ੴ

ਸਿੱਖਬਾਣੀ · SikhBani

ਵਾਹੁ ਵਾਹੁ ਆਪਿ ਅਖਾਇਦਾ ਗੁਰਸਬਦੀ ਸਚੁ ਸੋਇ ॥

vaahu vaahu aap akhaaeidaa gurasabadee sach soe
Guru Amardas Ji ਗੁਰੂ ਅਮਰਦਾਸ ਜੀ · Raag Gujri · Ang 514 · 5 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਵਾਹੁ ਵਾਹੁ ਆਪਿ ਅਖਾਇਦਾ; ਗੁਰਸਬਦੀ ਸਚੁ ਸੋਇ ॥

vaahu vaahu aap akhaaeidaa; gurasabadee sach soe |

Sant Singh KhalsaWaaho! Waaho! The Lord Himself causes us to praise Him, through the True Word of the Guru's Shabad.
Manmohan SinghHe the True Lord, causes Himself to be applauded through the Guru's instruction.
Manmohan Singh (Punjabi)ਉਹ ਸੱਚਾ ਸੁਆਮੀ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਸਿਫ਼ਤ ਸ਼ਲਾਘਾ ਕਰਵਾਉਂਦਾ ਹੈ।
Fareedkot Teekaਸੋ ਸਚਾ ਪ੍ਰਭੂ ਗੁਰ (ਸਬਦੀ) ਜਗ੍ਯਾਸੂਓਂ ਸੇ ਆਪ ਵਾਹੁ ਕਹਾਵਤਾ ਹੈ॥
Prof. Sahib Singhਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤ-ਸਾਲਾਹ ਕਰਾਂਦਾ ਹੈ),

ਪਦ ਅਰਥ ਵਾਹੁ ਵਾਹੁ = ਸਿਫ਼ਤ-ਸਾਲਾਹ {ਨੋਟ: ਜਦੋਂ ਅਸੀਂ ਕਦੇ ਕੋਈ ਬਹੁਤ ਅਚਰਜ ਨਜ਼ਾਰਾ ਵੇਖਦੇ ਹਾਂ, ਕੋਈ ਬੜਾ ਹੀ ਸੁੰਦਰ ਖ਼ਿਆਲ ਸੁਣਦੇ ਹਾਂ ਤਾਂ ਮਸਤ ਜਿਹੇ ਹੋ ਕੇ 'ਵਾਹੁ ਵਾਹੁ' ਆਖਦੇ ਹਾਂ; ਮਾਨੋ, ਅਸੀਂ ਉਸ ਨਜ਼ਾਰੇ ਜਾਂ ਖ਼ਿਆਲ ਦੀ 'ਸਿਫ਼ਤ' ਕਰਦੇ ਹਾਂ। ਸੋ 'ਵਾਹੁ ਵਾਹੁ' ਆਖਣਾ ਇਕ ਤਰ੍ਹਾਂ 'ਸਿਫ਼ਤ-ਸਾਲਾਹ' ਕਰਨਾ ਹੈ, ਪਰ ਨਾਲ ਹੀ ਇਹ ਭਾਵ ਭੀ ਹੁੰਦਾ ਹੈ ਕਿ ਇਸ ਦੀ ਸਿਫ਼ਤ ਲਈ ਅਸਾਡੇ ਪਾਸ ਢੁਕਵੇਂ ਲਫ਼ਜ਼ ਨਹੀਂ ਹਨ। ਲਫ਼ਜ਼ 'ਵਾਹੁ' ਨੂੰ ਲਫ਼ਜ਼ 'ਵਾਹਿਗੁਰੂ' ਦਾ ਸੰਖੇਪ ਆਖਣਾ ਗ਼ਲਤ ਹੈ, ਇਹ ਖ਼ਿਆਲ ਲਫ਼ਜ਼ 'ਵਾਹਿਗੁਰੂ' ਦੇ ਥਾਂ 'ਵਾਹੁਗੁਰ' ਬਨਾਣ ਲਈ ਟਪਲਾ ਲਾਣ ਵਾਸਤੇ ਸਹਾਈ ਹੁੰਦਾ ਹੈ। ਲਫ਼ਜ਼ 'ਗੁਰੂ' ਤੇ 'ਵਾਹਿ' ਦੇ ਵਖੋ ਵਖਰੇ ਅਰਥ ਹਨ}।

SikhNet (Spanish)El Verdadero Señor permite al hombre alabarlo a través del Bani de la Palabra del Guru.

