ਮੋਹੁ ਮਲਿ ਬਿਵਸਿ ਕੀਅਉ; ਕਾਮੁ ਗਹਿ ਕੇਸ. ਪਛਾੜੵਉ ॥
mohu mal bivas keeo; kaam geh kes. pachhaarryau |
Sant Singh KhalsaHe has crushed and overpowered emotional attachment. He seized sexual desire by the hair, and threw it down.
Manmohan SinghThe Guru has crushed and overpowered his worldly love and seizing lust by the hair has knocked it down.
Manmohan Singh (Punjabi)ਗੁਰਾਂ ਨੇ ਸੰਸਾਰੀ ਮਮਤਾ ਨੂੰ ਕੁਚਲ ਤੇ ਕਾਬੂ ਕਰ ਲਿਆ ਹੈ ਅਤੇ ਕਾਮ-ਚੇਸ਼ਟਾ ਨੂੰ ਵਾਲਾ ਤੋਂ ਪਕੜ ਕੇ ਪਟਕਾ ਮਾਰਿਆ ਹੈ।
Fareedkot Teekaਮੋਹਿ ਰੂਪੀ (ਮਲਿ) ਪਹਿਲਵਾਨ ਕੋ ਆਪ ਨੇ ਵਿਸੇਸ ਕਰ ਕੇ ਵਸ ਕਰ ਲੀਆ ਹੈ ਔਰ ਕਾਮ ਕੋ ਸੰਕਲਪ ਰੂਪੀ ਕੇਸੋਂ ਤੇ ਪਕੜ ਕਰ ਪਛਾੜਿਆ ਹੈ॥
Prof. Sahib Singh(ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ।ਪਦ ਅਰਥ ਮਲਿ = ਮਲ ਕੇ। ਬਿਵਸਿ ਕੀਅਉ = ਕਾਬੂ ਕਰ ਲਿਆ ਹੈ। ਗਹਿ ਕੇਸ = ਕੇਸਾਂ ਤੋਂ ਫੜ ਕੇ। ਪਛਾੜ੍ਯ੍ਯਉ = ਭੁੰਞੇ ਪਟਕਾਇਆ ਹੈ।
SikhNet (Spanish)Él ha destruido y conquistado el apego emocional y de la greña agarró a la lujuria y la tumbó al suelo,
ਕ੍ਰੋਧੁ ਖੰਡਿ ਪਰਚੰਡਿ; ਲੋਭੁ ਅਪਮਾਨ ਸਿਉ ਝਾੜੵਉ ॥
krodh khandd parachandd; lobh apamaan siau jhaarryau |
Sant Singh KhalsaWith His Power, He cut anger into pieces, and sent greed away in disgrace.
Manmohan SinghWith his power, he has cut wrath into pieces and avarice, he has disgraced and shaken off.
Manmohan Singh (Punjabi)ਆਪਣੇ ਬਲ ਨਾਲ ਉਨ੍ਹਾਂ ਨੇ ਗੁੱਸੇ ਨੂੰ ਟੋਟੇ ਟੋਟੇ ਕਰ ਦਿਤਾ ਹੈ ਅਤੇ ਲਾਲਚ ਨੂੰ ਬੇਇਜ਼ਤ ਕਰ, ਉਨ੍ਹਾਂ ਨੇ ਪਰੇ ਹਟਾ ਦਿਤਾ ਹੈ।
Fareedkot Teekaਕ੍ਰੋਧ ਜੋ (ਪ੍ਰਚੰਡ) ਤੀਖ੍ਯਣ ਹੈ ਤਿਸ ਕੋ (ਖੰਡ) ਟੁਕੜੇ ਟੁਕੜੇ ਕਰ ਦੀਆ ਹੈ ਔਰ ਲੋਭ ਕੋ ਆਪ ਨੇ ਨਿਰਾਦਰ ਵਾ ਅਪਮਾਨ ਕਰ ਹੰਕਾਰ ਕੇ ਸਹਿਤ ਝਾੜ ਦੀਆ ਹੈ, ਭਾਵ ਸੇ ਸਰਬ ਵਿਕਾਰੋਂ ਕੋ ਦੂਰ ਕੀਆ ਹੈ॥
Prof. Sahib Singh(ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ।ਪਦ ਅਰਥ ਖੰਡਿ = ਟੋਟੇ ਟੋਟੇ ਕਰ ਕੇ। ਪਰਚੰਡਿ = (ਆਪਣੇ) ਤੇਜ-ਪ੍ਰਤਾਪ ਨਾਲ। ਅਪਮਾਨ ਸਿਉ = ਨਿਰਾਦਰੀ ਨਾਲ। ਝਾੜ੍ਯ੍ਯਉ = ਦੁਰਕਾਰਿਆ ਹੈ।
SikhNet (Spanish)con Su Poder cortó en pedazos al enojo, y mandó a la avaricia en desgracia.
