ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Taritia)
ਤ੍ਰਿਤੀਆ. ਤ੍ਰੈ ਗੁਣ ਬਿਖੈ ਫਲ; ਕਬ ਉਤਮ ਕਬ ਨੀਚੁ ॥
triteea. trai gun bikhai fal; kab utam kab neech |
Sant Singh KhalsaThe third day of the lunar cycle: Those who are bound by the three qualities gather poison as their fruit; now they are good, and now they are bad.
Manmohan SinghThe Third Lunar day: The men of three dispositions, gather poison, as their fruit. They are just now good and just now bad.
Manmohan Singh (Punjabi)ਤੀਜੀ ਤਿਥ-ਤਿੰਨਾਂ ਸੁਭਾਵਾਂ ਵਾਲੇ ਬੰਦੇ ਜ਼ਹਿਰ ਨੂੰ ਆਪਣੇ ਮੇਵੇ ਵਜੋਂ ਇਕੰਠਾ ਕਰਦੇ ਹਨ। ਹੁਣੇ ਉਹ ਚੰਗੇ ਹਨ ਤੇ ਹੁਣੇ ਹੀ ਮੰਦੇ।
Fareedkot Teekaਤੀਜ ਤਿਥ ਦੁਆਰੇ ਕਹਤੇ ਹੈਂ ਕਿ ਜੋ ਤ੍ਰਿਗੁਣੀ ਜੀਵ ਬਿਖੇ ਫਲੋਂ ਮੇਂ ਲਗ ਰਹਾ ਹੈ, ਸੋ ਕਬੀ ਉਤਮ ਗਤੀ ਕੋ ਪ੍ਰਾਪਤਿ ਹੋਤਾ ਹੈ ਕਭੀ ਨੀਚਤਾ ਕੋ ਪ੍ਰਾਪਤਿ ਹੋਤਾ ਹੈ॥☬ਉਤਮ ਨੀਚਤਾ ਕੋ ਸਫੁਟ ਕਰਤੇ ਹੈਂ:
Prof. Sahib Singhਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ।ਪਦ ਅਰਥ ਤ੍ਰਿਤੀਆ = ਤੀਜੀ ਥਿਤਿ। ਬਿਖੈ ਫਲ = ਵਿਸ਼ੇ ਵਿਕਾਰਾਂ ਦੇ ਫਲ।
SikhNet (Spanish)Tercer Día del Ciclo Lunar: Los que están determinados por las tres Gunas, recolectan veneno como resultado inevitable. A veces hacen bien, a veces mal;
ਨਰਕ ਸੁਰਗ ਭ੍ਰਮਤਉ ਘਣੋ; ਸਦਾ ਸੰਘਾਰੈ ਮੀਚੁ ॥
narak surag bhramtau ghano; sadaa sanghaarai meech |
Sant Singh KhalsaThey wander endlessly in heaven and hell, until death annihilates them.
Manmohan SinghThey greatly wander in hell and heaven and death ever annihilates them.
Manmohan Singh (Punjabi)ਉਹ ਦੋਜ਼ਕ ਅਤੇ ਬਹਿਸ਼ਤ ਅੰਦਰ ਬਹੁਤ ਭਟਕਦੇ ਹਨ ਅਤੇ ਮੌਤ ਹਮੇਸ਼ਾਂ ਹੀ ਉਨ੍ਹਾਂ ਦਾ ਸਤਿਆਨਾਸ ਕਰਦੀ ਹੈ।
Fareedkot Teekaਬਹੁਤ ਕਾਲ ਵਾ ਬਹੁਤ ਨਰਕੋਂ ਔਰ ਸ੍ਵਰਗੋਂ ਮੇਂ ਭ੍ਰਮਤਾ ਹੈ ਔਰ ਸਦੀਵ ਕਾਲ ਮ੍ਰਿਤੂ ਮਾਰਤਾ ਹੈ॥
Prof. Sahib Singhਜੀਵਾਂ ਨੂੰ ਨਰਕ ਸੁਰਗ (ਦੁੱਖ ਸੁਖ ਭੋਗਣੇ ਪੈਂਦੇ ਹਨ) ਬਹੁਤ ਭਟਕਣਾ ਲੱਗੀ ਰਹਿੰਦੀ ਹੈ, ਤੇ ਮੌਤ ਦਾ ਸਹਮ ਸਦਾ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਿਆ ਰਹਿੰਦਾ ਹੈ।ਪਦ ਅਰਥ ਭ੍ਰਮਤਉ = ਭਟਕਣਾ। ਘਣੋ = ਬਹੁਤ ਜੀਵ। ਸੰਘਾਰੈ = ਮਾਰਦੀ ਹੈ, ਆਤਮਕ ਮੌਤ ਲਿਆਉਂਦੀ ਹੈ। ਮੀਚੁ = ਮੌਤ, ਮੌਤ ਦਾ ਸਹਮ।
SikhNet (Spanish)vacilan entre el cielo y la oscuridad de la conciencia y la muerte está siempre a su asecho.
