ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਤਿਨਾ ਅਨੰਦੁ ਸਦਾ ਸੁਖੁ ਹੈ; ਜਿਨਾ ਸਚੁ ਨਾਮੁ ਆਧਾਰੁ ॥
tinaa anand sadaa sukh hai; jinaa sach naam aadhaar |
Sant Singh KhalsaThose who have the Support of the True Name are in ecstasy and peace forever.
Manmohan SinghThey alone are in joy and ever-lasting peace who have the support of the True Name.
Manmohan Singh (Punjabi)ਕੇਵਲ ਉਨ੍ਹਾਂ ਨੂੰ ਹੀ ਖੁਸ਼ੀ ਅਤੇ ਸਦੀਵੀ ਆਰਾਮ ਹੈ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਸਰਾ ਹੈ।
Fareedkot Teekaਜਿਨ ਪੁਰਸ਼ੋਂ ਨੇ ਸਚੁ ਨਾਮ ਕਾ ਹੀ ਅਧਾਰੁ ਕੀਆ ਹੈ, ਤਿਨ ਪੁਰਸ਼ੋਂ ਕੋ ਸੁਖ ਸ੍ਵਰੂਪ ਵਾਹਿਗੁਰੂ ਕੀ ਪ੍ਰਾਪਤੀ ਕਾ ਆਨੰਦੁ ਸਦਾ ਹੀ ਪ੍ਰਾਪਤਿ ਹੋ ਰਹਾ ਹੈ॥
Prof. Sahib Singhਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ (ਦੀ ਜ਼ਿੰਦਗੀ) ਦਾ ਆਸਰਾ ਬਣਦਾ ਹੈ, ਉਹਨਾਂ ਨੂੰ ਸਦਾ ਆਨੰਦ ਮਿਲਦਾ ਹੈ ਸਦਾ ਸੁੱਖ ਮਿਲਦਾ ਹੈ।ਪਦ ਅਰਥ ਆਧਾਰੁ = ਆਸਾਰਾ।
SikhNet (Spanish)Sólo los que se apoyan en el Nombre Verdadero viven en Paz y obtienen el Estado de Éxtasis.
ਗੁਰਸਬਦੀ ਸਚੁ ਪਾਇਆ; ਦੂਖ ਨਿਵਾਰਣਹਾਰੁ ॥
gurasabadee sach paaeaa; dookh nivaaranahaar |
Sant Singh KhalsaThrough the Word of the Guru's Shabad, they obtain the True One, the Destroyer of pain.
Manmohan SinghBy Guru's gospel they have obtained the True Being, the Destroyer of distress.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਨ੍ਹਾਂ ਨੇ ਕਸ਼ਟ ਨਾਸ ਕਰਨ ਵਾਲੇ ਸਤਿਪੁਰਖ ਨੂੰ ਪਾ ਲਿਆ ਹੈ।
Fareedkot Teekaਗੁਰ ਸਬਦੀ ਪੁਰਸ਼ੋਂ ਨੇ ਸਰਬ ਦੁਖੋਂ ਕੇ ਨਿਵਾਰਨ ਕਰਨ ਵਾਲਾ ਜੋ ਸਚ ਰੂਪੁ ਪਰਮੇਸ੍ਵਰ ਹੈ, ਸੋ ਪਾਇ ਲੀਆ ਹੈ॥
Prof. Sahib Singh(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਨਿਵਾਰਣਹਾਰੁ = ਦੂਰ ਕਰਨ ਦੀ ਤਾਕਤ ਰੱਖਣ ਵਾਲਾ।
SikhNet (Spanish)Ellos reciben la Verdad a través de la Palabra del Guru y así lavan sus aflicciones.
ਸਦਾ ਸਦਾ ਸਾਚੇ ਗੁਣ ਗਾਵਹਿ; ਸਾਚੈ ਨਾਇ ਪਿਆਰੁ ॥
sadaa sadaa saache gun gaaveh; saachai naae piaar |
Sant Singh KhalsaForever and ever, they sing the Glorious Praises of the True One; they love the True Name.
