ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Ekadasi)
ਏਕਾਦਸੀ; ਨਿਕਟਿ ਪੇਖਹੁ ਹਰਿ ਰਾਮੁ ॥
ekaadasee; nikatt pekhahu har raam |
Sant Singh KhalsaThe eleventh day of the lunar cycle: Behold the Lord, the Lord, near at hand.
Manmohan SinghThe eleventh Lunar day: Behold thou the pervading Lord just near at hand.
Manmohan Singh (Punjabi)ਗਿਆਰ੍ਹਵੀ ਥਿੱਤ-ਤੂੰ ਵਿਆਪਕ ਪ੍ਰਭੂ ਨੂੰ ਐਨ ਲਾਗੇ ਵੇਖ।
Fareedkot Teekaਏਕਾਦਸੀ ਦੁਆਰਾ ਅੰਤ੍ਰੀਵ ਬ੍ਰਤ ਕਹਤੇ ਹੈਂ: ਰਮਣ ਕੋ ਨਿਕਟ ਹੀ ਦੇਖਹੁ॥
Prof. Sahib Singh(ਹੇ ਭਾਈ!) ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ,ਪਦ ਅਰਥ ਏਕਾਦਸੀ = (ਇਕ ਤੇ ਦਸ) ਗਿਆਰ੍ਹਵੀਂ ਥਿਤਿ {ਇਸ ਥਿਤਿ ਤੇ ਅਨੇਕਾਂ ਹਿੰਦੂ ਇਸਤ੍ਰੀਆਂ ਮਰਦ ਵਰਤ ਰੱਖਦੇ ਹਨ, ਸਾਰਾ ਦਿਨ ਅੰਨ ਨਹੀਂ ਖਾਂਦੇ}। ਨਿਕਟਿ = ਨੇੜੇ। ਪੇਖਹੁ = ਵੇਖਹੁ।
SikhNet (Spanish)Décimo Primer Día del Ciclo Lunar. En día de ayuno (cualquiera que acostumbres), percátate de que Tu Señor está cerca.
ਇੰਦ੍ਰੀ ਬਸਿ ਕਰਿ; ਸੁਣਹੁ ਹਰਿ ਨਾਮੁ ॥
eindree bas kar; sunahu har naam |
Sant Singh KhalsaSubdue the desires of your sexual organs, and listen to the Lord's Name.
Manmohan SinghSubdue thy sexual organ, and hear God's Name.
Manmohan Singh (Punjabi)ਆਪਣੇ ਭੋਗ ਵਿਸ਼ੇ ਦੇ ਅੰਗ ਨੂੰ ਕਾਬੂ ਕਰਕੇ ਰੱਬ ਦਾ ਨਾਮ ਸ੍ਰਵਣ ਕਰ।
Fareedkot Teekaਇੰਦ੍ਰੀਓਂ ਕੋ ਬਸ ਕਰ ਕੇ ਹਰਿ ਨਾਮ ਕੋ ਸੁਣੋਂ॥
Prof. Sahib Singhਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ-ਇਹੀ ਹੈ ਇਕਾਦਸ਼ੀ (ਦਾ ਵਰਤ)।ਪਦ ਅਰਥ ਬਸਿ ਕਰਿ = ਕਾਬੂ ਵਿਚ ਕਰ ਕੇ।
SikhNet (Spanish)Disciplina tu deseo sexual y pon toda atención en el Naam, el Nombre del Señor.
ਮਨਿ ਸੰਤੋਖੁ; ਸਰਬ ਜੀਅ ਦਇਆ ॥
man santokh; sarab jeea deaa |
Sant Singh KhalsaLet your mind be content, and be kind to all beings.
Manmohan SinghBe thou mentally content and show kindness to all living beings.
Manmohan Singh (Punjabi)ਤੂੰ ਦਿਲੋਂ ਸੰਤੁਸ਼ਟ ਅਤੇ ਸਾਰੇ ਜੀਵਾਂ ਉਤੇ ਮਿਹਰਬਾਨੀ ਕਰ।
Fareedkot Teekaਔਰ ਮਨ ਮੇਂ ਸੰਤੋਖ ਧਾਰਨ ਕਰੋ ਔਰ ਸਰਬ ਜੀਵੋਂ ਪਰ ਦਯਾ ਕਰੋ॥
Prof. Sahib Singh(ਜੇਹੜਾ ਮਨੁੱਖ ਆਪਣੇ) ਮਨ ਵਿਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ,ਪਦ ਅਰਥ ਮਨਿ = ਮਨ ਵਿਚ। ਸਰਬ ਜੀਅ = ਸਾਰੇ ਜੀਆਂ ਉਤੇ।
SikhNet (Spanish)Ponte contento y sé compasivo para con toda vida;
ਇਨ ਬਿਧਿ; ਬਰਤੁ ਸੰਪੂਰਨ ਭਇਆ ॥
ein bidh; barat sanpooran bheaa |
Sant Singh KhalsaIn this way, your fast will be successful.