ਹਰਖ ਸੋਗ ਸਹਸਾ ਸੰਸਾਰੁ; ਹਉ ਹਉ ਕਰਤ ਬਿਹਾਇ ॥
harakh sog sahasaa sansaar; hau hau karat bihaae |
Sant Singh KhalsaIn pleasure and pain and worldly cynicism, they pass their lives acting in ego.
Manmohan SinghGripped by weal, woe, and doubt of the world, they pass their life in taking pride.
Manmohan Singh (Punjabi)ਜਗਤ ਦੀ ਖੁਸ਼ੀ, ਗ਼ਮੀ ਅਤੇ ਵਹਿਮ ਦੇ ਪਕੜੇ ਹੋਏ ਉਹ ਆਪਣਾ ਜੀਵਨ ਹੰਕਾਰ ਕਰਦੇ ਹੋਏ ਗੁਜ਼ਾਰਦੇ ਹਨ।
Fareedkot Teekaਕਬੀ ਹਰਖ ਕਬੀ ਸੋਗ ਸੰਸਾਰੀ ਸਹਸਾ ਰਹਿਤਾ ਹੈ ਔਰ ਹੰਤਾ ਮਮਤਾ ਕਰਤੇ ਹੂਏ ਕੋ ਆਰਬਲਾ ਬੀਤਤੀ ਹੈ॥
Prof. Sahib Singh(ਤਿੰਨ ਗੁਣਾਂ ਦੇ ਅਧੀਨ ਜੀਵਾਂ ਦੀ ਉਮਰ) ਅਹੰਕਾਰ ਵਿਚ ਬੀਤਦੀ ਹੈ, ਕਦੇ ਖ਼ੁਸ਼ੀ ਕਦੇ ਗ਼ਮੀ ਕਦੇ ਸਹਮ-ਇਹ ਚੱਕਰ (ਉਹਨਾਂ ਵਾਸਤੇ ਸਦਾ ਬਣਿਆ ਰਹਿੰਦਾ ਹੈ)।ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮੀ। ਸਹਸਾ = ਸਹਮ। ਹਉ ਹਉ ਕਰਤ = 'ਮੈਂ ਮੈਂ' ਕਰਦਿਆਂ, ਅਹੰਕਾਰ ਵਿਚ।
SikhNet (Spanish)En las garras de la duda, el dolor y los placeres del mundo, pasan sus días en ego.
ਜਿਨਿ ਕੀਏ. ਤਿਸਹਿ ਨ ਜਾਣਨੀ; ਚਿਤਵਹਿ ਅਨਿਕ ਉਪਾਇ ॥
jin kee. tiseh na jaananee; chitaveh anik upaae |
Sant Singh KhalsaThey do not know the One who created them; they think up all sorts of schemes and plans.
Manmohan SinghThey know not Him who did create them and think of various others plans.
