ਸ੍ਰੀਰਾਗੁ ਮਹਲਾ ੩ ॥
sreeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਬਿਨੁ ਗੁਰ. ਰੋਗੁ ਨ ਤੁਟਈ; ਹਉਮੈ ਪੀੜ. ਨ ਜਾਇ ॥
bin gur. rog na tuttee; haumai peerr. na jaae |
Sant Singh KhalsaWithout the Guru, the disease is not cured, and the pain of egotism is not removed.
Manmohan SinghWithout the Guru disease is not cured nor is the pain of pride removed.
Manmohan Singh (Punjabi)ਗੁਰਾਂ ਦੇ ਬਾਝੋਂ ਬੀਮਾਰੀ ਦੂਰ ਨਹੀਂ ਹੁੰਦੀ ਤੇ ਨਾਂ ਹੀ ਹੰਕਾਰ ਦੀ ਦਰਦ ਰਫ਼ਾ ਹੁੰਦੀ ਹੈ।
Fareedkot Teekaਅਗ੍ਯਾਨ ਰੂਪੀ ਰੋਗੁ ਗੁਰੋਂ ਕੀ ਕ੍ਰਿਪਾ ਸੇ ਬਿਨਾ ਤੂਟਤਾ ਨਹੀਂ ਹੈ, ਔਰੁ ਅਗ੍ਯਾਨ ਕੀ ਨਿਬ੍ਰਿਤੀ ਬਿਨਾ ਅਹੰਤਾ ਮਮਤਾ ਰੂਪੁ ਪੀੜਾ ਕੀ ਨਿਬ੍ਰਿਤੀ ਨਹੀਂ ਹੋਤੀ ਹੈ॥
Prof. Sahib Singhਗੁਰੂ (ਦੀ ਸਰਨ) ਤੋਂ ਬਿਨਾ (ਜਨਮ ਮਰਨ ਦਾ) ਰੋਗ ਦੂਰ ਨਹੀਂ ਹੁੰਦਾ, ਹਉਮੈ ਦੀ ਦਰਦ ਨਹੀਂ ਜਾਂਦੀ।ਪਦ ਅਰਥ ਤੁਟਈ = ਤੁਟਇ, ਤੁਟਏ, ਤੁਟੈ, ਟੁੱਟਦਾ।
SikhNet (Spanish)Sin el Guru, la dolorosa aflicción del ego no se disipa.
ਗੁਰ ਪਰਸਾਦੀ ਮਨਿ ਵਸੈ; ਨਾਮੇ ਰਹੈ ਸਮਾਇ ॥
gur parasaadee man vasai; naame rahai samaae |
Sant Singh KhalsaBy Guru's Grace, He dwells in the mind, and one remains immersed in His Name.
Manmohan SinghBy Guru's grace God dwells in the mind and man remains merged in His Name.
Manmohan Singh (Punjabi)ਗੁਰਾਂ ਦੀ ਮਿਹਰ-ਸਦਕਾ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਇਨਸਾਨ ਉਸ ਦੇ ਨਾਮ ਅੰਦਰ ਲੀਨ ਰਹਿੰਦਾ ਹੈ।
Fareedkot Teekaਔਰੁ ਜਿਨੋਂ ਪਰ ਗੁਰੋਂ ਕੀ ਕ੍ਰਿਪਾ ਭਈ ਹੈ, ਤਿਨ ਕੇ ਮਨ ਮੇਂ ਨਾਮੁ ਬਸਤਾ ਹੈ, ਸੋ ਐਸੇ ਪੁਰਸ ਨਾਮੀ ਕੇ ਬੀਚ ਸਮਾਇ ਰਹੇ ਹੈਂ, ਭਾਵ ਏਹਿ ਕਿ ਅਭੇਦ ਭਏ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ ਨਾਮ) ਵੱਸ ਪੈਂਦਾ ਹੈ ਉਹ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।ਪਦ ਅਰਥ ਮਨਿ = ਮਨਿ ਵਿਚ। ਨਾਮੇ = ਨਾਮ ਵਿਚ ਹੀ।
SikhNet (Spanish)A través de Su Gracia, Él inunda la mente de Sí Mismo y uno funde su ser en el Nombre del Señor.
