ੴ

ਸਿੱਖਬਾਣੀ · SikhBani

Ang 36

Sri Guru Granth Sahib · Siree Raag · 4 shabads, 41 lines
Translations
Shabad Guru Amardas Ji Siree Raag continued from Ang 35

ਸਭੁ ਕਿਛੁ ਸੁਣਦਾ ਵੇਖਦਾ; ਕਿਉ ਮੁਕਰਿ ਪਇਆ ਜਾਇ ॥

sabh kichh sunadaa vekhadaa; kiau mukar peaa jaae |

Sant Singh KhalsaHe hears and sees everything. How can anyone deny Him?
Manmohan SinghThe Lord Hears and Sees every thing. How can, then, man refuse to admit?
Manmohan Singh (Punjabi)ਸੁਆਮੀ ਸਾਰਾ ਕੁਝ ਸ੍ਰਵਣ ਕਰਦਾ ਤੇ ਦੇਖਦਾ ਹੈ। ਆਦਮੀ ਕਿਸ ਤਰ੍ਹਾਂ ਇਨਕਾਰੀ ਹੋ ਸਕਦਾ ਹੈ?
Fareedkot Teekaਵਾਹਿਗੁਰੂ ਜੀਵੋਂ ਕੇ ਸਰਬ ਸਬਦੋਂ ਕੋ ਸੁਨਤਾ ਹੈ ਔਰੁ ਸਰਬ ਕਰਮੋਂ ਕੋ ਦੇਖਤਾ ਹੈ (ਕਿਉ ਮੁਕਰਿ ਪਇਆ ਜਾਇ) ਕੈਸੇ ਮੁਕਰਾ ਜਾਵੈ, ਅਰਥਾਤ ਜੀਵ ਕੋ ਮਨਮੁਖਤਾ ਕਰ ਕੇ ਐਸਾ ਸ੍ਵਭਾਵ ਪੜ ਰਹਾ ਹੈ ਕਿ ਅਸੁਭ ਕਰਮ ਕੋ ਕਰਤਾ ਹੈ ਔਰੁ ਕਰ ਕੇ ਮੁਕਰ ਜਾਤਾ ਹੈ, ਯਾਂ ਤੇ ਪਰਮੇਸ੍ਵਰ ਕੀ ਕ੍ਰਿਪਾ ਦ੍ਰਿਸ੍ਟੀ ਮੇਂ ਕਪਟੁ ਹੀ ਪ੍ਰਤਿਬੰਧੁ ਹੈ। ਜੈਸੇ ਚੋਰ ਕੀ ਚੋਰੀ ਕਰਨੇ ਕੋ ਰਾਜਾ ਜਾਨਤਾ ਭੀ ਹੋ, ਪਰ ਪੂਛੇ ਤੇ ਚੋਰੁ ਮੁਕਰ ਹੀ ਜਾਤਾ ਹੈ। ਔਰੁ ਜੋ ਮੁਕਰਤਾ ਹੈ ਤਿਸ ਪਰ ਰਾਜਾ ਕਾ ਅਧਿਕ ਕੋਪੁ ਹੋਤਾ ਹੈ, ਔਰੁ ਤਾਂ ਕੋ ਅਧਿਕ ਹੀ ਸਾਸਨਾ ਮਿਲਤੀ ਹੈ। ਔਰੁ ਜੋ ਨਾ ਮੁਕਰੇ ਹੈ ਤਿਸ ਪਰ ਕਿਰਪਾ ਹੋਤੀ ਹੈ। ਤੈਸੇ ਹੀ ਈਹਾਂ ਜਾਨਨਾ, ਇਸ ਕੋ ਸਪਸ਼੍ਟ ਕਰਤੇ ਹੈਂ॥
Prof. Sahib Singh(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।
SikhNet (Spanish)El Señor lo ve todo en nosotros, escucha todo de nosotros, ¿cómo podemos entonces negar Su Presencia?

ਪਾਪੋ ਪਾਪੁ ਕਮਾਵਦੇ; ਪਾਪੇ ਪਚਹਿ ਪਚਾਇ ॥

paapo paap kamaavade; paape pacheh pachaae |

Sant Singh KhalsaThose who sin again and again, shall rot and die in sin.
Manmohan SinghThey, who commit sins upon sins, putrefy and die in sins.
Manmohan Singh (Punjabi)ਜੋ ਗੁਨਾਹਾਂ ਉਤੇ ਗੁਨਾਹ ਕਰਦੇ ਹਨ, ਉਹ ਗੁਨਾਹਾਂ ਅੰਦਰ ਹੀ ਗਲ-ਸੜ ਕੇ ਮਰ ਜਾਂਦੇ ਹਨ।
Fareedkot Teekaਤਾਂ ਤੇ ਜੋ ਮਨਮੁਖ ਜੀਵ ਹੈਂ, ਸੋ ਪਾਪ ਹੀ ਪਾਪ ਕਰਤੇ ਹੈਂ, ਔਰ ਤਿਨ ਪਾਪੋਂ ਮੇਂ ਆਪ ਤੋ (ਪਰੇ) ਜਲੇ ਹੈਂ, ਪੁਨਃ ਔਰੁ ਭੀ ਜੋ ਤਿਨ ਕੇ ਸੰਗੀ ਹੈਂ, ਤਿਨ ਕੋ ਪਾਪੋਂ ਮੇਂ ਜਲਾਉਤੇ ਹੈਂ॥
Prof. Sahib Singh(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ।

ਪਦ ਅਰਥ ਪਾਪੋ ਪਾਪੁ = ਪਾਪ ਹੀ ਪਾਪ। ਪਚਹਿ = ਖ਼ੁਆਰ ਹੁੰਦੇ ਹਨ। ਪਾਪੇ = ਪਾਪਿ ਹੀ, ਪਾਪ ਵਿਚ ਹੀ।

SikhNet (Spanish)Los que cometen error tras error son arrastrados por sus mismas faltas,

ਸੋ ਪ੍ਰਭੁ ਨਦਰਿ. ਨ ਆਵਈ; ਮਨਮੁਖਿ ਬੂਝ. ਨ ਪਾਇ ॥

so prabh nadar. na aavee; manamukh boojh. na paae |

Sant Singh KhalsaGod's Glance of Grace does not come to them; those self-willed manmukhs do not obtain understanding.
Manmohan SinghThat Lord they perceive not. The self-willed obtain not understanding.
Manmohan Singh (Punjabi)ਉਹ ਸੁਆਮੀ ਨੂੰ ਉਹ ਨਹੀਂ ਵੇਖਦੇ। ਆਪ-ਹੁਦਰਿਆਂ ਨੂੰ ਸਮਝ ਪਰਾਪਤ ਨਹੀਂ ਹੁੰਦੀ।
Fareedkot Teekaਸੋ ਪ੍ਰਭੂ ਦ੍ਰਿਸ੍ਟੀ ਮੇਂ ਨਹੀਂ ਆਉਤਾ, ਕਿਉਂਕਿ ਮਨਮੁਖਤਾ ਕਰ ਕੇ (ਬੂਝ) ਸਮਝ ਨਹੀਂ ਪਾਉਤੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ।

ਪਦ ਅਰਥ ਪਾਇ = (ਬੂਝ) ਪਾਇ, ਸਮਝ ਹਾਸਲ ਕਰਦਾ ਹੈ।

SikhNet (Spanish)pues ellos no ven a su Señor, son arrogantes Manmukjs y no pueden concebir así a Dios.

ਜਿਸੁ ਵੇਖਾਲੇ ਸੋਈ ਵੇਖੈ; ਨਾਨਕ ਗੁਰਮੁਖਿ ਪਾਇ ॥੪॥੨੩॥੫੬॥

jis vekhaale soee vekhai; naanak guramukh paae |4|23|56|

Sant Singh KhalsaThey alone see the Lord, unto whom He reveals Himself. O Nanak, the Gurmukhs find Him. ||4||23||56||
Manmohan SinghHe alone, whom God shows, sees Him. O Nanak! through the Guru He is obtained.
Manmohan Singh (Punjabi)ਕੇਵਲ ਉਹੀ ਜਿਸ ਨੂੰ ਵਾਹਿਗੁਰੂ ਵਿਖਾਲਦਾ ਹੈ ਉਸ ਨੂੰ ਵੇਖਦਾ ਹੈ। ਗੁਰਾਂ ਦੁਆਰਾ ਹੇ ਨਾਨਕ! ਉਹ ਪਾਇਆ ਜਾਂਦਾ ਹੈ।
Fareedkot Teekaਔਰ ਜਿਸ ਗੁਰਮੁਖ ਪੁਰਸ ਕੋ ਏਹਿ ਬੂਝ ਕਾ ਰਸਤਾ ਵਾਹਿਗੁਰੂ (ਵੇਖਾਲੇ) ਦਿਖਲਾਉਤਾ ਹੈ, ਸੋਈ ਇਸ ਰਸਤੇ ਕੋ ਪਾਇ ਕਰ ਕੇ ਵਾਹਿਗੁਰੂ ਕੋ ਦੇਖਤਾ ਹੈ॥੪॥੨੩॥੫੬॥
Prof. Sahib Singh(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ॥੪॥੨੩॥੫੬॥{35-36}
SikhNet (Spanish)Solamente Lo ve aquél con quien Él está Complacido. Dice Nanak, es a través del Guru que uno encuentra a Dios en su interior. (4-23-56)