ਵਾਹੁ ਵਾਹੁ ਸਿਫਤਿ ਸਲਾਹ ਹੈ; ਗੁਰਮੁਖਿ ਬੂਝੈ ਕੋਇ ॥

vaahu vaahu sifat salaah hai; guramukh boojhai koe |

Sant Singh KhalsaWaaho! Waaho! is His Eulogy and Praise; how rare are the Gurmukhs who understand this.
Manmohan SinghGod's Name is His praise and eulogy and some rare one understands this through the Guru.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੀ ਉਸਤਤੀ ਤੇ ਮਹਿਮਾ ਹੈ। ਕੋਈ ਵਿਰਲਾ ਜਣਾ ਹੀ, ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ।
Fareedkot Teekaਵਾਹਗੁਰੂ ਕੀ ਅਸਚਰਜ ਸੋਭਾ ਉਸਤਤਿ ਕਰਨੇ ਜੋਗ ਹੈ, ਇਸ ਬਾਤ ਕੋ ਗੁਰੋਂ ਦੁਆਰੇ ਕੋਈ ਬੂਝਤਾ ਹੈ॥
Prof. Sahib Singhਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੈ,
SikhNet (Spanish)A través del Guru uno se percata de que alabarlo significa inmergirse en Su Maravilla.

ਵਾਹੁ ਵਾਹੁ ਬਾਣੀ ਸਚੁ ਹੈ; ਸਚਿ ਮਿਲਾਵਾ ਹੋਇ ॥

vaahu vaahu baanee sach hai; sach milaavaa hoe |

Sant Singh KhalsaWaaho! Waaho! is the True Word of His Bani, by which we meet our True Lord.
Manmohan SinghBlest! blest! are the True humans of the Guru by which man meets his True Master.
Manmohan Singh (Punjabi)ਮੁਬਾਰਕ! ਮੁਬਾਰਕ! ਹੈ ਗੁਰਾਂ ਦੀ ਸੱਚੀ ਬਾਣੀ, ਜਿਸ ਦੁਆਰਾ ਇਨਸਾਨ ਸੱਚੇ ਮਾਲਕ ਨੂੰ ਮਿਲ ਪੈਂਦਾ ਹੈ।
Fareedkot Teekaਯੇਹ ਅਸਚਰਜ ਰੂਪ ਵਾਹਿਗੁਰੂ ਨਾਮ ਕੀ ਬਾਣੀ ਸਚੀ ਹੈ, ਇਸੀ ਕਰ ਕੇ ਸਚ ਮਿਲਾਪ ਹੋਤਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।

ਪਦ ਅਰਥ ਵਾਹੁ ਵਾਹੁ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ। ਸਚੁ ਹੈ = ਪ੍ਰਭੂ ਦਾ ਰੂਪ।

SikhNet (Spanish)Bendita es la Palabra del Guru; a través de ella, uno es amalgamado con el Verdadero Uno.

ਨਾਨਕ. ਵਾਹੁ ਵਾਹੁ ਕਰਤਿਆ, ਪ੍ਰਭੁ ਪਾਇਆ; ਕਰਮਿ ਪਰਾਪਤਿ ਹੋਇ ॥੧॥

naanak. vaahu vaahu karatiaa, prabh paaeaa; karam paraapat hoe |1|

Sant Singh KhalsaO Nanak, chanting Waaho! Waaho! God is attained; by His Grace, He is obtained. ||1||
Manmohan SinghNanak, by uttering God's Name, The Lord is attained and by Lord's grace is obtained His praise.
Manmohan Singh (Punjabi)ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਸੁਆਮੀ ਪ੍ਰਾਪਤ ਹੁੰਦਾ। ਮਾਲਕ ਦੀ ਮਿਹਰ ਦੁਆਰਾ ਉਸ ਦੀ ਕੀਰਤੀ ਪਾਈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਪੂਰੇ ਭਾਗ ਕੀ ਪ੍ਰਾਪਤੀ ਭਈ ਹੈ ਤਿਨੋਂ ਨੇ ਵਾਹੁ ਵਾਹੁ ਕਰ ਕੇ ਪ੍ਰਭੂ ਕੋ ਪਾਇਆ ਹੈ॥੧॥
Prof. Sahib Singhਹੇ ਨਾਨਕ! (ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ॥੧॥
SikhNet (Spanish)Uno obtiene al Señor a través de Su Alabanza; por Su Gracia, Él es obtenido. (1)
Answers quote the Granth verbatim with Ang citations. AI commentary is not Gurbani and not a religious ruling.