ਗੁਰਸਬਦੀ ਹਰਿ ਪਾਈਐ; ਬਿਨੁ ਸਬਦੈ. ਭਰਮਿ ਭੁਲਾਇ ॥੧॥
gurasabadee har paaeeai; bin sabadai. bharam bhulaae |1|
Sant Singh KhalsaThrough the Word of the Guru's Shabad, the Lord is found; without the Shabad, people wander, deceived by doubt. ||1||
Manmohan SinghThrough Guru's hymns God is obtained. Without Gurbani the man is lost in doubt.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਗੁਰਬਾਣੀ ਦੇ ਬਾਝੋਂ ਆਦਮੀ ਵਹਿਮ ਵਿੱਚ ਕੁਰਾਹੇ ਪੈ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਸਬਦ ਕੋ ਧਾਰਨ ਵਾਲੇ ਹੈਂ ਤਿਨੋਂ ਨੇ ਹਰੀ ਪਾਇਆ ਹੈ, ਔਰ ਜੋ ਗੁਰੋਂ ਕੇ ਸਬਦਿ ਤੇ ਰਹਿਤ ਹੈਂ, ਸੋ ਪੁਰਸ ਭ੍ਰਮ ਕਰ ਕੇ ਭੂਲ ਰਹੇ ਹੈਂ॥੧॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ, ਗੁਰ-ਸ਼ਬਦ ਤੋਂ ਬਿਨਾ ਮਨੁੱਖ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੧॥ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਇ = ਖੁੰਝਿਆ ਰਹਿੰਦਾ ਹੈ॥੧॥
SikhNet (Spanish)A través de La Palabra Shabd uno concibe al Señor, sin el Shabd, uno extravía su ser en la duda. (1)
ਮਨ ਰੇ; ਨਿਜ ਘਰਿ ਵਾਸਾ ਹੋਇ ॥
man re; nij ghar vaasaa hoe |
Sant Singh KhalsaO mind, dwell in the balanced state of your own inner being.
Manmohan SinghO my Soul! thou shalt dwell in thy real Home.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਵਿਆਪਕ, ਵਾਹਿਗੁਰੂ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਨਿਜ ਸ੍ਵਰੂਪ ਮੇਂ ਤੇਰਾ ਨਿਵਾਸੁ ਹੋਵੇਗਾ॥
Prof. Sahib Singhਹੇ (ਮੇਰੇ) ਮਨ! ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਤੇਰਾ ਨਿਵਾਸ ਬਣਿਆ ਰਹੇ,ਪਦ ਅਰਥ ਨਿਜ ਘਰਿ = ਆਪਣੇ ਘਰਿ ਵਿਚ, ਅੰਤਰ ਆਤਮੇ, ਪ੍ਰਭੂ ਚਰਨਾਂ ਵਿਚ।
SikhNet (Spanish)Oh mi mente, encuentra la Paz en tu ser verdadero
ਰਾਮ ਨਾਮੁ ਸਾਲਾਹਿ ਤੂ; ਫਿਰਿ ਆਵਣ ਜਾਣੁ. ਨ ਹੋਇ ॥੧॥ ਰਹਾਉ ॥
raam naam saalaeh too; fir aavan jaan. na hoe |1| rahaau |
Sant Singh KhalsaPraise the Lord's Name, and you shall no longer come and go in reincarnation. ||1||Pause||
Manmohan SinghPraise the name of the Lord thou shalt not again come and go. Pause.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਨਿਵਾਸ ਪਾ ਲਵੇਗੀ ਤੇ ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ। ਠਹਿਰਾਉ।
Fareedkot Teekaਹੇ ਮਨ! ਰਾਮ ਨਾਮ ਕੋ ਜਪੁ ਔਰੁ ਪਰਮੇਸ੍ਵਰ ਕੀ ਉਪਮਾ ਕਰੁ, ਫਿਰ ਆਵਾਗਵਨ ਸੇ ਰਹਿਤ ਹੋਇਗਾ॥☬ਪ੍ਰਸ਼ਨ: ਦੁਖੋਂ ਕੀ ਨਿਬ੍ਰਿਤੀ ਕੈਸੇ ਹੋਵੇ ਔਰੁ ਰਾਮ ਨਾਮ ਰਿਦੇ ਮੇਂ ਕੈਸੇ ਬਸਤਾ ਹੈ?☬ਉੱਤਰ:
Prof. Sahib Singhਤੂੰ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤਾਂ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੋਵੇਗਾ ॥੧॥ ਰਹਾਉ ॥ਪਦ ਅਰਥ ਸਾਲਾਹਿ = ਸਿਫ਼ਤ-ਸਾਲਾਹ ਕਰ॥੧॥ਰਹਾਉ॥
SikhNet (Spanish)y rézale al Señor para que ya no vayas y regreses más. (1-Pausa)
ਹਰਿ ਇਕੋ ਦਾਤਾ ਵਰਤਦਾ; ਦੂਜਾ ਅਵਰੁ. ਨ ਕੋਇ ॥
har iko daataa varatadaa; doojaa avar. na koe |
Sant Singh KhalsaThe One Lord alone is the Giver, pervading everywhere. There is no other at all.
