ੴ

ਸਿੱਖਬਾਣੀ · SikhBani

ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥

teen biaapeh jagat kau tureea paavai koe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 297 · 3 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕ
SikhNet (Spanish)Slok

ਤੀਨਿ ਬਿਆਪਹਿ ਜਗਤ ਕਉ; ਤੁਰੀਆ ਪਾਵੈ ਕੋਇ ॥

teen biaapeh jagat kau; tureea paavai koe |

Sant Singh KhalsaThe world is in the grip of the three qualities; only a few attain the fourth state of absorption.
Manmohan SinghThe three qualities are harassing the world and some rare one attains the fourth state of bliss.
Manmohan Singh (Punjabi)ਤਿੰਨ ਲੱਛਣ ਦੁਨੀਆਂ ਨੂੰ ਦੁੱਖੀ ਕਰ ਰਹੇ ਹਨ, ਕੋਈ ਵਿਰਲਾ ਹੀ ਪਰਸੰਨਤਾ ਦੀ ਚੋਥੀ ਦਸ਼ਾ ਨੂੰ ਪਾਉਂਦਾ ਹੈ।
Fareedkot Teekaਤੀਨ ਜੋ ਅਵਸਥਾ ਜਾਗ੍ਰਤ, ਸੁਪਨ, ਸਖੋਪਤ, ਏਹੁ ਸੰਸਾਰ ਕੋ ਪ੍ਰਾਪਤਿ ਹੋ ਰਹੀ ਹੈ, ਭਾਵ ਏਹ ਕਿ ਜੀਵ ਇਨ੍ਹੋਂ ਕੇ ਅਭਿਮਾਨੀ ਹੋ ਰਹੇ ਹੈਂ, ਵਾ ਬੁਧੀ ਕੀਆਂ ਬ੍ਰਿਤੀਆਂ ਸਤੋ, ਰਜੋ, ਤਮੋ। ਜੋ (ਤੁਰੀਆ) ਚਉਥਾ ਸਾਥੀ ਆਤਮਾ ਇਨ ਤੀਨੋਂ ਕੇ ਜਾਨਣੇ ਵਾਲਾ ਹੈ ਤਿਸ ਕੋ ਕੋਈ ਮਹਾਤਮਾ ਹੀ ਪਾਵਤਾ ਹੈ। ਯਦਪਿ ਸਾਖੀ ਪ੍ਰਾਪਤਿ ਰੂਪ ਹੈ, ਤੋ ਭੀ ਭ੍ਰਾਂਤੀ ਕਰ ਅਪ੍ਰਾਪਤਿ ਕੀ ਨਯਾਈਂ ਹੋ ਰਹਾ ਹੈ॥
Prof. Sahib Singhਹੇ ਨਾਨਕ! ਜਗਤ (ਦੇ ਜੀਵਾਂ) ਉਤੇ (ਮਾਇਆ ਦੇ) ਤਿੰਨ ਗੁਣ ਆਪਣਾ ਜ਼ੋਰ ਪਾਈ ਰੱਖਦੇ ਹਨ। ਕੋਈ ਵਿਰਲਾ ਮਨੁੱਖ ਉਹ ਚੌਥੀ ਅਵਸਥਾ ਪ੍ਰਾਪਤ ਕਰਦਾ ਹੈ ਜਿੱਥੇ ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ।

ਪਦ ਅਰਥ ਤੀਨਿ = (ਮਾਇਆ ਦੇ) ਤਿੰਨ ਗੁਣ (ਰਜੋ, ਤਮੋ, ਸਤੋ)। ਬਿਆਪਹਿ = ਜ਼ੋਰ ਪਾਈ ਰੱਖਦੇ ਹਨ। ਤੁਰੀਆ = {तृरीय, तुर्य} ਚੌਥੀ। ਵੇਦਾਂਤ ਫ਼ਿਲਾਸਫ਼ੀ ਅਨੁਸਾਰ ਆਤਮਾ ਦੀ ਚੌਥੀ ਅਵਸਥਾ ਜਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ। ਕੋਇ = ਕੋਈ ਵਿਰਲਾ।

SikhNet (Spanish)El mundo está en las garras de las tres Gunas y el Cuarto Estado de Éxtasis es logrado solamente por unos pocos.

ਨਾਨਕ. ਸੰਤ ਨਿਰਮਲ ਭਏ; ਜਿਨ ਮਨਿ ਵਸਿਆ ਸੋਇ ॥੩॥

naanak. sant niramal bhe; jin man vasiaa soe |3|

Sant Singh KhalsaO Nanak, the Saints are pure and immaculate; the Lord abides within their minds. ||3||
Manmohan SinghNanak the saints within whose mind that Lord abides become pure.
Manmohan Singh (Punjabi)ਨਾਨਕ ਉਹ ਸਾਧੂ ਜਿਨ੍ਹਾਂ ਦੇ ਚਿੱਤ ਅੰਦਰ ਉਹ ਸੁਆਮੀ ਨਿਵਾਸ ਕਰਦਾ ਹੈ, ਪਵਿੱਤਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਜਨ ਨਿਰਮਲ ਹੂਏ ਹੈਂ, ਜਿਨ ਕੇ ਮਨ ਮੇਂ ਸੋ ਤੁਰੀਆ ਰੂਪ ਵਾਹਿਗੁਰੂ ਵਸਿਆ ਹੈ॥੩॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਪਰਮਾਤਮਾ ਹੀ ਸਦਾ ਵੱਸਦਾ ਹੈ, ਉਹ ਸੰਤ ਜਨ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੩॥

ਪਦ ਅਰਥ ਮਨਿ = ਮਨ ਵਿਚ। ਸੋਇ = ਉਹ (ਪਰਮਾਤਮਾ) ਹੀ ॥੩॥

SikhNet (Spanish)Dice Nanak, los Santos son puros porque enaltecen al Señor en su mente.
Answers quote the Granth verbatim with Ang citations. AI commentary is not Gurbani and not a religious ruling.