ੴ

ਸਿੱਖਬਾਣੀ · SikhBani

Ang 1406

Sri Guru Granth Sahib · Svaiyay Fourth Mehl · 7 shabads, 31 lines
Translations
Shabad Bhatt Keerat Svaiyay Fourth Mehl continued from Ang 1405

ਕਵਿ ਕੀਰਤ. ਜੋ ਸੰਤ ਚਰਨ ਮੁੜਿ ਲਾਗਹਿ; ਤਿਨੑ ਕਾਮ ਕ੍ਰੋਧ ਜਮ ਕੋ. ਨਹੀ ਤ੍ਰਾਸੁ ॥

kav keerat. jo sant charan murr laageh; tina kaam krodh jam ko. nahee traas |

Sant Singh KhalsaSo speaks Keerat the poet: those who grasp hold of the feet of the Saints, are not afraid of death, sexual desire or anger.
Manmohan SinghSays Kirat, who cling to the feet of saints by turning away from the world, they dread not lust, wrath and death.
Manmohan Singh (Punjabi)ਕੀਰਤ ਕਵੀ ਆਖਦਾ ਹੈ, ਜੱਗ ਵਲੋ ਉਲਟ ਕੇ, ਜੋ ਸਾਧੂਆਂ ਦੇ ਪੈਰਾਂ ਨਾਲ ਜੁੜਦੇ ਹਨ, ਉਹ ਸ਼ਹਿਵਤ, ਗੁੱਸੇ ਅਤੇ ਮੌਤ ਤੋਂ ਨਹੀਂ ਡਰਦੇ।
Fareedkot Teekaਸ੍ਰੀ 'ਕੀਰਤ' ਕਵੀ ਜੀ ਕਹਿਤੇ ਹੈਂ: ਜੋ ਪੁਰਸ਼ ਸੰਸਾਰ ਕੀ ਤਰਫ ਸੇ ਮੁੜ ਕਰ ਸੰਤ ਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੀ ਚਰਨੀ ਲਾਗੇ ਹੈਂ ਤਿਨੋਂ ਕੋ ਕਾਮ, ਕ੍ਰੋਧ, ਜਮ ਆਦਿਕੋਂ ਕਾ ਭੈ ਨਹੀਂ ਹੋਤਾ ਹੈ॥
Prof. Sahib Singhਹੇ ਕਵੀ ਕੀਰਤ! ਜੋ ਮਨੁੱਖ ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ।

ਪਦ ਅਰਥ ਜੋ = ਜਿਹੜੇ ਮਨੁੱਖ। ਤ੍ਰਾਸੁ = ਡਰ।

SikhNet (Spanish)Así habla Kirat, el poeta, quienes se aferran a los Pies de los Santos no tiene temor a la muerte, no tienen deseos sexuales o enojo.

ਜਿਵ ਅੰਗਦੁ. ਅੰਗਿ ਸੰਗਿ ਨਾਨਕ ਗੁਰ; ਤਿਵ ਗੁਰ ਅਮਰਦਾਸ ਕੈ. ਗੁਰੁ ਰਾਮਦਾਸੁ ॥੧॥

jiv angad. ang sang naanak gur; tiv gur amaradaas kai. gur raamadaas |1|

Sant Singh KhalsaJust as Guru Nanak was part and parcel, life and limb with Guru Angad, so is Guru Amar Daas one with Guru Raam Daas. ||1||
Manmohan SinghAs Guru Nanak was always present with Angad, so abides Guru Amar, Dass with Guru Ram Dass.
Manmohan Singh (Punjabi)ਜਿਸ ਤਰ੍ਹਾਂ ਗੁਰੂ ਨਾਨਕ ਦੇਵ, ਅੰਗਦ ਦੇ ਨਾਲ ਸਦਾ ਹਾਜਰ ਨਾਜ਼ਰ ਰਹਿੰਦੇ ਸਨ, ਏਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਰਾਮਦਾਸ ਦੇ ਨਾਲ ਵਸਦੇ ਹਨ।
Fareedkot Teekaਜਿਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਕੇ (ਅੰਗਿ) ਰਿਦੇ ਸੰਗ ਮਿਲ ਕਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਜਗਤ ਕੇ ਗੁਰੂ ਭਏ ਹੈਂ। ਪੁਨਾ ਜੈਸੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਅੰਗ ਸੰਗ ਮਿਲ ਕਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਭਏ। ਤਿਸੀ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਅੰਗ ਸੰਗ ਮਿਲ ਕਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰ ਭਏ ਹੈਂ॥੧॥
Prof. Sahib Singhਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ, ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ) ॥੧॥

ਪਦ ਅਰਥ ਜਿਵ = ਜਿਵੇਂ। ਅੰਗਿ ਸੰਗਿ ਨਾਨਕ ਗੁਰ = ਗੁਰੂ ਨਾਨਕ ਦੇ ਸਦਾ ਨਾਲ ॥੧॥

SikhNet (Spanish)Así como Guru Nanak era trama y urdimbre, viva coyuntura con Guru Angad, así es Guru Amar Das con Guru Ram Das. (1)

Open this shabad (4 lines, Angs 1405-1406) →

ਜਿਨਿ ਸਤਿਗੁਰੁ ਸੇਵਿ. ਪਦਾਰਥੁ ਪਾਯਉ; ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥

jin satigur sev. padaarath paayau; nis baasur har charan nivaas |

Sant Singh KhalsaWhoever serves the True Guru obtains the treasure; night and day, he dwells at the Lord's Feet.
Manmohan SinghServing the True Guru, whosoever attains the treasure of Name, night and day, he abides at the God's feet.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਂ, ਜੋ ਭੀ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ, ਰੈਣ ਅਤੇ ਦਿਹੁੰ ਉਹ ਵਾਹਿਗੁਰੂ ਦੇ ਪੈਰਾਂ ਵਿੱਚ ਵਸਦਾ ਹੈ।
Fareedkot Teekaਹੇ ਸਤਿਗੁਰ ਰਾਮਦਾਸ ਸਾਹਿਬ ਜੀ! ਜਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਸੇਵ ਕਰ ਕੇ ਆਪ ਨੇ ਮੋਖ ਪਦਾਰਥ ਪਾਯਾ ਹੈ ਔਰ ਤਿਸ ਹਰੀ ਰੂਪ ਸਤਿਗੁਰੋਂ ਕੇ ਚਰਨੋਂ ਮੇਂ ਦਿਨੇ ਰਾਤ ਆਪ ਕਾ ਨਿਵਾਸ ਹੈ॥
Prof. Sahib Singhਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ,

ਪਦ ਅਰਥ ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਦਾਰਥ = ਨਾਮ-ਪਦਾਰਥ। ਨਿਸਿ ਬਾਸੁਰ = ਰਾਤ ਦਿਨੇ। ਨਿਸਿ = ਰਾਤ। ਬਾਸੁਰ = ਦਿਨ।

SikhNet (Spanish)Si sirves al Verdadero Guru obtendrás los Tesoros; noche y día habita a los Pies del Señor, así, la Sangat entera te mostrará Su Amor, Respeto y Reverencia.