Manmohan SinghGod alone, the Bestower, is doing everything. There is no other second.
Manmohan Singh (Punjabi)ਕੇਵਲ ਵਾਹਿਗੁਰੂ ਦਾਤਾਰ ਹੀ ਸਾਰਾ ਕੁਛ ਕਰ ਰਿਹਾ ਹੈ, ਹੋਰ ਦੂਸਰਾ ਕੋਈ ਨਹੀਂ।
Fareedkot Teekaਹੇ ਮਨ! ਹਰੀ ਏਕ ਹੀ ਸਰਬ ਕਾ ਦਾਤਾਰੁ ਹੈ, ਔਰ ਤਿਸ ਹਰੀ ਕਾ ਹੀ ਹੁਕਮੁ ਸਰਬ ਜਗਤ ਮੇਂ ਵਰਤਦਾ ਹੈ, ਕਿਉਂਕਿ ਤਿਸ ਸੇ ਬਿਨਾ ਦੂਸਰਾ ਹੁਕਮ ਕਰਨੇ ਵਾਲਾ ਔਰੁ ਮਾਨਨੇ ਵਾਲੇ ਔਰ ਕੋਈ ਨਹੀਂ ਹੈ। ਅਰਥਾਤ ਹਰੀ ਹੀ ਸਰਬ ਰੂਪੁ ਹੋ ਕਰ ਵ੍ਯਾਪਕ ਹੋ ਰਹਾ ਹੈ॥
Prof. Sahib Singhਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ।ਪਦ ਅਰਥ ਵਰਤਦਾ = ਕੰਮ ਕਰ ਰਿਹਾ ਹੈ, ਸਮਰੱਥਾ ਵਾਲਾ ਹੈ।
SikhNet (Spanish)Sólo el Uno es el Dador, y obra en todas partes, sí, nadie más que Él.
ਸਬਦਿ ਸਾਲਾਹੀ ਮਨਿ ਵਸੈ; ਸਹਜੇ ਹੀ ਸੁਖੁ ਹੋਇ ॥
sabad saalaahee man vasai; sahaje hee sukh hoe |
Sant Singh KhalsaPraise the Word of the Shabad, and He shall come to dwell in your mind; you shall be blessed with intuitive peace and poise.
Manmohan SinghIf thou praise the Lord, He shall abide in thy mind and thou shalt automatically obtain peace.
