ਮਃ ੩ ॥
mahalaa 3 | Ang 513
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਇਹੁ ਮਨੁ. ਕੇਤੜਿਆ ਜੁਗ ਭਰਮਿਆ; ਥਿਰੁ ਰਹੈ ਨ. ਆਵੈ ਜਾਇ ॥
eihu man. ketarriaa jug bharamiaa; thir rahai na. aavai jaae | Ang 513
Sant Singh KhalsaThis mind has wandered through so many ages; it has not remained stable - it continues coming and going.
Manmohan SinghThis soul has wandered through many ages and it has not become stable and continues coming and going.
Manmohan Singh (Punjabi)ਇਹ ਆਤਮਾ ਘਣੇਰਿਆਂ ਯੁੱਗਾਂ ਅੰਦਰ ਭਟਕਦੀ ਰਹੀ ਹੈ। ਇਹ ਅਸਥਿਰ ਨਹੀਂ ਹੁੰਦੀ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।
Fareedkot Teekaਇਹ ਮਨ ਕਿਤਨੇ, ਭਾਵ ਬਹੁਤੇ ਜੁਗੋਂ ਮੇਂ ਭਰਮਾ ਹੈ, ਆਉਤਾ ਜਾਤਾ ਥਿਰ ਨਹੀਂ ਰਹਤਾ ਹੈ, ਭਾਵ ਇਸੀ ਤੇ ਜਨਮਤਾ ਮਰਤਾ ਹੈ॥
Prof. Sahib Singh(ਮਨੁੱਖ ਦਾ) ਇਹ ਮਨ ਕਈ ਜੁਗ ਭਟਕਦਾ ਰਹਿੰਦਾ ਹੈ (ਪਰਮਾਤਮਾ ਵਿਚ) ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ;
ਪਦ ਅਰਥ ਕੇਤੜਿਆ ਜੁਗ = ਕਈ ਜੁਗ, ਬਹੁਤ ਲੰਮਾ ਅਰਸਾ।
SikhNet (Spanish)Mi mente vaciló a través de muchas épocas, y por inquieta estuvo sujeta a las idas y venidas.
ਹਰਿ ਭਾਣਾ. ਤਾ ਭਰਮਾਇਅਨੁ; ਕਰਿ ਪਰਪੰਚੁ ਖੇਲੁ ਉਪਾਇ ॥
har bhaanaa. taa bharamaaeian; kar parapanch khel upaae | Ang 513
Sant Singh KhalsaWhen it is pleasing to the Lord's Will, then He causes the soul to wander; He has set the world-drama in motion.
Manmohan SinghWhen God wills He causes the soul to wander then and He has set afoot this world -play.
Manmohan Singh (Punjabi)ਜੇ ਤੇ ਜਦ ਵਾਹਿਗੁਰੂ ਭਾਉਂਦਾ ਹੈ ਤਦ ਉਹ ਆਤਮਾ ਨੂੰ ਭਟਕਾਉਂਦਾ ਹੈ। ਉਸ ਨੇ ਹੀ ਜਗਤ ਖੇਡ ਰਚੀ ਹੈ।
Fareedkot Teekaਹਰੀ ਕੋ ਭਾਇਆ ਹੈ ਤਉ ਹੀ ਜੀਵ ਭਰਮਾਇਆ ਹੈ। ਵਸੇਸ ਕਰ ਪੰਚ ਤਤ ਕਰੇ ਹੈਂ, ਤਿਨ ਤਤੋਂ ਸੇ ਇਹ ਜਗਤ ਖੇਲ ਰੂਪ ਉਤਪਤਿ ਕੀਆ ਹੈ॥
Prof. Sahib Singhਪਰ ਇਹ ਗੱਲ ਪ੍ਰਭੂ ਨੂੰ (ਏਸੇ ਤਰ੍ਹਾਂ) ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ (ਜਗਤ-ਖੇਡ ਬਣਾ ਕੇ (ਜੀਵਾਂ ਨੂੰ ਇਸ ਵਿਚ) ਭਰਮਾਇਆ ਹੋਇਆ ਹੈ।
ਪਦ ਅਰਥ ਹਰਿ ਭਾਣਾ = ਪ੍ਰਭੂ ਦੀ ਰਜ਼ਾ ਵਿਚ। ਭਰਮਾਇਅਨੁ = ਭਰਮਾਇਆ ਉਸ (ਪ੍ਰਭੂ) ਨੇ। ਪਰਪੰਚੁ = ਠੱਗਣ ਵਾਲਾ (ਸੰ: ਪ੍ਰਪੰਚ, ਇਹ ਦਿੱਸਦਾ ਜਗਤ ਜੋ ਕਈ ਰੰਗਾਂ ਵਾਲਾ ਹੈ ਤੇ ਭੁਲੇਖੇ ਵਿਚ ਪਾਂਦਾ ਹੈ)।
SikhNet (Spanish)Por Voluntad del Señor estuvo engañada, pues Él es Quien dirige la obra.