Open this shabad (19 lines, Angs 35-36) →

Shabad Guru Amardas Ji Siree Raag

ਸ੍ਰੀਰਾਗੁ ਮਹਲਾ ੩ ॥

sreeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਬਿਨੁ ਗੁਰ. ਰੋਗੁ ਨ ਤੁਟਈ; ਹਉਮੈ ਪੀੜ. ਨ ਜਾਇ ॥

bin gur. rog na tuttee; haumai peerr. na jaae |

Sant Singh KhalsaWithout the Guru, the disease is not cured, and the pain of egotism is not removed.
Manmohan SinghWithout the Guru disease is not cured nor is the pain of pride removed.
Manmohan Singh (Punjabi)ਗੁਰਾਂ ਦੇ ਬਾਝੋਂ ਬੀਮਾਰੀ ਦੂਰ ਨਹੀਂ ਹੁੰਦੀ ਤੇ ਨਾਂ ਹੀ ਹੰਕਾਰ ਦੀ ਦਰਦ ਰਫ਼ਾ ਹੁੰਦੀ ਹੈ।
Fareedkot Teekaਅਗ੍ਯਾਨ ਰੂਪੀ ਰੋਗੁ ਗੁਰੋਂ ਕੀ ਕ੍ਰਿਪਾ ਸੇ ਬਿਨਾ ਤੂਟਤਾ ਨਹੀਂ ਹੈ, ਔਰੁ ਅਗ੍ਯਾਨ ਕੀ ਨਿਬ੍ਰਿਤੀ ਬਿਨਾ ਅਹੰਤਾ ਮਮਤਾ ਰੂਪੁ ਪੀੜਾ ਕੀ ਨਿਬ੍ਰਿਤੀ ਨਹੀਂ ਹੋਤੀ ਹੈ॥
Prof. Sahib Singhਗੁਰੂ (ਦੀ ਸਰਨ) ਤੋਂ ਬਿਨਾ (ਜਨਮ ਮਰਨ ਦਾ) ਰੋਗ ਦੂਰ ਨਹੀਂ ਹੁੰਦਾ, ਹਉਮੈ ਦੀ ਦਰਦ ਨਹੀਂ ਜਾਂਦੀ।

ਪਦ ਅਰਥ ਤੁਟਈ = ਤੁਟਇ, ਤੁਟਏ, ਤੁਟੈ, ਟੁੱਟਦਾ।

SikhNet (Spanish)Sin el Guru, la dolorosa aflicción del ego no se disipa.

ਗੁਰ ਪਰਸਾਦੀ ਮਨਿ ਵਸੈ; ਨਾਮੇ ਰਹੈ ਸਮਾਇ ॥

gur parasaadee man vasai; naame rahai samaae |

Sant Singh KhalsaBy Guru's Grace, He dwells in the mind, and one remains immersed in His Name.
Manmohan SinghBy Guru's grace God dwells in the mind and man remains merged in His Name.
Manmohan Singh (Punjabi)ਗੁਰਾਂ ਦੀ ਮਿਹਰ-ਸਦਕਾ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਇਨਸਾਨ ਉਸ ਦੇ ਨਾਮ ਅੰਦਰ ਲੀਨ ਰਹਿੰਦਾ ਹੈ।
Fareedkot Teekaਔਰੁ ਜਿਨੋਂ ਪਰ ਗੁਰੋਂ ਕੀ ਕ੍ਰਿਪਾ ਭਈ ਹੈ, ਤਿਨ ਕੇ ਮਨ ਮੇਂ ਨਾਮੁ ਬਸਤਾ ਹੈ, ਸੋ ਐਸੇ ਪੁਰਸ ਨਾਮੀ ਕੇ ਬੀਚ ਸਮਾਇ ਰਹੇ ਹੈਂ, ਭਾਵ ਏਹਿ ਕਿ ਅਭੇਦ ਭਏ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ ਨਾਮ) ਵੱਸ ਪੈਂਦਾ ਹੈ ਉਹ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।

ਪਦ ਅਰਥ ਮਨਿ = ਮਨਿ ਵਿਚ। ਨਾਮੇ = ਨਾਮ ਵਿਚ ਹੀ।

SikhNet (Spanish)A través de Su Gracia, Él inunda la mente de Sí Mismo y uno funde su ser en el Nombre del Señor.

ਗੁਰਸਬਦੀ ਹਰਿ ਪਾਈਐ; ਬਿਨੁ ਸਬਦੈ. ਭਰਮਿ ਭੁਲਾਇ ॥੧॥

gurasabadee har paaeeai; bin sabadai. bharam bhulaae |1|

Sant Singh KhalsaThrough the Word of the Guru's Shabad, the Lord is found; without the Shabad, people wander, deceived by doubt. ||1||
Manmohan SinghThrough Guru's hymns God is obtained. Without Gurbani the man is lost in doubt.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਗੁਰਬਾਣੀ ਦੇ ਬਾਝੋਂ ਆਦਮੀ ਵਹਿਮ ਵਿੱਚ ਕੁਰਾਹੇ ਪੈ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਸਬਦ ਕੋ ਧਾਰਨ ਵਾਲੇ ਹੈਂ ਤਿਨੋਂ ਨੇ ਹਰੀ ਪਾਇਆ ਹੈ, ਔਰ ਜੋ ਗੁਰੋਂ ਕੇ ਸਬਦਿ ਤੇ ਰਹਿਤ ਹੈਂ, ਸੋ ਪੁਰਸ ਭ੍ਰਮ ਕਰ ਕੇ ਭੂਲ ਰਹੇ ਹੈਂ॥੧॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ, ਗੁਰ-ਸ਼ਬਦ ਤੋਂ ਬਿਨਾ ਮਨੁੱਖ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੧॥

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਇ = ਖੁੰਝਿਆ ਰਹਿੰਦਾ ਹੈ॥੧॥

SikhNet (Spanish)A través de La Palabra Shabd uno concibe al Señor, sin el Shabd, uno extravía su ser en la duda. (1)

ਮਨ ਰੇ; ਨਿਜ ਘਰਿ ਵਾਸਾ ਹੋਇ ॥

man re; nij ghar vaasaa hoe |

Sant Singh KhalsaO mind, dwell in the balanced state of your own inner being.
Manmohan SinghO my Soul! thou shalt dwell in thy real Home.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਵਿਆਪਕ, ਵਾਹਿਗੁਰੂ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਨਿਜ ਸ੍ਵਰੂਪ ਮੇਂ ਤੇਰਾ ਨਿਵਾਸੁ ਹੋਵੇਗਾ॥
Prof. Sahib Singhਹੇ (ਮੇਰੇ) ਮਨ! ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਤੇਰਾ ਨਿਵਾਸ ਬਣਿਆ ਰਹੇ,

ਪਦ ਅਰਥ ਨਿਜ ਘਰਿ = ਆਪਣੇ ਘਰਿ ਵਿਚ, ਅੰਤਰ ਆਤਮੇ, ਪ੍ਰਭੂ ਚਰਨਾਂ ਵਿਚ।

SikhNet (Spanish)Oh mi mente, encuentra la Paz en tu ser verdadero

ਰਾਮ ਨਾਮੁ ਸਾਲਾਹਿ ਤੂ; ਫਿਰਿ ਆਵਣ ਜਾਣੁ. ਨ ਹੋਇ ॥੧॥ ਰਹਾਉ ॥

raam naam saalaeh too; fir aavan jaan. na hoe |1| rahaau |

Sant Singh KhalsaPraise the Lord's Name, and you shall no longer come and go in reincarnation. ||1||Pause||
Manmohan SinghPraise the name of the Lord thou shalt not again come and go. Pause.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਨਿਵਾਸ ਪਾ ਲਵੇਗੀ ਤੇ ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ। ਠਹਿਰਾਉ।
Fareedkot Teekaਹੇ ਮਨ! ਰਾਮ ਨਾਮ ਕੋ ਜਪੁ ਔਰੁ ਪਰਮੇਸ੍ਵਰ ਕੀ ਉਪਮਾ ਕਰੁ, ਫਿਰ ਆਵਾਗਵਨ ਸੇ ਰਹਿਤ ਹੋਇਗਾ॥☬ਪ੍ਰਸ਼ਨ: ਦੁਖੋਂ ਕੀ ਨਿਬ੍ਰਿਤੀ ਕੈਸੇ ਹੋਵੇ ਔਰੁ ਰਾਮ ਨਾਮ ਰਿਦੇ ਮੇਂ ਕੈਸੇ ਬਸਤਾ ਹੈ?☬ਉੱਤਰ:
Prof. Sahib Singhਤੂੰ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤਾਂ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੋਵੇਗਾ ॥੧॥ ਰਹਾਉ ॥

ਪਦ ਅਰਥ ਸਾਲਾਹਿ = ਸਿਫ਼ਤ-ਸਾਲਾਹ ਕਰ॥੧॥ਰਹਾਉ॥

SikhNet (Spanish)y rézale al Señor para que ya no vayas y regreses más. (1-Pausa)

ਹਰਿ ਇਕੋ ਦਾਤਾ ਵਰਤਦਾ; ਦੂਜਾ ਅਵਰੁ. ਨ ਕੋਇ ॥

har iko daataa varatadaa; doojaa avar. na koe |

Sant Singh KhalsaThe One Lord alone is the Giver, pervading everywhere. There is no other at all.
Manmohan SinghGod alone, the Bestower, is doing everything. There is no other second.
Manmohan Singh (Punjabi)ਕੇਵਲ ਵਾਹਿਗੁਰੂ ਦਾਤਾਰ ਹੀ ਸਾਰਾ ਕੁਛ ਕਰ ਰਿਹਾ ਹੈ, ਹੋਰ ਦੂਸਰਾ ਕੋਈ ਨਹੀਂ।
Fareedkot Teekaਹੇ ਮਨ! ਹਰੀ ਏਕ ਹੀ ਸਰਬ ਕਾ ਦਾਤਾਰੁ ਹੈ, ਔਰ ਤਿਸ ਹਰੀ ਕਾ ਹੀ ਹੁਕਮੁ ਸਰਬ ਜਗਤ ਮੇਂ ਵਰਤਦਾ ਹੈ, ਕਿਉਂਕਿ ਤਿਸ ਸੇ ਬਿਨਾ ਦੂਸਰਾ ਹੁਕਮ ਕਰਨੇ ਵਾਲਾ ਔਰੁ ਮਾਨਨੇ ਵਾਲੇ ਔਰ ਕੋਈ ਨਹੀਂ ਹੈ। ਅਰਥਾਤ ਹਰੀ ਹੀ ਸਰਬ ਰੂਪੁ ਹੋ ਕਰ ਵ੍ਯਾਪਕ ਹੋ ਰਹਾ ਹੈ॥
Prof. Sahib Singhਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ।

ਪਦ ਅਰਥ ਵਰਤਦਾ = ਕੰਮ ਕਰ ਰਿਹਾ ਹੈ, ਸਮਰੱਥਾ ਵਾਲਾ ਹੈ।

SikhNet (Spanish)Sólo el Uno es el Dador, y obra en todas partes, sí, nadie más que Él.

