ਗਉੜੀ ਬੈਰਾਗਣਿ ਮਹਲਾ ੧ ॥
gaurree bairaagan mahalaa 1 | Ang 156
Sant Singh KhalsaGauree Bairaagan, First Mehl:
Manmohan SinghGauri Bairagan, 1st Guru.
Manmohan Singh (Punjabi)ਗਊੜੀ ਬੇਰਾਗਣਿ ਪਾਤਸ਼ਾਹੀ ਪਹਿਲੀ।
SikhNet (Spanish)Gauri Bairagan, Mejl Guru Nanak, Primer Canal Divino.
ਰੈਣਿ ਗਵਾਈ ਸੋਇ ਕੈ; ਦਿਵਸੁ ਗਵਾਇਆ ਖਾਇ ॥
rain gavaaee soe kai; divas gavaaeaa khaae | Ang 156
Sant Singh KhalsaThe nights are wasted sleeping, and the days are wasted eating.
Manmohan SinghMan loses his nights in sleeping and loses his days in eating.
Manmohan Singh (Punjabi)ਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ ਅਤੇ ਦਿਨ ਖਾ ਕੇ ਗੁਆ ਲੈਂਦਾ ਹੈ।
Fareedkot Teekaਰਾਤ੍ਰੀ ਤੋ ਤੈਂ ਸੋਇਕੇ ਗਵਾਇ ਦਈ ਔਰ ਦਿਨ ਪੇਟ ਕੇ ਭਰਨੇ ਮੇਂ ਬ੍ਯਤੀਤ ਕਰ ਦੀਆ॥
Prof. Sahib Singh(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ।ਪਦ ਅਰਥ ਰੈਣਿ = ਰਾਤ। ਦਿਵਸੁ = ਦਿਨ। ਖਾਇ = ਖਾ ਕੇ।
SikhNet (Spanish)Durmiendo, desperdicio la noche, comiendo, desperdicio el día.
ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥੧॥
heere jaisaa janam hai; kauddee badale jaae |1| Ang 156
Sant Singh KhalsaHuman life is such a precious jewel, but it is being lost in exchange for a mere shell. ||1||
Manmohan SinghHuman life is like a jewel. It goes in exchange for a shell.
Manmohan Singh (Punjabi)ਮਨੁਖੀ ਜੀਵਨ ਜਵੇਹਰ ਵਰਗਾ ਹੈ, ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ।
Fareedkot Teekaਹੀਰੇ ਤੁਲ ਅਮੋਲਕ ਮਨੁਖ ਜਨਮ ਤੇਰੇ ਕੋ ਪ੍ਰਾਪਤ ਭਯਾ ਹੈ, ਸੋ ਕੌਡੀ ਜੋ ਮਾਯਾ ਹੈ ਤਿਸ ਕੇ (ਬਦਲੇ) ਬ੍ਰਿਥਾ ਚਲਾ ਜਾਤਾ ਹੈ॥੧॥
Prof. Sahib Singhਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ ॥੧॥ਪਦ ਅਰਥ ਬਦਲੇ = ਵੱਟੇ, ਭਾ ॥੧॥
SikhNet (Spanish)Y mira, la joya de la vida está siendo vendida por una bagatela.(1)
ਨਾਮੁ ਨ ਜਾਨਿਆ; ਰਾਮ ਕਾ ॥
naam na jaaniaa; raam kaa | Ang 156
Sant Singh KhalsaYou do not know the Name of the Lord.
Manmohan SinghHe known not the Name of the Pervading God.
Manmohan Singh (Punjabi)ਉਹ ਵਿਆਪਕ ਵਾਹਿਗੁਰੂ ਦਾ ਨਾਮ ਨਹੀਂ ਜਾਣਦਾ।
Fareedkot Teekaਤੈਂ ਰਾਮ ਕਾ ਨਾਮ ਜਾਨਿਆ ਨਹੀਂ॥
Prof. Sahib Singhਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ।ਪਦ ਅਰਥ ਨਾਮੁ ਨ ਜਾਨਿਆ = ਨਾਮ ਦੀ ਕਦਰ ਨ ਪਾਈ, ਨਾਮ ਨਾਲ ਡੂੰਘੀ ਸਾਂਝ ਨ ਪਾਈ।
SikhNet (Spanish)Aquél que no conoce el Nombre del Señor,
ਮੂੜੇ; ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
moorre; fir paachhai pachhutaeh re |1| rahaau | Ang 156
Sant Singh KhalsaYou fool - you shall regret and repent in the end! ||1||Pause||
Manmohan SinghO fool, thou shalt, again repent afterwards. Pause
Manmohan Singh (Punjabi)ਹੇ ਮੂਰਖ! ਤੂੰ ਮੁੜ ਕੇ ਮਗਰੋ ਪਸਚਾਤਾਪ ਕਰੇਗਾ। ਠਹਿਰਾਉ।
Fareedkot Teekaਹੇ ਮੂਰਖ! ਫਿਰ ਪਿਛੇ ਪਸਚਾਤਾਪ ਕਰੇਂਗਾ॥੧॥ ਰਹਾਉ ॥
Prof. Sahib Singh(ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਹੇ ਮੂਰਖ! ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ ॥੧॥ ਰਹਾਉ ॥ਪਦ ਅਰਥ ਰੇ ਮੂੜੇ = ਹੇ ਮੂਰਖ! ॥੧॥ ਰਹਾਉ ॥
SikhNet (Spanish)ese ignorante al final se arrepiente.