Manmohan Singh (Punjabi)ਜੇਕਰ ਤੂੰ ਸਾਈਂ ਦੀ ਕੀਰਤੀ ਕਰੇ, ਉਹ ਤੇਰੇ ਚਿੱਤ ਵਿੱਚ ਟਿਕ ਜਾਵੇਗਾ ਅਤੇ ਤੂੰ ਸੁਤੇ ਸਿੱਧ ਹੀ, ਠੰਢ-ਚੈਨ ਪਰਾਪਤ ਕਰ ਲਵੇਗਾ।
Fareedkot Teekaਗੁਰੋਂ ਕਾ ਸਬਦੁ ਜਬ ਮਨ ਮੇਂ ਬਸੇ ਔਰ ਤਿਸ ਕਰ ਕੇ ਵਾਹਿਗੁਰੂ ਕੀ ਉਪਮਾ ਕਰੀਏ, ਤਬ ਸ੍ਵਭਾਵਕ ਹੀ ਸੁਖੁ ਪ੍ਰਾਪਤਿ ਹੋਤਾ ਹੈ॥
Prof. Sahib Singhਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਾਂ, ਤਾਂ ਉਹ ਮਨ ਵਿਚ ਆ ਵੱਸਦਾ ਹੈ, ਤੇ ਸੁਖੈਨ ਹੀ ਆਤਮਕ ਆਨੰਦ ਬਣ ਜਾਂਦਾ ਹੈ।ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਸਾਲਾਹੀ = ਜੇ ਮੈਂ ਸਾਲਾਹਾਂ। ਸਹਜੇ ਹੀ = ਸੁਖੈਨ ਹੀ। ਸੁਖੁ = ਆਤਮਕ ਆਨੰਦ।
SikhNet (Spanish)Si uno alaba al Señor, Él viene a habitar en la mente y obtiene la Paz de manera imperceptible.
ਸਭ ਨਦਰੀ ਅੰਦਰਿ ਵੇਖਦਾ; ਜੈ ਭਾਵੈ ਤੈ ਦੇਇ ॥੨॥
sabh nadaree andar vekhadaa; jai bhaavai tai dee |2|
Sant Singh KhalsaEverything is within the Lord's Glance of Grace. As He wishes, He gives. ||2||
Manmohan SinghGod beholds (keeps) all under His glance, He gives gift to Him whom He likes.
Manmohan Singh (Punjabi)ਵਾਹਿਗੁਰੂ ਸਾਰਿਆਂ ਨੂੰ ਆਪਣੀ ਨਿਗ੍ਹਾ ਹੇਠਾਂ (ਰਖਦਾ) ਜਾਂ (ਦੇਖਦਾ) ਹੈ। ਉਹ ਉਸ ਨੂੰ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਸਰਬ ਜੀਵੋਂ ਕੋ (ਨਦਰੀ) ਵਾਹਿਗੁਰੂ ਅਪਨੀ ਦ੍ਰਿਸ੍ਟੀ ਮੇਂ ਦੇਖ ਰਹਾ ਹੈ, ਪਰੰਤੂ (ਜੈ) ਜਿਸ ਕੋ (ਭਾਵੈ) ਚਾਹੇ (ਤੈ) ਤਿਸ ਕੋ ਗੁਰੋਂ ਕਾ ਸਬਦੁ ਦੇਤਾ ਹੈ॥੨॥☬ਕਦਾਚਿਤ ਐਸੀ ਅਸੰਕਾ ਹੋਵੇ ਕਿ ਔਰੁ ਜੀਵ ਤੋ ਗੁਰ ਸਬਦ ਤੇ ਬਿਨਾ ਅਨੇਕ ਕਰਮ ਕਰਤੇ ਹੈਂ, ਤਿਨ ਕੇ ਕਰ ਨੇ ਸੇ ਭੀ ਸੁਖੁ ਹੋਤਾ ਹੈ ਵਾ ਨਹੀਂ, ਤਿਸ ਕਾ ਸਮਾਧਾਨੁ ਅਗੇ ਕਹਤੇ ਹੈਂ:
Prof. Sahib Singhਉਹ ਦਾਤਾਰ ਹਰੀ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਸ ਨੂੰ ਉਸ ਦੀ ਮਰਜ਼ੀ ਹੋਵੇ ਉਸ ਨੂੰ ਹੀ (ਇਹ ਆਤਮਕ ਆਨੰਦ) ਦੇਂਦਾ ਹੈ ॥੨॥ਪਦ ਅਰਥ ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਸਭ = ਸਾਰੀ ਸ੍ਰਿਸ਼ਟੀ। ਜੈ = ਜਿਸ ਨੂੰ। ਤੈ = ਉਸ ਨੂੰ। ਦੇਇ = ਦੇਂਦਾ ਹੈ॥੨॥
SikhNet (Spanish)Él lo ve todo, pero sólo da a quien Él escoge por Su Voluntad. (2)
ਹਉਮੈ ਸਭਾ. ਗਣਤ ਹੈ; ਗਣਤੈ ਨਉ. ਸੁਖੁ ਨਾਹਿ ॥
haumai sabhaa. ganat hai; ganatai nau. sukh naeh |
Sant Singh KhalsaIn egotism, all must account for their actions. In this accounting, there is no peace.
