ੴ

ਸਿੱਖਬਾਣੀ · SikhBani

ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥

ranaa hoeea bodheea puras hoe seeaad
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1243 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਰੰਨਾ ਹੋਈਆ ਬੋਧੀਆ; ਪੁਰਸ ਹੋਏ ਸਈਆਦ ॥

ranaa hoeea bodheea; puras hoe seeaad |

Sant Singh KhalsaWomen have become advisors, and men have become hunters.
Manmohan SinghWomen have become divines and men have become hunters.
Manmohan Singh (Punjabi)ਤੀਵੀਆਂ ਗਿਆਨਣਾ ਹੋ ਗਈਆਂ ਹਨ ਅਤੇ ਆਦਮੀ ਸ਼ਿਕਾਰੀ ਹੋ ਗਏ ਹਨ।
Fareedkot Teekaਕਲਜੁਗ ਮੇਂ ਇਸਤ੍ਰੀਆਂ ਬੋਧ ਕਰਨ ਵਾਲੀਆਂ ਹੋ ਰਹੀ ਹੈਂ ਔਰ ਪੁਰਸ਼ (ਸਈਆਦ) ਸਿਖਿਆ ਲੈਣੇ ਵਾਲੇ ਵਾ ਬਧਕ, ਭਾਵ ਸ਼ਿਕਾਰੀ ਅਰਥਾਤ ਕੁਕਰਮੀ ਹੋ ਰਹੇ ਹੈਂ, ਭਾਵ ਪੁਰਸ਼ ਇਸਤ੍ਰੀਓਂ ਕੇ ਅਧੀਨ ਹੈਂ॥
Prof. Sahib Singh(ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ;

ਪਦ ਅਰਥ ਰੰਨਾ = ਇਸਤ੍ਰੀਆਂ। ਬੋਧੀਆ = ਸਲਾਹਕਾਰ। ਪੁਰਸ = ਮਨੁੱਖ। ਸਈਆਦ = ਸ਼ਿਕਾਰੀ, ਜ਼ਾਲਮ।

SikhNet (Spanish)La mujer se ha vuelto sumisa, mientras el hombre se ha vuelto tirano.

ਸੀਲੁ ਸੰਜਮੁ ਸੁਚ ਭੰਨੀ; ਖਾਣਾ, ਖਾਜੁ ਅਹਾਜੁ ॥

seel sanjam such bhanee; khaanaa, khaaj ahaaj |

Sant Singh KhalsaHumility, self-control and purity have run away; people eat the uneatable, forbidden food.
Manmohan SinghHumility, self-control, piety have run away from them and they eat the indigestible food.
Manmohan Singh (Punjabi)ਨਿਮਰਤਾ, ਸਵੈ-ਜਬਤ ਅਤੇ ਪਵਿੱਤਰਤਾ ਉਹਨਾਂ ਪਾਸੋ ਨੱਸ ਗਈਆਂ ਹਨ ਅਤੇ ਉਹ ਨਾਂ ਹਜਮ ਹੋਣ ਵਾਲਾ ਭੋਜਨ ਖਾਂਦੇ ਹਨ।
Fareedkot Teekaਇਸਤ੍ਰੀਓਂ ਪਤੀਓਂ ਸੇ ਸੀਲ ਸੰਜਮ ਔਰ ਸੁਚਤਾਈ ਭਾਗ ਗਈ ਹੈ ਔਰ ਜੋ (ਅਹਾਜੁ) ਨਾਂ ਪਚਣੇ ਵਾਲਾ ਹੋ, ਸੋ ਖਾਣਾ (ਖਾਜੁ) ਭਛਨ ਕਰਤੇ ਹੈਂ, ਭਾਵ ਅਭੱਖ ਭਖਤੇ ਹੈਂ॥
Prof. Sahib Singhਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ;

ਪਦ ਅਰਥ ਸੀਲੁ = ਮਿਠਾ ਸੁਭਾਉ। ਸੰਜਮੁ = ਜੁਗਤਿ ਵਿਚ ਰਹਿਣਾ। ਸੁਚ = ਹਿਰਦੇ ਦੀ ਪਵਿਤ੍ਰਤਾ, ਦਿਲ ਦੀ ਸਫ਼ਾਈ। ਭੰਨੀ = ਦੂਰ ਹੋ ਰਹੀ ਹੈ। ਖਾਜੁ = ਮਨ-ਭਾਉਂਦਾ ਖਾਣਾ। ਅਹਾਜੁ = ਨਾਹ ਹਜ਼ਮ ਹੋਣ ਵਾਲਾ, ਹਰਾਮ।

SikhNet (Spanish)La cultura, el autocontrol y la piedad han sido abandonadas y se han dedicado a comer lo prohibido.