Manmohan SinghFor ever and aye, they sing the praises of the True Lord and profess love for the True Name.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਉਹ ਸਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁੰ ਗੰਢਦੇ ਹਨ।
Fareedkot Teekaਬਾਣੀ ਕਰ ਸਦਾ ਸਚੇ ਵਾਹਿਗੁਰੂ ਕੇ ਗੁਣ ਗਾਯਨ ਕਰਤੇ ਹੈਂ, ਔਰੁ ਮਨ ਕਰ ਕੇ ਸਦਾ ਸਚੇ ਹਰੀ ਨਾਮ ਮੇਂ ਪ੍ਯਾਰੁ ਕਰਤੇ ਹੈਂ॥
Prof. Sahib Singhਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ।ਪਦ ਅਰਥ ਗਾਵਹਿ = ਗਾਂਦੇ ਹਨ। ਨਾਇ = ਨਾਮ ਵਿਚ। ਦਿਤੋਨੁ = ਦਿੱਤਾ ਉਨਿ, ਉਸ (ਪ੍ਰਭੂ) ਨੇ ਦਿੱਤਾ।
SikhNet (Spanish)Ellos recitan la Alabanza Amorosa del Nombre Verdadero.
ਕਿਰਪਾ ਕਰਿ ਕੈ ਆਪਣੀ; ਦਿਤੋਨੁ ਭਗਤਿ ਭੰਡਾਰੁ ॥੧॥
kirapaa kar kai aapanee; diton bhagat bhanddaar |1|
Sant Singh KhalsaWhen the Lord Himself grants His Grace, He bestows the treasure of devotion. ||1||
Manmohan SinghBy showing His Mercy, the Lord has bestowed on them the treasures of His devotion.
Manmohan Singh (Punjabi)ਆਪਣੀ ਮਿਹਰ ਧਾਰਕੇ, ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅਨੁਰਾਗ ਦੇ ਖ਼ਜ਼ਾਨੇ ਪਰਦਾਨ ਕਰ ਦਿੱਤੇ ਹਨ।
Fareedkot Teekaਜਿਨ ਪੁਰਸ਼ੋਂ ਕਾ ਨਾਮ ਮੇਂ ਐਸਾ ਪ੍ਯਾਰੁ ਹੈ, ਵਾਹਿਗੁਰੂ ਨੇ ਤਿਨ ਕੋ ਅਪਨੀ ਕਿਰਪਾ ਕਰ ਕੇ ਭਗਤੀ ਰੂਪੀ ਭੰਡਾਰਾ ਦੇ ਦੀਆ ਹੈ॥
Prof. Sahib Singhਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ ॥੧॥ਪਦ ਅਰਥ ਭੰਡਾਰ = ਖ਼ਜ਼ਾਨਾ॥੧॥
SikhNet (Spanish)Aquél que tiene Su Misericordia, logra el Tesoro de la Devoción. (1)
ਮਨ ਰੇ; ਸਦਾ ਅਨੰਦੁ ਗੁਣ ਗਾਇ ॥
man re; sadaa anand gun gaae |
Sant Singh KhalsaO mind, sing His Glorious Praises, and be in ecstasy forever.
Manmohan SinghO My mind! everlasting bliss is acquired by singing Lord's praises.
Manmohan Singh (Punjabi)ਹੇ ਮੇਰੇ ਮਨ! ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਸਦੀਵੀ ਪਰਸੰਨਤਾ ਪਰਾਪਤ ਹੋ ਜਾਂਦੀ ਹੈ।
Fareedkot Teekaਹੇ ਪ੍ਯਾਰੇ! ਜੇ ਕਰ ਤੂੰ ਸਦਾ ਹੀ ਆਨੰਦ ਚਾਹਤਾ ਹੈਂ, ਤੋ ਵਾਹਿਗੁਰੂ ਕੇ ਗੁਣਾਂ ਕੇ ਗਾਯਨ ਕਰ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੇ ਗੁਣ ਗਾਂਦਾ ਰਹੁ।
SikhNet (Spanish)Oh mi mente, alaba sólo al Señor, para poder siempre habitar en Éxtasis.
ਸਚੀ ਬਾਣੀ ਹਰਿ ਪਾਈਐ; ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥
sachee baanee har paaeeai; har siau rahai samaae |1| rahaau |
Sant Singh KhalsaThrough the True Word of His Bani, the Lord is obtained, and one remains immersed in the Lord. ||1||Pause||
Manmohan SinghThrough the True Word God is gained and man remains blended with God. Pause.
