ਪਉੜੀ ॥
paurree | Ang 296
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Dutia)
ਦੁਤੀਆ. ਦੁਰਮਤਿ ਦੂਰਿ ਕਰਿ; ਗੁਰ ਸੇਵਾ. ਕਰਿ ਨੀਤ ॥
duteea. duramat door kar; gur sevaa. kar neet | Ang 296
Sant Singh KhalsaThe second day of the lunar cycle: Get rid of your evil-mindedness, and serve the Guru continually.
Manmohan SinghThe Second Lunar Day: Give-up the evil intellect and ever perform the Guru's service.
Manmohan Singh (Punjabi)ਦੂਜੀ ਤਿੱਥ-ਆਪਣੀ ਮੰਦੀ ਅਕਲ ਨੂੰ ਛੱਡ ਦੇ ਅਤੇ ਸਦਾ ਹੀ ਗੁਰਾਂ ਦੀ ਟਹਿਲ ਸੇਵਾ ਕਰ।
Fareedkot Teekaਦੂਜ ਤਿਥ ਕਾ ਮਨਾਉਣਾ ਏਹੀ ਉਚਿਤ ਹੈ ਕਿ ਖੋਟੀ ਮਤਿ ਦੂਰ ਕਰੋ ਔਰ ਨਿਤੰਪ੍ਰਤੀ ਗੁਰੋਂ ਕਾ (ਸੇਵਾ) ਸੇਵਨ ਕਰੋ॥
Prof. Sahib Singh(ਹੇ ਭਾਈ!) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੁ, (ਤੇ ਇਸ ਤਰ੍ਹਾਂ ਆਪਣੇ ਅੰਦਰੋਂ) ਖੋਟੀ ਮਤਿ ਕੱਢ।ਪਦ ਅਰਥ ਦੁਤੀਆ = ਦੂਜ ਦੀ ਥਿਤਿ। ਦੁਰਮਤਿ = ਖੋਟੀ ਮਤਿ। ਨੀਤ = ਨਿੱਤ, ਸਦਾ।
SikhNet (Spanish)Segundo Día del Ciclo Lunar: Limpia la mente de la maldad y sirve siempre a tu Guru.
ਰਾਮ ਰਤਨੁ. ਮਨਿ ਤਨਿ ਬਸੈ; ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥
raam ratan. man tan basai; taj kaam krodh lobh meet | Ang 296
Sant Singh KhalsaThe jewel of the Lord's Name shall come to dwell in your mind and body, when you renounce sexual desire, anger and greed, O my friend.
Manmohan SinghBy shedding lust, wrath, and avarice the jewel of Lord's Name shall abide within the mind and body, O friend.
Manmohan Singh (Punjabi)ਮਿਥਨ ਹੁਲਾਸ, ਗੁੱਸੇ ਅਤੇ ਲਾਲਚ ਨੂੰ ਤਿਆਗਣ ਦੁਆਰਾ, ਸੁਆਮੀ ਦੇ ਨਾਮ ਦਾ ਜਵੇਹਰ, ਤੇਰੀ ਆਤਮਾ ਤੇ ਦੇਹਿ ਵਿੱਚ ਆ ਟਿਕੇਗਾ, ਹੇ ਮਿੱਤ੍ਰ!
Fareedkot Teekaਹੇ ਮੀਤ! ਜੇ ਕਾਮ, ਕ੍ਰੋਧ, ਲੋਭ ਆਦਿ ਵਿਕਾਰੋਂ ਕੋ ਤਿਆਗੇਂਗਾ ਤੌ ਰਾਮ ਕਾ ਨਾਮ ਰਤਨ ਰੂਪ ਮਨ ਤਨ ਕੇ ਬੀਚ ਬਸੇਗਾ॥
Prof. Sahib Singhਹੇ ਮਿੱਤਰ! (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਦੂਰ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਮਨ ਵਿਚ ਹਿਰਦੇ ਵਿਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵੱਸਦਾ ਹੈ।ਪਦ ਅਰਥ ਮਨਿ = ਮਨ ਵਿਚ। ਤਨਿ ਹਿਰਦੇ ਵਿਚ। ਤਜਿ = ਦੂਰ ਕਰ। ਮੀਤ = ਹੇ ਮਿੱਤਰ!
