ੴ

ਸਿੱਖਬਾਣੀ · SikhBani

Ang 176

Sri Guru Granth Sahib · Raag Gauree · 4 shabads, 54 lines
Translations
Shabad Guru Arjan Dev Ji Raag Gauree continued from Ang 175

ਹਸਤੀ ਘੋੜੇ; ਦੇਖਿ ਵਿਗਾਸਾ ॥

hasatee ghorre; dekh vigaasaa |

Sant Singh KhalsaHe is pleased at the sight of his elephants and horses
Manmohan SinghHe is pleased to see the sight of his elephants, horses,
Manmohan Singh (Punjabi)ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,
Fareedkot Teekaਹਸਤੀ ਘੋੜੇ ਦੇਖ ਕਰ ਜੋ ਅਨੰਦ ਹੋਣਾ ਹੈ॥
Prof. Sahib Singhਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ),

ਪਦ ਅਰਥ ਹਸਤੀ = ਹਾਥੀ। ਦੇਖਿ = ਵੇਖ ਕੇ। ਵਿਗਾਸਾ = ਖ਼ੁਸ਼ੀ।

SikhNet (Spanish)Me emociona ver los caballos y los elefantes,

ਲਸਕਰ ਜੋੜੇ; ਨੇਬ ਖਵਾਸਾ ॥

lasakar jorre; neb khavaasaa |

Sant Singh Khalsaand his armies assembled, his servants and his soldiers.
Manmohan Singhand assemblage of armies, mace-bearers and servants.
Manmohan Singh (Punjabi)ਤੇ ਸੈਨਾ ਦੇ ਸਮੁਦਾਇ, ਚੋਬਦਾਰ ਅਤੇ ਨੌਕਰਾ ਨੂੰ ਵੇਖ ਕੇ।
Fareedkot Teekaਪੁਨਾ ਲਸਕਰ ਅਕਠੇ ਕੀਏ (ਨੇਬ) ਚੋਬਦਾਰ (ਖਵਾਸਾ) ਨਫਰ ਚੌਰੀਦਾਰ ਆਦਿਕ॥
Prof. Sahib Singhਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ,

ਪਦ ਅਰਥ ਜੋੜੇ = ਇਕੱਠੇ ਕੀਤੇ। ਨੇਬ = ਨਾਇਬ, ਸਲਾਹਕਾਰ। ਖਵਾਸਾ = ਸ਼ਾਹੀ ਨੌਕਰ।

SikhNet (Spanish)el desfile de las tropas y la guardia real,

ਗਲਿ ਜੇਵੜੀ; ਹਉਮੈ ਕੇ ਫਾਸਾ ॥੨॥

gal jevarree; haumai ke faasaa |2|

Sant Singh KhalsaBut the noose of egotism is tightening around his neck. ||2||
Manmohan SinghThese are like halter and noose of vanity round his neck.
Manmohan Singh (Punjabi)ਉਸ ਦੀ ਗਰਦਨ ਦੁਆਲੇ ਇਹ ਹੰਕਾਰ ਦੀ ਰੱਸੀ ਅਤੇ ਫਾਹੀ ਦੀ ਮਾਨੰਦ ਹਨ।
Fareedkot Teekaਇਨ ਪਦਾਰਥੋਂ ਕੋ ਇਕਤ੍ਰ ਕਰ ਕੇ ਜੀਵ ਹਉਮੈ ਕੇ ਫਾਂਸਾ ਮੇਂ ਫਸਾ ਹੂਆ ਹੈ ਔਰ ਗਲੇ ਮੇਂ ਮੋਹ ਰੂਪੀ ਜੇਵੜੀ ਹੈ॥੨॥
Prof. Sahib Singhਪਰ ਉਸ ਦੇ ਗਲ ਵਿਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ ॥੨॥

ਪਦ ਅਰਥ ਗਲਿ = ਗਲ ਵਿਚ। ਫਾਸਾ = ਫਾਹੇ ॥੨॥

SikhNet (Spanish)pero todas esas cosas son como lazos de vanidad alrededor de mi cuello.(2)

ਰਾਜੁ ਕਮਾਵੈ; ਦਹ ਦਿਸ ਸਾਰੀ ॥

raaj kamaavai; deh dis saaree |

Sant Singh KhalsaHis rule may extend in all ten directions;
Manmohan SinghTo have sway over all the ten directions,
Manmohan Singh (Punjabi)ਸਮੂਹ ਦਸਾ ਹੀ ਪਾਸਿਆਂ ਉਤੇ ਪਾਤਸ਼ਾਹੀ ਕਰਨੀ,
Fareedkot Teekaਔਰ ਦਸੋਂ ਦਿਸਾ ਕੀ ਸਾਰੀ ਪ੍ਰਿਥਵੀ ਕਾ ਰਾਜ ਕਮਾਵੇ॥
Prof. Sahib Singh(ਰਾਜਾ ਬਣ ਕੇ ਮਨੁੱਖ) ਦਸੀਂ ਪਾਸੀਂ ਸਾਰੀ ਧਰਤੀ ਦਾ ਰਾਜ ਕਮਾਂਦਾ ਹੈ,

ਪਦ ਅਰਥ ਦਹ ਦਿਸ = ਦਸੀਂ ਪਾਸੀਂ। ਸਾਰੀ = ਸਾਰੀ (ਸ੍ਰਿਸ਼ਟੀ) ਦਾ।

SikhNet (Spanish)Uno podría tener influencia en todo el mundo,

ਮਾਣੈ ਰੰਗ; ਭੋਗ ਬਹੁ ਨਾਰੀ ॥

maanai rang; bhog bahu naaree |

Sant Singh Khalsahe may revel in pleasures, and enjoy many women
Manmohan Singhto reveal in pleasures, and to enjoy many women,
Manmohan Singh (Punjabi)ਖੁਸ਼ੀਆਂ ਵਿੱਚ ਬਹਾਰਾ ਲੁਟਣੀਆਂ ਅਤੇ ਘਨੇਰੀਆਂ ਇਸਤਰੀਆਂ ਮਾਨਣੀਆਂ,
Fareedkot Teekaਪੁਨਾ ਬਹੁਤ ਇਸਤ੍ਰੀਆਂ ਕੋ ਭੋਗ ਕਰ ਅਨੰਦ ਮਾਣਤਾ ਹੈ॥
Prof. Sahib Singhਮੌਜਾਂ ਮਾਣਦਾ ਹੈ, ਇਸਤ੍ਰੀਆਂ ਭੋਗਦਾ ਹੈ।
SikhNet (Spanish)podría deleitarse con todo tipo de dichas y gozar de bellas mujeres,

ਜਿਉ ਨਰਪਤਿ; ਸੁਪਨੈ ਭੇਖਾਰੀ ॥੩॥

jiau narapat; supanai bhekhaaree |3|

Sant Singh Khalsa- but he is just a beggar, who in his dream, is a king. ||3||
Manmohan Singhit is like a beggar becoming a king in a dream.
Manmohan Singh (Punjabi)ਇਹ ਇਕ ਮੰਗਤੇ ਦੇ ਸੁਪਨੇ ਵਿੱਚ ਰਾਜਾ ਬਨਣ ਦੇ ਮਾਨਿੰਦ ਹੈ।
Fareedkot Teekaਏਹੁ ਤੋ ਐਸੇ ਹੈਂ ਜੈਸੇ ਕੋਈ ਭਿਖਾਰੀ ਸੁਪਨੇ ਮੇਂ ਰਾਜਾ ਹੋ ਜਾਵੇ ਵਹੁ ਸੁਪਨ ਰਾਜ ਕਾ ਸੁਖ ਮਾਨ ਲੇਵੇ। ਜਬ ਜਾਗੇ ਤਬ ਵਹੀ ਦੀਨਤਾ ਕੋ ਧਾਰਨੇ ਹਾਰਾ ਹੈ, ਤਾਂ ਤੇ ਇਨ ਮੇਂ ਭੀ ਕੁਸਲ ਨਹੀਂ ਹੈ॥੩॥
Prof. Sahib Singh(ਪਰ ਇਹ ਸਭ ਕੁਝ ਇਉਂ ਹੀ ਹੈ) ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ (ਤੇ ਦੁਖੀ ਹੁੰਦਾ ਹੈ, ਆਤਮਕ ਸੁਖ ਦੇ ਥਾਂ ਰਾਜ ਵਿਚ ਤੇ ਭੋਗਾਂ ਵਿਚ ਭੀ ਦੁੱਖ ਹੀ ਦੁੱਖ ਹੈ) ॥੩॥

ਪਦ ਅਰਥ ਨਰਪਤਿ = ਰਾਜਾ। ਭੇਖਾਰੀ = ਮੰਗਤਾ ॥੩॥

SikhNet (Spanish)pero con todo eso, uno es como el rey que se vuelve pordiosero en su sueño. (3)

