ਸਲੋਕ ਮਃ ੧ ॥
salok mahalaa 1 | Ang 1242
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.
ਕਲਿ ਹੋਈ ਕੁਤੇ ਮੁਹੀ; ਖਾਜੁ ਹੋਆ ਮੁਰਦਾਰੁ ॥
kal hoee kute muhee; khaaj hoaa muradaar | Ang 1242
Sant Singh KhalsaIn this Dark Age of Kali Yuga, people have faces like dogs; they eat rotting carcasses for food.
Manmohan SinghIn this age of darkness, men have faces like dogs and carrion is their food.
Manmohan Singh (Punjabi)ਇਸ ਹਨ੍ਹੇਰੇ ਦੇ ਯੁਗ ਅੰਦਰ, ਆਦਮੀਆਂ ਦੇ ਕੂਕਰਾ ਵਰਗੇ ਮੂੰਹ ਹਨ ਅਤੇ ਲੋਥ ਉਨ੍ਹਾਂ ਦੀ ਖੁਰਾਕ ਹੈ।
Fareedkot Teekaਕਲਜੁਗ ਮੇਂ ਸ੍ਰਿਸਟੀ ਕੁਤਿਓਂ ਕੇ ਮੁਖ ਵਾਲੀ ਹੋ ਰਹੀ ਹੈ ਔਰ ਕੁਤਿਓਂ ਕਾ ਖਾਣਾ ਜੈਸੇ ਮੁਰਦਾਰ ਹੋਤਾ ਹੈ, ਤੈਸੇ ਹੀ ਖਾਣਾ ਅਧਰਮ ਕਾ ਅਰਥਾਤ ਠਗੀ ਆਦਿਕ ਕਰ ਖਾਤੇ ਹੈਂ॥
Prof. Sahib Singhਰੱਬ ਤੋਂ ਵਿੱਛੁੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਢੀ ਆਦਿਕ ਹਰਾਮ ਚੀਜ਼ ਇਸ ਦਾ ਮਨ-ਭਾਉਂਦਾ ਖਾਣਾ ਹੋ ਜਾਂਦਾ ਹੈ (ਜਿਵੇਂ ਕੁੱਤੇ ਦਾ ਮਨ-ਭਾਉਂਦਾ ਖਾਣਾ ਮੁਰਦਾਰ ਹੈ);ਪਦ ਅਰਥ ਕਲਿ = ਕਲਜੁਗੀ ਸ੍ਰਿਸ਼ਟੀ, ਉਹ ਲੁਕਾਈ ਜੋ ਰੱਬ ਤੋਂ ਵਿਛੁੜੀ ਹੋਈ ਹੈ (ਗੁਰ ਆਸ਼ੇ ਅਨੁਸਾਰ ਉਹੀ ਸਮਾ 'ਕਲਿਜੁਗ' ਹੈ ਜਦੋਂ ਗੁਰੂ-ਪਰਮਾਤਮਾ ਵਿਸਰ ਜਾਏ; ਜਿਵੇਂ, "ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ")। ਕੁਤੇ ਮੁਹੀ = ਕੁੱਤੇ ਦੇ ਮੂੰਹ ਵਾਲੀ, ਕੁੱਤੇ ਵਾਂਗ ਜਿਸ ਨੂੰ ਖਾਣ ਦਾ ਹਲਕ ਕੁੱਦਿਆ ਹੋਵੇ। ਮੁਰਦਾਰੁ = ਹਰਾਮ, ਵੱਢੀ ਆਦਿਕ ਹਰਾਮ ਚੀਜ਼।
SikhNet (Spanish)En la oscura Era de Kali, los seres humanos se han volcado en la avaricia y se comportan como perros, porque usurpan con su actitud y parecido su forma de ser.
ਕੂੜੁ ਬੋਲਿ ਬੋਲਿ ਭਉਕਣਾ; ਚੂਕਾ ਧਰਮੁ ਬੀਚਾਰੁ ॥
koorr bol bol bhaukanaa; chookaa dharam beechaar | Ang 1242
Sant Singh KhalsaThey bark and speak, telling only lies; all thought of righteousness has left them.
Manmohan SinghThey bark as they utter, utter falsehood and they are rid of the thought of piety.
Manmohan Singh (Punjabi)ਝੂਠ ਬਕ ਬਕ ਕੇ ਉਹ ਭੋਕਦੇ ਹਨ ਅਤੇ ਉਹ ਪਵਿੱਤਰਤਾ ਦੇ ਖਿਆਲ ਤੋਂ ਸੱਖਣੇ ਹਨ।
Fareedkot Teekaਜੋ ਝੂਠੇ ਬੋਲਕੇ ਬੋਲਤੇ ਹੈਂ ਇਹ ਭੌਕਣਾ ਹੈ ਔਰ ਧਰਮ ਕਾ ਵੀਚਾਰ ਭੂਲ ਗਿਆ ਹੈ॥
Prof. Sahib Singh(ਇਹ ਲੁਕਾਈ) ਸਦਾ ਝੂਠ ਬੋਲਦੀ ਹੈ, (ਮਾਨੋ, ਮੁਰਦਾਰ ਖਾਂਦੇ ਕੁੱਤੇ ਵਾਂਗ) ਭਉਂਕ ਰਹੀ ਹੈ, (ਇਸ ਤਰ੍ਹਾਂ ਇਸ ਦੇ ਅੰਦਰੋਂ) ਧਰਮ (ਦੀ ਅੰਸ) ਤੇ (ਰੱਬ ਦੇ ਗੁਣਾਂ ਦੀ) ਵਿਚਾਰ ਮੁੱਕ ਜਾਂਦੀ ਹੈ;ਪਦ ਅਰਥ ਕੂੜੁ = ਝੂਠ। ਚੂਕਾ = ਮੁੱਕ ਗਿਆ।
SikhNet (Spanish)Ellos recitan lo falso y no se preocupan por la rectitud.