ਜਾ ਹਰਿ ਬਖਸੇ. ਤਾ ਗੁਰ ਮਿਲੈ; ਅਸਥਿਰੁ ਰਹੈ ਸਮਾਇ ॥
jaa har bakhase. taa gur milai; asathir rahai samaae | Ang 513
Sant Singh KhalsaWhen the Lord forgives, then one meets the Guru, and becoming stable, he remains absorbed in the Lord.
Manmohan SinghWhen the Lord pardons the man then is the Guru-met, and becoming stable he remains absorbed in the Lord.
Manmohan Singh (Punjabi)ਜਦ ਸੁਆਮੀ ਬੰਦੇ ਨੂੰ ਮਾਫ ਕਰ ਦਿੰਦਾ ਹੈ, (ਬਖਸ਼ਦਾ ਹੈ) ਤਦ ਹੀ ਗੁਰੂ ਹੀ ਮਿਲਦੇ ਹਨ ਅਤੇ ਅਡੋਲ ਹੋ ਕੇ, ਉਹ ਸੁਆਮੀ ਅੰਦਰ ਲੀਨ ਰਹਿੰਦਾ ਹੈ।
Fareedkot Teekaਜਬ ਹਰਿ ਬਖਸ ਕਰੇ ਤਉ ਸਤਗੁਰ ਮਿਲਤੇ ਹੈਂ, ਜਬ ਗੁਰੁ ਮਿਲਤੇ ਹੈਂ ਤਬ ਭ੍ਰਮਣਾ ਛੂਟ ਜਾਤਾ ਹੈ, ਸਿਥਰ ਹੋ ਕਰ ਹਰਿ ਮੇਂ ਸਮਾਇ ਰਹਤਾ ਹੈ॥
Prof. Sahib Singhਜਦੋਂ ਪ੍ਰਭੂ (ਆਪ) ਮਿਹਰ ਕਰਦਾ ਹੈ ਤਾਂ (ਜੀਵ ਨੂੰ) ਗੁਰੂ ਮਿਲਦਾ ਹੈ, (ਫਿਰ) ਇਹ (ਪ੍ਰਭੂ ਵਿਚ) ਜੁੜ ਕੇ ਟਿਕਿਆ ਰਹਿੰਦਾ ਹੈ;
SikhNet (Spanish)Pero cuando por una Gracia especial el Guru es encontrado, la mente se sincroniza y así se inmerge en el Ser del Señor..
ਨਾਨਕ. ਮਨ ਹੀ ਤੇ ਮਨੁ ਮਾਨਿਆ; ਨਾ ਕਿਛੁ ਮਰੈ. ਨ ਜਾਇ ॥੨॥
naanak. man hee te man maaniaa; naa kichh marai. na jaae |2| Ang 514
Sant Singh KhalsaO Nanak, through the mind, the mind is satisfied, and then, nothing comes or goes. ||2||
Manmohan SinghNanak, through the mind the mind is propitiated and then nothing dies nor goes.
Manmohan Singh (Punjabi)ਨਾਨਕ, ਚਿੱਤ ਦੇ ਰਾਹੀਂ ਚਿੱਤ ਦੀ ਨਿਸ਼ਾ ਹੋ ਜਾਂਦੀ ਹੈ, ਅੰਤ ਤਾਂ ਨਾਂ ਹੀ ਕੁਛ ਮਰਦਾ ਹੈ, ਨਾਂ ਹੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮਨ ਹੀ ਵਾ ਗੁਰਮੰਤ੍ਰ ਤੇ ਮਨ (ਮਾਨਿਆ) ਪਤੀਆਇਆ ਤਬ ਇਹ ਦ੍ਰਿਸਟ ਹੋਤੀ ਹੈ ਕਿ ਨਾ ਕੁਛ ਮਰਤਾ ਹੈ ਨਾ ਜਨਮਤਾ ਹੈ॥੨॥
Prof. Sahib Singh(ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁਝ ਮਰਦਾ ਹੈ ਨਾਹ ਜੰਮਦਾ ਹੈ ॥੨॥
ਪਦ ਅਰਥ ਜਾਇ = ਜੰਮਦਾ ਹੈ ॥੨॥
SikhNet (Spanish)Dice Nanak, a través del Guru la mente se sincroniza, y de esa forma nada muere ni se va. (2)