ਸਬਦਿ ਸਾਲਾਹੀ ਮਨਿ ਵਸੈ; ਸਹਜੇ ਹੀ ਸੁਖੁ ਹੋਇ ॥

sabad saalaahee man vasai; sahaje hee sukh hoe |

Sant Singh KhalsaPraise the Word of the Shabad, and He shall come to dwell in your mind; you shall be blessed with intuitive peace and poise.
Manmohan SinghIf thou praise the Lord, He shall abide in thy mind and thou shalt automatically obtain peace.
Manmohan Singh (Punjabi)ਜੇਕਰ ਤੂੰ ਸਾਈਂ ਦੀ ਕੀਰਤੀ ਕਰੇ, ਉਹ ਤੇਰੇ ਚਿੱਤ ਵਿੱਚ ਟਿਕ ਜਾਵੇਗਾ ਅਤੇ ਤੂੰ ਸੁਤੇ ਸਿੱਧ ਹੀ, ਠੰਢ-ਚੈਨ ਪਰਾਪਤ ਕਰ ਲਵੇਗਾ।
Fareedkot Teekaਗੁਰੋਂ ਕਾ ਸਬਦੁ ਜਬ ਮਨ ਮੇਂ ਬਸੇ ਔਰ ਤਿਸ ਕਰ ਕੇ ਵਾਹਿਗੁਰੂ ਕੀ ਉਪਮਾ ਕਰੀਏ, ਤਬ ਸ੍ਵਭਾਵਕ ਹੀ ਸੁਖੁ ਪ੍ਰਾਪਤਿ ਹੋਤਾ ਹੈ॥
Prof. Sahib Singhਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਾਂ, ਤਾਂ ਉਹ ਮਨ ਵਿਚ ਆ ਵੱਸਦਾ ਹੈ, ਤੇ ਸੁਖੈਨ ਹੀ ਆਤਮਕ ਆਨੰਦ ਬਣ ਜਾਂਦਾ ਹੈ।

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਸਾਲਾਹੀ = ਜੇ ਮੈਂ ਸਾਲਾਹਾਂ। ਸਹਜੇ ਹੀ = ਸੁਖੈਨ ਹੀ। ਸੁਖੁ = ਆਤਮਕ ਆਨੰਦ।

SikhNet (Spanish)Si uno alaba al Señor, Él viene a habitar en la mente y obtiene la Paz de manera imperceptible.

ਸਭ ਨਦਰੀ ਅੰਦਰਿ ਵੇਖਦਾ; ਜੈ ਭਾਵੈ ਤੈ ਦੇਇ ॥੨॥

sabh nadaree andar vekhadaa; jai bhaavai tai dee |2|

Sant Singh KhalsaEverything is within the Lord's Glance of Grace. As He wishes, He gives. ||2||
Manmohan SinghGod beholds (keeps) all under His glance, He gives gift to Him whom He likes.
Manmohan Singh (Punjabi)ਵਾਹਿਗੁਰੂ ਸਾਰਿਆਂ ਨੂੰ ਆਪਣੀ ਨਿਗ੍ਹਾ ਹੇਠਾਂ (ਰਖਦਾ) ਜਾਂ (ਦੇਖਦਾ) ਹੈ। ਉਹ ਉਸ ਨੂੰ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਸਰਬ ਜੀਵੋਂ ਕੋ (ਨਦਰੀ) ਵਾਹਿਗੁਰੂ ਅਪਨੀ ਦ੍ਰਿਸ੍ਟੀ ਮੇਂ ਦੇਖ ਰਹਾ ਹੈ, ਪਰੰਤੂ (ਜੈ) ਜਿਸ ਕੋ (ਭਾਵੈ) ਚਾਹੇ (ਤੈ) ਤਿਸ ਕੋ ਗੁਰੋਂ ਕਾ ਸਬਦੁ ਦੇਤਾ ਹੈ॥੨॥☬ਕਦਾਚਿਤ ਐਸੀ ਅਸੰਕਾ ਹੋਵੇ ਕਿ ਔਰੁ ਜੀਵ ਤੋ ਗੁਰ ਸਬਦ ਤੇ ਬਿਨਾ ਅਨੇਕ ਕਰਮ ਕਰਤੇ ਹੈਂ, ਤਿਨ ਕੇ ਕਰ ਨੇ ਸੇ ਭੀ ਸੁਖੁ ਹੋਤਾ ਹੈ ਵਾ ਨਹੀਂ, ਤਿਸ ਕਾ ਸਮਾਧਾਨੁ ਅਗੇ ਕਹਤੇ ਹੈਂ:
Prof. Sahib Singhਉਹ ਦਾਤਾਰ ਹਰੀ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਸ ਨੂੰ ਉਸ ਦੀ ਮਰਜ਼ੀ ਹੋਵੇ ਉਸ ਨੂੰ ਹੀ (ਇਹ ਆਤਮਕ ਆਨੰਦ) ਦੇਂਦਾ ਹੈ ॥੨॥

ਪਦ ਅਰਥ ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਸਭ = ਸਾਰੀ ਸ੍ਰਿਸ਼ਟੀ। ਜੈ = ਜਿਸ ਨੂੰ। ਤੈ = ਉਸ ਨੂੰ। ਦੇਇ = ਦੇਂਦਾ ਹੈ॥੨॥

SikhNet (Spanish)Él lo ve todo, pero sólo da a quien Él escoge por Su Voluntad. (2)

ਹਉਮੈ ਸਭਾ. ਗਣਤ ਹੈ; ਗਣਤੈ ਨਉ. ਸੁਖੁ ਨਾਹਿ ॥

haumai sabhaa. ganat hai; ganatai nau. sukh naeh |

Sant Singh KhalsaIn egotism, all must account for their actions. In this accounting, there is no peace.
Manmohan SinghIn pride are all counts. Unto counting one's doings there is no solace.
Manmohan Singh (Punjabi)ਹੰਕਾਰ ਅੰਦਰ ਹਨ ਸਮੂਹ ਗਿਣਤੀਆਂ। ਆਪਣੇ ਕਾਰਨਾਮੇ ਗਿਣਨ ਅੰਦਰ ਕੋਈ ਠੰਢ-ਚੈਨ ਨਹੀਂ।
Fareedkot Teekaਗੁਰ ਸਬਦ ਸੇ ਹੀਣ ਜੋ ਹੰਤਾ ਮਮਤਾ ਕੋ ਧਾਰ ਕਰ ਕਰਮ ਕਰਤੇ ਹੈਂ, ਸੋ ਪੁਰਸ ਸਦਾ ਹੀ (ਗਣਤ ਹੈ) ਗਿਨਤੀ ਕਰਤੇ ਰਹਿਤੇ ਹੈਂ ਕਿ ਮੈਨੇ ਅਮਕਾ ਯਗ੍ਯ ਕੀਆ ਔਰੁ ਅਮਕਾ ਬ੍ਰਤ ਔਰੁ ਅਮਕਾ ਦਾਨੁ ਕੀਆ ਹੈ। ਤਾਂ ਤੇ (ਗਣਤੈ ਨਉ) ਗਿਨਤੀ ਕਰਨੇ ਵਾਲੇ ਕੋ ਸੁਖੁ ਕਦਾਚਿਤ ਨਹੀਂ ਹੋਤਾ ਹੈ॥
Prof. Sahib Singh(ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ।

ਪਦ ਅਰਥ ਗਣਤ = ਚਿੰਤਾ। ਨਉ = ਨੂੰ। ਬਿਖੁ = ਜ਼ਹਰ, ਵਿਕਾਰਾਂ ਦਾ ਜ਼ਹਰ {ਨੋਟ: ਲਫ਼ਜ਼ 'ਬਿਖੁ' ਇਸਤ੍ਰੀ-ਲਿੰਗ ਹੈ, ਪਰ ਹੈ ਇਹੁ (ੁ) = ਅੰਤ। ਸੰਬੰਧਕ ਨਾਲ ਭੀ ਇਹ (ੁ) ਕਾਇਮ ਰਹਿੰਦਾ ਹੈ}।

SikhNet (Spanish)Con ego, nos perdemos en nuestras acciones y nunca logramos la Paz

ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ ॥

bikh kee kaar kamaavanee; bikh hee maeh samaeh |

Sant Singh KhalsaActing in evil and corruption, people are immersed in corruption.
Manmohan SinghMen take to evil ways and sink in evil.
Manmohan Singh (Punjabi)ਮਨੁਖ ਮੰਦੇ ਅਮਲ ਕਰਦੇ ਹਨ ਅਤੇ ਪਾਪ ਅੰਦਰ ਹੀ ਗਰਕ ਹੋ ਜਾਂਦੇ ਹਨ।
Fareedkot Teekaਕਿਉਂਕਿ (ਬਿਖ ਕੀ ਕਾਰ) ਬਿਖ ਰੂਪ ਜੋ ਸ੍ਵਰਗਾਦਿਕੋਂ ਕੇ ਬਿਖੇ ਭੋਗ ਹੈਂ, ਤਿਨ ਕੀ ਆਸਾ ਕਰ ਜੋ ਪੁਰਸ ਯਗਾਦਿ ਕਰਮ ਕਰਤੇ ਹੈਂ, ਤਿਨ ਕਾ ਚਿਤੁ (ਬਿਖੁ ਹੀ ਮਾਹਿ) ਬਿਖ੍ਯੋਂ ਕੇ ਬੀਚ ਹੀ (ਸਮਾਇ) ਮਿਲਿ ਰਹਾ ਹੈ॥
Prof. Sahib Singh(ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਦੀ) ਜ਼ਹਰ ਵਾਲੇ ਕੰਮ ਕੀਤਿਆਂ ਜੀਵ ਉਸ ਜ਼ਹਰ ਵਿਚ ਹੀ, ਮਗਨ ਰਹਿੰਦੇ ਹਨ।
SikhNet (Spanish)Nos movemos en la maldad y nos ahogamos en el mar de Maya.