ਅਨਤਾ ਧਨੁ. ਧਰਣੀ ਧਰੇ; ਅਨਤ ਨ ਚਾਹਿਆ ਜਾਇ ॥
anataa dhan. dharanee dhare; anat na chaahiaa jaae | Ang 156
Sant Singh KhalsaYou bury your temporary wealth in the ground, but how can you love that which is temporary?
Manmohan SinghHe puts (buries) the perishable wealth in the earth but desires not the Endless Lord.
Manmohan Singh (Punjabi)ਉਹ ਅਨਿੱਤ ਦੋਲਤ ਨੂੰ ਧਰਤੀ ਵਿੱਚ ਰਖ (ਦੱਬ) ਦਿੰਦਾ ਹੈ, ਪਰ ਅਨੰਤ ਸੁਆਮੀ ਨੂੰ ਨਹੀਂ ਚਾਹੁਦਾ।
Fareedkot Teekaਪਾਤਸ਼ਾਹੋਂ ਕਾ ਔਰ ਸ਼ਾਹੂਕਾਰੋਂ ਕਾ ਅਨੰਤ ਧਨ ਧਰਤੀ ਮੇਂ ਧਰਾ ਹੂਆ ਹੈ, ਪੁਨਾ ਅਨੰਤ ਧਨ ਕੀ ਇਛਾ ਕਰ ਕੇ ਦੇਸਾਂਤਰੋਂ ਮੇਂ ਜਾਤੇ ਹੈਂ॥
Prof. Sahib Singhਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ।ਪਦ ਅਰਥ ਅਨਤਾ ਧਨੁ = ਬੇਅੰਤ ਧਨ। ਧਰਣੀ ਧਰੇ = ਧਰਤੀ ਵਿਚ ਰੱਖਦਾ ਹੈ, ਇਕੱਠਾ ਕਰਦਾ ਹੈ। ਅਨਤ = ਅਨੰਤ ਪ੍ਰਭੂ। ਅਨਤ ਨ ਚਾਹਿਆ ਜਾਇ = ਅਨੰਤ ਪ੍ਰਭੂ ਦੇ ਸਿਮਰਨ ਦੀ ਤਾਂਘ ਨਹੀਂ ਉਪਜਦੀ।
SikhNet (Spanish)Uno entierra sus riquezas perecederas en la tierra, ¿pero cómo puede uno amar lo perecedero?
ਅਨਤ ਕਉ ਚਾਹਨ. ਜੋ ਗਏ; ਸੇ ਆਏ ਅਨਤ ਗਵਾਇ ॥੨॥
anat kau chaahan. jo ge; se aae anat gavaae |2| Ang 156
Sant Singh KhalsaThose who have departed, after craving for temporary wealth, have returned home without this temporary wealth. ||2||
Manmohan SinghThey, who have departed, craving for the perishable riches, have returned losing the Boundless One.
Manmohan Singh (Punjabi)ਜਿਹੜੇ ਨਾਸਵੰਤ ਪਦਾਰਥਾਂ ਲਈ ਤਾਂਘ ਕਰਦੇ ਹੋਏ ਟੁਰੇ ਹਨ, ਉਹ ਹੱਦਬੰਨਾ ਰਹਿਤ ਪੁਰਖ ਨੂੰ ਗੁਆ ਕੇ ਵਾਪਸ ਆਏ ਹਨ।
Fareedkot Teeka(ਅਨਤ) ਬਹੁਤ ਧਨ ਕੋ ਵਾ ਹੋਰ ਧਨ ਕੋ ਚਾਹਨ ਕੋ ਗਏ ਹੈਂ, ਸੋ (ਅਨਤ) ਅਨੰਤ ਪਰਮੇਸ੍ਵਰ ਕੋ ਗਵਾਇ ਆਇ, ਭਾਵ ਪਰਮੇਸ੍ਵਰ ਪ੍ਰਾਪਤਿ ਨਹੀਂ ਹੂਆ ਹੈ॥
Prof. Sahib Singhਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ॥੨॥ਪਦ ਅਰਥ ਅਨਤ ਕਉ = ਬੇਅੰਤ ਧਨ ਨੂੰ। ਅਨਤ ਗਵਾਇ = ਪਰਮਾਤਮਾ ਦੀ ਯਾਦ ਗਵਾ ਕੇ ॥੨॥
SikhNet (Spanish)Pues aquél que lo hace, lo pierde todo al final.(2)
ਆਪਣ ਲੀਆ ਜੇ ਮਿਲੈ; ਤਾ ਸਭੁ ਕੋ ਭਾਗਠੁ ਹੋਇ ॥
aapan leea je milai; taa sabh ko bhaagatth hoe | Ang 156
Sant Singh KhalsaIf people could gather it in by their own efforts, then everyone would be so lucky.
