ਤੂ ਸਤਿਗੁਰੁ ਚਹੁ ਜੁਗੀ; ਆਪਿ ਆਪੇ ਪਰਮੇਸਰੁ ॥
too satigur chahu jugee; aap aape paramesar |
Sant Singh KhalsaYou are the True Guru, throughout the four ages; You Yourself are the Transcendent Lord.
Manmohan SinghThou are the True Guru of the four ages and thou thyself are the Supreme Lord.
Manmohan Singh (Punjabi)ਤੂੰ ਚਾਰੇ ਹੀ ਯੁਗਾਂ ਦਾ ਸੱਚਾ ਗੁਰੂ ਹੈਂ ਅਤੇ ਤੂੰ ਖੁਦ ਹੀ ਸ਼੍ਰੋਮਣੀ ਸਾਹਿਬ ਹੈ।
Fareedkot Teekaਹੇ ਸਤਿਗੁਰ ਜੀ! ਤੁਮ ਚਾਰੋਂ ਜੁਗੋਂ ਮੇਂ ਆਪ ਹੀ ਆਪ ਪਰਮੇਸ੍ਵਰ ਸਰੂਪ ਹੋ॥
Prof. Sahib Singhਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ।ਪਦ ਅਰਥ ਚਹੁ ਜੁਗੀ = ਚੌਹਾਂ ਹੀ ਜੁਗਾਂ ਵਿਚ ਰਹਿਣ ਵਾਲਾ, ਸਦਾ-ਥਿਰ। ਆਪੇ = ਆਪ ਹੀ।
SikhNet (Spanish)Eres el Verdadero Guru, a través de las cuatro épocas, Tú Mismo eres el Señor
ਸੁਰਿ ਨਰ ਸਾਧਿਕ ਸਿਧ; ਸਿਖ ਸੇਵੰਤ ਧੁਰਹ ਧੁਰੁ ॥
sur nar saadhik sidh; sikh sevant dhurah dhur |
Sant Singh KhalsaThe angelic beings, seekers, Siddhas and Sikhs have served You, since the very beginning of time.
Manmohan SinghSince the very beginning, angelic persons, strivers, adepts and disciples have been serving thee.
Manmohan Singh (Punjabi)ਐਨ ਮੁਢ ਹੀ ਤੋਂ ਦੈਵੀ ਪੁਰਸ਼, ਅਭਿਆਸੀ, ਪੂਰਨ ਪੁਰਸ਼ ਅਤੇ ਮੁਰੀਦ ਤੇਰੀ ਸੇਵਾ ਕਰਦੇ ਚਲੇ ਆਏ ਹਨ।
Fareedkot Teekaਦੇਵਤੇ ਔਰ ਮਨੁਖ, ਸਾਧਕ ਔਰ ਸਿਧ (ਸਿਖ) ਸੰਪੂਰਨ ਤੁਝ ਕੋ ਆਦਿ ਸੇ ਹੀ ਸਦਾ ਸੇਵ ਰਹੇ ਹੈਂ॥
Prof. Sahib Singhਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।ਪਦ ਅਰਥ ਧੁਰਹ ਧੁਰੁ = ਧੁਰ ਤੋਂ ਹੀ, ਮੁੱਢ ਤੋਂ ਹੀ। ਸੁਰਿ = ਦੇਵਤੇ। ਨਰ = ਮਨੁੱਖ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ।
SikhNet (Spanish)Trascendente; los Ángeles, los buscadores, los Siddhas y los Sikjs Te han servido desde el principio de los tiempos,
ਆਦਿ ਜੁਗਾਦਿ ਅਨਾਦਿ; ਕਲਾ ਧਾਰੀ ਤ੍ਰਿਹੁ ਲੋਅਹ ॥
aad jugaad anaad; kalaa dhaaree trihu loah |
Sant Singh KhalsaYou are the Primal Lord God, from the very beginning, and throughout the ages; Your Power supports the three worlds.
Manmohan SinghO Primeval person, Thou are since the commencement of ages and without any beginning. Thy power is giving support to the three worlds.
Manmohan Singh (Punjabi)ਹੇ ਆਦੀ ਪੁਰਸ਼! ਤੂੰ ਯੁਗਾਂ ਦੇ ਸ਼ੁਰੂ ਅਤੇ ਆਰੰਭ ਦੇ ਬਗੇਰ ਹੈ। ਤੇਰੀ ਸੱਤਿਆਂ ਤਿੰਨਾਂ ਹੀ ਜਹਾਨਾ ਨੂੰ ਆਸਰਾ ਦੇ ਰਹੀ ਹੈ।
Fareedkot Teekaਹੇ ਅਨਾਦੀ! ਆਪ ਨੇ ਤੀਨੋਂ ਲੋਕ ਮੇਂ ਆਦਿ ਜੁਗਾਦਿ ਸਦਾ ਸਦਾ ਕਲਾਧਾਰੀ ਹੈ॥
Prof. Sahib Singh(ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ।
SikhNet (Spanish)eres el Dios nuestro Señor Primordial, desde el principio y en el transcurso del tiempo; Tu Poder da soporte a los tres mundos.