ਬਿਨੁ ਨਾਵੈ. ਠਉਰੁ ਨ ਪਾਇਨੀ; ਜਮਪੁਰਿ ਦੂਖ ਸਹਾਹਿ ॥੩॥

bin naavai. tthaur na paaeinee; jamapur dookh sahaeh |3|

Sant Singh KhalsaWithout the Name, they find no place of rest. In the City of Death, they suffer in agony. ||3||
Manmohan SinghWithout Lord's Name, they find no resting place and suffer agony in the city of death.
Manmohan Singh (Punjabi)ਸਾਈਂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਉਹ ਮੌਤ ਦੇ ਸ਼ਹਿਰ ਅੰਦਰ ਤਕਲੀਫ ਉਠਾਉਂਦੇ ਹਨ।
Fareedkot Teekaਹੇ ਭਾਈ! ਯਦਪਿ ਐਸੇ ਪੁਰਸ ਸੁਭ ਕਰਮ ਭੀ ਕਰਤੇ ਹੈਂ ਤਦ੍ਯਪਿ ਵਾਹਿਗੁਰੂ ਕੇ ਨਾਮ ਸੇ ਬਿਨਾ ਇਸਥਿਤੀ ਕਾ (ਠਉਰ) ਅਸਥਾਨੁ ਨਹੀਂ ਪਾਵਤੇ ਹੈਂ। ਭਾਵ ਏਹਿ ਕਿ ਚੌਰਾਸੀ ਮੇਂ ਭਰਮਤੇ ਹੂਏ ਕਬੀ ਪੁੰਨੋਂ ਕੇ ਬੇਗ ਕਰ ਸ੍ਵਰਗ ਮੇਂ ਜਾ ਪ੍ਰਾਪਤਿ ਹੋਤੇ ਹੈਂ, ਔਰ ਜਬ ਪੁੰਨ ਭੋਗ ਲੇਤੇ ਹੈਂ, ਤਬ ਜਮ ਪੁਰ ਮੇਂ ਜਾਇ ਕਰ ਦੁਖੋਂ ਕੋ ਸਹਾਰਤੇ ਹੈਂ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥

ਪਦ ਅਰਥ ਠਉਰੁ = ਥਾਂ, ਸ਼ਾਂਤੀ। ਪਾਇਨੀ = ਪਾਇਨਿ, ਪਾਂਦੇ। ਜਮਪੁਰਿ = ਜਮ ਦੀ ਪੁਰੀ ਵਿਚ। ਸਹਾਹਿ = ਸਹਹਿ, ਸਹਿੰਦੇ ਹਨ॥੩॥

SikhNet (Spanish)Sin el Nombre del Señor, no encontramos descanso y nuestras pasiones tan sólo nos traen dolor, ahí es donde habita y rige Yama, el incitador de la maldad. (3)

ਜੀਉ ਪਿੰਡੁ ਸਭੁ ਤਿਸ ਦਾ; ਤਿਸੈ ਦਾ ਆਧਾਰੁ ॥

jeeo pindd sabh tis daa; tisai daa aadhaar |

Sant Singh KhalsaBody and soul all belong to Him; He is the Support of all.
Manmohan SinghThe soul and body all being to Him and there is no support except that of Him.
Manmohan Singh (Punjabi)ਆਤਮਾ ਤੇ ਸਰੀਰ ਸਭ ਉਸੇ ਦੀ ਮਲਕੀਅਤ ਹਨ ਅਤੇ ਉਸੇ ਦਾ ਹੀ ਆਸਰਾ ਹੈ।
Fareedkot Teekaਤਾਂ ਤੇ ਹੇ ਮਨ! (ਜੀਉ) ਜੋ ਪ੍ਰਾਣ ਕਲਾ ਹੈ ਔਰੁ (ਪਿੰਡੁ) ਜੋ ਸਰੀਰੁ ਹੈ, ਸੋ ਸਭੁ ਤਿਸ ਪਰਮੇਸ੍ਵਰ ਕਾ ਹੀ ਜੀਵ ਕੋ ਦੀਆ ਹੂਆ ਹੈ, ਔਰ ਸਰਬ ਜਗਤ ਕੋ ਤਿਸ ਕਾ ਹੀ ਆਸਰਾ ਹੈ॥
Prof. Sahib Singhਜਦੋਂ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ,

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸੁ ਦਾ = ਉਸ (ਪਰਮਾਤਮਾ) ਦਾ। ਆਧਾਰੁ = ਆਸਰਾ।

SikhNet (Spanish)Sólo el Señor es lo Primordial del cuerpo y de la vida.

ਗੁਰ ਪਰਸਾਦੀ ਬੁਝੀਐ; ਤਾ ਪਾਏ ਮੋਖ ਦੁਆਰੁ ॥

gur parasaadee bujheeai; taa paae mokh duaar |

Sant Singh KhalsaBy Guru's Grace, understanding comes, and then the Door of Liberation is found.
Manmohan SinghIf by Guru's grace, man understand this it is then, that he attains to the door of salvation.
Manmohan Singh (Punjabi)ਜੇਕਰ ਬੰਦਾ, ਗੁਰਾਂ ਦੀ ਦਇਆ ਦੁਆਰਾ, ਇਸ ਨੂੰ ਸਮਝ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਐਸੇ ਪ੍ਰਭੁ ਕੋ ਜਬ ਗੁਰਾਂ ਕੀ ਕ੍ਰਿਪਾ ਤੇ (ਬੁਝੀਐ) ਸਮਝੀਏ ਤਬ ਮੁਕਤੀ ਕਾ ਦ੍ਵਾਰੁ ਜੋ ਸਰੂਪੁ ਗ੍ਯਾਨੁ ਹੈ, ਸੋ ਪ੍ਰਾਪਤਿ ਹੋਤਾ ਹੈ॥
Prof. Sahib Singhਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਰਸਾਦ = ਕਿਰਪਾ (प्रसाद)। ਬੁਝੀਐ = ਸਮਝ ਆਉਂਦੀ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।

SikhNet (Spanish)Si de esto nos percatamos a través de la Gracia del Guru, entonces alcanzaremos la puerta de la Salvación.

ਨਾਨਕ. ਨਾਮੁ ਸਲਾਹਿ ਤੂੰ; ਅੰਤੁ ਨ ਪਾਰਾਵਾਰੁ ॥੪॥੨੪॥੫੭॥

naanak. naam salaeh toon; ant na paaraavaar |4|24|57|

Sant Singh KhalsaO Nanak, sing the Praises of the Naam, the Name of the Lord; He has no end or limitation. ||4||24||57||
Manmohan SinghO Nanak! sing thou the praises of the Name of God whose limit, this and that end, no one knows.
Manmohan Singh (Punjabi)ਹੇ ਨਾਨਕ! ਤੂੰ ਹਰੀ ਦੇ ਨਾਮ ਦੀ ਕੀਰਤੀ ਗਾਇਨ ਕਰ, ਜਿਸ ਦਾ ਓੜਕ ਐਹ ਤੇ ਉਹ ਕਿਨਾਰਾ ਕੋਈ ਨਹੀਂ ਜਾਣਦਾ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਤਾਂ ਤੇ ਤੂੰ ਵਾਹਿਗੁਰੂ ਕੇ ਨਾਮ ਕੀ (ਸਲਾਹਿ) ਉਪਮਾ ਕਰੁ, ਸੋ ਵਾਹਿਗੁਰੂ ਕੈਸਾ ਹੈ? ਜਿਸ ਕੇ ਪਾਰ ਤਥਾ ਉਰਵਾਰ ਕਾ ਕੁਛ ਅੰਤੁ ਨਹੀਂ ਹੈ॥੪॥੨੪॥੫੭॥
Prof. Sahib Singhਹੇ ਨਾਨਕ! ਉਸ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਸਮਰੱਥਾ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੨੪॥੫੭॥

ਪਦ ਅਰਥ ਪਾਰਾਵਾਰੁ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ॥੪॥

SikhNet (Spanish)Dice Nanak, alaba al Nombre del Señor, cuya extensión nadie conoce. (4-24-57)

Open this shabad →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਤਿਨਾ ਅਨੰਦੁ ਸਦਾ ਸੁਖੁ ਹੈ; ਜਿਨਾ ਸਚੁ ਨਾਮੁ ਆਧਾਰੁ ॥

tinaa anand sadaa sukh hai; jinaa sach naam aadhaar |

Sant Singh KhalsaThose who have the Support of the True Name are in ecstasy and peace forever.
Manmohan SinghThey alone are in joy and ever-lasting peace who have the support of the True Name.
Manmohan Singh (Punjabi)ਕੇਵਲ ਉਨ੍ਹਾਂ ਨੂੰ ਹੀ ਖੁਸ਼ੀ ਅਤੇ ਸਦੀਵੀ ਆਰਾਮ ਹੈ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਸਰਾ ਹੈ।
Fareedkot Teekaਜਿਨ ਪੁਰਸ਼ੋਂ ਨੇ ਸਚੁ ਨਾਮ ਕਾ ਹੀ ਅਧਾਰੁ ਕੀਆ ਹੈ, ਤਿਨ ਪੁਰਸ਼ੋਂ ਕੋ ਸੁਖ ਸ੍ਵਰੂਪ ਵਾਹਿਗੁਰੂ ਕੀ ਪ੍ਰਾਪਤੀ ਕਾ ਆਨੰਦੁ ਸਦਾ ਹੀ ਪ੍ਰਾਪਤਿ ਹੋ ਰਹਾ ਹੈ॥
Prof. Sahib Singhਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ (ਦੀ ਜ਼ਿੰਦਗੀ) ਦਾ ਆਸਰਾ ਬਣਦਾ ਹੈ, ਉਹਨਾਂ ਨੂੰ ਸਦਾ ਆਨੰਦ ਮਿਲਦਾ ਹੈ ਸਦਾ ਸੁੱਖ ਮਿਲਦਾ ਹੈ।

ਪਦ ਅਰਥ ਆਧਾਰੁ = ਆਸਾਰਾ।

SikhNet (Spanish)Sólo los que se apoyan en el Nombre Verdadero viven en Paz y obtienen el Estado de Éxtasis.