ਤਾ ਤੇ ਸੰਗਤਿ ਸਘਨ, ਭਾਇ ਭਉ ਮਾਨਹਿ; ਤੁਮ ਮਲੀਆਗਰ, ਪ੍ਰਗਟ ਸੁਬਾਸੁ ॥

taa te sangat saghan, bhaae bhau maaneh; tum maleeaagar, pragatt subaas |

Sant Singh KhalsaAnd so, the entire Sangat loves, fears and respects You. You are the sandalwood tree; Your fragrance spreads gloriously far and wide.
Manmohan SinghTherefore, the entire congregation loves and fears thee. O Guru. Thou are the sandal tree and manifest if thy fragrance.
Manmohan Singh (Punjabi)ਇਸ ਲਈ ਸਾਰੀ ਸੰਗਤ ਤੈਨੂੰ ਪਿਆਰ ਕਰਦੀ ਅਤੇ ਤੇਰੇ ਪਾਸੋਂ ਡਰਦੀ ਹੈ ਹੈ, ਹੇ ਗੁਰਦੇਵ! ਤੂੰ ਚੰਨਣ ਦਾ ਬਿਰਛ ਹੈ ਅਤੇ ਐਨ ਪਰਤੱਖ ਹੈ ਤੇਰੀ ਸੁਗੰਧੀ।
Fareedkot Teekaਤਿਸੀ ਤੇ ਆਪ ਸੇ ਸੰਪੂਰਨ ਸੰਗਤ ਭੈ ਮਾਨਤੀ ਹੈ ਔ (ਭਾਇ) ਪ੍ਰੇਮ ਕਰਤੀ ਹੈ, ਕਿਉਂ ਕਿ ਆਪ (ਮਲੀਆਗਰ) ਚੰਦਨ ਵਤ ਹੋ। ਸ੍ਰੇਸਟ ਜਸ ਰੂਪੀ ਵਾਸਨਾ ਆਪ ਕੀ ਜਗਤ ਮੇਂ ਪ੍ਰਗਟ ਹੋ ਰਹੀ ਹੈ॥
Prof. Sahib Singhਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ)-("ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ।"

ਪਦ ਅਰਥ ਤਾਂ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਸਘਨ = ਬੇਅੰਤ। ਭਾਇ = ਪ੍ਰੇਮ ਵਿਚ। ਮਲੀਆਗਰ = ਮਲਯ ਪਹਾੜ ਤੇ ਉੱਗਾ ਹੋਇਆ ਚੰਦਨ (ਮਲਯ = ਅੱਗ੍ਰ)।

SikhNet (Spanish)Eres el árbol de Sándalo, tu fragancia se esparce gloriosa, lejos y por todas partes.

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ; ਨਾਮੁ ਲੈਤ. ਉਪਜੵੋ ਜੁ ਪ੍ਰਗਾਸੁ ॥

dhraoo prahalaad kabeer tilochan; naam lait. upajayo ju pragaas |

Sant Singh KhalsaDhroo, Prahlaad, Kabeer and Trilochan chanted the Naam, the Name of the Lord, and His Illumination radiantly shines forth.
Manmohan SinghReciting the Lord's Name, the Divine Light welled up in Dhru, Prahlad, Kabir and Trilochan.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ, ਧੁਰੂ, ਪ੍ਰਹਿਲਾਦ, ਕਬੀਰ ਅਤੇ ਤ੍ਰਿਲੋਚਨ ਅੰਦਰ ਈਸ਼ਵਰੀ ਨੂਰ ਉਤਪੰਨ ਹੋ ਗਿਆ ਸੀ।
Fareedkot Teekaਧ੍ਰੂ ਔਰ ਪ੍ਰਹਿਲਾਦ, ਕਬੀਰ ਪੁਨਾ ਤ੍ਰਿਲੋਚਨ ਜੀ ਆਦਿ ਭਗਤੋਂ ਕੋ ਜਿਸ ਕੇ ਨਾਮ ਜਪਣੇ ਤੇ ਜੋ ਗਿਆਨ ਰੂਪ ਪ੍ਰਕਾਸ਼ ਉਪਜਿਆ ਹੈ॥
Prof. Sahib Singhਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ),

ਪਦ ਅਰਥ ਜੁ ਪ੍ਰਗਾਸੁ = ਜਿਹੜਾ ਚਾਨਣਾ।

SikhNet (Spanish)Dru, Prahlaad, Kabir y Trilochan, recitaron el Naam, el Nombre del Señor, y Su Iluminación brilla por todas partes.

ਜਿਹ ਪਿਖਤ, ਅਤਿ ਹੋਇ ਰਹਸੁ ਮਨਿ; ਸੋਈ ਸੰਤ ਸਹਾਰੁ, ਗੁਰੂ ਰਾਮਦਾਸੁ ॥੨॥

jih pikhat, at hoe rehas man; soee sant sahaar, guroo raamadaas |2|

Sant Singh KhalsaSeeing Him, the mind is totally delighted; Guru Raam Daas is the Helper and Support of the Saints. ||2||
Manmohan SinghSeeing whom, the soul is greatly whom, the soul is greatly pleased, he, the support of the saints, is Guru Ram Dass.
Manmohan Singh (Punjabi)ਜਿਸ ਨੂੰ ਵੇਖਣ ਦੁਆਰਾ, ਜਿੰਦੜੀ ਪਰਮ ਪ੍ਰਸੰਨ ਹੋ ਜਾਂਦੀ ਹੈ, ਉਹ ਸਾਧੂਆਂ ਦੇ ਆਸਰੇ ਗੁਰੂ ਰਾਮਦਾਸ ਜੀ ਹਨ।
Fareedkot Teekaਜਿਸ ਕੇ ਦੇਖਣੇ ਤੇ ਅਤਸੈ ਕਰ ਕੇ ਮਨ ਮੇਂ (ਰਹਸੁ) ਅਨੰਦ ਹੋਤਾ ਹੈ ਔ ਜੋ ਸੰਤੋਂ ਕਾ (ਸਹਾਰੁ) ਆਸਰਾ ਰੂਪ ਹੈ, ਸੋਈ ਹਰੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹੈਂ॥੨॥
Prof. Sahib Singhਅਤੇ ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ॥੨॥

ਪਦ ਅਰਥ ਜਿਹ ਪਿਖਤ = ਜਿਸ ਨੂੰ ਵੇਖਦਿਆਂ। ਰਹਸੁ = ਖਿੜਾਉ। ਮਨਿ = ਮਨ ਵਿਚ। ਸੰਤ ਸਹਾਰੁ = ਸੰਤਾਂ ਦਾ ਆਸਰਾ ॥੨॥

SikhNet (Spanish)Viéndolo, la mente está en deleite total, Guru Ram Das es la Ayuda y el Soporte de los Santos. (2)

Open this shabad →

ਨਾਨਕਿ ਨਾਮੁ ਨਿਰੰਜਨ ਜਾਨੵਉ; ਕੀਨੀ ਭਗਤਿ ਪ੍ਰੇਮ ਲਿਵ ਲਾਈ ॥

naanak naam niranjan jaanyau; keenee bhagat prem liv laaee |

Sant Singh KhalsaGuru Nanak realized the Immaculate Naam, the Name of the Lord. He was lovingly attuned to loving devotional worship of the Lord.
Manmohan SinghNanak realised the immaculate Name and lovingly fixed his attention on the Lord's devotional service.
Manmohan Singh (Punjabi)ਨਾਨਕ ਨੇ ਪਵਿੱਤਰ ਨਾਮ ਨੂੰ ਅਨੁਭਵ ਕੀਤਾ ਅਤੇ ਪਿਆਰ ਨਾਲ ਸੁਆਮੀ ਦੀ ਅਨੁਰਾਗੀ ਸੇਵਾ ਅੰਦਰ ਆਪਣੀ ਬਿਰਤੀ ਜੋੜੀ।
Fareedkot Teekaਪ੍ਰਥਮੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਜਨ ਕੇ ਨਾਮ ਕੋ ਜਾਣਿਆ ਹੈ ਔ ਬ੍ਰਿਤੀ ਲਗਾਇ ਕੇ ਪ੍ਰੇਮਾ ਭਗਤੀ ਕਰੀ ਹੈ॥
Prof. Sahib Singh(ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ।

ਪਦ ਅਰਥ ਨਾਨਕਿ = ਨਾਨਕ ਨੇ। ਜਾਨ੍ਯ੍ਯਉ = ਪਛਾਣਿਆ ਹੈ।

SikhNet (Spanish)Guru Nanak tomó Conciencia del Inmaculado Naam, el Nombre del Señor,