Manmohan SinghIf one could take by his own taking (effort), then, everyone would become fortunate.
Manmohan Singh (Punjabi)ਜੇਕਰ ਆਦਮੀ ਆਪਣੇ ਨਿੱਜ ਦੇ ਲੈਣ (ਯਤਨ) ਦੁਆਰਾ ਲੈ ਸਕਦਾ ਹੋਵੇ, ਤਾਂ ਹਰ ਕੋਈ ਭਾਗਾਂ ਵਾਲਾ ਬਣ ਜਾਵੇ।
Fareedkot Teekaਜੇ ਕਰ ਆਪਣਾ ਲੀਆ ਹੂਆ ਧਨ ਮਿਲੇ ਤੋ ਸਭ ਕੋਈ (ਭਾਗੁਨ) ਸਾਹੂਕਾਰ ਹੋ ਜਾਵੇ॥
Prof. Sahib Singh(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ।ਪਦ ਅਰਥ ਆਪਣ ਲੀਆ = ਨਿਰੀ ਲੋਚਨਾ ਨਾਲ, ਨਿਰੀ ਇੱਛਾ ਕੀਤਿਆਂ। ਜੇ ਮਿਲੈ = ਜੇ (ਨਾਮ ਧਨ) ਮਿਲ ਸਕੇ। ਸਭੁ ਕੋ = ਹਰੇਕ ਜੀਵ। ਭਾਗਠੁ = ਧਨਾਢ, ਨਾਮ ਖ਼ਜ਼ਾਨੇ ਦਾ ਮਾਲਕ।
SikhNet (Spanish)Si la gente pudiera conseguirlo mediante esfuerzo propio, fuéramos todos tan afortunados.
ਕਰਮਾ ਉਪਰਿ ਨਿਬੜੈ; ਜੇ ਲੋਚੈ ਸਭੁ ਕੋਇ ॥੩॥
karamaa upar nibarrai; je lochai sabh koe |3| Ang 157
Sant Singh KhalsaAccording to the karma of past actions, one's destiny unfolds, even though everyone wants to be so lucky. ||3||
Manmohan SinghEven though all desire to be fortunate, yet their destiny is decided according to their deeds.
Manmohan Singh (Punjabi)ਭਾਵੇਂ ਸਾਰੇ ਭਾਗਾਂ ਵਾਲਾ ਹੋਣਾ ਲੋੜਦੇ ਹਨ, ਪਰ ਉਨ੍ਹਾਂ ਦੀ ਪ੍ਰਾਲਬਧ ਦਾ ਉਨ੍ਹਾਂ ਦੇ ਅਮਲਾ ਅਨੁਸਾਰ ਹੀ ਫੈਸਲਾ ਹੁੰਦਾ ਹੈ।
Fareedkot Teekaਸੁਭ ਅਸੁਭ ਕਰਮੋਂ ਕੇ ਉਪਰ ਨਿਬੇੜਾ ਹੈ, ਜੇ ਸਭ ਕੋਈ ਚਾਹੇ ਕਿ ਹਮਾਰੇ ਕੋ ਯਹਿ ਮਿਲੇ ਤੋ ਕੁਛ ਨਹੀਂ ਮਿਲਤਾ॥
Prof. Sahib Singhਭਾਵੇਂ ਜੀਕਰ ਹਰੇਕ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫ਼ੈਸਲਾ ਹੁੰਦਾ ਹੈ (ਕਿ ਕਿਸ ਨੂੰ ਪ੍ਰਾਪਤੀ ਹੋਵੇਗੀ। ਸੋ, ਨਿਰਾ ਦੁਨੀਆ ਦੀ ਖ਼ਾਤਰ ਨਾਹ ਭਟਕੋ) ॥੩॥ਪਦ ਅਰਥ ਕਰਮ = ਅਮਲ, ਆਚਰਨ। ਨਿਬੜੈ = ਫ਼ੈਸਲਾ ਹੁੰਦਾ ਹੈ। ਜੇ = ਭਾਵੇਂ, ਜੀਕਰ। ਲੋਚੈ = ਤਾਂਘ ਕਰੇ ॥੩॥
SikhNet (Spanish)De acuerdo al Karma de nuestras pasadas acciones el destino de desenvuelve, aún así todos quieren tener toda la suerte.(3)
ਨਾਨਕ. ਕਰਣਾ ਜਿਨਿ ਕੀਆ; ਸੋਈ ਸਾਰ ਕਰੇਇ ॥
naanak. karanaa jin keea; soee saar karee | Ang 157
Sant Singh KhalsaO Nanak, the One who created the creation - He alone takes care of it.
