanak. har keeratan kar; attal ehu dharam |11|
ਪਦ ਅਰਥ ਅਟਲ = ਜਿਸ ਦਾ ਫਲ ਕਦੇ ਟਲਦਾ ਨਹੀਂ, ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥੧੧॥
ਸਲੋਕੁ ॥
salok |
ਦੁਰਮਤਿ ਹਰੀ. ਸੇਵਾ ਕਰੀ; ਭੇਟੇ ਸਾਧ ਕ੍ਰਿਪਾਲ ॥
duramat haree. sevaa karee; bhette saadh kripaal |
ਪਦ ਅਰਥ ਦੁਰਮਤਿ = ਖੋਟੀ ਮਤਿ। ਹਰੀ = ਦੂਰ ਕਰ ਲਈ। ਭੇਟੇ = ਮਿਲੇ। ਸਾਧ = ਗੁਰੂ। ਕ੍ਰਿਪਾਲ = {ਕ੍ਰਿਪਾ-ਆਲਯ} ਦਇਆ ਦਾ ਘਰ।
ਨਾਨਕ. ਪ੍ਰਭ ਸਿਉ ਮਿਲਿ ਰਹੇ; ਬਿਨਸੇ ਸਗਲ ਜੰਜਾਲ ॥੧੨॥
naanak. prabh siau mil rahe; binase sagal janjaal |12|
ਪਦ ਅਰਥ ਸਿਉ = ਨਾਲ। ਜੰਜਾਲ = ਮਾਇਆ ਦੇ ਮੋਹ ਵਿਚ ਫਸਾਣ ਵਾਲੇ ਬੰਧਨ ॥੧੨॥
ਪਉੜੀ ॥
paurree |
ਦੁਆਦਸੀ; ਦਾਨੁ ਨਾਮੁ ਇਸਨਾਨੁ ॥
duaadasee; daan naam isanaan |
ਪਦ ਅਰਥ ਦੁਆਦਸੀ = {ਦੋ ਤੇ ਦਸ} ਬਾਰ੍ਹਵੀਂ ਥਿਤਿ। ਦਾਨੁ = ਸੇਵਾ (ਧਨ ਆਦਿਕ ਨਾਲ)। ਇਸਨਾਨੁ = (ਮਨ ਤੇ ਸਰੀਰ ਦੀ) ਪਵਿਤ੍ਰਤਾ।
ਹਰਿ ਕੀ ਭਗਤਿ ਕਰਹੁ; ਤਜਿ ਮਾਨੁ ॥
har kee bhagat karahu; taj maan |
ਪਦ ਅਰਥ ਤਜਿ = ਛੱਡ ਕੇ। ਮਾਨੁ = ਅਹੰਕਾਰ।
ਹਰਿ ਅੰਮ੍ਰਿਤ ਪਾਨ ਕਰਹੁ; ਸਾਧਸੰਗਿ ॥
har amrit paan karahu; saadhasang |
ਪਦ ਅਰਥ ਪਾਨ ਕਰਹੁ = ਪੀਵੋ। ਸੰਗਿ = ਸੰਗਤਿ ਵਿਚ।
ਮਨ ਤ੍ਰਿਪਤਾਸੈ; ਕੀਰਤਨ ਪ੍ਰਭ ਰੰਗਿ ॥
man tripataasai; keeratan prabh rang |
ਪਦ ਅਰਥ ਤ੍ਰਿਪਤਾਸੈ = ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਰੰਗਿ = ਪ੍ਰੇਮ-ਰੰਗ ਵਿਚ।
ਕੋਮਲ ਬਾਣੀ; ਸਭ ਕਉ ਸੰਤੋਖੈ ॥
komal baanee; sabh kau santokhai |
ਪਦ ਅਰਥ ਕੋਮਲ = ਕੂਲੀ, ਮਿੱਠੀ। ਸੰਤੋਖੈ = ਆਤਮਕ ਆਨੰਦ ਦੇਂਦੀ ਹੈ।