Manmohan Singh (Punjabi)ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਅਤੇ ਹੋਰ ਅਨੇਕਾਂ ਤਦਬੀਰਾਂ ਸੋਚਦੇ ਹਨ।
Fareedkot Teekaਜਿਸ ਵਾਹਿਗੁਰੂ ਨੇ ਉਤਪਤਿ ਕੀਏ ਹੈਂ ਤਿਸ ਕੋ ਤੋ ਜਾਨਤੇ ਨਹੀਂ ਔਰ ਅਨੇਕ ਹੀ ਉਪਾਉ ਚਿਤਵਤੇ ਹੈਂ॥
Prof. Sahib Singhਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦੇ ਤੇ (ਤੀਰਥ-ਇਸ਼ਨਾਨ ਆਦਿਕ) ਹੋਰ ਹੋਰ ਧਾਰਮਿਕ ਜਤਨ ਉਹ ਸਦਾ ਸੋਚਦੇ ਰਹਿੰਦੇ ਹਨ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤਿਸਹਿ = ਉਸ ਪ੍ਰਭੂ ਨੂੰ। ਜਾਣਨੀ = ਜਾਣਨਿ, ਜਾਣਦੇ, ਡੂੰਘੀ ਸਾਂਝ ਪਾਂਦੇ। ਉਪਾਇ = ਢੰਗ।
SikhNet (Spanish)No conocen a su Señor Creador y tratan por muchos medios de lograr la Liberación, pero en vano.
ਆਧਿ ਬਿਆਧਿ ਉਪਾਧਿ ਰਸ; ਕਬਹੁ. ਨ ਤੂਟੈ ਤਾਪ ॥
aadh biaadh upaadh ras; kabahu. na toottai taap |
Sant Singh KhalsaTheir minds and bodies are distracted by pleasure and pain, and their fever never departs.
Manmohan SinghThey remain merged in pains and pleasures of the mind and body and their fever (worry) never departs.
Manmohan Singh (Punjabi)ਉਹ ਮਨ ਤੇ ਦੇਹਿ ਦੀਆਂ ਪੀੜਾਂ ਅਤੇ ਖੁਸ਼ੀਆਂ ਅੰਦਰ ਗਰਕ ਰਹਿੰਦੇ ਹਨ ਅਤੇ ਉਨ੍ਹਾਂ ਦਾ (ਚਿੰਤਾ ਦਾ)ਂ ਬੁਖਾਰ ਕਦਾਚਿੱਤ ਦੂਰ ਨਹੀਂ ਹੁੰਦਾ।
Fareedkot Teekaਸਬਦ ਆਦਿਕ ਵਿਖਿਓਂ ਕੇ (ਰਸ) ਅਨੰਦ ਮੇਂ ਪ੍ਰੀਤੀ ਹੋਣੇ ਕਰ ਆਧਿ, ਬਿਆਧਿ, ਉਪਾਧਿ, ਤੀਨੋਂ ਤਾਪ ਬੀ ਨਹੀਂ ਤੂਟਤੇ॥
Prof. Sahib Singhਦੁਨਿਆ ਦੇ ਰਸਾਂ (ਚਸਕਿਆਂ) ਦੇ ਕਾਰਨ ਜੀਵ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਨਹੀਂ ਹੈ।ਪਦ ਅਰਥ ਆਧਿ = ਮਨਿ ਦੇ ਰੋਗ {ਬਿਆਧਿ = ਸਰੀਰ ਦੇ ਰੋਗ}। ਉਪਾਧਿ = ਝਗੜੇ ਠੱਗੀ ਫ਼ਰੇਬ ਆਦਿਕ। ਰਸ = ਚਸਕੇ।
SikhNet (Spanish)Son atacados por las aflicciones del cuerpo, de la mente y del Alma, y el dolor no se alivia.
ਪਾਰਬ੍ਰਹਮ ਪੂਰਨ ਧਨੀ; ਨਹ ਬੂਝੈ ਪਰਤਾਪ ॥
paarabraham pooran dhanee; neh boojhai parataap |
Sant Singh KhalsaThey do not realize the glorious radiance of the Supreme Lord God, the Perfect Lord and Master.
Manmohan SinghThey realise not the effulgence of the Transcendent Lord, the perfect master.
