ਪਉੜੀ ॥
paurree | Ang 298
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Dasmi)
ਦਸਮੀ. ਦਸ ਦੁਆਰ; ਬਸਿ ਕੀਨੇ ॥
dasamee. das duaar; bas keene | Ang 298
Sant Singh KhalsaThe tenth day of the lunar cycle: Overpower the ten sensory and motor organs;
Manmohan SinghThe tenth Lunar day, he who overpowers his ten doors (five sensory and five motor organs),
Manmohan Singh (Punjabi)ਦੱਸਵੀ ਤਿੱਥ-ਜੋ ਆਪਣੇ ਦਸਾਂ ਦਰਵਾਜ਼ਿਆਂ (ਪੰਜ ਗਿਆਨ ਤੇ ਪੰਜ ਕਰਮ ਇੰਦ੍ਰਿਆਂ) ਨੂੰ ਕਾਬੂ ਕਰ ਲੈਦਾ ਹੈ,
Fareedkot Teekaਦਸਮੀ ਦੁਆਰੇ ਕਹਤੇ ਹੈਂ: ਜਿਨੋਂ ਨੇ ਦਸ ਦ੍ਵਾਰ ਅਰਥਾਤ ਦਸ ਇੰਦ੍ਰਿਯ ਬਸ ਕੀਏ ਹੈਂ॥
Prof. Sahib Singh(ਪਰਮਾਤਮਾ ਦੀ ਕਿਰਪਾ ਨਾਲ ਮਨੁੱਖ) ਦਸਾਂ ਹੀ ਇੰਦ੍ਰਿਆਂ ਨੂੰ ਮਨੁੱਖ ਆਪਣੇ ਕਾਬੂ ਵਿਚ ਕਰ ਲੈਂਦਾ ਹੈ।ਪਦ ਅਰਥ ਦਸ ਦੁਆਰ = ਦਸ ਦਰਵਾਜ਼ੇ {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਗੁਦਾ, ਲਿੰਗ, ਤੇ ਦਿਮਾਗ਼}।
SikhNet (Spanish)El Décimo Día del Ciclo Lunar. Si uno se sobrepone a sus diez órganos sensoriales,
ਮਨਿ ਸੰਤੋਖੁ; ਨਾਮ ਜਪਿ ਲੀਨੇ ॥
man santokh; naam jap leene | Ang 298
Sant Singh Khalsayour mind will be content, as you chant the Naam.
Manmohan Singhis mentally content and repeats the Name.
Manmohan Singh (Punjabi)ਉਹ ਦਿਲੋਂ ਸੰਤੁਸ਼ਟ ਹੁੰਦਾ ਹੈ ਅਤੇ ਨਾਮ ਨੂੰ ਉਚਾਰਦਾ ਹੈ।
Fareedkot Teekaਔਰ ਭਗਵੰਤ ਕੇ ਨਾਮ ਜਪ ਲਏ ਹੈ, ਤਿਨ ਕੇ ਮਨ ਮੇਂ ਸੰਤੋਖ ਹੂਆ ਹੈ॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿਚ ਸੰਤੋਖ ਪੈਦਾ ਹੁੰਦਾ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)está contento, y contempla a su Señor;
ਕਰਨੀ ਸੁਨੀਐ; ਜਸੁ ਗੋਪਾਲ ॥
karanee suneeai; jas gopaal | Ang 298
Sant Singh KhalsaWith your ears, hear the Praises of the Lord of the World;
Manmohan SinghWith thine ears hear thou the Lord's praise,
Manmohan Singh (Punjabi)ਆਪਣੇ ਕੰਨਾਂ ਨਾਲ ਤੂੰ ਸੁਆਮੀ ਦੀ ਸਿਫ਼ਤ ਸਨਾ ਸ੍ਰਵਣ ਕਰ,
Fareedkot Teekaਤਾਂ ਤੇ ਗੋਪਾਲ ਹਰੀ ਕਾ ਜਸੁ ਕਾਨੋਂ ਕਰ ਕੇ ਸ੍ਰਵਨ ਕਰੀਏ॥
Prof. Sahib Singh(ਪ੍ਰਭੂ ਦੀ ਕਿਰਪਾ ਰਾਹੀਂ) ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣੀਦੀ ਹੈ,ਪਦ ਅਰਥ ਕਰਨੀ = ਕੰਨਾਂ ਨਾਲ। ਜਸੁ = ਸਿਫ਼ਤਿ-ਸਾਲਾਹ।
SikhNet (Spanish)si escucha la Alabanza de Gopal, el Bienamado,
ਨੈਨੀ ਪੇਖਤ; ਸਾਧ ਦਇਆਲ ॥
nainee pekhat; saadh deaal | Ang 298
Sant Singh Khalsawith your eyes, behold the kind, Holy Saints.
Manmohan Singhwith thine eyes see the kind saints.
Manmohan Singh (Punjabi)ਆਪਣੀਆਂ ਅੱਖਾਂ ਨਾਲ ਕ੍ਰਿਪਾਲੂ ਸੰਤਾਂ ਨੂੰ ਦੇਖ।
Fareedkot Teekaਨੇਤ੍ਰੋਂ ਸੇ ਦਿਆਲ ਸੰਤੋਂ ਕਾ ਦਰਸਨ ਦੇਖੀਏ॥
Prof. Sahib Singhਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸਨ ਕਰੀਦਾ ਹੈ,ਪਦ ਅਰਥ ਨੈਨੀ = ਅੱਖਾਂ ਨਾਲ। ਸਾਧ = ਗੁਰੂ।
SikhNet (Spanish)y ve a nadie excepto al Santo Compasivo,
ਰਸਨਾ ਗੁਨ ਗਾਵੈ; ਬੇਅੰਤ ॥
rasanaa gun gaavai; beant | Ang 298
Sant Singh KhalsaWith your tongue, sing the Glorious Praises of the Infinite Lord.