ਅਗਮ ਨਿਗਮ ਉਧਰਣ; ਜਰਾ ਜੰਮਿਹਿ ਆਰੋਅਹ ॥
agam nigam udharan; jaraa jamihi aaroah |
Sant Singh KhalsaYou are Inaccessible; You are the Saving Grace of the Vedas. You have conquered old age and death.
Manmohan SinghThe Unfathomable Lord is the Saviour of the Vedas and he has conquered old age and death.
Manmohan Singh (Punjabi)ਬੇਥਾਹ ਸੁਆਮੀ ਵੇਦਾਂ ਦਾ ਬਚਾਉਣਹਾਰ ਹੈ ਅਤੇ ਉਸ ਦੇ ਬੁਢੇਪੇ ਅਤੇ ਮੌਤ ਉਤੇ ਜਿੱਤ ਪਰਾਪਤ ਕਰ ਲਈ ਹੈ।
Fareedkot Teekaਹੇ ਅਗੰਮ ਸਰੂਪ! ਬਰਾਹ ਅਵਤਾਰ ਧਾਰ ਕਰ ਕੇ ਸੰਖਾਸਰ ਕੋ ਮਾਰ ਕਰ ਆਪ (ਨਿਗਮ) ਵੇਦੋਂ ਕੇ ਉਧਾਰਨੇ ਵਾਲੇ ਹੋ, ਪੁਨਾ (ਜਰਾ) ਬ੍ਰਿਧ ਅਵਸਥਾ ਔ ਜਨਮ, ਭਾਵ ਯੇਹ ਇਨ ਉਪਲਖਤ ਖਟ ਵਿਕਾਰੋਂ ਊਪਰ ਆਪ ਹੀ (ਅਰੋਹ) ਅਰੂੜ ਭਏ ਹੈਂ। ਭਾਵ ਯੇਹ ਕਿ ਇਨ ਕੋ ਆਪ ਨੇ ਦਬਾਇ ਲੀਆ ਹੈ ਅਰਥਾਤ ਦੇਹ ਕੇ ਧਰਮ ਜਾਣੇ ਹੈਂ॥
Prof. Sahib Singh(ਮੇਰੇ ਵਾਸਤੇ ਤਾਂ ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ (ਵਰਾਹ-ਰੂਪ ਹੋ ਕੇ)। ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।ਪਦ ਅਰਥ ਉਧਰਣ = ਬਚਾਉਣ ਵਾਲੇ। ਅਗਮ ਨਿਗਮ = ਵੇਦ ਸ਼ਾਸਤ੍ਰ। ਜਰਾ = ਬੁਢੇਪਾ। ਜੰਮਿਹਿ = ਜਮ ਉਤੇ। ਆਰੋਅਹ = ਸਵਾਰ ਹੋ।
SikhNet (Spanish)Eres Inaccesible, eres la Gracia Salvadora de los Vedas y has conquistado la vejez y la muerte.
ਗੁਰ ਅਮਰਦਾਸਿ, ਥਿਰੁ ਥਪਿਅਉ; ਪਰਗਾਮੀ ਤਾਰਣ ਤਰਣ ॥
gur amaradaas, thir thapiaau; paragaamee taaran taran |
Sant Singh KhalsaGuru Amar Daas has permanently established You; You are the Emancipator, to carry all across to the other side.
Manmohan SinghGuru Amar Dass has eternally established thee. Thou are the emancipator of mortals and a ship to ferry across.