Manmohan Singh (Punjabi)ਸੱਚੇ ਸ਼ਬਦ ਰਾਹੀਂ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਆਦਮੀ ਰੱਬ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।
Fareedkot Teekaਕਿਉਂਕਿ ਗੁਰ ਉਪਦੇਸ਼ ਰੂਪੁ ਜੋ ਸਚੀ ਬਾਣੀ ਹੈ, ਤਿਸ ਕਰ ਹਰੀ ਪ੍ਰਾਪਤਿ ਹੋਤਾ ਹੈ। ਸੋ ਜਿਨ ਪੁਰਸ਼ੋਂ ਕੋ ਸਚੀ ਬਾਣੀ ਪ੍ਰਾਪਤਿ ਭਈ ਹੈ, ਸੋ ਹਰੀ ਕੇ ਸਾਥ ਅਭੇਦ ਰੂਪ ਹੋ ਰਹੇ ਹੈਂ॥੧॥ ਰਹਾਉ ॥
Prof. Sahib Singh(ਗੁਣ ਗਾਵਣ ਨਾਲ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ ਪ੍ਰਭੂ ਮਿਲ ਪੈਂਦਾ ਹੈ। (ਜੇਹੜਾ ਜੀਵ ਸਿਫ਼ਤ-ਸਾਲਾਹ ਕਰਦਾ ਹੈ ਉਹ) ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ (ਜੁੜਿਆਂ)। ਸਿਉ = ਨਾਲ॥੧॥ਰਹਾਉ॥
SikhNet (Spanish)A través de la Palabra Verdadera, uno encuentra a su Señor y en Él, uno se funde
ਸਚੀ ਭਗਤੀ ਮਨੁ ਲਾਲੁ ਥੀਆ; ਰਤਾ ਸਹਜਿ ਸੁਭਾਇ ॥
sachee bhagatee man laal theea; rataa sehaj subhaae |
Sant Singh KhalsaIn true devotion, the mind is dyed in the deep crimson color of the Lord's Love, with intuitive peace and poise.
Manmohan SinghWith sincere worship, the mind goes red and is naturally, imbued with Lord's love.
Manmohan Singh (Punjabi)ਦਿਲੀ ਉਪਾਸ਼ਨਾ ਨਾਲ ਆਤਮਾ ਸੂਹੀ ਹੋ ਜਾਂਦੀ ਹੈ ਅਤੇ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਜਾਂਦੀ ਹੈ।
Fareedkot Teekaਤਾਂ ਤੇ ਦੰਭ ਪਾਖੰਡ ਰਹਿਤ ਜੋ ਸਚੀ ਭਗਤੀ ਹੈ, ਤਿਸ ਕਰ ਕੇ ਮਨੁ ਤਿਸ ਕਾ (ਲਾਲੁ ਥੀਆ) ਆਨੰਦਵਾਨ ਭਇਆ ਹੈ। ਇਸੀ ਕਰ ਕੇ ਵਹੁ ਭਗਤੁ (ਰਤਾ) ਮਸਤ ਹੀ ਰਹਿਤਾ ਹੈ, ਔਰ ਮਨੁ ਭੀ ਤਿਸ ਕਾ ਸਾਂਤ ਸਰੂਪ ਭਇਆ ਹੈ, ਵਾ ਨਿਰਜਤਨ ਹੀ ਰਤਾ ਹੂਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਜਿਸ ਮਨੁੱਖ ਦਾ ਮਨ ਗੂੜਾ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਸਤ ਰਹਿੰਦਾ ਹੈ।ਪਦ ਅਰਥ ਥੀਆ = ਹੋ ਜਾਂਦਾ ਹੈ। ਸਹਜਿ ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
SikhNet (Spanish)Con la Alabanza Verdadera la mente brilla candente y se entona en el Señor de manera natural.
ਗੁਰਸਬਦੀ ਮਨੁ ਮੋਹਿਆ; ਕਹਣਾ ਕਛੂ ਨ ਜਾਇ ॥
gurasabadee man mohiaa; kahanaa kachhoo na jaae |
Sant Singh KhalsaThe mind is fascinated by the Word of the Guru's Shabad, which cannot be described.
Manmohan SinghBy Guru's Word the soul is so bewitched that its description cannot be given.