ਗੁਰਸਬਦੀ ਸਚੁ ਪਾਇਆ; ਦੂਖ ਨਿਵਾਰਣਹਾਰੁ ॥

gurasabadee sach paaeaa; dookh nivaaranahaar |

Sant Singh KhalsaThrough the Word of the Guru's Shabad, they obtain the True One, the Destroyer of pain.
Manmohan SinghBy Guru's gospel they have obtained the True Being, the Destroyer of distress.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਨ੍ਹਾਂ ਨੇ ਕਸ਼ਟ ਨਾਸ ਕਰਨ ਵਾਲੇ ਸਤਿਪੁਰਖ ਨੂੰ ਪਾ ਲਿਆ ਹੈ।
Fareedkot Teekaਗੁਰ ਸਬਦੀ ਪੁਰਸ਼ੋਂ ਨੇ ਸਰਬ ਦੁਖੋਂ ਕੇ ਨਿਵਾਰਨ ਕਰਨ ਵਾਲਾ ਜੋ ਸਚ ਰੂਪੁ ਪਰਮੇਸ੍ਵਰ ਹੈ, ਸੋ ਪਾਇ ਲੀਆ ਹੈ॥
Prof. Sahib Singh(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਨਿਵਾਰਣਹਾਰੁ = ਦੂਰ ਕਰਨ ਦੀ ਤਾਕਤ ਰੱਖਣ ਵਾਲਾ।

SikhNet (Spanish)Ellos reciben la Verdad a través de la Palabra del Guru y así lavan sus aflicciones.

ਸਦਾ ਸਦਾ ਸਾਚੇ ਗੁਣ ਗਾਵਹਿ; ਸਾਚੈ ਨਾਇ ਪਿਆਰੁ ॥

sadaa sadaa saache gun gaaveh; saachai naae piaar |

Sant Singh KhalsaForever and ever, they sing the Glorious Praises of the True One; they love the True Name.
Manmohan SinghFor ever and aye, they sing the praises of the True Lord and profess love for the True Name.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਉਹ ਸਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁੰ ਗੰਢਦੇ ਹਨ।
Fareedkot Teekaਬਾਣੀ ਕਰ ਸਦਾ ਸਚੇ ਵਾਹਿਗੁਰੂ ਕੇ ਗੁਣ ਗਾਯਨ ਕਰਤੇ ਹੈਂ, ਔਰੁ ਮਨ ਕਰ ਕੇ ਸਦਾ ਸਚੇ ਹਰੀ ਨਾਮ ਮੇਂ ਪ੍ਯਾਰੁ ਕਰਤੇ ਹੈਂ॥
Prof. Sahib Singhਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ।

ਪਦ ਅਰਥ ਗਾਵਹਿ = ਗਾਂਦੇ ਹਨ। ਨਾਇ = ਨਾਮ ਵਿਚ। ਦਿਤੋਨੁ = ਦਿੱਤਾ ਉਨਿ, ਉਸ (ਪ੍ਰਭੂ) ਨੇ ਦਿੱਤਾ।

SikhNet (Spanish)Ellos recitan la Alabanza Amorosa del Nombre Verdadero.

ਕਿਰਪਾ ਕਰਿ ਕੈ ਆਪਣੀ; ਦਿਤੋਨੁ ਭਗਤਿ ਭੰਡਾਰੁ ॥੧॥

kirapaa kar kai aapanee; diton bhagat bhanddaar |1|

Sant Singh KhalsaWhen the Lord Himself grants His Grace, He bestows the treasure of devotion. ||1||
Manmohan SinghBy showing His Mercy, the Lord has bestowed on them the treasures of His devotion.
Manmohan Singh (Punjabi)ਆਪਣੀ ਮਿਹਰ ਧਾਰਕੇ, ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅਨੁਰਾਗ ਦੇ ਖ਼ਜ਼ਾਨੇ ਪਰਦਾਨ ਕਰ ਦਿੱਤੇ ਹਨ।
Fareedkot Teekaਜਿਨ ਪੁਰਸ਼ੋਂ ਕਾ ਨਾਮ ਮੇਂ ਐਸਾ ਪ੍ਯਾਰੁ ਹੈ, ਵਾਹਿਗੁਰੂ ਨੇ ਤਿਨ ਕੋ ਅਪਨੀ ਕਿਰਪਾ ਕਰ ਕੇ ਭਗਤੀ ਰੂਪੀ ਭੰਡਾਰਾ ਦੇ ਦੀਆ ਹੈ॥
Prof. Sahib Singhਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ ॥੧॥

ਪਦ ਅਰਥ ਭੰਡਾਰ = ਖ਼ਜ਼ਾਨਾ॥੧॥

SikhNet (Spanish)Aquél que tiene Su Misericordia, logra el Tesoro de la Devoción. (1)

ਮਨ ਰੇ; ਸਦਾ ਅਨੰਦੁ ਗੁਣ ਗਾਇ ॥

man re; sadaa anand gun gaae |

Sant Singh KhalsaO mind, sing His Glorious Praises, and be in ecstasy forever.
Manmohan SinghO My mind! everlasting bliss is acquired by singing Lord's praises.
Manmohan Singh (Punjabi)ਹੇ ਮੇਰੇ ਮਨ! ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਸਦੀਵੀ ਪਰਸੰਨਤਾ ਪਰਾਪਤ ਹੋ ਜਾਂਦੀ ਹੈ।
Fareedkot Teekaਹੇ ਪ੍ਯਾਰੇ! ਜੇ ਕਰ ਤੂੰ ਸਦਾ ਹੀ ਆਨੰਦ ਚਾਹਤਾ ਹੈਂ, ਤੋ ਵਾਹਿਗੁਰੂ ਕੇ ਗੁਣਾਂ ਕੇ ਗਾਯਨ ਕਰ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੇ ਗੁਣ ਗਾਂਦਾ ਰਹੁ।
SikhNet (Spanish)Oh mi mente, alaba sólo al Señor, para poder siempre habitar en Éxtasis.

ਸਚੀ ਬਾਣੀ ਹਰਿ ਪਾਈਐ; ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥

sachee baanee har paaeeai; har siau rahai samaae |1| rahaau |

Sant Singh KhalsaThrough the True Word of His Bani, the Lord is obtained, and one remains immersed in the Lord. ||1||Pause||
Manmohan SinghThrough the True Word God is gained and man remains blended with God. Pause.
Manmohan Singh (Punjabi)ਸੱਚੇ ਸ਼ਬਦ ਰਾਹੀਂ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਆਦਮੀ ਰੱਬ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।
Fareedkot Teekaਕਿਉਂਕਿ ਗੁਰ ਉਪਦੇਸ਼ ਰੂਪੁ ਜੋ ਸਚੀ ਬਾਣੀ ਹੈ, ਤਿਸ ਕਰ ਹਰੀ ਪ੍ਰਾਪਤਿ ਹੋਤਾ ਹੈ। ਸੋ ਜਿਨ ਪੁਰਸ਼ੋਂ ਕੋ ਸਚੀ ਬਾਣੀ ਪ੍ਰਾਪਤਿ ਭਈ ਹੈ, ਸੋ ਹਰੀ ਕੇ ਸਾਥ ਅਭੇਦ ਰੂਪ ਹੋ ਰਹੇ ਹੈਂ॥੧॥ ਰਹਾਉ ॥
Prof. Sahib Singh(ਗੁਣ ਗਾਵਣ ਨਾਲ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ ਪ੍ਰਭੂ ਮਿਲ ਪੈਂਦਾ ਹੈ। (ਜੇਹੜਾ ਜੀਵ ਸਿਫ਼ਤ-ਸਾਲਾਹ ਕਰਦਾ ਹੈ ਉਹ) ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ (ਜੁੜਿਆਂ)। ਸਿਉ = ਨਾਲ॥੧॥ਰਹਾਉ॥

SikhNet (Spanish)A través de la Palabra Verdadera, uno encuentra a su Señor y en Él, uno se funde

ਸਚੀ ਭਗਤੀ ਮਨੁ ਲਾਲੁ ਥੀਆ; ਰਤਾ ਸਹਜਿ ਸੁਭਾਇ ॥

sachee bhagatee man laal theea; rataa sehaj subhaae |

Sant Singh KhalsaIn true devotion, the mind is dyed in the deep crimson color of the Lord's Love, with intuitive peace and poise.
Manmohan SinghWith sincere worship, the mind goes red and is naturally, imbued with Lord's love.
Manmohan Singh (Punjabi)ਦਿਲੀ ਉਪਾਸ਼ਨਾ ਨਾਲ ਆਤਮਾ ਸੂਹੀ ਹੋ ਜਾਂਦੀ ਹੈ ਅਤੇ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਜਾਂਦੀ ਹੈ।
Fareedkot Teekaਤਾਂ ਤੇ ਦੰਭ ਪਾਖੰਡ ਰਹਿਤ ਜੋ ਸਚੀ ਭਗਤੀ ਹੈ, ਤਿਸ ਕਰ ਕੇ ਮਨੁ ਤਿਸ ਕਾ (ਲਾਲੁ ਥੀਆ) ਆਨੰਦਵਾਨ ਭਇਆ ਹੈ। ਇਸੀ ਕਰ ਕੇ ਵਹੁ ਭਗਤੁ (ਰਤਾ) ਮਸਤ ਹੀ ਰਹਿਤਾ ਹੈ, ਔਰ ਮਨੁ ਭੀ ਤਿਸ ਕਾ ਸਾਂਤ ਸਰੂਪ ਭਇਆ ਹੈ, ਵਾ ਨਿਰਜਤਨ ਹੀ ਰਤਾ ਹੂਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਜਿਸ ਮਨੁੱਖ ਦਾ ਮਨ ਗੂੜਾ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਸਤ ਰਹਿੰਦਾ ਹੈ।

ਪਦ ਅਰਥ ਥੀਆ = ਹੋ ਜਾਂਦਾ ਹੈ। ਸਹਜਿ ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Con la Alabanza Verdadera la mente brilla candente y se entona en el Señor de manera natural.