Manmohan SinghWith thy tongue sing the excellences of the Infinite Lord.
Manmohan Singh (Punjabi)ਆਪਣੀ ਜੀਭ ਨਾਲ ਅਨੰਤ ਸੁਆਮੀ ਦੀਆਂ ਵਡਿਆਈਆਂ ਗਾਇਨ ਕਰ।
Fareedkot Teekaਜਿਹਬਾ ਕਰ ਕੇ ਬੇਅੰਤ ਕੇ ਗੁਣ ਗਾਵੀਏ॥
Prof. Sahib Singhਜੀਭ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ,ਪਦ ਅਰਥ ਰਸਨਾ = ਜੀਭ।
SikhNet (Spanish)si pronuncia las Alabanzas Infinitas del Señor,
ਮਨ ਮਹਿ ਚਿਤਵੈ; ਪੂਰਨ ਭਗਵੰਤ ॥
man meh chitavai; pooran bhagavant | Ang 298
Sant Singh KhalsaIn your mind, remember the Perfect Lord God.
Manmohan SinghIn thy mind think of the Perfect Lord.
Manmohan Singh (Punjabi)ਆਪਣੇ ਚਿੱਤ ਅੰਦਰ ਮੁਕੰਮਲ ਮਾਲਕ ਦਾ ਖਿਆਲ ਕਰ।
Fareedkot Teekaਔਰ ਮਨ ਕੇ ਬੀਚ ਪੂਰਨ ਭਗਵੰਤ ਕਾ ਚਿੰਤਨ ਕਰੇ॥
Prof. Sahib Singhਤੇ ਮਨੁੱਖ ਆਪਣੇ ਮਨ ਵਿਚ ਸਰਬ-ਵਿਆਪਕ ਭਗਵਾਨ (ਦੇ ਗੁਣ) ਚੇਤੇ ਕਰਦਾ ਹੈ।ਪਦ ਅਰਥ ਭਗਵੰਤ = ਭਗਵਾਨ, ਪ੍ਰਭੂ।
SikhNet (Spanish)y enaltece al Dios Perfecto en su mente.
ਹਸਤ ਚਰਨ; ਸੰਤ ਟਹਲ ਕਮਾਈਐ ॥
hasat charan; sant ttehal kamaaeeai | Ang 299
Sant Singh KhalsaWith your hands and feet, work for the Saints.
Manmohan SinghWith thine hands and feet perform thou saints service.
Manmohan Singh (Punjabi)ਆਪਣੇ ਹੱਥਾਂ ਤੇ ਪੈਰਾਂ ਨਾਲ ਤੂੰ ਸਾਧੂਆਂ ਦੀ ਸੇਵਾ ਕਰ।
Fareedkot Teekaਹਾਥੋਂ ਕਰ ਕੇ ਸੰਤੋਂ ਕੇ ਚਰਨ ਚਾਪਣੇ ਕੀ ਸੇਵਾ ਕਮਾਈਐ ਵਾ ਚਰਨੋਂ ਕਰ ਸੰਤ ਮਾਰਗ ਮੇਂ ਚਲੀਐ॥
Prof. Sahib Singhਹੱਥਾਂ ਨਾਲ ਸੰਤ ਜਨਾਂ ਦੇ ਚਰਨਾਂ ਦੀ ਟਹਲ ਕੀਤੀ ਜਾਂਦੀ ਹੈ।ਪਦ ਅਰਥ ਹਸਤ = ਹੱਥਾਂ (ਨਾਲ)।
SikhNet (Spanish)Y sirve al Santo con sus manos y sus pies,
ਨਾਨਕ. ਇਹੁ ਸੰਜਮੁ; ਪ੍ਰਭ ਕਿਰਪਾ ਪਾਈਐ ॥੧੦॥
naanak. ihu sanjam; prabh kirapaa paaeeai |10| Ang 299
Sant Singh KhalsaO Nanak, this way of life is obtained by God's Grace. ||10||
Manmohan SinghNanak this mode of life is obtained by Lord's grace.
Manmohan Singh (Punjabi)ਨਾਨਕ ਇਹ ਜੀਵਨ ਰਹੁ ਰੀਤੀ ਸਾਹਿਬ ਦੀ ਦਇਆ ਦੁਆਰਾ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯੇਹਿ ਪੂਰਬੋਕਤ ਸੰਜਮ ਪ੍ਰਭੂ ਕੀ ਕ੍ਰਿਪਾ ਸੇ ਪਾਈਤਾ ਹੈ॥੧੦॥
Prof. Sahib Singhਹੇ ਨਾਨਕ! ਇਹ (ਉਪਰ ਦੱਸੀ) ਜੀਵਨ-ਜੁਗਤਿ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ॥੧੦॥ਪਦ ਅਰਥ ਸੰਜਮੁ = ਜੀਵਨ-ਜੁਗਤਿ ॥੧੦॥
SikhNet (Spanish)oh, dice Nanak, bendito es él, pero uno es inspirado en la práctica de esta autodisciplina sólo mediante la Gracia de Dios.(10)