ਤਾ ਤੇ, ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ, ਸਬਦ ਸੁਰਤਿ ਕੀ ਨੀਵ ਰਖਾਈ ॥

taa te, angad ang sang bhayo saaeir; tin, sabad surat kee neev rakhaaee |

Sant Singh KhalsaGur Angad was with Him, life and limb, like the ocean; He showered His consciousness with the Word of the Shabad.
Manmohan SinghFrom him became manifest, like the ocean, Angad, who ever lived in his presence. He rained the Lord's Name on the mortal's mind.
Manmohan Singh (Punjabi)ਉਨ੍ਹਾਂ ਤੋਂ ਸਮੁੰਦਰ ਦੀ ਮਾਨੰਦ ਅੰਗਦ ਪਰਗਟ ਹੋਇਆ, ਜੋ ਸਦਾ ਉਨ੍ਹਾਂ ਦੀ ਹਜੂਰੀ ਅੰਦਰ ਵਸਦਾ ਸੀ ਸਉਸਲੇ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਮਾਲਕ ਦੇ ਨਾਮ ਦਾ ਮੀਂਹ ਵਰਸਾਇਆ।
Fareedkot Teekaਤਿਸ ਸ੍ਰੀ ਗੁਰ ਨਾਨਕ ਦੇਵ ਜੀ ਕੇ ਅੰਗ ਸੰਗ ਮਿਲ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ (ਸਾਇਰੁ) ਕਵੀਸ਼ਰ ਭਏ ਹੈਂ, ਭਾਵ ਵਾਹਿਗੁਰੂ ਕੇ ਜਸ ਕਰਤਾ ਹੂਏ ਹੈਂ। ਤਿਨੋਂ ਨੇ (ਸਬਦ) ਬ੍ਰਹਮ ਕੀ (ਸੁਰਤਿ) ਗਿਆਨ ਰੂਪ ਬ੍ਰਹਮ ਪ੍ਰਾਪਤੀ ਕੀ ਨਿਉ ਰਖੀ ਹੈ, ਭਾਵ ਗਿਆਨ ਸੇ ਪਰਮੇਸ੍ਵਰ ਪਰਾਪਤ ਹੋਤਾ ਹੈ; ਵਾ ਉਪਦੇਸ ਰੂਪ ਅੰਮ੍ਰਿਤ ਕੀ ਵਰਖਾ ਕਰੀ ਹੈ॥
Prof. Sahib Singhਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇ 'ਸ਼ਬਦ ਸੁਰਤ' ਦੀ ਵਰਖਾ ਕੀਤੀ (ਭਾਵ, ਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।

ਪਦ ਅਰਥ ਤਾ ਤੇ = ਉਸ (ਗੁਰੂ ਨਾਨਕ) ਤੋਂ। ਸਾਇਰੁ = ਸਮੁੰਦਰ। ਤਿਨਿ = ਉਸ (ਗੁਰੂ ਅੰਗਦ ਦੇਵ ਜੀ) ਨੇ। ਵਰਖਾਈ = ਵਰਖਾ।

SikhNet (Spanish)Él estaba entonado amorosamente en la Alabanza del Señor. Guru Angad estaba con Él, en vida y coyuntura, como el Océano. Él roció Su Conciencia con la Palabra del Shabd.

ਗੁਰ ਅਮਰਦਾਸ ਕੀ ਅਕਥ ਕਥਾ ਹੈ; ਇਕ ਜੀਹ ਕਛੁ ਕਹੀ, ਨ ਜਾਈ ॥

gur amaradaas kee akath kathaa hai; ik jeeh kachh kahee, na jaaee |

Sant Singh KhalsaThe Unspoken Speech of Guru Amar Daas cannot be expressed with only one tongue.
Manmohan SinghIneffable is the story of Guru Amar Dass, which cannot, at all, be told, with one tongue.
Manmohan Singh (Punjabi)ਅਕਹਿ ਹੈ ਗੁਰੂ ਅਮਰਦਾਸ ਜੀ ਦੀ ਵਾਰਤਾ, ਜੋ ਇਕ ਜੀਭ ਨਾਲ ਉਕਾ ਹੀ ਆਖੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਤੋ ਕਥਾ ਅਕਥ ਰੂਪ ਹੈ, ਏਕ ਜਿਹਵਾ ਸੇ ਕੁਛ ਕਹੀ ਨਹੀਂ ਜਾਤੀ ਹੈ॥
Prof. Sahib Singhਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ, (ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ), ਮੇਰੀ ਇਕ ਜੀਭ ਹੈ, ਇਸ ਨਾਲ ਕੁਛ ਆਖੀ ਨਹੀਂ ਜਾ ਸਕਦੀ।

ਪਦ ਅਰਥ ਜੀਹ = ਜੀਭ।

SikhNet (Spanish)El Impronunciable Discurso de Guru Amar Das no podría ser expresado con sólo una boca.

ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ; ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥

sodtee srisatt sakal taaran kau; ab gur raamadaas kau milee baddaaee |3|

Sant Singh KhalsaGuru Raam Daas of the Sodhi dynasty has now been blessed with Glorious Greatness, to carry the whole world across. ||3||
Manmohan SinghSodhi Guru Ram Dass has now obtained glory, in order to ferry across the whole world.
Manmohan Singh (Punjabi)ਸਾਰੀ ਦੁਨੀਆ ਦਾ ਪਾਰ ਉਤਾਰਾ ਕਰਨ ਦੇ ਲਈ ਹੁਣ ਸੋਢੀ ਗੁਰੂ ਰਾਮਦਾਸ ਜੀ ਨੂੰ ਪ੍ਰਭਤਾ ਪਰਾਪਤ ਹੋਈ ਹੈ।
Fareedkot Teekaਸੰਪੂਰਨ ਸ੍ਰਿਸ਼ਟੀ ਕੇ ਤਾਰਨੇ ਕੋ ਅਬ ਸੋਢੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਜਗਤ ਕੀ ਗੁਰਿਆਈ ਰੂਪ ਵਡਿਆਈ ਮਿਲੀ ਹੈ॥੩॥☬ਅਬ ਅਤੀ ਨਿਮ੍ਰਤਾ ਸਹਿਤ ਬੇਨਤੀ ਕਰਤੇ ਹੈਂ:
Prof. Sahib Singhਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ ॥੩॥

ਪਦ ਅਰਥ ਤਾਰਣ ਕਉ = ਤਾਰਨ ਲਈ ॥੩॥

SikhNet (Spanish)Guru Ram Das, de la Dinastía Sodhi, ha sido bendecido con la Grandeza Suprema de llevar al mundo a través. (3)

Open this shabad →

ਹਮ ਅਵਗੁਣਿ ਭਰੇ. ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ. ਬਿਖੈ ਬਿਖੁ ਖਾਈ ॥

ham avagun bhare. ek gun naahee; amrit chhaadd. bikhai bikh khaaee |

Sant Singh KhalsaI am overflowing with sins and demerits; I have no merits or virtues at all. I abandoned the Ambrosial Nectar, and I drank poison instead.
Manmohan SinghI am brimful with sins and have not even a single virtue. Abandoning Nectar, I eat nothing but poison.
Manmohan Singh (Punjabi)ਮੈਂ ਪਾਪਾਂ ਨਾਲ ਪਰੀਪੂਰਨ ਹਾਂ ਅਤੇ ਮੇਰੇ ਵਿੱਚ ਇਕ ਭੀ ਨੇਕੀ ਨਹੀਂ। ਆਬਿ-ਹਿਯਾਤ ਨੂੰ ਤਿਆਗ, ਮੈਂ ਕੇਵਲ ਜ਼ਹਿਰ ਨੂੰ ਹੀ ਖਾਂਦਾ ਹਾਂ।
Fareedkot Teekaਹਮ ਅਵਗੁਣੋਂ ਕੇ ਭਰੇ ਹੂਏ ਥੇ, ਹਮਾਰੇ ਮੇਂ ਏਕ ਗੁਣ ਨਹੀਂ ਥਾ, ਨਾਮ ਅੰਮ੍ਰਿਤ ਕੋ ਛਾਡ ਕਰ ਵਿਖ ਰੂਪ ਵਿਖਿਅਹੁੰ ਕੋ ਖਾਤੇ ਥੇ॥
Prof. Sahib Singhਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ।