ਏਕੁ ਕੁਸਲੁ; ਮੋ ਕਉ ਸਤਿਗੁਰੂ ਬਤਾਇਆ ॥

ek kusal; mo kau satiguroo bataaeaa |

Sant Singh KhalsaThe True Guru has shown me that there is only one pleasure.
Manmohan SinghOne comfort, the True Guru has pointed out to me.
Manmohan Singh (Punjabi)ਇਕ ਸੁਖ ਮੈਨੂੰ ਸੱਚੇ ਗੁਰਦੇਵ ਜੀ ਨੇ ਦਰਸਾ ਦਿੱਤਾ ਹੈ।
Fareedkot Teekaਹੇ ਭਾਈ! ਏਕੁ ਕੁਸਲ ਮੇਰੇ ਕੋ ਗੁਰੋਂ ਨੇ ਬਤਾਇਆ ਹੈ॥
Prof. Sahib Singhਸਤਿਗੁਰੂ ਨੇ ਮੈਨੂੰ ਅਸਲ ਆਤਮਕ ਸੁਖ (ਦਾ ਮੂਲ) ਦੱਸਿਆ ਹੈ (ਉਹ ਹੈ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ)।

ਪਦ ਅਰਥ ਮੋ ਕਉ = ਮੈਨੂੰ।

SikhNet (Spanish)El Verdadero Guru me mostró el Sendero del Éxtasis

ਹਰਿ ਜੋ ਕਿਛੁ ਕਰੇ; ਸੁ ਹਰਿ ਕਿਆ ਭਗਤਾ ਭਾਇਆ ॥

har jo kichh kare; su har kiaa bhagataa bhaaeaa |

Sant Singh KhalsaWhatever the Lord does, is pleasing to the Lord's devotee.
Manmohan SinghWhat so ever God does, that is pleasing to God's devoted slave.
Manmohan Singh (Punjabi)ਜੋ ਕੁਝ ਭੀ ਵਾਹਿਗੁਰੂ ਕਰਦਾ ਹੈ, ਉਹ ਵਾਹਿਗੁਰੂ ਦੇ ਜਾਨਿਸਾਰ ਗੋਲਿਆਂ ਨੂੰ ਚੰਗਾ ਲਗਦਾ ਹੈ।
Fareedkot Teekaਜੋ ਕਿਛ ਹਰੀ ਕਰਤਾ ਹੈ, ਸੋ ਹਰੀ ਕੇ ਭਗਤੋਂ ਕੋ ਭਾਇਆ ਹੈ, ਅਰਥਾਤ ਭਾਣਾ ਮਾਨਣਾ ਇਉਂ ਤੋ ਸੁਖ ਹੋਤਾ ਹੈ॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਸ ਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ (ਤੇ ਉਹ ਇਸ ਤਰ੍ਹਾਂ ਆਤਮਕ ਸੁਖ ਮਾਣਦੇ ਹਨ)।

ਪਦ ਅਰਥ ਭਾਇਆ = ਚੰਗਾ ਲੱਗਦਾ ਹੈ।

SikhNet (Spanish)en el que me puedo someter como Devoto del Señor a Su Voluntad.

ਜਨ ਨਾਨਕ; ਹਉਮੈ ਮਾਰਿ. ਸਮਾਇਆ ॥੪॥

jan naanak; haumai maar. samaaeaa |4|

Sant Singh KhalsaServant Nanak has abolished his ego, and he is absorbed in the Lord. ||4||
Manmohan SinghBy effacing his pride, slave Nanak is absorbed in the Lord.
Manmohan Singh (Punjabi)ਆਪਣੇ ਹੰਕਾਰ ਨੂੰ ਮੇਸ ਕੇ ਗੁਲਾਮ ਨਾਨਕ! ਪ੍ਰਭੂ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ਼ ਨੇ ਹੰਕਾਰ ਕੋ ਮਾਰਿਆ ਹੈ, ਸੋ ਸਮਾਇਆ ਅਰਥਾਤ ਅਭੇਦ ਹੁਆ ਹੈ॥੪॥
Prof. Sahib Singhਹੇ ਦਾਸ ਨਾਨਕ! ਹਉਮੈ ਮਾਰ ਕੇ (ਵਡ-ਭਾਗੀ ਮਨੁੱਖ ਪਰਮਾਤਮਾ ਵਿਚ ਹੀ) ਲੀਨ ਰਹਿੰਦਾ ਹੈ ॥੪॥

ਪਦ ਅਰਥ ਮਾਰਿ = ਮਾਰ ਕੇ ॥੪॥

SikhNet (Spanish)Aplacando el ego que nos ahoga uno entra a la Realidad. (4)

ਇਨਿ ਬਿਧਿ ਕੁਸਲ ਹੋਤ; ਮੇਰੇ ਭਾਈ ॥

ein bidh kusal hot; mere bhaaee |

Sant Singh KhalsaThis is the way to find happiness, O my Siblings of Destiny.
Manmohan SinghIn this way, celestial bliss is procured O my brother.
Manmohan Singh (Punjabi)ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!
Fareedkot Teekaਹੇ ਮੇਰੇ ਭਾਈ! ਇਸ ਪ੍ਰਕਾਰ ਕੁਸਲ ਹੋਤਾ ਹੈ, ਭਾਵ ਏਹਿ ਕਿ ਪਰਮੇਸ੍ਵਰ ਕੇ ਹੁਕਮ ਮੇਂ ਪ੍ਰਸਿੰਨ ਰਹਣਾ॥
Prof. Sahib Singhਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ,

ਪਦ ਅਰਥ ਇਨਿ ਬਿਧਿ = ਇਸ ਤਰੀਕੇ ਨਾਲ।

SikhNet (Spanish)Así es como es obtenido el Éxtasis, oh mi hermano;

ਇਉ ਪਾਈਐ; ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥

eiau paaeeai; har raam sahaaee |1| rahaau doojaa |

Sant Singh KhalsaThis is the way to find the Lord, our Help and Support. ||1||Second Pause||
Manmohan SinghThus is found Lord God, the Succour. Pause Second.
Manmohan Singh (Punjabi)ਏਸ ਤਰ੍ਹਾਂ ਸਹਾਇਕ ਵਾਹਿਗੁਰੂ ਸੁਆਮੀ ਮਿਲਦਾ ਹੈ। ਠਹਿਰਾਉ ਦੂਜਾ।
Fareedkot Teekaਔਰ ਹਉਮੈ ਕੋ ਮਾਰ ਕਰ ਪਰਮੇਸ੍ਵਰ ਮੇਂ ਸਮਾਇ ਜਾਣਾ, ਇਉਂ ਹਰੀ ਰਾਮ ਸਹਾਈ ਕੋ ਪਾਈਤਾ ਹੈ॥੧॥ ਰਹਾਉ ਦੂਜਾ ॥☬ਗੁਰੂ ਜੀ ਅਪਨਾ ਅਨਭਵ ਕਥਨ ਕਰਤੇ ਹੈਂ:
Prof. Sahib Singhਇਸ ਤਰ੍ਹਾਂ (ਹੀ) ਅਸਲ ਮਿੱਤਰ ਹਰੀ-ਪਰਮਾਤਮਾ ਮਿਲਦਾ ਹੈ ॥੧॥ਰਹਾਉ ਦੂਜਾ॥੧॥

ਪਦ ਅਰਥ ਇਉ = ਇਉਂ, ਇਸ ਤਰ੍ਹਾਂ॥੧॥ਰਹਾਉ ਦੂਜਾ॥੧॥

* ਨੋਟ: ਲਫ਼ਜ਼ "ਰਹਾਉ ਦੂਜਾ" ਦੇ ਅਖ਼ੀਰ ਤੇ ਇਸ ਪਹਿਲੇ ਸ਼ਬਦ ਦਾ ਅੰਕ ੧ ਦਿੱਤਾ ਗਿਆ ਹੈ। ਪਰ ਪਿਛਲੇ ੭੦ ਸ਼ਬਦਾਂ ਨੂੰ ਇਸ ਦੇ ਨਾਲ ਰਲਾ ਕੇ ਜੋੜ ੭੧ ਨਹੀਂ ਦਿੱਤਾ ਗਿਆ।

SikhNet (Spanish)así se obtiene al Señor, el Sostenedor. (1-Segunda Pausa)

Open this shabad (18 lines, Angs 175-176) →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਕਿਉ ਭ੍ਰਮੀਐ; ਭ੍ਰਮੁ ਕਿਸ ਕਾ ਹੋਈ ॥

kiau bhrameeai; bhram kis kaa hoee |

Sant Singh KhalsaWhy do you doubt? What do you doubt?
Manmohan SinghWhy doubt? Regarding what should the doubt be?
Manmohan Singh (Punjabi)ਕਿਉਂ ਸੰਦੇਹ ਕਰੀਏ? ਕਾਹਦਾ ਸੰਦੇਹ ਕਰਨਾ ਹੋਇਆ?
Fareedkot Teekaਫਿਰ ਕਿਉ ਭ੍ਰਮੀਐ ਔਰ ਕਿਸ ਵਸਤੂ ਕਾ ਭ੍ਰਮ ਹੋਵੈ, ਭਾਵ ਪਰਮੇਸ੍ਵਰ ਸੇ ਬਿਨਾਂ ਦੂਜਾ ਕੋਈ ਨਹੀਂ ਹੈ॥
Prof. Sahib Singhਤਦੋਂ ਮਨ ਭਟਕਣੋਂ ਹਟ ਜਾਂਦਾ ਹੈ ਕਿਉਂਕਿ ਕਿਸੇ ਮਾਇਕ ਪਦਾਰਥ ਦੀ ਖ਼ਾਤਰ ਭਟਕਣਾ ਰਹਿੰਦੀ ਹੀ ਨਹੀਂ,

ਪਦ ਅਰਥ ਭ੍ਰਮੁ = ਭਟਕਣਾ। ਭ੍ਰਮੀਐ = ਭਟਕਦੇ ਫਿਰੀਏ। ਕਿਉ ਭ੍ਰਮੀਐ = ਭਟਕਣਾ ਮੁੱਕ ਜਾਂਦੀ ਹੈ।

SikhNet (Spanish)¿Por qué nos la pasamos en duda?