ਜਿਨ ਜੀਵੰਦਿਆ ਪਤਿ ਨਹੀ; ਮੁਇਆ ਮੰਦੀ ਸੋਇ ॥
jin jeevandiaa pat nahee; mueaa mandee soe | Ang 1242
Sant Singh KhalsaThose who have no honor while alive, will have an evil reputation after they die.
Manmohan SinghThey who posses no honour while alive, shall have an evil repute after death.
Manmohan Singh (Punjabi)ਜਿਨ੍ਹਾਂ ਦੀ ਜੀਉਦਿਆਂ ਕੋਈ ਇਜ਼ਤ ਨਹੀਂ, ਮਰਨ ਮਗਰੋ ਉਨ੍ਹਾਂ ਦੀ ਭੈੜੀ ਸ਼ੁਹਰਤ ਹੋਵੇਗੀ।
Fareedkot Teekaਜਿਨ ਕੀ ਜੀਵਤੇ ਹੂਏ ਪਤਿਸ਼ਟਾ ਨਹੀਂ ਹੈ, ਸੋ ਮੂਏ ਪੀਛੇ ਭੀ ਤਿਨ ਕੀ (ਮੰਦੀ ਸੋਇ) ਕਸੋਭਾ ਹੀ ਹੋਤੀ ਹੈ॥
Prof. Sahib Singhਜਿਤਨਾ ਚਿਰ ਅਜੇਹੇ ਲੋਕ (ਜਗਤ ਵਿਚ) ਜੀਉਂਦੇ ਹਨ ਇਹਨਾਂ ਦੀ (ਕੋਈ ਬੰਦਾ) ਇੱਜ਼ਤ ਨਹੀਂ (ਕਰਦਾ), ਜਦੋਂ ਮਰ ਜਾਂਦੇ ਹਨ, (ਲੋਕ ਇਹਨਾਂ ਨੂੰ) ਭੈੜਿਓਂ ਯਾਦ ਕਰਦੇ ਹਨ।ਪਦ ਅਰਥ ਪਤਿ = ਇੱਜ਼ਤ। ਸੋਇ = ਸੋਭਾ। ਮੰਦੀ ਸੋਇ = ਬਦਨਾਮੀ, ਕੁਸੋਭਾ।
SikhNet (Spanish)En vida no son honrados, tampoco después de la muerte y su reputación es de maldad.
ਲਿਖਿਆ ਹੋਵੈ ਨਾਨਕਾ; ਕਰਤਾ ਕਰੇ ਸੁ ਹੋਇ ॥੧॥
likhiaa hovai naanakaa; karataa kare su hoe |1| Ang 1243
Sant Singh KhalsaWhatever is predestined, happens, O Nanak; whatever the Creator does, comes to pass. ||1||
Manmohan SinghWhat is destined takes place, O Nanak and what the creator does, that alone comes to pass.
Manmohan Singh (Punjabi)ਜੋ ਕੁਛ ਲਿਖਿਆ ਹੋਇਆ ਹੈ, ਉਹ ਹੀ ਵਾਪਰਦਾ ਹੈ ਹੇ ਨਾਨਕ! ਅਤੇ ਜਿਹੜਾ ਕੁਝ ਕਰਤਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੈਸਾ ਕਰਮ ਲਿਖਿਆ ਹੂਆ ਹੋਤਾ ਹੈ ਤੈਸਾ ਹੀ ਜੀਉ ਆਪ ਕੋ ਕਰਤਾ ਮਾਨ ਕੇ ਕਰਤਾ ਹੈ ਔਰ ਤੈਸਾ ਹੀ ਫਲ ਹੋਤਾ ਹੈ; ਵਾ ਤਿਸ ਲਿਖੇ ਦੇ ਅਨੁਸਾਰ ਕਰਤਾ ਪੁਰਖ ਪਰਮੇਸ੍ਵਰ ਕਰਦਾ ਹੈ ਅਰ ਸੋਈ ਹੋਤੀ ਹੈ॥੧॥☬ਕਲਿਜੁਗ ਦਾ ਪ੍ਰਭਾਉ ਕਹਿਤੇ ਹੈਂ:
Prof. Sahib Singh(ਪਰ) ਹੇ ਨਾਨਕ! (ਇਹਨਾਂ ਦੇ ਕੀਹ ਵੱਸ? ਪਿਛਲੇ ਕਰਮਾਂ ਅਨੁਸਾਰ) ਮੱਥੇ ਉਤੇ ਲਿਖਿਆ ਲੇਖ ਹੀ ਉੱਘੜਦਾ ਹੈ (ਤੇ ਉਸ ਲੇਖ-ਅਨੁਸਾਰ) ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੧॥ਪਦ ਅਰਥ ਲਿਖਿਆ ਹੋਵੈ = ਮੱਥੇ ਤੇ ਲਿਖਿਆ ਲੇਖ ਹੀ ਉੱਘੜਦਾ ਹੈ। ਖਾਜੁ = ਮਨ-ਭਾਉਂਦਾ ਖਾਣਾ ॥੧॥
SikhNet (Spanish)Nanak, Lo que sea que es la Voluntad de Dios, eso es lo que sucede. (1)