ਪਦ ਅਰਥ ਬਿਖੁ = ਜ਼ਹਿਰ। ਬਿਖੈ ਬਿਖੁ = ਜ਼ਹਿਰ ਹੀ ਜ਼ਹਿਰ। ਬਿਖੈ ਬਿਖੁ ਖਾਈ = ਅਸਾਂ ਨਿਰੋਲ ਵਿਹੁ ਹੀ ਖਾਧੀ ਹੈ।

SikhNet (Spanish)Mis faltas y deméritos me sobrepasan, no tengo Méritos o Virtudes para nada, abandoné el Néctar Ambrosial,

ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥

maayaa moh bharam pai bhoole; sut daaraa siau preet lagaaee |

Sant Singh KhalsaI am attached to Maya, and deluded by doubt; I have fallen in love with my children and spouse.
Manmohan SinghFalling into love of riches and doubt, I am wandering about and have contracted affection with my sons and wife.
Manmohan Singh (Punjabi)ਧੰਨ-ਦੌਲਤ ਦੀ ਮੁਹੱਬਤ ਅਤੇ ਸੰਦੇਹ ਅੰਦਰ ਡਿਗ ਮੈਂ ਭੰਬਲ ਭੂਸੇ ਖਾ ਰਿਹਾ ਹਾਂ ਅਤੇ ਮੈਂ ਆਪਣੇ ਪੁਤਰ ਅਤੇ ਵਹੁਟੀ ਨਾਲ ਪਿਆਰ ਪਾਇਆ ਹੋਇਆ ਹੈ।
Fareedkot Teekaਮਾਯਾ ਕੇ ਮੋਹ ਕਰ ਕੇ ਭਰਮ ਮੇਂ ਪੜ ਕਰ ਅਪਨੇ ਸਰੂਪ ਸੇ ਭੂਲੇ ਥੇ ਔ ਹਮ ਨੇ ਪੁਤ੍ਰ, ਇਸਤ੍ਰੀ ਆਦੀ ਝੂਠੇ ਪਦਾਰਥੋਂ ਮੇਂ ਪ੍ਰੀਤੀ ਲਗਾਈ ਥੀ॥
Prof. Sahib Singhਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।

ਪਦ ਅਰਥ ਪੈ = ਪੈ ਕੇ। ਸੁਤ = ਪੁੱਤਰ। ਦਾਰਾ = ਇਸਤ੍ਰੀ। ਸਉ = ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)y en vez tomé veneno, vivo apegado a Maya y engañado por la duda he caído enamorado de mis hijos y mi pareja.

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥

eik utam panth sunio gur sangat; tih milant jam traas mittaaee |

Sant Singh KhalsaI have heard that the most exalted Path of all is the Sangat, the Guru's Congregation. Joining it, the fear of death is taken away.
Manmohan SinghI have heard that the Guru's congregation alone is the sublime path, adhering to which, the fear of death is shed.
Manmohan Singh (Punjabi)ਮੈਂ ਸੁਣਿਆ ਹੈ ਕਿ ਕੇਵਲ ਗੁਰਾਂ ਦੀ ਸੰਗਤ ਦਾ ਰਸਤਾ ਹੀ ਸ਼੍ਰੇਸ਼ਟ ਹੈ ਜਿਸ ਨਾਲ ਜੁੜਨ ਦੁਆਰਾ, ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਹੇ ਸਤਿਗੁਰੋ! ਹਮਨੇ ਜਬ ਆਪ ਕੀ ਸੰਗਤਿ ਰੂਪ ਏਕ ਉਤਮ ਪੰਥ ਸ੍ਰਵਨ ਕੀਆ, ਸੋ ਤਿਸ ਤੇ ਮਿਲਾਪ ਹੋਣੇ ਤੇ ਤਬ ਹਮਨੇ ਜਮ ਕੀ ਤ੍ਰਾਸ ਮਿਟਾਇ ਦਈ ਹੈ॥
Prof. Sahib Singhਅਸਾਂ ਸਤਿਗੁਰੂ ਦੀ ਸੰਗਤ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।

ਪਦ ਅਰਥ ਤਿਹ ਮਿਲੰਤ = ਉਸ ਵਿਚ ਮਿਲ ਕੇ। ਤ੍ਰਾਸ = ਡਰ।

SikhNet (Spanish)He escuchado que el Sendero más Exaltado es el de la Saad Sangat, la Congregación del Guru, acercándome a Ella, el temor de la muerte es removido.

ਇਕ ਅਰਦਾਸਿ, ਭਾਟ ਕੀਰਤਿ ਕੀ; ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥

eik aradaas, bhaatt keerat kee; gur raamadaas raakhahu saranaaee |4|58|

Sant Singh KhalsaKeerat the poet offers this one prayer: O Guru Raam Daas, save me! Take me into Your Sanctuary! ||4||58||
Manmohan SinghKirat the minstrel, makes a supplication, O Guru Ram Dass, keep thou me ever under thy protection.
Manmohan Singh (Punjabi)ਕੀਰਤ, ਢਾਦੀ, ਇਕ ਬੇਨਤੀ ਕਰਦਾ ਹੈ, ਹੇ ਗੁਰੂ ਰਾਮਦਾਸ! ਤੂੰ ਮੈਨੂੰ ਸਦੀਵ ਹੀ ਆਪਣੀ ਪਨਾਹ ਤਾਬੇ ਰੱਖ।
Fareedkot Teekaਸ੍ਰੀ 'ਕੀਰਤਿ' ਭੱਟ ਜੀ ਕਹਿਤੇ ਹੈਂ: ਮੈਂ ਦਾਸ ਕੀ ਏਕ ਆਪ ਆਗੇ ਅਰਦਾਸ ਹੈ, ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਅਬ ਹਮ ਕੋ ਅਪਨੀ ਸਰਣਾਗਤ ਹੀ ਰਾਖੀਏ॥੪॥੫੮॥
Prof. Sahib Singh'ਕੀਰਤ' ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ॥੪॥੫੮॥

ਪਦ ਅਰਥ ਭਾਟ = ਭੱਟ। ਗੁਰ = ਹੇ ਗੁਰੂ! ॥੪॥੫੮॥

* ਨੋਟ: ਭੱਟ ਕੀਰਤ ਦੇ ੪ ਸਵਈਏ।

SikhNet (Spanish)Kirat, el poeta, ofrece su oración, oh Guru Ram Das, sálvame y llévame a tu Santuario.(4-58)

Open this shabad →

ਮੋਹੁ ਮਲਿ ਬਿਵਸਿ ਕੀਅਉ; ਕਾਮੁ ਗਹਿ ਕੇਸ. ਪਛਾੜੵਉ ॥

mohu mal bivas keeo; kaam geh kes. pachhaarryau |

Sant Singh KhalsaHe has crushed and overpowered emotional attachment. He seized sexual desire by the hair, and threw it down.
Manmohan SinghThe Guru has crushed and overpowered his worldly love and seizing lust by the hair has knocked it down.
Manmohan Singh (Punjabi)ਗੁਰਾਂ ਨੇ ਸੰਸਾਰੀ ਮਮਤਾ ਨੂੰ ਕੁਚਲ ਤੇ ਕਾਬੂ ਕਰ ਲਿਆ ਹੈ ਅਤੇ ਕਾਮ-ਚੇਸ਼ਟਾ ਨੂੰ ਵਾਲਾ ਤੋਂ ਪਕੜ ਕੇ ਪਟਕਾ ਮਾਰਿਆ ਹੈ।
Fareedkot Teekaਮੋਹਿ ਰੂਪੀ (ਮਲਿ) ਪਹਿਲਵਾਨ ਕੋ ਆਪ ਨੇ ਵਿਸੇਸ ਕਰ ਕੇ ਵਸ ਕਰ ਲੀਆ ਹੈ ਔਰ ਕਾਮ ਕੋ ਸੰਕਲਪ ਰੂਪੀ ਕੇਸੋਂ ਤੇ ਪਕੜ ਕਰ ਪਛਾੜਿਆ ਹੈ॥
Prof. Sahib Singh(ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ।