SikhNet (Spanish)Al deshacerte de la lujuria, el enojo y la avaricia, encontrarás el Tesoro de la Joya del Señor en tu mente y en tu cuerpo.
ਮਰਣੁ ਮਿਟੈ ਜੀਵਨੁ ਮਿਲੈ; ਬਿਨਸਹਿ ਸਗਲ ਕਲੇਸ ॥
maran mittai jeevan milai; binaseh sagal kales | Ang 296
Sant Singh KhalsaConquer death and obtain eternal life; all your troubles will depart.
Manmohan SinghThou shall overcome death, obtain eternal life and all thine griefs shall depart.
Manmohan Singh (Punjabi)ਤੂੰ ਮੌਤ ਤੇ ਜਿੱਤ ਪਾ ਲਵੇਗਾ, ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਤੇਰੇ ਸਾਰੇ ਦੁਖ ਦੂਰ ਹੋ ਜਾਣਗੇ।
Fareedkot Teekaਔਰ ਮਰਣਾ ਮਿਟ ਜਾਵੇਗਾ ਜੀਵਨ ਪਦ ਵਾ ਅਮਰ ਰੂਪ ਵਾਹਗੁਰੂ ਮਿਲੇਗਾ ਔਰ ਸੰਪੂਰਨ ਕਲੇਸ ਦੂਰ ਹੋ ਜਾਵੇਂਗੇ॥
Prof. Sahib Singh(ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ ਉਸ ਨੂੰ) ਆਤਮਕ ਜੀਵਨ ਮਿਲ ਜਾਂਦਾ ਹੈ, ਉਸ ਨੂੰ (ਸੁਚੱਜਾ ਪਵਿਤ੍ਰ) ਜੀਵਨ ਮਿਲ ਪੈਂਦਾ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ,ਪਦ ਅਰਥ ਮਰਣੁ = ਆਤਮਕ ਮੌਤ। ਬਿਨਸਹਿ = ਨਾਸ ਹੋ ਜਾਂਦੇ ਹਨ। ਸਗਲ = ਸਾਰੇ।
SikhNet (Spanish)Lograrás la vida eterna sobreponiéndote a la muerte, y todas tus aflicciones se irán.
ਆਪੁ ਤਜਹੁ. ਗੋਬਿੰਦ ਭਜਹੁ; ਭਾਉ ਭਗਤਿ ਪਰਵੇਸ ॥
aap tajahu. gobind bhajahu; bhaau bhagat paraves | Ang 296
Sant Singh KhalsaRenounce your self-conceit and vibrate upon the Lord of the Universe; loving devotion to Him shall permeate your being.
Manmohan SinghAbandon thy self-conceit, remember the Lord and Lord's devotional service shall enter thy mind.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਤੇਰੇ ਮਨ ਅੰਦਰ ਦਾਖਲ ਹੋ ਜਾਵੇਗੀ।
Fareedkot Teekaਹੰਕਾਰ ਕੋ ਤਿਆਗ ਕਰ ਗੋਬਿੰਦ ਕਾ ਭਜਨ ਕਰੋ ਔਰ ਮਨ ਮੇਂ ਪ੍ਰੇਮਾਭਗਤੀ ਕਾ ਪ੍ਰਵੇਸ ਕਰੋ॥
Prof. Sahib Singh(ਹੇ ਮਿੱਤਰ! ਆਪਣੇ ਮਨ ਵਿਚੋਂ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ) ਉਸ ਦੇ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ ਪ੍ਰਭੂ ਦੀ ਭਗਤੀ ਆ ਵੱਸਦੀ ਹੈ।ਪਦ ਅਰਥ ਆਪੁ = ਆਪਾ-ਭਾਵ, ਹਉਮੈ। ਭਾਉ = ਪ੍ਰੇਮ।
SikhNet (Spanish)Cuando te quites del sentido de tu individualidad y contemples a tu Señor, estarás imbuido en la Adoración Amorosa del Señor
ਲਾਭੁ ਮਿਲੈ. ਤੋਟਾ ਹਿਰੈ; ਹਰਿ ਦਰਗਹ ਪਤਿਵੰਤ ॥
laabh milai. tottaa hirai; har daragah pativant | Ang 297
Sant Singh KhalsaYou shall earn profit and suffer no loss, and in the Court of the Lord you shall be honored.
