ਊਚ ਭਵਨ ਕਨਕਾਮਨੀ; ਸਿਖਰਿ ਧਜਾ ਫਹਰਾਇ ॥
aooch bhavan kanakaamanee; sikhar dhajaa faharaae |
Sant Singh KhalsaThe banners wave above the lofty mansions, filled with gold and beautiful women.
Manmohan SinghThe flags wave on the top of the lofty mansions full of gold and of damsels.
Manmohan Singh (Punjabi)ਸੋਨੇ ਅਤੇ ਮੁਟਿਆਰਾਂ ਨਾਲ ਭਰੇ ਹੋਏ ਉਚੇ ਮੰਦਰਾਂ ਦੀ ਚੋਟੀ ਉਤੇ ਝੰਡੇ ਝੂਲਦੇ ਹਨ।
Fareedkot Teekaਯਦਪਿ ਊਚੇ ਘਰ ਭੀ ਹੋਵੇ ਔ (ਕਨ) ਅੰਨ ਆਦੀ ਪਦਾਰਥ ਔ (ਕਾਮਨੀ) ਇਸਤ੍ਰੀ ਭੀ ਹੋਵੈ, ਪੁਨਾ ਮੰਦਰੋਂ ਕੇ ਸਿਖਰ ਕਰੋੜੋਂ ਕੀਆਂ ਧ੍ਵਜਾ ਭੀ ਫਹਰਾਵਤੀਆਂ ਹੋਵੈ॥
Prof. Sahib Singhਉੱਚੇ ਮਹਲ-ਮਾੜੀਆਂ ਹੋਣ, ਬੜਾ ਧਨ-ਪਦਾਰਥ ਹੋਵੇ, ਸੁੰਦਰ ਇਸਤ੍ਰੀ ਹੋਵੇ, ਮਹਲ ਦੀ ਚੋਟੀ ਉਤੇ ਝੰਡਾ ਝੂਲਦਾ ਹੋਵੇ,
ਪਦ ਅਰਥ ਭਵਨ = ਮਹਲ। ਕਨਕਾਮਨੀ = ਕਨਕ ਕਾਮਨੀ (ਨੋਟ: 'ਕਨਕ' ਦਾ ਅਖ਼ੀਰਲਾ ਤੇ 'ਕਾਮਨੀ' ਦਾ ਪਹਿਲਾ ਅੱਖਰ 'ਕ' ਇਕੱਠੇ ਮਿਲਾ ਦਿੱਤੇ ਗਏ ਹਨ)। ਕਨਕ = ਸੋਨਾ, ਧਨ-ਦੌਲਤ। ਕਾਮਨੀ = ਸੁੰਦਰ ਇਸਤ੍ਰੀ। ਸਿਖਰਿ = (ਮਹਲ ਦੀ) ਚੋਟੀ ਉਤੇ। ਧਜਾ = ਝੰਡਾ। ਫਹਰਾਇ = ਝੂਲਦਾ ਹੋਵੇ।
SikhNet (Spanish)Kabir, mejor que los ondeantes estandartes engarzados con oro arriba de las mansiones
ਤਾ ਤੇ ਭਲੀ ਮਧੂਕਰੀ; ਸੰਤਸੰਗਿ ਗੁਨ ਗਾਇ ॥੧੫੦॥
taa te bhalee madhookaree; santasang gun gaae |150|
Sant Singh KhalsaBut better than these is dry bread, if one sings the Glorious Praises of the Lord in the Society of the Saints. ||150||
Manmohan SinghHowever, better than them is the bare bread, eating which, mortal sings the Lord's praises in the saints congregation.
Manmohan Singh (Punjabi)ਪ੍ਰੰਤੂ ਉਨ੍ਹਾਂ ਨਾਲੋ ਚੰਗੀ ਹੈ ਰੁੱਖੀ ਰੋਟੀ, ਜਿਸ ਨੂੰ ਖਾ ਕੇ ਪ੍ਰਾਣੀ ਸਤਿਸੰਗਤ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦਾ ਹੈ।
Fareedkot Teekaਤਿਸ ਤੇ (ਮਧੂਕਰੀ) ਭਿਖ੍ਯਾ ਮਾਂਗ ਕਰ ਖਾਣੀ ਭਲੀ ਹੈ, ਜਿਸ ਕਰ ਸੰਤੋਂ ਕਾ ਸੰਗ ਕਰ ਕੇ ਹਰੀ ਕੇ ਗੁਣੋਂ ਕੋ ਗਾਵੈ, ਭਾਵ ਜਦਪਿ ਐਸਾ ਈਸ੍ਵਰਜ ਭੀ ਹੋਵੈ ਤੋ ਭੀ ਭਜਨ ਸੇ ਬਿਨਾਂ ਕਿਸੀ ਅਰਥ ਨਹੀਂ ਹੈ॥੧੫੦॥
Prof. Sahib Singh(ਪਰ ਜੇ ਪ੍ਰਭੂ ਦੇ ਨਾਮ ਤੋਂ ਸੁੰਞ ਹੋਵੇ)-ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੋਵੇ ॥੧੫੦॥
ਪਦ ਅਰਥ ਮਧੂਕਰੀ = ਦਰ ਦਰ ਤੋਂ ਮੰਗਤਿਆਂ ਵਾਂਗ ਮੰਗੀ ਹੋਈ ਭਿੱਛਿਆ ॥੧੫੦॥
SikhNet (Spanish)y las bellas damiselas, es el pan duro, si uno canta el Glorioso Nombre del Señor en la Compañía de los Santos. (150)