ਪਦ ਅਰਥ ਮਲਿ = ਮਲ ਕੇ। ਬਿਵਸਿ ਕੀਅਉ = ਕਾਬੂ ਕਰ ਲਿਆ ਹੈ। ਗਹਿ ਕੇਸ = ਕੇਸਾਂ ਤੋਂ ਫੜ ਕੇ। ਪਛਾੜ੍ਯ੍ਯਉ = ਭੁੰਞੇ ਪਟਕਾਇਆ ਹੈ।

SikhNet (Spanish)Él ha destruido y conquistado el apego emocional y de la greña agarró a la lujuria y la tumbó al suelo,

ਕ੍ਰੋਧੁ ਖੰਡਿ ਪਰਚੰਡਿ; ਲੋਭੁ ਅਪਮਾਨ ਸਿਉ ਝਾੜੵਉ ॥

krodh khandd parachandd; lobh apamaan siau jhaarryau |

Sant Singh KhalsaWith His Power, He cut anger into pieces, and sent greed away in disgrace.
Manmohan SinghWith his power, he has cut wrath into pieces and avarice, he has disgraced and shaken off.
Manmohan Singh (Punjabi)ਆਪਣੇ ਬਲ ਨਾਲ ਉਨ੍ਹਾਂ ਨੇ ਗੁੱਸੇ ਨੂੰ ਟੋਟੇ ਟੋਟੇ ਕਰ ਦਿਤਾ ਹੈ ਅਤੇ ਲਾਲਚ ਨੂੰ ਬੇਇਜ਼ਤ ਕਰ, ਉਨ੍ਹਾਂ ਨੇ ਪਰੇ ਹਟਾ ਦਿਤਾ ਹੈ।
Fareedkot Teekaਕ੍ਰੋਧ ਜੋ (ਪ੍ਰਚੰਡ) ਤੀਖ੍ਯਣ ਹੈ ਤਿਸ ਕੋ (ਖੰਡ) ਟੁਕੜੇ ਟੁਕੜੇ ਕਰ ਦੀਆ ਹੈ ਔਰ ਲੋਭ ਕੋ ਆਪ ਨੇ ਨਿਰਾਦਰ ਵਾ ਅਪਮਾਨ ਕਰ ਹੰਕਾਰ ਕੇ ਸਹਿਤ ਝਾੜ ਦੀਆ ਹੈ, ਭਾਵ ਸੇ ਸਰਬ ਵਿਕਾਰੋਂ ਕੋ ਦੂਰ ਕੀਆ ਹੈ॥
Prof. Sahib Singh(ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ।

ਪਦ ਅਰਥ ਖੰਡਿ = ਟੋਟੇ ਟੋਟੇ ਕਰ ਕੇ। ਪਰਚੰਡਿ = (ਆਪਣੇ) ਤੇਜ-ਪ੍ਰਤਾਪ ਨਾਲ। ਅਪਮਾਨ ਸਿਉ = ਨਿਰਾਦਰੀ ਨਾਲ। ਝਾੜ੍ਯ੍ਯਉ = ਦੁਰਕਾਰਿਆ ਹੈ।

SikhNet (Spanish)con Su Poder cortó en pedazos al enojo, y mandó a la avaricia en desgracia.

ਜਨਮੁ ਕਾਲੁ ਕਰ ਜੋੜਿ; ਹੁਕਮੁ ਜੋ ਹੋਇ ਸੁ ਮੰਨੈ ॥

janam kaal kar jorr; hukam jo hoe su manai |

Sant Singh KhalsaLife and death, with palms pressed together, respect and obey the Hukam of His Command.
Manmohan SinghWith joined hands, birth and death both obey the order, the Guru gives.
Manmohan Singh (Punjabi)ਹੱਥ ਬੰਨ੍ਹ ਕੇ, ਜੰਮਣ ਅਤੇ ਮਰਨ ਦੋਨੋ ਉਸ ਫੁਰਮਾਨ ਦੀ ਪਾਲਣਾ ਕਰਦੇ ਹਨ, ਜਿਹਡਾ ਕਿ ਗੁਰੂ ਜੀ ਦਿੰਦੇ ਹਨ।
Fareedkot Teekaਜਨਮ ਔ (ਕਾਲੁ) ਮ੍ਰਿਤ ਆਪ ਕੇ ਆਗੇ ਹਾਥ ਜੋੜ ਕਰ ਖੜੇ ਰਹਿਤੇ ਹੈਂ, ਜੋ ਆਪ ਕਾ ਹੁਕਮ ਹੋਤਾ ਹੈ, ਸੋਈ ਮਾਨਤੇ ਹੈਂ॥
Prof. Sahib Singh'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ।

ਪਦ ਅਰਥ ਕਰ ਜੋੜਿ = ਹੱਥ ਜੋੜ ਕੇ।

SikhNet (Spanish)La vida y la muerte con las palmas juntas ofrecen sus respetos y obediencia al Jukam de Su Mandato.

ਭਵ ਸਾਗਰੁ ਬੰਧਿਅਉ; ਸਿਖ ਤਾਰੇ ਸੁਪ੍ਰਸੰਨੈ ॥

bhav saagar bandhiaau; sikh taare suprasanai |

Sant Singh KhalsaHe brought the terrifying world-ocean under His Control; by His Pleasure, He carried His Sikhs across.
Manmohan SinghThe world ocean, thou have brought under thy sway and by thy supreme pleasure, thou have ferried across thine disciples.
Manmohan Singh (Punjabi)ਸੰਸਾਰ ਸਮੁੰਦਰ ਨੂੰ ਤੂੰ ਆਪਣੇ ਅਧੀਨ ਕਰ ਲਿਆ ਹੈ ਅਤੇ ਆਪਣੀ ਪਰਮ ਪ੍ਰਸੰਨਤਾ ਦੁਆਰਾ, ਆਪਣੇ ਮੁਰੀਦਾ ਦਾ ਪਾਰ ਉਤਾਰਾ ਕਰ ਦਿਤਾ ਹੈ।
Fareedkot Teekaਸੰਸਾਰ ਸਮੁੰਦਰ ਤਰਨੇ ਕੋ ਆਪ ਨੇ ਵਾਹਿਗੁਰੂ ਕਾ ਨਾਮ ਰੂਪੀ ਪੁਲ ਬਾਂਧਿਆ ਹੈ, ਤਿਸੀ ਪੁਲ ਪਰ ਸੇ ਆਪ ਨੇ ਪ੍ਰਸੰਨ ਹੋ ਕਰ ਸਿਖੋਂ ਕੋ ਤਾਰਿਆ ਹੈ॥
Prof. Sahib Singhਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ।

ਪਦ ਅਰਥ ਭਵ ਸਾਗਰੁ = ਸੰਸਾਰ-ਸਮੁੰਦਰ ਨੂੰ। ਸੁਪ੍ਰਸੰਨੈ = ਸਦਾ ਪ੍ਰਸੰਨ ਰਹਿਣ ਵਾਲੇ (ਗੁਰੂ) ਨੇ।

SikhNet (Spanish)Él puso al aterrador océano del mundo bajo Su Control, y por Su Placer lleva a Sus Sikjs a través.