Manmohan Singh (Punjabi)ਉਹ ਪਰਮ ਪ੍ਰਭੂ, ਮੁਕੰਮਲ ਮਾਲਕ ਦੇ ਤਪ ਤੇਜ ਨੂੰ ਅਨੁਭਵ ਨਹੀਂ ਕਰਦੇ।
Fareedkot Teekaਪਾਰਬ੍ਰਹਮ ਪੂਰਨ ਧਨੀ ਕੇ ਪ੍ਰਤਾਪ ਕੋ ਨਹੀਂ ਜਾਨਤੇ ਹੈਂ॥
Prof. Sahib Singh(ਰਸਾਂ ਵਿਚ ਫਸਿਆ ਮਨੁੱਖ) ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਨਹੀਂ ਸਮਝਦਾ।ਪਦ ਅਰਥ ਧਨੀ = ਮਾਲਕ।
SikhNet (Spanish)Sin concebir la Gloria del Perfecto Señor Trascendente,
ਮੋਹ ਭਰਮ ਬੂਡਤ ਘਣੋ; ਮਹਾ ਨਰਕ ਮਹਿ ਵਾਸ ॥
moh bharam booddat ghano; mahaa narak meh vaas |
Sant Singh KhalsaSo many are being drowned in emotional attachment and doubt; they dwell in the most horrible hell.
Manmohan SinghIn secular love and superstition many are drowned and in the arch hell do they abide.
Manmohan Singh (Punjabi)ਸੰਸਾਰੀ ਮਮਤਾ ਤੇ ਸੰਦੇਹ ਅੰਦਰ ਬਹੁਤੇ ਡੁਬ ਗਏ ਹਨ ਅਤੇ ਕੁੰਭੀ ਦੋਜ਼ਕ ਅੰਦਰ ਉਹ ਵਸੇਬਾ ਪਾਉਂਦੇ ਹਨ।
Fareedkot Teekaਜੀਵ ਘਣੇ ਹੀ ਮੋਹ ਪੁਨਾ ਭ੍ਰਮ ਮੇਂ ਡੂਬਤਾ ਹੈ ਔਰ ਘੋਰ ਨਰਕ ਮੇਂ ਬਸਤਾ ਹੈ॥
Prof. Sahib Singhਬੇਅੰਤ ਲੁਕਾਈ ਮਾਇਆ ਦੇ ਮੋਹ ਤੇ ਭਟਕਣਾ ਵਿਚ ਗੋਤੇ ਖਾ ਰਹੀ ਹੈ, ਭਾਰੇ ਨਰਕਾਂ (ਦੁੱਖਾਂ) ਵਿਚ ਦਿਨ ਕੱਟ ਰਹੀ ਹੈ।ਪਦ ਅਰਥ ਭਰਮ = ਭਟਕਣਾ।
SikhNet (Spanish)son ahogados en un mar de duda y apego y habitan en lo más oscuro de la conciencia.
ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਨਾਨਕ. ਤੇਰੀ ਆਸ ॥੩॥
kar kirapaa prabh raakh lehu; naanak. teree aas |3|
Sant Singh KhalsaPlease bless me with Your Mercy, God, and save me! Nanak places his hopes in You. ||3||
Manmohan SinghShow mercy O Lord and save me Nanak's hope rests in Thee.
Manmohan Singh (Punjabi)ਮਿਹਰ ਧਾਰ ਅਤੇ ਮੇਰੀ ਰੱਖਿਆ ਕਰ, ਹੇ ਸੁਆਮੀ! ਨਾਨਕ ਦੀ ਉਮੀਦ ਤੇਰੇ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਉਚਾਰਨ ਕਰੇ: ਹੇ ਪ੍ਰਭੂ! ਹਮ ਕੋ ਤੇਰੀ ਆਸ ਹੈ, ਕ੍ਰਿਪਾ ਕਰ ਕੇ ਜਨਮਾਦਿ ਦੁਖੋਂ ਸੇ ਰਾਖ ਲੇਹੁ॥੩॥
Prof. Sahib Singh(ਇਸ ਤੋਂ ਬਚਣ ਲਈ) ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਰੱਖਿਆ ਕਰ, ਮੈਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ ॥੩॥ਪਦ ਅਰਥ ਪ੍ਰਭ = ਹੇ ਪ੍ਰਭੂ! ॥੩॥
SikhNet (Spanish)Dice Nanak, ten Misericordia de mí, oh Señor y sálvame, porque descanso mis esperanzas en Ti solamente.(3)