ਜਨਮੁ ਕਾਲੁ ਕਰ ਜੋੜਿ; ਹੁਕਮੁ ਜੋ ਹੋਇ ਸੁ ਮੰਨੈ ॥
janam kaal kar jorr; hukam jo hoe su manai |
Sant Singh KhalsaLife and death, with palms pressed together, respect and obey the Hukam of His Command.
Manmohan SinghWith joined hands, birth and death both obey the order, the Guru gives.
Manmohan Singh (Punjabi)ਹੱਥ ਬੰਨ੍ਹ ਕੇ, ਜੰਮਣ ਅਤੇ ਮਰਨ ਦੋਨੋ ਉਸ ਫੁਰਮਾਨ ਦੀ ਪਾਲਣਾ ਕਰਦੇ ਹਨ, ਜਿਹਡਾ ਕਿ ਗੁਰੂ ਜੀ ਦਿੰਦੇ ਹਨ।
Fareedkot Teekaਜਨਮ ਔ (ਕਾਲੁ) ਮ੍ਰਿਤ ਆਪ ਕੇ ਆਗੇ ਹਾਥ ਜੋੜ ਕਰ ਖੜੇ ਰਹਿਤੇ ਹੈਂ, ਜੋ ਆਪ ਕਾ ਹੁਕਮ ਹੋਤਾ ਹੈ, ਸੋਈ ਮਾਨਤੇ ਹੈਂ॥
Prof. Sahib Singh'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ।ਪਦ ਅਰਥ ਕਰ ਜੋੜਿ = ਹੱਥ ਜੋੜ ਕੇ।
SikhNet (Spanish)La vida y la muerte con las palmas juntas ofrecen sus respetos y obediencia al Jukam de Su Mandato.
ਭਵ ਸਾਗਰੁ ਬੰਧਿਅਉ; ਸਿਖ ਤਾਰੇ ਸੁਪ੍ਰਸੰਨੈ ॥
bhav saagar bandhiaau; sikh taare suprasanai |
Sant Singh KhalsaHe brought the terrifying world-ocean under His Control; by His Pleasure, He carried His Sikhs across.
Manmohan SinghThe world ocean, thou have brought under thy sway and by thy supreme pleasure, thou have ferried across thine disciples.
Manmohan Singh (Punjabi)ਸੰਸਾਰ ਸਮੁੰਦਰ ਨੂੰ ਤੂੰ ਆਪਣੇ ਅਧੀਨ ਕਰ ਲਿਆ ਹੈ ਅਤੇ ਆਪਣੀ ਪਰਮ ਪ੍ਰਸੰਨਤਾ ਦੁਆਰਾ, ਆਪਣੇ ਮੁਰੀਦਾ ਦਾ ਪਾਰ ਉਤਾਰਾ ਕਰ ਦਿਤਾ ਹੈ।
Fareedkot Teekaਸੰਸਾਰ ਸਮੁੰਦਰ ਤਰਨੇ ਕੋ ਆਪ ਨੇ ਵਾਹਿਗੁਰੂ ਕਾ ਨਾਮ ਰੂਪੀ ਪੁਲ ਬਾਂਧਿਆ ਹੈ, ਤਿਸੀ ਪੁਲ ਪਰ ਸੇ ਆਪ ਨੇ ਪ੍ਰਸੰਨ ਹੋ ਕਰ ਸਿਖੋਂ ਕੋ ਤਾਰਿਆ ਹੈ॥
Prof. Sahib Singhਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ।ਪਦ ਅਰਥ ਭਵ ਸਾਗਰੁ = ਸੰਸਾਰ-ਸਮੁੰਦਰ ਨੂੰ। ਸੁਪ੍ਰਸੰਨੈ = ਸਦਾ ਪ੍ਰਸੰਨ ਰਹਿਣ ਵਾਲੇ (ਗੁਰੂ) ਨੇ।
SikhNet (Spanish)Él puso al aterrador océano del mundo bajo Su Control, y por Su Placer lleva a Sus Sikjs a través.
ਸਿਰਿ ਆਤਪਤੁ. ਸਚੌ ਤਖਤੁ; ਜੋਗ ਭੋਗ ਸੰਜੁਤੁ ਬਲਿ ॥
sir aatapat. sachau takhat; jog bhog sanjut bal |
Sant Singh KhalsaHe is seated upon the Throne of Truth, with the canopy above His Head; He is embellished with the powers of Yoga and the enjoyment of pleasures.