ਸਿਰਿ ਆਤਪਤੁ. ਸਚੌ ਤਖਤੁ; ਜੋਗ ਭੋਗ ਸੰਜੁਤੁ ਬਲਿ ॥

sir aatapat. sachau takhat; jog bhog sanjut bal |

Sant Singh KhalsaHe is seated upon the Throne of Truth, with the canopy above His Head; He is embellished with the powers of Yoga and the enjoyment of pleasures.
Manmohan SinghWith canopy on thy head, thou are seated on the True Throne and are embellished with both the spiritual and secular powers.
Manmohan Singh (Punjabi)ਆਪਣੇ ਸੀਸ ਉਤੇ ਛਤ੍ਰ ਸਹਿਤ, ਤੂੰ ਸੱਚੇ ਰਾਜ-ਸਿੰਘਾਸਣ ਤੇ ਬਿਰਾਜਮਾਨ ਹੈ ਅਤੇ ਤੂੰ ਰੁਹਾਨੀ ਅਤੇ ਦੁਲਿਆਵੀ ਦੋਨਾਂ ਸ਼ਕਤੀਆਂ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ।
Fareedkot Teekaਆਪ ਕੇ ਸੀਸ ਪਰ ਜਸ ਰੂਪੀ (ਆਤਪਤੁ) ਛਤਰ ਝੂਲ ਰਹਾ ਹੈ ਔਰ ਸਚੇ ਗੁਰਿਆਈ ਕੇ ਤਖਤ ਪਰ ਜੋਗ ਭੋਗ ਰੂਪ ਬਲਿ ਕੇ ਸੰਯੁਗਤ ਆਪ ਵਿਰਾਜ ਰਹੇ ਹੋ॥
Prof. Sahib Singh(ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ।

ਪਦ ਅਰਥ ਸਿਰਿ = ਸਿਰ ਉੱਤੇ। ਆਤਪਤੁ = ਛਤਰ। (ਆਤਪ = ਧੁੱਪ। आतपात्।त्रायते इति)। ਸਚੌ = ਸੱਚਾ, ਅਟੱਲ। ਜੋਗ ਭੋਗ ਸੰਜੁਤੁ = ਜੋਗ ਤੇ ਰਾਜ ਮਾਣਨ ਵਾਲੇ। ਬਲਿ = ਬਲ ਵਾਲਾ।

SikhNet (Spanish)Él está sentado en el Trono de la Verdad, con Dosel sobre Su Cabeza, Embellecido con los Poderes de la Yoga disfruta del Placer de la Vida,

ਗੁਰ ਰਾਮਦਾਸ. ਸਚੁ ਸਲੵ ਭਣਿ; ਤੂ ਅਟਲੁ ਰਾਜਿ. ਅਭਗੁ ਦਲਿ ॥੧॥

gur raamadaas. sach salay bhan; too attal raaj. abhag dal |1|

Sant Singh KhalsaSo speaks SALL the poet: O Guru Raam Daas, Your sovereign power is eternal and unbreakable; Your army is invincible. ||1||
Manmohan SinghSall, the bard, recites the truth, O Guru Ram Dass, eternal is thy rule and unconquerable thy army.
Manmohan Singh (Punjabi)ਸਲ, ਭੱਟ ਸੱਚ ਆਖਦਾ ਹੈ, ਹੇ ਗੁਰੂ ਰਾਮਦਾਸ! ਕਾਲਸਥਾਈ ਹੈ ਤੇਰੀ ਪਾਤਿਸ਼ਾਹੀ ਅਤੇ ਅਜਿੱਤ ਤੇਰੀ ਸੈਨਾ।
Fareedkot Teekaਸ੍ਰੀ 'ਸੱਲ' ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਤੂੰ ਨਿਸਚੈ ਕਰ ਅਟਲ ਰਾਜ ਵਾਲਾ ਹੈਂ ਔਰ ਦੈਵੀ ਸੰਪਤੀ ਰੂਪੀ ਆਪ ਕਾ ਦਲ (ਅਭਗੁ) ਭਾਗਣੇ ਸੇ ਰਹਿਤ ਹੈ, ਭਾਵ ਯੇਹ ਆਪ ਕੇ ਗੁਣ ਅਵਗੁਣੋਂ ਕਰ ਦਬਾਏ ਨਹੀਂ ਜਾਤੇ ਹੈਂ॥੧॥
Prof. Sahib Singhਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ" ॥੧॥

ਪਦ ਅਰਥ ਸਲ੍ਯ੍ਯ = ਹੇ ਸਲ੍ਯ੍ਯ ਕਵੀ! ਅਟਲੁ ਰਾਜਿ = ਅਟੱਲ ਰਾਜ ਵਾਲਾ। ਅਭਗੁ ਦਲਿ = ਅਭੱਗ ਦਲ ਵਾਲਾ, ਨਾ ਹਾਰਨ ਵਾਲੀ ਫੌਜ ਵਾਲਾ ॥੧॥

SikhNet (Spanish)Así entonces, habla Sal, el poeta, oh Guru Ram Das, Tu Poder Soberano es Eterno, e Irrompible, Tu Ejército es Invencible. (1)

Open this shabad →

ਤੂ ਸਤਿਗੁਰੁ ਚਹੁ ਜੁਗੀ; ਆਪਿ ਆਪੇ ਪਰਮੇਸਰੁ ॥

too satigur chahu jugee; aap aape paramesar |

Sant Singh KhalsaYou are the True Guru, throughout the four ages; You Yourself are the Transcendent Lord.
Manmohan SinghThou are the True Guru of the four ages and thou thyself are the Supreme Lord.
Manmohan Singh (Punjabi)ਤੂੰ ਚਾਰੇ ਹੀ ਯੁਗਾਂ ਦਾ ਸੱਚਾ ਗੁਰੂ ਹੈਂ ਅਤੇ ਤੂੰ ਖੁਦ ਹੀ ਸ਼੍ਰੋਮਣੀ ਸਾਹਿਬ ਹੈ।
Fareedkot Teekaਹੇ ਸਤਿਗੁਰ ਜੀ! ਤੁਮ ਚਾਰੋਂ ਜੁਗੋਂ ਮੇਂ ਆਪ ਹੀ ਆਪ ਪਰਮੇਸ੍ਵਰ ਸਰੂਪ ਹੋ॥
Prof. Sahib Singhਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ।

ਪਦ ਅਰਥ ਚਹੁ ਜੁਗੀ = ਚੌਹਾਂ ਹੀ ਜੁਗਾਂ ਵਿਚ ਰਹਿਣ ਵਾਲਾ, ਸਦਾ-ਥਿਰ। ਆਪੇ = ਆਪ ਹੀ।

SikhNet (Spanish)Eres el Verdadero Guru, a través de las cuatro épocas, Tú Mismo eres el Señor

ਸੁਰਿ ਨਰ ਸਾਧਿਕ ਸਿਧ; ਸਿਖ ਸੇਵੰਤ ਧੁਰਹ ਧੁਰੁ ॥

sur nar saadhik sidh; sikh sevant dhurah dhur |

Sant Singh KhalsaThe angelic beings, seekers, Siddhas and Sikhs have served You, since the very beginning of time.
Manmohan SinghSince the very beginning, angelic persons, strivers, adepts and disciples have been serving thee.
Manmohan Singh (Punjabi)ਐਨ ਮੁਢ ਹੀ ਤੋਂ ਦੈਵੀ ਪੁਰਸ਼, ਅਭਿਆਸੀ, ਪੂਰਨ ਪੁਰਸ਼ ਅਤੇ ਮੁਰੀਦ ਤੇਰੀ ਸੇਵਾ ਕਰਦੇ ਚਲੇ ਆਏ ਹਨ।
Fareedkot Teekaਦੇਵਤੇ ਔਰ ਮਨੁਖ, ਸਾਧਕ ਔਰ ਸਿਧ (ਸਿਖ) ਸੰਪੂਰਨ ਤੁਝ ਕੋ ਆਦਿ ਸੇ ਹੀ ਸਦਾ ਸੇਵ ਰਹੇ ਹੈਂ॥
Prof. Sahib Singhਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।