Manmohan Singh (Punjabi)ਗੁਰਾਂ ਦੇ ਕਲਾਮ ਦੁਆਰਾ ਆਤਮਾ ਐਸੀ ਫਰੇਫਤਾ ਹੋਈ ਹੈ ਕਿ ਇਸ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
Fareedkot Teekaਤਿਨ ਗੁਰ ਸਬਦੀ ਜਨੋਂ ਕਾ ਮਨੁ ਪਰਮੇਸ੍ਵਰ ਮੇਂ ਐਸਾ ਮੋਹਤ ਭਯਾ ਹੈ ਕਿ ਕੁਛ ਕਹਿਨੇ ਮੇਂ ਨਹੀਂ ਆਵਤਾ ਹੈ। ਭਾਵ ਏਹਿ ਹੈ ਕਿ ਪ੍ਰੇਮ ਮੇਂ ਗਦ ਗਦ ਹੋ ਰਹੇ ਹੈਂ, ਯਾਂ ਤੇ ਕਬੀ ਹਸਤੇ ਹੈਂ ਔਰ ਕਬੀ ਪ੍ਰੇਮ ਕਰ ਨੇਤ੍ਰੋਂ ਸੇ ਜਲ ਬਹਾਉਤੇ ਹੈਂ, ਔਰ ਕਬੀ ਫਿਰ ਗ੍ਯਾਨੁ ਕਰਤੇ ਹੈਂ। ਪ੍ਰਯੋਜਨ ਯਹਿ ਹੈ ਕਿ ਲੋਕ ਲੱਜਾ ਕਾ ਤਿਨ ਕੇ ਤ੍ਯਾਗੁ ਹੋਤਾ ਹੈ, ਪ੍ਰਹਿਲਾਦਾਦਿਕੋਂ ਵਤ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦਾ ਮਨ (ਪ੍ਰਭੂ-ਚਰਨਾਂ ਵਿਚ ਅਜੇਹਾ) ਮਸਤ ਹੁੰਦਾ ਹੈ ਕਿ ਉਸ (ਮਸਤੀ) ਦਾ ਬਿਆਨ ਨਹੀਂ ਕੀਤਾ ਜਾ ਸਕਦਾ।
SikhNet (Spanish)Los labios de aquél, cuya mente ha sido embrujada por la Palabra del Guru, se quedan preñados por la Palabra del Shabd
ਜਿਹਵਾ ਰਤੀ. ਸਬਦਿ ਸਚੈ; ਅੰਮ੍ਰਿਤੁ ਪੀਵੈ. ਰਸਿ ਗੁਣ ਗਾਇ ॥
jihavaa ratee. sabad sachai; amrit peevai. ras gun gaae |
Sant Singh KhalsaThe tongue imbued with the True Word of the Shabad drinks in the Amrit with delight, singing His Glorious Praises.
Manmohan SinghThe tongue is imbued with the True Name. It delightfully quaffs the Nectar of chanting God's glories.
Manmohan Singh (Punjabi)ਜੀਭ ਸਤਿਨਾਮ ਨਾਲ ਰੰਗੀ ਗਈ ਹੈ। ਇਹ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੇ ਸੁਧਾ-ਰਸ ਨੂੰ ਖੁਸ਼ੀ ਨਾਲ ਪਾਨ ਕਰਦੀ ਹੈ।
Fareedkot Teekaਤਿਨ ਕੀ ਜਿਹਬਾ ਤੋ ਸਚੇ ਗੁਰੂ (ਸਬਦਿ) ਉਪਦੇਸ਼ ਕੇ ਉਚਾਰਨੇ ਮੇਂ (ਰਤੀ) ਰੰਗੀ ਹੁਈ ਹੈ, ਔਰ (ਰਸਿ) ਪ੍ਰੇਮ ਕਰ ਕੇ ਹਰੀ ਕੇ ਗੁਣਾਂ ਕੇ ਗਾਯਨ ਰੂਪੀ ਅੰਮ੍ਰਿਤ ਕੋ ਪਾਨ ਕਰਤੇ ਹੈਂ॥
Prof. Sahib Singhਉਸ ਦੀ ਜੀਭ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੀ ਜਾਂਦੀ ਹੈ, ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ਕੇ ਉਹ ਆਤਮਕ ਜੀਵਨ ਦੇਣ ਵਾਲਾ ਰਸ ਪੀਂਦਾ ਹੈ।ਪਦ ਅਰਥ ਰਸਿ = ਰਸ ਨਾਲ, ਪ੍ਰੇਮ ਨਾਲ। ਗਾਇ = ਗਾ ਕੇ।
SikhNet (Spanish)y beben del Néctar de la Alabanza del Señor.
ਗੁਰਮੁਖਿ ਏਹੁ ਰੰਗੁ ਪਾਈਐ; ਜਿਸ ਨੋ ਕਿਰਪਾ ਕਰੇ ਰਜਾਇ ॥੨॥
guramukh ehu rang paaeeai; jis no kirapaa kare rajaae |2|
Sant Singh KhalsaThe Gurmukh obtains this love, when the Lord, in His Will, grants His Grace. ||2||
Manmohan SinghHe, unto whom the Lord of Will shows mercy, obtains this Divine love, through the Guru.