ਜਾ ਜਲਿ ਥਲਿ ਮਹੀਅਲਿ; ਰਵਿਆ ਸੋਈ ॥

jaa jal thal maheeal; raviaa soee |

Sant Singh KhalsaGod is pervading the water, the land and the sky.
Manmohan SinghWhen that Lord is contained in the water, dry land, the earth and sky.
Manmohan Singh (Punjabi)ਜਦ ਉਹ ਸਾਹਿਬ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਜਲ ਥਲ ਪ੍ਰਿਥਵੀ ਅਕਾਸ ਮੇਂ ਸੋਈ ਬਿਆਪ ਰਹਾ ਹੈ॥
Prof. Sahib Singhਜਦੋਂ (ਇਹ ਯਕੀਨ ਬਣ ਜਾਏ ਕਿ) ਉਹ ਪ੍ਰਭੂ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪਕ ਹੈ।

ਪਦ ਅਰਥ ਜਾ = ਜਦੋਂ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਸਤਹ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)¿Por qué desvariamos cuando Él, el Señor, prevalece en la tierra, en las aguas y en los interespacios?

ਗੁਰਮੁਖਿ ਉਬਰੇ; ਮਨਮੁਖ ਪਤਿ ਖੋਈ ॥੧॥

guramukh ubare; manamukh pat khoee |1|

Sant Singh KhalsaThe Gurmukhs are saved, while the self-willed manmukhs lose their honor. ||1||
Manmohan SinghThe Guru-wards are saved and the mind-wards lose their honour.
Manmohan Singh (Punjabi)ਗੁਰੂ-ਅਨੁਸਾਰੀ ਬਚ ਜਾਂਦੇ ਹਨ ਅਤੇ ਮਲ-ਮਤੀਏ ਆਪਣੀ ਇੱਜਤ ਗੁਆ ਲੈਂਦੇ ਹਨ।
Fareedkot Teekaਹੇ ਭਾਈ! ਸੰਸਾਰ ਕੋ ਭ੍ਰਮ ਰੂਪ ਜਾਣ ਕਰ ਗੁਰਮੁਖ ਤੋ ਬਚੇ ਹੈਂ ਔਰ ਮਨਮੁਖੋਂ ਨੇ ਸਤ੍ਯ ਜਾਣ ਕਰ ਆਪਣੀ ਪਤ ਖੋਈ ਹੈ॥੧॥
Prof. Sahib Singh(ਪਰ ਤ੍ਰਿਸ਼ਨਾ ਦੇ ਪ੍ਰਭਾਵ ਤੋਂ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ) ਬਚਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਤ੍ਰਿਸ਼ਨਾ ਵਿਚ ਫਸ ਕੇ ਆਪਣੀ) ਇੱਜ਼ਤ ਗਵਾ ਲੈਂਦੇ ਹਨ (ਕਿਉਂਕਿ ਉਹ ਆਤਮਕ ਜੀਵਨ ਦੀ ਪੱਧਰ ਤੋਂ ਨੀਵੇਂ ਹੋ ਜਾਂਦੇ ਹਨ) ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਉਬਰੇ = (ਤ੍ਰਿਸ਼ਨਾ ਤੋਂ) ਬਚ ਜਾਂਦੇ ਹਨ। ਮਨਮੁਖ = ਆਪਣੇ ਮਨ ਵਲ ਰੁਖ਼ ਰੱਖਣ ਵਾਲੇ ਮਨੁੱਖ। ਪਤਿ = ਇੱਜ਼ਤ ॥੧॥

SikhNet (Spanish)A salvo están los Fieles de Dios; los fieles al ego se pierden a sí mismos.(1)

ਜਿਸੁ ਰਾਖੈ ਆਪਿ; ਰਾਮੁ ਦਇਆਰਾ ॥

jis raakhai aap; raam deaaraa |

Sant Singh KhalsaOne who is protected by the Merciful Lord
Manmohan SinghWhom the Merciful Omnipresent Lord Himself protects,
Manmohan Singh (Punjabi)ਜਿਸ ਦੀ ਸਰਬ-ਵਿਆਪਕ ਮਿਹਰਬਾਨ ਸੁਆਮੀ ਖੁਦ ਰਖਿਆ ਕਰਦਾ ਹੈ,
Fareedkot Teekaਹੇ ਭਾਈ! ਰਾਮ ਜੋ ਦਿਆਲੁ ਹੈ ਜਿਸ ਕੀ ਆਪ ਰਖ੍ਯਾ ਕਰੇਂ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਦਇਆਲ ਪ੍ਰਭੂ ਆਪ (ਤ੍ਰਿਸ਼ਨਾ ਤੋਂ) ਬਚਾਂਦਾ ਹੈ,

ਪਦ ਅਰਥ ਰਾਖੈ = (ਤ੍ਰਿਸ਼ਨਾ ਤੋਂ) ਬਚਾਂਦਾ ਹੈ। ਦਇਆਰਾ = ਦਇਆਲ, ਦਇਆ ਦਾ ਘਰ।

SikhNet (Spanish)A Aquél a Quien el Mismo Señor Benévolo lo protege,

ਤਿਸੁ; ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥

tis; nahee doojaa ko pahuchanahaaraa |1| rahaau |

Sant Singh Khalsa- no one else can rival him. ||1||Pause||
Manmohan Singhno one else can equal him. Pause.
Manmohan Singh (Punjabi)ਉਸ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਠਹਿਰਾਉ।
Fareedkot Teekaਤਿਸ ਕੋ ਦੂਸਰਾ ਕੋਈ ਪਹੁਚਨ ਵਾਲਾ ਨਹੀਂ, ਭਾਵ ਏਹਿ ਕਿ ਤਿਸ ਕੀ ਬਰਾਬਰੀ ਨਹੀਂ ਕਰ ਸਕਤਾ॥੧॥ ਰਹਾਉ ॥
Prof. Sahib Singh(ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਪਹੁਚਨਹਾਰਾ = ਬਰਾਬਰੀ ਕਰ ਸਕਣ ਵਾਲਾ ॥੧॥ ਰਹਾਉ ॥

SikhNet (Spanish)nadie lo puede igualar. (1-Pausa)

ਸਭ ਮਹਿ ਵਰਤੈ; ਏਕੁ ਅਨੰਤਾ ॥

sabh meh varatai; ek anantaa |

Sant Singh KhalsaThe Infinite One is pervading among all.
Manmohan SinghAmong all the One Infinite Lord is pervading.
Manmohan Singh (Punjabi)ਸਾਰਿਆਂ ਅੰਦਰ ਇਕ ਬੇਅੰਤ ਸਾਈਂ ਵਿਆਪਕ ਹੋ ਰਿਹਾ ਹੈ।
Fareedkot Teekaਏਕ ਜੋ (ਅਨੰਤਾ) ਪ੍ਰਮਾਤਮਾ ਹੈ, ਸੋਈ ਸਰਬ ਮੇਂ ਵਰਤ ਰਹਾ ਹੈ॥
Prof. Sahib Singh(ਹੇ ਭਾਈ! ਜਦੋਂ ਤੈਨੂੰ ਇਹ ਨਿਸ਼ਚਾ ਹੋ ਜਾਵੇ ਕਿ) ਇਕ ਬੇਅੰਤ ਪ੍ਰਭੂ ਹੀ ਸਭ ਵਿਚ ਵਿਆਪਕ ਹੈ,

ਪਦ ਅਰਥ ਵਰਤੈ = ਮੌਜੂਦ ਹੈ।

SikhNet (Spanish)En todas partes prevalece el Infinito Señor;