ਗੁਰਸਬਦੀ ਮਨੁ ਮੋਹਿਆ; ਕਹਣਾ ਕਛੂ ਨ ਜਾਇ ॥

gurasabadee man mohiaa; kahanaa kachhoo na jaae |

Sant Singh KhalsaThe mind is fascinated by the Word of the Guru's Shabad, which cannot be described.
Manmohan SinghBy Guru's Word the soul is so bewitched that its description cannot be given.
Manmohan Singh (Punjabi)ਗੁਰਾਂ ਦੇ ਕਲਾਮ ਦੁਆਰਾ ਆਤਮਾ ਐਸੀ ਫਰੇਫਤਾ ਹੋਈ ਹੈ ਕਿ ਇਸ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
Fareedkot Teekaਤਿਨ ਗੁਰ ਸਬਦੀ ਜਨੋਂ ਕਾ ਮਨੁ ਪਰਮੇਸ੍ਵਰ ਮੇਂ ਐਸਾ ਮੋਹਤ ਭਯਾ ਹੈ ਕਿ ਕੁਛ ਕਹਿਨੇ ਮੇਂ ਨਹੀਂ ਆਵਤਾ ਹੈ। ਭਾਵ ਏਹਿ ਹੈ ਕਿ ਪ੍ਰੇਮ ਮੇਂ ਗਦ ਗਦ ਹੋ ਰਹੇ ਹੈਂ, ਯਾਂ ਤੇ ਕਬੀ ਹਸਤੇ ਹੈਂ ਔਰ ਕਬੀ ਪ੍ਰੇਮ ਕਰ ਨੇਤ੍ਰੋਂ ਸੇ ਜਲ ਬਹਾਉਤੇ ਹੈਂ, ਔਰ ਕਬੀ ਫਿਰ ਗ੍ਯਾਨੁ ਕਰਤੇ ਹੈਂ। ਪ੍ਰਯੋਜਨ ਯਹਿ ਹੈ ਕਿ ਲੋਕ ਲੱਜਾ ਕਾ ਤਿਨ ਕੇ ਤ੍ਯਾਗੁ ਹੋਤਾ ਹੈ, ਪ੍ਰਹਿਲਾਦਾਦਿਕੋਂ ਵਤ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦਾ ਮਨ (ਪ੍ਰਭੂ-ਚਰਨਾਂ ਵਿਚ ਅਜੇਹਾ) ਮਸਤ ਹੁੰਦਾ ਹੈ ਕਿ ਉਸ (ਮਸਤੀ) ਦਾ ਬਿਆਨ ਨਹੀਂ ਕੀਤਾ ਜਾ ਸਕਦਾ।
SikhNet (Spanish)Los labios de aquél, cuya mente ha sido embrujada por la Palabra del Guru, se quedan preñados por la Palabra del Shabd

ਜਿਹਵਾ ਰਤੀ. ਸਬਦਿ ਸਚੈ; ਅੰਮ੍ਰਿਤੁ ਪੀਵੈ. ਰਸਿ ਗੁਣ ਗਾਇ ॥

jihavaa ratee. sabad sachai; amrit peevai. ras gun gaae |

Sant Singh KhalsaThe tongue imbued with the True Word of the Shabad drinks in the Amrit with delight, singing His Glorious Praises.
Manmohan SinghThe tongue is imbued with the True Name. It delightfully quaffs the Nectar of chanting God's glories.
Manmohan Singh (Punjabi)ਜੀਭ ਸਤਿਨਾਮ ਨਾਲ ਰੰਗੀ ਗਈ ਹੈ। ਇਹ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੇ ਸੁਧਾ-ਰਸ ਨੂੰ ਖੁਸ਼ੀ ਨਾਲ ਪਾਨ ਕਰਦੀ ਹੈ।
Fareedkot Teekaਤਿਨ ਕੀ ਜਿਹਬਾ ਤੋ ਸਚੇ ਗੁਰੂ (ਸਬਦਿ) ਉਪਦੇਸ਼ ਕੇ ਉਚਾਰਨੇ ਮੇਂ (ਰਤੀ) ਰੰਗੀ ਹੁਈ ਹੈ, ਔਰ (ਰਸਿ) ਪ੍ਰੇਮ ਕਰ ਕੇ ਹਰੀ ਕੇ ਗੁਣਾਂ ਕੇ ਗਾਯਨ ਰੂਪੀ ਅੰਮ੍ਰਿਤ ਕੋ ਪਾਨ ਕਰਤੇ ਹੈਂ॥
Prof. Sahib Singhਉਸ ਦੀ ਜੀਭ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੀ ਜਾਂਦੀ ਹੈ, ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ਕੇ ਉਹ ਆਤਮਕ ਜੀਵਨ ਦੇਣ ਵਾਲਾ ਰਸ ਪੀਂਦਾ ਹੈ।

ਪਦ ਅਰਥ ਰਸਿ = ਰਸ ਨਾਲ, ਪ੍ਰੇਮ ਨਾਲ। ਗਾਇ = ਗਾ ਕੇ।

SikhNet (Spanish)y beben del Néctar de la Alabanza del Señor.

ਗੁਰਮੁਖਿ ਏਹੁ ਰੰਗੁ ਪਾਈਐ; ਜਿਸ ਨੋ ਕਿਰਪਾ ਕਰੇ ਰਜਾਇ ॥੨॥

guramukh ehu rang paaeeai; jis no kirapaa kare rajaae |2|

Sant Singh KhalsaThe Gurmukh obtains this love, when the Lord, in His Will, grants His Grace. ||2||
Manmohan SinghHe, unto whom the Lord of Will shows mercy, obtains this Divine love, through the Guru.
Manmohan Singh (Punjabi)ਜਿਸ ਉਤੇ ਰਜ਼ਾ ਦਾ ਸੁਆਮੀ ਦਇਆ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਇਸ ਈਸ਼ਵਰੀ-ਪ੍ਰੀਤ ਨੂੰ ਪਾਉਂਦਾ ਹੈ।
Fareedkot Teekaਏਹ ਹਰੀ ਕੇ ਗੁਨ ਗਾਯਨ ਕਰ ਨੇ ਕਾ ਆਨੰਦ ਰੂਪੀ ਰੰਗੁ ਗੁਰਮੁਖਿਤਾ ਕਰ ਕੇ ਪ੍ਰਾਪਤਿ ਹੋਤਾ ਹੈ। ਪਰੰਤੂ ਗੁਰਮੁਖਿ ਸੋਈ ਹੋਤਾ ਹੈ, ਜਿਸ ਕੋ ਹਰੀ ਜੋ ਰਜਾ ਕੁਨਿੰਦਾ ਹੈ ਅਰਥਾਤ ਹੁਕਮੁ ਕਰਨੇ ਵਾਲਾ ਹੈ, ਸੋ ਅਪਨੀ ਕਿਰਪਾ ਕਰਤਾ ਹੈ॥੨॥
Prof. Sahib Singhਪਰ ਇਹ ਰੰਗ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ (ਉਹੀ ਮਨੁੱਖ ਪ੍ਰਾਪਤ ਕਰਦਾ ਹੈ) ਜਿਸ ਉਤੇ ਪ੍ਰਭੂ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਜਾਇ = ਰਜ਼ਾ ਅਨੁਸਾਰ॥੨॥

SikhNet (Spanish)Pero sólo a quien La Gracia le llueve por Su Voluntad, logra obtener ese Estado (2)

ਸੰਸਾ ਇਹੁ ਸੰਸਾਰੁ ਹੈ; ਸੁਤਿਆ. ਰੈਣਿ ਵਿਹਾਇ ॥

sansaa ihu sansaar hai; sutiaa. rain vihaae |

Sant Singh KhalsaThis world is an illusion; people pass their life-nights sleeping.
Manmohan SinghThis word is asleep in an illusion and in sleep the night (life) passes away.
Manmohan Singh (Punjabi)ਇਹ ਜਹਾਨ ਗਲਤ-ਫਹਿਮੀ ਅੰਦਰ ਸੁਤਾ ਪਿਆ ਹੈ ਅਤੇ ਨੀਦਰਂ ਵਿੱਚ ਹੀ ਰਾਤਰੀ (ਜੀਵਨ) ਬੀਤ ਜਾਂਦੀ ਹੈ।
Fareedkot Teekaਏਹੁ ਸੰਸਾਰੁ ਜੋ ਹੈ, ਸੋ ਸੰਸਾ ਰੂਪੁ ਹੈ। ਮਨਮੁਖੁ ਜੀਵੋਂ ਕੀ ਅਗ੍ਯਾਨ ਰੂਪੀ ਨਿੰਦਰਾ ਮੇਂ ਸੋਏ ਹੋਏ ਹੀ ਅਵਸਥਾ ਰੂਪੀ ਰਾਤ੍ਰੀ ਵਿਹਾਇ ਜਾਤੀ ਹੈ॥
Prof. Sahib Singhਜਗਤ (ਦਾ ਮੋਹ) ਤੌਖਲੇ ਦਾ ਮੂਲ ਹੈ, (ਮੋਹ ਦੀ ਨੀਂਦ ਵਿਚ) ਸੁਤਿਆਂ ਹੀ (ਜ਼ਿੰਦਗੀ-ਰੂਪ) ਰਾਤ ਬੀਤ ਜਾਂਦੀ ਹੈ।

ਪਦ ਅਰਥ ਸੰਸਾ = ਸਹਮ। ਰੈਣਿ = (ਜ਼ਿੰਦਗੀ-ਰੂਪ) ਰਾਤ।

SikhNet (Spanish)Este mundo es de ilusión y en el sueño la noche pasa.