Manmohan Singh (Punjabi)ਜਿਸ ਉਤੇ ਰਜ਼ਾ ਦਾ ਸੁਆਮੀ ਦਇਆ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਇਸ ਈਸ਼ਵਰੀ-ਪ੍ਰੀਤ ਨੂੰ ਪਾਉਂਦਾ ਹੈ।
Fareedkot Teekaਏਹ ਹਰੀ ਕੇ ਗੁਨ ਗਾਯਨ ਕਰ ਨੇ ਕਾ ਆਨੰਦ ਰੂਪੀ ਰੰਗੁ ਗੁਰਮੁਖਿਤਾ ਕਰ ਕੇ ਪ੍ਰਾਪਤਿ ਹੋਤਾ ਹੈ। ਪਰੰਤੂ ਗੁਰਮੁਖਿ ਸੋਈ ਹੋਤਾ ਹੈ, ਜਿਸ ਕੋ ਹਰੀ ਜੋ ਰਜਾ ਕੁਨਿੰਦਾ ਹੈ ਅਰਥਾਤ ਹੁਕਮੁ ਕਰਨੇ ਵਾਲਾ ਹੈ, ਸੋ ਅਪਨੀ ਕਿਰਪਾ ਕਰਤਾ ਹੈ॥੨॥
Prof. Sahib Singhਪਰ ਇਹ ਰੰਗ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ (ਉਹੀ ਮਨੁੱਖ ਪ੍ਰਾਪਤ ਕਰਦਾ ਹੈ) ਜਿਸ ਉਤੇ ਪ੍ਰਭੂ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੨॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਜਾਇ = ਰਜ਼ਾ ਅਨੁਸਾਰ॥੨॥
SikhNet (Spanish)Pero sólo a quien La Gracia le llueve por Su Voluntad, logra obtener ese Estado (2)
ਸੰਸਾ ਇਹੁ ਸੰਸਾਰੁ ਹੈ; ਸੁਤਿਆ. ਰੈਣਿ ਵਿਹਾਇ ॥
sansaa ihu sansaar hai; sutiaa. rain vihaae |
Sant Singh KhalsaThis world is an illusion; people pass their life-nights sleeping.
Manmohan SinghThis word is asleep in an illusion and in sleep the night (life) passes away.
Manmohan Singh (Punjabi)ਇਹ ਜਹਾਨ ਗਲਤ-ਫਹਿਮੀ ਅੰਦਰ ਸੁਤਾ ਪਿਆ ਹੈ ਅਤੇ ਨੀਦਰਂ ਵਿੱਚ ਹੀ ਰਾਤਰੀ (ਜੀਵਨ) ਬੀਤ ਜਾਂਦੀ ਹੈ।
Fareedkot Teekaਏਹੁ ਸੰਸਾਰੁ ਜੋ ਹੈ, ਸੋ ਸੰਸਾ ਰੂਪੁ ਹੈ। ਮਨਮੁਖੁ ਜੀਵੋਂ ਕੀ ਅਗ੍ਯਾਨ ਰੂਪੀ ਨਿੰਦਰਾ ਮੇਂ ਸੋਏ ਹੋਏ ਹੀ ਅਵਸਥਾ ਰੂਪੀ ਰਾਤ੍ਰੀ ਵਿਹਾਇ ਜਾਤੀ ਹੈ॥
Prof. Sahib Singhਜਗਤ (ਦਾ ਮੋਹ) ਤੌਖਲੇ ਦਾ ਮੂਲ ਹੈ, (ਮੋਹ ਦੀ ਨੀਂਦ ਵਿਚ) ਸੁਤਿਆਂ ਹੀ (ਜ਼ਿੰਦਗੀ-ਰੂਪ) ਰਾਤ ਬੀਤ ਜਾਂਦੀ ਹੈ।ਪਦ ਅਰਥ ਸੰਸਾ = ਸਹਮ। ਰੈਣਿ = (ਜ਼ਿੰਦਗੀ-ਰੂਪ) ਰਾਤ।
SikhNet (Spanish)Este mundo es de ilusión y en el sueño la noche pasa.
ਇਕਿ ਆਪਣੈ ਭਾਣੈ ਕਢਿ ਲਇਅਨੁ; ਆਪੇ ਲਇਓਨੁ ਮਿਲਾਇ ॥
eik aapanai bhaanai kadt leian; aape leon milaae |
Sant Singh KhalsaBy the Pleasure of His Will, He lifts some out, and unites them with Himself.
Manmohan SinghSome He delivers of His own will and unites with Himself.