Manmohan SinghIn pride are all counts. Unto counting one's doings there is no solace.
Manmohan Singh (Punjabi)ਹੰਕਾਰ ਅੰਦਰ ਹਨ ਸਮੂਹ ਗਿਣਤੀਆਂ। ਆਪਣੇ ਕਾਰਨਾਮੇ ਗਿਣਨ ਅੰਦਰ ਕੋਈ ਠੰਢ-ਚੈਨ ਨਹੀਂ।
Fareedkot Teekaਗੁਰ ਸਬਦ ਸੇ ਹੀਣ ਜੋ ਹੰਤਾ ਮਮਤਾ ਕੋ ਧਾਰ ਕਰ ਕਰਮ ਕਰਤੇ ਹੈਂ, ਸੋ ਪੁਰਸ ਸਦਾ ਹੀ (ਗਣਤ ਹੈ) ਗਿਨਤੀ ਕਰਤੇ ਰਹਿਤੇ ਹੈਂ ਕਿ ਮੈਨੇ ਅਮਕਾ ਯਗ੍ਯ ਕੀਆ ਔਰੁ ਅਮਕਾ ਬ੍ਰਤ ਔਰੁ ਅਮਕਾ ਦਾਨੁ ਕੀਆ ਹੈ। ਤਾਂ ਤੇ (ਗਣਤੈ ਨਉ) ਗਿਨਤੀ ਕਰਨੇ ਵਾਲੇ ਕੋ ਸੁਖੁ ਕਦਾਚਿਤ ਨਹੀਂ ਹੋਤਾ ਹੈ॥
Prof. Sahib Singh(ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ।ਪਦ ਅਰਥ ਗਣਤ = ਚਿੰਤਾ। ਨਉ = ਨੂੰ। ਬਿਖੁ = ਜ਼ਹਰ, ਵਿਕਾਰਾਂ ਦਾ ਜ਼ਹਰ {ਨੋਟ: ਲਫ਼ਜ਼ 'ਬਿਖੁ' ਇਸਤ੍ਰੀ-ਲਿੰਗ ਹੈ, ਪਰ ਹੈ ਇਹੁ (ੁ) = ਅੰਤ। ਸੰਬੰਧਕ ਨਾਲ ਭੀ ਇਹ (ੁ) ਕਾਇਮ ਰਹਿੰਦਾ ਹੈ}।
SikhNet (Spanish)Con ego, nos perdemos en nuestras acciones y nunca logramos la Paz
ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ ॥
bikh kee kaar kamaavanee; bikh hee maeh samaeh |
Sant Singh KhalsaActing in evil and corruption, people are immersed in corruption.
Manmohan SinghMen take to evil ways and sink in evil.
Manmohan Singh (Punjabi)ਮਨੁਖ ਮੰਦੇ ਅਮਲ ਕਰਦੇ ਹਨ ਅਤੇ ਪਾਪ ਅੰਦਰ ਹੀ ਗਰਕ ਹੋ ਜਾਂਦੇ ਹਨ।
Fareedkot Teekaਕਿਉਂਕਿ (ਬਿਖ ਕੀ ਕਾਰ) ਬਿਖ ਰੂਪ ਜੋ ਸ੍ਵਰਗਾਦਿਕੋਂ ਕੇ ਬਿਖੇ ਭੋਗ ਹੈਂ, ਤਿਨ ਕੀ ਆਸਾ ਕਰ ਜੋ ਪੁਰਸ ਯਗਾਦਿ ਕਰਮ ਕਰਤੇ ਹੈਂ, ਤਿਨ ਕਾ ਚਿਤੁ (ਬਿਖੁ ਹੀ ਮਾਹਿ) ਬਿਖ੍ਯੋਂ ਕੇ ਬੀਚ ਹੀ (ਸਮਾਇ) ਮਿਲਿ ਰਹਾ ਹੈ॥
Prof. Sahib Singh(ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਦੀ) ਜ਼ਹਰ ਵਾਲੇ ਕੰਮ ਕੀਤਿਆਂ ਜੀਵ ਉਸ ਜ਼ਹਰ ਵਿਚ ਹੀ, ਮਗਨ ਰਹਿੰਦੇ ਹਨ।
SikhNet (Spanish)Nos movemos en la maldad y nos ahogamos en el mar de Maya.
