ੴ

ਸਿੱਖਬਾਣੀ · SikhBani

ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥

kabeer paattan te aoojar bhalaa raam bhagat jih tthaae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰ. ਪਾਟਨ ਤੇ ਊਜਰੁ ਭਲਾ; ਰਾਮ ਭਗਤ ਜਿਹ ਠਾਇ ॥

kabeer. paattan te aoojar bhalaa; raam bhagat jih tthaae |

Sant Singh KhalsaKabeer, the wilderness is better than a city, if the Lord's devotees live there.
Manmohan SinghKabir, better than a city is the wilderness, in which place abides the Lord's saint.
Manmohan Singh (Punjabi)ਕਬੀਰ, ਸ਼ਹਿਰ ਨਾਲੋ ਚੰਗੀ ਹੈ ਉਜਾੜ, ਜਿਸ ਥਾਂ ਤੇ ਕਿ ਸੁਆਮੀ ਦਾ ਸੰਤ ਵਸਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਿਸ (ਪਾਟਨ) ਸ਼ੈਹਰ ਸੇ ਉਜਾੜ ਕਾ ਰਹਿਣਾ ਹੀ ਭਲਾ ਹੈ ਜਿਸ ਅਸਥਾਨ ਮੇਂ ਰਾਮ ਕੀ ਭਗਤੀ ਹੋਤੀ ਹੈ॥
Prof. Sahib Singhਹੇ ਕਬੀਰ! ਸ਼ਹਿਰ ਨਾਲੋਂ ਉਹ ਉੱਜੜਿਆ ਹੋਇਆ ਥਾਂ ਚੰਗਾ ਹੈ ਜਿਥੇ ਪ੍ਰਭੂ ਦੇ ਭਗਤ (ਪ੍ਰਭੂ ਦੇ ਗੁਣ ਗਾਂਦੇ) ਹੋਣ।

ਪਦ ਅਰਥ ਪਾਟਨ = ਸ਼ਹਰ। ਊਜਰੁ = ਉੱਜੜਿਆ ਹੋਇਆ ਥਾਂ। ਇਹ ਠਾਇ = ਜਿਸ ਥਾਂ ਤੇ।

SikhNet (Spanish)Kabir, los bosques salvajes, son mejores que la ciudad si los Devotos del Señor viven ahí,

ਰਾਮ ਸਨੇਹੀ. ਬਾਹਰਾ; ਜਮ ਪੁਰੁ ਮੇਰੇ ਭਾਂਇ ॥੧੫੧॥

raam sanehee. baaharaa; jam pur mere bhaane |151|

Sant Singh KhalsaWithout my Beloved Lord, it is like the City of Death for me. ||151||
Manmohan SinghThe city without my Beloved Lord, is for me the city of death.
Manmohan Singh (Punjabi)ਮੇਰੇ ਪਿਆਰੇ ਪ੍ਰਭੂ ਤੋਂ ਸਖਣਾ ਸ਼ਹਿਰ, ਮੇਰੇ ਭਾਣੇ ਮੌਤ ਦਾ ਸ਼ਹਿਰ ਹੈ।
Fareedkot Teekaਜੋ ਅਸਥਾਨ ਰਾਮ ਜੀ ਕੇ ਪ੍ਯਾਰੇ ਭਗਤੋਂ ਸੇ ਬਿਨਾਂ ਹੈ, ਸੋ ਮੇਰੇ (ਭਾਇ) ਭਾਣੇ ਜਮਪੁਰੀ ਕੇ ਸਮਾਨ, ਭਾਵ ਭੈਦਾਯਕ ਹੈ॥੧੫੧॥
Prof. Sahib Singhਜੇਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਞਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ ॥੧੫੧॥

ਪਦ ਅਰਥ ਸਨੇਹੀ = ਪਿਆਰ ਕਰਨ ਵਾਲਾ। ਰਾਮ ਸਨੇਹੀ ਬਾਹਰਾ = ਪਰਮਾਤਮਾ ਨਾਲ ਪਿਆਰ ਕਰਨ ਵਾਲਿਆਂ ਤੋਂ ਸੁੰਞਾ ਥਾਂ। ਜਮ ਪੁਰੁ = ਜਮ ਦਾ ਸ਼ਹਿਰ, ਨਰਕ। ਮੇਰੇ ਭਾਂਇ = ਮੇਰੇ ਭਾ ਦਾ, ਮੇਰੇ ਭਾਣੇ ॥੧੫੧॥

* ਨੋਟ: ਕਬੀਰ ਜੀ ਕਿਰਤ-ਕਾਰ ਛੱਡ ਕੇ ਮੰਗ ਖਾਣ ਨੂੰ ਇਥੇ ਚੰਗਾ ਨਹੀਂ ਕਹਿ ਰਹੇ। ਇਥੇ ਤਾਂ ਉਸ ਰਾਜ-ਭਾਗ ਦੀ ਨਿਖੇਧੀ ਕਰਦੇ ਹਨ ਜੋ ਪ੍ਰਭੂ ਦੀ ਯਾਦ ਤੋਂ ਵਿਛੋੜ ਦੇਵੇ। ਜੋ ਮਨੁੱਖ ਅਭਿਮਾਨ ਤਿਆਗਦਾ ਹੈ, ਕੋਮਲ ਹਿਰਦੇ ਵਾਲਾ ਹੋ ਜਾਂਦਾ ਹੈ, ਸਭ ਨਾਲ ਅਜੇਹਾ ਸਾਂਵਾ ਸਲੂਕ ਕਰਦਾ ਹੈ ਕਿ "ਜੈਸਾ ਹਰਿ ਹੀ ਹੋਇ" ਵੈਸਾ ਬਣ ਜਾਂਦਾ ਹੈ, ਉਸ ਨੂੰ ਸਤਸੰਗ ਹੀ ਸਭ ਤੋਂ ਪਿਆਰਾ ਥਾਂ ਲੱਗਦਾ ਹੈ।

SikhNet (Spanish)pero sin el Bienamado Señor, la ciudad para mí es como si estuviera habitada por muertos. (151)
Answers quote the Granth verbatim with Ang citations. AI commentary is not Gurbani and not a religious ruling.