Manmohan SinghThou shalt earn profit suffer no loss and be honoured in God's court.
Manmohan Singh (Punjabi)ਤੂੰ ਨਫਾ ਖਟ ਲਵੇਗਾ, ਤੈਨੂੰ ਕੋਈ ਖਸਾਰਾ ਨਹੀਂ ਪੈਣਾ ਅਤੇ ਰੱਬ ਦੇ ਦਰਬਾਰ ਅੰਦਰ ਤੂੰ ਇੱਜ਼ਤ ਪਾਵੇਗਾ।
Fareedkot Teekaਆਤਮ ਲਾਭ ਪ੍ਰਾਪਤਿ ਹੋਵੇਗਾ ਔਰ (ਤੋਟਾ) ਘਾਟਾ ਜੋ ਸ੍ਵਾਸੋਂ ਕੀ ਨਿਸਫਲਤਾ ਹੈ, ਸੋ ਦੂਰ ਹੋਵੇਗੀ, ਭਾਵ ਏਹ ਕਿ ਪ੍ਰਾਣ ਸਫਲ ਹੋਵੇਂਗੇ। ਔਰ ਹਰੀ ਕੀ ਦਰਗਾਹਿ ਮੇਂ ਪਤਿ ਵਾਲਾ ਹੋਵੇਗਾ॥
Prof. Sahib Singh(ਆਤਮਕ ਜੀਵਨ ਵਿੱਚ ਉਹਨਾਂ ਨੂੰ) ਵਾਧਾ ਹੀ ਵਾਧਾ ਪੈਂਦਾ ਹੈ ਤੇ (ਆਤਮਕ ਜੀਵਨ ਵਿਚ ਪੈ ਰਹੀ) ਘਾਟ (ਉਹਨਾਂ ਦੇ ਅੰਦਰੋਂ) ਨਿਕਲ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਵਾਲੇ ਹੋ ਜਾਂਦੇ ਹਨ।ਪਦ ਅਰਥ ਤੋਟਾ = (ਆਤਮਕ ਜੀਵਨ ਵਿਚ ਪੈ ਰਹੀ) ਘਾਟ। ਹਿਰੈ = ਦੂਰ ਹੋ ਜਾਂਦੀ ਹੈ। ਪਤਿਵੰਤ = ਇੱਜ਼ਤ ਵਾਲੇ।
SikhNet (Spanish)Y así nunca perderás ni sufrirás, siempre cosecharás ganancia, y obtendrás la Gloria en la Corte del Señor.
ਰਾਮ ਨਾਮ ਧਨੁ ਸੰਚਵੈ; ਸਾਚ ਸਾਹ ਭਗਵੰਤ ॥
raam naam dhan sanchavai; saach saah bhagavant | Ang 297
Sant Singh KhalsaThose who gather in the riches of the Lord's Name are truly wealthy, and very blessed.
Manmohan SinghFortunate and truly wealthy is he who amasses the riches of Pervading God's Name.
Manmohan Singh (Punjabi)ਭਾਗਾਂ ਵਾਲਾ ਤੇ ਸੱਚਾ ਅਮੀਰ ਉਹ ਹੈ ਜੋ ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤ੍ਰ ਕਰਦਾ ਹੈ।
Fareedkot Teekaਜੋ ਰਾਮ ਨਾਮ ਧਨੁ ਕੋ ਸਿੰਚਨ ਕਰਤਾ ਹੈ, ਸੋ ਭਾਗ ਵਾਲਾ ਸਚਾ ਸਾਹ ਵਾ ਭਗਵੰਤ ਕਾ ਸ੍ਵਰੂਪ ਹੈ॥
Prof. Sahib Singh(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦਾ ਹੈ, ਉਹ ਸਭ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਲਈ ਸਾਹੂਕਾਰ ਬਣ ਜਾਂਦੇ ਹਨ,ਪਦ ਅਰਥ ਸੰਚਵੈ = ਇਕੱਠਾ ਕਰਦਾ ਹੈ। ਸਾਚ = ਸਦਾ ਕਾਇਮ ਰਹਿਣ ਵਾਲੇ। ਭਗਵੰਤ = ਭਾਗਾਂ ਵਾਲੇ।
SikhNet (Spanish)Aquéllos que recolectan las Riquezas del Naam, el Nombre del Señor, son los verdaderamente ricos y hombres de gran Destino.