ਪੰਚ ਭੂ ਆਤਮਾ; ਹਰਿ ਨਾਮ ਰਸਿ ਪੋਖੈ ॥
panch bhoo aatamaa; har naam ras pokhai |
ਪਦ ਅਰਥ ਪੰਚ ਭੂ = ਪੰਜ ਤੱਤ। ਪੰਚ ਭੂ ਆਤਮਾ = ਪੰਜਾਂ ਤੱਤਾਂ ਦੇ ਸਤੋ ਅੰਸ ਤੋਂ ਬਣਿਆ ਹੋਇਆ ਮਨ। ਰਸਿ = ਰਸ ਵਿਚ। ਪੋਖੈ = ਪ੍ਰਫੁਲਤ ਹੁੰਦਾ ਹੈ।
ਗੁਰ ਪੂਰੇ ਤੇ; ਏਹ ਨਿਹਚਉ ਪਾਈਐ ॥
gur poore te; eeh nihchau paaeeai |
ਪਦ ਅਰਥ ਨਿਹਚਉ = ਯਕੀਨੀ ਤੌਰ ਤੇ।
ਨਾਨਕ. ਰਾਮ ਰਮਤ; ਫਿਰਿ ਜੋਨਿ. ਨ ਆਈਐ ॥੧੨॥
naanak. raam ramat; fir jon. na aaeeai |12|
ਪਦ ਅਰਥ ਰਮਤ = ਸਿਮਰਦਿਆਂ ॥੧੨॥
ਸਲੋਕੁ ॥
salok |
ਤੀਨਿ ਗੁਣਾ ਮਹਿ ਬਿਆਪਿਆ; ਪੂਰਨ ਹੋਤ ਨ. ਕਾਮ ॥
teen gunaa meh biaapiaa; pooran hot na. kaam |
ਪਦ ਅਰਥ ਤੀਨਿ = ਤਿੰਨ। ਤੀਨਿ ਗੁਣਾ ਮਹਿ = (ਮਾਇਆ ਦੇ ਤਮੋ ਰਜੋ ਸਤੋ) ਤਿੰਨ ਗੁਣਾਂ ਵਿਚ। ਬਿਆਪਿਆ = ਦਬਿਆ ਹੋਇਆ। ਕਾਮ = ਕਾਮਨਾ, ਵਾਸਨਾ।
ਪਤਿਤ. ਉਧਾਰਣੁ ਮਨਿ ਬਸੈ; ਨਾਨਕ. ਛੂਟੈ ਨਾਮ ॥੧੩॥
patit. udhaaran man basai; naanak. chhoottai naam |13|
ਪਦ ਅਰਥ ਪਤਿਤ ਉਧਾਰਣੁ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ। ਮਨਿ = ਮਨ ਵਿਚ। ਛੁਟੈ = (ਮਾਇਆ ਦੇ ਪੰਜੇ ਤੋਂ) ਬਚਦਾ ਹੈ ॥੧੩॥
ਪਉੜੀ ॥
paurree |
ਤ੍ਰਉਦਸੀ; ਤੀਨਿ ਤਾਪ ਸੰਸਾਰ ॥
traudasee; teen taap sansaar |
ਪਦ ਅਰਥ ਤ੍ਰਉਦਸੀ = {ਤ੍ਰਯ ਤੇ ਦਸ} ਤੇਰ੍ਹਵੀਂ ਥਿਤਿ। ਤੀਨਿ ਤਾਪ = ਤਿੰਨ ਕਿਸਮ ਦੇ ਦੁੱਖ।
ਆਵਤ ਜਾਤ; ਨਰਕ ਅਵਤਾਰ ॥
aavat jaat; narak avataar |
ਪਦ ਅਰਥ ਅਵਤਾਰ = ਜਨਮ।
ਹਰਿ ਹਰਿ ਭਜਨੁ; ਨ ਮਨ ਮਹਿ ਆਇਓ ॥
har har bhajan; na man meh aaeo |
ਸੁਖ ਸਾਗਰ ਪ੍ਰਭੁ; ਨਿਮਖ. ਨ ਗਾਇਓ ॥
sukh saagar prabh; nimakh. na gaaeo |
ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਨਿਮਖ = ਅੱਖ ਝਮਕਣ ਜਿਤਨਾ ਸਮਾ।
ਹਰਖ ਸੋਗ ਕਾ; ਦੇਹ ਕਰਿ ਬਾਧਿਓ ॥
harakh sog kaa; deh kar baadhio |
ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮੀ। ਦੇਹੁ = ਪਿੰਡ। ਕਰਿ = ਕਰ ਕੇ, ਬਣਾ ਕੇ। ਬਾਧਿਓ = ਬੰਨ੍ਹਿਆ ਹੈ, ਵਸਾਇਆ ਹੋਇਆ ਹੈ।
ਦੀਰਘ ਰੋਗੁ ਮਾਇਆ; ਆਸਾਧਿਓ ॥
deeragh rog maaeaa; aasaadhio |
ਪਦ ਅਰਥ ਆਸਾਧਿਓ = ਅਸਾਧ, ਕਾਬੂ ਵਿਚ ਨਾਹ ਆ ਸਕਣ ਵਾਲਾ।
ਦਿਨਹਿ ਬਿਕਾਰ ਕਰਤ; ਸ੍ਰਮੁ ਪਾਇਓ ॥
dineh bikaar karat; sram paaeo |
ਪਦ ਅਰਥ ਦਿਨਹਿ = ਦਿਨ ਵੇਲੇ। ਸ੍ਰਮੁ = ਥਕੇਵਾਂ।
ਨੈਨੀ ਨੀਦ; ਸੁਪਨ ਬਰੜਾਇਓ ॥
nainee need; supan bararraaeo |
ਪਦ ਅਰਥ ਨੈਨੀ = ਅੱਖਾਂ ਵਿਚ।
ਹਰਿ ਬਿਸਰਤ; ਹੋਵਤ ਏਹ ਹਾਲ ॥
har bisarat; hovat eeh haal |
ਸਰਨਿ ਨਾਨਕ; ਪ੍ਰਭ ਪੁਰਖ ਦਇਆਲ ॥੧੩॥
saran naanak; prabh purakh deaal |13|
ਸਲੋਕੁ ॥
salok |
ਚਾਰਿ ਕੁੰਟ. ਚਉਦਹ ਭਵਨ; ਸਗਲ ਬਿਆਪਤ ਰਾਮ ॥
chaar kuntt. chaudah bhavan; sagal biaapat raam |
ਪਦ ਅਰਥ ਕੁੰਟ = ਕੂਟ, ਪਾਸੇ। ਚਉਦਹ ਭਵਨ = ਸੱਤ ਆਕਾਸ਼ ਤੇ ਸੱਤ ਪਾਤਾਲ। ਸਗਲ = ਸਭਨਾਂ ਵਿਚ। ਬਿਆਪਤ = ਮੌਜੂਦ ਹੈ, ਵੱਸ ਰਿਹਾ ਹੈ।
ਨਾਨਕ. ਊਨ ਨ ਦੇਖੀਐ; ਪੂਰਨ ਤਾ ਕੇ ਕਾਮ ॥੧੪॥
naanak. aoon na dekheeai; pooran taa ke kaam |14|
ਪਦ ਅਰਥ ਊਨ = ਘਾਟ, ਕਮੀ। ਤਾ ਕੇ = ਉਸ (ਪਰਮਾਤਮਾ) ਦੇ ॥੧੪॥
ਪਉੜੀ ॥
paurree |
ਚਉਦਹਿ; ਚਾਰਿ ਕੁੰਟ ਪ੍ਰਭ ਆਪ ॥
chaudeh; chaar kuntt prabh aap |
ਪਦ ਅਰਥ ਚਉਦਹਿ = {ਚਉ = ਚਾਰ। ਦਹ = ਦਸ} ਚੌਧਵੀਂ ਥਿਤਿ।
ਸਗਲ ਭਵਨ; ਪੂਰਨ ਪਰਤਾਪ ॥
sagal bhavan; pooran parataap |