ਬਿਨੁ ਨਾਵੈ. ਠਉਰੁ ਨ ਪਾਇਨੀ; ਜਮਪੁਰਿ ਦੂਖ ਸਹਾਹਿ ॥੩॥
bin naavai. tthaur na paaeinee; jamapur dookh sahaeh |3|
Sant Singh KhalsaWithout the Name, they find no place of rest. In the City of Death, they suffer in agony. ||3||
Manmohan SinghWithout Lord's Name, they find no resting place and suffer agony in the city of death.
Manmohan Singh (Punjabi)ਸਾਈਂ ਦੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਉਹ ਮੌਤ ਦੇ ਸ਼ਹਿਰ ਅੰਦਰ ਤਕਲੀਫ ਉਠਾਉਂਦੇ ਹਨ।
Fareedkot Teekaਹੇ ਭਾਈ! ਯਦਪਿ ਐਸੇ ਪੁਰਸ ਸੁਭ ਕਰਮ ਭੀ ਕਰਤੇ ਹੈਂ ਤਦ੍ਯਪਿ ਵਾਹਿਗੁਰੂ ਕੇ ਨਾਮ ਸੇ ਬਿਨਾ ਇਸਥਿਤੀ ਕਾ (ਠਉਰ) ਅਸਥਾਨੁ ਨਹੀਂ ਪਾਵਤੇ ਹੈਂ। ਭਾਵ ਏਹਿ ਕਿ ਚੌਰਾਸੀ ਮੇਂ ਭਰਮਤੇ ਹੂਏ ਕਬੀ ਪੁੰਨੋਂ ਕੇ ਬੇਗ ਕਰ ਸ੍ਵਰਗ ਮੇਂ ਜਾ ਪ੍ਰਾਪਤਿ ਹੋਤੇ ਹੈਂ, ਔਰ ਜਬ ਪੁੰਨ ਭੋਗ ਲੇਤੇ ਹੈਂ, ਤਬ ਜਮ ਪੁਰ ਮੇਂ ਜਾਇ ਕਰ ਦੁਖੋਂ ਕੋ ਸਹਾਰਤੇ ਹੈਂ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥ਪਦ ਅਰਥ ਠਉਰੁ = ਥਾਂ, ਸ਼ਾਂਤੀ। ਪਾਇਨੀ = ਪਾਇਨਿ, ਪਾਂਦੇ। ਜਮਪੁਰਿ = ਜਮ ਦੀ ਪੁਰੀ ਵਿਚ। ਸਹਾਹਿ = ਸਹਹਿ, ਸਹਿੰਦੇ ਹਨ॥੩॥
SikhNet (Spanish)Sin el Nombre del Señor, no encontramos descanso y nuestras pasiones tan sólo nos traen dolor, ahí es donde habita y rige Yama, el incitador de la maldad. (3)
ਜੀਉ ਪਿੰਡੁ ਸਭੁ ਤਿਸ ਦਾ; ਤਿਸੈ ਦਾ ਆਧਾਰੁ ॥
jeeo pindd sabh tis daa; tisai daa aadhaar |
Sant Singh KhalsaBody and soul all belong to Him; He is the Support of all.
Manmohan SinghThe soul and body all being to Him and there is no support except that of Him.
Manmohan Singh (Punjabi)ਆਤਮਾ ਤੇ ਸਰੀਰ ਸਭ ਉਸੇ ਦੀ ਮਲਕੀਅਤ ਹਨ ਅਤੇ ਉਸੇ ਦਾ ਹੀ ਆਸਰਾ ਹੈ।
Fareedkot Teekaਤਾਂ ਤੇ ਹੇ ਮਨ! (ਜੀਉ) ਜੋ ਪ੍ਰਾਣ ਕਲਾ ਹੈ ਔਰੁ (ਪਿੰਡੁ) ਜੋ ਸਰੀਰੁ ਹੈ, ਸੋ ਸਭੁ ਤਿਸ ਪਰਮੇਸ੍ਵਰ ਕਾ ਹੀ ਜੀਵ ਕੋ ਦੀਆ ਹੂਆ ਹੈ, ਔਰ ਸਰਬ ਜਗਤ ਕੋ ਤਿਸ ਕਾ ਹੀ ਆਸਰਾ ਹੈ॥
Prof. Sahib Singhਜਦੋਂ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ,ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸੁ ਦਾ = ਉਸ (ਪਰਮਾਤਮਾ) ਦਾ। ਆਧਾਰੁ = ਆਸਰਾ।
SikhNet (Spanish)Sólo el Señor es lo Primordial del cuerpo y de la vida.