ਇਕਿ ਆਪਣੈ ਭਾਣੈ ਕਢਿ ਲਇਅਨੁ; ਆਪੇ ਲਇਓਨੁ ਮਿਲਾਇ ॥

eik aapanai bhaanai kadt leian; aape leon milaae |

Sant Singh KhalsaBy the Pleasure of His Will, He lifts some out, and unites them with Himself.
Manmohan SinghSome He delivers of His own will and unites with Himself.
Manmohan Singh (Punjabi)ਕਈਆਂ ਨੂੰ ਉਹ ਆਪਣੀ ਰਜ਼ਾ ਰਾਹੀਂ ਬਚਾ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ।
Fareedkot Teekaਵਾਹਿਗੁਰੂ ਨੇ ਏਕ ਪੁਰਸ ਅਪਨੇ ਭਾਣੇ ਕੋ ਮਨਾਇ ਕਰ ਸੰਸਾਰ ਸਾਗਰ ਸੇ ਨਿਕਾਲ ਲੀਏ ਹੈਂ, ਕਿਉਂਕਿ ਅਗ੍ਯਾਨ ਰੂਪੀ ਨਿੰਦ੍ਰਾ ਸੇ ਜਗਾਇ ਕਰ ਅਪਨੇ ਸ੍ਵਰੂਪ ਮੇਂ ਮਿਲਾਇ ਲੀਏ ਹੈਂ॥
Prof. Sahib Singhਕਈ (ਭਾਗਾਂ ਵਾਲੇ) ਜੀਵਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਜੋੜ ਕੇ ਇਸ ਮੋਹ ਵਿਚੋਂ) ਕੱਢ ਲਿਆ ਤੇ ਆਪ ਹੀ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੈ।

ਪਦ ਅਰਥ ਇਕਿ = ਕਈ ਜੀਵ। ਕਢਿ ਲਇਅਨੁ ਉਸ (ਪ੍ਰਭੂ) ਨੇ ਕੱਢ ਲਏ। ਲਇਓਨੁ ਮਿਲਾਇ = ਉਸ ਨੇ ਮਿਲਾ ਲਿਆ।

SikhNet (Spanish)Sin embargo, a algunos Él los libera por Su Propia Voluntad y los une a Su Ser.

ਆਪੇ ਹੀ ਆਪਿ ਮਨਿ ਵਸਿਆ; ਮਾਇਆ ਮੋਹੁ ਚੁਕਾਇ ॥

aape hee aap man vasiaa; maaeaa mohu chukaae |

Sant Singh KhalsaHe Himself abides in the mind, and drives out attachment to Maya.
Manmohan SinghHe Himself abides within (man's) mind and drives off love of mammon.
Manmohan Singh (Punjabi)ਉਹ ਖੁਦ ਹੀ (ਆਦਮੀ ਦੇ) ਆਤਮੇ ਅੰਦਰ ਆ ਟਿਕਦਾ ਹੈ ਅਤੇ ਮੋਹਨੀ ਦੀ ਮੁਹੱਬਤ ਨੂੰ ਦੂਰ ਕਰ ਦਿੰਦਾ ਹੈ।
Fareedkot Teekaਜਿਨ ਕੇ ਮਨ ਮੇਂ ਗ੍ਯਾਨ ਇਸਥਿਤ ਭ੍ਯਾ ਹੈ, ਤਿਨ ਕੀ ਐਸੀ ਦ੍ਰਿਸ੍ਟੀ ਹੈ, ਕਿ ਜੋ ਦੇਖਨੇ ਤਥਾ ਸ਼੍ਰਵਨ ਕਰਨੇ ਮੇਂ ਆਉਤਾ ਹੈਂ, ਸੋ ਸਭ ਵਾਹਿਗੁਰੂ ਆਪ ਹੀ ਆਪ ਹੈ ਦੂਸਰਾ ਕੋਈ ਨਹੀਂ ਹੈ, ਐਸੇ ਜਾਨ ਕਰ ਕੇ ਮਾਇਆ ਮੋਹ ਕੋ ਚੁਕਾਇ ਦੀਆ ਹੈ, ਭਾਵ ਏਹਿ ਕਿ ਦੇਹਾਦਿਕੋਂ ਕੀ ਅਧ੍ਯਾਸੁ ਨਿਬਰਿਤ ਕੀਆ ਹੈ॥
Prof. Sahib Singhਆਪ ਹੀ (ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਕੇ ਆਪ ਹੀ ਉਹਨਾਂ ਦੇ ਮਨ ਵਿਚ ਆ ਵੱਸਿਆ ਹੈ।

ਪਦ ਅਰਥ ਮਨਿ = ਮਨ ਵਿਚ। ਚੁਕਾਇ = ਦੂਰ ਕਰ ਕੇ।

SikhNet (Spanish)Él viene a nuestra mente desde Sí Mismo y nos libera del amor a Maya.

ਆਪਿ ਵਡਾਈ ਦਿਤੀਅਨੁ; ਗੁਰਮੁਖਿ ਦੇਇ ਬੁਝਾਇ ॥੩॥

aap vaddaaee diteean; guramukh dee bujhaae |3|

Sant Singh KhalsaHe Himself bestows glorious greatness; He inspires the Gurmukh to understand. ||3||
Manmohan SinghHe Himself bestows honour and causes Himself to be understood through the Guru.
Manmohan Singh (Punjabi)ਉਹ ਆਪੇ ਇਜ਼ਤ ਆਬਰੂ ਬਖਸ਼ਦਾ ਹੈ ਅਤੇ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਦਰਸਾ ਦਿੰਦਾ ਹੈ।
Fareedkot Teekaਹੇ ਭਾਈ! ਵਾਹਿਗੁਰੂ ਨੈ ਆਪ ਹੀ ਤਿਨ ਕੋ ਬੜਾਈ ਦਈ ਹੈ, ਜਿਨ ਕੋ ਗੁਰੋਂਦ੍ਵਾਰੇ ਸਰੂਪ ਕੀ (ਦੇਇ ਬੁਝਾਇ) ਸਮਝ ਦਈ ਹੈ॥
Prof. Sahib Singhਪ੍ਰਭੂ ਨੇ ਆਪ (ਹੀ) ਉਹਨਾਂ ਨੂੰ ਇੱਜ਼ਤ ਦਿੱਤੀ ਹੈ। (ਭਾਗਾਂ ਵਾਲਿਆਂ ਨੂੰ) ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ (ਜੀਵਨ ਦਾ ਇਹ ਸਹੀ ਰਸਤਾ) ਸਮਝਾ ਦੇਂਦਾ ਹੈ ॥੩॥

ਪਦ ਅਰਥ ਦਿਤੀਅਨੁ = ਉਸ ਨੇ ਦਿੱਤੀ। ਦੇਇ ਬੁਝਾਇ = ਸਮਝਾ ਦੇਂਦਾ ਹੈ॥੩॥

SikhNet (Spanish)Él mismo nos bendice con Su Gloria y nos permite concebirla a través del Guru. (3)

ਸਭਨਾ ਕਾ ਦਾਤਾ ਏਕੁ ਹੈ; ਭੁਲਿਆ ਲਏ ਸਮਝਾਇ ॥

sabhanaa kaa daataa ek hai; bhuliaa le samajhaae |

Sant Singh KhalsaThe One Lord is the Giver of all. He corrects those who make mistakes.
Manmohan SinghThe Lord alone is the Giver for all. He corrects those in error.
Manmohan Singh (Punjabi)ਕੇਵਲ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਘੁਸਿਆ ਹੋਇਆਂ ਨੂੰ ਉਹ ਰਾਹੇ ਪਾ ਦਿੰਦਾ ਹੈ।
Fareedkot Teekaਤਾਂ ਤੇ ਸਰਬ ਜੀਵੋਂ ਕਾ ਏਕੁ ਪ੍ਰਮੇਸ੍ਵਰ ਹੀ ਦਾਤਾ ਹੈ, ਜੋ ਭੂਲੇ ਹੂਏ ਜੀਵੋਂ ਕੋ ਆਪ ਹੀ ਕ੍ਰਿਪਾ ਕਰ ਕੇ ਸਮਝਾਇ ਲੇਤਾ ਹੈ॥
Prof. Sahib Singhਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਨ-ਰਾਹ ਤੋਂ ਖੁੰਝਿਆਂ ਨੂੰ ਭੀ ਸੂਝ ਦੇਂਦਾ ਹੈ।
SikhNet (Spanish)Él, el Señor es el Único Dador, aquéllos que están en el error Él los corrige.