ਤਾ ਤੂੰ ਸੁਖਿ ਸੋਉ; ਹੋਇ ਅਚਿੰਤਾ ॥

taa toon sukh soau; hoe achintaa |

Sant Singh KhalsaSo sleep in peace, and don't worry.
Manmohan SinghSo be thou free from care and sleep comfortably.
Manmohan Singh (Punjabi)ਇਸ ਲਈ ਤੂੰ ਬੇਫਿਕਰ ਹੋ ਕੇ ਆਰਾਮ ਨਾਲ ਸੌ ਜਾਂ।
Fareedkot Teekaਜੇ ਤੂੰ ਉਸ ਕੋ ਜਾਣੇ ਤਉ ਸੁਖ ਸੰਯੁਕਤ ਔ ਅਚਿੰਤ ਹੋ ਰਹੁ॥
Prof. Sahib Singhਤੂੰ ਤਦੋਂ ਹੀ ਚਿੰਤਾ-ਰਹਿਤ ਹੋ ਕੇ ਆਤਮਕ ਆਨੰਦ ਵਿਚ ਲੀਨ ਰਹਿ ਸਕਦਾ ਹੈਂ।

ਪਦ ਅਰਥ ਤਾ = ਤਦੋਂ। ਸੁਖਿ = ਆਤਮਕ ਆਨੰਦ ਵਿਚ। ਸੋਉ = ਸੌਂ, ਲੀਨ ਰਹੁ। ਅਚਿੰਤਾ = ਚਿੰਤਾ-ਰਹਿਤ ਹੋ ਕੇ।

SikhNet (Spanish)descansa entonces sin preocupación,

ਓਹੁ ਸਭੁ ਕਿਛੁ ਜਾਣੈ; ਜੋ ਵਰਤੰਤਾ ॥੨॥

ohu sabh kichh jaanai; jo varatantaa |2|

Sant Singh KhalsaHe knows everything which happens. ||2||
Manmohan SinghHe knows everything that happens.
Manmohan Singh (Punjabi)ਉਹ ਸਭ ਕੁਝ ਜਾਣਦਾ ਹੈ ਜੋ ਹੋ ਰਿਹਾ ਹੈ।
Fareedkot Teekaਜੋ ਵਰਤ ਰਹਾ ਹੈ, ਸੋ ਵਹੁ ਸਭ ਕਿਛੁ ਜਾਨਤਾ ਹੈ॥੨॥
Prof. Sahib Singhਤੇ, ਜੋ ਕੁਝ ਜਗਤ ਵਿਚ ਵਾਪਰਦਾ ਹੈ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ ॥੨॥

ਪਦ ਅਰਥ ਓਹੁ = ਉਹ ਪਰਮਾਤਮਾ। ਵਰਤੰਤਾ = ਵਾਪਰਦਾ ਹੈ ॥੨॥

SikhNet (Spanish)porque Él sabe todo lo que pasa.(2)

ਮਨਮੁਖ ਮੁਏ; ਜਿਨ ਦੂਜੀ ਪਿਆਸਾ ॥

manamukh mue; jin doojee piaasaa |

Sant Singh KhalsaThe self-willed manmukhs are dying in the thirst of duality.
Manmohan SinghThe perverse are dyeing of thirst for worldliness.
Manmohan Singh (Punjabi)ਆਪ-ਹੁਦਰੇ ਦੁਨੀਆਦਾਰੀ ਦੀ ਤ੍ਰੇਹਿ ਨਾਲ ਮਰ ਰਹੇ ਹਨ।
Fareedkot Teekaਜਿਨ ਮਨਮੁਖੋਂ ਕੋ ਦੂਜੀ ਪਿਆਸਾ ਹੈ, ਸੋ ਭ੍ਰਮ ਕਰ ਮੁਏ ਅਰਥਾਤ ਜਨਮਤੇ ਮਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ, ਉਹ ਆਪਣੇ ਮਨ ਦੇ ਮੁਰੀਦ ਮਨੁੱਖ ਆਤਮਕ ਮੌਤੇ ਮਰੇ ਰਹਿੰਦੇ ਹਨ,

ਪਦ ਅਰਥ ਮੁਏ = ਆਤਮਕ ਮੌਤ ਮਰ ਗਏ। ਦੂਜੀ ਪਿਆਸਾ = ਪ੍ਰਭੂ ਤੋਂ ਬਿਨਾ ਹੋਰ ਤਾਂਘ।

SikhNet (Spanish)Determinado por su ego, uno se pierde porque ama a lo otro que está concebido aparte de Dios,

ਬਹੁ ਜੋਨੀ ਭਵਹਿ; ਧੁਰਿ ਕਿਰਤਿ ਲਿਖਿਆਸਾ ॥

bahu jonee bhaveh; dhur kirat likhiaasaa |

Sant Singh KhalsaThey wander lost through countless incarnations; this is their pre-ordained destiny.
Manmohan SinghThey wander through many births. Their destiny is so preordained.
Manmohan Singh (Punjabi)ਉਹ ਬੜੇ ਜਨਮਾ ਅੰਦਰ ਭਟਕਦੇ ਹਨ। ਉਨ੍ਹਾਂ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।
Fareedkot Teekaਔਰ ਧੁਰ ਕੇ ਕਰਤਤੁ ਲਿਖੇ ਅਨੁਸਾਰ ਅਨੇਕ ਜੋਨੀਓਂ ਮੇਂ ਭ੍ਰਮਤੇ ਹੈਂ॥
Prof. Sahib Singhਕਿਉਂਕਿ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਉਹਨਾਂ ਦੇ ਮੱਥੇ ਉਤੇ ਅਜੇਹਾ ਲੇਖ ਲਿਖਿਆ ਹੁੰਦਾ ਹੈ ਕਿ ਉਹ ਅਨੇਕਾਂ ਜੂਨਾਂ ਵਿਚ ਭਟਕਦੇ ਫਿਰਦੇ ਹਨ।

ਪਦ ਅਰਥ ਭਵਹਿ = ਭੌਂਦੇ ਹਨ। ਧੁਰਿ = ਧੁਰ ਤੋਂ। ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।

SikhNet (Spanish)y vaga por muchas encarnaciones. Tal es su destino ordenado por el Mismo Dios,

ਜੈਸਾ ਬੀਜਹਿ; ਤੈਸਾ ਖਾਸਾ ॥੩॥

jaisaa beejeh; taisaa khaasaa |3|

Sant Singh KhalsaAs they plant, so shall they harvest. ||3||
Manmohan SinghAs they sow, so shall they eat.
Manmohan Singh (Punjabi)ਜਿਹੋ ਜਿਹਾ ਉਹ ਬੀਜਦੇ ਹਨ, ਉਹੋ ਜਿਹਾ ਹੀ ਖਾਣਗੇ।
Fareedkot Teekaਜੈਸਾ ਬੀਜਤੇ ਹੈਂ ਤੈਸਾ ਖਾਤੇ ਹੈਂ; ਅਰਥਾਤ ਜੈਸਾ ਕਰਮ ਕਰਤੇ ਹੈਂ ਤੈਸਾ ਫਲ ਭੋਗਤੇ ਹੈਂ॥੩॥
Prof. Sahib Singhਉਹ ਜਿਹੋ ਜਿਹਾ (ਕਰਮ-ਬੀਜ) ਬੀਜਦੇ ਹਨ ਉਹੋ ਜਿਹਾ (ਫਲ) ਖਾਂਦੇ ਹਨ ॥੩॥
SikhNet (Spanish)pues uno cosecha sólo lo que siembra.(3)

ਦੇਖਿ ਦਰਸੁ; ਮਨਿ ਭਇਆ ਵਿਗਾਸਾ ॥

dekh daras; man bheaa vigaasaa |

Sant Singh KhalsaBeholding the Blessed Vision of the Lord's Darshan, my mind has blossomed forth.
Manmohan SinghBy holding the sight of the Lord, my mind has blossomed.
Manmohan Singh (Punjabi)ਸਾਹਿਬ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਖਿੜ ਗਿਆ ਹੈ।
Fareedkot Teekaਔਰ ਗੁਰਮੁਖੋਂ ਕੋ ਦਰਸਨ ਦੇਖਣੇ ਸੇ ਮਨ ਮੇਂ (ਵਿਗਾਸਾ) ਅਨੰਦ ਭਇਆ ਹੈ॥
Prof. Sahib Singh(ਹਰ ਥਾਂ) ਪਰਮਾਤਮਾ ਦਾ ਦਰਸਨ ਕਰ ਕੇ ਜਿਸ ਮਨੁੱਖ ਦੇ ਮਨ ਵਿਚ ਖਿੜਾਉ ਪੈਦਾ ਹੁੰਦਾ ਹੈ,