ਗੁਰ ਪਰਸਾਦੀ ਬੁਝੀਐ; ਤਾ ਪਾਏ ਮੋਖ ਦੁਆਰੁ ॥
gur parasaadee bujheeai; taa paae mokh duaar |
Sant Singh KhalsaBy Guru's Grace, understanding comes, and then the Door of Liberation is found.
Manmohan SinghIf by Guru's grace, man understand this it is then, that he attains to the door of salvation.
Manmohan Singh (Punjabi)ਜੇਕਰ ਬੰਦਾ, ਗੁਰਾਂ ਦੀ ਦਇਆ ਦੁਆਰਾ, ਇਸ ਨੂੰ ਸਮਝ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਐਸੇ ਪ੍ਰਭੁ ਕੋ ਜਬ ਗੁਰਾਂ ਕੀ ਕ੍ਰਿਪਾ ਤੇ (ਬੁਝੀਐ) ਸਮਝੀਏ ਤਬ ਮੁਕਤੀ ਕਾ ਦ੍ਵਾਰੁ ਜੋ ਸਰੂਪੁ ਗ੍ਯਾਨੁ ਹੈ, ਸੋ ਪ੍ਰਾਪਤਿ ਹੋਤਾ ਹੈ॥
Prof. Sahib Singhਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਰਸਾਦ = ਕਿਰਪਾ (प्रसाद)। ਬੁਝੀਐ = ਸਮਝ ਆਉਂਦੀ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।
SikhNet (Spanish)Si de esto nos percatamos a través de la Gracia del Guru, entonces alcanzaremos la puerta de la Salvación.
ਨਾਨਕ. ਨਾਮੁ ਸਲਾਹਿ ਤੂੰ; ਅੰਤੁ ਨ ਪਾਰਾਵਾਰੁ ॥੪॥੨੪॥੫੭॥
naanak. naam salaeh toon; ant na paaraavaar |4|24|57|
Sant Singh KhalsaO Nanak, sing the Praises of the Naam, the Name of the Lord; He has no end or limitation. ||4||24||57||
Manmohan SinghO Nanak! sing thou the praises of the Name of God whose limit, this and that end, no one knows.
Manmohan Singh (Punjabi)ਹੇ ਨਾਨਕ! ਤੂੰ ਹਰੀ ਦੇ ਨਾਮ ਦੀ ਕੀਰਤੀ ਗਾਇਨ ਕਰ, ਜਿਸ ਦਾ ਓੜਕ ਐਹ ਤੇ ਉਹ ਕਿਨਾਰਾ ਕੋਈ ਨਹੀਂ ਜਾਣਦਾ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਤਾਂ ਤੇ ਤੂੰ ਵਾਹਿਗੁਰੂ ਕੇ ਨਾਮ ਕੀ (ਸਲਾਹਿ) ਉਪਮਾ ਕਰੁ, ਸੋ ਵਾਹਿਗੁਰੂ ਕੈਸਾ ਹੈ? ਜਿਸ ਕੇ ਪਾਰ ਤਥਾ ਉਰਵਾਰ ਕਾ ਕੁਛ ਅੰਤੁ ਨਹੀਂ ਹੈ॥੪॥੨੪॥੫੭॥
Prof. Sahib Singhਹੇ ਨਾਨਕ! ਉਸ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਸਮਰੱਥਾ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੨੪॥੫੭॥ਪਦ ਅਰਥ ਪਾਰਾਵਾਰੁ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ॥੪॥
SikhNet (Spanish)Dice Nanak, alaba al Nombre del Señor, cuya extensión nadie conoce. (4-24-57)