ਪਦ ਅਰਥ ਧੁਰਹ ਧੁਰੁ = ਧੁਰ ਤੋਂ ਹੀ, ਮੁੱਢ ਤੋਂ ਹੀ। ਸੁਰਿ = ਦੇਵਤੇ। ਨਰ = ਮਨੁੱਖ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ।

SikhNet (Spanish)Trascendente; los Ángeles, los buscadores, los Siddhas y los Sikjs Te han servido desde el principio de los tiempos,

ਆਦਿ ਜੁਗਾਦਿ ਅਨਾਦਿ; ਕਲਾ ਧਾਰੀ ਤ੍ਰਿਹੁ ਲੋਅਹ ॥

aad jugaad anaad; kalaa dhaaree trihu loah |

Sant Singh KhalsaYou are the Primal Lord God, from the very beginning, and throughout the ages; Your Power supports the three worlds.
Manmohan SinghO Primeval person, Thou are since the commencement of ages and without any beginning. Thy power is giving support to the three worlds.
Manmohan Singh (Punjabi)ਹੇ ਆਦੀ ਪੁਰਸ਼! ਤੂੰ ਯੁਗਾਂ ਦੇ ਸ਼ੁਰੂ ਅਤੇ ਆਰੰਭ ਦੇ ਬਗੇਰ ਹੈ। ਤੇਰੀ ਸੱਤਿਆਂ ਤਿੰਨਾਂ ਹੀ ਜਹਾਨਾ ਨੂੰ ਆਸਰਾ ਦੇ ਰਹੀ ਹੈ।
Fareedkot Teekaਹੇ ਅਨਾਦੀ! ਆਪ ਨੇ ਤੀਨੋਂ ਲੋਕ ਮੇਂ ਆਦਿ ਜੁਗਾਦਿ ਸਦਾ ਸਦਾ ਕਲਾਧਾਰੀ ਹੈ॥
Prof. Sahib Singh(ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ।
SikhNet (Spanish)eres el Dios nuestro Señor Primordial, desde el principio y en el transcurso del tiempo; Tu Poder da soporte a los tres mundos.

ਅਗਮ ਨਿਗਮ ਉਧਰਣ; ਜਰਾ ਜੰਮਿਹਿ ਆਰੋਅਹ ॥

agam nigam udharan; jaraa jamihi aaroah |

Sant Singh KhalsaYou are Inaccessible; You are the Saving Grace of the Vedas. You have conquered old age and death.
Manmohan SinghThe Unfathomable Lord is the Saviour of the Vedas and he has conquered old age and death.
Manmohan Singh (Punjabi)ਬੇਥਾਹ ਸੁਆਮੀ ਵੇਦਾਂ ਦਾ ਬਚਾਉਣਹਾਰ ਹੈ ਅਤੇ ਉਸ ਦੇ ਬੁਢੇਪੇ ਅਤੇ ਮੌਤ ਉਤੇ ਜਿੱਤ ਪਰਾਪਤ ਕਰ ਲਈ ਹੈ।
Fareedkot Teekaਹੇ ਅਗੰਮ ਸਰੂਪ! ਬਰਾਹ ਅਵਤਾਰ ਧਾਰ ਕਰ ਕੇ ਸੰਖਾਸਰ ਕੋ ਮਾਰ ਕਰ ਆਪ (ਨਿਗਮ) ਵੇਦੋਂ ਕੇ ਉਧਾਰਨੇ ਵਾਲੇ ਹੋ, ਪੁਨਾ (ਜਰਾ) ਬ੍ਰਿਧ ਅਵਸਥਾ ਔ ਜਨਮ, ਭਾਵ ਯੇਹ ਇਨ ਉਪਲਖਤ ਖਟ ਵਿਕਾਰੋਂ ਊਪਰ ਆਪ ਹੀ (ਅਰੋਹ) ਅਰੂੜ ਭਏ ਹੈਂ। ਭਾਵ ਯੇਹ ਕਿ ਇਨ ਕੋ ਆਪ ਨੇ ਦਬਾਇ ਲੀਆ ਹੈ ਅਰਥਾਤ ਦੇਹ ਕੇ ਧਰਮ ਜਾਣੇ ਹੈਂ॥
Prof. Sahib Singh(ਮੇਰੇ ਵਾਸਤੇ ਤਾਂ ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ (ਵਰਾਹ-ਰੂਪ ਹੋ ਕੇ)। ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।

ਪਦ ਅਰਥ ਉਧਰਣ = ਬਚਾਉਣ ਵਾਲੇ। ਅਗਮ ਨਿਗਮ = ਵੇਦ ਸ਼ਾਸਤ੍ਰ। ਜਰਾ = ਬੁਢੇਪਾ। ਜੰਮਿਹਿ = ਜਮ ਉਤੇ। ਆਰੋਅਹ = ਸਵਾਰ ਹੋ।

SikhNet (Spanish)Eres Inaccesible, eres la Gracia Salvadora de los Vedas y has conquistado la vejez y la muerte.

ਗੁਰ ਅਮਰਦਾਸਿ, ਥਿਰੁ ਥਪਿਅਉ; ਪਰਗਾਮੀ ਤਾਰਣ ਤਰਣ ॥

gur amaradaas, thir thapiaau; paragaamee taaran taran |

Sant Singh KhalsaGuru Amar Daas has permanently established You; You are the Emancipator, to carry all across to the other side.
Manmohan SinghGuru Amar Dass has eternally established thee. Thou are the emancipator of mortals and a ship to ferry across.
Manmohan Singh (Punjabi)ਗੁਰੂ ਅਮਰਦਾਸ ਨੇ ਤੈਨੂੰ ਸਦੀਸਵ ਕਾਲ ਲਈ ਅਸਥਾਪਨ ਕੀਤਾ ਹੈ। ਤੂੰ ਪ੍ਰਾਣੀਆਂ ਨੂੰ ਪਾਰ ਕਰਨ ਵਾਲਾ ਅਤੇ ਪਾਰ ਉਤਾਰਾਨ ਲਈ ਇਕ ਜਹਾਜ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਕੋ ਥਿਰ ਪਦ ਮੇਂ ਅਸਥਾਪਨ ਕੀਆ ਹੈ ਪੁਨਾ ਆਪ ਸੰਸਾਰ ਸੇ ਪਰੇ ਗਵਨ ਕਰਨੇ ਵਾਲੇ ਭਏ ਹੋ, ਭਾਵ ਯੇਹ ਬ੍ਰਹਮ ਸਰੂਪ ਕੋ ਪ੍ਰਾਪਤ ਹੂਏ ਹੋ। ਔ ਜਨਾਂ ਕੋ ਸੰਸਾਰ ਸਿੰਧ ਸੇ ਤਾਰਨੇ ਕੋ ਆਪ (ਤਰਣ) ਜਹਾਜ ਵਤ ਹੋ॥
Prof. Sahib Singh(ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ।

ਪਦ ਅਰਥ ਗੁਰ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਥਿਰੁ ਥਪਿਅਉ = ਅਟੱਲ ਕਰ ਦਿੱਤਾ ਹੈ। ਪਰਗਾਮੀ = ਪਾਰਗਰਾਮੀ, ਮੁਕਤ। ਤਰਣ = ਜਹਾਜ਼।

SikhNet (Spanish)Guru Amar Das Te ha establecido permanentemente, eres el Emancipador para cargarnos a todos hasta el otro lado.