Manmohan Singh (Punjabi)ਗੁਰੂ ਅਮਰਦਾਸ ਨੇ ਤੈਨੂੰ ਸਦੀਸਵ ਕਾਲ ਲਈ ਅਸਥਾਪਨ ਕੀਤਾ ਹੈ। ਤੂੰ ਪ੍ਰਾਣੀਆਂ ਨੂੰ ਪਾਰ ਕਰਨ ਵਾਲਾ ਅਤੇ ਪਾਰ ਉਤਾਰਾਨ ਲਈ ਇਕ ਜਹਾਜ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਕੋ ਥਿਰ ਪਦ ਮੇਂ ਅਸਥਾਪਨ ਕੀਆ ਹੈ ਪੁਨਾ ਆਪ ਸੰਸਾਰ ਸੇ ਪਰੇ ਗਵਨ ਕਰਨੇ ਵਾਲੇ ਭਏ ਹੋ, ਭਾਵ ਯੇਹ ਬ੍ਰਹਮ ਸਰੂਪ ਕੋ ਪ੍ਰਾਪਤ ਹੂਏ ਹੋ। ਔ ਜਨਾਂ ਕੋ ਸੰਸਾਰ ਸਿੰਧ ਸੇ ਤਾਰਨੇ ਕੋ ਆਪ (ਤਰਣ) ਜਹਾਜ ਵਤ ਹੋ॥
Prof. Sahib Singh(ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ।ਪਦ ਅਰਥ ਗੁਰ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਥਿਰੁ ਥਪਿਅਉ = ਅਟੱਲ ਕਰ ਦਿੱਤਾ ਹੈ। ਪਰਗਾਮੀ = ਪਾਰਗਰਾਮੀ, ਮੁਕਤ। ਤਰਣ = ਜਹਾਜ਼।
SikhNet (Spanish)Guru Amar Das Te ha establecido permanentemente, eres el Emancipador para cargarnos a todos hasta el otro lado.
ਅਘ ਅੰਤਕ ਬਦੈ ਨ, ਸਲੵ ਕਵਿ; ਗੁਰ ਰਾਮਦਾਸ ਤੇਰੀ ਸਰਣ ॥੨॥੬੦॥
agh antak badai na, salay kav; gur raamadaas teree saran |2|60|
Sant Singh KhalsaSo speaks SALL the poet: O Guru Raam Daas, You are the Destroyer of sins; I seek Your Sanctuary. ||2||60||
Manmohan SinghSays Sall, the poet, O Guru Ram Dass, thou are the destroyer of sins; therefore, I have sought Thine refuge.
Manmohan Singh (Punjabi)ਸਲ, ਕਵੀਸ਼ਰ ਆਖਦਾ ਹੈ, ਹੇ ਗੁਰੂ ਰਾਮਦਾਸ! ਤੂੰ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਹਿਯ ਲਈ ਮੈਂ ਤੇਰੀ ਸ਼ਰਣਾਗਤ ਲਈ ਹੈ।
Fareedkot Teekaਆਪ ਪਾਪੋਂ ਕਾ ਅੰਤ ਕਰਨੇ ਵਾਲੇ (ਬਦੈ ਨ) ਕਹੀਤੇ ਹੋ; ਵਾ ਪਾਪੋਂ ਕੋ ਔ (ਅੰਤਕ) ਜਮ ਕੋ ਗਿਣਤੇ ਨਹੀਂ ਹੋ; ਵਾ ਕੱਬਤਾ ਕੇ ਦੇਣੇ ਵਾਲੇ ਹੋ। ਸ੍ਰੀ ਸੱਲ ਕਵੀ ਕਹਿਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਮੈਂ ਆਪ ਕੀ ਸਰਣ ਕੋ ਪ੍ਰਾਪਤਿ ਭਇਆ ਹੂੰ॥੨॥੬੦॥
Prof. Sahib Singhਹੇ ਗੁਰੂ ਰਾਮਦਾਸ! ਸਲ੍ਯ੍ਯ ਕਵੀ (ਆਖਦਾ ਹੈ)-ਜੋ ਮਨੁੱਖ ਤੇਰੀ ਸਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਨੂੰ ਬਦਦਾ ਨਹੀਂ ਹੈ ॥੨॥੬੦॥ਪਦ ਅਰਥ ਅਘ = ਪਾਪ। ਅੰਤਕ = ਜਮ। ਬਦੈ ਨ = ਬਦਦਾ ਨਹੀਂ, ਪਰਵਾਹ ਨਹੀਂ ਕਰਦਾ; ਡਰਦਾ ਨਹੀਂ ॥੨॥੬੦॥
* ਮਹਲੇ ਚੌਥੇ ਦੇ ਸਾਰੇ ੬੦ ਸਵਈਆਂ ਦਾ ਵੇਰਵਾ: (੧) ਕਵੀ ਕਲ੍ਯ੍ਯਸਹਾਰ = ੧੩। (੨) ਕਵੀ ਨਲ੍ਯ੍ਯ = ੧੬। (੩) ਕਵੀ ਗਯੰਦ = ੧੩। (੪) ਕਵੀ ਮਥੁਰਾ = ੭। (੫) ਕਵੀ ਬਲ੍ਯ੍ਯ = ੫ । (੬) ਕਵੀ ਕੀਰਤ = ੪। (੭) ਕਵੀ ਸਲ੍ਯ੍ਯ = ੨। ਜੋੜ = ੬੦।
SikhNet (Spanish)Así entonces habla Saal, el poeta, oh Guru Ram Das, eres el Destructor de maldades y errores, vivo buscando Tu Santuario. (2-60)