ਪਦ ਅਰਥ ਦੇਖਿ = ਵੇਖ ਕੇ। ਮਨਿ = ਮਨ ਵਿਚ। ਵਿਗਾਸਾ = ਖਿੜਾਉ।

SikhNet (Spanish)Mi mente se iluminó con la Visión del Señor,

ਸਭੁ ਨਦਰੀ ਆਇਆ; ਬ੍ਰਹਮੁ ਪਰਗਾਸਾ ॥

sabh nadaree aaeaa; braham paragaasaa |

Sant Singh KhalsaAnd now everywhere I look, God is revealed to me.
Manmohan SinghEverywhere I see, now the light of the Pervading God.
Manmohan Singh (Punjabi)ਹਰ ਥਾਂ ਹੁਣ ਮੈਂ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਵੇਖਦਾ ਹਾਂ।
Fareedkot Teekaਕਿਉਂਕਿ ਤਿਨ ਕੀ ਦ੍ਰਿਸਟੀ ਮੇਂ ਸਰਬਤ੍ਰ ਬ੍ਰਹਮ ਕਾ ਪ੍ਰਗਾਸ ਹੀ ਆਇਆ ਹੈ॥
Prof. Sahib Singhਉਸ ਨੂੰ ਹਰ ਥਾਂ ਪਰਮਾਤਮਾ ਹੀ ਪ੍ਰਕਾਸ਼ ਕਰ ਰਿਹਾ ਦਿੱਸਦਾ ਹੈ।

ਪਦ ਅਰਥ ਨਦਰੀ ਆਇਆ = ਦਿੱਸਿਆ।

SikhNet (Spanish)y mira, vi la Presencia del Señor,

ਜਨ ਨਾਨਕ ਕੀ; ਹਰਿ ਪੂਰਨ ਆਸਾ ॥੪॥੨॥੭੧॥

jan naanak kee; har pooran aasaa |4|2|71|

Sant Singh KhalsaServant Nanak's hopes have been fulfilled by the Lord. ||4||2||71||
Manmohan SinghOf slave Nanak God has fulfilled the aspiration.
Manmohan Singh (Punjabi)ਗੋਲੇ ਨਾਨਕ ਦੀ ਵਾਹਿਗੁਰੂ ਨੇ ਅਭਿਲਾਸ਼ਾ ਪੂਰੀ ਕਰ ਦਿੱਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਪ੍ਰਾਪਤ ਹੋਣੇ ਕਰ ਜਨੋਂ ਕੀ ਆਸਾ ਪੂਰਨ ਹੋ ਗਈ ਹੈ॥੪॥੨॥੭੧॥☬ਚੌਰਾਸੀ ਕੇ ਦੁਖ ਸੂਚਨ ਕਰਾਵਤੇ ਹੂਏ ਮਾਨੁਖ ਜਨਮ ਕੀ ਦੁਰਲਭਤਾ ਦੇਖਾਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਦਾਸ ਦੀ ਪਰਮਾਤਮਾ (ਹਰੇਕ) ਆਸ ਪੂਰੀ ਕਰਦਾ ਹੈ ॥੪॥੨॥੭੧॥

* ਨੋਟ: ਗੁਰੂ ਅਰਜਨ ਸਾਹਿਬ ਦਾ ਗਉੜੀ ਰਾਗ ਵਿਚ ਇਹ ਦੂਜਾ ਸ਼ਬਦ ਹੈ। ਪਹਿਲੇ ਸਾਰੇ ਸ਼ਬਦਾਂ ਦਾ ਜੋੜ ੭੦ ਹੈ। ਇਥੇ ਵੱਡਾ ਜੋੜ ੭੨ ਚਾਹੀਦਾ ਸੀ। ਗੁਰੂ ਅਰਜਨ ਸਾਹਿਬ ਦੇ ਸ਼ਬਦ ਨੰ: ੧੦੫ ਤਕ ਇਹੀ ਇੱਕ ਦੀ ਘਾਟ ਤੁਰੀ ਜਾਂਦੀ ਹੈ। ਸ਼ਬਦ ਨੰ: ੧੦੬ ਤੋਂ ਵੱਡਾ ਅੰਕ ਦਰਜ ਕਰਨਾ ਹੀ ਬੰਦ ਕਰ ਦਿੱਤਾ ਗਿਆ ਹੈ।

SikhNet (Spanish)el Dios, y así conocí el Éxtasis. (4-2-71)

Open this shabad →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino

ਕਈ ਜਨਮ; ਭਏ ਕੀਟ ਪਤੰਗਾ ॥

kee janam; bhe keett patangaa |

Sant Singh KhalsaIn so many incarnations, you were a worm and an insect;
Manmohan SinghFor several births thou became a worm and a moth.
Manmohan Singh (Punjabi)ਅਨੇਕਾਂ ਪੈਦਾਇਸ਼ਾਂ ਵਿੱਚ ਤੂੰ ਕੀੜਾ ਅਤੇ ਪਰਵਾਨਾ ਹੋਇਆ ਸੈਂ।
Fareedkot Teekaਕਈ ਜਨਮ ਕੀੜੇ ਪੁਨਾ ਪਤੰਗ ਜੋ ਦੀਪਕ ਪਰ ਆਨ ਕਰ ਜਲਤੇ ਹੈਂ, ਸੋ ਭਏ ਹੈਂ॥
Prof. Sahib Singh(ਹੇ ਭਾਈ!) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ,

ਪਦ ਅਰਥ ਕੀਟ = ਕੀੜੇ।

SikhNet (Spanish)Por muchas vidas fuiste un gusano insignificante;

ਕਈ ਜਨਮ; ਗਜ ਮੀਨ ਕੁਰੰਗਾ ॥

kee janam; gaj meen kurangaa |

Sant Singh Khalsain so many incarnations, you were an elephant, a fish and a deer.
Manmohan SinghIn several birth thou were an elephant, a fish and a deer.
Manmohan Singh (Punjabi)ਅਨੇਕਾਂ ਜਨਮਾ ਅੰਦਰ ਤੂੰ ਹਾਥੀ ਮੱਛੀ ਅਤੇ ਹਰਨ ਸੈਂ।
Fareedkot Teekaਔਰ ਕਈ ਜਨਮ ਹਸਤੀ ਤਥਾ ਮਛ (ਕੁਰੰਗਾ) ਮਿਰਗ ਹੂਏ ਹੈਂ॥
Prof. Sahib Singhਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ।

ਪਦ ਅਰਥ ਗਜ = ਹਾਥੀ। ਮੀਨ = ਮੱਛੀ। ਕੁਰੰਗ = ਹਿਰਨ।

SikhNet (Spanish)por muchas vidas un elefante, un pez y un venado;

ਕਈ ਜਨਮ; ਪੰਖੀ ਸਰਪ ਹੋਇਓ ॥

kee janam; pankhee sarap hoeo |

Sant Singh KhalsaIn so many incarnations, you were a bird and a snake.
Manmohan SinghIn several births thou became a bird and a snake.
Manmohan Singh (Punjabi)ਅਨੇਕਾਂ ਜੂਨਾ ਅੰਦਰ ਪੰਛੀ ਅਤੇ ਸੱਪ ਹੋਇਆ ਸੈਂ।
Fareedkot Teekaਕਈ ਜਨਮ ਪੰਖੀ ਤਥਾ ਸਰਪ ਹੋਏ ਹੈਂ॥
Prof. Sahib Singhਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ,

ਪਦ ਅਰਥ ਪੰਖੀ = ਪੰਛੀ। ਸਰਪ = ਸੱਪ।

SikhNet (Spanish)fuiste también pájaro y serpiente;

ਕਈ ਜਨਮ; ਹੈਵਰ ਬ੍ਰਿਖ ਜੋਇਓ ॥੧॥

kee janam; haivar brikh joeo |1|

Sant Singh KhalsaIn so many incarnations, you were yoked as an ox and a horse. ||1||
Manmohan SinghIn several births thou were yoked as a horse and an ox.
Manmohan Singh (Punjabi)ਕਈ ਜੂਨੀਆਂ ਅੰਦਰ ਤੂੰ ਘੋੜਾ ਤੇ ਬਲਦ ਕਰਕੇ ਜੋਤਿਆ ਗਿਆ ਸੈਂ।
Fareedkot Teekaਕਈ ਜਨਮ ਘੋੜੇ ਸ੍ਰੇਸਟ ਔਰ ਜੀਵਨ ਨੇ ਬ੍ਰਿਛ ਰੂਪ ਜਨਮ (ਜੋਇਓ) ਦੇਖੇ ਹੈਂ; ਵਾ ਹਲ ਔਰ ਕੂੰਏ ਆਦਕੋਂ ਮੇਂ ਬ੍ਰਿਖ (ਬੈਲ) ਕਰ ਕੇ (ਜੋਇਓ) ਜੋੜਿਆ ਹੈ॥੧॥
Prof. Sahib Singhਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ॥੧॥

ਪਦ ਅਰਥ ਹੈਵਰ = {हय-वर} ਵਧੀਆ ਘੋੜੇ। ਬ੍ਰਿਖ = {वृष} ਬਲਦ। ਜੋਇਓ = ਜੋਇਆ ਗਿਆ, ਜੋਤਿਆ ਗਿਆ ॥੧॥

SikhNet (Spanish)por muchas vidas más fuiste uncido como buey y luego como caballo. (1)