ਊਠਤ ਬੈਠਤ ਹਰਿ ਭਜਹੁ; ਸਾਧੂ ਸੰਗਿ ਪਰੀਤਿ ॥
aootthat baitthat har bhajahu; saadhoo sang pareet | Ang 297
Sant Singh KhalsaSo, when standing up and sitting down, vibrate upon the Lord, and cherish the Saadh Sangat, the Company of the Holy.
Manmohan SinghStanding up and sitting down meditate thou on God and enshrine affection for the saints society.
Manmohan Singh (Punjabi)ਖਲੋਦਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਨੂੰ ਸਿਮਰ ਅਤੇ ਸਤਿ ਸੰਗਤ ਨਾਲ ਪਿਆਰ ਪਾ।
Fareedkot Teekaਤਾਂ ਤੇ ਸੰਤੋਂ ਕੇ ਸਾਥ ਪ੍ਰੀਤਿ ਕਰ ਕੇ ਬੈਠਤੇ ਊਠਤੇ ਹਰੀ ਕੋ ਭਜੋ॥
Prof. Sahib Singh(ਹੇ ਭਾਈ!) ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤਿ ਵਿਚ ਪ੍ਰੇਮ ਪੈਦਾ ਕਰੋ।
SikhNet (Spanish)Contempla entonces al Señor parado o sentado, en donde sea que estés, y disfruta del Amor de los Santos.
ਨਾਨਕ. ਦੁਰਮਤਿ ਛੁਟਿ ਗਈ; ਪਾਰਬ੍ਰਹਮ ਬਸੇ ਚੀਤਿ ॥੨॥
naanak. duramat chhutt gee; paarabraham base cheet |2| Ang 297
Sant Singh KhalsaO Nanak, evil-mindedness is eradicated, when the Supreme Lord God comes to dwell in the mind. ||2||
Manmohan SinghNanak when the Supreme Lord abides in man's mind his evil intellect is annulled.
Manmohan Singh (Punjabi)ਨਾਨਕ ਜਦ ਪਰਮ ਪ੍ਰਭੂ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ, ਉਸ ਦੀ ਖੋਟੀ ਅਕਲ ਨਾਸ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਖੋਟੀ ਸਿਖਯਾ ਛੂਟ ਗਈ ਹੈ, ਤਿਨ ਕੇ ਚਿਤ ਮੇਂ ਪਾਰਬ੍ਰਹਮ ਬਸੇ ਹੈਂ; ਵਾ ਜਬ ਪਾਰਬ੍ਰਹਮ ਚਿਤ ਮੇਂ ਵਸੇ ਹੈਂ ਤਬ ਦੁਰਮਤਿ ਛੂਟ ਗਈ ਹੈ॥੨॥
Prof. Sahib Singhਹੇ ਨਾਨਕ! (ਜਿਸ ਮਨੁੱਖ ਨੇ ਇਹ ਉੱਦਮ ਕੀਤਾ ਉਸ ਦੀ) ਖੋਟੀ ਮਤਿ ਮੁੱਕ ਗਈ, ਪਰਮਾਤਮਾ ਸਦਾ ਲਈ ਉਸ ਦੇ ਚਿੱਤ ਵਿਚ ਆ ਵੱਸਿਆ ॥੨॥ਪਦ ਅਰਥ ਚੀਤਿ = ਚਿੱਤ ਵਿਚ ॥੨॥
SikhNet (Spanish)Oh, dice Nanak, aquéllos que gozan del Señor en su mente, se deshacen de toda maldad.(2)