Manmohan SinghNanak, who made the creation He does take care of it.
Manmohan Singh (Punjabi)ਨਾਨਕ ਜਿਸ ਨੇ ਰਚਨਾ ਰਚੀ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ (ਕਰਣਾ) ਪ੍ਰਪੰਚੁ ਉਤਪਿਤ ਕੀਆ ਹੈ, ਸੋਈ ਖਾਨ ਪਾਨ ਕੀ (ਸਾਰ) ਸਮਾਲ ਕਰਤਾ ਹੈ। ਗੁਰੂ ਸੰਕੇਤ ਸੇ ਕਰਣਾ ਕਾ ਅਰਥ ਪ੍ਰਪੰਚ ਹੈ॥
Prof. Sahib Singhਹੇ ਨਾਨਕ! ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ।ਪਦ ਅਰਥ ਕਰਣਾ = ਜਗਤ। ਜਿਨਿ = ਜਿਸ (ਪਰਮਾਤਮਾ) ਨੇ। ਸਾਰ = ਸੰਭਾਲ। ਕਰੇਇ = ਕਰਦਾ ਹੈ।
SikhNet (Spanish)Dice Nanak, Él, Quien creó la creación, sólo Él es su Soporte.
ਹੁਕਮੁ. ਨ ਜਾਪੀ ਖਸਮ ਕਾ; ਕਿਸੈ ਵਡਾਈ ਦੇਇ ॥੪॥੧॥੧੮॥
hukam. na jaapee khasam kaa; kisai vaddaaee dee |4|1|18| Ang 157
Sant Singh KhalsaThe Hukam of our Lord and Master's Command cannot be known; He Himself blesses us with greatness. ||4||1||18||
Manmohan SinghThe master's mandate cannot be known. He grants greatness to any He likes.
Manmohan Singh (Punjabi)ਮਾਲਕ ਦਾ ਫੁਰਮਾਨ ਜਾਣਿਆ ਨਹੀਂ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਉਚਤਾ ਬਖਸ਼ ਦਿੰਦਾ ਹੈ।
Fareedkot Teekaਉਸ ਮਾਲਕ ਵਾਹਿਗੁਰੂ ਕਾ ਹੁਕਮ ਨਹੀਂ ਜਾਣਿਆ ਜਾਤਾ ਹੈ ਕਿ ਕਿਸ ਕੋ ਵਡਿਆਈ ਦੇਵੇਗਾ॥੪॥੧॥੧੮॥
Prof. Sahib Singh(ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀਂ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤ ਮੰਗਦੇ ਰਹੋ) ॥੪॥੧॥੧੮॥ਪਦ ਅਰਥ ਨ ਜਾਪੀ = ਸਮਝ ਵਿਚ ਨਹੀਂ ਆ ਸਕਦਾ। ਦੇਇ = ਦੇਂਦਾ ਹੈ ॥੪॥
* ਨੋਟ: ਇਸ ਸ਼ਬਦ ਦੇ ਅਖ਼ਰੀਲੇ ਅੰਕ ਵੇਖੋ। ਅੰਕ ੪ ਦੱਸਦਾ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ। ਅੰਕ ੧੮ ਦੱਸਦਾ ਹੈ ਕਿ ਗਉੜੀ ਰਾਗਣੀ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ੧੮ਵਾਂ ਸ਼ਬਦ ਹੈ। ਇਸ ਤੋਂ ਪਹਿਲਾਂ "ਗਉੜੀ ਚੇਤੀ" ਵਿਚ ੫ ਸ਼ਬਦ ਆ ਚੁਕੇ ਹਨ। ਹੁਣ ਇਹ "ਗਉੜੀ ਬੈਰਾਗਣਿ" ਦਾ ਪਹਿਲਾ ਸ਼ਬਦ ਹੈ।
SikhNet (Spanish)El Jukam del Comando de nuestro Señor y Maestro no se conoce, sólo Él nos bendice con Su Grandeza.(4-1-18)