ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਕਾਇਆ ਕੋਟੁ ਅਪਾਰੁ ਹੈ; ਮਿਲਣਾ ਸੰਜੋਗੀ ॥
kaaeaa kott apaar hai; milanaa sanjogee |
Sant Singh KhalsaThe body is the fortress of the Infinite Lord; it is obtained only by destiny.
Manmohan SinghThe human body is the citadel of the Infinite Lord and is attained through destiny.
Manmohan Singh (Punjabi)ਮਨੁੱਖੀ ਦੇਹ ਬੇਅੰਤ ਸੁਆਮੀ ਦਾ ਕਿਲਾ ਹੈ ਅਤੇ ਪ੍ਰਾਲਭਧ ਰਾਹੀਂ ਪਾਇਆ ਜਾਂਦਾ ਹੈ।
Fareedkot Teekaਇਹ ਸਰੀਰ ਅਪਾਰ, ਭਾਵ ਅਮੋਲਕ ਕੋਟ ਹੈ। ਇਸ ਸਰੀਰ ਕੋਟ ਕਾ ਮਿਲਨਾ ਬਡੇ ਸੰਜੋਗੋਂ, ਭਾਵ ਪੁੰਨੋਂ ਕਰ ਹੋਤਾ ਹੈ॥
Prof. Sahib Singhਮਨੁੱਖਾ-ਸਰੀਰ (ਮਾਨੋ,) ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ,
ਪਦ ਅਰਥ ਕਾਇਆ = ਮਨੁੱਖਾ ਸਰੀਰ।
SikhNet (Spanish)En este cuerpo reside la fortaleza del Infinito, y sólo cuando el Destino
ਕਾਇਆ ਅੰਦਰਿ ਆਪਿ ਵਸਿ ਰਹਿਆ; ਆਪੇ ਰਸ ਭੋਗੀ ॥
kaaeaa andar aap vas rahiaa; aape ras bhogee |
Sant Singh KhalsaThe Lord Himself dwells within the body; He Himself is the Enjoyer of pleasures.
Manmohan SinghThe Lord Himself is abiding within the body and He Himself is the enjoyer of relishes.
Manmohan Singh (Punjabi)ਵਾਹਿਗੁਰੂ ਖੁਦ ਦੇਹ ਵਿੱਚ ਨਿਵਾਸ ਕਰ ਰਿਹਾ ਹੈ ਅਤੇ ਉਹ ਖੁਦ ਹੀ ਨਿਆਮਤਾਂ ਮਾਨਣ ਵਾਲਾ ਹੈ।
Fareedkot Teekaਜੋ ਆਪੇ ਸਭ ਰਸੋਂ ਕਾ ਭੋਗੀ ਹਰਿ ਹੈ, ਸੋਈ ਆਪ ਸਰੀਰਾਂ ਕੇ ਅੰਦਰ ਬਸ ਰਹਾ ਹੈ॥
Prof. Sahib Singhਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ (ਕਿਤੇ ਤਾਂ) ਰਸ ਭੋਗ ਰਿਹਾ ਹੈ,
ਪਦ ਅਰਥ ਕਾਇਆ = ਮਨੁੱਖਾ ਸਰੀਰ।
SikhNet (Spanish)despierta es que logramos penetrar en ella. Porque en el cuerpo habita Dios,
ਆਪਿ ਅਤੀਤੁ ਅਲਿਪਤੁ ਹੈ; ਨਿਰਜੋਗੁ ਹਰਿ ਜੋਗੀ ॥
aap ateet alipat hai; nirajog har jogee |
Sant Singh KhalsaHe Himself remains detached and unaffected; while unattached, He is still attached.
Manmohan SinghThe Lord Himself remains segregated and unaffected but though separate He is yet attached.