ਅਘ ਅੰਤਕ ਬਦੈ ਨ, ਸਲੵ ਕਵਿ; ਗੁਰ ਰਾਮਦਾਸ ਤੇਰੀ ਸਰਣ ॥੨॥੬੦॥

agh antak badai na, salay kav; gur raamadaas teree saran |2|60|

Sant Singh KhalsaSo speaks SALL the poet: O Guru Raam Daas, You are the Destroyer of sins; I seek Your Sanctuary. ||2||60||
Manmohan SinghSays Sall, the poet, O Guru Ram Dass, thou are the destroyer of sins; therefore, I have sought Thine refuge.
Manmohan Singh (Punjabi)ਸਲ, ਕਵੀਸ਼ਰ ਆਖਦਾ ਹੈ, ਹੇ ਗੁਰੂ ਰਾਮਦਾਸ! ਤੂੰ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਹਿਯ ਲਈ ਮੈਂ ਤੇਰੀ ਸ਼ਰਣਾਗਤ ਲਈ ਹੈ।
Fareedkot Teekaਆਪ ਪਾਪੋਂ ਕਾ ਅੰਤ ਕਰਨੇ ਵਾਲੇ (ਬਦੈ ਨ) ਕਹੀਤੇ ਹੋ; ਵਾ ਪਾਪੋਂ ਕੋ ਔ (ਅੰਤਕ) ਜਮ ਕੋ ਗਿਣਤੇ ਨਹੀਂ ਹੋ; ਵਾ ਕੱਬਤਾ ਕੇ ਦੇਣੇ ਵਾਲੇ ਹੋ। ਸ੍ਰੀ ਸੱਲ ਕਵੀ ਕਹਿਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਮੈਂ ਆਪ ਕੀ ਸਰਣ ਕੋ ਪ੍ਰਾਪਤਿ ਭਇਆ ਹੂੰ॥੨॥੬੦॥
Prof. Sahib Singhਹੇ ਗੁਰੂ ਰਾਮਦਾਸ! ਸਲ੍ਯ੍ਯ ਕਵੀ (ਆਖਦਾ ਹੈ)-ਜੋ ਮਨੁੱਖ ਤੇਰੀ ਸਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਨੂੰ ਬਦਦਾ ਨਹੀਂ ਹੈ ॥੨॥੬੦॥

ਪਦ ਅਰਥ ਅਘ = ਪਾਪ। ਅੰਤਕ = ਜਮ। ਬਦੈ ਨ = ਬਦਦਾ ਨਹੀਂ, ਪਰਵਾਹ ਨਹੀਂ ਕਰਦਾ; ਡਰਦਾ ਨਹੀਂ ॥੨॥੬੦॥

* ਮਹਲੇ ਚੌਥੇ ਦੇ ਸਾਰੇ ੬੦ ਸਵਈਆਂ ਦਾ ਵੇਰਵਾ: (੧) ਕਵੀ ਕਲ੍ਯ੍ਯਸਹਾਰ = ੧੩। (੨) ਕਵੀ ਨਲ੍ਯ੍ਯ = ੧੬। (੩) ਕਵੀ ਗਯੰਦ = ੧੩। (੪) ਕਵੀ ਮਥੁਰਾ = ੭। (੫) ਕਵੀ ਬਲ੍ਯ੍ਯ = ੫ । (੬) ਕਵੀ ਕੀਰਤ = ੪। (੭) ਕਵੀ ਸਲ੍ਯ੍ਯ = ੨। ਜੋੜ = ੬੦।

SikhNet (Spanish)Así entonces habla Saal, el poeta, oh Guru Ram Das, eres el Destructor de maldades y errores, vivo buscando Tu Santuario. (2-60)

Open this shabad →

Shabad Bhatt Kalh Sahar Svaiyay Fifth Mehl continues on Ang 1407

ਸਵਈਏ ਮਹਲੇ ਪੰਜਵੇ ਕੇ ੫ ॥

saveee mahale panjave ke 5 |

Sant Singh KhalsaSwaiyas In Praise Of The Fifth Mehl:
Manmohan SinghSwayas in praise of the 5th Guru.
Manmohan Singh (Punjabi)ਸਵੱਈਏ, ਪੰਜਵੀਂ ਪਾਤਿਸ਼ਾਹੀ ਦੀ ਉਸਤਤੀ ਵਿੱਚ।
Prof. Sahib Singhਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
SikhNet (Spanish)Sweyas en Alabanza de Guru Aryan, Mejl Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. But the True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥

simaran soee purakh achal abinaasee |

Sant Singh KhalsaMeditate in remembrance on the Primal Lord God, Eternal and Imperishable.
Manmohan SinghMeditate I on Him who is the Eternal and Imperishable Lord.
Manmohan Singh (Punjabi)ਮੈਂ ਕੇਵਲ ਉਸ ਸੁਆਮੀ ਦਾ ਸਿਮਰਨ ਕਰਦਾ ਹਾਂ ਜੋ ਅਹਿਲ ਅਤੇ ਅਮਰ ਹੈ।
Fareedkot Teekaਜੋ ਅਚਲ ਅਬਿਨਾਸੀ ਪੁਰਖ ਹੈ, ਸੋਈ ਸਰੂਪ ਕੋ ਮੈਂ ਸਿਮਰਤਾ ਹੂੰ॥
Prof. Sahib Singhਮੈਂ ਉਸ ਅਬਿਨਾਸੀ ਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ,

ਪਦ ਅਰਥ ਸਿਮਰੰ = ਮੈਂ ਸਿਮਰਦਾ ਹਾਂ।

SikhNet (Spanish)Medita recordando al Dios nuestro Señor, el Ser Primordial, Eterno e Imperecedero.

ਜਿਸੁ ਸਿਮਰਤ; ਦੁਰਮਤਿ ਮਲੁ ਨਾਸੀ ॥

jis simarat; duramat mal naasee |

Sant Singh KhalsaRemembering Him in meditation, the filth of evil-mindedness is eradicated.
Manmohan SinghContemplating upon whom, the filth of evil understanding is washed off.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ, ਖੋਟੀ ਸਮਝ ਦੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਜਿਸ ਕੇ ਸਿਮ੍ਰਤਿਆਂ ਹੋਇਆਂ ਖੋਟੀ ਸਿਖ੍ਯਾ ਰੂਪ ਮਲ ਮੇਰੀ ਨਾਸ ਭਈ ਹੈ॥
Prof. Sahib Singhਜਿਸ ਦਾ ਸਿਮਰਨ ਕਰਨ ਨਾਲ ਦੁਰਮੱਤ ਦੀ ਮੈਲ ਦੂਰ ਹੋ ਜਾਂਦੀ ਹੈ।
SikhNet (Spanish)Meditando en Él, la mugre de la maldad de la mente es erradicada

ਸਤਿਗੁਰ ਚਰਣ ਕਵਲ; ਰਿਦਿ ਧਾਰੰ ॥

satigur charan kaval; rid dhaaran |

Sant Singh KhalsaI enshrine the Lotus Feet of the True Guru within my heart.
Manmohan SinghThe True Guru's lotus feet, enshrine I within my mind.
Manmohan Singh (Punjabi)ਸੱਚੇ ਗੁਰਾਂ ਦੇ ਕਮਲ ਪੈਰ, ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ।
Fareedkot Teekaਆਪ ਕੇ ਚਰਨ ਕਮਲੋਂ ਕੋ ਰਿਦੇ ਮੇਂ ਧਾਰਨ ਕਰਤਾ ਹੂੰ॥
Prof. Sahib Singhਮੈਂ ਸਤਿਗੁਰੂ ਦੇ ਕਵਲਾਂ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ,

ਪਦ ਅਰਥ ਧਾਰੰ = ਧਾਰਦਾ ਹਾਂ। ਰਿਦਿ = ਹਿਰਦੇ ਵਿਚ।

SikhNet (Spanish)y así enaltezco los Pies de Loto del Verdadero Guru en mi corazón.

Open this shabad (14 lines, Angs 1406-1407) →

Ang 1406 of 1430