Manmohan Singh (Punjabi)ਕਈਆਂ ਨੂੰ ਉਹ ਆਪਣੀ ਰਜ਼ਾ ਰਾਹੀਂ ਬਚਾ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ।
Fareedkot Teekaਵਾਹਿਗੁਰੂ ਨੇ ਏਕ ਪੁਰਸ ਅਪਨੇ ਭਾਣੇ ਕੋ ਮਨਾਇ ਕਰ ਸੰਸਾਰ ਸਾਗਰ ਸੇ ਨਿਕਾਲ ਲੀਏ ਹੈਂ, ਕਿਉਂਕਿ ਅਗ੍ਯਾਨ ਰੂਪੀ ਨਿੰਦ੍ਰਾ ਸੇ ਜਗਾਇ ਕਰ ਅਪਨੇ ਸ੍ਵਰੂਪ ਮੇਂ ਮਿਲਾਇ ਲੀਏ ਹੈਂ॥
Prof. Sahib Singhਕਈ (ਭਾਗਾਂ ਵਾਲੇ) ਜੀਵਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਜੋੜ ਕੇ ਇਸ ਮੋਹ ਵਿਚੋਂ) ਕੱਢ ਲਿਆ ਤੇ ਆਪ ਹੀ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੈ।ਪਦ ਅਰਥ ਇਕਿ = ਕਈ ਜੀਵ। ਕਢਿ ਲਇਅਨੁ ਉਸ (ਪ੍ਰਭੂ) ਨੇ ਕੱਢ ਲਏ। ਲਇਓਨੁ ਮਿਲਾਇ = ਉਸ ਨੇ ਮਿਲਾ ਲਿਆ।
SikhNet (Spanish)Sin embargo, a algunos Él los libera por Su Propia Voluntad y los une a Su Ser.
ਆਪੇ ਹੀ ਆਪਿ ਮਨਿ ਵਸਿਆ; ਮਾਇਆ ਮੋਹੁ ਚੁਕਾਇ ॥
aape hee aap man vasiaa; maaeaa mohu chukaae |
Sant Singh KhalsaHe Himself abides in the mind, and drives out attachment to Maya.
Manmohan SinghHe Himself abides within (man's) mind and drives off love of mammon.
Manmohan Singh (Punjabi)ਉਹ ਖੁਦ ਹੀ (ਆਦਮੀ ਦੇ) ਆਤਮੇ ਅੰਦਰ ਆ ਟਿਕਦਾ ਹੈ ਅਤੇ ਮੋਹਨੀ ਦੀ ਮੁਹੱਬਤ ਨੂੰ ਦੂਰ ਕਰ ਦਿੰਦਾ ਹੈ।
Fareedkot Teekaਜਿਨ ਕੇ ਮਨ ਮੇਂ ਗ੍ਯਾਨ ਇਸਥਿਤ ਭ੍ਯਾ ਹੈ, ਤਿਨ ਕੀ ਐਸੀ ਦ੍ਰਿਸ੍ਟੀ ਹੈ, ਕਿ ਜੋ ਦੇਖਨੇ ਤਥਾ ਸ਼੍ਰਵਨ ਕਰਨੇ ਮੇਂ ਆਉਤਾ ਹੈਂ, ਸੋ ਸਭ ਵਾਹਿਗੁਰੂ ਆਪ ਹੀ ਆਪ ਹੈ ਦੂਸਰਾ ਕੋਈ ਨਹੀਂ ਹੈ, ਐਸੇ ਜਾਨ ਕਰ ਕੇ ਮਾਇਆ ਮੋਹ ਕੋ ਚੁਕਾਇ ਦੀਆ ਹੈ, ਭਾਵ ਏਹਿ ਕਿ ਦੇਹਾਦਿਕੋਂ ਕੀ ਅਧ੍ਯਾਸੁ ਨਿਬਰਿਤ ਕੀਆ ਹੈ॥
Prof. Sahib Singhਆਪ ਹੀ (ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਕੇ ਆਪ ਹੀ ਉਹਨਾਂ ਦੇ ਮਨ ਵਿਚ ਆ ਵੱਸਿਆ ਹੈ।ਪਦ ਅਰਥ ਮਨਿ = ਮਨ ਵਿਚ। ਚੁਕਾਇ = ਦੂਰ ਕਰ ਕੇ।
SikhNet (Spanish)Él viene a nuestra mente desde Sí Mismo y nos libera del amor a Maya.
ਆਪਿ ਵਡਾਈ ਦਿਤੀਅਨੁ; ਗੁਰਮੁਖਿ ਦੇਇ ਬੁਝਾਇ ॥੩॥
aap vaddaaee diteean; guramukh dee bujhaae |3|
Sant Singh KhalsaHe Himself bestows glorious greatness; He inspires the Gurmukh to understand. ||3||
Manmohan SinghHe Himself bestows honour and causes Himself to be understood through the Guru.
