ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok
ਤੀਨਿ ਗੁਣਾ ਮਹਿ ਬਿਆਪਿਆ; ਪੂਰਨ ਹੋਤ ਨ. ਕਾਮ ॥
teen gunaa meh biaapiaa; pooran hot na. kaam |
Sant Singh KhalsaEngrossed in the three qualities, one's efforts do not succeed.
Manmohan SinghIn three modes, the man is engrossed and his works succeed not.
Manmohan Singh (Punjabi)ਤਿੰਨਾਂ ਹਾਲਤਾਂ ਅੰਦਰ ਆਦਮੀ ਗਲਤਾਨ ਹੈ ਅਤੇ ਉਸ ਦੇ ਕੰਮ ਨੇਪਰੇ ਨਹੀਂ ਚੜ੍ਹਦੇ।
Fareedkot Teekaਇਹ ਜੀਵ ਤੀਨ ਗੁਣੋਂ ਮੇਂ ਬਿਆਪਿਆ ਹੂਆ ਹੈ, ਇਸ ਵਾਸਤੇ ਕਾਮਣਾ ਪੂਰਨ ਨਹੀਂ ਹੋਤੀਆਂ॥
Prof. Sahib Singhਜਗਤ ਮਾਇਆ ਦੇ ਤਿੰਨ ਗੁਣਾਂ ਦੇ ਦਬਾਉ ਹੇਠ ਆਇਆ ਰਹਿੰਦਾ ਹੈ (ਇਸ ਵਾਸਤੇ ਕਦੇ ਭੀ ਇਸ ਦੀਆਂ) ਵਾਸਨਾ ਪੂਰੀਆਂ ਨਹੀਂ ਹੁੰਦੀਆਂ।
ਪਦ ਅਰਥ ਤੀਨਿ = ਤਿੰਨ। ਤੀਨਿ ਗੁਣਾ ਮਹਿ = (ਮਾਇਆ ਦੇ ਤਮੋ ਰਜੋ ਸਤੋ) ਤਿੰਨ ਗੁਣਾਂ ਵਿਚ। ਬਿਆਪਿਆ = ਦਬਿਆ ਹੋਇਆ। ਕਾਮ = ਕਾਮਨਾ, ਵਾਸਨਾ।
SikhNet (Spanish)Uno no encuentra la Satisfacción si vive determinado por las tres cualidades.
ਪਤਿਤ. ਉਧਾਰਣੁ ਮਨਿ ਬਸੈ; ਨਾਨਕ. ਛੂਟੈ ਨਾਮ ॥੧੩॥
patit. udhaaran man basai; naanak. chhoottai naam |13|
Sant Singh KhalsaWhen the Saving Grace of sinners dwells in the mind, O Nanak, then one is saved by the Naam, the Name of the Lord. ||13||
Manmohan SinghNanak, He is saved only when the Name of Lord, the saviour of sinner, abides in his mind.
Manmohan Singh (Punjabi)ਨਾਨਕ, ਉਸ ਦਾ ਉਦੋਂ ਪਾਰ ਉਤਾਰਾ ਹੁੰਦਾ ਹੈ, ਜਦ ਪਾਪੀਆਂ ਨੂੰ ਤਾਰਨ ਵਾਲੇ ਪ੍ਰਭੂ ਦੇ ਨਾਮ ਦਾ ਉਸ ਚਿੱਤ ਵਿੱਚ ਵਾਸਾ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਪਤਿਤ ਉਧਾਰਣੁ) ਵਾਹਗੁਰੂ ਕਾ ਨਾਮ ਜੋ ਮਨ ਮੇਂ ਬਸ ਜਾਵੇ ਤੌ ਕਾਮਨਾ ਸੇ ਛੂਟ ਜਾਵੇ॥੧੩॥☬ਕਾਮਨਾ ਕੇ ਫਲ੍ਹ ਕੋ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ (ਇਸ ਮਾਇਆ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰਦਾ ਹੈ ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖਾਂ ਨੂੰ ਵਿਕਾਰਾਂ ਵਿਚੋਂ ਬਚਾਣ ਦੀ ਸਮਰੱਥਾ ਵਾਲਾ ਹੈ ॥੧੩॥
ਪਦ ਅਰਥ ਪਤਿਤ ਉਧਾਰਣੁ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ। ਮਨਿ = ਮਨ ਵਿਚ। ਛੁਟੈ = (ਮਾਇਆ ਦੇ ਪੰਜੇ ਤੋਂ) ਬਚਦਾ ਹੈ ॥੧੩॥
SikhNet (Spanish)Sólo cuando el Señor, el Purificador, es enaltecido en la mente y uno contempla Su Nombre, es liberado.(13)