ੴ

ਸਿੱਖਬਾਣੀ · SikhBani

ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥

eko ek bakhaaneeai biralaa jaanai svaad
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 299 · 3 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok

ਏਕੋ ਏਕੁ ਬਖਾਨੀਐ; ਬਿਰਲਾ ਜਾਣੈ ਸ੍ਵਾਦੁ ॥

eko ek bakhaaneeai; biralaa jaanai svaad |

Sant Singh KhalsaDescribe the Lord as the One, the One and Only. How rare are those who know the taste of this essence.
Manmohan SinghDescribe the Lord as but One Some rare person knows His relish
Manmohan Singh (Punjabi)ਸੁਆਮੀ ਨੂੰ ਕੇਵਲ ਇੱਕ ਕਰਕੇ ਬਿਆਨ ਕਰ। ਕੋਈ ਟਾਵਾਂ ਪੁਰਸ਼ ਹੀ ਉਸ ਦੇ ਸੁਆਦ ਨੂੰ ਜਾਣਦਾ ਹੈ।
Fareedkot Teekaਸਭ ਕੋਈ ਏਕ ਹੀ ਏਕ ਕਥਨ ਕਰਤਾ ਹੈ, ਪਰੰਤੂ ਇਸ ਕਥਨ ਕਾ ਰਸ ਕੋਈ ਵਿਰਲਾ ਹੀ ਜਾਣਤਾ ਹੈ॥
Prof. Sahib Singh(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਸਿਫ਼ਤ-ਸਾਲਾਹ ਵਿਚ ਹੀ ਆਤਮਕ ਆਨੰਦ ਹੈ ਪਰ) ਇਸ ਆਤਮਕ ਅਨੰਦ ਨੂੰ ਕੋਈ ਵਿਰਲਾ ਮਨੁੱਖ ਮਾਣਦਾ ਹੈ।

ਪਦ ਅਰਥ ਏਕੋ ਏਕੁ = ਸਿਰਫ਼ ਇਕ ਪਰਮਾਤਮਾ। ਬਖਾਨੀਐ = ਬਿਆਨ ਕਰਨਾ ਚਾਹੀਦਾ ਹੈ, ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਸ੍ਵਾਦ = ਆਨੰਦ।

SikhNet (Spanish)Vamos a recitar el Nombre del Único Señor; muy pocos hay quienes prueban Su Sabor.

ਗੁਣ ਗੋਬਿੰਦ. ਨ ਜਾਣੀਐ; ਨਾਨਕ ਸਭੁ ਬਿਸਮਾਦੁ ॥੧੧॥

gun gobind. na jaaneeai; naanak sabh bisamaad |11|

Sant Singh KhalsaThe Glories of the Lord of the Universe cannot be known. O Nanak, He is totally amazing and wonderful! ||11||
Manmohan SinghThe merits of the World -Lord cannot be known. Nanak He is all -wonder.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੀਆਂ ਖੂਬੀਆਂ ਜਾਣੀਆਂ ਨਹੀਂ ਜਾ ਸਕਦੀਆਂ। ਨਾਨਕ, ਉਹ ਮੁਕੰਮਲ ਅਸਚਰਜਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੋਬਿੰਦ ਕੇ ਗੁਣੋਂ ਕੋ ਜਾਨਤੇ ਨਹੀਂ ਇਸ ਤੇ ਯਹ ਸਭ ਅਸਚਰਜ ਹੀ ਹੈਂ, ਵਾ ਸਭ (ਬਿਸਮਾਦੁ) ਸੋਕ ਕਾ ਕਾਰਣੁ ਹੈ॥੧੧॥
Prof. Sahib Singh(ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਆਤਮਕ ਆਨੰਦ ਤਾਂ ਮਿਲਦਾ ਹੈ; ਪਰ) ਗੁਣਾਂ (ਦੇ ਬਿਆਨ ਕਰਨ) ਨਾਲ ਪਰਮਾਤਮਾ ਦਾ ਸਹੀ ਸਰੂਪ ਨਹੀਂ ਸਮਝਿਆ ਜਾ ਸਕਦਾ (ਕਿਉਂਕਿ) ਹੇ ਨਾਨਕ! ਉਹ ਤਾਂ ਸਾਰਾ ਅਸਚਰਜ ਰੂਪ ਹੈ ॥੧੧॥

ਪਦ ਅਰਥ ਗੁਣ = ਗੁਣਾਂ (ਦੇ ਬਿਆਨ ਕਰਨ) ਦੀ ਰਾਹੀਂ। ਨ ਜਾਣੀਐ = (ਪੂਰਨ ਤੌਰ ਤੇ) ਨਹੀਂ ਜਾਣਿਆ ਜਾ ਸਕਦਾ, ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਬਿਸਮਾਦੁ = ਅਸਚਰਜ ॥੧੧॥

SikhNet (Spanish)No conocemos todos los méritos del Señor, oh, dice Nanak, porque Sus Maravillas y Misterios no tienen límite.(11)
Answers quote the Granth verbatim with Ang citations. AI commentary is not Gurbani and not a religious ruling.