Manmohan Singh (Punjabi)ਸਾਹਿਬ ਖੁਦ ਅਲੱਗ ਅਤੇ ਨਿਰਲੇਪ ਰਹਿੰਦਾ ਹੈ। ਅਟੰਕ ਹੋਣ ਦੇ ਬਾਵਜੂਦ ਉਹ ਜੁੜਿਆ ਹੋਇਆ ਹੈ।
Fareedkot Teekaਆਪ ਚੈਤਨ੍ਯ ਸਾਖੀ ਰੂਪ (ਅਤੀਤੁ) ਉਦਾਸੀਨ ਔਰ ਅਲੇਪ ਰਹਤਾ ਹੈ ਔਰ (ਨਿਰਜੋਗੁ) ਸਬੰਧ ਸੇ ਰਹਤ ਹੈ, ਆਪੇ ਹਰਿ ਜੋਗੀ ਸਭ ਕੇ ਸੰਗ ਮਿਲ ਭੀ ਰਹਾ ਹੈ ਅਕਾਸ ਵਤ॥
Prof. Sahib Singh(ਕਿਤੇ) ਆਪ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ।
ਪਦ ਅਰਥ ਅਤੀਤੁ = ਵਿਰਕਤ। ਅਲਿਪਤੁ = ਜਿਸ ਉਤੇ (ਮਾਇਆ ਦਾ) ਅਸਰ ਨਾ ਹੋ ਸਕੇ। ਨਿਰਜੋਗੁ = ਨਿਰਬੰਧ, ਮੁਕਤ, ਅਨ-ਜੁੜਿਆ।
SikhNet (Spanish)Quien goza y se regocija de Su propio Ser. Sí, Él Quien está también desapegado;
ਜੋ ਤਿਸੁ ਭਾਵੈ ਸੋ ਕਰੇ; ਹਰਿ ਕਰੇ ਸੁ ਹੋਗੀ ॥
jo tis bhaavai so kare; har kare su hogee |
Sant Singh KhalsaHe does whatever He pleases, and whatever He does, comes to pass.
Manmohan SinghHe does that what pleases Him and what-ever God does, that comes to pass.
Manmohan Singh (Punjabi)ਜਿਹੜਾ ਉਸ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ। ਜੋ ਕੁਝ ਵਾਹਿਗੁਰੂ ਕਰਦਾ ਹੈ, ਉਹੀ ਹੀ ਹੁੰਦਾ ਹੈ।
Fareedkot Teekaਜੋ ਤਿਸ ਹਰਿ ਕੋ ਭਾਉਤਾ ਹੈ, ਸੋ ਕਰਤਾ ਹੈ, ਸੋਈ ਹੋਤੀ ਹੈ ਵਾ ਹੋਵੇਗੀ॥
Prof. Sahib Singhਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।
SikhNet (Spanish)está apegado y sin embargo separado.
ਹਰਿ ਗੁਰਮੁਖਿ ਨਾਮੁ ਧਿਆਈਐ; ਲਹਿ ਜਾਹਿ ਵਿਜੋਗੀ ॥੧੩॥
har guramukh naam dhiaaeeai; leh jaeh vijogee |13|
Sant Singh KhalsaThe Gurmukh meditates on the Lord's Name, and separation from the Lord is ended. ||13||
Manmohan SinghBy reflecting over the Name through the Guru, separation from the Lord ends.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ, ਸਾਹਿਬ ਨਾਲੋਂ ਵਿਛੋੜਾ ਮਿੱਟ ਜਾਂਦਾ ਹੈ।
Fareedkot Teekaਗੁਰੋਂ ਦ੍ਵਾਰੇ ਹਰੀ ਦੇ ਨਾਮ ਦਾ ਧ੍ਯਾਉਣਾ, ਭਾਵ ਜਪਣਾ ਕਰੀਏ, ਤਿਸ ਨਾਮ ਕਰ ਵਿਜੋਗੀ, ਭਾਵ ਦੁਖ ਵਾ ਵਿਛੋੜਾ ਕਰਨੇ ਵਾਲੇ ਕਾਮਾਦੀ ਉਤਰ ਜਾਵੇ ਹੈਂ॥੧੩॥☬ਅਬ ਵਾਹਗੁਰੂ ਨਾਮ ਕੀ ਮਹਿਮਾ ਕਹਤੇ ਹੈਂ: (ਵਾਹੁ) ਵਾਹਗੁਰੂ ਵਾ ਅਸਚਰ ਰੂਪ ਯਹ ਦੋ ਅਰਥ ਸਮਝਣੇ।
Prof. Sahib Singhਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਮਾਇਕ ਰਸ-ਰੂਪ) ਸਾਰੇ ਵਿਛੋੜੇ (ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ) ਦੂਰ ਹੋ ਜਾਂਦੇ ਹਨ ॥੧੩॥
ਪਦ ਅਰਥ ਵਿਜੋਗੀ = ਵਿਛੋੜੇ, ਵਿਜੋਗ ॥੧੩॥
SikhNet (Spanish)Todo lo que Él desea, se hace; cuando uno habita en el Nombre del Señor por la Gracia del Guru, la separación desaparece. (13)