ਇਕਿ ਆਪੇ ਆਪਿ ਖੁਆਇਅਨੁ; ਦੂਜੈ ਛਡਿਅਨੁ ਲਾਇ ॥

eik aape aap khuaaeian; doojai chhaddian laae |

Sant Singh KhalsaHe Himself has deceived some, and attached them to duality.
Manmohan SinghHe Himself has misled some and has attached them to duality.
Manmohan Singh (Punjabi)ਉਸ ਨੇ ਆਪ ਹੀ ਕਈਆਂ ਨੂੰ ਗੁਮਰਾਹ ਕਰ ਛੱਡਿਆ ਹੈ ਅਤੇ ਹੋਰਸ ਨਾਲ ਜੋੜ ਦਿੱਤਾ ਹੈ।
Fareedkot Teekaਔਰ ਏਕ ਮਨਮੁਖ ਜੀਵ ਤਿਨ ਕੇ ਕਰਮਾਨੁਸਾਰ ਆਪਣੇ ਸਰੂਪ ਸੇ (ਖੁਆਇਅਨੁ) ਭੁਲਾਇ ਦੀਏ ਹੈਂ, ਐਸੇ ਪੁਰਸ (ਦੂਜੇ) ਦ੍ਵੈਤ ਭਾਉ ਮੇਂ ਲਗਾਇ ਛੋਡੇ ਹੈਂ॥
Prof. Sahib Singhਕਈ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲੋਂ ਖੁੰਝਾਇਆ ਹੋਇਆ ਹੈ, ਤੇ ਮਾਇਆ ਦੇ ਮੋਹ ਵਿਚ ਲਾ ਰੱਖਿਆ ਹੈ।

ਪਦ ਅਰਥ ਖੁਆਇਨੁ = ਉਸ ਨੇ ਖੁੰਝਾ ਦਿੱਤੇ ਹਨ। ਦੂਜੈ = ਹੋਰ (ਪ੍ਰੇਮ) ਵਿਚ। ਛਡਿਅਨੁ ਲਾਇ = ਲਾ ਛੱਡੇ ਹਨ ਉਸ ਨੇ।

SikhNet (Spanish)A otros los hace perder el camino, apegándolos a la dualidad.

ਗੁਰਮਤੀ ਹਰਿ ਪਾਈਐ; ਜੋਤੀ ਜੋਤਿ ਮਿਲਾਇ ॥

guramatee har paaeeai; jotee jot milaae |

Sant Singh KhalsaThrough the Guru's Teachings, the Lord is found, and one's light merges into the Light.
Manmohan SinghUnder Guru's instruction God is attained and man's soul merges with the Supreme Soul.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁੱਖ ਦੀ ਆਤਮਾ ਪਰਮ-ਆਤਮਾ ਨਾਲ ਮਿਲ ਜਾਂਦੀ ਹੈ।
Fareedkot Teekaਤਾਂ ਤੇ ਜੋ (ਗੁਰਮਤੀ) ਗੁਰਮੁਖਿ ਪੁਰਸ ਹੈਂ ਤਿਨੋਂ ਨੇ ਹੀ ਹਰੀ ਨਾਮ ਕੋ ਪਾਇਆ ਹੈ, ਔਰ ਨਾਮ ਕੀ ਪ੍ਰਾਪਤੀ ਕਰ ਤਿਨ ਕੀ ਜੋ (ਜੋਤਿ) ਚੈਤੰਨ ਸਤਾ ਹੈ, ਸੋ (ਜੋਤੀ) ਵਾਹਿਗੁਰੂ ਮੇਂ ਸਮਾਇ ਗਈ ਹੈ, ਭਾਵ ਏਹਿ ਕਿ ਏਕ ਸਰੂਪ ਭਏ ਹੈਂ॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਪਰਮਾਤਮਾ ਮਿਲਦਾ ਹੈ, (ਗੁਰੂ ਦੀ ਮਤਿ ਤੇ ਤੁਰ ਕੇ ਜੀਵ) ਆਪਣੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾਂਦਾ ਹੈ।

ਪਦ ਅਰਥ ਜੋਤਿ = ਸੁਰਤਿ।

SikhNet (Spanish)Si uno alcanza al Señor, el Alma individual se funde en El Alma Universal.

ਅਨਦਿਨੁ ਨਾਮੇ ਰਤਿਆ; ਨਾਨਕ ਨਾਮਿ ਸਮਾਇ ॥੪॥੨੫॥੫੮॥

anadin naame ratiaa; naanak naam samaae |4|25|58|

Sant Singh KhalsaAttuned to the Name of the Lord night and day, O Nanak, you shall be absorbed into the Name. ||4||25||58||
Manmohan SinghBy remaining imbued with Lord's Name night and day, O Nanak! mortal is absorbed in the Name.
Manmohan Singh (Punjabi)ਰੈਣ ਦਿਹੁੰ ਸਾਈਂ ਦੇ ਨਾਮ ਨਾਲ ਰੰਗੀਜੇ ਰਹਿਣ ਦੁਆਰਾ, ਹੇ ਨਾਨਕ! ਪ੍ਰਾਣੀ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਿਸ ਦਿਨ ਜੋ ਨਾਮ ਮੇਂ ਰਤੇ ਹੂਏ ਹੈਂ, ਸੋ ਨਾਮੀ ਸੋਂ ਅਭੇਦ ਹੋ ਜਾਤੇ ਹੈਂ॥੪॥੨੫॥੫੮॥
Prof. Sahib Singhਤੇ ਹੇ ਨਾਨਕ! ਹਰ ਵੇਲੇ ਨਾਮ ਵਿਚ ਰੰਗਿਆ ਰਹਿ ਕੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੫॥੫੮॥

ਪਦ ਅਰਥ ਅਨਦਿਨੁ = ਹਰ ਰੋਜ਼। ਨਾਮਿ = ਨਾਮ ਵਿਚ॥੪॥

SikhNet (Spanish)Y aquél que habita en el Nombre por siempre, Dice Nanak, al final se funde en Él. (4-25-58)

Open this shabad →

Shabad Guru Amardas Ji Siree Raag continues on Ang 37

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਗੁਣਵੰਤੀ ਸਚੁ ਪਾਇਆ; ਤ੍ਰਿਸਨਾ ਤਜਿ ਵਿਕਾਰ ॥

gunavantee sach paaeaa; trisanaa taj vikaar |

Sant Singh KhalsaThe virtuous obtain Truth; they give up their desires for evil and corruption.
Manmohan SinghThe virtuous attained the Truth by forsaking desire for vice.7
Manmohan Singh (Punjabi)ਗੁਣਵਾਨਾਂ ਨੇ ਪਾਪ ਦੀ ਖਾਹਿਸ਼ ਨੂੰ ਤਿਆਗ ਕੇ ਪ੍ਰਮ ਸੱਚ ਨੂੰ ਪਰਾਪਤ ਕੀਤਾ ਹੈ।
Fareedkot Teekaਤਾਂ ਤੇ ਹੇ ਮਨ! ਜੋ ਗੁਰੁ ਆਗ੍ਯਾਨੁਸਾਰ ਚਲਨੇ ਕੇ ਗੁਨ ਸੰਯੁਕਤ ਹੈਂ, ਤਿਨੋਂ ਨੇ ਤ੍ਰਿਸਨਾਦਿ ਬਿਕਾਰੋਂ ਕੋ ਤ੍ਯਾਗ ਕਰ ਕੇ ਸਚ ਸ੍ਵਰੂਪ ਪਤੀ ਕੋ ਪਾਇ ਲੀਆ ਹੈ॥
Prof. Sahib Singh(ਹਿਰਦੇ ਵਿਚ) ਗੁਣ ਧਾਰਨ ਕਰਨ ਵਾਲੀ ਜੀਵ-ਇਸਤ੍ਰੀ ਨੇ ਤ੍ਰਿਸ਼ਨਾ ਆਦਿ ਵਿਕਾਰ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ ਹੈ।

ਪਦ ਅਰਥ ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ ਨੇ। ਸਚੁ = ਸਦਾ-ਥਿਰ ਪ੍ਰਭੂ। ਤਜਿ = ਤਿਆਗ ਕੇ।

SikhNet (Spanish)Los que lograron la Verdad del Señor, lo hicieron por mérito, ellos se quitaron del deseo de la maldad

ਗੁਰਸਬਦੀ ਮਨੁ ਰੰਗਿਆ; ਰਸਨਾ ਪ੍ਰੇਮ ਪਿਆਰਿ ॥

gurasabadee man rangiaa; rasanaa prem piaar |

Sant Singh KhalsaTheir minds are imbued with the Word of the Guru's Shabad; the Love of their Beloved is on their tongues.
Manmohan SinghThe mind of such is dyed in Guru's word and on their tongue is the love and affection of God.
Manmohan Singh (Punjabi)ਅਜੇਹਿਆਂ ਦੇ ਚਿੱਤ ਗੁਰਾਂ-ਦੀ ਬਾਣੀ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜ਼ਬਾਨ ਉਤੇ ਵਾਹਿਗੁਰੂ ਦੀ ਪ੍ਰੀਤ ਤੇ ਪਿਰਹੜੀ ਹੈ।
Fareedkot Teekaਐਸੇ ਗੁਰਮੁਖੋਂ ਕਾ ਮਨ ਗੁਰੋਂ ਕੇ ਸਬਦ ਕਰ ਕੇ ਪਰਮੇਸ੍ਵਰ ਕੇ ਰੰਗ ਮੇਂ ਰੰਗਾ ਗਿਆ ਹੈ, ਭਾਵ ਏਹ ਕਿ ਮਸਤ ਭਯਾ ਹੈ। ਔਰ ਬਾਣੀ ਕਰ ਕੇ ਭੀ ਪਰਮੇਸ੍ਵਰ ਕੇ ਗੁਣ ਗਾਇਨ ਕਰਨੇ ਕਾ ਪ੍ਰੇਮੁ ਹੈ, ਔਰ ਸਰੀਰ ਕਰ ਕੇ ਭੀ ਪਰਮੇਸ੍ਵਰ ਕੀ ਭਗਤੀ ਸੰਤ ਸੇਵਾਦਿ ਮੇਂ ਪ੍ਯਾਰ ਲਗ ਰਹਾ ਹੈ॥
Prof. Sahib Singhਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਰੰਗੀ ਗਈ ਹੈ।

ਪਦ ਅਰਥ ਰਸਨਾ = ਜੀਭ। ਪਿਆਰਿ = ਪਿਆਰ ਵਿਚ।

SikhNet (Spanish)sus mentes fueron teñidas con la Palabra del Guru y en sus labios sólo residió el Amor.

Open this shabad (19 lines, Angs 36-37) →

Ang 36 of 1430