Manmohan Singh (Punjabi)ਉਹ ਆਪੇ ਇਜ਼ਤ ਆਬਰੂ ਬਖਸ਼ਦਾ ਹੈ ਅਤੇ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਦਰਸਾ ਦਿੰਦਾ ਹੈ।
Fareedkot Teekaਹੇ ਭਾਈ! ਵਾਹਿਗੁਰੂ ਨੈ ਆਪ ਹੀ ਤਿਨ ਕੋ ਬੜਾਈ ਦਈ ਹੈ, ਜਿਨ ਕੋ ਗੁਰੋਂਦ੍ਵਾਰੇ ਸਰੂਪ ਕੀ (ਦੇਇ ਬੁਝਾਇ) ਸਮਝ ਦਈ ਹੈ॥
Prof. Sahib Singhਪ੍ਰਭੂ ਨੇ ਆਪ (ਹੀ) ਉਹਨਾਂ ਨੂੰ ਇੱਜ਼ਤ ਦਿੱਤੀ ਹੈ। (ਭਾਗਾਂ ਵਾਲਿਆਂ ਨੂੰ) ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ (ਜੀਵਨ ਦਾ ਇਹ ਸਹੀ ਰਸਤਾ) ਸਮਝਾ ਦੇਂਦਾ ਹੈ ॥੩॥ਪਦ ਅਰਥ ਦਿਤੀਅਨੁ = ਉਸ ਨੇ ਦਿੱਤੀ। ਦੇਇ ਬੁਝਾਇ = ਸਮਝਾ ਦੇਂਦਾ ਹੈ॥੩॥
SikhNet (Spanish)Él mismo nos bendice con Su Gloria y nos permite concebirla a través del Guru. (3)
ਸਭਨਾ ਕਾ ਦਾਤਾ ਏਕੁ ਹੈ; ਭੁਲਿਆ ਲਏ ਸਮਝਾਇ ॥
sabhanaa kaa daataa ek hai; bhuliaa le samajhaae |
Sant Singh KhalsaThe One Lord is the Giver of all. He corrects those who make mistakes.
Manmohan SinghThe Lord alone is the Giver for all. He corrects those in error.
Manmohan Singh (Punjabi)ਕੇਵਲ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਘੁਸਿਆ ਹੋਇਆਂ ਨੂੰ ਉਹ ਰਾਹੇ ਪਾ ਦਿੰਦਾ ਹੈ।
Fareedkot Teekaਤਾਂ ਤੇ ਸਰਬ ਜੀਵੋਂ ਕਾ ਏਕੁ ਪ੍ਰਮੇਸ੍ਵਰ ਹੀ ਦਾਤਾ ਹੈ, ਜੋ ਭੂਲੇ ਹੂਏ ਜੀਵੋਂ ਕੋ ਆਪ ਹੀ ਕ੍ਰਿਪਾ ਕਰ ਕੇ ਸਮਝਾਇ ਲੇਤਾ ਹੈ॥
Prof. Sahib Singhਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਨ-ਰਾਹ ਤੋਂ ਖੁੰਝਿਆਂ ਨੂੰ ਭੀ ਸੂਝ ਦੇਂਦਾ ਹੈ।
SikhNet (Spanish)Él, el Señor es el Único Dador, aquéllos que están en el error Él los corrige.
ਇਕਿ ਆਪੇ ਆਪਿ ਖੁਆਇਅਨੁ; ਦੂਜੈ ਛਡਿਅਨੁ ਲਾਇ ॥
eik aape aap khuaaeian; doojai chhaddian laae |
Sant Singh KhalsaHe Himself has deceived some, and attached them to duality.
Manmohan SinghHe Himself has misled some and has attached them to duality.
Manmohan Singh (Punjabi)ਉਸ ਨੇ ਆਪ ਹੀ ਕਈਆਂ ਨੂੰ ਗੁਮਰਾਹ ਕਰ ਛੱਡਿਆ ਹੈ ਅਤੇ ਹੋਰਸ ਨਾਲ ਜੋੜ ਦਿੱਤਾ ਹੈ।
Fareedkot Teekaਔਰ ਏਕ ਮਨਮੁਖ ਜੀਵ ਤਿਨ ਕੇ ਕਰਮਾਨੁਸਾਰ ਆਪਣੇ ਸਰੂਪ ਸੇ (ਖੁਆਇਅਨੁ) ਭੁਲਾਇ ਦੀਏ ਹੈਂ, ਐਸੇ ਪੁਰਸ (ਦੂਜੇ) ਦ੍ਵੈਤ ਭਾਉ ਮੇਂ ਲਗਾਇ ਛੋਡੇ ਹੈਂ॥
Prof. Sahib Singhਕਈ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲੋਂ ਖੁੰਝਾਇਆ ਹੋਇਆ ਹੈ, ਤੇ ਮਾਇਆ ਦੇ ਮੋਹ ਵਿਚ ਲਾ ਰੱਖਿਆ ਹੈ।ਪਦ ਅਰਥ ਖੁਆਇਨੁ = ਉਸ ਨੇ ਖੁੰਝਾ ਦਿੱਤੇ ਹਨ। ਦੂਜੈ = ਹੋਰ (ਪ੍ਰੇਮ) ਵਿਚ। ਛਡਿਅਨੁ ਲਾਇ = ਲਾ ਛੱਡੇ ਹਨ ਉਸ ਨੇ।
SikhNet (Spanish)A otros los hace perder el camino, apegándolos a la dualidad.