ਮਿਲੁ ਜਗਦੀਸ; ਮਿਲਨ ਕੀ ਬਰੀਆ ॥

mil jagadees; milan kee bareea |

Sant Singh KhalsaMeet the Lord of the Universe - now is the time to meet Him.
Manmohan SinghMeet the Lord of the universe. This is the time to meet.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਨਾਲ ਜੁੜ। ਇਹ ਹੈ ਵੇਲਾ ਜੁੜਨ ਦਾ।
Fareedkot Teekaਹੇ ਭਾਈ! ਜਗਦੀਸ ਕੋ ਮਿਲੁ ਏਹੁ ਮਾਨੁਖ ਜਨਮ ਮਿਲਨ ਕਾ ਸਮਾਂ ਹੈ॥
Prof. Sahib Singh(ਹੇ ਭਾਈ!) ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ।

ਪਦ ਅਰਥ ਜਗਦੀਸ = ਜਗਤ ਦੇ ਮਾਲਕ ਪ੍ਰਭੂ ਨੂੰ। ਬਰੀਆ = ਵਾਰੀ, ਸਮਾ।

SikhNet (Spanish)Después de mucho tiempo has llegado a la gloria de la encarnación en el cuerpo humano;

ਚਿਰੰਕਾਲ; ਇਹ ਦੇਹ ਸੰਜਰੀਆ ॥੧॥ ਰਹਾਉ ॥

chirankaal; ih deh sanjareea |1| rahaau |

Sant Singh KhalsaAfter so very long, this human body was fashioned for you. ||1||Pause||
Manmohan SinghAfter a long time this human body is fashioned. Pause.
Manmohan Singh (Punjabi)ਬੜੀ ਦੇਰ ਦੇ ਮਗਰੋਂ ਇਹ ਮਨੁੱਖੀ-ਕਾਇਆ ਸਾਜੀ ਗਈ ਹੈ। ਠਹਿਰਾਉ।
Fareedkot Teekaਕਿਉਂਕਿ ਚਿਰੰਕਾਲ ਚੌਰਾਸੀ ਮੇਂ ਭ੍ਰਮਤੋਂ ਕੋ ਏਹ ਮਾਨੁਖ ਦੇਹ ਪ੍ਰਾਪਤ ਭਈ ਹੈ॥੧॥ ਰਹਾਉ ॥
Prof. Sahib Singhਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ ॥੧॥ ਰਹਾਉ ॥

ਪਦ ਅਰਥ ਦੇਹ = ਸਰੀਰ। ਸੰਜਰੀਆ = ਮਿਲੀ ਹੈ ॥੧॥ ਰਹਾਉ ॥

SikhNet (Spanish)aprovecha, porque ahora es el momento en que puedes realizar en Conciencia al Señor. (1-Pausa)

ਕਈ ਜਨਮ; ਸੈਲ ਗਿਰਿ ਕਰਿਆ ॥

kee janam; sail gir kariaa |

Sant Singh KhalsaIn so many incarnations, you were rocks and mountains;
Manmohan SinghIn many births thou wert created in rocks and mountains.
Manmohan Singh (Punjabi)ਕਈ ਜਨਮਾ ਅੰਦਰ ਤੂੰ ਚਿਟਾਨਾ ਅਤੇ ਪਹਾੜਾਂ ਵਿੱਚ ਪੈਦਾ ਕੀਤਾ ਗਿਆ ਸੈਂ।
Fareedkot Teekaਕਈ ਜਨਮੋਂ ਮੇਂ (ਸੈਲ) ਖੁਸ਼ਕ ਪਰਬਤ (ਗਿਰਿ) ਸੁਰਜੀਤ ਪਰਬਤ ਜਲ ਝਰਨੇ ਸੰਜੁਗਤ, ਵਾ ਪਰਬਤੋਂ ਕੀ ਸਿਲਾ ਕੀਆਂ, ਇਨ ਕੀ ਭੀ ਜੂਨ ਹੈ॥
Prof. Sahib Singh(ਹੇ ਭਾਈ!) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ,

ਪਦ ਅਰਥ ਸੈਲ = ਪੱਥਰ। ਗਿਰਿ = ਪਹਾੜ।

SikhNet (Spanish)Época tras época uno fue roca y montaña;

ਕਈ ਜਨਮ; ਗਰਭ ਹਿਰਿ ਖਰਿਆ ॥

kee janam; garabh hir khariaa |

Sant Singh Khalsain so many incarnations, you were aborted in the womb;
Manmohan SinghIn many births thou wert aborted from the womb.
Manmohan Singh (Punjabi)ਅਨੇਕਾਂ ਜੂਨੀਆਂ ਅੰਦਰ ਤੂੰ ਬੱਚੇਦਾਨੀ ਵਿਚੋਂ ਕੱਚਾ ਹੀ ਨਿਕਲ ਗਿਆ ਸੈ।
Fareedkot Teekaਕਈ ਜਨਮੋਂ ਕੇ ਬੀਚ ਗਰਭ ਮੇਂ ਹਿਰ ਗਿਆ ਔਰ ਖਰ ਗਿਆ ਹੈ। ਛੇ ਵਾ ਸਾਤ ਮਹੀਨੇ ਕਾ ਹੋ ਕਰ ਨਿਕਸ ਜਾਨਾ ਇਸ ਕਾ ਨਾਮ ਹਿਰਨਾ ਹੈ। ਦੋ ਵਾ ਤੀਨ ਮਹੀਨੇ ਕਾ ਜਲ ਰੂਪ ਹੋ ਕਰ ਗਰਭ ਨੇ ਜਾਤੇ ਰਹਣਾ ਏਹ ਖਰਨਾ ਹੈ॥
Prof. Sahib Singhਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ।

ਪਦ ਅਰਥ ਹਿਰਿ ਖਰਿਆ = ਛਣ ਗਏ, ਡਿੱਗ ਗਏ।

SikhNet (Spanish)época tras época uno ha estado adornado con hojas

ਕਈ ਜਨਮ; ਸਾਖ ਕਰਿ ਉਪਾਇਆ ॥

kee janam; saakh kar upaaeaa |

Sant Singh Khalsain so many incarnations, you developed branches and leaves;
Manmohan SinghIn several births thou wert produced as a branch (vegetation).
Manmohan Singh (Punjabi)ਕਈਆਂ ਜਨਮਾਂ ਅੰਦਰ ਤੂੰ ਟਹਿਣੀ (ਬਨਸਪਤੀ) ਕਰ ਕੇ ਪੈਦਾ ਕੀਤਾ ਗਿਆ ਸੈਂ।
Fareedkot Teekaਕਈ ਜਨਮ ਖੇਤੀ ਰੂਪ ਹੋ ਕਰ ਉਪਾਇਆ॥
Prof. Sahib Singhਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ,

ਪਦ ਅਰਥ ਸਾਖ = ਸ਼ਾਖਾ, ਬਨਸਪਤੀ। ਕਰਿ = ਬਣਾ ਕੇ।

SikhNet (Spanish)y tantas veces uno ha tomado forma en la matriz.

ਲਖ ਚਉਰਾਸੀਹ; ਜੋਨਿ ਭ੍ਰਮਾਇਆ ॥੨॥

lakh chauraaseeh; jon bhramaaeaa |2|

Sant Singh Khalsayou wandered through 8.4 million incarnations. ||2||
Manmohan SinghWithin eighty-four lacs of existences thou wert made to wander.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਅੰਦਰ ਤੈਨੂੰ ਭਟਕਾਇਆ ਗਿਆ ਸੀ।
Fareedkot Teekaਇਸ ਰੀਤੀ ਕਰ ਚਉਰਾਸੀ ਲਖ ਜੂਨ ਮੇਂ ਭ੍ਰਮ ਕਰ ਮਾਨੁਖ ਜਨਮ ਮੇਂ ਆਇਆ ਹੈ॥੨॥
Prof. Sahib Singhਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ ॥੨॥
SikhNet (Spanish)Uno ha vagado por millones de especies de vida.(2)

ਸਾਧਸੰਗਿ; ਭਇਓ ਜਨਮੁ ਪਰਾਪਤਿ ॥

saadhasang; bheo janam paraapat |

Sant Singh KhalsaThrough the Saadh Sangat, the Company of the Holy, you obtained this human life.
Manmohan SinghBy virtue of the society of saints thou hast obtained this human birth.
Manmohan Singh (Punjabi)ਸਤਿ-ਸੰਗਤਿ ਦੀ ਬਰਕਤ ਦੁਆਰਾ ਤੈਨੂੰ ਮਨੁੱਖੀ-ਜੀਵਨ ਹੱਥ ਲੱਗਾ ਹੈ।
Fareedkot Teekaਸੰਤੋਂ ਕੀ ਸੰਗਤ ਕਰਨੇ ਵਾਸਤੇ ਤੇਰੇ ਕੋ ਮਾਨੁਖ ਜਨਮ ਮਿਲਾ ਹੈ; ਵਾ ਜਨਮ ਪ੍ਰਾਪਤਿ ਭਇਆ ਹੈ॥
Prof. Sahib Singh(ਹੇ ਭਾਈ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ,