Manmohan SinghIn this way thy fast shall be
Manmohan Singh (Punjabi)ਇਸ ਤਰੀਕੇ ਨਾਲ ਤੇਰਾ ਉਪਹਾਸ ਪੂਰਨ ਹੋ ਜਾਏਗਾ।
Fareedkot Teekaਇਸ ਪ੍ਰਕਾਰ ਜਿਸ ਨੇ ਬ੍ਰਤ ਰਖਾ ਹੈ ਤਿਸ ਕਾ ਬ੍ਰਤੁ ਸੰਪੂਰਨ ਹੂਆ ਹੈ॥
Prof. Sahib Singhਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ)।ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ।
SikhNet (Spanish)así tu ayuno será completo y dará fruto.
ਧਾਵਤ ਮਨੁ ਰਾਖੈ; ਇਕ ਠਾਇ ॥
dhaavat man raakhai; ik tthaae |
Sant Singh KhalsaKeep your wandering mind restrained in one place.
Manmohan SinghKeep thy wandering mind at one place.
Manmohan Singh (Punjabi)ਆਪਣੇ ਭਟਕਦੇ ਹੋਏ ਮਨੂਏ ਨੂੰ ਇਕ ਥਾਂ ਤੇ ਰੱਖ।
Fareedkot Teekaਧਾਵਤੇ ਹੂਏ ਮਨ ਕੋ ਏਕ ਰਿਦੇ ਰੂਪ ਅਸਥਾਨ ਮੇਂ ਰਾਖੈ॥
Prof. Sahib Singh(ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ,ਪਦ ਅਰਥ ਧਾਵਤ = ਵਿਕਾਰਾਂ ਵਲ ਦੌੜਦਾ। ਠਾਇ = ਥਾਂ ਵਿਚ।
SikhNet (Spanish)Toma tu mente dispersa y fija tus pensamientos en un solo punto,
ਮਨੁ ਤਨੁ ਸੁਧੁ; ਜਪਤ ਹਰਿ ਨਾਇ ॥
man tan sudh; japat har naae |
Sant Singh KhalsaYour mind and body shall become pure, chanting the Lord's Name.
Manmohan SinghThe soul and body become pure by uttering God's Name.
Manmohan Singh (Punjabi)ਰੱਬ ਦਾ ਨਾਮ ਉਚਾਰਨ ਕਰਨ ਨਾਲ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਮਨ ਤਨ ਕਰ ਕੇ ਹਰੀ ਕਾ ਨਾਮ ਜਪਤਿਆ ਹੂਆ ਮਨ ਤਨ ਸੁਧ ਹੋਤਾ ਹੈ॥
Prof. Sahib Singhਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ।ਪਦ ਅਰਥ ਸੁਧੁ = ਪਵਿਤ੍ਰ। ਨਾਇ = ਨਾਮ ਵਿਚ (ਜੁੜਿਆਂ)।
SikhNet (Spanish)y si entonces contemplas el Naam, el Nombre del Señor, tu cuerpo y mente se volverán puros.
ਸਭ ਮਹਿ; ਪੂਰਿ ਰਹੇ ਪਾਰਬ੍ਰਹਮ ॥
sabh meh; poor rahe paarabraham |
Sant Singh KhalsaThe Supreme Lord God is pervading amongst all.
Manmohan SinghThe Supreme One is fully contained amongst all.
Manmohan Singh (Punjabi)ਪਰਮ ਪੁਰਖ ਸਾਰਿਆਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ।
Fareedkot Teekaਜੋ ਪਾਰਬ੍ਰਹਮ ਪ੍ਰਭੂ ਸਰਬ ਕੇ ਬੀਚ ਪੂਰਨ ਹੈ॥
Prof. Sahib Singhਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ,
SikhNet (Spanish)El Señor prevalece a través de todos los seres,
ਨਾਨਕ. ਹਰਿ ਕੀਰਤਨੁ ਕਰਿ; ਅਟਲ ਏਹੁ ਧਰਮ ॥੧੧॥
naanak. har keeratan kar; attal ehu dharam |11|
Sant Singh KhalsaO Nanak, sing the Kirtan of the Lord's Praises; this alone is the eternal faith of Dharma. ||11||
Manmohan SinghSing God's praises. This alone is the eternal faith, O Nanak.
Manmohan Singh (Punjabi)ਰੱਬ ਦੀ ਮਹਿਮਾਂ ਗਾਇਨ ਕਰ। ਕੇਵਲ ਏਹੀ ਅਮਰ ਈਮਾਨ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਹਰੀ ਕਾ ਕੀਰਤਨ ਕਰ, ਏਹ ਅਟਲ ਧਰਮ ਹੈ॥੧੧॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥੧੧॥ਪਦ ਅਰਥ ਅਟਲ = ਜਿਸ ਦਾ ਫਲ ਕਦੇ ਟਲਦਾ ਨਹੀਂ, ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥੧੧॥
SikhNet (Spanish)así es que canta Su Alabanza, porque solamente éste será tu Dharma Eterno. (11)