Manmohan SinghWith canopy on thy head, thou are seated on the True Throne and are embellished with both the spiritual and secular powers.
Manmohan Singh (Punjabi)ਆਪਣੇ ਸੀਸ ਉਤੇ ਛਤ੍ਰ ਸਹਿਤ, ਤੂੰ ਸੱਚੇ ਰਾਜ-ਸਿੰਘਾਸਣ ਤੇ ਬਿਰਾਜਮਾਨ ਹੈ ਅਤੇ ਤੂੰ ਰੁਹਾਨੀ ਅਤੇ ਦੁਲਿਆਵੀ ਦੋਨਾਂ ਸ਼ਕਤੀਆਂ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ।
Fareedkot Teekaਆਪ ਕੇ ਸੀਸ ਪਰ ਜਸ ਰੂਪੀ (ਆਤਪਤੁ) ਛਤਰ ਝੂਲ ਰਹਾ ਹੈ ਔਰ ਸਚੇ ਗੁਰਿਆਈ ਕੇ ਤਖਤ ਪਰ ਜੋਗ ਭੋਗ ਰੂਪ ਬਲਿ ਕੇ ਸੰਯੁਗਤ ਆਪ ਵਿਰਾਜ ਰਹੇ ਹੋ॥
Prof. Sahib Singh(ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ।ਪਦ ਅਰਥ ਸਿਰਿ = ਸਿਰ ਉੱਤੇ। ਆਤਪਤੁ = ਛਤਰ। (ਆਤਪ = ਧੁੱਪ। आतपात्।त्रायते इति)। ਸਚੌ = ਸੱਚਾ, ਅਟੱਲ। ਜੋਗ ਭੋਗ ਸੰਜੁਤੁ = ਜੋਗ ਤੇ ਰਾਜ ਮਾਣਨ ਵਾਲੇ। ਬਲਿ = ਬਲ ਵਾਲਾ।
SikhNet (Spanish)Él está sentado en el Trono de la Verdad, con Dosel sobre Su Cabeza, Embellecido con los Poderes de la Yoga disfruta del Placer de la Vida,
ਗੁਰ ਰਾਮਦਾਸ. ਸਚੁ ਸਲੵ ਭਣਿ; ਤੂ ਅਟਲੁ ਰਾਜਿ. ਅਭਗੁ ਦਲਿ ॥੧॥
gur raamadaas. sach salay bhan; too attal raaj. abhag dal |1|
Sant Singh KhalsaSo speaks SALL the poet: O Guru Raam Daas, Your sovereign power is eternal and unbreakable; Your army is invincible. ||1||
Manmohan SinghSall, the bard, recites the truth, O Guru Ram Dass, eternal is thy rule and unconquerable thy army.
Manmohan Singh (Punjabi)ਸਲ, ਭੱਟ ਸੱਚ ਆਖਦਾ ਹੈ, ਹੇ ਗੁਰੂ ਰਾਮਦਾਸ! ਕਾਲਸਥਾਈ ਹੈ ਤੇਰੀ ਪਾਤਿਸ਼ਾਹੀ ਅਤੇ ਅਜਿੱਤ ਤੇਰੀ ਸੈਨਾ।
Fareedkot Teekaਸ੍ਰੀ 'ਸੱਲ' ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਤੂੰ ਨਿਸਚੈ ਕਰ ਅਟਲ ਰਾਜ ਵਾਲਾ ਹੈਂ ਔਰ ਦੈਵੀ ਸੰਪਤੀ ਰੂਪੀ ਆਪ ਕਾ ਦਲ (ਅਭਗੁ) ਭਾਗਣੇ ਸੇ ਰਹਿਤ ਹੈ, ਭਾਵ ਯੇਹ ਆਪ ਕੇ ਗੁਣ ਅਵਗੁਣੋਂ ਕਰ ਦਬਾਏ ਨਹੀਂ ਜਾਤੇ ਹੈਂ॥੧॥
Prof. Sahib Singhਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ" ॥੧॥ਪਦ ਅਰਥ ਸਲ੍ਯ੍ਯ = ਹੇ ਸਲ੍ਯ੍ਯ ਕਵੀ! ਅਟਲੁ ਰਾਜਿ = ਅਟੱਲ ਰਾਜ ਵਾਲਾ। ਅਭਗੁ ਦਲਿ = ਅਭੱਗ ਦਲ ਵਾਲਾ, ਨਾ ਹਾਰਨ ਵਾਲੀ ਫੌਜ ਵਾਲਾ ॥੧॥
SikhNet (Spanish)Así entonces, habla Sal, el poeta, oh Guru Ram Das, Tu Poder Soberano es Eterno, e Irrompible, Tu Ejército es Invencible. (1)