ਸਰਮੁ ਗਇਆ ਘਰਿ ਆਪਣੈ; ਪਤਿ ਉਠਿ ਚਲੀ ਨਾਲਿ ॥

saram geaa ghar aapanai; pat utth chalee naal |

Sant Singh KhalsaModesty has left her home, and honor has gone away with her.
Manmohan SinghModesty has left for her home and rising up, honour too has gone with her.
Manmohan Singh (Punjabi)ਲੱਜਿਆ ਆਪਣੇ ਗ੍ਰਹਿ ਨੂੰ ਚਲੀ ਗਈ ਹੈ ਅਤੇ ਇੱਜ਼ਤ-ਆਬਰੂ ਭੀ ਖੜੀ ਹੋ ਉਸ ਦੇ ਨਾਮ ਟੁਰ ਗਈ ਹੈ।
Fareedkot Teeka(ਸਰਮੁ) ਲਜਾ ਸਰਮਾਉਣਾ ਅਪਣੇ ਘਰ ਕੋ ਚਲਾ ਗਿਆ ਔਰ ਪਤਿ ਸਾਥ ਹੀ ਉਠ ਕੇ ਚਲੀ ਗਈ, ਭਾਵ ਸੇ ਨਿਰਲਜ ਪੁਰਸ਼ ਕੀ ਪਤਿ ਨਹੀਂ ਰਹਿਤੀ ਹੈ॥
Prof. Sahib Singhਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।

ਪਦ ਅਰਥ ਸਰਮੁ = ਹਯਾ। ਘਰਿ ਆਪਣੇ = ਕਿਤੇ ਆਪਣੇ ਘਰ ਵਿਚ, ਕਿਤੇ ਆਪਣੇ ਵਤਨ ਨੂੰ। ਪਤਿ = ਅਣਖ, ਇੱਜ਼ਤ।

SikhNet (Spanish)Los seres humanos han perdido todo sentido de vergüenza, perdiendo todo su honor.

ਨਾਨਕ. ਸਚਾ ਏਕੁ ਹੈ; ਅਉਰੁ. ਨ ਸਚਾ ਭਾਲਿ ॥੨॥

naanak. sachaa ek hai; aaur. na sachaa bhaal |2|

Sant Singh KhalsaO Nanak, there is only One True Lord; do not bother to search for any other as true. ||2||
Manmohan SinghNanak, the Lord alone is True. Search thou not for another true one.
Manmohan Singh (Punjabi)ਨਾਨਕ ਕੇਵਲ ਸੁਆਮੀ ਹੀ ਸੱਚਾ ਸੁਚਾ ਹੈ। ਤੂੰ ਕਿਸੇ ਹੋਰ ਸੱਚੇ ਦੀ ਖੋਜ-ਭਾਲ ਨਾਂ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਵਾਹਿਗੁਰੂ ਸਚਾ ਹੈ ਔਰ ਕੋਈ ਸਚਾ ਨਹੀਂ ਲਭਤਾ ਹੈ॥੨॥☬ਪਾਖੰਡ ਭੇਖੋਂ ਕਾ ਹਾਲ ਕਹਿਤੇ ਹੈਂ:
Prof. Sahib Singhਹੇ ਨਾਨਕ! (ਜੇ 'ਸੀਲ ਸੰਜਮ ਸੁਚ' ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ) ॥੨॥

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ ॥੨॥

SikhNet (Spanish)Dice Nanak, sólo el Uno es Verdadero, oh hermano, no busques a nadie más. (2)
Answers quote the Granth verbatim with Ang citations. AI commentary is not Gurbani and not a religious ruling.