ਕਬੀਰ. ਪਾਨੀ ਹੂਆ, ਤ ਕਿਆ ਭਇਆ; ਸੀਰਾ ਤਾਤਾ ਹੋਇ ॥
kabeer. paanee hooaa, ta kiaa bheaa; seeraa taataa hoe |
Sant Singh KhalsaKabeer, what then, if one could become water? It becomes cold, then hot.
Manmohan SinghKabir, what then it one becomes like water? It becomes cold and hot.
Manmohan Singh (Punjabi)ਕਬੀਰ ਤਾਂ ਕੀ ਹੋਇਆ ਜੇਕਰ ਬੰਦਾ ਪਾਣੀ ਵਰਗਾ ਹੋ ਜਾਂਦਾ ਹੈ? ਇਹ ਠੰਡਾ ਅਤੇ ਤੱਤਾ ਕੀ ਵਝਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੇਕਰ ਪਾਨੀ ਵਤ ਭੀ ਭ੍ਯਾ ਤੌ ਕਿਆ ਹੂਆ? ਜੇਕਰ ਸੀਤਲ ਔ ਤਪਤਵਾਨ ਹੋਤਾ ਰਹਾ, ਭਾਵ ਸਤੋ, ਰਜੋ, ਤਮੋ, ਸੇ ਕਿਸੀ ਸਮੇਂ ਕੋਪ ਕਿਸੀ ਸਮੇਂ ਸੀਤਲ ਹੋਤਾ ਭਯਾ॥
Prof. Sahib Singhਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ,ਪਦ ਅਰਥ ਸੀਰਾ = ਸੀਅਰਾ, ਸੀਤਲ, ਠੰਢਾ। ਤਾਤਾ = ਤੱਤਾ।
SikhNet (Spanish)Kabir, ¿qué entonces si uno se volviera agua?, se pone fría y después caliente,
ਹਰਿ ਜਨੁ. ਐਸਾ ਚਾਹੀਐ; ਜੈਸਾ ਹਰਿ ਹੀ ਹੋਇ ॥੧੪੯॥
har jan. aisaa chaaheeai; jaisaa har hee hoe |149|
Sant Singh KhalsaThe humble servant of the Lord should be just like the Lord. ||149||
Manmohan SinghGod's serf ought to be such, as God Himself is.
Manmohan Singh (Punjabi)ਵਾਹਿਗੁਰੂ ਦਾ ਗੁਲਾਮ ਐਹੋ ਜੇਹਾ ਹੋਣਾ ਚਾਹੀਦਾ ਹੈ, ਜੇਹੋ ਜੇਹਾ ਕਿ ਵਾਹਿਗੁਰੂ ਆਪ ਹੈ।
Fareedkot Teekaਤਾਂ ਤੇ ਹਰੀ ਕਾ ਜਨ ਐਸਾ ਚਾਹੀਤਾ ਹੈ ਜੈਸਾ ਹਰਿ ਆਪ ਹੀ ਹੋਤਾ ਹੈ, ਭਾਵ ਹਰੀ ਕੇ ਸਮਾਨ ਹੋਵੇ॥੧੪੯॥
Prof. Sahib Singhਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਾਹ ਰਹਿ ਜਾਏ ॥੧੪੯॥* ਨੋਟ: ਪ੍ਰਭੂ ਦੇ ਸਿਮਰਨ ਦੀ ਸਹੈਤਾ ਨਾਲ ਜੀਵਨ ਨੂੰ ਸਹਜੇ ਸਹਜੇ ਉੱਚਾ ਕਰ ਕੇ ਪਰਮਾਤਮਾ ਨਾਲ ਇਕ-ਮਿਕ ਕਰਨ ਲਈ ਇਹਨਾਂ ਚਾਰ ਸ਼ਲੋਕਾਂ ਵਿਚ ਕਬੀਰ ਜੀ ਰੋੜੇ, ਧੂੜ ਅਤੇ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ ਇਹਨਾਂ ਦੇ ਗੁਣ ਧਾਰਨ ਅਤੇ ਇਹਨਾਂ ਵਾਲੇ ਅਵਗੁਣ ਛੱਡਣ ਦਾ ਉਪਦੇਸ਼ ਕਰਦੇ ਹਨ। ਪਹੇ ਵਿਚ ਪਿਆ ਹੋਇਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ ਕੁਬੋਲਾਂ ਨੂੰ ਸਹਾਰਨ ਦੀ ਆਦਤ ਪਕਾਣੀ ਹੈ। ਰੋੜਾ ਨੰਗੀਂ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿਚ ਚੁੱਭਦਾ ਹੈ, ਭਗਤ ਨੇ ਕਿਸੇ ਗ਼ਰੀਬ ਤੋਂ ਗ਼ਰੀਬ ਨੂੰ ਭੀ ਕੋਈ ਚੋਭਵਾਂ ਬੋਲ ਨਹੀਂ ਬੋਲਣਾ, ਧੂੜ ਵਾਂਗ ਨਰਮ-ਦਿਲ ਰਹਿਣਾ ਹੈ। ਪਰ ਧੂੜ ਮਸਾਫ਼ਿਰਾਂ ਉਤੇ ਪੈ ਕੇ ਉਹਨਾਂ ਨੂੰ ਗੰਦਾ ਕਰਦੀ ਹੈ; ਭਗਤ ਨੇ ਇਸ ਵਾਦੀ ਤੋਂ ਬਚਣਾ ਹੈ, ਕਿਸੇ ਦੇ ਐਬ ਨਹੀਂ ਫਰੋਲਣੇ। ਜਿਵੇਂ ਪਾਣੀ ਸਾਰੇ ਅੰਗਾਂ ਵਾਸਤੇ ਇਕ-ਸਮਾਨ ਹੁੰਦਾ ਹੈ, ਸਭ ਸ਼ਕਲਾਂ ਦੇ ਭਾਂਡਿਆਂ ਨਾਲ ਭੀ ਮੇਲ ਕਰ ਲੈਂਦਾ ਹੈ, ਭਗਤ ਨੇ ਚੰਗੇ ਮੰਦੇ ਸਭ ਨਾਲ ਪਿਆਰ ਕਰਨਾ ਹੈ। ਪਰ ਭਗਤ ਨੇ ਸਦਾ ਠੰਢੇ ਸੁਭਾਵ ਵਾਲਾ ਰਹਿਣਾ ਹੈ, ਇਤਨਾ ਇੱਕ-ਰਸ ਕਿ ਪਰਮਾਤਮਾ ਤੇ ਇਸ ਵਿਚ ਕੋਈ ਵਿੱਥ ਨਾਹ ਰਹਿ ਜਾਏ।
SikhNet (Spanish)el humilde Sirviente del Señor, debería de volverse como el Señor.(149)