ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok
ਚਾਰਿ ਕੁੰਟ. ਚਉਦਹ ਭਵਨ; ਸਗਲ ਬਿਆਪਤ ਰਾਮ ॥
chaar kuntt. chaudah bhavan; sagal biaapat raam |
Sant Singh KhalsaThe Lord is pervading in all the four directions and the fourteen worlds.
Manmohan SinghThe Lord is pervading all the four directions and the fourteen worlds.
Manmohan Singh (Punjabi)ਸੁਆਮੀ ਚਾਰੀ ਪਾਸੀ ਅਤੇ ਚੌਦਾ ਜਹਾਨਾ ਅੰਦਰ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਚਾਰੋਂ ਕੁੰਟ ਮੇਂ ਔਰ ਚੌਦਹਾਂ ਭਵਨ ਮੇਂ ਸੂੰਪਰਨ ਅਸਥਾਨੋਂ ਮੇਂ ਜੋ ਰਾਮ ਕੋ ਪੂਰਨ ਜਾਨਤੇ ਹੈਂ॥
Prof. Sahib Singhਚਾਰ ਪਾਸੇ ਤੇ ਚੌਦਾਂ ਲੋਕ-ਸਭਨਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ।
ਪਦ ਅਰਥ ਕੁੰਟ = ਕੂਟ, ਪਾਸੇ। ਚਉਦਹ ਭਵਨ = ਸੱਤ ਆਕਾਸ਼ ਤੇ ਸੱਤ ਪਾਤਾਲ। ਸਗਲ = ਸਭਨਾਂ ਵਿਚ। ਬਿਆਪਤ = ਮੌਜੂਦ ਹੈ, ਵੱਸ ਰਿਹਾ ਹੈ।
SikhNet (Spanish)El Señor prevalece en las cuatro direcciones y en los catorce mundos, siete superiores y siete inferiores, según los Smritis.
ਨਾਨਕ. ਊਨ ਨ ਦੇਖੀਐ; ਪੂਰਨ ਤਾ ਕੇ ਕਾਮ ॥੧੪॥
naanak. aoon na dekheeai; pooran taa ke kaam |14|
Sant Singh KhalsaO Nanak, He is not seen to be lacking anything; His works are perfectly complete. ||14||
Manmohan SinghNanak, He is not seen wanting any where and complete are His works.
Manmohan Singh (Punjabi)ਨਾਨਕ, ਉਹ ਕਿਤੇ ਭੀ ਅਸਪੂਰਨ ਵੇਖਿਆ ਨਹੀਂ ਜਾਂਦਾ ਅਤੇ ਮੁਕੰਮਲ ਹਨ ਉਸ ਦੇ ਕੰਮ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਹੀਂ ਭੀ ਊਨ ਨਹੀਂ ਦੇਖਤੇ ਤਿਨ ਕੇ ਕਾਰਜ ਪੂਰਨ ਹੂਏ ਹੈਂ॥੧੪॥
Prof. Sahib Singhਹੇ ਨਾਨਕ! (ਉਸ ਪਰਮਾਤਮਾ ਦੇ ਭੰਡਾਰਿਆਂ ਵਿਚ) ਕੋਈ ਕਮੀ ਨਹੀਂ ਵੇਖੀ ਜਾਂਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ॥੧੪॥
ਪਦ ਅਰਥ ਊਨ = ਘਾਟ, ਕਮੀ। ਤਾ ਕੇ = ਉਸ (ਪਰਮਾਤਮਾ) ਦੇ ॥੧੪॥
SikhNet (Spanish)Dice Nanak, sus hechos son siempre Perfectos; no hay nada imperfecto en toda Su Creación.(14)