ਪਦ ਅਰਥ ਸੰਗਿ = ਸੰਗਤਿ ਵਿਚ (ਆ)।

SikhNet (Spanish)En la Saad Sangat, la Compañía de los Santos, uno se volvió humano;

ਕਰਿ ਸੇਵਾ; ਭਜੁ ਹਰਿ ਹਰਿ ਗੁਰਮਤਿ ॥

kar sevaa; bhaj har har guramat |

Sant Singh KhalsaDo seva - selfless service; follow the Guru's Teachings, and vibrate the Lord's Name, Har, Har.
Manmohan SinghPerform the Lord 's service, and repeat God 's Name under the Guru 's guidance
Manmohan Singh (Punjabi)ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦੀ ਟਹਿਲ ਕਮਾ ਅਤੇ ਵਾਹਿਗੁਰੂ ਦਾ ਨਾਮ ਜਪ।
Fareedkot Teekaਤਾਂ ਤੇ ਸੰਤੋਂ ਕੀ ਸੇਵਾ ਕਰ ਔਰ ਗੁਰੋਂ ਕੀ ਸਿਖ੍ਯਾ ਲੇ ਕਰ ਹਰਿ ਹਰਿ ਨਾਮੁ ਜਪੁ॥
Prof. Sahib Singhਸਾਧ ਸੰਗਤਿ ਵਿਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ।

ਪਦ ਅਰਥ ਭਜੁ = ਭਜਨ ਕਰ।

SikhNet (Spanish)deja que ahora el humano sirva al Señor y viva en la Contemplación de la Palabra del Shabd del Guru.

ਤਿਆਗਿ ਮਾਨੁ; ਝੂਠੁ ਅਭਿਮਾਨੁ ॥

tiaag maan; jhootth abhimaan |

Sant Singh KhalsaAbandon pride, falsehood and arrogance.
Manmohan SinghRenounce pride, falsehood and insolence.
Manmohan Singh (Punjabi)ਹੰਕਾਰ, ਕੂੜ ਤੇ ਆਕੜ ਮੜਕ ਨੂੰ ਛਡ ਦੇ।
Fareedkot Teekaਪੁਨਾ ਮਾਨ ਅਭਿਮਾਨ ਝੂਠ ਕੋ ਤਿਆਗ ਦੇਹੁ॥
Prof. Sahib Singhਮਾਣ, ਝੂਠ ਤੇ ਅਹੰਕਾਰ ਛੱਡ ਦੇਹ।
SikhNet (Spanish)Deja toda tu falsedad y orgullo, oh hombre,

ਜੀਵਤ ਮਰਹਿ; ਦਰਗਹ ਪਰਵਾਨੁ ॥੩॥

jeevat mareh; daragah paravaan |3|

Sant Singh KhalsaRemain dead while yet alive, and you shall be welcomed in the Court of the Lord. ||3||
Manmohan SinghBeing dead in life, thou shalt become acceptable in the Lord 's court,
Manmohan Singh (Punjabi)ਜੀਊਂਦੇ ਜੀ ਮਰ ਕੇ, ਤੂੰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।
Fareedkot Teekaਜੀਵ ਭਾਵ ਸੇ ਮਰੇਗਾ ਤੌ ਦਰਗਹ ਮੇਂ ਪ੍ਰਮਾਨ ਹੋਵੇਗਾ, ਐਸੇ ਬੇਨਤੀ ਕਰੇ॥੩॥
Prof. Sahib Singhਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ ॥੩॥

ਪਦ ਅਰਥ ਮਰਹਿ = ਜੇ ਤੂੰ (ਆਪਾ-ਭਾਵ ਵਲੋਂ) ਮਰੇਂ ॥੩॥

SikhNet (Spanish)y dejando disolver el sentido de tu individualidad, sé recibido en la Corte del Señor. (3)

ਜੋ ਕਿਛੁ ਹੋਆ; ਸੁ ਤੁਝ ਤੇ ਹੋਗੁ ॥

jo kichh hoaa; su tujh te hog |

Sant Singh KhalsaWhatever has been, and whatever shall be, comes from You, Lord.
Manmohan SinghWhatever has been, or shall be, that is form thee.
Manmohan Singh (Punjabi)ਜਿਹੜਾ ਕੁਝ ਭੀ ਹੋਇਆ ਹੈ, ਜਾ ਹੋਵੇਗਾ, ਉਹ ਤੇਰੇ ਤੋਂ ਹੀ ਹੈ।
Fareedkot Teekaਹੇ ਪਰਮੇਸਰ! ਜੋ ਕਿਛੁ ਪੂਰਬ ਹੂਆ ਹੈ ਔਰ ਆਗੇ ਹੋਣਾ ਹੈ, ਸੋ ਸਭ ਤੇਰੇ ਸੇ ਹੋਵੇਗਾ॥
Prof. Sahib Singh(ਹੇ ਪ੍ਰਭੂ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ।

ਪਦ ਅਰਥ ਤੁਝ ਤੇ = ਤੇਰੇ ਪਾਸੋਂ (ਹੇ ਪ੍ਰਭੂ!) ਹੋਗੁ = ਹੋਵੇਗਾ।

SikhNet (Spanish)Oh Señor, todo lo que ocurre fluye de Tu Voluntad,

ਅਵਰੁ; ਨ ਦੂਜਾ ਕਰਣੈ ਜੋਗੁ ॥

avar; na doojaa karanai jog |

Sant Singh KhalsaNo one else can do anything at all.
Manmohan SinghNo one else is capable of doing that.
Manmohan Singh (Punjabi)ਹੋਰ ਕੋਈ ਉਸ ਨੂੰ ਕਰਨ ਦੇ ਸਮਰਥ ਨਹੀਂ।
Fareedkot Teekaਔਰ ਕੋਈ ਦੂਸਰਾ ਤੇਰੇ ਬਿਨਾ ਕਰਣੇ ਜੋਗੁ ਨਹੀਂ ਹੈ॥
Prof. Sahib Singh(ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ।

ਪਦ ਅਰਥ ਕਰਣੈ ਜੋਗੁ = ਕਰਨ ਦੀ ਸਮਰੱਥਾ ਵਾਲਾ।

SikhNet (Spanish)porque no hay ningún otro que sea o haga más que Tú.

ਤਾ ਮਿਲੀਐ; ਜਾ ਲੈਹਿ ਮਿਲਾਇ ॥

taa mileeai; jaa laihi milaae |

Sant Singh KhalsaWe are united with You, when You unite us with Yourself.
Manmohan SinghIf Thou unite, then alone one meets Thee.
Manmohan Singh (Punjabi)ਜੇਕਰ ਤੂੰ ਮਿਲਾਵੇ ਕੇਵਲ ਤਾਂ ਹੀ ਆਦਮੀ ਤੈਨੂੰ ਮਿਲਦਾ ਹੈ।
Fareedkot Teekaਤਬ ਮਿਲੀਤਾ ਹੈ, ਜਬ ਆਪ ਕ੍ਰਿਪਾ ਕਰ ਕੇ ਆਪਣੇ ਸਾਥ ਮਿਲਾ ਲੇਵੋ॥
Prof. Sahib Singhਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ,
SikhNet (Spanish)Cuando sea Tu Voluntad, estaré unido Contigo

ਕਹੁ ਨਾਨਕ; ਹਰਿ ਹਰਿ ਗੁਣ ਗਾਇ ॥੪॥੩॥੭੨॥

kahu naanak; har har gun gaae |4|3|72|

Sant Singh KhalsaSays Nanak, sing the Glorious Praises of the Lord, Har, Har. ||4||3||72||
Manmohan SinghSays Nanak O man sing thou the praises of the Lord God.
Manmohan Singh (Punjabi)ਗੁਰੂ ਜੀ ਆਖਦੇ ਹਨ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਜੀਵ! ਪੂਰਬੋਕਤ ਪ੍ਰਾਰਥਨਾ ਕਰਤਾ ਹੂਆ ਪਰਮੇਸ਼੍ਵਰ ਕੇ ਗੁਣ ਗਾਇਨ ਕਰੁ॥੪॥੩॥੭੨॥
Prof. Sahib Singhਹੇ ਨਾਨਕ! ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ ॥੪॥੩॥੭੨॥

* ਨੋਟ: ਇਥੇ ਗਿਣਤੀ ਦਾ ਅਸਲ ਨੰਬਰ ੭੩ ਚਾਹੀਦਾ ਹੈ।

SikhNet (Spanish)y estaré habitando siempre en Tu Alabanza. (4-3-72)