ਪਦ ਅਰਥ ਪਰਤਾਪ = ਤੇਜ, ਤਾਕਤ।
ਦਸੇ ਦਿਸਾ; ਰਵਿਆ ਪ੍ਰਭੁ ਏਕੁ ॥
dase disaa; raviaa prabh ek |
ਪਦ ਅਰਥ ਦਸੇ ਦਿਸਾ = ਚਾਰ ਪਾਸੇ, ਚਾਰ ਗੁਠਾਂ, ਉਪਰ ਤੇ ਹੇਠ।
ਧਰਨਿ ਅਕਾਸ; ਸਭ ਮਹਿ ਪ੍ਰਭ ਪੇਖੁ ॥
dharan akaas; sabh meh prabh pekh |
ਪਦ ਅਰਥ ਧਰਨਿ = ਧਰਤੀ। ਪੇਖੁ = ਵੇਖੋ।
ਜਲ ਥਲ ਬਨ; ਪਰਬਤ ਪਾਤਾਲ ॥
jal thal ban; parabat paataal |
ਪਦ ਅਰਥ ਥਲ = ਧਰਤੀ। ਬਨ = ਜੰਗਲ। ਪਰਬਤ = ਪਹਾੜ।
ਪਰਮੇਸ੍ਵਰ; ਤਹ ਬਸਹਿ ਦਇਆਲ ॥
paramesvar; teh baseh deaal |
ਪਦ ਅਰਥ ਤਹ = ਉਥੇ, ਉਹਨਾਂ ਵਿਚ।
ਸੂਖਮ ਅਸਥੂਲ; ਸਗਲ ਭਗਵਾਨ ॥
sookham asathool; sagal bhagavaan |
ਪਦ ਅਰਥ ਸੂਖਮ = ਅਦ੍ਰਿਸ਼ਟ। ਅਸਥੂਲ = ਦਿੱਸਦਾ ਸੰਸਾਰ।
ਨਾਨਕ; ਗੁਰਮੁਖਿ ਬ੍ਰਹਮੁ ਪਛਾਨ ॥੧੪॥
naanak; guramukh braham pachhaan |14|
ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ॥੧੪॥
ਸਲੋਕੁ ॥
salok |
ਆਤਮੁ ਜੀਤਾ ਗੁਰਮਤੀ; ਗੁਣ ਗਾਏ ਗੋਬਿੰਦ ॥
aatam jeetaa guramatee; gun gaae gobind |
ਪਦ ਅਰਥ ਆਤਮੁ = ਆਪਣੇ ਆਪ ਨੂੰ। ਗੁਰਮਤੀ = ਗੁਰੂ ਦੀ ਸਿੱਖਿਆ ਨਾਲ।
ਸੰਤ ਪ੍ਰਸਾਦੀ ਭੈ ਮਿਟੇ; ਨਾਨਕ. ਬਿਨਸੀ ਚਿੰਦ ॥੧੫॥
sant prasaadee bhai mitte; naanak. binasee chind |15|
ਪਦ ਅਰਥ ਸੰਤ ਪ੍ਰਸਾਦੀ = ਸੰਤ ਪ੍ਰਸਾਦਿ, ਗੁਰੂ ਦੀ ਕਿਰਪਾ ਨਾਲ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਚਿੰਦ = ਚਿੰਤਾ, ਫ਼ਿਕਰ ॥੧੫॥
ਪਉੜੀ ॥
paurree |
ਅਮਾਵਸ. ਆਤਮ ਸੁਖੀ ਭਏ; ਸੰਤੋਖੁ ਦੀਆ ਗੁਰਦੇਵ ॥
amaavas. aatam sukhee bhe; santokh deea guradev |
ਪਦ ਅਰਥ ਅਮਾਵਸਿ = ਮੱਸਿਆ, ਜਿਸ ਰਾਤ ਚੰਦ ਬਿਲਕੁਲ ਨਹੀਂ ਦਿੱਸਦਾ।