ਗੁਰਮਤੀ ਹਰਿ ਪਾਈਐ; ਜੋਤੀ ਜੋਤਿ ਮਿਲਾਇ ॥
guramatee har paaeeai; jotee jot milaae |
Sant Singh KhalsaThrough the Guru's Teachings, the Lord is found, and one's light merges into the Light.
Manmohan SinghUnder Guru's instruction God is attained and man's soul merges with the Supreme Soul.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁੱਖ ਦੀ ਆਤਮਾ ਪਰਮ-ਆਤਮਾ ਨਾਲ ਮਿਲ ਜਾਂਦੀ ਹੈ।
Fareedkot Teekaਤਾਂ ਤੇ ਜੋ (ਗੁਰਮਤੀ) ਗੁਰਮੁਖਿ ਪੁਰਸ ਹੈਂ ਤਿਨੋਂ ਨੇ ਹੀ ਹਰੀ ਨਾਮ ਕੋ ਪਾਇਆ ਹੈ, ਔਰ ਨਾਮ ਕੀ ਪ੍ਰਾਪਤੀ ਕਰ ਤਿਨ ਕੀ ਜੋ (ਜੋਤਿ) ਚੈਤੰਨ ਸਤਾ ਹੈ, ਸੋ (ਜੋਤੀ) ਵਾਹਿਗੁਰੂ ਮੇਂ ਸਮਾਇ ਗਈ ਹੈ, ਭਾਵ ਏਹਿ ਕਿ ਏਕ ਸਰੂਪ ਭਏ ਹੈਂ॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਪਰਮਾਤਮਾ ਮਿਲਦਾ ਹੈ, (ਗੁਰੂ ਦੀ ਮਤਿ ਤੇ ਤੁਰ ਕੇ ਜੀਵ) ਆਪਣੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾਂਦਾ ਹੈ।ਪਦ ਅਰਥ ਜੋਤਿ = ਸੁਰਤਿ।
SikhNet (Spanish)Si uno alcanza al Señor, el Alma individual se funde en El Alma Universal.
ਅਨਦਿਨੁ ਨਾਮੇ ਰਤਿਆ; ਨਾਨਕ ਨਾਮਿ ਸਮਾਇ ॥੪॥੨੫॥੫੮॥
anadin naame ratiaa; naanak naam samaae |4|25|58|
Sant Singh KhalsaAttuned to the Name of the Lord night and day, O Nanak, you shall be absorbed into the Name. ||4||25||58||
Manmohan SinghBy remaining imbued with Lord's Name night and day, O Nanak! mortal is absorbed in the Name.
Manmohan Singh (Punjabi)ਰੈਣ ਦਿਹੁੰ ਸਾਈਂ ਦੇ ਨਾਮ ਨਾਲ ਰੰਗੀਜੇ ਰਹਿਣ ਦੁਆਰਾ, ਹੇ ਨਾਨਕ! ਪ੍ਰਾਣੀ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਸ ਦਿਨ ਜੋ ਨਾਮ ਮੇਂ ਰਤੇ ਹੂਏ ਹੈਂ, ਸੋ ਨਾਮੀ ਸੋਂ ਅਭੇਦ ਹੋ ਜਾਤੇ ਹੈਂ॥੪॥੨੫॥੫੮॥
Prof. Sahib Singhਤੇ ਹੇ ਨਾਨਕ! ਹਰ ਵੇਲੇ ਨਾਮ ਵਿਚ ਰੰਗਿਆ ਰਹਿ ਕੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੫॥੫੮॥ਪਦ ਅਰਥ ਅਨਦਿਨੁ = ਹਰ ਰੋਜ਼। ਨਾਮਿ = ਨਾਮ ਵਿਚ॥੪॥
SikhNet (Spanish)Y aquél que habita en el Nombre por siempre, Dice Nanak, al final se funde en Él. (4-25-58)