Open this shabad →

Shabad Guru Arjan Dev Ji Raag Gauree continues on Ang 177

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਕਰਮ ਭੂਮਿ ਮਹਿ; ਬੋਅਹੁ ਨਾਮੁ ॥

karam bhoom meh; boahu naam |

Sant Singh KhalsaIn the field of karma, plant the seed of the Naam.
Manmohan SinghIn the fields of actions do thou sow the Name.
Manmohan Singh (Punjabi)ਅਮਲਾ ਦੀ ਧਰਤੀ ਅੰਦਰ ਤੂੰ ਨਾਮ ਨੂੰ ਬੀਜ।
Fareedkot Teekaਕਰਮ ਭੂਮੀ ਭਾਰਤ ਖੰਡ ਮਾਨੁਖ ਜਨਮ ਮੇਂ ਨਾਮ ਬੀਜੋ, ਭਾਵ ਏਹਿ ਕਿ ਨਾਮ ਜਪੋ॥
Prof. Sahib Singh(ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ,

ਪਦ ਅਰਥ ਭੂਮਿ = ਧਰਤੀ। ਕਰਮ ਭੂਮਿ = ਉਹ ਧਰਤੀ ਜਿਸ ਵਿਚ ਕਰਮ ਬੀਜੇ ਜਾ ਸਕਦੇ ਹਨ, ਮਨੁੱਖਾ ਸਰੀਰ। ਬੋਅਹੁ = ਬੀਜੋ।

SikhNet (Spanish)En el campo del Karma siembra la Semilla del Naam,

ਪੂਰਨ ਹੋਇ; ਤੁਮਾਰਾ ਕਾਮੁ ॥

pooran hoe; tumaaraa kaam |

Sant Singh KhalsaYour works shall be brought to fruition.
Manmohan SinghThy affair shall be accomplished.
Manmohan Singh (Punjabi)ਤੇਰਾ ਕਾਰਜ ਪੂਰਾ ਹੋ ਜਾਵੇਗਾ।
Fareedkot Teekaਤੁਮਾਰਾ ਸੰਕਲਪ ਪੂਰਨ ਹੋ ਜਾਵੇਗਾ॥
Prof. Sahib Singhਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ।

ਪਦ ਅਰਥ ਕਾਮੁ = ਕੰਮ, ਜੀਵਨ-ਮਨੋਰਥ।

SikhNet (Spanish)el Nombre del Señor, para que cumplas tu Destino.

ਫਲ ਪਾਵਹਿ; ਮਿਟੈ ਜਮ ਤ੍ਰਾਸ ॥

fal paaveh; mittai jam traas |

Sant Singh KhalsaYou shall obtain these fruits, and the fear of death shall be dispelled.
Manmohan SinghThou shalt obtain the fruit, and thy fear of death shall be dispelled.
Manmohan Singh (Punjabi)ਤੂੰ ਮੇਵਾ ਪ੍ਰਾਪਤ ਕਰ ਲਵੇਗਾ ਅਤੇ ਤੇਰਾ ਮੌਤ ਦਾ ਡਰ ਦੂਰ ਹੋ ਜਾਵੇਗਾ।
Fareedkot Teekaਤਬ ਉਤਮ ਫਲ੍ਹ ਸੁਖ ਪਾਵੇਗਾ, ਪੁਨਾ ਜਮ ਕਾ ਭੈ ਮਿਟ ਜਾਵੇਗਾ॥
Prof. Sahib Singh(ਹੇ ਭਾਈ!) ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟੇਗਾ,

ਪਦ ਅਰਥ ਤ੍ਰਾਸ = ਡਰ। ਜਮ ਤ੍ਰਾਸ = ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ।

SikhNet (Spanish)Cosecha el Fruto para liberarte de la muerte

ਨਿਤ ਗਾਵਹਿ; ਹਰਿ ਹਰਿ ਗੁਣ ਜਾਸ ॥੧॥

nit gaaveh; har har gun jaas |1|

Sant Singh KhalsaSing continually the Glorious Praises of the Lord, Har, Har. ||1||
Manmohan SinghEver, sing the excellences and praises of the Lord God.
Manmohan Singh (Punjabi)ਹਮੇਸ਼ਾਂ, ਵਾਹਿਗੁਰੂ ਸੁਆਮੀ ਦੀਆਂ ਵਡਿਆਈਆਂ ਅਤੇ ਉਪਮਾ ਗਾਇਨ ਕਰ।
Fareedkot Teekaਜਬ ਨਿਤੰਪ੍ਰਤੀ ਹਰੀ ਕੇ ਗੁਨੋਂ ਕਾ ਜਸੁ ਗਾਯਨ ਕਰੇਗਾ॥੧॥
Prof. Sahib Singhਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ ॥੧॥

ਪਦ ਅਰਥ ਜਾਸ = ਜਸ ॥੧॥

SikhNet (Spanish)y canta siempre las Alabanzas del Señor.(1)

ਹਰਿ ਹਰਿ ਨਾਮੁ; ਅੰਤਰਿ ਉਰਿ ਧਾਰਿ ॥

har har naam; antar ur dhaar |

Sant Singh KhalsaKeep the Name of the Lord, Har, Har, enshrined in your heart,
Manmohan SinghThe Lord God 's Name, do thou clasp to thy heart and mind,
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੇ ਦਿਲ ਤੇ ਮਨ ਨਾਲ ਲਾਈ ਰਖ,
Fareedkot Teekaਹੇ ਭਾਈ! ਹਰਿ ਹਰਿ ਨਾਮ ਰਿਦੇ ਮੇਂ ਧਾਰ ਕਰ॥
Prof. Sahib Singh(ਹੇ ਭਾਈ!) ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ,

ਪਦ ਅਰਥ ਅੰਤਰਿ = ਅੰਦਰੇ। ਉਰਿ = ਹਿਰਦੇ ਵਿਚ। ਧਾਰਿ = ਰੱਖ।

SikhNet (Spanish)Conserva al Nombre del Señor en tu corazón

ਸੀਘਰ; ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥

seeghar; kaaraj lehu savaar |1| rahaau |

Sant Singh Khalsaand your affairs shall be quickly resolved. ||1||Pause||
Manmohan Singhand quickly have thine affairs set aright. Pause.
Manmohan Singh (Punjabi)ਅਤੇ (ਇਸ ਤਰ੍ਹਾਂ) ਛੇਤੀ ਹੀ ਆਪਣੇ ਕੰਮ ਨੇਪਰੇ ਚਾੜ੍ਹ ਲੈ। ਠਹਿਰਾਉ।
Fareedkot Teekaਅਪਨਾ ਕਾਰਜ (ਸੀਘਰ) ਛੇਤੀ ਸਵਾਰ ਲੈ॥੧॥ ਰਹਾਉ ॥
Prof. Sahib Singhਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ ॥੧॥ ਰਹਾਉ ॥

ਪਦ ਅਰਥ ਸੀਘਰ = ਛੇਤੀ। ਕਾਰਜੁ = ਜੀਵਨ-ਮਨੋਰਥ ॥੧॥ ਰਹਾਉ ॥

SikhNet (Spanish)y todas tus tareas serán cumplidas en un instante. (1-Pausa)

ਅਪਨੇ ਪ੍ਰਭ ਸਿਉ; ਹੋਹੁ ਸਾਵਧਾਨੁ ॥

apane prabh siau; hohu saavadhaan |

Sant Singh KhalsaBe always attentive to your God;
Manmohan SinghBe ever ready to perform the service of Thy Lord.
Manmohan Singh (Punjabi)ਆਪਣੇ ਸੁਆਮੀ ਦੀ ਸੇਵਾ ਕਮਾਉਣ ਲਈ ਸਦਾ ਤਿਆਰ-ਬਰ-ਤਿਆਰ ਰਹੁ।
Fareedkot Teekaਔਰ ਅਪਨੇ ਸੁਆਮੀ ਸਾਥ ਸਾਵਧਾਨ ਹੋਹੁ॥
Prof. Sahib Singh(ਹੇ ਭਾਈ!) ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ।

ਪਦ ਅਰਥ ਸਿਉ = ਨਾਲ। ਸਾਵਧਾਨੁ = (स-अवधान) ਸੁਚੇਤ। ਸ = ਸਹਿਤ, ਸਮੇਤ। ਅਵਧਾਨ = ਧਿਆਨ (attention)।

SikhNet (Spanish)Estate consciente de tu Señor

ਤਾ ਤੂੰ; ਦਰਗਹ ਪਾਵਹਿ ਮਾਨੁ ॥

taa toon; daragah paaveh maan |

Sant Singh Khalsathus you shall be honored in His Court.
Manmohan SinghThen, shalt thou obtain honour at His court.
Manmohan Singh (Punjabi)ਤਦ ਤੈਨੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੋਵੇਗੀ।
Fareedkot Teekaਤਾਂ ਤੂੰ ਪ੍ਰਲੋਕ ਮੇਂ ਆਦਰ ਪਾਵੇਂਗਾ॥
Prof. Sahib Singh(ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ।

ਪਦ ਅਰਥ ਮਾਨੁ = ਆਦਰ।

SikhNet (Spanish)y serás honrado en Su Corte.

Open this shabad (19 lines, Angs 176-177) →

Ang 176 of 1430